ਪੰਜਾਬ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਵੱਲੋਂ ਸ਼ੁੱਕਰਵਾਰ ਦੇਰ ਰਾਤ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਬੈਠਕ ਸ਼ਨੀਵਾਰ ਸ਼ਾਮ ਸੱਦਣ ਦਾ ਹੁਕਮ ਦਿੱਤਾ ਹੈ।
ਇਹ ਕੈਪਟਨ ਅਮਰਿੰਦਰ ਸਿੰਘ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ।
ਲਗਭਗ ਇੱਕ ਸਾਲ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਜੰਗ ਹੁਣ ਆਪਣੇ ਸਿਖਰਾਂ 'ਤੇ ਪਹੁੰਚ ਚੁੱਕੀ ਹੈ।
https://twitter.com/harishrawatcmuk/status/1438928075803168771?s=20
ਕਾਫ਼ੀ ਸਮੇਂ ਤੋਂ ਆਪਣੀ ਹੀ ਪਾਰਟੀ ਅਤੇ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤੀ ਸੁਰ ਅਖ਼ਤਿਆਰ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਵੱਲੋਂ ਅਪਨਾਇਆ ਹੋਇਆ ਰਸਤਾ ਹੁਣ ਆਪਣੇ ਅੰਤਿਮ ਪੜਾਅ ਵੱਲ ਪਹੁੰਚਦਾ ਲੱਗ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਸ਼ੁਰੂਆਤ ਤੋਂ ਹੀ ਕਾਂਗਰਸ ਹਾਈਕਮਾਨ ਨੂੰ ਹਾਲਾਤਾਂ ਬਾਰੇ ਸੁਚੇਤ ਕਰਦੇ ਰਹੇ ਹਨ।
ਇਹ ਵੀ ਪੜ੍ਹੋ:
ਕੈਪਟਨ ਅਮਰਿੰਦਰ ਸਿੰਘ ਲਈ ਇਹ ਹਾਲਾਤ ਕਿਉਂ ਹਨ ਚਿੰਤਾਜਨਕ?
ਬੀਬੀਸੀ ਪੱਤਰਕਾਰ ਅਤੁਲ ਸੰਗਰ ਨੇ ਇਨ੍ਹਾਂ ਸਾਰੇ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਵਾਰ ਕਾਂਗਰਸ ਆਲਾਕਮਾਨ ਨੂੰ ਆਪਣੀ ਨਾਰਾਜ਼ਗੀ ਬਾਰੇ ਜਾਣੂ ਕਰਵਾਇਆ ਹੈ।
ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਰਿਸ਼ਤੇ ਵਧੀਆ ਹਨ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪ੍ਰਿਯੰਕਾ ਗਾਂਧੀ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦਾ ਪਲੜਾ ਭਾਰੀ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਾਗ਼ੀ ਸੁਰਾਂ ਨੇ ਪੰਜਾਬ ਕਾਂਗਰਸ ਨੂੰ ਪਿਛਲੇ ਇੱਕ ਸਾਲ ਵਿੱਚ ਕਾਫੀ ਸਿਆਸੀ ਨੁਕਸਾਨ ਪਹੁੰਚਾਇਆ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ।
ਮੌਜੂਦਾ ਹਾਲਾਤਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੀ ਕਾਂਗਰਸ ਲੈਜਿਸਲੇਟਿਵ ਪਾਰਟੀ ਉਹ ਫ਼ੈਸਲਾ ਲੈਂਦੀ ਹੈ ਜਿਸ ਦੀ ਮੰਗ ਕਈ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਹੈ। ਇਹ ਮੰਗ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਸਬੰਧੀ ਹੈ।
ਜੇਕਰ ਸ਼ਨੀਵਾਰ ਨੂੰ ਬੁਲਾਈ ਗਈ ਬੈਠਕ ਵਿੱਚ ਅਜਿਹੀ ਕੋਈ ਮੰਗ ਉੱਠਦੀ ਹੈ ਜਾਂ ਅਜਿਹਾ ਕੋਈ ਫ਼ੈਸਲਾ ਹੁੰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਉਸ ਦੌਰਾਨ ਅਤੇ ਉਸ ਤੋਂ ਪਹਿਲਾਂ ਇਸ ਬਾਰੇ ਰੁਖ਼ ਦੇਖਣਾ ਹੋਵੇਗਾ।
ਇਸ ਸਾਰੇ ਘਟਨਾਕ੍ਰਮ ਦੌਰਾਨ ਇਹ ਵੀ ਦੇਖਣਾ ਹੋਵੇਗਾ ਕਿ ਕੀ ਕਾਂਗਰਸ ਲੈਜਿਸਲੇਟਿਵ ਪਾਰਟੀ ਉਹ ਫ਼ੈਸਲਾ ਲੈ ਲੈਂਦੀ ਹੈ ਜੋ ਕਈ ਮੰਤਰੀਆਂ ਦੀ ਮੰਗ ਹੈ ਜਾਂ ਫਿਰ ਇਹ ਕਾਂਗਰਸ ਆਲਾਕਮਾਨ ਵੱਲੋਂ ਇੱਕ ਚੇਤਾਵਨੀ ਹੈ।
ਕੀ ਹਨ ਸਿਆਸੀ ਸੰਭਾਵਨਾਵਾਂ?
ਚਾਹੇ ਇਨ੍ਹਾਂ ਸੰਭਾਵਨਾਵਾਂ ਵਿੱਚੋਂ ਜੋ ਵੀ ਹੋਵੇ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਇਹ ਕਾਫੀ ਔਖਾ ਸਮਾਂ ਹੈ ਪਰ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਹਾਲਾਤ ਸਪੱਸ਼ਟ ਹੋ ਜਾਣਗੇ।
ਇਹ ਵੀ ਸਪੱਸ਼ਟ ਹੈ ਕਿ ਜੇਕਰ ਕਾਂਗਰਸ ਲੈਜਿਸਲੇਟਿਵ ਪਾਰਟੀ ਦੇ ਵਿਧਾਇਕ ਕਿਸੇ ਹੋਰ ਚਿਹਰੇ ਨੂੰ ਆਪਣਾ ਆਗੂ ਚਾਹੁੰਦੇ ਹਨ ਤਾਂ ਇਹ ਸਾਫ਼ ਹੈ ਕਿ ਮੁੱਖ ਮੰਤਰੀ ਵੀ ਬਦਲ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਕਾਂਗਰਸ ਕਿਸ ਚਿਹਰੇ ਨੂੰ ਅੱਗੇ ਲੈ ਕੇ ਆਉਂਦੀ ਹੈ ਇਹ ਵੀ ਦੇਖਣਾ ਹੋਵੇਗਾ।
ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਕਾਂਗਰਸ ਆਲਾਕਮਾਨ ਦੀ ਰਵਾਇਤ ਮੁਤਾਬਕ ਉਹ ਚਿਹਰੇ ਬਾਰੇ ਫ਼ੈਸਲਾ ਵੀ ਪਹਿਲਾਂ ਲਿਆ ਜਾ ਚੁੱਕਾ ਹੋਵੇਗਾ।
ਅਜਿਹਾ ਕੋਈ ਵੀ ਫ਼ੈਸਲਾ ਵੋਟਰਾਂ ਨੂੰ ਅਤੇ ਆਮ ਜਨਤਾ ਨੂੰ ਸੰਦੇਸ਼ ਹੋਵੇਗਾ ਕਿ ਪਾਰਟੀ ਵੱਲੋਂ ਹਰ ਭਾਈਚਾਰੇ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਦੀ ਹੈ।
ਅੱਜ ਸ਼ਾਮ ਦੀ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਬੈਠਕ ਤੋਂ ਬਾਅਦ ਕਾਂਗਰਸ ਨੇ ਕਈ ਸਿਆਸੀ ਸੰਕੇਤ ਦੇਣੇ ਹਨ। ਇਨ੍ਹਾਂ ਸਾਰੇ ਹਾਲਾਤਾਂ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਆਲਾਕਮਾਨ ਆਉਣ ਵਾਲੇ ਵਿਧਾਨ ਸਭਾ ਚੋਣਾਂ ਲਈ ਆਪਣੀ ਸਿਆਸੀ ਰਣਨੀਤੀ ਦੀ ਸ਼ੁਰੂਆਤ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਨੇਤਾ ਹਨ ਅਤੇ ਅਕਸਰ ਵਿਧਾਇਕ ਦਲ ਦੇ ਨੇਤਾ ਵੱਲੋਂ ਹੀ ਇਹ ਬੈਠਕ ਸੱਦੀ ਜਾਂਦੀ ਹੈ। ਹਰੀਸ਼ ਰਾਵਤ ਵੱਲੋਂ ਆਪਣੇ ਟਵੀਟ ਵਿੱਚ ਇਹ ਸਾਫ ਲਿਖਿਆ ਗਿਆ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਕਈ ਵਿਧਾਇਕਾਂ ਵੱਲੋਂ ਬੈਠਕ ਬੁਲਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਨੀਵਾਰ ਸ਼ਾਮ ਪੰਜ ਵਜੇ ਚੰਡੀਗੜ੍ਹ ਵਿਖੇ ਇਹ ਬੈਠਕ ਬੁਲਾਈ ਗਈ ਹੈ।
ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ।
ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ ਅਤੇ ਪਿਛਲੇ ਦਿਨੀਂ ਹਰੀਸ਼ ਰਾਵਤ ਨਾਲ ਦੇਹਰਾਦੂਨ ਵਿਖੇ ਬੈਠਕ ਵੀ ਕੀਤੀ ਸੀ।
ਕਾਂਗਰਸ ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ 18 ਸੂਤਰੀ ਏਜੰਡਾ ਵੀ ਦਿੱਤਾ ਗਿਆ ਸੀ।
https://www.youtube.com/watch?v=9K1y3e0pyp8
ਇਹ ਵੀ ਪੜ੍ਹੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6494b4ae-c3eb-4037-8890-0a65102152f9','assetType': 'STY','pageCounter': 'punjabi.india.story.58606984.page','title': 'ਪੰਜਾਬ ਕਾਂਗਰਸ ਦੀ ਮੀਟਿੰਗ: ਕੀ ਇਹ ਕੈਪਟਨ ਅਮਰਿੰਦਰ ਸਿੰਘ ਲਈ ਹੋ ਸਕਦੀ ਹੈ ਖ਼ਤਰੇ ਦੀ ਘੰਟੀ','published': '2021-09-18T05:23:20Z','updated': '2021-09-18T05:23:20Z'});s_bbcws('track','pageView');

ਕੋਰੋਨਾਵਾਇਰਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਯੂਟਿਊਬ ਰਾਹੀਂ ਕਿਵੇਂ ਕਮਾਏ ਲੱਖਾਂ ਰੁਪਏ - ਪ੍ਰੈਸ...
NEXT STORY