Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JUL 17, 2025

    11:42:22 PM

  • people drinking alcohol openly on streets despite police warnings

    ਸ਼ਰੇਆਮ ਉਡਾਈਆਂ ਜਾ ਰਹੀਆਂ ਨਿਯਮਾਂ ਦੀਆਂ ਧੱਜੀਆਂ!...

  • special event at pims jalandhar under   war on drugs

    'ਯੁੱਧ ਨਸ਼ਿਆਂ ਵਿਰੁੱਧ' ਤਹਿਤ PIMS ਜਲੰਧਰ ਵਿਖੇ...

  • harnam singh dhumma ordered to vacate the dera

    ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ...

  • important news for jalandhar residents

    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਤਾਲਿਬਾਨ ਦੇ ਰਾਜ ਵਿੱਚ ਬੱਚੇ ਪੈਦਾ ਕਰਨਾ ਔਰਤਾਂ ਲਈ ਇੰਝ ''ਖੌਫ਼ਨਾਕ'' ਹੋ ਗਿਆ ਹੈ

ਤਾਲਿਬਾਨ ਦੇ ਰਾਜ ਵਿੱਚ ਬੱਚੇ ਪੈਦਾ ਕਰਨਾ ਔਰਤਾਂ ਲਈ ਇੰਝ ''ਖੌਫ਼ਨਾਕ'' ਹੋ ਗਿਆ ਹੈ

  • Updated: 21 Sep, 2021 07:53 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਅਫ਼ਗਾਨ, ਔਰਤਾਂ, ਬੱਚੇ
BBC
ਔਰਤਾਂ ਦੀ ਪ੍ਰਜਨਨ ਸਿਹਤ ਲਈ ਦਵਾਈਆਂ ਤੇ ਜੀਵਨ-ਰੱਖਿਅਕ ਸਪਲਾਈ ਤੱਕ ਪਹੁੰਚ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ,

ਰਾਬੀਆ ਨੇ ਕੁਝ ਹੀ ਦਿਨ ਪਹਿਲਾਂ ਅਫ਼ਗਾਨਿਸਤਾਨ ਦੇ ਪੂਰਬ ਵਿੱਚ ਨੰਗਰਹਾਰ ਸੂਬੇ ਦੇ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ।

ਆਪਣੇ ਨਵਜੰਮੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਝੁਲਾਉਂਦੇ ਹੋਏ ਉਹ ਕਹਿੰਦੇ ਹਨ, "ਇਹ ਮੇਰਾ ਤੀਜਾ ਬੱਚਾ ਹੈ, ਪਰ ਇਸ ਵਾਰ ਤਜਰਬਾ ਬਿਲਕੁਲ ਵੱਖਰਾ ਸੀ। ਇਹ ਬਹੁਤ ਭਿਆਨਕ ਸੀ।"

ਬੱਚੇ ਨੂੰ ਜਨਮ ਦੇਣ ਵਾਲੀ ਜਿਸ ਯੂਨਿਟ ਵਿੱਚ ਰਾਬੀਆ ਨੇ ਆਪਣਾ ਜਣੇਪਾ ਕੀਤਾ, ਇਸ ਯੂਨਿਟ ਦੀਆਂ ਮੁੱਢਲੀਆਂ ਸਹੂਲਤਾਂ ਵਿੱਚ ਮਹਿਜ਼ ਕੁਝ ਹਫਤਿਆਂ ਵਿੱਚ ਹੀ ਭਾਰੀ ਗਿਰਾਵਟ ਹੋ ਗਈ ਹੈ।

ਰਾਬੀਆ ਨੂੰ ਉੱਥੇ ਨਾ ਤਾਂ ਦਰਦ ਦੀ ਦਵਾਈ ਦਿੱਤੀ ਗਈ, ਨਾ ਹੋਰ ਕੋਈ ਦਵਾਈ ਅਤੇ ਨਾ ਖਾਣਾ ਦਿੱਤਾ ਗਿਆ।

43C (109F) ਤਾਪਮਾਨ ਵਿੱਚ ਹਸਪਤਾਲ ਦਾ ਹਾਲ ਬੇਹਾਲ ਸੀ, ਬਿਜਲੀ ਕੱਟ ਦਿੱਤੀ ਗਈ ਸੀ ਅਤੇ ਜਨਰੇਟਰਾਂ ਨੂੰ ਚਲਾਉਣ ਲਈ ਤੇਲ ਉਪਲੱਬਧ ਨਹੀਂ ਸੀ।

ਰਾਬੀਆ ਦੇ ਦਾਈ ਆਬਿਦਾ ਕਹਿੰਦੇ ਹਨ, "ਸਾਨੂੰ ਇੰਨਾ ਪਸੀਨਾ ਆ ਰਿਹਾ ਸੀ ਜਿਵੇਂ ਅਸੀਂ ਨਹਾ ਕੇ ਆਏ ਹੋਈਏ। ਆਬਿਦਾ ਨੇ ਅਜਿਹੇ ਔਖੇ ਸਮੇਂ ਵਿੱਚ ਬਿਨਾਂ ਰੌਸ਼ਨੀ ਅਤੇ ਹਵਾ ਦੇ, ਮਹਿਜ਼ ਮੋਬਾਈਲ ਫ਼ੋਨ ਦੀ ਰੌਸ਼ਨੀ ਦੁਆਰਾ ਬੱਚੇ ਨੂੰ ਜਨਮ ਦਿਵਾਉਣ ਲਈ ਅਣਥੱਕ ਮਿਹਨਤ ਕੀਤੀ।"

"ਇਹ ਮੇਰੀ ਨੌਕਰੀ ਦੇ ਦੌਰਾਨ ਹੋਏ ਸਭ ਤੋਂ ਭੈੜੇ ਤਜ਼ਰਬਿਆਂ ਵਿੱਚੋਂ ਇੱਕ ਸੀ। ਇਹ ਬਹੁਤ ਦਰਦਨਾਕ ਸੀ। ਪਰ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਹਸਪਤਾਲ ਵਿੱਚ ਸਾਡੀ ਹਰ ਰਾਤ ਅਤੇ ਹਰ ਦਿਨ ਦੀ ਇਹੀ ਕਹਾਣੀ ਹੈ।"

ਬੱਚੇ ਦੇ ਜਨਮ ਦੌਰਾਨ ਜਿੰਦਾ ਬਚਣ ਦਾ ਮਤਲਬ ਹੈ ਕਿ ਰਾਬੀਆ ਕੁਝ ਖੁਸ਼ਕਿਸਮਤ ਔਰਤਾਂ ਵਿੱਚੋਂ ਇੱਕ ਹਨ।

ਇਹ ਵੀ ਪੜ੍ਹੋ-

  • ਚਰਨਜੀਤ ਚੰਨੀ ਸਹੁੰ ਚੁੱਕਣ ਤੋਂ ਬਾਅਦ - ਪਾਰਟੀ ਸੁਪਰੀਮ ਹੈ, ਪਾਰਟੀ ਫੈਸਲੇ ਕਰੇਗੀ, ਸਰਕਾਰ ਲਾਗੂ ਕਰੇਗੀ
  • ਕੀ ਪੰਜਾਬ ’ਚ ਦਲਿਤ ਭਾਈਚਾਰੇ ਤੋਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨਾ ਦਾ ਕਾਂਗਰਸ ਤੇ ਦਲਿਤਾਂ ਨੂੰ ਫਾਇਦਾ ਹੋਵੇਗਾ
  • ਹਿੰਦੂ-ਸਿੱਖ ਹੋਣਾ ਬਾਅਦ ਦੀ ਗੱਲ ਹੈ, ਮੁੱਖ ਮੰਤਰੀ ਚੰਗਾ ਇਨਸਾਨ ਹੋਵੇ - ਜਥੇਦਾਰ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਅਫਗਾਨਿਸਤਾਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋ ਇੱਕ ਹੈ ਜਿੱਥੇ ਜਨਮ ਦੇਣ ਵਾਲਿਆਂ ਮਾਵਾਂ ਅਤੇ ਬੱਚਿਆਂ ਦੀ ਮੌਤ ਦਰਾਂ ਦੇ ਅੰਕੜੇ ਸਭ ਤੋਂ ਮਾੜੇ ਹਨ, ਜਿਨ੍ਹਾਂ ਅਨੁਸਾਰ ਇੱਥੇ ਪ੍ਰਤੀ 10,000 ਜਨਮ ਦੇਣ ਵਾਲੀਆਂ ਔਰਤਾਂ ਵਿੱਚੋਂ 638 ਦੀ ਮੌਤ ਹੋ ਜਾਂਦੀ ਹੈ।

ਪਹਿਲਾਂ ਇਹ ਸਥਿਤੀ ਬਦ ਤੋਂ ਬਦਤਰ ਸੀ। ਫਿਰ 2001 ਵਿੱਚ ਯੂਐੱਸ ਦੇ ਅਗਵਾਈ ਵਾਲੇ ਹਮਲੇ ਤੋਂ ਬਾਅਦ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਕੀਤੀ ਗਈ ਪ੍ਰਗਤੀ ਵੀ ਤੇਜ਼ੀ ਨਾਲ ਵਿਗੜਦੀ ਜਾ ਰਹੀ ਹੈ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂਐਨਐਫਪੀਏ) ਦੇ ਕਾਰਜਕਾਰੀ ਨਿਰਦੇਸ਼ਕ ਨਤਾਲੀਆ ਕੈਨਮ ਕਹਿੰਦੇ ਹਨ, "ਹੁਣ ਬਹੁਤ ਗੰਭੀਰਤਾ ਅਤੇ ਨਿਰਾਸ਼ਾ ਦੀ ਭਾਵਨਾ ਹੈ। ਮੈਂ ਵਾਕਈ ਇਸਦਾ ਭਾਰ ਮਹਿਸੂਸ ਕਰਦੀ ਹਾਂ।"

ਅਫ਼ਗਾਨ, ਔਰਤਾਂ, ਬੱਚੇ
BBC

ਯੂਐਨਐਫਪੀਏ ਦਾ ਅਨੁਮਾਨ ਹੈ ਕਿ, ਜੇ ਔਰਤਾਂ ਅਤੇ ਲੜਕੀਆਂ ਦੀ ਤੁਰੰਤ ਸਹਾਇਤਾ ਨਾ ਕੀਤੀ ਗਈ ਤਾਂ ਜਣੇਪਾ ਮੌਤਾਂ ਵਿੱਚ 51,000 ਤੱਕ ਦਾ ਵਾਧਾ ਹੋ ਸਕਦਾ ਹੈ।

ਇਸ ਤੋਂ ਇਲਾਵਾ 4.8 ਮਿਲੀਅਨ ਅਣਇੱਛਤ ਗਰਭ ਅਵਸਥਾਵਾਂ ਦੀ ਸਥਿਤੀ ਹੋ ਸਕਦੀ ਹੈ ਅਤੇ ਇਸ ਦੇ ਦੁਗਣੇ ਲੋਕ ਅਜਿਹੇ ਹੋ ਸਕਦੇ ਹਨ ਜੋ ਹੁਣ ਤੋਂ ਲੈ ਕੇ 2025 ਵਿਚਕਾਰ ਪਰਿਵਾਰ ਨਿਯੋਜਨ ਕਲੀਨਿਕਾਂ ਤੱਕ ਨਹੀਂ ਪਹੁੰਚ ਸਕਣਗੇ।

ਜਨ ਸਿਹਤ ਦੇ ਮੁਖੀ ਡਾ. ਵਾਹਿਦ ਮਜਰੂਹ ਕਹਿੰਦੇ ਹਨ, "ਅਫ਼ਗਾਨਿਸਤਾਨ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਢਹਿ-ਢੇਰੀ ਹੋ ਰਹੀਆਂ ਹਨ ... ਬਦਕਿਸਮਤੀ ਨਾਲ ਮਾਵਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਵਧੇਗੀ।"

"ਡਾ. ਵਾਹਿਦ ਇਕਲੌਤੇ ਅਜਿਹੇ ਮੰਤਰੀ ਹਨ ਜੋ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵੀ ਆਪਣੇ ਅਹੁਦੇ 'ਤੇ ਬਣੇ ਹੋਏ ਹਨ। ਉਨ੍ਹਾਂ ਨੇ ਅਫਗਾਨ ਲੋਕਾਂ ਦੀ ਚੰਗੀ ਸਿਹਤ ਲਈ ਲੜਨ ਦਾ ਵਾਅਦਾ ਕੀਤਾ ਹੈ, ਪਰ ਹੁਣ ਉਨ੍ਹਾਂ ਨੂੰ ਇੱਕ ਮੁਸ਼ਕਿਲ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

ਇਹ ਦੇਸ਼ ਹੁਣ ਦੁਨੀਆ ਭਰ ਤੋਂ ਕੱਟਿਆ ਹੋਇਆ ਹੈ। ਜਦੋਂ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਸ਼ੁਰੂ ਹੋਈ, ਤਾਂ ਤਾਲਿਬਾਨ ਨੇ ਸੱਤਾ ਵਿੱਚ ਆਉਣ ਦੇ ਨਾਲ ਵਿਦੇਸ਼ੀ ਸਹਾਇਤਾ 'ਤੇ ਵੀ ਰੋਕ ਲੱਗ ਗਈ ਜੋ ਕਿ ਅਫ਼ਗਾਨਿਸਤਾਨ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਵਿੱਤੀ ਸਹਾਇਤਾ ਦਿੰਦੀ ਹੈ।

ਪੱਛਮ ਤੋਂ ਸਹਾਇਤਾ ਦੇਣ ਵਾਲੇ, ਜਿਨ੍ਹਾਂ ਵਿੱਚ ਯੂਐੱਸ ਅਤੇ ਡਬਲਯੂਐਚਓ ਵਰਗੇ ਸਮੂਹ ਵੀ ਸ਼ਾਮਲ ਹਨ, ਤਾਲਿਬਾਨ ਨੂੰ ਫੰਡ ਪਹੁੰਚਾਉਣ ਵਿੱਚ ਆਉਣ ਵਾਲੀ ਮੁਸ਼ਕਿਲ ਅਤੇ ਅਸ਼ਾਂਤ ਕਾਬੁਲ ਹਵਾਈ ਅੱਡੇ 'ਤੇ ਡਾਕਟਰੀ ਸਪਲਾਈ ਕਰਨ ਵਿੱਚ ਆਉਂਦੀ ਔਖਿਆਈ ਦਾ ਹਵਾਲਾ ਦਿੰਦੇ ਹਨ।

ਔਰਤਾਂ ਦੀ ਪ੍ਰਜਨਨ ਸਿਹਤ ਲਈ ਦਵਾਈਆਂ ਅਤੇ ਜੀਵਨ-ਰੱਖਿਅਕ ਸਪਲਾਈ ਤੱਕ ਪਹੁੰਚ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾਵਾਇਰਸ ਦੇ ਫੈਲਣ ਨਾਲ ਇਹ ਸਥਿਤੀ ਦੁੱਗਣੀ ਮਾੜੀ ਹੋ ਗਈ ਹੈ।

ਡਾ. ਮਜਰੂਹ ਕਹਿੰਦੇ ਹਨ, "ਕੋਵਿਡ ਦੀ ਚੌਥੀ ਲਹਿਰ ਦੀ ਸੰਭਾਵਨਾ ਨੂੰ ਲੈ ਕੋਈ ਤਿਆਰੀ ਨਹੀਂ ਹੈ।"

ਆਬਿਦਾ ਦੀ ਜਣੇਪਾ ਇਕਾਈ ਵਿੱਚ, ਫੰਡਾਂ 'ਤੇ ਰੋਕ ਦਾ ਮਤਲਬ ਹੈ ਕਿ ਉਹ ਆਪਣੀ ਐਂਬੂਲੈਂਸ ਸੇਵਾ ਚਲਾਉਣ ਵਿੱਚ ਵੀ ਅਸਮਰੱਥ ਹਨ। ਉਨ੍ਹਾਂ ਕੋਲ ਇੰਧਨ ਤੱਕ ਦੇ ਪੈਸੇ ਨਹੀਂ ਹਨ।

"ਕੁਝ ਹੀ ਰਾਤਾਂ ਪਹਿਲਾਂ, ਇੱਕ ਮਾਂ ਜਣੇਪੇ ਦੇ ਨੇੜੇ ਸੀ ਅਤੇ ਉਨ੍ਹਾਂ ਨੇ ਤੁਰੰਤ ਐਂਬੂਲੈਂਸ ਬੁਲਵਾਈ ਕਿਉਂਕਿ ਉਹ ਬਹੁਤ ਜ਼ਿਆਦਾ ਦਰਦ ਵਿੱਚ ਸੀ। ਸਾਨੂੰ ਉਨ੍ਹਾਂ ਨੂੰ ਟੈਕਸੀ ਲੱਭਣ ਲਈ ਕਹਿਣਾ ਪਿਆ, ਪਰ ਕੋਈ ਟੈਕਸੀ ਵੀ ਉਪਲੱਭਧ ਨਹੀਂ ਸੀ।"

ਆਬਿਦਾ ਦੱਸਦੇ ਹਨ, "ਆਖਿਰ ਜਦੋਂ ਉਨ੍ਹਾਂ ਨੂੰ ਇੱਕ ਕਾਰ ਲੱਭੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਔਰਤ ਨੇ ਕਾਰ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।"

"ਇਸ ਦੌਰਾਨ ਭਿਆਨਕ ਗਰਮੀ ਤੇ ਤੇਜ਼ ਦਰਦ ਦੇ ਕਾਰਨ ਉਹ ਔਰਤ ਕਈ ਘੰਟਿਆਂ ਤੱਕ ਬੇਹੋਸ਼ ਹੋ ਗਈ। ਸਾਨੂੰ ਨਹੀਂ ਸੀ ਲੱਗਦਾ ਕਿ ਉਹ ਬਚੇਗੀ। ਬੱਚਾ ਵੀ ਬਹੁਤ ਗੰਭੀਰ ਹਾਲਤ ਵਿੱਚ ਸੀ, ਅਤੇ ਸਾਡੇ ਕੋਲ ਉਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਵੀ ਇਲਾਜ ਮੁਹੱਈਆ ਕਰਵਾਉਣ ਲਈ ਕੁਝ ਨਹੀਂ ਸੀ।"

ਖੁਸ਼ਕਿਸਮਤੀ ਨਾਲ ਔਰਤ ਦੀ ਨਵਜੰਮੀ ਧੀ ਬਚ ਗਈ। ਤਿੰਨ ਦਿਨਾਂ ਬਾਅਦ, ਗੰਭੀਰ ਤੌਰ 'ਤੇ ਕਮਜ਼ੋਰ ਉਸ ਔਰਤ ਦੀ ਸਥਿਤੀ ਵਿੱਚ ਸੁਧਾਰ ਹੋਣ ਲਗਾ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ-

  • ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ ਮੁੰਹਿਮ ਕੀ ਹੈ
  • ਜਿਉਂਦੇ ਜੀਅ ਤਾਬੂਤਾਂ ਵਿੱਚ ਬੰਦ ਹੋ ਕੇ ਪਾਕਿਸਤਾਨ ਜਾ ਰਹੀਆਂ ਹਨ ਅਫ਼ਗਾਨ ਔਰਤਾਂ
  • ਅਫ਼ਗਾਨਿਸਤਾਨ: ਔਰਤਾਂ ਨੂੰ ਪੱਥਰ ਮਾਰ ਕੇ ਸਜ਼ਾ ਦੇਣ ਦੀ ਰਵਾਇਤ ਬਦਲੇਗੀ? - ਤਾਲਿਬਾਨ ਦਾ ਕੀ ਹੈ ਜਵਾਬ
ਅਫ਼ਗਾਨ, ਔਰਤਾਂ, ਬੱਚੇ
BBC
ਵਧਦੀ ਗਰੀਬੀ, ਲੜਕੀਆਂ ਦੇ ਸਕੂਲ ਨਾ ਜਾਣ ਦੀ ਚਿੰਤਾ ਤੇ ਅੱਤਵਾਦੀਆਂ ਤੇ ਲੜਕੀਆਂ ਜਾਂ ਕਿਸ਼ੋਰ ਉਮਰ ਦੀਆਂ ਔਰਤਾਂ ਦੇ ਜ਼ਬਰਦਸਤੀ ਵਿਆਹਾਂ ਦਾ ਡਰ, ਮੁੱਦੇ ਨੂੰ ਹੋਰ ਗੰਭੀਰ ਬਣਾ ਰਿਹਾ ਹੈ

ਯੂਐੱਨਐੱਫਪੀਏ ਦੇ ਡਾ. ਕੈਨਮ ਕਹਿੰਦੇ ਹਨ, "ਅਸੀਂ ਇੱਕ ਸਿਸਟਮ ਨੂੰ ਸਹੀ ਕਰਨ ਲਈ ਦਿਨ ਅਤੇ ਰਾਤ ਓਵਰਟਾਈਮ ਕਰ ਰਹੇ ਹਾਂ, ਪਰ ਸਾਨੂੰ ਫੰਡਾਂ ਦੀ ਜ਼ਰੂਰਤ ਹੈ। ਪਿਛਲੇ ਕੁਝ ਹਫ਼ਤਿਆਂ ਦੀਆਂ ਨਾਟਕੀ ਘਟਨਾਵਾਂ ਤੋਂ ਪਹਿਲਾਂ ਵੀ, ਹਰ 2 ਘੰਟੇ ਵਿੱਚ ਜਨਮ ਦੇਣ ਵਾਲੀਆਂ ਵਿੱਚੋਂ ਇੱਕ ਅਫਗਾਨ ਔਰਤ ਦੀ ਮੌਤ ਹੁੰਦੀ ਰਹੀ ਹੈ।"

"ਅਫ਼ਗਾਨ ਔਰਤਾਂ ਅਤੇ ਲੜਕੀਆਂ ਦੀਆਂ ਜੀਵਨ ਬਚਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੰਯੁਕਤ ਰਾਸ਼ਟਰ ਦੀ 606 ਮਿਲੀਅਨ ਡਾਲਰ ਦੀ ਵਿਆਪਕ ਅਪੀਲ ਦੇ ਹਿੱਸੇ ਵਜੋਂ, ਯੂਐਨਐਫਪੀਏ 29.2 ਮਿਲੀਅਨ ਡਾਲਰ ਦੀ ਮੰਗ ਕਰ ਰਿਹਾ ਹੈ।"

"ਇਸ ਨੂੰ ਭਰੋਸਾ ਹੈ ਕਿ, ਮਾਨਵਤਾਵਾਦੀ ਸਹਾਇਤਾ ਦੀ ਸਖ਼ਤ ਜ਼ਰੂਰਤ ਦੇ ਮੱਦੇਨਜ਼ਰ, ਜ਼ਰੂਰੀ ਡਾਕਟਰੀ ਅਤੇ ਸਿਹਤ ਸੰਭਾਲ ਸਮਾਨ ਦੀ ਆਵਾਜਾਈ ਲਈ ਅਤੇ ਮੋਬਾਈਲ ਸਿਹਤ ਕਲੀਨਿਕਾਂ ਲਈ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ।"

ਯੂਐੱਨਐੱਫਪੀਏ ਚਿੰਤਤ ਹੈ ਕਿ ਬਾਲ ਵਿਆਹ ਦੇ ਵਧ ਰਹੇ ਜੋਖ਼ਮ ਨਾਲ ਮੌਤ ਦਰ ਹੋਰ ਵਧੇਗੀ।

ਵਧਦੀ ਗਰੀਬੀ, ਲੜਕੀਆਂ ਦੇ ਸਕੂਲ ਨਾ ਜਾਣ ਦੀ ਚਿੰਤਾ ਅਤੇ ਅੱਤਵਾਦੀਆਂ ਵੱਲੋਂ ਲੜਕੀਆਂ ਜਾਂ ਕਿਸ਼ੋਰ ਉਮਰ ਦੀਆਂ ਔਰਤਾਂ ਦੇ ਜ਼ਬਰਦਸਤੀ ਵਿਆਹਾਂ ਦਾ ਡਰ, ਇਸ ਮੁੱਦੇ ਨੂੰ ਹੋਰ ਗੰਭੀਰ ਬਣਾ ਰਿਹਾ ਹੈ।

ਡਾਕਟਰ ਕੈਨਮ ਕਹਿੰਦੇ ਹਨ, "ਜੇ ਤੁਸੀਂ ਇੱਕ ਜਵਾਨ ਮਾਂ ਹੋ, ਤਾਂ ਤੁਹਾਡੇ ਬਚਣ ਦੀ ਸੰਭਾਵਨਾ ਤੁਰੰਤ ਘਟ ਜਾਂਦੀ ਹੈ।"

ਔਰਤਾਂ 'ਤੇ ਤਾਲਿਬਾਨ ਦੀਆਂ ਨਵੀਆਂ ਪਾਬੰਦੀਆਂ, ਪਹਿਲਾਂ ਤੋਂ ਹੀ ਨਾਜ਼ੁਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਵਿਗਾੜ ਰਹੀਆਂ ਹਨ। ਅਫਗਾਨਿਸਤਾਨ ਦੇ ਬਹੁਤ ਸਾਰੇ ਖੇਤਰਾਂ ਵਿੱਚ, ਔਰਤਾਂ ਨੂੰ ਆਪਣੇ ਚਿਹਰੇ ਨਕਾਬ ਜਾਂ ਬੁਰਕੇ ਨਾਲ ਢਕਣੇ ਪੈ ਰਹੇ ਹਨ।

ਪਰ ਵਧੇਰੇ ਚਿੰਤਾ ਦੀਆਂ ਖਬਰਾਂ ਇਹ ਹਨ ਕਿ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਆਦੇਸ਼ ਦਿੱਤੇ ਜਾ ਰਹੇ ਹਨ ਕਿ ਔਰਤ ਮਰੀਜ਼ਾਂ ਨੂੰ ਜਾਂਚਣ ਲਈ ਔਰਤ ਸਟਾਫ ਦਾ ਹੀ ਹੋਣਾ ਜ਼ਰੂਰੀ ਹੈ।

ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਦਾਈ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਨੇ ਇੱਕ ਮਰਦ ਡਾਕਟਰ ਨਾਲ ਕੁੱਟਮਾਰ ਕੀਤੀ ਕਿਉਂਕਿ ਉਨ੍ਹਾਂ ਨੇ ਇਕਾਂਤ ਵਿੱਚ ਇੱਕ ਔਰਤ ਦੀ ਜਾਂਚ ਕੀਤੀ ਸੀ।

ਉਹ ਦਾਈ ਦੱਸਦੇ ਹਨ ਕਿ, ਦੇਸ਼ ਦੇ ਪੂਰਬੀ ਹਿੱਸੇ ਵਿੱਚ ਬਣੇ ਉਨਾਂ ਦੇ ਮੈਡੀਕਲ ਸੈਂਟਰ ਵਿੱਚ, "ਜੇ ਕਿਸੇ ਔਰਤ ਮਰੀਜ਼ ਨੂੰ ਔਰਤ ਡਾਕਟਰ ਦੁਆਰਾ ਨਹੀਂ ਵੇਖਿਆ ਜਾ ਸਕਦਾ, ਤਾਂ ਮਰਦ ਡਾਕਟਰ ਉਸ ਔਰਤ ਮਰੀਜ਼ ਨੂੰ ਕੇਵਲ ਉਦੋਂ ਵੇਖ ਸਕਦਾ ਹੈ ਜਦੋਂ ਉੱਥੇ ਦੋ ਜਾਂ ਵਧੇਰੇ ਲੋਕ ਮੌਜੂਦ ਹੋਣ।"

ਔਰਤਾਂ ਨੂੰ ਵੀ ਇਹ ਆਦੇਸ਼ ਦਿੱਤਾ ਗਿਆ ਹੈ ਕਿ ਉਹ "ਮਹਰਮ", ਜਾਂ ਪੁਰਸ਼ ਰਿਸ਼ਤੇਦਾਰ ਤੋਂ ਬਿਨਾਂ ਆਪਣੇ ਘਰ ਤੋਂ ਬਾਹਰ ਨਾ ਨਿੱਕਲਣ।

ਨੰਗਰਹਾਰ ਸੂਬੇ ਵਿੱਚ ਜ਼ਾਰਮੀਨਾ, ਪੰਜ ਮਹੀਨਿਆਂ ਦੇ ਗਰਭਵਤੀ ਹਨ।

ਉਹ ਕਹਿੰਦੇ ਹਨ, "ਮੇਰੇ ਪਤੀ ਇੱਕ ਗਰੀਬ ਆਦਮੀ ਹਨ ਜੋ ਸਾਡੇ ਬੱਚਿਆਂ ਦਾ ਪੇਟ ਭਰਨ ਲਈ ਕੰਮ ਕਰਦੇ ਹਨ ਤਾਂ ਮੈਂ ਉਨ੍ਹਾਂ ਨੂੰ ਮੇਰੇ ਨਾਲ ਸਿਹਤ ਕੇਂਦਰ ਜਾਣ ਲਈ ਕਿਉਂ ਕਹਾਂ?"

10,000 ਅਫਗਾਨਾਂ 'ਤੇ ਕੇਵਲ 4.6 ਡਾਕਟਰ

ਆਬਿਦਾ ਕਹਿੰਦੇ ਹਨ ਕਿ ਇੱਕ ਪੁਰਸ਼ ਸਹਿਯੋਗੀ ਦੀ ਜ਼ਰੂਰਤ ਦਾ ਮਤਲਬ ਇਹ ਹੈ ਕਿ, ਇੱਕ ਦਾਈ ਅਤੇ ਅੰਡਰ-ਰਿਸੋਰਸ ਕਲੀਨਿਕ ਦੇ ਬਾਵਜੂਦ ਵੀ ਜ਼ਰਮਿਨਾ ਵਰਗੀਆਂ ਬਹੁਤ ਸਾਰੀਆਂ ਔਰਤਾਂ ਮਹੱਤਵਪੂਰਣ ਜਾਂਚ ਨਹੀਂ ਕਰਵਾ ਸਕਦੀਆਂ।

ਇਸੇ ਤਰ੍ਹਾਂ, ਬਹੁਤ ਸਾਰੀਆਂ ਔਰਤ ਸਿਹਤ ਸੰਭਾਲ ਕਰਮਚਾਰੀ ਆਪਣੇ ਕੰਮ 'ਤੇ ਨਹੀਂ ਜਾ ਸਕਦੀਆਂ।

ਡਬਲਯੂਐੱਚਓ ਦੀ ਗਣਨਾ ਹੈ ਕਿ ਪ੍ਰਤੀ 10,000 ਅਫਗਾਨਾਂ 'ਤੇ ਕੇਵਲ 4.6 ਡਾਕਟਰ, ਨਰਸਾਂ ਅਤੇ ਦਾਈਆਂ ਹਨ, ਜੋ ਇਸ "ਨਾਜ਼ੁਕ ਘਾਟ ਦੀ ਹੱਦ" ਨੂੰ ਸਮਝਣ ਤੋਂ ਲਗਭਗ ਪੰਜ ਗੁਣਾ ਘੱਟ ਹੈ।

ਇਹ ਅੰਕੜਾ ਹੁਣ ਹੋਰ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਦੇਸ਼ ਛੱਡ ਕੇ ਚਲੇ ਗਏ ਹਨ।

ਅਫ਼ਗਾਨ, ਔਰਤਾਂ, ਬੱਚੇ
BBC
ਬਹੁਤ ਸਾਰੀਆਂ ਔਰਤ ਸਿਹਤ ਸੰਭਾਲ ਕਰਮਚਾਰੀ ਆਪਣੇ ਕੰਮ 'ਤੇ ਨਹੀਂ ਜਾ ਸਕਦੀਆਂ

ਅਗਸਤ ਦੇ ਅਖੀਰ ਵਿੱਚ, ਤਾਲਿਬਾਨ ਨੇ ਔਰਤ ਸਿਹਤ ਸੰਭਾਲ ਕਰਮਚਾਰੀਆਂ ਨੂੰ ਕੰਮ 'ਤੇ ਵਾਪਸ ਆਉਣ ਲਈ ਕਿਹਾ ਸੀ।

ਡਾ. ਮਜਰੂਹ ਕਹਿੰਦੇ ਹਨ, ਪਰ "ਇਹ ਸੁਨਿਸ਼ਚਿਤ ਕਰਨ ਲਈ ਕਿ ਉਨ੍ਹਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਵਿਸ਼ਵਾਸ ਨੂੰ ਦੁਬਾਰਾ ਬਣਾਉਣ ਵਿੱਚ ਸਮਾਂ ਲਗਦਾ ਹੈ।"

ਕਾਬੁਲ ਦੇ ਇੱਕ ਔਰਤ ਗਾਇਨੀਕੋਲੋਜਿਸਟ ਡਾ. ਨਬੀਜ਼ਾਦਾ ਕਹਿੰਦੇ ਹਨ, "ਸਭ ਕੁਝ ਰਾਤੋ-ਰਾਤ ਬਦਲ ਗਿਆ।"

ਤਾਲਿਬਾਨ ਦੇ ਦਾਖਲ ਹੋਣ ਤੋਂ ਬਾਅਦ ਡਾ. ਨਬੀਜ਼ਾਦਾ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਨੇ 24 ਘੰਟਿਆਂ ਤੱਕ ਕਾਬੁਲ ਹਵਾਈ ਅੱਡੇ ਦੇ ਬਾਹਰ ਉਡੀਕ ਕੀਤੀ ਤਾਂ ਜੋ ਉਹ ਇੱਥੋਂ ਬਚ ਕੇ ਨਿੱਕਲ ਸਕਣ।

ਉਨ੍ਹਾਂ ਦੇ ਸਾਬਕਾ ਸਹਿਯੋਗੀ ਵੀ ਜਾਂ ਤਾਂ ਅਫ਼ਗਾਨਿਸਤਾਨ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ ਜਾਂ ਉਨ੍ਹਾਂ ਨੇ ਕੰਮ ਛੱਡ ਕੇ ਘਰ ਵਿੱਚ ਹੀ ਸੁਰੱਖਿਅਤ ਰਹਿਣ ਦਾ ਫ਼ੈਸਲਾ ਕੀਤਾ ਸੀ।

ਡਾ. ਨਬੀਜ਼ਾਦਾ ਕਹਿੰਦੇ ਹਨ, "ਮੇਰੀ ਗੁਆਂਢਣ, 35 ਹਫ਼ਤਿਆਂ ਦੇ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਸੀਜੇਰੀਅਨ ਕਰਵਾਉਣ ਲਈ ਇੱਕ ਤਾਰੀਖ ਤੈਅ ਕਰਨ ਦੀ ਲੋੜ ਹੈ ਪਰ ਉਨ੍ਹਾਂ ਦੇ ਡਾਕਟਰ ਦਾ ਫੋਨ ਬੰਦ ਹੈ।"

"ਉਹ ਬਹੁਤ ਪ੍ਰੇਸ਼ਾਨ ਤੇ ਚਿੰਤਤ ਹਨ ਅਤੇ ਆਪਣੇ ਬੱਚੇ ਦੀ ਹਰਕਤ ਨੂੰ ਵੀ ਮਹਿਸੂਸ ਨਹੀਂ ਕਰ ਪਾ ਰਹੇ ਹਨ।"

ਜਨਤਕ ਸਿਹਤ ਸੰਭਾਲ ਸਟਾਫ ਨੂੰ ਘੱਟੋ-ਘਟ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ।

ਆਬਿਦਾ ਵੀ ਉਨ੍ਹਾਂ ਵਿੱਚੋਂ ਇੱਕ ਹਨ। ਪਰ ਬਿਨਾਂ ਤਨਖ਼ਾਹ ਦੇ ਵੀ ਉਹ ਹੋਰ ਦੋ ਮਹੀਨਿਆਂ ਲਈ ਕੰਮ ਜਾਰੀ ਰੱਖਣ ਦੀ ਉਮੀਦ ਕਰਦੇ ਹਨ।

ਉਹ ਕਹਿੰਦੇ ਹਨ, "ਮੈਂ ਅਜਿਹਾ ਆਪਣੇ ਮਰੀਜ਼ਾਂ ਅਤੇ ਆਪਣੇ ਲੋਕਾਂ ਲਈ ਕਰਨਾ ਚਾਹੁੰਦੀ ਹਾਂ ... ਪਰ ਫੰਡਾਂ ਦੇ ਬਿਨਾਂ, ਇਹ ਸਿਰਫ਼ ਸਾਡੇ ਬਾਰੇ ਨਹੀਂ ਹੈ ਬਲਕਿ ਸਾਡੇ ਮਰੀਜ਼ਾਂ ਲਈ ਚਿੰਤਾਜਨਕ ਹੈ। ਉਹ ਬਹੁਤ ਗਰੀਬ ਹਨ।"

ਹਿਊਮਨ ਰਾਈਟਸ ਵਾਚ ਦੇ ਔਰਤ ਅਧਿਕਾਰ ਵਿਭਾਗ ਦੇ ਸਹਿਯੋਗੀ ਨਿਰਦੇਸ਼ਕ, ਹੀਥਰ ਬੱਰ ਕਹਿੰਦੇ ਹਨ, "ਅਫਗਾਨ ਲੋਕ ਜੰਗ ਵਿੱਚ ਮਾਰੇ ਜਾਣ ਬਾਰੇ ਬਹੁਤ ਕੁਝ ਸੁਣਦੇ ਹਨ।"

"ਪਰ ਬਹੁਤ ਘੱਟ ਲੋਕ ਇਸ ਬਾਰੇ ਗੱਲ ਕਰਦੇ ਸੁਣਾਈ ਦਿੰਦੇ ਹਨ ਕਿ ਕਿੰਨੀਆਂ ਔਰਤਾਂ ਅਤੇ ਬੱਚੇ ਜਨਮ ਦੇਣ ਦੀ ਪ੍ਰਕਿਰਿਆ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ।"

ਮਈ ਵਿੱਚ ਇੱਕ ਕਾਬੁਲ ਫੇਰੀ 'ਤੇ, ਉਹ ਕਹਿੰਦੇ ਹਨ ਕਿ ਇੱਕ ਹਸਪਤਾਲ ਨੇ ਹੋਰ ਸਾਰੇ ਤਰ੍ਹਾਂ ਦੀਆਂ ਕਟੌਤੀਆਂ ਕਰਕੇ ਸਟਾਫ ਦੀਆਂ ਤਨਖਾਹਾਂ ਬਚਾਉਣ ਦੀ ਕੋਸ਼ਿਸ਼ ਕੀਤੀ।

ਜਣੇਪੇ ਵਾਲੀਆਂ ਬਹੁਤ ਸਾਰੀਆਂ ਔਰਤਾਂ ਨੂੰ ਜਨਮ ਦੇਣ ਲਈ ਆਪਣੀ ਖੁਦ ਦੀ ਸਪਲਾਈ ਖਰੀਦਣ ਲਈ ਮਜਬੂਰ ਕੀਤਾ ਗਿਆ।

ਬੱਰ ਦੱਸਦੇ ਹਨ, "ਇੱਕ ਔਰਤ ਨੇ ਦਸਤਾਨੇ, ਸਟੇਰੇਲਾਈਜ਼ਿੰਗ ਫਲਿਊਡ, ਅਤੇ ਹੱਥ ਵਿੱਚ ਕੈਥੀਟਰ ਲਈ ਇੱਕ ਟਿਊਬ ਵਰਗੀਆਂ ਚੀਜ਼ਾਂ 'ਤੇ ਲਗਭਗ 26 ਡਾਲਰ ਖਰਚ ਕੀਤੇ।"

"ਉਸ ਨੇ ਆਪਣੇ ਲਗਭਗ ਸਾਰੇ ਪੈਸੇ ਖਰਚ ਕਰ ਦਿੱਤੇ ਅਤੇ ਉਹ ਬਹੁਤ ਜ਼ਿਆਦਾ ਤਣਾਅ ਵਿੱਚ ਸੀ ਕਿਉਂਕਿ ਉਸਨੂੰ ਸੀਜੇਰੀਅਨ ਕਰਵਾਉਣ ਦੀ ਜ਼ਰੂਰਤ ਸੀ, ਤਾਂ ਉਸਨੂੰ ਆਪਣੀ ਸਕੈਲਪਲ ਖਰੀਦਣੀ ਪਈ।"

ਪਰ ਹੁਣ, ਦਵਾਈ ਅਤੇ ਡਾਕਟਰੀ ਸਪਲਾਈ ਦੀ ਘਾਟ ਦਾ ਮਤਲਬ ਹੈ ਕਿ ਉਹ ਸਿਰਫ਼ ਨਿੱਜੀ ਸਿਹਤ ਦੇਖਭਾਲ ਸਹੂਲਤਾਂ ਤੋਂ ਹੀ ਖਰੀਦੇ ਜਾ ਸਕਦੇ ਹਨ, ਜੋ ਕਿ ਬਹੁਤ ਸਾਰੇ ਅਫ਼ਗਾਨ ਲੋਕਾਂ ਲਈ ਪਹੁੰਚ ਤੋਂ ਬਾਹਰ ਦਾ ਬਦਲ ਹੈ।

ਜ਼ਰਮਿਨਾ ਕਹਿੰਦੇ ਹਨ, "ਮੈਂ ਰ ਗਰਭਵਤੀ ਔਰਤਾਂ ਨੂੰ ਸਾਡੇ ਸਥਾਨਕ ਕਲੀਨਿਕ ਵਿੱਚ ਕਿਸੇ ਦਵਾਈ ਦੀ ਉਡੀਕ ਕਰਦਿਆਂ ਅਤੇ ਖਾਲੀ ਹੱਥ ਘਰ ਪਰਤਦਿਆਂ ਵੇਖਿਆ ਹੈ।"

"ਮੈਂ ਹਸਪਤਾਲ ਦੀ ਬਜਾਏ ਘਰ ਵਿੱਚ ਜਨਮ ਦੇਣਾ ਪਸੰਦ ਕਰਾਂਗੀ ਕਿਉਂਕਿ ਇੱਥੇ ਕੋਈ ਦਵਾਈ ਅਤੇ ਕੋਈ ਸਹੂਲਤਾਂ ਨਹੀਂ ਹਨ। ਮੈਂ ਆਪਣੇ ਬੱਚੇ ਅਤੇ ਆਪਣੀ ਸਿਹਤ ਲਈ ਚਿੰਤਤ ਹਾਂ।"

ਵਿਸ਼ਵ ਬੈਂਕ ਦੇ ਅਨੁਸਾਰ, ਅਫ਼ਗਾਨਿਸਤਾਨ ਦੀ ਲਗਭਗ 54.5% ਆਬਾਦੀ ਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਇਹ ਜ਼ਿਆਦਾਤਰ ਲੋਕ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਨ।

ਪੱਛਮੀ ਹੇਰਾਤ ਸੂਬੇ ਦੇ ਗਰੀਬ ਅਤੇ ਅਲੱਗ-ਥਲੱਗ ਪਿੰਡਾਂ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾ. ਲੋਦੀ ਨੇ ਕਿਹਾ, "ਅਸੀਂ ਅਜਿਹੇ ਸਮਾਜ ਨਾਲ ਨਜਿੱਠ ਰਹੇ ਹਾਂ ਜਿਸ ਦੀਆਂ ਕਈ ਲੋੜਾਂ ਹਨ ਅਤੇ ਜਿਨ੍ਹਾਂ ਕੋਲ ਬਹੁਤ ਹੀ ਘੱਟ ਸਾਧਨ ਹਨ।"

"ਅਸੀਂ ਇੱਕ ਵਿਨਾਸ਼ਕਾਰੀ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਾਂ।"

ਕਈ ਸਿਹਤ ਸਬੰਧੀ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਉਨ੍ਹਾਂ ਦੀ ਟੀਮ ਨੇ ਕੁਪੋਸ਼ਣ, ਅਨੀਮੀਆ, ਮਾਨਸਿਕ ਸਿਹਤ ਸੰਬੰਧੀ ਵਿਗਾੜਾਂ ਅਤੇ ਜਣੇਪੇ ਦੀਆਂ ਪੇਚੀਦਗੀਆਂ ਵਿੱਚ ਜ਼ਬਰਦਸਤ ਵਾਧਾ ਵੇਖਿਆ ਹੈ।

28 ਸਾਲਾ ਲੀਨਾ, ਹੇਰਾਤ ਪ੍ਰਾਂਤ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਹਨ।

ਉਹ ਕਹਿੰਦੇ ਹਨ, "ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ, ਇੱਕ ਹੈਲਥ ਕਲੀਨਿਕ ਨੇ ਮੇਰੀ ਜਾਂਚ ਦੌਰਾਨ ਮੈਨੂੰ ਗਰਭ ਅਵਸਥਾ ਵਿੱਚ ਕੁਪੋਸ਼ਣ ਅਤੇ ਅਨੀਮੀਆ ਨਾਲ ਗ੍ਰਸਤ ਪਾਇਆ ਸੀ।"

ਫਿਰ ਤਾਲਿਬਾਨ ਨੇ ਇਸ ਖੇਤਰ ਉੱਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦੇ ਪਤੀ ਜੋ ਕਿ ਇੱਕ ਚਰਵਾਹੇ ਸਨ, ਨੇ ਆਪਣੀ ਨੌਕਰੀ ਗੁਆ ਦਿੱਤੀ।

ਪੈਸਿਆਂ ਦੀ ਕਮੀ ਅਤੇ ਤਾਲਿਬਾਨ ਦੇ ਡਰ ਕਾਰਨ, ਲੀਨਾ ਫਿਰ ਦੁਬਾਰਾ ਕਲੀਨਿਕ ਨਹੀਂ ਗਏ। ਇਸਤੋਂ ਮਗਰੋਂ ਉਹ ਬੱਸ ਉਸੇ ਵੇਲੇ ਕਲੀਨਿਕ ਗਏ ਜਦੋਂ ਉਨ੍ਹਾਂ ਦੇ ਜਣੇਪੇ ਦਾ ਸਮਾਂ ਆ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਉਹ ਦੱਸਦੇ ਹਨ, "ਮੇਰੇ ਪਤੀ ਮੈਨੂੰ ਗਧੇ 'ਤੇ ਉੱਥੇ ਲੈ ਕੇ ਗਏ। ਇੱਕ ਦਾਈ ਨੇ ਸਾਰੀਆਂ ਪੇਚੀਦਗੀਆਂ ਨੂੰ ਸੰਭਾਲਿਆ ਅਤੇ ਮੇਰੇ ਬੱਚੇ ਦੇ ਜਨਮ ਵਿੱਚ ਸਹਾਇਤਾ ਕੀਤੀ। ਬੱਚੇ ਦਾ ਵਜ਼ਨ ਵੀ ਜਨਮ ਸਮੇਂ ਘੱਟ ਸੀ।"

ਲੀਨਾ "ਬਹੁਤ ਮਾੜੀ ਹਾਲਤ" ਵਿੱਚ ਘਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਬਿਨਾਂ ਕਿਸੇ ਆਮਦਨੀ ਦੇ ਉਹ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਨ।

ਬਹੁਤ ਸਾਰੇ ਅਫ਼ਗਾਨ ਲੋਕਾਂ ਨੂੰ ਡਰ ਹੈ ਕਿ ਦੇਸ਼ ਵਿੱਚ ਸਿਹਤ ਸੁਵਿਧਾਵਾਂ ਦਾ ਸੰਕਟ, ਮੁੜ ਨਾ ਠੀਕ ਹੋਣ ਵਾਲੀ ਸਥਿਤੀ ਤੱਕ ਪਹੁੰਚ ਗਿਆ ਹੈ ਅਤੇ ਕੁਝ ਸਭ ਤੋਂ ਕਮਜ਼ੋਰ ਲੋਕ, ਗਰਭਵਤੀ ਔਰਤਾਂ, ਨਵੀਆਂ ਮਾਵਾਂ ਅਤੇ ਛੋਟੇ ਬੱਚੇ, ਇਸ ਦਾ ਖਮਿਆਜ਼ਾ ਭੁਗਤ ਰਹੇ ਹਨ।

ਆਬਿਦਾ ਹੁਣ ਆਪਣੀ ਦਾਈ ਦੀ ਡਿਊਟੀ ਕਰਦੇ ਹੋਏ ਬਿਲਕੁਲ ਨਾਉਮੀਦ ਹਨ।

ਉਹ ਕਹਿੰਦੇ ਹਨ, "ਹਰ ਬੀਤੇ ਦਿਨ ਦੇ ਨਾਲ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੋਈ ਨਹੀਂ ਜਾਣਦਾ ਕਿ ਸਾਡਾ ਕੀ ਬਣੇਗਾ।"

ਇੰਟਰਵਿਊ ਦੇਣ ਵਾਲਿਆਂ ਦੇ ਨਾਂ ਬਦਲੇ ਗਏ ਹਨ।

ਇਲਸਟ੍ਰੇਸ਼ਨਜ਼ - ਈਲੇਨ ਜੰਗ

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ 'ਤੇ ਕੀ ਅਸਰ ਹੁੰਦਾ ਹੈ
  • ਸਕੂਲ ਦੀਆਂ ਛੁੱਟੀਆਂ ਵਿੱਚ ਇਸ 12 ਸਾਲਾ ਬੱਚੇ ਨੇ ਕਰੋੜਾਂ ਰੁਪਏ ਕਿਵੇਂ ਕਮਾਏ

https://www.youtube.com/watch?v=HEHt6fPzky4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6c0b73a7-d815-4523-be74-9cdfd1391c94','assetType': 'STY','pageCounter': 'punjabi.international.story.58625336.page','title': 'ਤਾਲਿਬਾਨ ਦੇ ਰਾਜ ਵਿੱਚ ਬੱਚੇ ਪੈਦਾ ਕਰਨਾ ਔਰਤਾਂ ਲਈ ਇੰਝ \'ਖੌਫ਼ਨਾਕ\' ਹੋ ਗਿਆ ਹੈ','author': 'ਈਲੇਨ ਜੰਗ ਅਤੇ ਹਾਫਿਜ਼ੁੱਲਾ ਮਾਰੂਫ','published': '2021-09-21T02:21:14Z','updated': '2021-09-21T02:21:14Z'});s_bbcws('track','pageView');

  • bbc news punjabi

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ’ਤੇ ਯੂਪੀ ਵਿੱਚ ਸਿਆਸੀ ਹਲਚਲ ਕਿਉਂ ਤੇਜ਼ ਹੋ ਗਈ ਹੈ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • people drinking alcohol openly on streets despite police warnings
    ਸ਼ਰੇਆਮ ਉਡਾਈਆਂ ਜਾ ਰਹੀਆਂ ਨਿਯਮਾਂ ਦੀਆਂ ਧੱਜੀਆਂ! ਸੜਕਾਂ 'ਤੇ ਟਕਰਾਏ ਜਾ ਰਹੇ...
  • special event at pims jalandhar under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ PIMS ਜਲੰਧਰ ਵਿਖੇ ਵਿਸ਼ੇਸ਼ ਸਮਾਗਮ
  • important news for jalandhar residents
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
  • big news from radha swami dera beas
    ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ
  • rain warning in punjab
    ਪੰਜਾਬ 'ਚ 18 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ਲਈ ਨਵੀਂ ਅਪਡੇਟ
  • caso operation conducted at railway station in jalandhar
    ਜਲੰਧਰ ਵਿਖੇ ਰੇਲਵੇ ਸਟੇਸ਼ਨ 'ਤੇ ਚਲਾਇਆ ਗਿਆ ਕਾਸੋ ਆਪਰੇਸ਼ਨ
  • meeting held regarding gst raid
    ਮੰਤਰੀ ਤੇ 'ਆਪ' ਆਗੂ ਜਦੋਂ ਵਪਾਰੀਆਂ ਨਾਲ ਛਾਪਿਆਂ ਸਬੰਧੀ ਕਰ ਰਹੇ ਸਨ ਮੀਟਿੰਗ,...
  • worrying news for driving license holders
    Punjab: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਵੱਡੀ...
Trending
Ek Nazar
harnam singh dhumma ordered to vacate the dera

ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ ਅਰਜ਼ੀ ਹੇਠਲੀ ਅਦਾਲਤ ਵੱਲੋਂ...

important news for jalandhar residents

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ

big news from radha swami dera beas

ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ

rain warning in punjab

ਪੰਜਾਬ 'ਚ 18 ਤੋਂ 21 ਜੁਲਾਈ ਤੱਕ ਕਈ ਜ਼ਿਲ੍ਹਿਆਂ ਲਈ ਨਵੀਂ ਅਪਡੇਟ

big action against beggars in punjab

ਅੰਮ੍ਰਿਤਸਰ 'ਚ ਪੁਲਸ ਨੇ ਚੁੱਕ ਲਏ ਭਿਖਾਰੀ, ਬੱਚਿਆਂ ਸਣੇ ਮੰਗ ਰਹੇ ਸੀ ਭੀਖ, ਦੇਖੋ...

group of sikh pilgrims to go to pakistan

ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, SGPC ਨੇ ਮੰਗੇ ਪਾਸਪੋਰਟ

jf 17 aircraft participate in uk military air show

JF-17 ਜਹਾਜ਼ ਯੂ.ਕੇ ਦੇ ਫੌਜੀ ਏਅਰ ਸ਼ੋਅ 'ਚ ਹੋਣਗੇ ਸ਼ਾਮਲ

indian origin ex policeman jailed in singapore

ਘਰੇਲੂ ਨੌਕਰਾਣੀ ਦੇ ਕਤਲ ਦੇ ਦੋਸ਼ 'ਚ ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ...

genetic diseases dna of three people children

ਆਸ ਦੀ ਕਿਰਨ; ਤਿੰਨ ਵਿਅਕਤੀਆਂ ਦੇ DNA ਤੋਂ ਪੈਦਾ ਬੱਚੇ ਜੈਨੇਟਿਕ ਬਿਮਾਰੀਆਂ ਤੋਂ...

big announcement village haibowal free pgi bus service will run from 21st july

ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ

russian hackers germany

ਜਰਮਨੀ ਨੇ ਰੂਸੀ ਹੈਕਰਾਂ ਵਿਰੁੱਧ ਸ਼ੁਰੂ ਕੀਤਾ 'ਆਪ੍ਰੇਸ਼ਨ ਈਸਟਵੁੱਡ'

worrying news for driving license holders

Punjab: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਵੱਡੀ...

refugee work visas british pm

ਬ੍ਰਿਟਿਸ਼ PM ਸਟਾਰਮਰ ਨੇ ਸ਼ਰਨਾਰਥੀ ਵਰਕ ਵੀਜ਼ਾ ਸਬੰਧੀ ਕੀਤਾ ਮਹੱਤਵਪੂਰਨ ਐਲਾਨ

baps sant gyanvatsaldas swami honored in america

ਅਮਰੀਕਾ 'ਚ BAPS ਸੰਤ ਡਾ: ਗਿਆਨਵਤਸਲਦਾਸ ਸਵਾਮੀ ਸਨਮਾਨਿਤ

coca cola  trump

Coca-Cola ਕੋਕ 'ਚ ਗੰਨੇ ਦੀ ਖੰਡ ਦੀ ਕਰੇਗਾ ਵਰਤੋਂ

protests against trump

Trump ਵਿਰੁੱਧ ਪ੍ਰਦਰਸ਼ਨਾਂ ਦੀਆਂ ਤਿਆਰੀਆਂ!

trump meetsf gulf countries leaders

Trump ਨੇ ਖਾੜੀ ਆਗੂਆਂ ਨਾਲ ਕੀਤੀ ਮੁਲਾਕਾਤ

indo canadian gangster arrested in us

ਇੰਡੋ-ਕੈਨੇਡੀਅਨ ਗੈਂਗਸਟਰ ਅਮਰੀਕਾ 'ਚ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • bank manager mystery
      'ਮੈਂ ਮਰਨ ਵਾਲਾਂ, ਮੈਨੂੰ ਬਚਾਅ ਲਓ...', ਫਿਰ ਖ਼ੂਹ 'ਚੋਂ ਮਿਲੀ ਬੈਂਕ ਮੈਨੇਜਰ ਦੀ...
    • sawan chandi ke nag nagin
      ਚਾਂਦੀ ਦੇ 'ਨਾਗ-ਨਾਗਿਨ' ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਸਾਵਣ...
    • helpline numbers
      ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ! ਪ੍ਰਸ਼ਾਸਨ ਨੇ ਜਾਰੀ ਕਰ'ਤੇ Helpline Number
    • israel strikes syria defense ministry
      ਰੱਖਿਆ ਮੰਤਰਾਲਾ 'ਤੇ ਵੱਡਾ ਹਮਲਾ! ਇਜ਼ਰਾਈਲ ਨੇ ਡਰੋਨਾਂ ਨਾਲ ਤਬਾਹ ਕੀਤੀ ਪੂਰੀ...
    • pakistani journalist beaten by ex husband
      ਪਾਕਿਸਤਾਨੀ ਪੱਤਰਕਾਰ ਦਾ ਸਾਬਕਾ ਪਤੀ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ
    • tesla y price high tax india
      ਭਾਰਤ 'ਚ ਟੈਸਲਾ ਨਹੀਂ 'ਟੈਕਸ-ਲਾ', 27 ਲੱਖ ਦੀ ਕਾਰ 'ਤੇ 33 ਲੱਖ ਦਾ ਟੈਕਸ!
    • cm mann meets union minister pralhad joshi
      CM ਮਾਨ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ...
    • the future of asia cup bcci pcb meeting will be held
      Asia Cup ਦਾ ਭਵਿੱਖ ਇਸ ਦਿਨ ਹੋਵੇਗਾ ਤੈਅ, BCCI-PCB ਦੀ ਹੋਵੇਗੀ ਬੈਠਕ!
    • khamenei gives a big threat to israel
      'ਅਮਰੀਕਾ ਦੇ ਪੱਟੇ ਨਾਲ ਬੰਨ੍ਹਿਆ ਕੁੱਤਾ ਹੈ ਇਜ਼ਰਾਈਲ', ਖਾਮੇਨੀ ਨੇ ਦਿੱਤੀ ਵੱਡੀ...
    • jammu kashmir police confiscated assets of terrorists in valley
      ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੇ ਮਦਦਗਾਰਾਂ ਦੀਆਂ ਜਾਇਦਾਦਾਂ ਕੁਰਕ
    • punjab mandi board  s big leap towards green energy
      ਪੰਜਾਬ ਮੰਡੀ ਬੋਰਡ ਦੀ ਗਰੀਨ ਊਰਜਾ ਵੱਲ ਵੱਡੀ ਪੁਲਾਂਘ! ਅਨਾਜ ਮੰਡੀਆਂ ’ਚ ਲੱਗਣਗੇ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +