ਇਸ ਦੁਨੀਆਂ ਵਿੱਚ ਹੀਰੇ ਕਰੋੜਾਂ ਸਾਲਾਂ ਤੋਂ ਵੀ ਪਹਿਲਾਂ ਬਣੇ ਸਨ। ਅੱਜ ਇਨ੍ਹਾਂ ਵਿੱਚੋਂ ਕੁਝ ਹੀਰਿਆਂ ਦੀ ਚਮਕ ਨਾਲ ਸਾਡੀਆਂ ਨਜ਼ਰਾਂ ਰੁਸ਼ਨਾਈਆਂ ਹੋਈਆਂ ਹਨ।
ਪੁਰਾਣੇ ਜ਼ਮਾਨੇ ਵਿੱਚ ਇਨ੍ਹਾਂ ਨੂੰ ਸਕੂਨ ਵਾਲਾ ਮੰਨਿਆ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਇਨ੍ਹਾਂ ਦੀ ਵਰਤੋਂ ਤਾਕਤ ਦਿੰਦੀ ਹੈ। ਇਹ ਦੁਸ਼ਮਣਾਂ, ਬੁਰਾਈਆਂ ਅਤੇ ਬੁਰੇ ਸੁਪਨਿਆਂ ਤੋਂ ਬਚਾਅ ਕਰਦਾ ਹੈ।
ਭਾਰਤ ਵਿੱਚ ਹੀਰਿਆਂ ਦਾ ਜ਼ਿਕਰ ਵੇਦਾਂ ਵਿੱਚ ਹੋਇਆ ਹੈ। ਹਿੰਦੂ ਦੇਵੀ ਦੇਵਤਾਵਾਂ ਦੇ ਵੀ ਇਹ ਪਸੰਦੀਦਾ ਰਹੇ ਹਨ।
868 ਈਸਵੀ ਦੇ ਬੁੱਧ ਮਤ ਨਾਲ ਜੁੜੇ 'ਹੀਰਕ ਸੂਤਰ' ਮੁਤਾਬਕ, ਹੀਰਾ ਇੱਕ ਅਜਿਹੀ ਵਸਤੂ ਹੈ, ਜਿਸ ਰਾਹੀਂ ਦੁਨੀਆਵੀਂ ਭਰਮ ਨੂੰ ਵੈਧ ਕਰ ਅਸਲ ਅਤੇ ਸਦੀਵੀਂ ਚੀਜ਼ਾਂ 'ਤੇ ਰੋਸ਼ਨੀ ਪਾ ਸਕਦੇ ਹਾਂ।
ਪਰ ਪ੍ਰਾਚੀਨ ਗ੍ਰੀਸ ਵਿੱਚ ਸ਼ਾਇਦ ਇਸ ਦੀ ਸਭ ਤੋਂ ਚੰਗੀ ਵਿਆਖਿਆ ਕੀਤੀ ਗਈ ਹੈ। ਗ੍ਰੀਸਵਾਸੀਆਂ ਨੇ ਇਨ੍ਹਾਂ ਨੂੰ ਈਸ਼ਵਰ ਦੇ ਹੰਝੂ ਕਿਹਾ ਜਾਂ ਫਿਰ ਅਸਮਾਨ ਤੋਂ ਡਿੱਗੇ ਸਿਤਾਰਿਆਂ ਦਾ ਟੁਕੜਾ ਮੰਨਿਆ।
ਹੀਰਿਆਂ ਬਾਰੇ ਸਭ ਤੋਂ ਜ਼ਬਰਦਸਤ ਗੱਲ ਇਹ ਹੈ ਕਿ ਇਸ ਦੀ ਸੱਚਾਈ ਅਸਾਧਾਰਨ ਹੈ। ਇਸ ਨਾਲ ਜੁੜੀਆਂ ਮਾਨਤਾਵਾਂ ਵੀ ਅਨੋਖੀਆਂ ਹਨ।
ਹੀਰਿਆਂ ਨੂੰ 'ਫੈਂਟਸੀ' ਕਿਉਂ ਕਿਹਾ ਜਾਂਦਾ ਹੈ
ਹੀਰੇ ਜਿਸ ਤੱਤ ਨਾਲ ਬਣੇ ਹਨ ਉਹੀ ਜੀਵਨ ਦਾ ਵੀ ਆਧਾਰ ਹਨ ਅਤੇ ਇਹ ਤੱਤ ਹਨ ਕਾਰਬਨ।
ਹੀਰੇ ਅਸਾਧਾਰਨ ਤੌਰ 'ਤੇ ਕਠੋਰ ਹੁੰਦੇ ਹਨ। ਜਿਨ੍ਹਾਂ ਹਾਲਾਤਾਂ ਵਿੱਚ ਉਹ ਪੈਦਾ ਹੁੰਦੇ ਹਨ, ਉਸ ਵਿੱਚ ਉਹ ਭਾਰੀ ਦਬਾਅ ਝੱਲਣ ਦੀ ਸਮਰੱਥਾ ਰੱਖਦੇ ਹਨ।
ਫਿਰ ਵੀ ਜੇਕਰ ਹਾਈਡ੍ਰੋਜਨ ਅਤੇ ਤਾਪਮਾਨ ਦਾ ਸਹੀ ਸੰਜੋਗ ਹੋਵੇ ਤਾਂ ਇਹ ਕਾਰਬਨ ਡਾਈਆਕਸਾਈਡ ਬਣ ਕੇ ਉੱਡ ਵੀ ਸਕਦਾ ਹੈ।
ਇਹ ਤਾਪ ਦੇ ਸਭ ਤੋਂ ਚੰਗੇ ਕੰਡਕਟਰ ਹੁੰਦੇ ਹਨ। ਤਾਪਮਾਨ ਕਾਰਨ ਇਨ੍ਹਾਂ ਦੇ ਆਕਾਰ ਵਿੱਚ ਕਾਫੀ ਘੱਟ ਪਰਿਵਰਤਨ ਹੁੰਦਾ ਹੈ।
ਡੂੰਘੀ ਪੈਰਾਬੈਂਗਨੀ ਕਿਰਨਾਂ ਕਾਰਨ ਇਹ ਪਾਰਦਰਸ਼ੀ ਹੋ ਜਾਂਦਾ ਹੈ।
ਵੀਡੀਓ-ਕੋਹਿਨੂਰ ਹੀਰਾ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਇਸ ਹੀਰੇ ਦੀ ਬ੍ਰਿਟੇਨ ਪਹੁੰਚਣ ਦੀ ਕਹਾਣੀ
ਇਹ ਉਨ੍ਹਾਂ ਕਝ ਜਾਣੀਆਂ-ਪਛਾਣੀਆਂ ਵਸਤੂਆਂ ਵਿੱਚੋਂ ਇੱਕ ਹਨ, ਜਿਸ ਦੀ ਇਲੈਕਟ੍ਰਾਨ ਨਾਲ ਨਕਾਰਾਤਮਕ ਜੋੜ ਹੈ।
ਇਸ ਧਰਤੀ 'ਤੇ ਕਾਫੀ ਘੱਟ ਥਾਵਾਂ 'ਤੇ ਇਨ੍ਹਾਂ ਦਾ ਕੁਦਰਤੀ ਤੌਰ 'ਤੇ ਨਿਰਮਾਣ ਹੁੰਦਾ ਹੈ। ਇਨ੍ਹਾਂ ਦਾ ਨਿਰਮਾਣ ਧਰਤੀ ਦੇ ਹੇਠਾਂ ਸਭ ਤੋਂ ਉੱਪਰਲੀਆਂ ਦੋ ਪਰਤਾਂ ਵਿੱਚ ਹੁੰਦਾ ਹੈ ਜਾਂ ਫਿਰ ਇਹ ਉਲਕਾਪਿੰਡਾਂ ਦੇ ਅਸਰ ਨਾਲ ਬਣਦੇ ਹਨ।
ਹੀਰੇ ਧਰਤੀ ਦੀ ਸਤਹਿ 'ਤੇ ਵੱਡੇ ਹੀ ਵਿਸਫੋਟਕ ਤਰੀਕੇ ਨਾਲ ਆਉਂਦੇ ਹਨ। ਇਤਿਹਾਸ ਵਿੱਚ ਧਰਤੀ ਦੇ ਅੰਦਰ ਹੁਣ ਤੱਕ ਦੇ ਜੋ ਸਭ ਤੋਂ ਵੱਡੇ ਵਿਸਫੋਟ ਹੋਏ ਹਨ, ਉਨ੍ਹਾਂ ਦੇ ਨਤੀਜੇ ਹਨ ਇਹ ਹੀਰੇ।
ਇਨ੍ਹਾਂ ਵਿਸਫੋਟਾਂ ਕਾਰਨ ਪੈਦਾ ਜਵਾਲਾਮੁਖੀਆਂ ਵਿੱਚ ਕੁਝ ਦੀਆਂ ਜੜ੍ਹਾਂ ਧਰਤੀ ਵਿੱਚ ਕਾਫੀ ਡੂੰਘੀਆਂ ਹਨ।
ਸਾਰੇ ਹੀਰੇ ਪਾਰਦਰਸ਼ੀ ਨਹੀਂ ਹੁੰਦੇ। ਕੁਝ ਹਲਕੇ ਪੀਲੇ ਤਾਂ ਕੁਝ ਭੂਰੇ ਰੰਗ ਦੇ ਹੁੰਦੇ ਹਨ।
ਕੁਝ ਹੀਰੇ ਰੰਗੀਨ ਵੀ ਹੁੰਦੇ ਹਨ ਅਤੇ ਉਨ੍ਹਾਂ ਨੂੰ 'ਫਤਾਂਸੀ' ਕਿਹਾ ਜਾਂਦਾ ਹੈ। ਲਾਲ, ਨੀਲੇ ਅਤੇ ਹਰੇ ਰੰਗ ਦੇ ਹੀਕੇ ਤਾਂ ਲਗਭਗ ਦੁਰਲਭ ਹੀ ਹਨ।
ਨਾਰੰਗੀ, ਪੀਲੇ ਅਤੇ ਥੋੜ੍ਹਾ ਪੀਲੇਪਨ ਲਈ ਹਰੇ ਰੰਗ ਦੇ ਹੀਰੇ ਸਭ ਤੋਂ ਆਮ ਹਨ। ਪਰ ਇੱਕ ਵਾਰ ਜਦੋਂ ਹੀਰੇ ਬਣ ਜਾਂਦੇ ਹਨ ਤਾਂ ਇਨ੍ਹਾਂ ਦੇ ਕ੍ਰਿਸਟਲ ਵਰਗੇ ਢਾਂਚੇ ਵਿੱਚ ਕਿਸੇ ਵੀ ਧਾਤੂ ਨੂੰ ਧਾਰਨ ਕਰਨ ਅਤੇ ਇਸੇ ਹਿਫ਼ਾਜਨ ਨਾਲ ਰੱਖਣ ਦੀ ਸਮਰੱਥਾ ਹੁੰਦੀ ਹੈ।
ਵਿਗਿਆਨੀਆਂ ਲਈ ਇਹ ਧਰਤੀ ਦੀ ਸਭ ਤੋਂ ਮੋਟੀ ਸਤਹਿ ਵਿੱਚ ਪਾਏ ਜਾਣ ਵਾਲੇ ਖਣਿਜ ਦੀ ਝਲਕ ਦੇ ਦਿੰਦਾ ਹੈ।
ਇਸ ਦੇ ਨਾਲ ਇਹ ਵੀ ਦੱਸਦਾ ਹੈ ਕਿ ਧਰਤੀ ਦੇ ਹੇਠਾਂ ਮੀਲਾਂ ਡੂੰਘਾਈ ਵਿੱਚ ਕੀ ਹਾਲਤ ਹੈ। ਇਸ ਮਾਅਨੇ ਵਿੱਚ ਬਲੂ ਡਾਇਮੰਡ ਜਾਂ ਨੀਲਾ ਹੀਰਾ ਬੇਹੱਦ ਅਸਾਧਾਰਣ ਹੈ।
ਇਹ ਵੀ ਪੜ੍ਹੋ-
ਵੀਡੀਓ-ਜਰਮਨੀ ਦੇ ਮਿਊਜ਼ੀਅਮ ਦੇ ਖ਼ਜ਼ਾਨੇ ਵਿੱਚੋਂ ਹੀਰਾ ਚੋਰੀ ਕਰਨ ਦਾ ਵੀਡੀਓ ਕੈਮਰੇ ਵਿੱਚ ਕੈਦ ਹੋਇਆ
ਸ਼ੁੱਧਤਾ ਵਿੱਚ ਕੋਈ ਮੁਕਾਬਲਾ ਨਹੀਂ
ਸਾਡੀ ਦੁਨੀਆਂ ਦੇ ਜ਼ਿਆਦਾਤਰ ਹੀਰੇ ਧਰਤੀ ਹੇਠਾਂ 150 ਕਿਲੋਮੀਟਰ ਡੂੰਘਾਈ ਵਿੱਚ ਬਣੇ ਹਨ।
ਨੀਲੇ ਹੀਰੇ ਪ੍ਰਿਥਵੀ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਚਾਰ ਗੁਣਾ ਡੂੰਘਾਈ ਤੱਕ ਪੈਦਾ ਹੁੰਦੇ ਹਨ। ਇਸ ਗੱਲ ਦਾ ਪਤਾ 2018 ਵਿੱਚ ਸਾਹਮਣੇ ਆਏ ਇੱਕ ਅਧਿਐਨ ਤੋਂ ਲੱਗਾ।
ਜੇਮੈਲੋਜੀਕਲ ਇੰਸਟੀਚਿਊਟ ਆਫ ਅਮਰੀਕੇ ਦੇ ਭੂ-ਗਰਭਸ਼ਾਸਤਰੀ ਇਵਾਨ ਸਮਿਥ ਦਾ ਕਹਿਣਾ ਹੈ ਕਿ ਹੀਰੇ ਵਰਗਾ ਰਤਨ ਕਾਫੀ ਮਹਿੰਗਾ ਹੁੰਦਾ ਹੈ, ਇਸ ਲਈ ਵਿਗਿਆਨੀ ਖੋਜ ਦੇ ਉਦੇਸ਼ ਨਾਲ ਇਨ੍ਹਾਂ ਹਾਸਿਲ ਕਰਨਾ ਮੁਸ਼ਕਿਲ ਹੁੰਦਾ ਹੈ। ਸਮਿਥ ਇਸ ਅਧਿਐਨ ਦੇ ਮੋਹਰੀ ਲੇਖਕ ਹਨ।
ਹੀਰੇ ਨਾ ਸਿਰਫ਼ ਬੇਸ਼ਕੀਮਤੀ ਹੁੰਦੇ ਹਨ ਬਲਕਿ ਸ਼ੁੱਧਤਾ ਦੇ ਲਿਹਾਜ਼ ਨਾਲ ਵੀ ਕਾਫੀ ਵਧੀਆ ਹੁੰਦੇ ਹਨ।
ਇਨ੍ਹਾਂ ਵਿੱਚੋਂ ਕਿਸੇ ਦੂਜੀ ਚੀਜ਼ ਦੇ ਮਿਲਣ ਦੀ ਗੁੰਜਾਇਸ਼ ਨਹੀਂ ਹੁੰਦੀ ਹੈ। ਹੀਰੇ ਨੂੰ ਛੱਡ ਕੇ ਕੋਈ ਦੂਜੀ ਧਾਤ ਜਾਂ ਇਸ ਦੇ ਨਿਰਮਾਣ ਵੇਲੇ ਵੀ ਬਣਨ ਵਾਲੀ ਇਸ ਨਾਲ ਮਿਲਦੀ-ਜੁਲਦੀ ਕੋਈ ਖਣਿਜ ਇਸ ਵਿੱਚ ਨਹੀਂ ਮਿਲ ਸਕਦੀ।
ਹੀਰੇ ਦੀ ਇਹ ਅਪੂਰਨਤਾ ਹੀ ਇਸ ਬਾਰੇ ਵਿਗਿਆਨੀਆਂ ਨੂੰ ਜਾਣਕਾਰੀ ਦੇਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।
ਹਾਲਾਂਕਿ, ਵਿਗਿਆਨੀ 46 ਅਜਿਹੇ ਬਲੂ ਡਾਇਮੰਡ ਦਾ ਵਿਸ਼ਲੇਸ਼ਣ ਕਰਨ ਵਿੱਚ ਸਫ਼ਲ ਹੋਏ ਹਨ, ਜਿਨ੍ਹਾਂ ਵਿੱਚ ਕੁਝ ਚੀਜ਼ਾਂ ਜੁੜ ਗਈਆਂ ਸਨ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਧਰਤੀ ਵਿੱਚ 410 ਤੋਂ ਲੈ ਕੇ 660 ਕਿਲੋਮੀਟਰ ਦੀ ਡੂੰਘਾਈ ਵਿੱਚ ਪੈਦਾ ਹੋਏ ਹੋਣਗੇ।
ਇਨ੍ਹਾਂ ਵਿੱਚੋਂ ਕੁਝ ਹੀਰਿਆਂ ਦੇ ਨਮੂਨਿਆਂ ਤੋਂ ਸਾਫ਼ ਹੋ ਗਿਆ ਹੈ, ਇਨ੍ਹਾਂ ਦਾ ਨਿਰਮਾਣ 660 ਕਿਲੋਮੀਟਰ ਤੋਂ ਵੀ ਵਧੇਰੇ ਡੂੰਘਾਈ ਵਿੱਚ ਹੋਇਆ ਹੈ। ਯਾਨਿ ਇਹ ਧਰਤੀ ਦੇ ਸਭ ਤੋਂ ਹੇਠਲੇ ਹਿੱਸੇ ਵਿੱਚ ਪੈਦਾ ਹੋਏ ਹਨ।
ਇਸ ਤਰ੍ਹਾਂ ਦੇਖੀਏ ਤਾਂ ਇਹ ਹੀਰੇ ਅਸਲ ਟਾਈਮ ਕੈਪਸੂਲ ਸਾਬਿਤ ਹੋਏ ਹਨ। ਯਾਨਿ ਇਨ੍ਹਾਂ ਤੋਂ ਉਹ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਨੂੰ ਭਾਲਣਾ ਕਰੀਬ ਅਸੰਭਵ ਜਿਹਾ ਹੁੰਦਾ ਹੈ।
ਅਮਰੀਕੀ ਮਿਊਜਮ ਆਫ ਹਿਸਟ੍ਰੀ ਦੇ ਜੇਮ ਐਂਡ ਮਿਨਰਲ ਤੌਰ ਕਿਊਰੇਟਰ ਅਤੇ ਜਿਓਲਾਜਿਸਟ ਜਾਰਜ ਹਰਲੋ ਨੇ ਬੀਬੀਸੀ ਰੀਲ ਨੈਚੂਰਲ ਨੂੰ ਕਿਹਾ, "ਅਸੀਂ ਧਰਤੀ ਦੇ ਬਿਲਕੁਲ ਅੰਦਰੂਨੀ ਹਿੱਸੇ ਵਿੱਚ ਨਹੀਂ ਜਾ ਸਕੇ। ਜਦਕਿ ਹੀਰਿਆਂ ਦਾ ਨਿਰਮਾਣ ਉੱਥੇ ਹੁੰਦਾ ਹੈ। "
ਵੀਡੀਓ- 55,000 ਕਰੋੜ ਵਾਲੀ ਹੀਰਿਆਂ ਦੀ ਖਾਣ ਦੀ ਪੜਤਾਲ
"ਆਮ ਤੌਰ 'ਤੇ ਉੱਥੇ ਜੋ ਕੁਝ ਵੀ ਮੌਜੂਦ ਹੁੰਦਾ ਹੈ, ਉਨ੍ਹਾਂ ਨੂੰ ਇਹ ਢਕ ਲੈਂਦਾ ਹੈ।"
ਉਹ ਕਹਿੰਦੇ ਹਨ, ਇਹ ਇੱਕ ਤਰ੍ਹਾਂ ਨਾਲ ਪੁਲਾੜ ਵਿੱਚ ਖੋਜੀ ਮੁਹਿੰਮ ਵਾਂਗ ਹੁੰਦੇ ਹਨ।
ਆਖ਼ਿਰ ਵਿੱਚ ਕੁਝ ਹੀਰੇ ਧਰਤੀ ਦੀ ਸਤਹਿ 'ਤੇ ਮਿਲ ਜਾਂਦੇ ਹਨ ਅਤੇ ਸਾਨੂੰ ਇਨ੍ਹਾਂ ਬਾਰੇ ਅਧਿਐਨ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਬਲੂ ਡਾਇਮੰਡ ਦੇ ਰਹੱਸ ਦੀ ਪਹੇਲੀ
ਬਲੂ ਡਾਇਮੰਡ ਲੰਬੇ ਸਮੇਂ ਦੇ ਇਤਿਹਾਸ ਦਾ ਰਹੱਸ ਬਣਿਆ ਹੋਇਆ ਹੈ। ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਕਿ ਹੀਰੇ ਇੰਨੇ ਬਹਿਤਰੀਨ ਰੰਗਾਂ ਵਿੱਚ ਕਿਉਂ ਹੁੰਦੇ ਹਨ।
ਆਖ਼ਿਰ ਵਿੱਚ ਪਤਾ ਲੱਗਾ ਕਿ ਇਸ ਵਿੱਚ ਬੋਰੋਨ ਦੀ ਰਹਿੰਦ-ਖੂੰਹਦ ਹੁੰਦੇ ਹਨ। ਇਹ ਮੈਟਲਾਇਡ ਕੈਮੀਕਲ ਹੁੰਦਾ ਹੈ, ਜਿਸ ਵਿੱਚ ਹੀਰਿਆਂ ਦੇ ਵਾਧੇ ਦੌਰਾਨ ਇਸ ਵਿੱਚ ਮੌਜੂਦ ਕ੍ਰਿਸਟਲ ਦੀਆਂ ਜਾਲੀਆਂ ਵਿੱਚ ਵੜੇ ਜਾਣ ਦੀ ਸਮਰੱਥਾ ਹੁੰਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਪਰ ਇਸ ਰਹੱਸ ਤੋਂ ਪਰਦਾ ਚੁੱਕਣ ਤੋਂ ਬਾਅਦ ਇੱਕ ਪਹੇਲੀ ਸਾਹਮਣੇ ਆਈ
ਜਦੋਂ ਹੀਰਿਆਂ ਦਾ ਨਿਰਮਾਣ ਧਰਤੀ ਦੇ ਹੇਠਲੇ ਹਿੱਸੇ ਵਿੱਚ ਹੋਇਆ, ਜਿੱਥੇ ਇਸ ਦੀਆਂ ਪਰਤਾਂ 'ਤੇ ਬੋਰੋਨ ਮੌਜੂਦ ਸੀ ਤਾਂ ਆਖ਼ਿਰ ਇਨ੍ਹਾਂ ਨੂੰ ਇਹ ਬੋਰੋਨ ਕਿਥੋਂ ਮਿਲਿਆ।
ਇਸ ਭੂ-ਰਾਸਾਇਣਕ ਪਹੇਲੀ ਦਾ ਜਵਾਬ ਸਾਨੂੰ ਧਰਤੀ ਦੀ ਡੂੰਘਾਈ ਦਾ ਸੁਰਾਗ਼ ਵੀ ਦੇ ਦਿੰਦਾ ਹੈ।
ਇਹ ਧਾਰਨਾ ਸਮਿਥ ਦੀ ਅਗਵਾਈ ਵਿੱਚ ਕੰਮ ਕਰ ਵਾਲੇ ਰਿਸਰਚ ਗਰੁੱਪ ਨੇ ਪੇਸ਼ ਕੀਤੀ ਸੀ। ਇਸ ਦਾ ਕਹਿਣਾ ਹੈ ਕਿ ਬੋਰੋਨ ਸਮੁੰਦਰ ਦੀ ਸਤਹਿ ਤੋਂ ਧਰਤੀ ਦੀ ਡੂੰਘਾਈ ਵੱਲ ਗਿਆ।
ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਇਸ ਦੇ ਟੈਕਟੋਨਿਕ ਪਲੇਟ ਇੱਕ ਦੂਜੇ ਦੇ ਅੰਦਰ ਸਰਕ ਰਹੇ ਸਨ। ਇਸ ਪ੍ਰਕਿਰਿਆ ਨੂੰ ਸਬਡਕਸ਼ ਕਹਿੰਦੇ ਹਨ।
ਪਾਣੀ ਨਾਲ ਭਰੇ ਖਣਿਜਾਂ ਵਿੱਚ ਰਲ ਕੇ ਹੀਰਾ ਡੂੰਘੇ ਸਮੁੰਦਰ ਤਲ ਤੱਕ ਆਪਣਾ ਵਿਸਥਾਰ ਕਰ ਲੈਂਦਾ ਹੈ। ਇੱਥੋਂ ਤੱਕ ਕਿ ਇਹ ਸਮੁੰਦਰੀ ਪਲੇਟ ਦੀ ਪਰਤ ਤੱਕ ਵੀ ਪਹੁੰਚ ਜਾਂਦਾ ਹੈ।
ਧਰਤੀ ਦੀ ਸਤਹਿ ਤੋਂ ਇੰਨੀ ਦੂਰ ਡੂੰਘਾਈ ਵਿੱਚ ਪੈਦਾ ਹੀਰਿਆਂ ਵਿੱਚ ਮਿਲਣ ਵਾਲੇ ਬੋਰੋਨ ਦੀ ਰਹਿੰਦ-ਖੂੰਹਦ ਤੋਂ ਪਤਾ ਲੱਗਦਾ ਹੈ ਕਿ ਪਾਣੀ ਨਾਲ ਭਰੇ ਖਣਿਜ ਪਹਿਲਾਂ ਦੇ ਅੰਦਾਜ਼ੇ ਤੋਂ ਜ਼ਿਆਦਾ ਡੂੰਘਾਈ ਤੱਕ ਧਰਤੀ ਦੀ ਗਹਿਰਾਈ ਦੀਆਂ ਪਰਤਾਂ ਵੱਲ ਯਾਤਰਾ ਕਰਦੇ ਹਨ।
ਇਹ ਬਹੁਤ ਜ਼ਿਆਦਾ ਡੂੰਘਾਈ ਵਿੱਚ ਇੱਕ ਵੱਖਰੇ ਡਲ ਚੱਕਰ ਦੀ ਸੰਭਾਵਨਾ ਦਾ ਪਤਾ ਦਿੰਦੇ ਹਨ।
ਹਰਲੋ ਕਹਿੰਦੇ ਹਨ ਕਿ ਬਲੂ ਡਾਇਮੰਡ ਜਾਂ ਨੀਲੇ ਰੰਗ ਵਾਲੇ ਹੀਰੇ ਨਾਲ ਸਿਰਫ਼ ਸੁੰਦਰ ਅਤੇ ਦੁਰਲਭ ਹੁੰਦੇ ਹਨ ਬਲਕਿ ਇਹ ਬੇਹੱਦ ਦਿਲਚਸਪ ਵੀ ਹੁੰਦੇ ਹਨ। ਇਹ ਸਾਡੀ ਧਰਤੀ ਬਾਰੇ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ।
(ਇਹ ਲੇਖ ਮੂਲ ਰੂਪ ਵਿੱਚ ਬੀਬੀਸੀ ਮੁੰਡੋ ਵੱਲੋਂ ਛਾਪਿਆ ਗਿਆ ਹੈ)
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=YtGhnRGYmuM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '2d4ae47e-0448-403e-bb1a-b9816fce11f5','assetType': 'STY','pageCounter': 'punjabi.international.story.59999334.page','title': 'ਹੀਰਿਆਂ ਦੇ ਬਣਨ ਦੀ ਦਿਲਚਸਪ ਕਹਾਣੀ ਅਤੇ ਬੇਸ਼ਕੀਮਤੀ ਬਲੂ ਡਾਇਮੰਡ ਦੇ ਰਹੱਸ','published': '2022-01-22T13:33:29Z','updated': '2022-01-22T13:33:29Z'});s_bbcws('track','pageView');

ਹਿਜਾਬ ਪਹਿਣ ਕੇ ਕਲਾਸ ਵਿੱਚ ਜਾਣ ਪਿੱਛੇ ਛਿੜੇ ਵਿਵਾਦ ਨਾਲ ਜੁੜਿਆ ਮਾਮਲਾ ਕੀ ਹੈ
NEXT STORY