ਸਾਲ ਦਾ ਪਹਿਲਾ ਸੂਰਜ ਗ੍ਰਹਿਣ ਸ਼ਨਿੱਚਰਵਾਰ ਨੂੰ ਦੇਰ ਰਾਤ ਨੂੰ ਹੋਣ ਜਾ ਰਿਹਾ ਹੈ। ਰਾਤ ਨੂੰ ਹੋਣ ਕਾਰਨ ਇਹ ਭਾਰਤ ਵਿੱਚ ਨਜ਼ਰ ਨਹੀਂ ਆਵੇਗਾ।
ਸੂਰਜ ਗ੍ਰਹਿਣ ਪਹਿਲੀ ਮਈ 2022 ਨੂੰ ਰਾਤ 12.16 'ਤੇ ਸ਼ੁਰੂ ਹੋਵੇਗਾ ਅਤੇ ਸਵੇਰੇ 04.07 ਵਜੇ ਖ਼ਤਮ ਹੋਵੇਗਾ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੁਤਾਬਕ ਇਹ ਗ੍ਰਿਹਿਣ ਚਿਲੀ, ਅਰਜਨਟੀਨਾ, ਉਰਗਵੇ, ਪੱਛਮੀ ਪਰਾਗਵੇ, ਦੱਖਣ-ਪੱਛਮੀ ਬੋਲੀਵੀਆ, ਦੱਖਣ ਪੂਰਬੀ ਪੇਰੂ, ਅਤੇ ਦੱਖਣ ਪੱਛਮੀ ਬ੍ਰਾਜ਼ੀਲ ਵਿੱਚ ਦਿਖਾਈ ਦੇਵੇਗਾ।
ਜਦੋਂ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਆਉਂਦਾ ਹੈ ਤਾਂ ਸੂਰਜ ਗ੍ਰਹਿਣ ਲੱਗਦਾ ਹੈ। ਚੰਦ ਦਾ ਪ੍ਰਛਾਵਾਂ ਧਰਤੀ ਉੱਪਰ ਪੈਂਦਾ ਹੈ ਅਤੇ ਸੂਰਜ ਦਾ ਕੁਝ ਹਿੱਸਾ ਢਕਿਆ ਜਾਂਦਾ ਹੈ।
ਪੂਰਣ ਸੂਰਜ ਗ੍ਰਹਿਣ ਲਈ ਧਰਤੀ, ਚੰਦਰਮਾ ਅਤੇ ਸੂਰਜ ਦਾ ਇੱਕ ਸਿੱਧੀ ਰੇਖਾ ਵਿੱਚ ਹੋਣਾ ਜ਼ਰੂਰੀ ਹੈ।
ਗ੍ਰਹਿਣ ਬਾਰੇ ਅੱਜ ਵੀ ਕਾਇਮ ਹਨ ਇਹ ਡਰਾਉਣੇ ਵਿਸ਼ਵਾਸ
ਸੰਸਾਰ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਲਈ ਗ੍ਰਹਿਣ ਕਿਸੇ ਖ਼ਤਰੇ ਦਾ ਪ੍ਰਤੀਕ ਹੈ - ਜਿਵੇਂ ਕਿ ਸੰਸਾਰ ਦਾ ਅੰਤ ਜਾਂ ਭਿਆਨਕ ਉਥਲ-ਪੁਥਲ ਦੀ ਚੇਤਾਵਨੀ।
ਹਿੰਦੂ ਮਿਥਿਹਾਸ ਵਿੱਚ, ਇਸ ਨੂੰ ਅੰਮ੍ਰਿਤਮੰਥਨ ਅਤੇ ਰਾਹੂ-ਕੇਤੂ ਨਾਮ ਦੇ ਦੈਂਤਾਂ ਦੀ ਕਹਾਣੀ ਨਾਲ ਜੋੜਿਆ ਗਿਆ ਹੈ। ਇਸ ਨਾਲ ਕਈ ਅੰਧਵਿਸ਼ਵਾਸ ਵੀ ਜੁੜੇ ਹੋਏ ਹਨ। ਗ੍ਰਹਿਣ ਜਿੰਨਾ ਵਿਅਕਤੀ ਨੂੰ ਹਮੇਸ਼ਾ ਹੈਰਾਨ ਕਰ ਦਿੰਦਾ ਹੈ, ਓਨਾ ਹੀ ਇਹ ਡਰਾਉਂਦਾ ਵੀ ਹੈ।
ਅਸਲ ਵਿੱਚ, ਜਦੋਂ ਤੱਕ ਮਨੁੱਖ ਨੂੰ ਗ੍ਰਹਿਣ ਦੇ ਕਾਰਨਾਂ ਬਾਰੇ ਸਹੀ ਗਿਆਨ ਨਹੀਂ ਸੀ, ਉਸ ਸਮੇਂ ਤੱਕ ਉਸ ਨੇ ਅਚਨਚੇਤ ਸੂਰਜ ਦੇ ਆਲੇ ਦੁਆਲੇ ਦੇ ਇਸ ਕਾਲੇ ਪਰਛਾਵੇਂ ਬਾਰੇ ਕਈ ਕਲਪਨਾ ਰਚੀਆਂ, ਕਈ ਕਹਾਣੀਆਂ ਘੜੀਆਂ।
ਇਹ ਵੀ ਪੜ੍ਹੋ:
17ਵੀਂ ਸਦੀ ਦੇ ਯੂਨਾਨੀ ਕਵੀ ਆਰਕੀਕਲਸ ਨੇ ਕਿਹਾ ਕਿ ਦੁਪਹਿਰ ਵੇਲੇ ਹਨੇਰਾ ਹੋ ਗਿਆ ਅਤੇ ਇਸ ਤਜਰਬੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਕਿਸੇ ਵੀ ਚੀਜ਼ 'ਤੇ ਹੈਰਾਨੀ ਨਹੀਂ ਹੋਵੇਗੀ।
ਦਿਲਚਸਪ ਗੱਲ ਇਹ ਹੈ ਕਿ ਅੱਜ ਵੀ ਜਦੋਂ ਅਸੀਂ ਗ੍ਰਹਿਣ ਲੱਗਣ ਦੇ ਵਿਗਿਆਨਕ ਕਾਰਨਾਂ ਨੂੰ ਜਾਣਦੇ ਹਾਂ ਤਾਂ ਵੀ ਗ੍ਰਹਿਣ ਨਾਲ ਜੁੜੀਆਂ ਇਹ ਕਹਾਣੀਆਂ ਅਤੇ ਇਹ ਅੰਧ-ਵਿਸ਼ਵਾਸ ਬਰਕਰਾਰ ਹਨ।
ਕੈਲੀਫੋਰਨੀਆ ਵਿੱਚ ਗ੍ਰਿਫਿਥ ਆਬਜ਼ਰਵੇਟਰੀ ਦੇ ਨਿਰਦੇਸ਼ਕ ਐਡਵਿਨ ਕਰੱਪ ਦਾ ਕਹਿਣਾ ਹੈ, "ਸਤਾਰ੍ਹਵੀਂ ਸਦੀ ਦੇ ਅੰਤ ਤੱਕ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਗ੍ਰਹਿਣ ਕਿਉਂ ਹੁੰਦਾ ਹੈ ਜਾਂ ਤਾਰੇ ਕਿਉਂ ਟੁੱਟਦੇ ਹਨ। ਹਾਲਾਂਕਿ ਖਗੋਲ-ਵਿਗਿਆਨੀ ਅੱਠਵੀਂ ਸਦੀ ਤੋਂ ਉਨ੍ਹਾਂ ਦੇ ਵਿਗਿਆਨਕ ਕਾਰਨਾਂ ਤੋਂ ਜਾਣੂ ਸਨ।
ਵੀਡੀਓ: ਚੰਦ ਤੋਂ 'ਚੜ੍ਹਦੀ' ਧਰਤੀ ਦਾ ਨਜ਼ਾਰਾ ਦੇਖੋ
ਕਰੱਪ ਦੇ ਅਨੁਸਾਰ, "ਇਸ ਜਾਣਕਾਰੀ ਦੀ ਘਾਟ ਦਾ ਕਾਰਨ ਸੰਚਾਰ ਅਤੇ ਸਿੱਖਿਆ ਦੀ ਕਮੀ ਸੀ। ਜਾਣਕਾਰੀ ਦਾ ਪ੍ਰਸਾਰ ਕਰਨਾ ਔਖਾ ਸੀ ਜਿਸ ਕਾਰਨ ਅੰਧਵਿਸ਼ਵਾਸ ਪੈਦਾ ਹੁੰਦੇ ਰਹੇ।"
ਉਹ ਕਹਿੰਦੇ ਹਨ, "ਪੁਰਾਣੇ ਸਮਿਆਂ ਵਿੱਚ ਮਨੁੱਖ ਦਾ ਨਿੱਤਨੇਮ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦਾ ਸੀ। ਇਨ੍ਹਾਂ ਨਿਯਮਾਂ ਵਿੱਚ ਕੋਈ ਵੀ ਤਬਦੀਲੀ ਮਨੁੱਖ ਨੂੰ ਬੇਚੈਨ ਕਰਨ ਲਈ ਕਾਫੀ ਸੀ।"
ਗ੍ਰਹਿਣ ਬਾਰੇ ਵੱਖ-ਵੱਖ ਸੱਭਿਅਤਾਵਾਂ ਦਾ ਨਜ਼ਰੀਆ
ਰੋਸ਼ਨੀ ਅਤੇ ਜੀਵਨ ਦੇ ਸੋਮੇ ਸੂਰਜ ਦਾ ਓਝਲ ਹੋ ਜਾਣਾ ਲੋਕਾਂ ਨੂੰ ਡਰਾਉਂਦਾ ਸੀ ਅਤੇ ਇਸੇ ਲਈ ਇਸ ਨਾਲ ਜੁੜੀਆਂ ਕਈ ਕਹਾਣੀਆਂ ਪ੍ਰਸਿੱਧ ਹੋ ਗਈਆਂ।
ਸਭ ਤੋਂ ਵਿਆਪਕ ਰੂਪਕ ਇੱਕ ਭੂਤ ਦਾ ਸੀ ਜੋ ਸੂਰਜ ਨੂੰ ਨਿਗਲ ਜਾਂਦਾ ਸੀ।
ਇੱਕ ਪਾਸੇ, ਪੱਛਮੀ ਏਸ਼ੀਆ ਵਿੱਚ ਇਹ ਵਿਸ਼ਵਾਸ ਸੀ ਕਿ ਗ੍ਰਹਿਣ ਦੌਰਾਨ ਅਜਗਰ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਸ ਕਾਲਪਨਿਕ ਅਜਗਰ ਨੂੰ ਭਜਾਉਣ ਲਈ ਉੱਥੇ ਢੋਲ ਅਤੇ ਢੋਲ ਵਜਾਏ ਜਾਂਦੇ ਸਨ।
ਇਸ ਦੇ ਨਾਲ ਹੀ ਚੀਨ ਵਿੱਚ ਇਹ ਵਿਸ਼ਵਾਸ ਵੀ ਸੀ ਕਿ ਸੂਰਜ ਨੂੰ ਨਿਗਲਣ ਦੀ ਕੋਸ਼ਿਸ਼ ਕਰਨ ਵਾਲਾ ਅਸਲ ਵਿੱਚ ਸਵਰਗ ਦਾ ਇੱਕ ਕੁੱਤਾ ਹੈ। ਪੇਰੂ ਵਾਸੀਆਂ ਦੇ ਅਨੁਸਾਰ, ਇਹ ਇੱਕ ਵਿਸ਼ਾਲ ਪਿਊਮਾ ਅਤੇ ਵਾਈਕਿੰਗ ਵਿਸ਼ਵਾਸ ਸੀ ਕਿ ਅਸਮਾਨੀ ਬਘਿਆੜਾਂ ਦਾ ਇੱਕ ਜੋੜਾ ਗ੍ਰਹਿਣ ਦੌਰਾਨ ਸੂਰਜ 'ਤੇ ਹਮਲਾ ਕਰਦਾ ਹੈ।
ਖਗੋਲ ਵਿਗਿਆਨੀ ਅਤੇ ਵੈਸਟਰਨ ਕੇਪ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਜੈਰੀਟਾ ਹੋਲਬਰੂਕ ਦਾ ਕਹਿਣਾ ਹੈ, "ਗ੍ਰਹਿਆਂ ਬਾਰੇ ਵੱਖ-ਵੱਖ ਸੱਭਿਅਤਾਵਾਂ ਦਾ ਨਜ਼ਰੀਆ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੁਦਰਤ ਕਿੰਨੀ ਉਦਾਰ ਹੈ। ਜਿੱਥੇ ਜੀਵਨ ਮੁਸ਼ਕਲ ਹੈ, ਉੱਥੇ ਜ਼ਾਲਮ ਅਤੇ ਡਰਾਉਣੇ ਦੇਵਤਿਆਂ ਦੀ ਕਲਪਨਾ ਕੀਤੀ ਗਈ। ਇਸ ਲਈ ਗ੍ਰਹਿਣ ਨਾਲ ਜੁੜੀਆਂ ਕਹਾਣੀਆਂ ਵੀ ਡਰਾਉਣੀਆਂ ਹਨ। ਜਿੱਥੇ ਜੀਵਨ ਸੁਖਾਲਾ ਹੈ, ਖਾਣ-ਪੀਣ ਦੀ ਬਹੁਲਤਾ ਹੈ, ਰੱਬ ਜਾਂ ਮਹਾਂਸ਼ਕਤੀਆਂ ਨਾਲ ਬਹੁਤ ਪਿਆਰ ਭਰਿਆ ਰਿਸ਼ਤਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦੀਆਂ ਮਿੱਥਾਂ ਵੀ ਅਜਿਹੇ ਹਨ।
ਮੱਧਕਾਲੀ ਯੂਰਪ ਦੌਰਾਨ ਲੋਕ ਪਲੇਗ ਅਤੇ ਯੁੱਧਾਂ ਦੇ ਸਤਾਏ ਰਹਿੰਦੇ ਸਨ। ਇਸ ਲਈ ਇੱਕ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਨੇ ਉਹਨਾਂ ਨੂੰ ਬਾਈਬਲ ਵਿੱਚ ਸਰਬਨਾਸ਼ ਦੇ ਵਰਣਨ ਦੀ ਯਾਦ ਦਿਵਾ ਦਿੱਤੀ।
ਪ੍ਰੋਫ਼ੈਸਰ ਕਰਿਸ ਫਰੈਂਚ ਕਹਿੰਦੇ ਹਨ, "ਇਹ ਸਮਝਣਾ ਬਹੁਤ ਆਸਾਨ ਹੈ ਕਿ ਲੋਕ ਗ੍ਰਹਿਣ ਨੂੰ ਤਬਾਹੀ ਨਾਲ ਕਿਉਂ ਜੋੜਦੇ ਸਨ।"
ਬਾਈਬਲ ਵਿੱਚ ਵਰਨਣ ਹੈ ਕਿ ਨਿਆਂ ਦੇ ਦਿਨ ਸੂਰਜ ਪੂਰੀ ਤਰ੍ਹਾਂ ਕਾਲਾ ਹੋ ਜਾਵੇਗਾ ਅਤੇ ਚੰਦਰਮਾ ਲਾਲ ਰੰਗ ਦਾ ਹੋ ਜਾਵੇਗਾ।
ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਿੱਚ ਕ੍ਰਮਵਾਰ: ਅਜਿਹਾ ਹੀ ਹੁੰਦਾ ਹੈ। ਫਿਰ ਉਦੋਂ ਲੋਕਾਂ ਦਾ ਜੀਵਨ ਵੀ ਛੋਟਾ ਸੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਜਿਹੀ ਖਗੋਲੀ ਘਟਨਾ ਉਨ੍ਹਾਂ ਦੇ ਜੀਵਨਕਾਲ ਬਾਮੁਸ਼ਕਲ ਇੱਕ-ਅੱਧੀ ਵਾਰ ਹੀ ਵਾਪਰਦੀ ਸੀ। ਇਸ ਲਈ ਇਹ ਹੋਰ ਵੀ ਡਰਾਉਂਦੀ ਸੀ।
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f13d1722-0f87-4e1f-92db-8d2405c685df','assetType': 'STY','pageCounter': 'punjabi.india.story.61284541.page','title': 'ਸੂਰਜ ਗ੍ਰਹਿਣ: 2022 ਦਾ ਪਹਿਲਾ ਗ੍ਰਹਿਣ ਜਾਣੋ ਕਿੱਥੇ ਨਜ਼ਰ ਆਵੇਗਾ','published': '2022-04-30T12:34:21Z','updated': '2022-04-30T12:34:21Z'});s_bbcws('track','pageView');

ਪੰਜਾਬ ਦੇ ਪਟਿਆਲਾ ਵਿੱਚ ਇੰਟਰਨੈੱਟ ਬੰਦ, 10 ਨੁਕਤਿਆਂ ’ਚ ਸਮਝੋ ਹੁਣ ਤੱਕ ਕੀ-ਕੀ ਹੋਇਆ
NEXT STORY