ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਦੀ ਮੌਤ ਤੋਂ ਬਾਅਦ ਹੁਣ ਨਿਹੰਗ ਅਮਨ ਸਿੰਘ ਦੀ ਇਕ ਤਸਵੀਰ ਮੰਗਲਵਾਰ ਸਵੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤਸਵੀਰ ਵਿਚ ਨਿਹੰਗ ਸਿੰਘ ਅਮਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਗਰੇਵਾਲ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਮੌਜੂਦ ਹਨ।
ਇਕ ਮੀਡੀਆ ਅਦਾਰੇ ਨਾਲ ਫੋਨ ਰਾਹੀਂ ਗੱਲਬਾਤ ਦੌਰਾਨ ਨਿਹੰਗ ਅਮਨ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ ਹਨ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਅੰਦੋਲਨ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਬੈਠਕ ਕੀਤੀ ਸੀ।
ਨਿਹੰਗ ਅਮਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬੈਠਕ ਲਈ ਪਹਿਲ ਸਰਕਾਰ ਵੱਲੋਂ ਹੀ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਭਾਜਪਾ ਆਗੂ 'ਤੇ ਵੀ ਲਗਾਏ ਇਲਜ਼ਾਮ
ਟੈਲੀਫੋਨ 'ਤੇ ਮੀਡੀਆ ਨਾਲ ਗੱਲਬਾਤ ਦੌਰਾਨ ਨਿਹੰਗ ਅਮਨ ਸਿੰਘ ਨੇ ਇਹ ਵੀ ਆਖਿਆ ਹੈ ਕਿ ਕਿਸਾਨ ਮੋਰਚੇ ਤੋਂ ਹਟਣ ਲਈ ਉਨ੍ਹਾਂ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।
ਉਹ ਬਕਾਇਦਾ ਉਸ ਭਾਜਪਾ ਆਗੂ ਦਾ ਨਾਂ ਵੀ ਲੈ ਰਿਹਾ ਹੈ, ਬੀਬੀਸੀ ਨੇ ਇਸ ਭਾਜਪਾ ਆਗੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਅਮਨ ਸਿੰਘ ਕਹਿੰਦਾ ਹੈ ਕਹਿੰਦਾ ਹੈ ਕਿ ਸਰਕਾਰ ਨੂੰ ਸਮਝ ਲੈਣ ਚਾਹੀਦਾ ਹੈ ਕਿ ਅਸੀਂ ਪੈਸਿਆਂ ਨਾਲ ਵਿਕਣ ਵਾਲੇ ਨਹੀਂ ਹਾਂ। ਅਸੀਂ ਸਿੰਘੂ ਮੋਰਚਾ ਫਤਿਹ ਹੋਣ ਤੱਕ ਛੱਡ ਕੇ ਨਹੀਂ ਜਾਵੇਗਾਂ।
ਅਮਨ ਸਿੰਘ ਕਹਿੰਦੇ ਹਨ ਇਸ ਤਰ੍ਹਾਂ ਫੋਟੋਆਂ ਵਾਇਰਲ ਹੋਣ ਨਾਲ ਕੁਝ ਵੀ ਨਹੀਂ ਹੋਣਾ , ਅਸੀਂ ਸਾਰੀ ਦੁਨੀਆਂ ਸਾਹਮਣੇ ਸੱਚ ਰੱਖਾਂਗੇ, ਪਰ ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਚਾਹੀਦਾ ਹੈ।
ਤਰਨਤਾਰਨ ਦੇ ਚੀਮਾ ਕਲਾਂ ਪਿੰਡ ਦੇ ਲਖਵੀਰ ਸਿੰਘ ਦੀ 15 ਅਕਤੂਬਰ ਨੂੰ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਦਿੱਲੀ-ਹਰਿਆਣਾ ਦੇ ਸਿੰਧੂ ਬਾਰਡਰ ਤੇ ਕਥਿਤ ਬੇਅਦਬੀ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਚਾਰ ਦਿਨ ਬਾਅਦ ਨਿਹੰਗ ਅਮਨ ਸਿੰਘ ਦੀ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮੁਲਾਕਾਤ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨਵੀਂ ਸਵਾਲ ਚੁੱਕ ਰਹੀਆਂ ਹਨ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਸਰਕਾਰ ਦੇ ਨੁਮਾਇੰਦੇ ਵਿਵਾਦਿਤ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਜਾਖੜ ਨੇ ਇੱਥੇ ਗੁਰਮੀਤ ਪਿੰਕੀ ਵੱਲ ਇਸ਼ਾਰਾ ਕੀਤਾ ਹੈ।
https://twitter.com/sunilkjakhar/status/1450349696279453696?s=20
ਰਣਜੀਤ ਸਿੰਘ ਢੱਡਰੀਆਂਵਾਲਾ ਨੇ ਵੀ ਚੁੱਕੇ ਸਵਾਲ
ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਦੀ ਇਸ ਘਟਨਾ ਤੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਵੀ ਸਵਾਲ ਚੁੱਕੇ ਸਨ।
ਉਨ੍ਹਾਂ ਨੇ ਨਿਹੰਗ ਸਿੰਘਾਂ ਤੋਂ ਬੇਅਦਬੀ ਦੇ ਸਬੂਤ ਵੀ ਮੰਗੇ ਸਨ ਅਤੇ ਇਹ ਵੀ ਆਖਿਆ ਸੀ ਕਿ ਜਿਸ ਧਾਰਮਿਕ ਗ੍ਰੰਥ ਦੀ ਬੇਅਦਬੀ ਦੀ ਚਰਚਾ ਹੋ ਰਹੀ ਹੈ ਉਸ ਨੂੰ ਕਈ ਸਿੱਖ ਮੰਨਦੇ ਹੀ ਨਹੀਂ।
ਨਿਹੰਗ ਸਿੰਘਾਂ ਵੱਲੋਂ ਵੀ ਇਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਦੇ ਜਵਾਬ ਵਿੱਚ ਆਖਿਆ ਗਿਆ ਸੀ ਕਿ ਨਿਹੰਗ ਸਿੰਘ ਸਰਬਲੋਹ ਅਤੇ ਦਸਮ ਗ੍ਰੰਥ ਨੂੰ ਧਾਰਮਿਕ ਗ੍ਰੰਥ ਮੰਨਦੇ ਹਨ ਅਤੇ ਲਖਬੀਰ ਸਿੰਘ ਵੱਲੋਂ ਉਸ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ।
ਅਮਨ ਸਿੰਘ ਨੇ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਜਾਵਬ ਦਿੰਦਿਆਂ ਕਿਹਾ ਕਿ ਸੀ ਉਹ ਸੰਗਤ ਵਿਚ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ।
ਨਿਹੰਗ ਅਮਨ ਸਿੰਘ ਨੇ ਕਿਹਾ, ''ਅਸੀਂ ਤਾਲਿਬਾਨ ਵੀ ਹਾਂ ਅਤੇ ਅਸੀਂ ਬੰਦਾ ਮਾਰ ਕੇ ਟੰਗਿਆ ਵੀ ਹੈ। ਉਹ ਸਿੰਘਾਂ ਨੇ ਇਸ ਕਰਕੇ ਟੰਗਿਆ ਕਿਉਂ ਕਿ ਬੇਅਦਬੀ ਕੀਤੀ ਹੈ ਉਸਨੇ।''
ਜੇਕਰ ਢੱਡੀਆਵਾਲੇ ਨੂੰ ਸ਼ੱਕ ਹੈ ਤਾਂ ਉਹ ਬਹਿ ਜਾਵੇ ਸਾਰੀ ਸੰਗਤ ਅੱਗੇ ਕਲੀਅਰ ਕਰ ਦਿਆਂਗੇ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=GEQv1PzwXvo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '24dfe637-7c53-45e1-9923-c1c7c29d1794','assetType': 'STY','pageCounter': 'punjabi.india.story.58965590.page','title': 'ਸਿੰਘ ਬਾਰਡਰ ਕਤਲ ਕੇਸ : ਤੋਮਰ ਨਾਲ ਫੋਟੋਆਂ ਦਾ ਨਿਹੰਗ ਅਮਨ ਸਿੰਘ ਨੇ ਦਿੱਤਾ ਸਪੱਸ਼ਟੀਕਰਨ ਤੇ ਕੀਤਾ ਨਵਾਂ ਖੁਲਾਸਾ','published': '2021-10-19T08:06:19Z','updated': '2021-10-19T08:06:19Z'});s_bbcws('track','pageView');

ਆਰਟੀਫਿਸ਼ੀਅਲ ਇੰਟੈਲੀਜੈਂਸ: ਭਵਿੱਖ ਚ ਸਵੇਰੇ ਦੰਦ ਸਾਫ਼ ਕਰਨ ਵਾਲਾ ਬਰੱਸ਼ ਦੀ ਦੱਸ ਸਕੇਗਾ ਕਿ ਤਹਾਨੂੰ...
NEXT STORY