ਸੋਸ਼ਲ ਮੀਡੀਆ ਤੇ ਈ-ਕਾਮਰਸ ਦੇ ਮੌਜੂਦਾ ਵਕਤ ਵਿੱਚ ਭਾਸ਼ਾ ਨਾਲ ਜੁੜੇ ਕੁਝ ਵਿਵਾਦ ਇਸ ਵੇਲੇ ਚਰਚਾ ਵਿੱਚ ਹਨ। ਇਸ ਵਿਵਾਦ ਦਾ ਸਾਹਮਣਾ ਖਾਣਾ ਡਲਿਵਰ ਕਰਨ ਵਾਲੀ ਐਪ ਜ਼ੋਮੈਟੋ ਅਤੇ ਹੈਂਡਲੂਮ ਬ੍ਰੈਂਡ ਫੈਬਇੰਡੀਆ ਨੂੰ ਕਰਨਾ ਪੈ ਰਿਹਾ ਹੈ।
ਜ਼ੋਮੈਟੋ ਉੱਪਰ ਜਿੱਥੇ ਤਮਿਲ ਭਾਸ਼ਾ ਨੂੰ ਹਿੰਦੀ ਦੇ ਮੁਕਾਬਲੇ ਨਕਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਉੱਥੇ ਹੀ ਫੈਬ ਇੰਡੀਆ ਉੱਪਰ ਉਰਦੂ ਨੂੰ ਥੋਪਣ ਦੇ ਇਲਜ਼ਾਮ ਲੱਗੇ ਹਨ।
ਕੀ ਹੈ ਫੈਬਇੰਡੀਆ ਦਾ ਮਾਮਲਾ?
ਦੀਵਾਲੀ ਤੋਂ ਪਹਿਲਾਂ ਫੈਬਇੰਡੀਆ ਨੇ ਆਪਣੇ ਤਿਉਹਾਰ ਦੇ ਕੱਪੜਿਆਂ ਦੀ ਰੇਂਜ ਲਾਂਚ ਕੀਤੀ ਅਤੇ ਇਸ ਦਾ ਨਾਮ 'ਜਸ਼ਨ -ਏ-ਰਿਵਾਜ਼' ਰੱਖਿਆ।
ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਨੂੰ ਉਰਦੂ ਨਾਲ ਜੋੜ ਕੇ ਦੇਖਿਆ ਅਤੇ ਆਖਿਆ ਗਿਆ ਕਿ ਇਕ ਖਾਸ ਧਰਮ ਦੀ ਭਾਸ਼ਾ ਅਤੇ ਉਨ੍ਹਾਂ ਦੇ ਵਿਰਸੇ ਨੂੰ ਹਿੰਦੂ ਤਿਉਹਾਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਬਾਈਕਾਟ ਫੈਬਇੰਡੀਆ ਅਤੇ ਜਸ਼ਨ -ਏ -ਰਿਵਾਜ਼ ਟ੍ਰੈਂਡ ਹੋਏ।
ਫੈਬਇੰਡੀਆ ਨੇ ਆਪਣਾ ਟਵੀਟ ਹੁਣ ਡਿਲੀਟ ਕਰ ਦਿੱਤਾ ਹੈ।
ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਸਾਂਸਦ ਤੇਜਸਵੀ ਸੂਰਿਆ ਨੇ ਇਸ ਦਾ ਵਿਰੋਧ ਕਰਦੇ ਹੋਏ ਟਵੀਟ ਕੀਤਾ ਕਿ ਹਿੰਦੂ ਤਿਉਹਾਰਾਂ ਦਾ ਅਬਰਾਹਿਮੀਕਰਨ ਕੀਤਾ ਜਾ ਰਿਹਾ ਹੈ ਅਤੇ ਫੈਬਇੰਡੀਆ ਨੂੰ ਇਸ ਦਾ ਘਾਟਾ ਸਹਿਣਾ ਚਾਹੀਦਾ ਹੈ।
https://twitter.com/Tejasvi_Surya/status/1450015050681311232?s=20
ਭਾਸ਼ਾ ਨੂੰ ਧਰਮ ਨਾਲ ਜੋੜਨਾ ਅਤੇ ਕਿਸੇ ਇੱਕ ਭਾਸ਼ਾ ਨੂੰ ਦੂਸਰੀ ਭਾਸ਼ਾ ਤੋਂ ਵੱਧ ਮਹੱਤਵ ਦੇਣ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਸੇਵਾਮੁਕਤ ਪ੍ਰੋਫ਼ੈਸਰ ਡਾ ਜੋਗਾ ਸਿੰਘ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਗੱਲਬਾਤ ਕੀਤੀ।
ਡਾ. ਜੋਗਾ ਸਿੰਘ ਦਾ ਕਹਿਣਾ ਸੀ ਕਿ ਕਿਸੇ ਭਾਸ਼ਾ ਨੂੰ ਧਰਮ ਨਾਲ ਜੋੜਨਾ ਸਹੀ ਨਹੀਂ ਹੈ।
ਉਰਦੂ ਬਾਰੇ ਆਖਦਿਆਂ ਡਾ. ਜੋਗਾ ਸਿੰਘ ਨੇ ਕਿਹਾ, “ਇਹ ਭਾਰਤ ਦੀ ਭਾਸ਼ਾ ਹੈ ਅਤੇ ਮਹਾਤਮਾ ਗਾਂਧੀ ਇਸ ਨੂੰ ਹਿੰਦੁਸਤਾਨੀ ਆਖਿਆ ਕਰਦੇ ਸਨ। ਉਰਦੂ ਦ੍ਰਾਵਿੜ ਅਤੇ ਉੱਤਰ ਭਾਰਤ ਦੀ ਪਹਿਲੀ ਅਜਿਹੀ ਭਾਸ਼ਾ ਹੈ ਜੋ ਆਮ ਲੋਕਾਂ ਦੀ ਸੰਪਰਕ ਭਾਸ਼ਾ ਵਜੋਂ ਸਥਾਪਿਤ ਹੋਈ।”
“ਭਾਸ਼ਾ ਨੂੰ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇੱਕੋ ਧਰਮ ਦੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਹੋ ਸਕਦੇ ਹਨ ਅਤੇ ਉਨ੍ਹਾਂ ਦੀਆਂ ਖੇਤਰ ਦੇ ਮੁਤਾਬਕ ਵੱਖ ਭਾਸ਼ਾਵਾਂ ਹੋ ਸਕਦੀਆਂ ਹਨ।”
ਸੋਸ਼ਲ ਮੀਡੀਆ ਯੂਜ਼ਰ ਸੋਨਾਲੀ ਖੁੱਲਰ ਸ਼ਰੌਫ਼ ਨੇ ਆਖਿਆ ਹੈ ਕਿ ਫੈੱਬਇੰਡੀਆ ਦਾ ਬਾਈਕਾਟ ਟ੍ਰੈਂਡ ਗਲਤ ਹੈ ਅਤੇ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਉਰਦੂ ਵਿਚ ਦੀਵਾਲੀ ਦੀ ਕੁਲੈਕਸ਼ਨ ਦਾ ਨਾਮ ਰੱਖਣ 'ਤੇ ਕੀ ਦੀਵਾਲੀ ਦਾ ਮਹੱਤਵ ਤੁਹਾਡੇ ਲਈ ਘੱਟ ਜਾਵੇਗਾ?
https://twitter.com/shunalishroff/status/1450055327106289674?s=20
ਜ਼ੋਮੈਟੋ ਉਪਰ ਉੱਪਰ ਵੀ ਲੱਗੇ ਤਾਮਿਲ ਅਤੇ ਹਿੰਦੀ ਭਾਸ਼ਾ ਕਰਕੇ ਇਲਜ਼ਾਮ
ਇਸੇ ਤਰ੍ਹਾਂ ਫੂਡ ਡਿਲੀਵਰੀ ਐਪ ਜ਼ੋਮੈਟੋ ਬਾਰੇ ਸ਼ਿਕਾਇਤ ਕਰਦਿਆਂ ਇਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਖਾਣੇ ਬਾਰੇ ਸ਼ਿਕਾਇਤ ਦੌਰਾਨ ਜ਼ੋਮੈਟੋ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਆਖਿਆ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਅਤੇ ਉਨ੍ਹਾਂ ਨੂੰ ਹਿੰਦੀ ਆਉਣੀ ਚਾਹੀਦੀ ਹੈ। ਇਸ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਉਹ ਤਾਮਿਲ ਜਾਣਦੇ ਹਨ ਅਤੇ ਉਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ।
https://twitter.com/Vikash67456607/status/1450075223240241153?s=20
ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਅਤੇ ਜ਼ੋਮੈਟੋ ਦਾ ਬਾਈਕਾਟ ਅਤੇ ਇਸ ਨੂੰ ਅਨਇੰਸਟਾਲ ਕਰਨ ਬਾਰੇ ਸੋਸ਼ਲ ਮੀਡੀਆ ’ਤੇ ਟਵੀਟ ਕੀਤੇ।
ਕਿਸੇ ਇੱਕ ਭਾਸ਼ਾ ਨੂੰ ਦੂਸਰੀ ਭਾਸ਼ਾ ਤੋਂ ਵੱਧ ਮਹੱਤਵ ਦੇਣ ਬਾਰੇ ਡਾ ਜੋਗਾ ਸਿੰਘ ਨੇ ਆਖਿਆ ਭਾਰਤ ਵਿੱਚ ਸੰਵਿਧਾਨਕ ਤੌਰ 'ਤੇ ਕੋਈ ਇੱਕ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਰਤ ਦੇ ਕਈ ਨੇਤਾ ਅਤੇ ਕੈਬਨਿਟ ਮੰਤਰੀ ਵੀ ਇਸ ਭਾਸ਼ਾ ਨੂੰ ਵੱਧ ਮਹੱਤਵ ਦਿੰਦੇ ਹਨ ਜੋ ਕਿ ਗਲਤ ਅਤੇ ਆਉਣ ਵਾਲੇ ਸਮੇਂ ਵਿੱਚ ਖ਼ਤਰਨਾਕ ਹੋ ਸਕਦਾ ਹੈ।
https://twitter.com/angry_birdu/status/1450101355905904644?s=20
ਇਸ ਦੇ ਖ਼ਤਰਨਾਕ ਸਿੱਟਿਆਂ ਦੀ ਉਦਹਾਰਣ ਦਿੰਦੇ ਡਾ ਜੋਗਾ ਸਿੰਘ ਨੇ ਦੱਸਿਆ ਕਿ 1947 ਵਿੱਚ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੂਰਬੀ ਅਤੇ ਪੱਛਮੀ ਪਾਕਿਸਤਾਨ ਬਣਿਆ ਜੋ ਭਾਸ਼ਾ ਅਤੇ ਵਿਰਾਸਤ ਵਿਚ ਇੱਕ ਦੂਸਰੇ ਤੋਂ ਵੱਖਰਾ ਸੀ।
ਡਾ ਜੋਗਾ ਸਿੰਘ ਦੱਸਦੇ ਹਨ ਕਿ 1948 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਉਰਦੂ ਨੂੰ ਰਾਸ਼ਟਰੀ ਭਾਸ਼ਾ ਦਾ ਰੁਤਬਾ ਦਿੱਤਾ ਗਿਆ ਜਦੋਂਕਿ ਪੱਛਮੀ ਪਾਕਿਸਤਾਨ ਵੱਲੋਂ ਬਾਂਗਲਾ ਭਾਸ਼ਾ ਨੂੰ ਵੀ ਰਾਸ਼ਟਰੀ ਭਾਸ਼ਾ ਵਿੱਚ ਸ਼ਾਮਲ ਕਰਨ ਦੀ ਮੰਗ ਚੁੱਕੀ ਗਈ। ਇਸ ਦੇ ਵਿਰੋਧ ਵਿਚ ਪੱਛਮੀ ਪਾਕਿਸਤਾਨ ਜੋ ਅੱਜ ਬੰਗਲਾਦੇਸ਼ ਹੈ, ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਹੋਏ।
ਡਾ. ਜੋਗਾ ਸਿੰਘ ਆਖਦੇ ਹਨ ਕਿ ਦੁਨੀਆਂ ਵਿੱਚ ਕਿਸੇ ਸਮੂਹ ਤੋਂ ਉਸ ਦੀ ਮਾਂ ਬੋਲੀ ਉਸ ਦੀ ਭਾਸ਼ਾ ਖੋਹਣ ਤੋਂ ਵੱਡਾ ਕੋਈ ਆਤੰਕ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=GEQv1PzwXvo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f5f1bf25-e685-4ef1-b0db-5c69ef8c9f6f','assetType': 'STY','pageCounter': 'punjabi.india.story.58963699.page','title': 'ਸੋਸ਼ਲ ਮੀਡੀਆ ’ਤੇ ਭਾਸ਼ਾ ਕਾਰਨ ‘ਬਾਈਕਾਟ’ ਟਰੈਂਡ ਕਿਉਂ ਹੋਇਆ? ਭਾਸ਼ਾ ਨੂੰ ਧਰਮ ਨਾਲ ਜੋੜਨਾ ਕਿੰਨਾ ਜਾਇਜ਼ ਹੈ','published': '2021-10-19T11:19:08Z','updated': '2021-10-19T11:19:08Z'});s_bbcws('track','pageView');

ਸਿੰਘ ਬਾਰਡਰ ਕਤਲ ਕੇਸ : ਤੋਮਰ ਨਾਲ ਫੋਟੋਆਂ ਦਾ ਨਿਹੰਗ ਅਮਨ ਸਿੰਘ ਨੇ ਦਿੱਤਾ ਸਪੱਸ਼ਟੀਕਰਨ ਤੇ ਕੀਤਾ ਨਵਾਂ...
NEXT STORY