9/11 ਹਮਲੇ ਦੀ ਬਰਸੀ ਮੌਕੇ ਨਵੇਂ ਸਿਰੇ ਤੋਂ ਇਸ ਹਮਲੇ ਦੇ ਉਨ੍ਹਾਂ ਪੰਜ ਸ਼ੱਕੀਆਂ ਉੱਤੇ ਧਿਆਨ ਦੇਣ ਦੀ ਲੋੜ ਹੈ, ਜਿਨ੍ਹਾਂ 'ਤੇ ਸਾਜਿਸ਼ ਨੂੰ ਘੜਨ ਦਾ ਇਲਜ਼ਾਮ ਹੈ।
ਖ਼ਾਲਿਦ ਸ਼ੇਖ਼ ਮੁਹੰਮਦ ਸਣੇ ਪੰਜ ਮੁਲਜ਼ਮ ਗੁਆਟਾਨਾਮੋ ਬੇਅ 'ਚ ਇਸੇ ਹਫ਼ਤੇ ਕੋਰੋਨਾਵਾਇਰਸ ਦੇ ਕਾਰਨ 18 ਮਹੀਨਿਆਂ ਦੇ ਵਕਫ਼ੇ ਬਾਅਦ ਪੇਸ਼ ਹੋਏ।
ਇਸ ਪ੍ਰੀ-ਟ੍ਰਾਇਲ ਨੂੰ ਦੇਖਣ ਉੱਥੇ ਇਸ ਹਮਲੇ ਦੇ ਸ਼ਿਕਾਰ ਲੋਕਾਂ ਦੇ ਰਿਸ਼ਤੇਦਾਰ, ਗ਼ੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਕੁਝ ਗਿਣ-ਚੁਣੇ ਪੱਤਰਕਾਰ ਵੀ ਮੌਜੂਦ ਸਨ।
ਪਹਿਲਾਂ ਹੀ ਦੁਨੀਆਂ ਤੋਂ ਅਲਹਿਦਾ ਮਹਿਸੂਸ ਕਰਨ ਵਾਲੇ ਗੁਆਟਾਨਾਮੋ ਬੇਅ ਅਤੇ ਇਸ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਕੋਰਟ ਰੂਮ ਪਹਿਲਾਂ ਹੀ ਆਪਣੇ ਆਪ ਵਿੱਚ ਵੱਖਰਾ ਸੀ।
ਨੌਰਥ ਬਲਾਕ ਟਾਵਰ ਦੇ ਢਹਿਣ ਦੌਰਾਨ ਡਾ. ਏਲੀਜ਼ਾਬੇਥ ਬੇਰੀ ਦੇ ਭਰਾ ਬਿਲੀ ਬਰਕ ਉੱਥੇ ਫਾਇਰਮੈਨ ਸਨ, ਜਿਨ੍ਹਾਂ ਦੀ 9/11 ਹਮਲੇ ਵਿੱਚ ਮੌਤ ਹੋ ਗਈ ਸੀ।
ਬੇਰੀ ਕਹਿੰਦੇ ਹਨ, ''ਪਹਿਲੀ ਵਾਰ ਅਦਾਲਤ ਵਿੱਚ ਜਾਣਾ ਮੇਰੇ ਲਈ ਭਾਵਨਾਤਮਕ ਤੌਰ 'ਤੇ ਬਹੁਤ ਹੀ ਔਖਾ ਸੀ।''
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, ''ਬਿਨਾਂ ਸ਼ੱਕ ਮੈਨੂੰ ਪੂਰਾ ਯਕੀਨ ਨਹੀਂ ਸੀ ਕਿ ਕੀ ਉਮੀਦ ਕੀਤੀ ਜਾਵੇ ਕਿਉਂਕਿ ਲੋਕਾਂ ਦੇ ਦੇਖਣ ਦੇ ਨਜ਼ਰੀਏ ਦਾ ਚਿਤਰਣ ਜੋ ਤੁਸੀਂ ਅਖ਼ਬਾਰਾਂ ਵਿੱਚ ਦੇਖਦੇ ਹੋ, ਉਹ ਅਸਲ ਵਿੱਚ ਇਹ ਨਹੀਂ ਦਰਸ਼ਾਉਂਦਾ, ਜੋ ਤੁਸੀਂ ਅਦਾਲਤ ਵਿੱਚ ਦੇਖਦੇ ਹੋ। ਇਹ ਬਹੁਤ ਮੁਸ਼ਕਿਲ ਅਤੇ ਪ੍ਰੇਸ਼ਾਨ ਕਰਨ ਵਾਲਾ ਸੀ।''
ਡਾ. ਏਲੀਜ਼ਾਬੇਥ ਬੇਰੀ ਦੇ ਭਰਾ ਬਿਲੀ 9/11 ਹਮਲੇ ਵਿੱਚ ਮਾਰੇ ਗਏ ਸਨ
ਡਾ. ਬੇਰੀ ਗੁਆਟਾਨਾਮੋ ਬੇਅ ਵਿੱਚ ਇਸੇ ਪ੍ਰੀ-ਟ੍ਰਾਇਲ ਦੀਆਂ 43 ਸੁਣਵਾਈਆਂ ਵਿੱਚੋਂ ਕਈਆਂ ਵਿੱਚ ਹਿੱਸਾ ਲਿਆ ਅਤੇ ਉਹ ਕਹਿੰਦੇ ਹਨ ਕਿ ਉਹ ਖ਼ਾਸ ਤੌਰ 'ਤੇ 9/11 ਹਮਲਿਆਂ ਦੀ 20ਵੀਂ ਬਰਸੀ ਮੌਕੇ ਇੱਥੇ ਰਹਿਣਾ ਚਾਹੁੰਦੇ ਸਨ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਉਹ ਆਪਣੇ ਭਰਾ ਅਤੇ ਲਗਭਗ ਤਿੰਨ ਹਜ਼ਾਰ ਲੋਕਾਂ ਦੇ ਨਿਆਂ ਦੇ ਲਈ ਲੜਨ ਵਾਲੀ ਟੀਮ ਦਾ ਸਮਰਥਨ ਕਰ ਰਹੇ ਹਨ।
ਉਹ ਕਹਿੰਦੇ ਹਨ, ''ਮੈਂ ਮਹਿਸੂਸ ਕੀਤਾ ਕਿ ਹੋਰ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਮੇਰੇ ਭਰਾ ਦਾ ਸਤਿਕਾਰ ਕਰਨ ਲਈ ਇਸ ਤੋਂ ਬਿਹਤਰ ਥਾਂ ਹੋਰ ਕੀ ਹੋ ਸਕਦੀ ਹੈ।''
ਵਿਲੱਖਣ ਸੁਣਵਾਈ
ਪੂਰੀ ਸੁਣਵਾਈ ਦੌਰਾਨ ਗੈਲਰੀ ਵਿੱਚ ਬੈਠ ਕੇ ਮੁਲਜ਼ਮਾਂ ਨੂੰ ਘੂਰਨਾ ਅਤੇ ਕਦੇ-ਕਦੇ ਉਨ੍ਹਾਂ ਨੂੰ ਦੇਖਦੇ ਰਹਿਣਾ ਬੜਾ ਔਖਾ ਸੀ।
ਪਹਿਲੀ ਸਵੇਰ ਅਦਾਲਤ ਵਿੱਚ ਖ਼ਾਲਿਦ ਸ਼ੇਖ਼ ਮੁਹੰਮਦ, ਆਪਣੇ ਨਿੱਕੇ ਕੱਦ ਅਤੇ ਸੰਤਰੀ ਰੰਗ ਦੀ ਦਾੜੀ ਨਾਲ ਲੀਗਲ ਟੀਮ ਦੇ ਨਾਲ ਵਾਲੀ ਆਪਣੀ ਸੀਟ ਉੱਤੇ ਬੈਠਾ ਹੋਇਆ ਸੀ।
ਉਹ ਅਤੇ ਚਾਰ ਹੋਰ ਮੁਲਜ਼ਮਾਂ ਨੇ ਪੂਰੀ ਕਾਰਵਾਈ ਦੌਰਾਨ ਜਾਂ ਤਾਂ ਆਪਣੀ ਲੀਗਲ ਟੀਮ ਤੋਂ ਜਾਂ ਫ਼ਿਰ ਆਪਸ ਵਿੱਚ ਇੱਕ-ਦੂਜੇ ਨਾਲ ਗੱਲਬਾਤ ਕੀਤੀ।
ਉਸ ਦੌਰਾਨ ਖ਼ਾਲਿਦ ਸ਼ੇਖ਼ ਮੁਹੰਮਦ ਬੜੇ ਆਰਾਮ ਨਾਲ ਆਪਣੀ ਕੁਰਸੀ ਉੱਤੇ ਹੱਥ ਰੱਖ ਕੇ ਮੁੜਦਾ ਅਤੇ ਵਾਰ-ਵਾਰ ਠੀਕ ਪਿੱਛੇ ਬੈਠੇ ਵਲੀਦ ਬਿਨ ਅਤਸ਼ ਨਾਲ ਗੱਲ ਕਰਦਾ।
ਮੰਨਿਆ ਜਾਂਦਾ ਹੈ ਕਿ ਖ਼ਾਲਿਦ ਨੇ 9/11 ਹਮਲਿਆਂ ਦੇ ਵਿਚਾਰ ਦੀ ਕਲਪਨਾ ਕੀਤੀ ਸੀ ਅਤੇ ਇੱਕ ਮੁਲਜ਼ਮ ਜਦੋਂ ਦੋ ਜਣਿਆਂ ਨੂੰ ਟ੍ਰੇਨਿੰਗ ਦਿੰਦਾ ਸੀ ਤਾਂ ਉਸ ਦੌਰਾਨ ਉਹ ਐਨੀਮੇਟਿਡ ਚਰਚਾ ਦੀ ਨਿਗਰਾਨੀ ਕਰਦਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਨਕਾਬ ਅਤੇ ਹਿਜਾਬ 'ਚ ਬਚਾਅ ਪੱਖ ਦੀ ਵਕੀਲ
ਸਾਰੇ ਪੰਜ ਮੁਲਜ਼ਮਾਂ ਦੇ ਪੈਰਾਂ ਕੋਲ ਇੱਕ ਪਲਾਸਟਿਕ ਟਬ ਵਿੱਚ ਕਾਗਜ਼ ਅਤੇ ਫਾਈਲਾਂ ਭਰੀਆਂ ਸਨ। ਜਿਸ 'ਚ ਅਕਸਰ ਮਗਨ ਹੋ ਜਾਂਦੇ ਸਨ।
ਖ਼ਾਲਿਦ ਸ਼ੇਖ਼ ਮੁਹੰਮਦ ਦਾ ਕੋਰਟ ਰੂਮ ਸਕੈੱਚ
9/11 ਦੇ ਹਮਲਾਵਰਾਂ ਨੂੰ ਮਨੀ ਟ੍ਰਾਂਸਫ਼ਰ ਸਣੇ ਲੌਜੀਸਟਿਕ ਮੁਹੱਈਆ ਕਰਵਾਉਣ ਦੇ ਮੁਲਜ਼ਮ ਅਮਾਰ ਅਲ ਬਲੂਚੀ ਦੀ ਨੁਮਾਇੰਦਗੀ ਕਰਨ ਵਾਲੀ ਅਟਾਰਨੀ ਅਲਕਾ ਪ੍ਰਧਾਨ ਕਹਿੰਦੇ ਹਨ, ''ਉਨ੍ਹਾਂ ਦੇ ਕੋਲ ਹਰ ਤਰ੍ਹਾਂ ਦੀਆਂ ਚੀਜ਼ਾਂ ਹਨ।''
''ਉਨ੍ਹਾਂ ਕੋਲ ਲੀਗਲ ਮੋਸ਼ਨ ਹੈ ਜਿਸ ਬਾਰੇ ਉਹ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕੋਲ ਵਕਾਲਤ ਦੀ ਵੈੱਬਸਾਈਟ ਦੇ ਪ੍ਰਿੰਟ ਆਉਟ ਹਨ।
ਉਦਾਹਰਣ ਲਈ, ਅਮਾਰ ਅਕਸਰ ਸਾਨੂੰ ਐਮਨੈਸਟੀ ਇੰਟਰਨੈਸ਼ਨਲ ਨਾਲ ਚੱਲ ਰਹੇ ਆਪਣੇ ਅਭਿਆਨ ਅਤੇ ਹਾਲ ਦੇ ਮਟੀਰੀਅਲ ਪ੍ਰਿੰਟ ਕਰਨ ਨੂੰ ਕਹਿੰਦਾ ਹੈ ਤਾਂ ਜੋ ਉਹ ਇਸ 'ਤੇ ਚਰਚਾ ਕਰ ਸਕੇ।
ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਉਹ ਪੰਜੇ ਮੁਲਜ਼ਮ ਇਸ ਕੇਸ ਨੂੰ ਕਿਸ ਤਰ੍ਹਾਂ ਲੜ ਰਹੇ ਹਨ।''
ਗੌਰ ਕਰਨ ਵਾਲੀ ਗੱਲ ਹੈ ਕਿ 9/11 ਦੇ ਮੁਲਜ਼ਮਾਂ ਦੇ ਬਚਾਅ ਪੱਖ ਦੀ ਟੀਮ 'ਚ ਅਲਕਾ ਪ੍ਰਧਾਨ ਵਰਗੀਆਂ ਕਈ ਔਰਤਾਂ ਆਪਣੇ ਕਲਾਈਂਟਜ਼ ਸਾਹਮਣੇ ਅਦਾਲਤ ਵਿੱਚ ਹਿਜਾਬ ਪਹਿਨਦੀਆਂ ਹਨ।
ਕੁਝ ਤਾਂ ਖ਼ੁਦ ਨੂੰ ਨਕਾਬ ਨਾਲ ਵੀ ਢੱਕ ਲੈਂਦੀਆਂ ਹਨ, ਜਿਸ ਨੂੰ ਉਹ ਸੁਣਵਾਈ ਦੌਰਾਨ ਹਟਾਉਂਦੀਆਂ ਹਨ ਜਦੋਂ ਮੁਲਜ਼ਮ ਉੱਥੇ ਮੌਜੂਦ ਨਹੀਂ ਹੁੰਦੇ ਹਨ।
ਪ੍ਰਧਾਨ ਕਹਿੰਦੇ ਹਨ, ''ਮੈਂ ਅਜਿਹਾ ਇਸ ਲਈ ਕਰਦੀ ਹਾਂ ਕਿਉਂਕਿ ਇਨ੍ਹਾਂ ਵਿੱਚੋਂ ਕਈ ਮੁੰਡਿਆਂ ਨੂੰ ਖ਼ਾਸ ਤੌਰ 'ਤੇ ਔਰਤਾਂ ਨੇ ਬਹੁਤ ਹੀ ਅਸਧਾਰਣ ਤਰੀਕੇ ਨਾਲ ਤੰਗ ਕੀਤਾ ਸੀ। ਔਰਤਾਂ ਨੇ ਜਾਣ-ਬੁੱਝ ਕੇ ਜਿਨਸੀ ਸੋਸ਼ਣ ਕੀਤੇ।''
ਬਚਾਅ ਪੱਖ ਦੀ ਵਕੀਲ ਅਲਕਾ ਪ੍ਰਧਾਨ
ਅਲਕਾ ਪ੍ਰਧਾਨ ਅੱਗੇ ਕਹਿੰਦੇ ਹਨ, ''ਜਦੋਂ ਤੁਸੀਂ ਹਿਜਾਬ ਪਹਿਨਦੇ ਹੋ ਤਾਂ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵਿੱਚ ਸਪੱਸ਼ਟ ਅੰਤਰ ਦੇਖ ਸਕਦੇ ਹੋ।
ਅਜਿਹਾ ਨਹੀਂ ਹੈ ਕਿ ਜਦੋਂ ਮੈਂ ਹਿਜਾਬ ਪਹਿਨਦੀ ਹਾਂ ਤਾਂ ਉਹ ਮੇਰੇ ਨਾਲ ਗੱਲ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਅਜਿਹਾ ਵੀ ਨਹੀਂ ਹੈ ਕਿ ਉਸ ਨੇ ਕਦੇ ਕਿਹਾ ਹੈ ਕਿ ਤੁਹਾਨੂੰ ਹਿਜਾਬ ਪਹਿਨਣਾ ਚਾਹੀਦਾ ਹੈ, ਪਰ ਇਸ ਨਾਲ ਉਸ ਦੇ ਗੱਲ ਕਰਨ ਦੇ ਲਹਿਜ਼ੇ ਵਿੱਚ ਸਾਫ਼ ਫ਼ਰਕ ਦੇਖਿਆ ਜਾ ਸਕਦਾ ਹੈ।''
''ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀ ਚੰਗੀ ਦੇਖਭਾਲ ਕੀਤੀ ਗਈ''
9/11 ਹਮਲੇ ਦੇ ਸ਼ੱਕੀਆਂ ਨੂੰ ਅਦਾਲਤ ਵਿੱਚ ਬੰਨ੍ਹਿਆਂ ਨਹੀਂ ਗਿਆ ਹੈ, ਉਨ੍ਹਾਂ ਨੂੰ ਹਰ ਕਿਸੇ ਵਾਂਗ ਮਾਸਕ ਵੀ ਪਹਿਨਣ ਨੂੰ ਨਹੀਂ ਕਿਹਾ ਗਿਆ ਹੈ।
ਉਨ੍ਹਾਂ ਦੀ ਲੀਗਲ ਟੀਮ ਨੂੰ ਉਨ੍ਹਾਂ ਦੇ ਸੱਭਿਆਚਾਰ ਮੁਤਾਬਕ ਕੱਪੜੇ, ਇੱਥੋਂ ਤੱਕ ਕਿ ਪੈਰਾ-ਮਿਲਟ੍ਰੀ ਫੋਰਸ ਦੇ ਸਟਾਈਲ ਕੱਪੜੇ ਵੀ ਲੈ ਕੇ ਆਉਣ ਦੀ ਇਜਾਜ਼ਤ ਹੈ।
ਇਸ ਹਫ਼ਤੇ ਮੁਲਜ਼ਮ ਰਾਮਜ਼ੀ ਬਿਨ ਅਲਸਿਬ ਨੇ ਸੁਣਵਾਈ ਦੌਰਾਨ ਓਸਾਮਾ ਬਿਨ ਲਾਦੇਨ ਵਰਗੀ ਜੈਕੇਟ ਪਹਿਨੀ ਹੋਈ ਸੀ, ਜਿਸ ਨੂੰ ਖ਼ਾਲਿਦ ਸ਼ੇਖ਼ ਮੁਹੰਮਦ ਸਣੇ ਉਨ੍ਹਾਂ ਦੇ ਸਾਥੀ ਮੁਲਜ਼ਮ ਪਹਿਲਾਂ ਦੀਆਂ ਸੁਣਵਾਈਆਂ ਵਿੱਚ ਪਹਿਨ ਚੁੱਕੇ ਹਨ।
ਇਹ ਵੀ ਪੜ੍ਹੋ:
ਆਪਣੇ ਭਰਾ ਦੀ ਮੌਤ ਵਿੱਚ ਭੂਮਿਕਾ ਨਿਭਾਉਣ ਦੇ ਮੁਲਜ਼ਮਾਂ ਬਾਰੇ ਏਲੀਜ਼ਾਬੇਥ ਬੇਰੀ ਕਹਿੰਦੇ ਹਨ ਕਿ ''ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੀ ਇੰਨੀ ਚੰਗੀ ਦੇਖਭਾਲ ਕੀਤੀ ਜਾਂਦੀ ਹੈ।'' ਹਾਲਾਂਕਿ ਇਨ੍ਹਾਂ ਮੁਲਜ਼ਮਾਂ ਨੂੰ ਦੇਖ ਕੇ ਜੋ ਸੱਟ ਉਨ੍ਹਾਂ ਨੂੰ ਲੱਗੀ ਹੈ ਉਹ ਸਾਫ਼ ਉਨ੍ਹਾਂ ਦੇ ਚਿਹਰੇ ਉੱਤੇ ਦਿਖਦੀ ਹੈ।
ਉਹ ਕਹਿੰਦੇ ਹਨ, ''ਮੈਨੂੰ ਲਗਦਾ ਹੈ ਕਿ ਅਸੀਂ ਇਨ੍ਹਾਂ ਲੋਕਾਂ ਦੀ ਬਹੁਤ ਚੰਗੀ ਦੇਖਭਾਲ ਕਰਦੇ ਹਾਂ ਅਤੇ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਸਾਡੇ ਤੋਂ ਵੀ ਚੰਗੀਆਂ ਸਿਹਤ ਸਹੂਲਤਾਂ ਮਿਲਦੀਆਂ ਹਨ। ਪਰ ਇਹ ਪ੍ਰਕਿਰਿਆ ਦਾ ਹਿੱਸਾ ਹੈ। ਇਹ ਮੰਨਣ ਵਾਲੀ ਗੱਲ ਹੈ ਕਿ ਇੱਕ ਫ਼ੈਸਲਾ ਆਉਣ ਤੱਕ ਇਹੀ ਹੋਣਾ ਚਾਹੀਦਾ ਹੈ।''
ਹਾਲਾਂਕਿ ਫ਼ੈਸਲਾ ਬਹੁਤ ਦੂਰ ਲੱਗਦਾ ਹੈ। ਕਿਉਂਕਿ ਮੁਕੱਦਮੇ ਦੇ ਸ਼ੁਰੂਆਤ ਦੀ ਤਾਰੀਖ਼ ਹਾਲੇ ਤੱਕ ਤੈਅ ਨਹੀਂ ਕੀਤੀ ਗਈ ਹੈ।
ਇਸ ਹਫ਼ਤੇ ਅਸੀਂ ਸੁਣਿਆ ਕਿ ਬਚਾਅ ਪੱਖ ਇਸ ਪ੍ਰੀ-ਟ੍ਰਾਇਲ ਨੂੰ ਚਲਾਉਣ 'ਤੇ ਸਵਾਲ ਚੁੱਕ ਰਹੇ ਹਨ ਕਿਉਂਕਿ ਉਨ੍ਹਾਂ 'ਤੇ ਸਿਵਲ ਕੋਰਡਟ ਨਹੀਂ ਫੌਜੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ 'ਤੇ ਯੁੱਧ ਅਪਰਾਧ ਕਰਨ ਦਾ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਉਦੋਂ ਕੋਈ ਯੁੱਧ ਨਹੀਂ ਸੀ ਅਤੇ ਇਸ ਲਈ ਫੌਜੀ ਅਦਾਲਤ ਸਹੀ ਨਹੀਂ ਹੈ।
ਤਸ਼ਦੱਦ ਦਾ ਸਵਾਲ
ਗੁਆਟਾਨਾਮੋ ਬੇਅ 'ਚ ਮੁਲਜ਼ਮਾਂ ਨੂੰ ਦਿੱਤੇ ਗਏ ਤਸ਼ਦੱਦ ਦਾ ਮੁੱਦਾ ਅਤੇ ਅਮਰੀਕੀ ਅਧਿਕਾਰੀਆਂ ਦੀ ਇਸ ਦੇ ਇਸਤੇਮਾਲ ਉੱਤੇ ਨਿੱਜਤਾ ਨੇ ਵੀ, ਇਸ ਤਰਕ ਦੇ ਨਾਲ ਕਿ ਮੁਲਜ਼ਮਾਂ ਦੇ ਨਾਲ ਕੀ ਕੀਤਾ ਗਿਆ ਸੀ, ਇਸ ਸੁਣਵਾਈ ਉੱਤੇ ਇੱਕ ਵੱਡਾ ਅਸਰ ਪਾਇਆ ਹੈ।
ਅਮਾਰ ਬਲੂਚੀ ਦੀ ਅਟਾਰਨੀ ਅਲਕਾ ਪ੍ਰਧਾਨ ਕਹਿੰਦੇ ਹਨ, ''ਜੇ ਅਸੀਂ ਇਹ ਬੁਝਾਰਤ ਨੂੰ ਜਾਰੀ ਰੱਖਦੇ ਹਾਂ ਤਾਂ ਇਸ ਵੇਲੇ ਨਿਰਪੱਖ ਸੁਣਵਾਈ ਦਾ ਕੋਈ ਤਰੀਕਾ ਨਹੀਂ ਹੈ।''
ਗਵਾਂਤਾਨਾਮੋ ਬੇ ਤਸ਼ਦੱਦ ਕੈਂਪ ਦੀ 2013 ਦੀ ਤਸਵੀਰ
ਉਹ ਕਹਿੰਦੇ ਹਨ, ''ਸਾਡੇ ਕੋਲ ਸੈਂਕੜੇ ਕੇਸ ਬਕਾਇਆ ਹਨ ਕਿਉਂਕਿ ਸਰਕਾਰ ਨੇ ਵਾਰ-ਵਾਰ ਇਹ ਕਿਹਾ ਹੈ ਕਿ ਉਹ ਸਾਨੂੰ ਇਸ ਬਾਰੇ ਬੁਨਿਆਦੀ ਜਾਣਕਾਰੀ ਨਹੀਂ ਦੇਵੇਗੀ ਕਿ ਇਨ੍ਹਾਂ ਮੁੰਡਿਆਂ ਨੂੰ ਕਿੱਥੇ ਫੜ੍ਹਿਆ ਗਿਆ, ਕਿਸ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਤੋਂ ਕੀ ਅਤੇ ਕਿਸ ਤਰ੍ਹਾਂ ਪੁੱਛਿਆ ਗਿਆ।''
ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਲਈ ਇਹ ਨਿਰਾਸ਼ਾ ਭਰਿਆ ਹੈ ਕਿ 20 ਸਾਲ ਬਾਅਦ ਵੀ ਇਹ ਮਾਮਲਾ ਇਸ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ।
ਹਫ਼ਤੇ ਦੇ ਆਖਰੀ ਪ੍ਰੀ-ਟ੍ਰਾਇਲ ਸੈਸ਼ਨ ਤੋਂ ਬਾਅਦ ਏਲੀਜ਼ਾਬੇਥ ਬੇਰੀ ਕਹਿੰਦੇ ਹਨ, ''ਅਮਰੀਕਾ 'ਤੇ ਨਹੀਂ, ਮੁਕੱਦਮਾ ਅੱਤਵਾਦੀਆਂ 'ਤੇ ਚੱਲ ਰਿਹਾ ਹੈ।''
ਉਹ ਕਹਿੰਦੇ ਹਨ, ''ਜਦੋਂ ਮੈਂ ਇਹ ਸੁਣਦੀ ਹਾਂ ਕਿ ਅਸੀਂ ਉਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਗੁਆ ਦਿੱਤਾ ਹੈ ਕਿ ਜੋ ਇਸ ਫ਼ੈਸਲੇ ਦਾ ਇੰਤਜ਼ਾਰ ਕਰਦੇ ਰਹੇ ਅਤੇ ਉਸ ਨੂੰ ਕਦੇ ਦੇਖ ਨਹੀਂ ਸਕਦੇ, ਤਾਂ ਨਿਰਾਸ਼ ਹੋ ਜਾਂਦੀ ਹਾਂ। ਪਰ ਮੈਂ ਆਸ਼ਾਵਾਦੀ ਹਾਂ ਕਿਉਂਕਿ ਅਸੀਂ ਸੁਣਵਾਈ ਇੱਕ ਵਾਰ ਮੁੜ ਸ਼ੁਰੂ ਕੀਤੀ ਅਤੇ ਅੱਗੇ ਵੱਧ ਰਹੇ ਹਾਂ।''
ਇਹ ਵੀ ਪੜ੍ਹੋ:
https://www.youtube.com/watch?v=vyxs_F9WofQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bd2a127b-a38b-42d1-b1cc-21d3cca26ab8','assetType': 'STY','pageCounter': 'punjabi.international.story.58534181.page','title': '9/11 ਹਮਲੇ ਦੀ ਸਾਜ਼ਿਸ਼ ਦੇ 5 ਕਥਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਜੇ ਤੱਕ ਸਿਰੇ ਕਿਉਂ ਨਹੀਂ ਚੜ੍ਹੀ','author': 'ਅਲੀਮ ਮਕਬੂਲ','published': '2021-09-12T06:27:10Z','updated': '2021-09-12T06:27:10Z'});s_bbcws('track','pageView');

ਕੋਰੋਨਾਵਾਇਰਸ : ਭਾਰਤ ਵਿਚ ਮਹਾਮਾਰੀ ਦੌਰਾਨ ਮੌਤਾਂ ਦਾ ਅਸਲ ਅੰਕੜਾ 5.8 ਗੁਣਾ - ਰਿਪੋਰਟ - ਪ੍ਰੈੱਸ ਰਿਵੀਊ
NEXT STORY