ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਆਉਣ ਨਾਲ ਕੀ ਕੁਝ ਬਦਲੇਗਾ?
ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਚੰਨੀ ਦੀ ਅਗਵਾਈ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੀ ਮਾਅਨੇ ਹੋਣਗੇ?
ਸਵਾਲ ਕਈ ਹਨ ਅਤੇ ਇਸੇ ਬਾਰੇ ਸਿਆਸੀ ਮਾਹਰ ਰੌਣਕੀ ਰਾਮ ਨਾਲ ਅਸੀਂ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਉਨ੍ਹਾਂ ਨਾਲ ਹੋਈ ਇਹ ਗੱਲਬਾਤ ਸਵਾਲ-ਜਵਾਬ ਦੇ ਸਿਲਸਿਲੇ ਤਹਿਤ ਪੇਸ਼ ਹੈ:
ਸਵਾਲ - ਪਹਿਲੀ ਵਾਰ ਕਿਸੇ ਦਲਿਤ ਮੁੱਖ ਮੰਤਰੀ ਦੇ ਆਉਣ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਜਵਾਬ - ਇਹ ਪੰਜਾਬ ਦੇ ਹਿੱਸੇ ਹੀ ਆਉਂਦਾ ਹੈ ਕਿ ਜੋ ਗੁਰੂ ਸਾਹਿਬਾਨਾਂ ਦਾ ਫਲਸਫ਼ਾ ਹੈ ਕਿ ਜਾਤ ਨੂੰ ਬਰਾਬਰਤਾ ਹੋਵੇ। ਇਸ ਲਈ ਪੰਜਾਬ ਵਿੱਚ ਇਹ ਇੱਕ ਨਵੀਂ ਪਹਿਲ ਹੈ।
ਚਰਨਜੀਤ ਸਿੰਘ ਚੰਨੀ ਦਾ ਬਤੌਰ ਦਲਿਤ ਇੱਕ ਮੁੱਖ ਮੰਤਰੀ ਹੋਣਾ ਪੂਰੇ ਭਾਰਤ ਨੂੰ ਵੀ ਇੱਕ ਚੰਗਾ ਸੁਨੇਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਮਾਜ ਦੇ ਹੇਠਲੇ ਹਿੱਸੇ ਵਿੱਚ ਰੱਖੇ ਹੋਏ ਭਾਈਚਾਰਿਆਂ ਨੂੰ ਮੁੱਖ ਧਾਰਾ ਵਿੱਚ ਲੈ ਕੇ ਆਈਏ।
ਇਸ ਭਾਈਚਾਰੇ ਦੀ ਪੰਜਾਬ ਵਿੱਚ ਇੱਕ ਤਿਹਾਈ ਆਬਾਦੀ ਹੈ ਅਤੇ ਉਸ ਦਾ ਚੋਣਾਂ ਵਿੱਚ ਇੱਕ ਅਹਿਮ ਰੋਲ ਹੈ।
ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਦਲਿਤ ਭਾਈਚਾਰੇ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਤਾਂ ਕੀਤੇ ਜਾ ਰਹੇ ਸਨ ਪਰ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਸੀ ਪਰ ਹੁਣ ਤਾਂ ਇਹ ਹੋ ਗਿਆ ਹੈ।
ਹੁਣ ਆਉਣ ਵਾਲੇ ਸਮੇਂ ਵਿੱਚ ਚੋਣਾਂ ਇਸੇ ਦਲਿਤ ਚਿਹਰੇ ਉੱਤੇ ਲੜੀਆਂ ਜਾਣਗੀਆਂ ਅਤੇ ਇਹ ਕਾਂਗਰਸ ਪਾਰਟੀ ਲਈ ਅਤੇ ਦਲਿਤ ਭਾਈਚਾਰੇ ਲਈ ਵੱਡੀ ਪ੍ਰਾਪਤੀ ਹੈ।
ਸਿਆਸੀ ਮਾਹਰ ਰੌਣਕੀ ਰਾਮ
ਸਵਾਲ - ਕੀ ਦਲਿਤ ਚਿਹਰਾ ਬਤੌਰ ਮੁੱਖ ਮੰਤਰੀ ਪੇਸ਼ ਕਰਨਾ ਦਿਖਾਵਾ ਹੈ?
ਜਵਾਬ - ਜਦੋਂ ਕੋਈ ਚੰਗੀ ਤਬਦੀਲੀ ਹੁੰਦੀ ਹੈ, ਕਿਉਂਕਿ ਚੋਣਾਂ ਦਾ ਮਾਹੌਲ ਹੈ ਤੇ ਵੱਖ-ਵੱਖ ਬਿਆਨ ਆ ਸਕਦੇ ਹਨ। ਇਹ ਦਿਖਾਵਾ ਵੀ ਹੈ ਅਤੇ ਦਿਖਾਵਾ ਹੈ ਕਿ ਦਲਿਤ ਭਾਈਚਾਰੇ 'ਚੋਂ ਬਰਾਬਰਤਾ ਦੇਣ ਦੀ ਪਹਿਲਕਦਮੀ ਹੋਈ ਹੈ। ਜੇ ਇਹ ਦਿਖਾਵਾ ਵੀ ਹੋਇਆ ਤਾਂ ਇਸ ਦੇ ਮਾਅਨੇ ਹਨ। ਇਸ ਬਾਰੇ ਵਾਅਦਾ ਨਹੀਂ ਕੀਤਾ ਗਿਆ ਹੈ ਸਗੋਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ।
ਮੈਨੂੰ ਲਗਦਾ ਹੈ ਕਿ ਇਸ ਫ਼ੈਸਲੇ ਨੂੰ ਲੋਕ ਸਮਝਦਾਰੀ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।
ਕਈ ਚੀਜ਼ਾਂ ਦੇ ਪ੍ਰਤੀਕਾਤਮਕ ਅਰਥ ਵੀ ਹੁੰਦੇ ਹਨ ਤੇ ਇਸ ਦਾ ਇਹੀ ਅਰਥ ਹੈ। ਇਹ ਕਾਂਗਰਸ ਪਾਰਟੀ ਦਾ ਨਜ਼ਰੀਆ ਸੀ ਕਿਉਂਕਿ ਜਦੋਂ ਇਹ ਪਾਰਟੀ ਹੋਂਦ ਵਿੱਚ ਆਈ ਸੀ ਤਾਂ ਵੱਖ-ਵੱਖ ਤਰ੍ਹਾਂ ਦੇ ਵਿਚਾਰ ਆਏ ਸਨ।
ਹੁਣ ਇਸ ਨਵੀਂ ਧਾਰਨਾ ਦੀ ਪੰਜਾਬ ਵਿੱਚ ਬਹੁਤ ਅਹਿਮੀਅਤ ਹੈ।
ਸਵਾਲ - ਕੀ ਕਾਰਨ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਦਲਿਤ ਚਿਹਰੇ ਬਾਰੇ ਚਰਚਾ ਹੋ ਰਹੀ ਹੈ?
ਜਵਾਬ - ਕੁਝ ਸਮੇਂ ਤੋਂ ਜਿਸ ਤਰ੍ਹਾਂ ਕਾਂਗਰਸ ਅੰਦਰ ਕੁਝ ਮੁੱਦਿਆਂ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਸੀ ਅਤੇ ਕੁਝ ਗੱਲਾਂ ਇਹ ਵੀ ਸਨ ਕਿ ਐਂਟੀ ਇਨਕੰਬੈਸੀ ਫੈਕਟਰ ਹੈ। ਇਹ ਸਿਰਫ਼ ਇਕੱਲੇ ਪੰਜਾਬ ਵਿੱਚ ਹੀ ਨਹੀਂ, ਬਹੁਤ ਸਾਰੇ ਸੂਬਿਆਂ ਵਿੱਚ ਮੁੱਖ ਮੰਤਰੀਆਂ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ ਐਂਟੀ ਇਨਕੰਬੈਸੀ ਫੈਕਟਰ ਨੂੰ ਘੱਟ ਕੀਤਾ ਜਾ ਸਕੇ।
ਪੰਜਾਬ ਕਾਂਗਰਸ ਅੰਦਰ ਵਿਦਰੋਹ ਦੀ ਸ਼ੁਰੂਆਤ ਚਰਨਜੀਤ ਸਿੰਘ ਚੰਨੀ ਵੱਲੋਂ ਹੀ ਕੀਤੀ ਗਈ ਸੀ. ਚੰਨੀ ਨੇ ਚੰਗੇ ਤਰੀਕੇ ਨਾਲ ਪਾਰਟੀ ਵਿੱਚ ਥਾਂ ਬਣਾਈ ਹੈ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਭਾਵਨਾ ਵੀ ਹੈ।
ਉਨ੍ਹਾਂ ਖਿਲਾਫ਼ ਕੁਝ ਵਿਵਾਦ ਹੀ ਹੋਏ ਪਰ ਉਨ੍ਹਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਉਨ੍ਹਾਂ ਨਾਲ ਨਜਿੱਠਿਆ ਹੈ।
ਸਵਾਲ - ਕਾਂਗਰਸ ਨੇ ਕੀ ਦਲਿਤ ਮੁੱਖ ਮੰਤਰੀ ਬਣਾ ਕੇ ਹੋਰ ਪਾਰਟੀਆਂ ਦੇ ਮੁਕਾਬਲੇ ਬਾਜ਼ੀ ਮਾਰ ਲਈ ਹੈ?
ਜਵਾਬ - ਕਾਫ਼ੀ ਸਮੇਂ ਤੋਂ ਪੰਜਾਬ ਦੇ ਸਿਆਸੀ ਖੇਤਰ ਵਿੱਚ ਇਹ ਗੱਲ ਉੱਭਰ ਕੇ ਆ ਰਹੀ ਸੀ ਕਿ ਦਲਿਤ ਆਬਾਦੀ ਦੀ ਪ੍ਰਤਿਨਿਧਤਾ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਘੱਟੋ-ਘੱਟ ਡਿਪਟੀ ਸੀਐਮ ਹੋਣਾ ਚਾਹੀਦਾ ਹੈ।
ਇਸ ਸਭ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਨਵੀਂ ਸੋਚ ਆਈ ਹੈ। ਕਾਂਗਰਸ ਨੇ ਇਹ ਦਲਿਤ ਮੁੱਖ ਣੰਤਰੀ ਵਾਲਾ ਜੋ ਕਦਮ ਚੁੱਕਿਆ ਹੈ, ਉਹ ਪ੍ਰਤਿਕਿਰਿਆ ਵਿੱਚ ਨਹੀਂ ਹੈ ਸਗੋਂ ਉਨ੍ਹਾਂ ਦੀ ਸੋਚ ਵਿੱਚ ਵੀ ਹੈ।
ਦਰਅਸਲ ਆਉਣ ਵਾਲੀਆਂ ਚੋਣਾਂ ਵਿੱਚ ਇਸ ਤਰ੍ਹਾਂ ਦਾ ਨਜ਼ਰੀਆ ਬਣ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਦਾ ਇਕੱਠੇ ਹੋਣਾ ਦਾ ਵੀ ਇੱਕ ਮਕਸਦ ਸੀ ਕਿ ਅਕਾਲੀ ਦਲ ਦੀ ਸਥਿਤੀ ਨੂੰ ਮਜ਼ਬੂਤ ਕਰਨਾ।
ਇਸ ਲਈ ਕਾਂਗਰਸ ਦਾ ਵੀ ਆਪਣਾ ਇੱਕ ਬੇਸ ਹੈ, ਭਾਵੇਂ ਉਹ ਰਾਖਵਾਂਕਰਨ ਨਾਲ ਜੁੜਿਆ ਹੋਵੇ, ਪਿੱਛੜੇ ਵਰਗ ਨਾਲ ਜੁੜਿਆ ਹੋਵੇ। ਇਸ ਲਈ ਇਹ ਕਦਮ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗਾ।
ਸਵਾਲ - ਦਲਿਤ ਮੁੱਖ ਮੰਤਰੀ ਹੋਣ ਨਾਲ ਪੰਜਾਬ ਦੀ ਜਨਤਾ ਨੂੰ ਕੀ ਫਾਇਦਾ ਹੋਵੇਗਾ?
ਜਵਾਬ - ਪੰਜਾਬ ਦੀ ਜਨਤਾ ਵਿਚਾਲੇ ਇੱਕ ਨਵਾਂ ਨੇਰੇਟਿਵ ਸਿਰਜਿਆ ਜਾਵੇਗਾ। ਲੋਕਾਂ ਦੇ ਵਿੱਚ ਇਹ ਵਿਚਾਰ ਰਿਹਾ ਹੈ ਕਿ ਰਾਖਵਾਂਕਰਨ ਹੈ ਇਸ ਲਈ ਲੋਕ ਅੱਗੇ ਆ ਰਹੇ ਹਨ। ਇਹ ਵੀ ਗੱਲ ਰਹੀ ਹੈ ਕਿ ਇਨ੍ਹਾਂ ਦੇ ਭਾਈਚਾਰੇ ਵਿੱਚੋਂ ਉੱਚੇ ਅਹੁਦਿਆਂ ਤੋਂ ਕੋਈ ਨਹੀਂ ਆਉਂਦਾ।
ਦਲਿਤ ਭਾਈਚਾਰੇ ਅੰਦਰ ਵੀ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਜ਼ਿਆਦਾ ਸ਼ਮੂਲੀਅਤ ਤੀਜੀ ਜਾਂ ਚੌਥੀ ਕਲਾਸ ਦੇ ਵਰਗ ਦੀਆਂ ਨੌਕਰੀਆਂ ਵਿੱਚ ਹੈ। ਪਾਰਟੀ ਵਿੱਚ ਵੀ ਸਾਨੂੰ ਸਬੋਰਡਿਨੇਟ ਰੱਖਿਆ ਜਾਂਦਾ ਹੈ ਅਤੇ ਹਾਈ ਰੈਂਕ ਉੱਤੇ ਨਹੀਂ ਰੱਖਿਆ ਜਾਂਦਾ।
ਇਸ ਕਦਮ ਨਾਲ ਹੁਣ ਪੰਜਾਬ ਵਿੱਚ ਇੱਕ ਨਵਾਂ ਵਿਚਾਰ ਉੱਠੇਗਾ ਤੇ ਉਸ ਵਿਚਾਰ ਨਾਲ ਇੱਕ ਨਵੀਂ ਬਹਿਸ ਉੱਠੇਗੀ।
ਵਿਚਾਰ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੂੰ ਜ਼ਿਮੇਵਾਰੀ ਦਾ ਅਹਿਸਾਸ ਹੋਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਸਵਾਲ - ਜੱਟ ਮੁੱਖ ਮੰਤਰੀ ਜ਼ਿਆਦਾ ਬਣੇ ਹੁਣ ਤੱਕ, ਹੁਣ ਦਲਿਤ ਮੁੱਖ ਮੰਤਰੀ ਦੇ ਆਉਣ ਨਾਲ ਜੱਟ ਭਾਈਚਾਰੇ ਦਾ ਕੀ ਰੁਖ਼ ਹੋ ਸਕਦਾ ਹੈ?
ਜਵਾਬ - ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦਾ ਜੋ ਵੋਟ ਬੈਂਕ ਹੋ ਉਹ ਕਿਸੇ ਇੱਕ ਭਾਈਚਾਰੇ ਨਾਲ ਜੁੜਿਆ ਨਹੀਂ ਹੈ। ਜੇ ਵੱਡੀ ਗਿਣਤੀ ਵਿੱਚ ਜੱਟ ਭਾਈਚਾਰੇ ਦੇ ਲੋਕ ਅਕਾਲੀ ਦਲ ਨਾਲ ਜੁੜੇ ਹੋਏ ਹਨ ਤਾਂ ਇਸੇ ਭਾਈਚਾਰੇ ਦਾ ਵੱਡਾ ਹਿੱਸਾ ਕਾਂਗਰਸ ਨਾਲ ਵੀ ਜੁੜਿਆ ਹੋਇਆ ਹੈ।
ਪੰਜਾਬ ਵਿੱਚ ਫਿਰਕੂਵਾਦ ਦੇ ਅਧਾਰ ’ਤੇ ਧਰੂਵੀਕਰਨ ਹੋਣ ਦਾ ਸੱਭਿਆਚਾਰ ਨਹੀਂ ਹੈ।
ਚਰਨਜੀਤ ਸਿੰਘ ਚੰਨੀ ਹੁਣ ਆਪਣੀ ਲੀਡਰਸ਼ਿਪ ਨੂੰ ਸਾਰੇ ਲੋਕਾਂ ਨਾਲ ਲੈ ਕੇ ਕਿਵੇਂ ਚੱਲਦੇ ਹਨ, ਕਿਵੇਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਦੇ ਹਨ, ਇਸ ’ਤੇ ਨਿਰਭਰ ਕਰੇਗਾ।
ਹੁਣ ਪੰਜਾਬ ਦੀ ਸਿਆਸਤ ਵਿਕਾਸ ਉੱਤੇ ਆਧਾਰਿਤ ਹੋਵੇਗੀ। ਜਾਤ ਪਾਤ ਦਾ ਤਾਂ ਰੋਲ ਹੈ।
ਸਵਾਲ - ਕੀ ਹੁਣ ਨਵੇਂ ਕਦਮ ਨਾਲ ਦਲਿਤਾਂ ਦਾ ਝੁਕਾਅ ਪੂਰੀ ਤਰ੍ਹਾਂ ਕਾਂਗਰਸ ਵੱਲ ਹੋਵੇਗਾ?
ਜਵਾਬ - ਕਾਂਗਰਸ ਪ੍ਰਤੀ ਦਲਿਤ ਭਾਈਚਾਰੇ ਦੀ ਥੋੜ੍ਹੀ ਨਾਰਾਜ਼ਗੀ ਇਹ ਵੀ ਰਹੀ ਹੈ ਕਿ ਇਸ ਪਾਰਟੀ ਵਿੱਚ ਸਾਡਾ ਬਣਦਾ ਰੁਤਬਾ ਨਹੀਂ ਮਿਲ ਰਿਹਾ। ਹੁਣ ਕਾਂਗਰਸ ਨਾਲ ਉਨ੍ਹਾਂ ਦੀ ਸਾਂਝ ਮੁੜ ਸੁਰਜੀਤ ਹੋਵੇਗੀ।
ਭਾਵੇਂ ਚੋਣਾਂ ਦਾ ਮਨੋਰਥ ਹੋਵੇ ਜਾਂ ਦਿਖਾਵੇ ਦਾ, ਇੱਕ ਪਹਿਲਕਦਮੀ ਤਾਂ ਹੈ ਅਤੇ ਇਸੇ ਕਰਕੇ ਇਸ ਦੁਆਲੇ ਬਹਿਸ ਵੀ ਹੋਵੇਗੀ।
ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵੱਲੋਂ 2022 ਦੀਆਂ ਚੋਣਾਂ ਚੰਨੀ ਦੇ ਚਿਹਰੇ ਉੱਤੇ ਲੜੀਆਂ ਜਾਣਗੀਆਂ।
ਸਵਾਲ - ਪੰਜਾਬ ਬਸਪਾ ਮੁਤਾਬਕ ਆਜ਼ਾਦੀ ਦੇ 74 ਸਾਲ ਬਾਅਦ ਕਾਂਗਰਸ ਦਾ ਦਲਿਤਾਂ ਪ੍ਰਤੀ ਪਿਆਰ ਜਾਗਣਾ ਬਸਪਾ ਦੀ ਵੱਧਦੀ ਤਾਕਤ ਦੇ ਚਲਦਿਆਂ ਬਣੀ ਦਹਿਸ਼ਤ ਦਾ ਨਤੀਜਾ ਹੈ, ਕੀ ਕਹੋਗੇ?
ਜਵਾਬ - ਸਿਆਸੀ ਇਤਿਹਾਸ ਵਿੱਚ ਪੰਜਾਬ ਵਿੱਚ ਕਾਂਗਰਸ ਦੇ ਖੇਮੇ ਵਿੱਚ ਦਲਿਤ ਭਾਈਚਾਰੇ ਹਮੇਸ਼ਾ ਰਿਹਾ ਹੈ। ਕਾਂਗਰਸ ਦਾ ਇਹ ਵੀ ਕਹਿੰਦੀ ਹੈ ਸਾਡੀ ਕੋਸ਼ਿਸ਼ ਸਦਕਾ (ਭਾਵੇਂ ਹੋਰ ਪਾਰਟੀਆਂ ਦਾ ਸਾਥ ਸੀ) ਰਾਖਵਾਂਕਾਰਨ, ਨਰੇਗਾ ਆਦਿ ਦੀ ਗੱਲ ਕੀਤੀ ਹੈ।
ਸਵਾਲ - ਚਰਨਜੀਤ ਸਿੰਘ ਚੰਨੀ ਅੱਗੇ ਚੁਣੌਤੀਆਂ ਕੀ ਹਨ?
ਜਵਾਬ - ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੈ ਕਿ ਪੰਜਾਬ ਨੂੰ ਆਰਥਿਕ ਸੰਕਟ ਤੋਂ ਬਾਹਰ ਕਿਵੇਂ ਕੱਢਣਾ ਹੈ।
ਦੂਜੀ ਚੁਣੌਤੀ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਅੰਦੋਲਨ ਜਿਸ ਉੱਤੇ ਕੈਪਟਨ ਅਮਰਿੰਦਰ ਦਾ ਸਟੈਂਡ ਸਾਫ਼ ਰਿਹਾ ਹੈ, ਕੀ ਚੰਨੀ ਸਾਹਿਬ ਉਸ ਸਟੈਂਡ ਨੂੰ ਬਰਕਰਾਰ ਰੱਖ ਕੇ ਹੋਰ ਅੱਗੇ ਲੈ ਕੇ ਜਾਂਦੇ ਹਨ।
ਪੰਜਾਬ ਵਿੱਚ ਬਹੁਤ ਸਾਰੇ ਗਰੁੱਪ ਭਾਵੇਂ ਵਿਦਿਆਰਥੀ ਹੋਣ, ਅਧਿਆਪਕ, ਆਂਗਣਵਾੜੀ ਵਰਕਰ ਤੇ ਹੋਰਾਂ ਦੀਆਂ ਆਪਣੀਆਂ ਡਿਮਾਂਡ ਹਨ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਵੱਡੇ ਨਜ਼ਰੀਏ ਤੋਂ ਚੰਨੀ ਹੋਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਖਾਤਬ ਹੋਣਾ ਪਏਗਾ ਕਿਉਂਕਿ ਲੋਕਾਂ ਨੂੰ ਕੈਪਟਨ ਤੋਂ ਸ਼ਿਕਾਇਤ ਸੀ ਕਿ ਉਹ ਲੋਕਾਂ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੇ।
ਸਵਾਲ - ਚੰਨੀ ਤੋਂ ਪਹਿਲਾਂ ਕਿਹੜੇ ਦਲਿਤ ਚਿਹਰੇ ਸਿਆਸਤ ਵਿੱਚ ਵੱਡੇ ਅਹੁਦਿਆਂ ਉੱਤੇ ਨਜ਼ਰ ਆਉਂਦੇ ਹਨ?
ਜਵਾਬ - ਬਹੁਤ ਸਾਰੇ ਨਾਮ ਹਨ ਤੇ ਆਜ਼ਾਦੀ ਤੋਂ ਪਹਿਲਾਂ ਦੇ ਨਾਮ ਦੱਸ ਦਿੰਦਾ ਹਾਂ। ਸਭ ਤੋਂ ਪਹਿਲਾ ਨਾਮ ਬਾਬੂ ਮੰਗੂ ਰਾਮ ਦਾ ਹੈ, ਮੱਗੋਵਾਲ ਪਿੰਡ ਹੈ ਉਨ੍ਹਾਂ ਦਾ ਗੜ੍ਹਸ਼ੰਕਰ ਵਿੱਚ ਜਿੱਥੇ ਉਹ ਰਹਿੰਦੇ ਹਨ। ਉਨ੍ਹਾਂ ਦਾ ਬਹੁਤ ਯੋਗਦਾਨ ਸੀ ਅਤੇ ਗਦਰ ਪਾਰਟੀ ਵਿੱਚ ਚੰਗੇ ਕਾਰਕੁੰਨ ਸਨ।
ਉਸ ਤੋਂ ਬਾਅਦ ਮਾਸਟਰ ਗੁਵੰਤਾ ਸਿੰਘ, ਜੋ 1946 ਦੀਆਂ ਚੋਣਾਂ ਜਿੱਤੇ ਸਨ। ਉਸ ਤੋਂ ਬਾਅਦ ਸਵਰਨ ਰਾਮ ਹੋਰਾਂ ਦਾ ਪਰਿਵਾਰ, ਸਾਧੂ ਰਾਮ ਹਨ।
ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਡੀਜੀਪੀ ਅਤੇ ਆਈਐਫ਼ਐਸ ਅਫ਼ਸਰ ਵੀ ਦਲਿਤ ਰਹੇ ਹਨ।
ਸਵਾਲ - ਪੰਜਾਬ ਵਿੱਚ ਕਿੰਨੇ ਹਲਕਿਆਂ ਵਿੱਚ ਦਲਿਤ ਵੋਟ ਬੈਂਕ ਅਹਿਮ ਮੰਨਿਆ ਜਾਂਦਾ ਹੈ?
ਜਵਾਬ - ਦੁਆਬੇ ਵਿੱਚ ਤਾਂ ਹਰ ਪਾਸੇ ਦਲਿਤ ਵੋਟ ਬੈਂਕ ਅਹਿਮ ਹੈ, ਇਸ ਤੋਂ ਇਲਾਵਾ ਮਾਲਵੇ ਅਤੇ ਮਾਝੇ ਵਿੱਚ ਵੀ ਅਹਿਮ ਹੈ।
ਬਹੁਤ ਸਾਰੇ ਇਲਾਕੇ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ 100 ਵਿੱਚੋਂ 90 ਦਲਿਤ ਹਨ।
ਵੈਸੇ ਪਿੰਡਾਂ ਵਿੱਚ 40 ਫੀਸਦੀ ਆਬਾਦੀ ਦਲਿਤਾਂ ਦੀ ਤਾਂ ਹੈ। ਪੰਜਾਬ ਦੇ ਪਿੰਡਾਂ ਵਿੱਚ ਦਲਿਤ ਅਤੇ ਜੱਟ ਭਾਈਚਾਰੇ ਦੇ ਲੋਕ ਖੇਤੀਬਾੜੀ ਨਾਲ ਜ਼ਿਆਦਾ ਜੁੜੇ ਹਨ।
ਪੂਰੇ ਪੰਜਾਬ ਵਿੱਚ ਲਗਭਗ 32-33 ਫੀਸਦੀ ਆਬਾਦੀ ਦਲਿਤਾਂ ਦੀ ਹੈ ਅਤੇ ਕਾਂਗਰਸ ਲਈ ਇਹ ਕਦਮ ਲਾਹਾ ਖੱਟਣ ਵੱਲ ਤਾਂ ਹੈ ਹੀ, ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਪ੍ਰਤੀਕਰਮ ਦੇ ਰਹੀਆਂ ਹਨ।
ਕਾਂਗਰਸ ਦਾ ਇਹ ਨਵਾਂ ਕਦਮ ਬਾਕੀ ਪਾਰਟੀਆਂ ਤੋਂ ਇਨ੍ਹਾਂ ਨੂੰ ਅੱਗੇ ਲੈ ਕੇ ਜਾਵੇਗਾ।
ਇਹ ਵੀ ਪੜ੍ਹੋ:
https://www.youtube.com/watch?v=mQkksNnehLA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f7712792-d357-4ff7-99b1-bce0259b81e3','assetType': 'STY','pageCounter': 'punjabi.india.story.58619002.page','title': 'ਪੰਜਾਬ ’ਚ ਦਲਿਤ ਭਾਈਚਾਰੇ ਤੋਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨਾ ਦਲਿਤਾਂ ਨੂੰ ਕਿਵੇਂ ਫਾਇਦਾ ਪਹੁੰਚਾ ਸਕਦਾ ਹੈ','author': 'ਅਰਵਿੰਦ ਛਾਬੜਾ','published': '2021-09-20T02:33:50Z','updated': '2021-09-20T02:33:50Z'});s_bbcws('track','pageView');

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਦੋ ਉਪ-ਮੁੱਖ ਮੰਤਰੀ ਵੀ ਥਾਪੇ ਜਾਣਗੇ
NEXT STORY