ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਇੱਕ ਤਪਦੀ ਦੁਪਹਿਰੇ ਅਤੇ ਲੂਅ ਦੇ ਦਰਮਿਆਨ ਗੋਹੇ ਦੀਆਂ ਪਾਥੀਆਂ ਉੱਪਰ ਲੋਕ ਚੌਲਾਂ ਅਤੇ ਨਾਰੀਅਲ ਦੀ ਧੂਫ਼ ਪਾ ਰਹੇ ਸਨ।
ਦੂਜੇ ਪਾਸੇ ਇੱਥੇ ਕਾਲੇ ਬੱਕਰੇ ਨੂੰ ਲਾਲ ਟਿੱਕਾ ਲਾਇਆ ਜਾ ਰਿਹਾ ਸੀ। ਕਬੂਤਰ ਨੂੰ ਮੇਖਾ ਖੋਭੀਆਂ ਜਾ ਰਹੀਆਂ ਸਨ। ਕਿਸੇ ਔਰਤ ਨੂੰ ਧਾਗੇ ਨਾਲ ਬੰਨ੍ਹਿਆ ਜਾ ਰਿਹਾ ਸੀ।
ਉੱਥੇ ਹੀ ਨਾਲ ਇੱਕ ਪੰਡਿਤ ਕੁਝ ਮੰਤਰਾਂ ਦਾ ਜਾਪ ਕਰਦੇ ਹੋਏ ਮੁਰਗੇ ਨੂੰ ਚੌਲਾਂ ਦੇ ਦਾਣੇ ਚੁਗਾ ਰਹੇ ਸਨ। ਕੋਲ ਬੈਠੀਆਂ ਔਰਤਾਂ ਕੁਝ ਚੂਚਿਆਂ ਨੂੰ ਫੜ ਕੇ ਬੈਠੀਆਂ ਸਨ ਤੇ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।
ਇਨ੍ਹਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਨ੍ਹਾਂ ਦੇ ਸਰੀਰ ਉੱਪਰ ਕਿਸੇ ਡੈਣ ਦਾ ਸਾਇਆ ਹੈ। ਇਹ ਸਭ ਜਣੇ ਇੱਥੇ ਆਪਣਾ ਇਲਾਜ ਕਰਾਉਣ ਪਹੁੰਚੇ ਸਨ। ਕਿਉਂਕਿ ਇੱਥੇ ਭੂਤ ਮੇਲਾ ਲੱਗਿਆ ਹੋਇਆ ਸੀ।
ਕਦੋਂ ਅਤੇ ਕਿੱਥੇ ਲਗਦਾ ਹੈ ਭੂਤ ਮੇਲਾ
ਚੈਤ ਨਵਰਾਤਿਆਂ ਦੌਰਾਨ ਇਹ ਮੇਲਾ ਪਿਛਲੇ ਕੁਝ ਦਹਾਕਿਆਂ ਤੋਂ ਲਾਇਆ ਜਾ ਰਿਹਾ ਹੈ।
ਰਾਂਚੀ ਜ਼ਿਲ੍ਹਾ ਹੈਡ-ਕੁਆਰਟਰ ਤੋਂ 252 ਕਿੱਲੋਮੀਟਰ ਦੂਰ ਪਲਾਮੂ ਜ਼ਿਲ੍ਹੇ ਦੇ ਹੈਦਰਨਗਰ ਵਿੱਚ ਹਜ਼ਾਰਾਂ ਲੋਕਾਂ ਦਾ ਹਰ ਦਿਨ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਦੇਖਰੇਖ ਲਈ ਪੁਲਿਸ ਤੈਨਾਤ ਕੀਤੀ ਗਈ ਹੈ।
ਪਲਾਮੂ ਦੇ ਕਮਿਸ਼ਨਰ ਜਟਾਸ਼ੰਕਰ ਚੌਧਰੀ ਦੇ ਮੁਤਾਬਕ ਉਨ੍ਹਾਂ ਨੂੰ ਇਸਦੀ ਜਾਣਕਾਰੀ ਪਹਿਲੀ ਵਾਰ ਮਿਲੀ ਹੈ।
ਉੱਥੇ ਹੀ ਰਾਂਚੀ ਇੰਸਟੀਚਿਊਟ ਆਫ਼ ਨਿਊਰੋ ਸਾਈਕੈਰੀ ਐਂਡ ਅਲਾਈਡ ਸਾਇੰਸ (ਰਿਨਪਾਸ) ਦੇ ਨਿਰਦੇਸ਼ਕ ਸੁਭਾਸ਼ ਸੋਰੇਨ ਕਹਿੰਦੇ ਹਨ ਕਿ 21ਵੀਂ ਸਦੀ ਵਿੱਚ ਇਸ ਤਰ੍ਹਾਂ ਦਾ ਮੇਲਾ ਨਹੀਂ ਲੱਗਣਾ ਚਾਹੀਦਾ।
ਇਸ ਮੇਲੇ ਵਿੱਚ ਇੱਕ ਕਥਿਤ ਸਿਆਣੇ ਦੇ ਸਾਹਮਣੇ ਇੱਕ ਔਰਤ ਬੈਠੀ ਨਜ਼ਰ ਆਈ। ਉਹ ਯੂਪੀ,ਬਨਾਰਸ ਤੋਂ ਇੱਥੇ ਆਈ ਹੈ। ਕਥਿਤ ਸਿਆਣੇ ਦਾ ਕਹਿਣਾ ਹੈ ਕਿ ਔਰਤ ਦੇ ਸਿਰ ਉੱਤੇ ਪ੍ਰੇਤ ਦਾ ਸਾਇਆ ਹੈ, ਇਸ ਲਈ ਉਹ ਖੇਡ ਰਹੀ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਇਹ ਕਿਵੇਂ ਪਤਾ ਲੱਗਿਆ ਕਿ ਔਰਤ ਦੇ ਸਿਰ ਤੇ ਕੋਈ ਪ੍ਰੇਤ ਹੈ?
ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ,''ਮਾਂ ਭਗਵਤੀ ਦੀ ਕਿਰਪਾ ਨਾਲ ਸਭ ਪਤਾ ਲੱਗ ਜਾਂਦਾ ਹੈ। ਉੱਥੇ ਹੀ ਖੜ੍ਹੇ ਹੋ ਕੇ ਉਹ ਕਹਿੰਦੇ ਹਨ। ਇਹ ਸਿਰਫ਼ ਇੱਥੇ ਆ ਕੇ ਹੀ ਪਤਾ ਲਗਦਾ ਹੈ। ਬਾਹਰ ਪਤਾ ਨਹੀਂ ਲਗਦਾ ਕਿ ਭੂਤ ਹੈ।''
'...ਭੂਤ ਕਬੂਤਰ ਵਿੱਚ ਸਮਾ ਗਿਆ'
ਉੱਥੇ ਕੋਲ ਹੀ ਬਿਹਾਰ ਦੇ ਰੋਹਤਾਸ ਤੋਂ ਆਏ ਇੱਕ ਸਾਧ ਸੰਜੇ ਭਗਤ ਦੇ ਚਾਰ-ਚੁਫ਼ੇਰੇ ਔਰਤਾਂ, ਬੱਚਿਆਂ ਅਤੇ ਮਰਦਾ ਦੀ ਭੀੜ ਇਕੱਠੀ ਹੋਈ ਸੀ। ਲਾਲ ਚੁੰਨੀ ਲਈ, ਅੱਖਾਂ ਵਿੱਚ ਸੁਰਮਾ ਪਾਕੇ ਸੰਜੇ ਲਗਾਤਾਰ ਨੱਚ ਰਹੇ ਸਨ।
ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਉਨ੍ਹਾਂ ਦੇ ਹੱਥ ਵਿੱਚ ਦੋ ਕਬੂਤਰ ਲਿਆ ਕੇ ਰੱਖ ਦਿੱਤੇ। ਕੁਝ ਮੰਤਰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਕਬੂਤਰ ਵਿੱਚ ਤਿੰਨ ਚਾਰ ਮੇਖਾਂ ਚੁਭੋ ਦਿੱਤੀਆਂ। ਮੇਖਾਂ ਚੁਭਾਉਣ ਤੋਂ ਬਾਅਦ ਕਬੂਤਰ ਨੂੰ ਉਡਾ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭੂਤ ਕਬੂਤਰ ਵਿੱਚ ਸਮਾ ਗਿਆ ਸੀ।
ਕਬੂਤਰ ਜ਼ਿਆਦਾ ਦੇਰ ਉੱਡ ਨਹੀਂ ਸਕਿਆ ਅਤੇ 5-6 ਮੀਟਰ ਤੋਂ ਬਾਅਦ ਉਹ ਡਿੱਗ ਗਿਆ। ਕੋਲ ਖੜ੍ਹੇ ਇੱਕ ਵਿਅਕਤੀ ਨੇ ਉਸ ਨੂੰ ਤੌਲੀਏ ਵਿੱਚ ਲਪੇਟਿਆ ਅਤੇ ਅੱਗੇ ਵਧ ਗਿਆ। ਉਨ੍ਹਾਂ ਦੀ ਜੇਬ ਵਿੱਚ ਸ਼ਰਾਬ ਦੀ ਬੋਤਲ ਸੀ।
ਸੰਜੇ ਦੱਸਦੇ ਹਨ, ''ਇਹ ਕੰਮ ਮੈਂ ਪਿਛਲੇ 32 ਸਾਲਾਂ ਤੋਂ ਕਰ ਰਿਹਾ ਹਾਂ। ਜੋ ਭਗਤ ਕਬੂਤਰ ਲੈ ਕੇ ਗਿਆ ਸੀ, ਉਸ ਉੱਪਰ ਸ਼ੈਤਾਨੀ ਹਰਕਤ ਸੀ। ਕਬੂਤਰ ਦੇ ਸਰੀਰ ਵਿੱਚ ਕਿੱਲ ਖੋਭਣ ਨਾਲ ਉਸ ਦਾ ਕਲਿਆਣ ਹੋ ਗਿਆ।''
ਕਈ ਸੂਬਿਆਂ ਦੇ ਲੋਕ ਸ਼ੈਤਾਨੀ ਹਰਕਤ ਦੂਰ ਕਰਵਾਉਣ ਉਨ੍ਹਾਂ ਕੋਲ ਆਉਂਦੇ ਹਨ। ਉਹ ਦਾਅਵਾ ਕਰਦੇ ਹਨ ਕਿ ਉਹ ਦਵਾਈ ਨਾਲ ਠੀਕ ਨਹੀਂ ਹੋ ਸਕਦੇ ਸਨ।
ਉੱਥੇ ਹੀ ਸਾਸਰਾਮ ਤੋਂ ਆਏ ਸਹਿਯੋਗੀ ਚੰਦ੍ਰਵੰਸ਼ੀ ਸੰਜੇ ਦੀ ਗੱਲ ਅੱਗੇ ਵਧਾਉਂਦੇ ਹਨ।
ਚੰਦ੍ਰਵੰਸ਼ੀ ਕਹਿੰਦੇ ਹਨ,''ਉਨ੍ਹਾਂ ਕੋਲ ਜ਼ਿਆਦਾਤਰ ਉਹੀ ਲੋਕ ਆਉਂਦੇ ਹਨ। ਜੋ ਦਿਮਾਗ ਤੋਂ ਡਿਸਟਰਬਡ ਹਨ। ਇਲਾਜ ਕਰਵਾ ਕੇ ਥੱਕ ਜਾਂਦੇ ਹਨ। ਤੰਤਰ ਆਦੀਕਾਲ ਤੋਂ ਚੱਲਦਾ ਆ ਰਿਹਾ ਹੈ। ਸਾਇੰਸ ਇਸ ਨੂੰ ਨਹੀਂ ਮੰਨਦੀ। ਸਾਇੰਸ ਦੇ ਹਿਸਾਬ ਨਾਲ ਚੱਲੀਏ ਤਾਂ ਇਹ ਗ਼ਲਤ ਹੈ। ਵੇਦ ਵਿੱਚ ਵੀ ਭੂਤ-ਪ੍ਰੇਤ ਦਿਖਾਇਆ ਗਿਆ ਹੈ।''
ਕੀ ਤੁਸੀਂ ਵੇਦ ਪੜ੍ਹਿਆ ਹੈ? ਇਸ ਦੇ ਜਵਾਬ ਵਿੱਚ ਉਹ ਦੱਸਦੇ ਹਨ, ''ਚੱਲੋ ਠੀਕ ਹੈ। ਅੱਗੇ ਪੁੱਛੋ।''
ਫਿਰ ਮਿੰਟੂ ਸਵਾਲ ਕਰਦੇ ਹਨ, ਸਾਇੰਸ ਜੇ ਭੂਤ-ਪ੍ਰੇਤ ਨਹੀਂ ਮੰਨਦੀ ਤਾਂ ਇਸ ਨੂੰ ਬੰਦ ਕਿਉਂ ਨਹੀਂ ਕਰਵਾਉਂਦੀ?''
ਮੰਟੂ ਤੋਂ ਇਲਾਵਾ ਸੰਜੇ ਦੇ ਕਈ ਸਹਿਯੋਗੀ ਉੱਥੇ ਦਿਸੇ। ਜੋ ਭੂਤ-ਪ੍ਰੇਤ ਭਜਾਉਣ ਆਏ ਲੋਕਾਂ ਤੋਂ ਬੀਮਾਰੀ ਦੇ ਹਿਸਾਬ ਨਾਲ 10-15 ਹਜ਼ਾਰ ਰੁਪਏ ਵਸੂਲ ਰਹੇ ਸਨ।
ਕਿਸੇ ਤੋਂ ਘੱਟ ਲੈਣ ਉੱਪਰ ਸੰਜੇ ਆਪਣੇ ਸਹਿਯੋਗੀਆਂ ਨੂੰ ਝਿੜਕ ਵੀ ਰਹੇ ਸਨ। ਪੈਸੇ ਦਾ ਹਿਸਾਬ ਮੰਦਰ ਦੇ ਵਿਹੜੇ ਤੋਂ ਬਾਹਰ ਕੀਤਾ ਜਾ ਰਿਹਾ ਸੀ। ਹਾਲਾਂਕਿ ਇਲਾਜ ਦੇ ਰੇਟ ਪੁੱਛਣ ਉੱਤੇ ਸਾਰਿਆਂ ਨੇ ਕਿਹਾ ਕਿ ਭਗਤ ਜੋ ਇੱਛਾ ਦੇ ਮੁਤਾਬਕ, ਦੇ ਦਿੰਦੇ ਹਨ।
ਮੰਦਿਰ ਦੇ ਵਿਹੜੇ ਵਿੱਚ ਮਜ਼ਾਰ ਵੀ। ਇੱਥੇ ਇਲਾਜ ਕਰ ਰਹੇ ਆਸ਼ਿਕ ਅਲੀ ਨੇ ਦੱਸਿਆ ਕਿ ਮਜ਼ਾਰ ਉੱਪਰ ਸ਼ੈਤਾਨ ਭਜਾਉਣ ਲਈ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ। ਫਾਤਿਹਾ ਪੜ੍ਹਨ ਨਾਲ ਸ਼ੈਤਾਨ ਭੱਜ ਜਾਂਦਾ ਹੈ।
ਆਖਰ ਇੰਨਾ ਅੰਧਵਿਸ਼ਵਾਸ ਕਿਉਂ?
ਯੂਪੀ ਦੇ ਸੋਨਭੱਦਰ ਜ਼ਿਲ੍ਹੇ ਦੇ ਦੁੱਧੀ ਪਿੰਡ ਤੋਂ ਆਏ ਰੌਸ਼ਨ ਕੁਮਾਰ ਦੱਸਦੇ ਹਨ। ''ਮੈਂ ਪੜ੍ਹਨ ਵਿੱਚ ਠੀਕ-ਠਾਕ ਵਿਦਿਆਰਥੀ ਸੀ। ਅਚਾਨਕ ਦਿਮਾਗ਼ ਖ਼ਰਾਬ ਹੋ ਗਿਆ। ਮੈਂ ਪਾਗਲਾਂ ਵਾਂਗ ਰਹਿਣ ਲੱਗਿਆ ਕਿਉਂਕ ਮੇਰੀ ਚਾਚੀ ਨੇ ਮੇਰੇ ਉੱਪਰ ਭੂਤ ਛੱਡ ਦਿੱਤਾ ਸੀ।''
ਰੌਸ਼ਨ ਆਪਣੇ ਪਿੰਡ ਦੀ ਮਹਿਲਾ ਸਿਆਣੀ ਮੰਗਰੀ ਦੇਵੀ ਦੇ ਨਾਲ ਇੱਥੇ ਆਏ ਹਨ। ਮੰਗਰੀ ਦੇਵੀ ਨੇ ਉਨ੍ਹਾਂ ਦਾ ਇਲਾਜ ਕੀਤਾ ਹੈ। ਪਤਲੇ ਸਰੀਰ ਦੇ ਰੌਸ਼ਨ ਭਾਵਰਸ ਸਰਕਾਰੀ ਪੀਜੀ ਕਾਲਜ ਵਿੱਚ ਹਿੰਦੀ ਅਤੇ ਪ੍ਰਾਚੀਨ ਇਤਿਹਾਸ ਵਿੱਚ ਬੀਏ ਪਾਸ ਹਨ।
ਉੱਥੇ ਹੀ ਡੇਹਰੀ ਸੋਨ ਤੋਂ ਆਈ ਰਾਜਕੁਮਾਰੀ ਦੇਵੀ ਕਹਿੰਦੇ ਹਨ, ਠੀਕ ਹੈ ਸਰਕਾਰ ਨੇ ਇਸ ਉੱਪਰ ਬੈਨ ਲਾ ਦਿੱਤਾ ਹੈ। ਹਾਲਾਂਕਿ ਕੀ ਸਰਕਾਰ ਸਾਡਾ ਇਲਾਜ ਕਰੇਗੀ? ਘਰ-ਘਰ ਅਸੀਂ ਲੋਕਾਂ ਨੂੰ ਦੇਖਣ ਆਵੇਗੀ? ਹਸਪਤਾਲ ਵੀ ਜਾਂਦੇ ਹਨ, ਉੱਥੇ ਵੀ ਠੀਕ ਨਹੀਂ ਹੁੰਦਾ ਤਾਂ ਤਾਂਤਰਿਕ ਕੋਲ ਜਾਂਦੇ ਹਾਂ।''
ਅੰਧ ਵਿਸ਼ਵਾਸ ਦਾ ਪੱਧਰ ਇੰਨਾ ਡੂੰਘਾ ਹੈ ਕਿ ਰਾਜਕੁਮਾਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭੂਤ ਦੇਖਿਆ ਹੈ।
ਬਿਹਾਰ ਦੇ ਸਾਸਾਰਾਮ ਦੇ ਚੰਦਰਮਾ ਵਿਸ਼ਕਰਮਾ ਦਾ ਆਪਣਾ ਤਜ਼ਰਬਾ ਹੈ।
ਚੰਦਰਮਾ ਵਿਸ਼ਕਰਮਾ ਕਹਿੰਦੇ ਹਨ,'' ਮੇਰੇ ਹੱਥ ਵਿੱਚ ਇੱਕ ਦਿਨ ਅਚਾਨਕ ਬਿਜਲੀ ਦੇ ਕਰੰਟ ਵਰਗਾ ਝਟਕਾ ਮਹਿਸੂਸ ਹੋਇਆ। ਹੱਥ ਸੁੰਨ ਹੋਣ ਦੇ ਨਾਲ ਕਾਫ਼ੀ ਭਾਰੀ ਹੋ ਗਿਆ। ਸੱਤ ਸਾਲ ਇਲਾਜ ਕਰਵਾਏ ਪਰ ਠੀਕ ਨਹੀਂ ਹੋਏ। ਮੇਰੀ ਮਾਮੀ ਵੀ ਜਿਨ੍ਹਾਂ ਨੇ ਟੂਣਾ ਕੀਤਾ ਅਤੇ ਮੈਂ ਠੀਕ ਹੋ ਗਿਆ। ਮੈਂ ਕਿਵੇਂ ਮੰਨ ਲਵਾਂ ਕਿ ਇਲਾਜ ਦਵਾਈ ਨਾਲ ਹੀ ਹੁੰਦਾ ਹੁੰਦਾ ਹੈ, ਮੈਂ ਤਾਂ ਮੰਨਦਾ ਹਾਂ ਕਿ ਭੂਤ ਹੁੰਦਾ ਹੈ।''
ਝਾਰਖੰਡ ਵਿੱਚ ਪਿਛਲੇ 32 ਸਾਲਾਂ ਵਿੱਚ ਡੈਣ ਹੱਤਿਆਂ ਦੇ ਖਿਲਾਫ਼ ਕੰਮ ਕਰ ਰਹੇ ਆਸ਼ਾ ਸੰਸਥਾ ਦੇ ਮੁਖੀ ਅਜੇ ਜੈਸਵਾਲ ਦਾ ਆਪਣਾ ਵੱਖਰਾ ਤਜ਼ਰਬਾ ਹੈ।
ਉਹ ਦੱਸਦੇ ਹਨ, ਇਨ੍ਹਾਂ ਕਥਿਤ ਸਿਆਣਿਆਂ ਦੇ ਕੋਲ ਜਦੋਂ ਮਰੀਜ਼ ਆਉਂਦੇ ਹਨ, ਉਸੇ ਦਿਨ ਇਲਾਜ ਨਹੀਂ ਕੀਤਾ ਜਾਂਦਾ। ਅਗਲੇ 10 ਦਿਨ ਬਾਅਦ ਦਾ ਸਮਾਂ ਦਿੱਤਾ ਜਾਂਦਾ ਹੈ।''
ਵੀਡੀਓ: ਕਾਨੂੰਨ ਹੋਣ ਦੇ ਬਾਵਜੂਦ ਕਿਉਂ ਅੰਧਵਿਸ਼ਵਾਸ 'ਚ ਅਜੇ ਵੀ ਧੱਸ ਰਹੀਆਂ ਔਰਤਾਂ?
ਇਸ ਦੌਰਾਨ ਉਨ੍ਹਾਂ ਦੇ ਸਹਿਯੋਗੀ ਪਿੰਡ ਜਾ ਕੇ ਸਾਰਾ ਕੁਝ ਪਤਾ ਕਰ ਆਉਂਦੇ ਹਨ। ਕਿ ਫ਼ਲਾਣੇ ਪਰਿਵਾਰ ਦੀ ਕੀ ਕਹਾਣੀ ਹੈ। ਉਹ ਕਿਸ ਨੂੰ ਡੈਣ ਕਹਿਣਾ ਚਾਹੁੰਦੇ ਹਨ। ਉਨ੍ਹਾਂ ਦੇ ਘਰ ਵਿੱਚ ਕੀ ਕੁਝ ਹੈ।
ਉਹ ਕਹਿੰਦੇ ਹਨ ਕਿ 10 ਦਿਨਾਂ ਬਾਅਦ ਜਦੋਂ ਮਰੀਜ਼ ਉਸ ਤਾਂਤਰਿਕ ਕੋਲ ਪਹੁੰਚਦਾ ਹੈ ਤਾਂ ਬਿਨਾਂ ਪੁੱਛੇ ਹੀ ਤਾਂਤਰਿਕ ਉਹੀ ਸਾਰੀਆਂ ਗੱਲਾਂ ਦੇਣ ਲਗਦਾ ਹੈ। ਅਜਿਹੇ ਵਿੱਚ ਬੀਮਾਰ ਚੌਂਕ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ।
ਬੰਦ ਕਿਉਂ ਨਹੀਂ ਹੋ ਰਿਹਾ ਇਹ ਮੇਲਾ
ਪਲਾਮੂ ਡਵੀਜ਼ਨ ਦੇ ਕਮਿਸ਼ਨਰ ਜਟਾਸ਼ੰਕਰ ਚੌਧਰੀ ਨੇ ਦੱਸਿਆ, ''ਮੈਂ ਦੇਖਿਆ ਨਹੀਂ ਹੈ। ਸਿਰਫ਼ ਸੁਣਿਆ ਹੈ। ਪਤਾ ਲੱਗਿਆ ਕਿ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਇਹ ਇੱਕ ਅੰਧ ਵਿਸ਼ਵਾਸ ਹੁੰਦਾ ਹੈ। ਪ੍ਰਸ਼ਾਸਨ ਨੂੰ ਮੁਹਿੰਮ ਚਲਾਉਣੀ ਪਵੇਗੀ। ਝਾਰਖੰਡ ਤੋਂ ਇਲਾਵਾ ਗੁਆਂਢੀ ਸੂਬਿਆਂ ਵਿੱਚ ਵੀ ਜਾਗਰਕੂਕਤਾ ਮੁਹਿੰਮ ਚਲਾਉਣੀ ਪਵੇਗੀ।''
''ਜਿੱਥੋਂ ਤੱਕ ਪ੍ਰਸ਼ਾਸਨ ਵੱਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਦਾ ਸਵਾਲ ਹੈ, ਤਾਂ ਮੈਂ ਨਹੀਂ ਮੰਨਦਾ ਕਿ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਇਹ ਸਭ ਹੋ ਰਿਹਾ ਹੈ। ਉੱਥੇ ਪਹੁੰਚਣ ਵਾਲਿਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਤੈਨਾਤ ਕੀਤੀ ਗਈ ਹੈ।''
ਉਹ ਅੱਗੇ ਕਹਿੰਦੇ ਹਨ, ''ਜਿਵੇਂ-ਜਿਵੇਂ ਲੋਕਾਂ ਦਾ ਵਿਦਿਅਕ ਪੱਧਰ ਵਧੇਗਾ। ਲੋਕਾਂ ਦਾ ਇਸ ਮੇਲੇ ਵੱਲ ਰੁਝਾਨ ਘਟੇਗਾ।''
ਮੇਲਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਮਾਸ਼ਰਿਆ ਦੱਸਦੇ ਹਨ ਕਿ ਭੂਤ ਮੇਲੇ ਵਿੱਚ ਝਾਰਖੰਡ ਤੋਂ ਇਲਾਵਾ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ੀ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੋਂ ਲੋਕ ਆਉਂਦੇ ਹਨ।
ਉਹ ਕਹਿੰਦੇ ਹਨ,''ਦਵਾਈ ਦੇ ਨਾਲ-ਨਾਲ ਦੁਆ ਵੀ ਕੋਈ ਚੀਜ਼ ਹੁੰਦੀ ਹੈ। ਜੇ ਕੋਈ ਬੀਮਾਰੀ ਦਵਾਈ ਨਾਲ ਠੀਕ ਨਹੀਂ ਹੋ ਰਹੀ ਅਤੇ ਇੱਥੇ ਆਉਣ ਨਾਲ ਠੀਕ ਹੋ ਜਾਂਦੀ ਹੈ, ਤਾਂ ਕੀ ਤਕਲੀਫ਼ ਹੈ?''
ਜਦਕਿ ਸਥਾਨਕ ਪੱਤਰਕਾਰ ਜਿਤੇਂਦਰ ਰਾਵਤ ਦੂਜਾ ਪਹਿਲੂ ਦੱਸਦੇ ਹਨ।
ਉਨ੍ਹਾਂ ਦੇ ਮੁਤਾਬਕ,''ਕਦੇ ਵੀ ਪ੍ਰਸ਼ਾਸਨਿਕ ਅਤੇ ਸਮਾਜਿਕ ਤੌਰ ਤੇ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਯਤਨ ਕੀਤਾ ਵੀ ਗਿਆ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਵਿਰੋਧ ਹੋ ਸਕਦਾ ਹੈ। ਕਿਉਂਕਿ ਕਥਿਤ ਸਿਆਣੇ, ਉਨ੍ਹਾਂ ਦੇ ਸਹਿਯੋਗੀ, ਮੇਲਾ ਪ੍ਰਬੰਧਨ ਕਮੇਟੀ ਦੇ ਲੋਕਾਂ ਨੂੰ ਚੜ੍ਹਾਵਾ ਜਾਂਦਾ ਹੈ।
ਝਾਰਖੰਡ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, 2015 ਤੋਂ 2022 ਤੱਕ ਸੂਬੇ ਵਿੱਚ ਡੈਣ ਕਹਿ ਕੇ ਕੁੱਲ 231 ਲੋਕਾਂ ਦਾ ਕਤਲ ਕੀਤਾ ਗਿਆ ਹੈ। ਉਸ ਵਿੱਚ ਜ਼ਿਆਦਾਤਰ ਔਰਤਾਂ ਹਨ। ਉੱਥੇ ਹੀ ਸਾਲ 2015 ਤੋਂ 2020 ਤੱਕ ਕੁੱਲ 4560 ਮਾਮਲੇ ਦਰਜ ਕੀਤੇ ਗਏ ਸਨ।
ਉੱਥੇ ਹੀ ਅਜੇ ਕੁਮਾਰ ਜੈਸਵਾਲ ਦੇ ਮੁਤਾਬਕ, ਪਿਛਲੇ 26 ਸਾਲਾਂ ਵਿੱਚ ਸਿਰਫ਼ ਝਾਰਖੰਡ ਵਿੱਚ ਹੀ 1800 ਔਰਤਾਂ ਮਾਰੀਆਂ ਗਈਆਂ ਹਨ। ਫਿਰ ਵੀ ਸੂਬਾ ਸਰਕਾਰ ਅਜਿਹੇ ਮੇਲਿਆਂ ਉੱਪਰ ਰੋਕ ਨਹੀਂ ਲਾ ਸਕੀ ਹੈ।
ਉਹ ਅੱਗੇ ਦੱਸਦੇ ਹਨ, ਆਸ਼ਾ ਸੰਸਥਾ ਵੱਲੋਂ 2018 ਵਿੱਚ ਅਸੀਂ ਅੱਠ ਜਿਲ੍ਹਿਆਂ ਦੇ 332 ਪਿੰਡਾਂ ਵਿੱਚ ਸਰਵੇਖਣ ਕੀਤਾ। ਉਸ ਵਿਚ ਪਾਇਆ ਗਿਆ ਕਿ 258 ਔਰਤਾਂ ਨੂੰ ਡੈਣ ਐਲਾਨਿਆ ਗਿਆ ਸੀ।
ਇਸ ਸੰਸਥਾ ਦੀ ਮੁਖ ਸਹਿਯੋਗੀ ਛੁਟਨੀ ਦੇਵੀ ਨੂੰ ਡੈਣ ਹੱਤਿਆ ਦੇ ਖਿਲਾਫ਼ ਮੁਹਿੰਮ ਚਲਾਉਣ ਲਈ ਭਾਰਤ ਸਰਕਾਰ ਨੇ ਸਾਲ 2020 ਵਿੱਚ ਪਦਮਸ਼੍ਰੀ ਵੀ ਦਿੱਤਾ ਸੀ।
ਕਿਤੇ ਇਹ ਲੋਕ ਮਾਨਸਿਕ ਰੋਗੀ ਤਾਂ ਨਹੀਂ
ਝਾਰਖੰਡ ਵਿੱਚ ਮਾਨਸਿਕ ਰੋਗਾਂ ਦੇ ਇਲਾਜ ਲਈ ਦੋ ਹਸਪਤਾਲ ਹਨ। ਇੱਕ ਰਿਨਪਾਸ ਅਤੇ ਦੂਜਾ ਸੈਂਟਰਲ ਇੰਸਟੀਚਿਊਟ ਆਫ਼ ਸਾਈਕੈਟਰੀ, ਰਾਂਚੀ (ਸੀਆਈਪੀ)।
ਫ਼ੋਨ ਉੱਪਰ ਹੋਈ ਗੱਲਬਾਤ ਵਿੱਚ ਰਿਨਪਾਸ ਦੇ ਨਿਰਦੇਸ਼ਕ ਕਹਿੰਦੇ ਹਨ, ''ਜੇ ਇਹ ਮੇਲਾ ਹੋ ਰਿਹਾ ਹੈ ਤਾਂ ਸਰਕਾਰ ਨੂੰ ਇੱਥੇ ਟੀਮ ਭੇਜ ਕੇ ਸਟੱਡੀ ਕਰਵਾਉਣੀ ਚਾਹੀਦੀ ਹੈ। ਕੀ ਵਾਕਈ ਮੈਂਟਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਹਨ ਜਾਂ ਸਿਰਫ਼ ਅੰਧਵਿਸ਼ਵਾਸ ਦਾ ਮਾਮਲਾ ਹੈ।''
ਉਨ੍ਹਾਂ ਦਾ ਕਹਿਣਾ ਹੈ, ਰਿਨਪਾਸ ਵਿੱਚ ਕੋਵਿਡ ਤੋਂ ਪਹਿਲਾਂ ਹਰ ਸਾਲ 350-400 ਲੋਕ ਇਲਾਜ ਕਰਵਾਉਣ ਆਉਂਦੇ ਸਨ। ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਫ਼ਿਰ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ। ਇਸ ਵਿੱਚ ਝਾਰਖੰਡ ਤੋਂ ਇਲਾਵਾ ਬਿਹਾਰ, ਪੱਛਮੀ ਬੰਗਾਲ ਦੇ ਮਰੀਜ਼ ਵੀ ਸ਼ਾਮਲ ਹੁੰਦੇ ਹਨ।''
ਮੈਂਟਲ ਹੈਲਥ ਬਾਰੇ ਕੰਮ ਕਰ ਰਹੀ ਸੰਸਥਾ ਮਾਰੀਵਾਲਾ ਹੈਲਥ ਇਨੀਸ਼ਿਏਟਿਵ ਦੇ ਐਡਵੋਕੇਸੀ ਮੈਨੇਜਰ ਭਾਵੇਸ਼ ਝਾਅ ਦੇ ਮੁਤਾਬਕ, ਭਾਰਤ ਸਰਕਾਰ ਨੇ ਸਾਲ 2020-21 ਵਿੱਚ ਮੈਂਟਲ ਹੈਲਥ ਖੇਤਰ ਵਿੱਚ ਸਿਰਫ਼ 40 ਕਰੋੜ ਰੁਪਏ ਪੂਰੇ ਦੇਸ਼ ਭਰ ਲਈ ਜਾਰੀ ਕੀਤੇ।
ਇਸ ਵਿੱਚੋਂ 20 ਕਰੋੜ ਰੁਪਏ ਖਰਚ ਹੋ ਸਕੇ। ਇਸੇ ਤੋਂ ਸਰਕਾਰ ਦੀ ਪਹਿਲਤਾ ਦਾ ਅੰਦਜ਼ਾ ਲਾਇਆ ਜਾ ਸਕਦਾ ਹੈ। ਜਦਕਤਿ ਵਿਸ਼ਵ ਸਿਹਤ ਸੰਗਠਨ ਵੀ ਕਹਿੰਦਾ ਹੈ ਕਮਿਊਨਿਟੀ ਅਧਾਰਿਤ ਹੈਲਥ ਪ੍ਰੋਗਰਾਮ ਹੋਣਾ ਚਾਹੀਦਾ ਹੈ।''
ਉਹ ਕਹਿੰਦੇ ਹਨ, ''ਪੇਂਡੂ ਇਲਾਕਿਆਂ ਵਿੱਚ ਹੋਰ ਸਿਹਤ ਸਹੂਲਤਾਂ ਵੀ ਉਪਲੱਭਧ ਨਹੀਂ ਹਨ। ਉਸ ਵਜ੍ਹਾ ਤੋਂ ਵੀ ਲੋਕ ਇਲਾਜ ਲਈ ਕਥਿਤ ਸਿਆਣਿਆਂ ਕੋਲ ਜਾਂਦੇ ਹਨ।''
ਰਾਤ ਦੇ ਅੱਠ ਵੱਜ ਚੁੱਕੇ ਹਨ। ਖੇਤ ਵਿੱਚ ਲੱਗੇ ਪਲਾਸਟਿਕ ਦੇ ਤੰਬੂਆਂ ਵਿੱਚ ਭੀੜ ਇਕੱਠੀ ਹੈ।ਹਰੇਕ ਤਾਂਤਰਿਕ ਦਾ ਆਪਣਾ ਤੰਬੂ ਹੈ।
ਜਿਨ੍ਹਾਂ ਲੋਕਾਂ ਨੇ ਇਨ੍ਹਾਂ ਕਥਿਤ ਸਿਆਣਿਆਂ ਤੋਂ ਆਪਣਾ ਇਲਾਜ ਕਰਵਾਇਆ ਹੈ, ਉਹ ਇੱਟਾਂ ਦਾ ਚੁੱਲ੍ਹਾ ਬਣਾ ਕੇ ਖਾਣਾ ਪਕਾ ਰਹੇ ਹਨ। ਕੋਈ ਖੁੱਲ੍ਹੇ ਵਿੱਚ ਹੀ ਸੌਂ ਰਿਹਾ ਹੈ।
ਸਵੇਰੇ ਇਹ ਆਪਣੇ ਘਰਾਂ ਨੂੰ ਮੁੜ ਜਾਣਗੇ। ਤਾਂਤਰਿਕਾਂ ਦੇ ਚੇਲੇ ਫਿਰ ਤੋਂ ਨਵੇਂ ਮਰੀਜ਼ਾਂ ਜੀ ਦੀ ਤਲਾਸ਼ ਵਿੱਚ ਲੱਗ ਜਾਣਗੇ।
ਇਹ ਵੀ ਪੜ੍ਹੋ:
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '47d3d133-4813-48a0-ba73-63845ce22764','assetType': 'STY','pageCounter': 'punjabi.india.story.61208715.page','title': 'ਸੂਬੇ ਵਿਚ 7 ਸਾਲਾਂ ਦੌਰਾਨ 231 ਜਣੇ ਡੈਣ ਕਹਿ ਕੇ ਮਾਰ ਦਿੱਤੇ ਗਏ ਪਰ ਜਾਰੀ ਹੈ ਭੂਤ ਮੇਲਾ','author': ' ਅਨੰਦ ਦੱਤ ','published': '2022-04-25T01:38:23Z','updated': '2022-04-25T01:38:23Z'});s_bbcws('track','pageView');

ਪੰਜਾਬ ਪੁਲਿਸ ਜਿਸ ਨੂੰ ਬੱਬਰ ਖ਼ਾਲਸਾ ਦਾ ਖਾੜਕੂ ਦੱਸ ਰਹੀ ਹੈ, ਉਹ ਕੌਣ ਹੈ ਤੇ ਕਿਹੜੇ ਇਲਜ਼ਾਮਾਂ ਤਹਿਤ...
NEXT STORY