24 ਅਕਤੂਬਰ ਨੂੰ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਵੈਂਟੀ-20 ਮੁਕਾਬਲਾ ਖੇਡਿਆ ਜਾਣਾ ਹੈ
ਭਾਰਤੀ ਕਪਤਾਨ ਵਿਰਾਟ ਕੋਹਲੀ ਕੋਲੋਂ ਆਉਣ ਵਾਲੇ ਐਤਵਾਰ, 24 ਅਕਤੂਬਰ ਨੂੰ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਵੰਟੀ-20 ਵਰਲਡ ਕੱਪ ਮੈਚ ਨੂੰ ਲੈ ਕੇ ਇੱਕ ਸਵਾਲ ਕੀਤਾ ਗਿਆ।
ਇਸ ਮੈਚ ਨੂੰ ਲੈ ਕੇ ਜ਼ਬਰਦਸਤ ਬਹਿਸ ਛਿੜੀ ਹੋਈ ਹੈ।
ਵਿਰਾਟ ਕੋਹਲੀ ਨੇ ਜਵਾਬ ਦਿੱਤਾ, "ਸਾਡੇ ਲਈ ਇਹ ਕਿਸੇ ਵੀ ਦੂਜੇ ਮੈਚ ਵਾਂਗ ਹੈ।"
ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਦਾ ਇਹ ਬਿਆਨ 'ਇੱਕ ਅਪਵਾਦ' ਵਾਂਗ ਲਿਆ ਜਾ ਸਕਦਾ ਹੈ।
ਕਰੀਬ 28 ਮਹੀਨਿਆਂ ਬਾਅਦ ਦੋਵੇਂ ਦੇਸ਼ਾਂ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਅਤੇ ਇਨ੍ਹਾਂ ਵਿਚਾਲੇ 'ਟੱਕਰ' ਨੂੰ ਲੈ ਕੇ ਸੀਮਾ ਦੇ ਆਰ-ਪਾਰ ਜ਼ਬਰਦਸਤ ਚਰਚਾ ਹੈ।
ਮੈਚ ਨਹੀਂ ਖੇਡਣ ਦੀ ਮੰਗ
ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਆਖ਼ਰੀ ਮੁਕਾਬਲਾ 16 ਜੂਨ 2019 ਨੂੰ ਵੰਨਡੇ ਵਰਲਡ ਕੱਪ ਵਿੱਚ ਖੇਡਿਆ ਗਿਆ ਸੀ।
ਭਾਰਤ-ਪਾਕਿਸਤਾਨ ਦਾ ਮੈਚ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕਾਂ ਲਈ ਵੱਖਰਾ ਹੁੰਦਾ ਹੈ
ਉਸ ਮੈਚ ਵਿੱਚ ਭਾਰਤੀ ਟੀਮ ਪਾਕਿਸਤਾਨ 'ਤੇ ਭਾਰੀ ਪਈ ਸੀ।
ਹੁਣ 24 ਅਕਤੂਬਰ ਨੂੰ ਜੋ ਮੈਚ ਹੋਣਾ ਹੈ, ਉਸ ਨੂੰ ਲੈ ਕੇ ਬਹਿਸ ਲਗਾਤਾਰ ਤੇਜ਼ ਹੋ ਰਹੀ ਹੈ ਅਤੇ ਇਸ, ਵਿੱਚ ਸਿਰਫ਼ ਕ੍ਰਿਕਟ ਖਿਡਾਰੀ ਪ੍ਰਸ਼ਾਸਕ ਅਧਿਕਾਰੀ, ਖੇਡ ਸਮੀਖਿਅਕ ਅਤੇ ਫੈਨਜ਼ ਸ਼ਾਮਿਲ ਨਹੀਂ ਹਨ, ਬਲਕਿ ਸਿਆਸਤ ਦੇ ਵੱਡੇ ਨਾਮ ਵੀ ਮੈਚ ਨੂੰ ਲੈ ਕੇ ਬਿਆਨ ਦੇ ਰਹੇ ਹਨ।
ਭਾਰਤ ਵਿੱਚ ਤਾਂ ਪਾਕਿਸਾਤਨ ਦੇ ਨਾਲ ਤਲਖ਼ ਰਿਸ਼ਤਿਆਂ ਅਤੇ ਜੰਮੂ-ਕਸ਼ਮੀਰ ਵਿੱਚ ਹਾਲ ਵਿੱਚ ਹੋਈਆਂ ਸ਼ੱਕੀ ਕੱਟੜਪੰਥੀਆਂ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਹੋਇਆਂ ਮੈਚ ਨੂੰ ਰੱਦ ਕਰਨ ਦੀ ਮੰਗ ਵੀ ਉੱਠ ਰਹੀ ਹੈ।
ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਵੀ ਇਹ ਇਹ ਮੰਗ ਚੁੱਕ ਰਹੇ ਹਨ।
ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬੇਸ਼ੱਕ ਹੀ ਦੁਵੱਲਾ ਕ੍ਰਿਕਟ ਲੰਬੇ ਸਮੇਂ ਤੋਂ ਬੰਦ ਹੈ।
ਪਰ ਆਈਸੀਸੀ ਦੇ ਕਿਸੇ ਟੂਰਨਾਮੈਂਟ ਵਿੱਚ ਜਦੋਂ ਇਹ ਦੋਵਾਂ ਟੀਮਾਂ ਟਕਰਾਉਂਦੀਆਂ ਹਨ ਤਾਂ ਸੀਮਾ ਦੇ ਇੱਧਰ-ਉੱਧਰ ਪਾਰਾ ਤੇਜ਼ੀ ਨਾਲ ਉੱਤੇ ਚਲਾ ਜਾਂਦਾ ਹੈ। ਅਜਿਹਾ ਕਿਸੇ ਹੋਰ ਖੇਡ ਵਿੱਚ ਨਹੀਂ ਹੁੰਦਾ।
'ਟਿਕਟ ਦੀ ਮੰਗ'
ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਐਲਾਨ ਕਰ ਚੁੱਕੇ ਹਨ ਕਿ ਟਵੰਟੀ-20 ਵਰਲਡ ਕੱਪ ਤੋਂ ਬਾਅਦ ਇਸ ਫਾਰਮੈਟ ਵਿੱਚ ਭਾਰਤੀ ਟੀਮ ਦੀ ਕਪਤਾਨੀ ਛੱਡ ਦੇਣਗੇ।
ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਮੈਚ ਵੀ ਹੋਰਨਾਂ ਮੈਚਾਂ ਵਾਂਗ ਹੀ ਲੈਂਦੇ ਹਨ
ਉਹ ਟਰਾਫ਼ੀ ਜਿੱਤਣਾ ਚਾਹੁੰਦੇ ਹਨ ਅਤੇ ਭਾਰਤ ਦੀ ਟੀਮ ਨੂੰ ਆਪਣੇ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਦੇ ਖ਼ਿਲਾਫ਼ ਹੀ ਕਰਨੀ ਹੈ।
ਇਸੇ ਵਿਚਾਲੇ, ਕੋਹਲੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਨੂੰ ਲੈ ਕੇ ਕਦੇ 'ਕੋਈ ਵੱਖਰੀ ਤਰ੍ਹਾਂ ਦਾ ਅਹਿਸਾਸ ਨਹੀਂ ਹੋਇਆ।'
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੋਹਲੀ ਨੇ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਕਦੇ ਨਹੀਂ ਲੱਗਾ। ਮੈਂ ਹਮੇਸ਼ਾ ਇਸ ਨੂੰ ਕ੍ਰਿਕਟ ਦੇ ਹੋਰਨਾਂ ਮੈਚਾਂ ਵਾਂਗ ਹੀ ਦੇਖਿਆ ਹੈ।"
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਹ ਜ਼ਰੂਰ ਮੰਨਿਆ ਹੈ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ 'ਫੈਨਜ਼ ਲਈ ਇਹ ਕੋਈ ਆਮ ਮੈਚ ਨਹੀਂ ਹੈ।' ਅਜਿਹੇ ਲੋਕਾਂ ਵਿੱਚ ਉਨ੍ਹਾਂ ਦੇ ਦੋਸਤ ਵੀ ਸ਼ਾਮਿਲ ਹਨ।
ਕੋਹਲੀ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਇਸ ਮੈਚ ਨੂੰ ਲੈ ਕੇ ਵੱਡੀ ਹਾਈਪ ਹੈ, ਟਿਕਟ ਦੀ ਮੰਗ ਵੀ ਕਾਫੀ ਜ਼ਿਆਦਾ ਹੈ ਅਤੇ ਅਜੇ ਟਿਕਟ ਦੀ ਕੀਮਤ ਕਾਫੀ ਉੱਚੀ ਹੈ।
ਮੇਰੇ ਦੋਸਤ ਵੀ ਟਿਕਟ ਦੀ ਮੰਗ ਕਰ ਰਹੇ ਹਨ ਅਤੇ ਮੈਂ ਜਵਾਬ ਦੇ ਰਿਹਾ ਹਾਂ 'ਨਹੀਂ।"
ਇਹ ਵੀ ਪੜ੍ਹੋ-
ਕੀ ਬੋਲੇ ਰਮੀਜ਼ ਰਾਜਾ?
ਪਰ ਪਾਕਿਸਤਾਨ ਦੇ ਕ੍ਰਿਕਟ ਬੋਰਡ ਦੇ ਪ੍ਰਧਾਨ ਰਮੀਜ਼ ਰਾਜਾ ਨੂੰ ਇਹ ਮੰਨਣ ਵਿੱਚ ਕੋਈ ਦਿੱਕਤ ਨਹੀਂ ਹੈ ਕਿ ਉਨ੍ਹਾਂ ਦੀ ਟੀਮ ਅਤੇ ਉਨ੍ਹਾਂ ਦੇ ਦੇਸ਼ ਲਈ ਇਹ ਇੱਕ 'ਸਪੈਸ਼ਲ ਮੈਚ' ਹੈ।
ਰਮੀਜ਼ ਰਾਜਾ ਨੇ ਸੋਮਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ।
ਇਸ ਵਿੱਚ ਰਮੀਜ਼ ਰਾਜਾ ਨੇ ਫੈਨਜ਼ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਟੀਮ ਦਾ ਸਮਰਥਨ ਕਰਨ।
https://twitter.com/TheRealPCB/status/1450080669099565061
ਰਮੀਜ਼ ਰਾਜਾ ਨੇ ਕਿਹਾ, "ਤੁਹਾਨੂੰ ਪਤਾ ਨਹੀਂ ਹੈ ਕਿ ਮੈਚ ਆ ਰਿਹਾ ਹੈ। ਮੈਂ ਸਾਰੇ ਫੈਨਜ਼ ਕੋਲੋਂ ਇਹ ਚਾਹੁੰਦਾ ਹਾਂ ਕਿ ਤੁਸੀਂ ਪਾਕਿਸਤਾਨ ਟੀਮ ਪਿੱਛੇ ਖੜ੍ਹੇ ਰਹਿਣ ਕਿਉਂਕਿ ਇਹ ਮਹੱਤਵਪੂਰਨ ਮੈਚ ਹੈ।"
"ਇੱਕ ਤਰ੍ਹਾਂ ਨਾਲ ਜੇਕਰ ਅਸੀਂ ਉਹ ਮੈਚ ਜਿੱਤਦੇ ਹਾਂ ਅਤੇ ਇੰਸ਼ਾਅੱਲ੍ਹਾ ਜਿੱਤਾਂਗੇ ਤਾਂ ਪੂਰੀ ਕੌਮ ਬੜਾ ਚੰਗਾ ਸੰਦੇਸ਼ ਜਾਵੇਗਾ।"
ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਵੀ ਪਾਕਿਸਤਾਨ ਟੀਮ ਦੀ ਜਿੱਤ ਦਾ ਦਮ ਭਰ ਰਹੇ ਹਨ
'ਸੌਰਵ-ਜੈ ਸ਼ਾਹ ਨਾਲ ਮੁਲਾਕਾਤ'
ਪੀਸੀਬੀ ਪ੍ਰਮੁੱਖ ਰਮੀਜ਼ ਰਾਜਾ ਵਾਂਗ ਕਪਤਾਨ ਬਾਬਰ ਆਜ਼ਮ ਵੀ ਪਾਕਿਸਤਾਨ ਟੀਮ ਦੀ ਜਿੱਤ ਦਾ ਦਮ ਭਰ ਰਹੇ ਹਨ।
ਪਾਕਿਸਤਾਨ ਦੀ ਮੀਡੀਆ ਅਤੇ ਫੈਨਜ਼ ਬਾਬਰ ਆਜ਼ਮ ਦੀ ਅਕਸਰ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਤੁਲਨਾ ਕਰਦੇ ਹਨ।
ਰੈਂਕਿੰਗ ਅਤੇ ਰਿਕਾਰਡ ਵਿੱਚ ਭਾਰਤ ਬਿਹਤਰ ਸਥਿਤੀ ਵਿੱਚ ਹੈ। ਟਵੰਟੀ-20 ਦੀ ਰੈਂਕਿੰਗ ਵਿੱਚ ਭਾਰਤ ਦੂਜੇ ਅਤੇ ਪਾਕਿਸਤਾਨ ਤੀਜੇ ਨੰਬਰ 'ਤੇ ਹੈ।
ਰਿਕਾਰਡ ਦੇ ਪੈਮਾਨੇ 'ਤੇ ਦੇਖੀਏ ਤਾਂ ਟਵੈਂਟੀ-20 ਦੇ ਅੱਠਾਂ ਵਿੱਚੋਂ ਛੇ ਮੁਕਾਬਲੇ ਭਾਰਤ ਨੇ ਜਿੱਤੇ ਪਰ 'ਦਾਅਵਿਆਂ ਦੇ ਦੰਗਲ' ਵਿੱਚ ਪਾਕਿਸਤਾਨ ਦੇ ਅਧਿਕਾਰੀ ਅਤੇ ਖਿਡਾਰੀ ਪਿੱਛੇ ਨਹੀਂ ਰਹਿਣਾ ਚਾਹੁੰਦੇ।
ਕੀ ਇਸ ਦਾ ਕਾਰਨ ਭਾਰਤੀ ਟੀਮ 'ਤੇ ਦਬਾਅ ਬਣਾਉਣਾ ਹੈ? ਕ੍ਰਿਕਟ ਅਤੇ ਕੂਟਨੀਤੀ ਦੇ ਕਈ ਜਾਣਕਾਰ ਇਸ ਤੋਂ ਇਨਕਾਰ ਨਹੀਂ ਕਰਦੇ।
ਰਮੀਜ਼ ਰਾਜਾ ਨੇ ਜੋ ਬਿਆਨ ਜਾਰੀ ਕੀਤਾ ਹੈ, ਉਸ ਵਿੱਚ ਉਨ੍ਹਾਂ ਨੇ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਅਤੇ ਬੋਰਡ ਸਕੱਤਰ ਜੈ ਸ਼ਾਹ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ।
ਰਮੀਜ਼ ਰਾਜਾ ਨੇ ਕਿਹਾ, "ਗੱਲਾਂ ਚੱਲ ਰਹੀਆਂ ਸਨ ਕਿ ਕੀ ਮੈਂ ਸੌਰਵ ਗਾਂਗੁਲੀ ਨਾਲ ਮਿਲਿਆ? ਬਿਲਕੁਲ ਮਿਲਿਆ ਸੀ। ਜੈ ਸ਼ਾਹ ਨਾਲ ਵੀ ਮੇਰੀ ਮੁਲਾਕਾਤ ਰਹੀ ਹੈ।"
"ਦੇਖੋ ਇੱਕ ਕ੍ਰਿਕੇਟਿੰਗ ਬੌਂਡ ਤਾਂ ਅਸੀਂ ਕਾਇਮ ਕਰਨਾ ਹੀ ਕਰਨਾ ਹੈ। ਮੈਂ ਹਮੇਸ਼ਾ ਸਮਝਦਾ ਹਾਂ ਕਿ ਪੌਲੀਟਿਕਸ ਜਿੰਨਾ ਦੂਰ ਰਹੇ ਕ੍ਰਿਕਟ ਓਨੀ ਹੀ ਬਿਹਤਰ ਹੈ।"
ਰਮੀਜ਼ ਰਾਜਾ ਬੇਸ਼ੱਕ ਹੀ ਕ੍ਰਿਕਟ ਨੂੰ 'ਸਿਆਸਤ ਤੋਂ ਦੂਰ' ਰੱਖਣ ਦੀ ਗੱਲ ਕਰ ਰਹੇ ਹੋ ਪਰ ਅਜਿਹਾ ਕਰਨਾ ਸੌਖਾ ਨਹੀਂ ਹੈ। ਰਮੀਜ਼ ਰਾਜਾ ਦੇ ਬਿਆਨ ਦੀ ਟਾਇਮਿੰਗ ਨਾਲ ਵੀ ਜਾਣਕਾਰ ਇਹੀ ਅੰਦਾਜ਼ਾ ਲਗਾ ਰਹੇ ਹੋ।
ਦੋਵਾਂ ਹੀ ਦੇਸ਼ਾਂ ਵਿੱਚ ਦੂਜੇ ਖੇਡਾਂ ਦੇ ਮੁਕਾਬਲੇ ਕ੍ਰਿਕਟ ਬਹੁਤ ਜ਼ਿਆਦਾ ਲੋਕਪ੍ਰਿਯ ਹੈ ਅਤ ਇਸ ਰਾਹੀਂ ਕਈ ਵਾਰ ਭਾਵਨਾਵਾਂ ਦਾ ਵੇਗ ਉੱਠਦੇ ਦੇਖਿਆ ਗਿਆ ਹੈ।
ਜਾਣਕਾਰਾਂ ਦੀ ਰਾਇ ਵਿੱਚ ਇਹੀ ਕਾਰਨ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਕ੍ਰਿਕਟ ਅਤੇ ਸਿਆਸਤ ਨੂੰ ਵੱਖ ਰੱਖਣ ਦੀਆਂ ਕੋਸ਼ਿਸ਼ਾਂ ਅਕਸਰ ਸਫ਼ਲ ਨਹੀਂ ਹੁੰਦੀਆਂ।
ਪਾਕਿਸਤਾਨ ਵਿੱਚ ਤਾਂ ਦੇਸ਼ ਦੀ ਕਮਾਨ ਹੀ ਸਾਬਕਾ ਕਪਤਾਨ ਇਮਰਾਨ ਖ਼ਾਨ ਦੇ ਹੱਥ ਹੈ।
ਸੁਬਰਾਮਣੀਅਮ ਸਵਾਮੀ ਵੀ ਮੈਚ ਉੱਤੇ ਸਵਾਲ ਚੁੱਕ ਰਹੇ ਹਨ
ਉਥੇ ਬੀਸੀਸੀਆਈ ਦੇ ਮੌਜੂਦ ਸਕੱਤਰ ਜੈ ਸ਼ਾਹ ਦੇ ਪਿਤਾ ਅਮਿਤ ਸ਼ਾਹ ਗ੍ਰਹਿ ਮੰਤਰੀ ਹਨ ਅਤੇ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਹੋਣ ਵਾਲੇ ਮੈਚ ਨਬੰ ਲੈ ਕੇ ਉਨ੍ਹਾਂ ਕੋਲੋਂ ਵੀ ਸਵਾਲ ਪੁੱਛੇ ਜਾ ਰਹੇ ਹਨ।
ਸੁਬਰਾਮਣੀਅਮ ਸਵਾਮੀ ਦੇ ਸਵਾਲ
ਰਮੀਜ਼ ਰਾਜਾ ਦਾ ਬਿਆਨ ਪੀਸੀਬੀ ਦੇ ਟਵਿੱਟਰ ਅਕਾਊਂਟ 'ਤੇ ਪੋਸਟ ਹੋਣ ਕਰੀਬ ਦੋ ਘੰਟੇ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਇੱਕ ਟਵੀਟ ਕੀਤਾ।
ਉਨ੍ਹਾਂ ਨੇ ਤਿੱਖੇ ਸਵਾਲ ਪੁੱਛੇ ਅਤੇ ਪਾਕਿਸਤਾਨ ਦੇ ਖ਼ਿਲਾਫ਼ ਮੈਚ ਰੱਦ ਕਰਨ ਦੀ ਮੰਗ ਚੁੱਕੀ।
ਸੁਬਰਮਣੀਅਮ ਸਵਾਮੀ ਨੇ ਲਿਖਿਆ, "ਟੈਰਰ ਸੈਲਸਮੈਨ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਕੀ ਜਲਦੀ ਹੈ? ਕੀ ਬੀਸੀਸੀਆਈ ਦੇ ਜੈ ਸ਼ਾਹ ਜਾਣਦੇ ਹਨ ਕਿ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਪਿਤਾ ਕੀ ਕਹਿ ਰਹੇ ਹਨ?"
https://twitter.com/Swamy39/status/1450108497169838081
"ਸੱਟੇਬਾਜ਼ੀ ਰਾਹੀਂ ਪੈਸਾ ਬਣਾਉਣ ਵਾਲੇ ਦੁਬਈ ਦੇ ਡਾਨਸ ਲਈ ਕ੍ਰਿਕਟ ਖੇਡਣਾ ਜ਼ਰੂਰੀ ਹੈ। ਇਹ ਕ੍ਰਿਕਟ ਮੈਚ ਰੱਦ ਕਰੀਏ ਅਤੇ ਦੇਸ਼ ਦਾ ਸਨਮਾਨ ਬਚਾਈਏ।"
ਸੁਬਰਮਣੀਅਮ ਸਵਾਮੀ ਇਹ ਮੰਗ ਚੁੱਕਣ ਵਾਲੇ ਇਕੱਲੇ ਨਹੀਂ ਹਨ।
ਕਾਰੋਬਾਰੀ ਅਤੇ ਲੇਖਕ ਸੁਹੇਲ ਸੇਠ ਨੇ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨੂੰ ਲੈ ਕੇ ਸਵਾਲ ਚੁੱਕੇ ਹਨ।
https://twitter.com/Suhelseth/status/1450084577670742025
ਸੁਹੇਲ ਸੇਠ ਨੇ ਲਿਖਿਆ ਹੈ, "ਕੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਇੱਕ ਮੈਚ ਹੋਣਾ ਜ਼ਰੂਰੀ ਹੈ, ਜਦਕਿ ਕਸ਼ਮੀਰ ਵਿੱਚ ਨਿਰਦੋਸ਼ ਭਾਰਤੀਆਂ ਉੱਤੇ ਸੀਮਾ ਪਾਰੋਂ ਲਗਾਤਾਰ ਹਮਲੇ ਕਰਵਾਏ ਜਾ ਰਹੇ ਹਨ।"
"ਜਂ ਫਿਰ ਅਸੀਂ ਇਹ ਦੇਖਾਂਗੇ ਕਿ ਪਾਕਿਸਤਾਨ ਦੇ ਕਿਹੜੇ ਐਪ ਅਸੀਂ ਬੰਦ ਕਰ ਸਕਦੇ ਹਾਂ? ਜਾਂ ਫਿਰ ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਫਿਰ ਕਾਰੋਬਾਰ ਨੂੰ ਦੇਸ਼ ਦੇ ਉੱਤੇ ਥਾਂ ਮਿਲਦੀ ਹੈ?"
ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਦੇ ਜਾਇਜ਼ ਹੋਣ 'ਤੇ ਸਵਾਲ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਨੇ ਵੀ ਚੁੱਕਿਆ ਹੈ।
ਕਸ਼ਮੀਰ ਘਾਟੀ ਵਿੱਚ ਹਾਲ ਹੀ ਵਿੱਚ ਹੋਏ ਸ਼ੱਕੀ ਕੱਟੜਪੰਥੀ ਹਮਲਿਆਂ ਵਿੱਚ ਬਿਹਾਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਮੰਨਿਆ ਜਾ ਰਿਹਾ ਹੈ ਕਿ ਬਿਹਾਰ ਤੋਂ ਆਉਣ ਵਾਲੇ ਇਹ ਦੋਵੇਂ ਨੇਤਾ ਇਸੇ ਕਾਰਨ ਮੈਚ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।
ਇੱਧਰ, ਏਆਈਐੱਮਆਈਐੱਮ ਨੇਤਾ ਅਸਰੂਦੀਨ ਓਵੈਸੀ ਅਤੇ ਆਮ ਆਦਮੀ ਪਾਰਟੀ ਵੀ ਪਾਕਿਸਤਾਨ ਖ਼ਿਲਾਫ਼ ਮੈਚ ਨਹੀਂ ਖੇਡਣ ਦੀ ਮੰਗ ਕਰ ਚੁੱਕੇ ਹਨ।
ਕਾਂਗਰਸ ਵੀ ਇਸ ਮੁੱਦੇ 'ਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ।
ਨੌਜਵਾਨ ਕਾਂਗਰਸ ਦੇ ਨੇਤਾ ਬੀਵੀ ਸ਼੍ਰੀਨਿਵਾਸਨ ਨੇ ਭਾਰਤ-ਪਾਕਿਸਤਾਨ ਮੈਚ ਦੇ ਬਹਾਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
https://twitter.com/srinivasiyc/status/1450073335849635840
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਭਾਜਪਾ ਨੇਤਾ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਵਿਰੋਧ ਕਰ ਰਹੇ ਹਨ। ਭਾਜਪਾ ਦੇ ਸਾਬਕਾ ਮੁਖੀ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਇਹ ਤੈਣ ਕਰਨ ਵਿੱਚ ਲੱਗੇ ਹਨ ਕਿ ਇਹ ਮੈਚ ਹੋਵੇ, ਚੱਲ ਕੀ ਰਿਹਾ ਹੈ?"
ਪਰ ਕਾਂਗਰਸ ਦੇ ਸਾਰੇ ਨੇਤਾ ਇਸੇ ਅੰਦਾਜ਼ ਵਿੱਚ ਗੱਲ ਕਰ ਰਹੇ ਹੋ ਅਜਿਹਾ ਵੀ ਨਹੀਂ ਹੈ।
https://twitter.com/ANI/status/1450078198968901640
ਕਾਂਗਰਸ ਨੇ ਤਾ ਅਤੇ ਬੀਸੀਸੀਆਈ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਮੁਤਾਬਕ, "ਆਈਸੀਸੀ ਦੇ ਨਾਲ ਕਮਿਟਮੈਂਟ ਕਾਰਨ ਤੁਸੀਂ ਕਿਸੇ ਟੀਮ ਖ਼ਿਲਾਫ਼ ਖੇਡਣ ਤੋਂ ਮਨ੍ਹਾਂ ਨਹੀਂ ਕਰ ਸਕਦੇ ਹੋ।"
"ਆਈਸੀਸੀ ਦੇ ਟੂਰਨਾਮੈਂਟ ਵਿੱਚ ਤੁਹਾਨੂੰ ਖੇਡਣਾ ਹੀ ਹੋਵੇਗਾ।"
ਤਣਾਅ ਅਤੇ ਦਬਾਅ ਦੇ ਹਾਲਾਤ ਭਾਰਤ ਅਤੇ ਪਾਕਿਸਤਾਨ ਦੇ ਮੈਚਾਂ ਦੇ ਨਾਲ ਦਹਾਕਿਆਂ ਨਾਲ ਜੁੜੀਆਂ ਰਹੀਆਂ ਹਨ।
ਮੌਜੂਦਾ ਖਿਡਾਰੀ ਖੁੱਲ੍ਹ ਕੇ ਬੇਸ਼ੱਕ ਹੀ ਕੁਝ ਨਾ ਕਹੀਏ ਪਰ ਸਾਬਕਾ ਖਿਡਾਰੀ ਬਿਆਨ ਕਰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਮੁਕਾਬਲਾ ਇੱਕ ਮੈਚ ਵਾਂਗ ਨਹੀਂ ਹੁੰਦਾ ਹੈ।
ਜਦੋਂ ਉੱਡੀ ਸਚਿਨ ਦੀ ਨੀਂਦ
ਕਈ ਵਾਰ ਤਾਂ ਤਣਾਅ ਕਾਰਨ ਖਿਡਾਰੀਆਂ ਦੀਆਂ ਨੀਂਦਾਂ ਤੱਕ ਉੱਟ ਜਾਂਦੀਆਂ ਹਨ।
. ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੀ ਆਤਮਕਥਾ, "ਪਲੇਇੰਗ ਇਟ ਮਾਈ ਵੇ" ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ।
ਸਚਿਨ ਤੇਂਦੁਲਕਰ ਨੇ ਸਾਲ 2003 ਦੇ ਵਰਲਡ ਕੱਪ ਵਿੱਚ ਦੱਖਣੀ ਅਫ਼ਾਰੀਕਾ ਦੇ ਸੈਂਚੁਰੀਅਨ ਵਿੱਚ ਪਾਕਿਸਤਾਨ ਦੇ ਖ਼ਿਲਾਫ ਮੈਚ ਦਾ ਜ਼ਿਕਰ ਕਰਦਿਆਂ ਹੋਇਆ ਲਿਖਿਆ, "ਇਹ ਦੋਵੇਂ ਹੀ ਟੀਮਾਂ ਲਈ ਵੱਡਾ ਮੈਚ ਹੋਣ ਵਾਲਾ ਸੀ"
"ਭਾਵਨਾਵਾਂ ਇਸ ਕਦਰ ਪ੍ਰਬਲ ਸਨ ਕਿ ਮੈਚ ਦੇ ਪਹਿਲਾਂ ਹੀ ਤਿੰਨ ਰਾਤਾਂ ਨੂੰ ਮੈਂ ਠੀਕ ਤਰ੍ਹਾਂ ਨਾਲ ਸੁੱਤਾ ਵੀ ਨਹੀਂ ਸੀ।"
"ਜੇਕਰ ਅਸੀਂ ਕੋਈ ਇੱਕ ਮੈਚ ਜਿੱਤਣਾ ਚਾਹੁੰਦੇ ਸੀ ਤਾਂ ਇਹ ਉਹੀ ਸੀ।"
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਉਸ ਮੈਚ ਨੂੰ ਵਨ ਡੇ ਦੇ ਸਾਵਰਕਾਲਿਕ ਮਹਾਨ ਮੁਕਾਬਲਿਆਂ ਵਿੱਚ ਗਿਣਿਆ ਜਾਂਦਾ ਹੈ।
ਸਚਿਨ ਤੇਂਦੁਲਕਰ ਨੇ ਉਸ ਮੈਚ ਵਿੱਚ 75 ਗੇਂਦਾਂ ਵਿੱਚ 98 ਦੌੜਾਂ ਬਣਾਈਆਂ ਸਨ। ਸ਼ੋਇਬ ਅਖ਼ਤਰ ਦੀ ਗੇਂਦ 'ਤੇ ਸਚਿਨ ਨੇ ਅਪਰ ਕਟ ਰਾਹੀਂ ਜੋ ਸਿਕਸ ਜੜਿਆ ਸੀ, ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਸਚਿਨ ਤੇਂਦੁਲਕਰ ਲਿਖਦੇ ਹਨ, "(ਉਦੋਂ) ਦੇਸ ਨਾਕਾਮੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਸਾਡੇ ਕਈ ਸਾਰੇ ਫੈਨਸ ਲਈ ਇਹੀ ਅਸਲ ਫਾਈਨਲ ਸੀ।"
"ਜੇਕਰ ਅਸੀਂ ਸੇਂਚੁਰੀਅਨ ਵਿੱਚ ਪਾਕਿਸਤਾਨ ਨੂੰ ਹਰਾ ਦਿੰਦੇ ਤਾਂ ਬਾਕੀ ਟੂਰਨਾਮੈਂਟ ਵਿੱਚ ਕੀ ਹੁੰਦਾ ਹੈ, ਉਨ੍ਹਾਂ ਲਈ ਇਹ ਮਾਅਨੇ ਨਹੀਂ ਰੱਖਦਾ ਸੀ।"
ਉਸ ਮੈਚ ਨੂੰ 18 ਸਾਲ ਬੀਤ ਚੁੱਕੇ ਹਨ ਪਰ ਸਰਹਦਾਂ ਦੇ ਆਰ-ਪਾਰ 'ਜਿੱਤ ਦੀ ਜ਼ਿਦ' ਬਰਕਰਾਰ ਹੈ।
ਸਚਿਨ ਤੇਂਦੁਲਕਰ ਦੇ ਨਾਲ ਕਈ ਸਾਲਾਂ ਤੱਕ ਡ੍ਰੈਸਿੰਗ ਰੂਮ ਸ਼ੇਅਰ ਕਰ ਚੁੱਕੇ ਸਪਿਨਰ ਹਰਭਜਨ ਸਿੰਘ ਦਾ ਇੱਕ ਵੀਡੀਓ ਹਾਲ ਵਿੱਚ ਵਾਇਰਲ ਹੋਇਆ।
https://twitter.com/Viren077/status/1448624804945272839
ਇਸ ਵਿੱਚ ਹਰਭਜਨ ਸਿੰਘ ਪਾਕਿਸਤਾਨ ਟੀਮ ਨੂੰ ਵੱਖ ਅੰਦਾਜ਼ ਵਿੱਚ ਸਲਾਹ ਦਿੰਦੇ ਰਹੇ ਹਨ ਕਿ ਉਹ ਭਾਰਤ ਦੇ ਨਲਾ ਟਵੈਂਟੀ-20 ਮੈਚ ਨਹੀਂ ਖੇਡਣ ਅਤੇ ਵਾਕਓਵਰ ਦੇ ਦੇਣ।
ਹਰਭਜਨ ਨੇ ਕਿਹਾ, "ਮੈਂ ਵੀ ਸ਼ੋਇਬ ਅਖ਼ਤਰ ਨੂੰ ਬੋਲ ਦਿੱਤਾ, ਯਾਰ ਇਸ ਵਾਰ ਕੀ ਫਾਇਦਾ ਖੇਡਣ ਦਾ? ਤੁਸੀਂ ਸਾਨੂੰ ਵਾਕਓਵਰ ਹੀ ਦੇ ਦਿਓ, ਤੁਸੀਂ ਸਾਡੇ ਨਾਲ ਖੇਡੋਗੇ ਫਿਰ ਹਾਰੋਗੇ, ਫਿਰ ਨਿਰਾਸ਼ ਹੋਵੋਗੇ, ਸਾਡੀ ਟੀਮ ਬਹੁਤ ਤਗੜੀ ਹੈ, ਉਡਾ ਦੇਵੇਗਾ ਤੁਹਾਨੂੰ।"
ਪਰ, ਹੁਣ ਇਸ ਮੈਦਾਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨਾਂ ਦੀ ਬੌਛਾਰ ਹੋ ਰਹੀ ਹੈ, ਉਸ ਤੋਂ ਲਗਦਾ ਨਹੀਂ ਹੈ ਕੋਈ ਵਾਕਓਵਰ ਦੇਣ ਨੂੰ ਤਿਆਰ ਹੋਵੇਗਾ। ਨਾ ਮੈਦਾਨ ਦੇ ਅੰਦਰ ਤੇ ਨਾਲ ਹੀ ਬਾਹਰ।
ਇਹ ਵੀ ਪੜ੍ਹੋ:
https://www.youtube.com/watch?v=scYSU4sqfYI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bf9f7e2e-17fa-4a50-bfe1-d7c1667f5def','assetType': 'STY','pageCounter': 'punjabi.india.story.58973900.page','title': 'ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ ਸਿਰਫ਼ ਇੱਕ ਮੈਚ ਕਿਉਂ ਨਹੀਂ ਹੈ','published': '2021-10-20T09:51:02Z','updated': '2021-10-20T09:51:02Z'});s_bbcws('track','pageView');

ਭਾਜਪਾ ਨਾਲ ਗਠਜੋੜ ਵਾਲੀ ਗੱਲ ਕਹਿਣ ਮਗਰੋਂ ਘਿਰੇ ਕੈਪਟਨ, ''ਭਾਜਪਾ ਵੀ ਖ਼ਤਮ ਹੋ ਜਾਵੇਗੀ ਤੇ ਕੈਪਟਨ...
NEXT STORY