ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ ਦੀ ਰਹਿਣ ਵਾਲੀ ਗੁਰਮੀਤ ਕੌਰ ਮੁਤਾਬਕ,"ਬਿਜਲੀ ਪੰਜਾਬ ਦੇ ਵਿੱਚ ਮੁਫ਼ਤ ਨਹੀਂ ਬਲਕਿ ਮੁਕਤ ਹੋ ਗਈ ਹੈ।'' 66 ਸਾਲਾ ਗੁਰਮੀਤ ਕੌਰ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਹਨ।
ਗੁਰਮੀਤ ਕੌਰ ਮੁਤਾਬਕ ਗਰਮੀ ਨੇ ਪਹਿਲਾਂ ਹੀ ਹਾਲਤ ਖ਼ਰਾਬ ਕੀਤੀ ਹੋਈ ਹੈ ਉੱਤੋਂ ਬਿਜਲੀ ਦੇ ਲੱਗ ਰਹੇ ਕੱਟਾਂ ਬੁਰਾ ਹਾਲ ਕਰ ਦਿੱਤਾ ਹੈ। ਗਰਮੀ ਕਾਰਨ ਬੱਚਿਆਂ ਦਾ ਬੁਰਾ ਹਾਲ ਹੈ ਉੱਤੋਂ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਲੱਗੀ ਹੈ।
ਉਨ੍ਹਾਂ ਨੇ ਕਿਹਾ, ''ਇੱਕ ਪਾਸੇ ਸਰਕਾਰ ਪ੍ਰਤੀ ਮਹੀਨਾ ਬਿਜਲੀ ਦੇ 300 ਯੂਨਿਟ ਮੁਫ਼ਤ ਦੇਣ ਜਾ ਰਹੀ ਹੈ ਪਰ ਬਿਜਲੀ ਜਦੋਂ ਆ ਹੀ ਨਹੀਂ ਰਹੀ ਤਾਂ ਮੁਫ਼ਤ ਦਾ ਕਰਨਾ ਕੀ ਹੈ?''
ਦਰਅਸਲ ਪੰਜਾਬ ਵਿਚ ਇਸ ਸਮੇਂ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਇਸ ਕਾਰਨ ਸੂਬਾ ਵਾਸੀ ਪ੍ਰੇਸ਼ਾਨ ਹਨ, ਕਿਸਾਨਾਂ ਨੇ ਅੱਜ ਤੰਗ ਆ ਕੇ ਅੰਮ੍ਰਿਤਸਰ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਘਰ ਦਾ ਘਿਰਾਓ ਤੱਕ ਕਰ ਲਿਆ। ਇਸੀ ਤਰ੍ਹਾਂ ਬਠਿੰਡਾ ਵਿਖੇ ਕਿਸਾਨਾਂ ਨੇ ਸੜਕਾਂ ਉਤੇ ਉਤਰ ਕੇ ਆਪਣੇ ਗੁੱਸੇ ਦਾ ਮੁਜਾਹਰਾ ਕੀਤਾ।
ਅਪ੍ਰੈਲ ਮਹੀਨੇ ਦੇ ਅੰਤ ਵਿੱਚ ਹੀ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਵਧਦੀ ਗਰਮੀ ਦੇ ਚੱਲਦਿਆਂ ਖ਼ਾਸ ਤੌਰ 'ਤੇ ਪੇਂਡੂ ਇਲਾਕਿਆਂ ਵਿੱਚ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਝੋਨੇ ਦੇ ਸੀਜ਼ਨ ਨੇ ਮੱਦੇ ਨਜ਼ਰ ਆਉਣ ਵਾਲ ਦਿਨਾਂ ਵਿੱਚ ਸਥਿਤੀ ਹੋ ਖ਼ਰਾਬ ਹੋਣ ਦਾ ਖਦਸ਼ਾ ਹੈ।
ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਖਪਤ ਹੋ ਵੱਧ ਜਾਵੇਗੀ। ਫਿਲਹਾਲ ਕੱਟਾਂ ਦਾ ਅਸਰ ਸਭ ਤੋਂ ਜਿਆਦਾ ਘਰੇਲੂ ਖਪਤਕਾਰਾਂ ਉਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ:
ਬਿਜਲੀ ਬੋਰਡ ਦਾ ਕਹਿਣਾ ਹੈ ਕਿ ਸੂਬੇ ਵਿਚ ਬਿਜਲੀ ਦੀ ਖਪਤ ਵੱਧ ਗਈ ਹੈ ਅਤੇ ਇਸ ਦੀ ਪੂਰਤੀ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਮੌਜੂਦਾ ਬਿਜਲੀ ਸੰਕਟ ਦੇ ਚਲਦੇ ਹੋਏ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਥਰਮਲ ਪਲਾਂਟਾਂ ਲਈ ਕੋਲੇ ਦੀ ਨਿਰਵਿਘਨ ਸਪਲਾਈ ਦੀ ਮੰਗ ਲੈ ਕੇ ਰੇਲਵੇ ਅਤੇ ਕੋਲਾ ਮੰਤਰਾਲਿਆ ਦੇ ਅਧਿਕਾਰੀਆਂ ਨਾਲ ਦਿੱਲੀ ਵਿੱਚ ਵੀਰਵਾਰ ਨੂੰ ਮੀਟਿੰਗ ਕੀਤੀ।
ਕੀ ਹੈ ਸਮੱਸਿਆ?
ਪੰਜਾਬ ਵਿਚ ਜੋ ਬਿਜਲੀ ਦੇ ਕੱਟ ਲੱਗ ਰਹੇ ਹਨ ਉਸ ਦਾ ਇਕ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਪੂਰੀ ਸਪਲਾਈ ਨਾ ਹੋਣਾ ਹੈ। ਜਿਸ ਕਾਰਨ ਪਲਾਂਟ ਪੂਰੀ ਸਮਰਥਾ ਨਾਲ ਨਹੀਂ ਚੱਲ ਰਹੇ ਅਤੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ।
ਪੰਜਾਬ ਬਿਜਲੀ ਲਈ ਥਰਮਲ ਪਾਵਰ ਪਲਾਂਟਾਂ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਪੰਜ ਥਰਮਲ ਪਲਾਂਟਾਂ ਦੀ ਰੋਜ਼ਾਨਾ ਕੋਲੇ ਦੀ ਲੋੜ ਲਗਭਗ 75 ਲੱਖ ਮੀਟਰਿਕ ਟਨ ਹੈ। ਜਦੋਂ ਕਿ ਪਲਾਂਟ 85% ਤੋਂ ਵੱਧ ਲੋਡ ਫੈਕਟਰ 'ਤੇ ਕੰਮ ਕਰਦੇ ਹਨ।
ਘੱਟ ਸਮਰੱਥਾ 'ਤੇ ਚੱਲਣ ਦੇ ਬਾਵਜੂਦ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਰੋਜ਼ਾਨਾ ਦੀ ਲੋੜ ਦਾ ਅੱਧਾ ਵੀ ਕੋਲਾ ਨਹੀਂ ਮਿਲ ਰਿਹਾ।
ਵੀਡੀਓ: 300 ਯੂਨਿਟਾਂ ਮੁਫ਼ਤ ਮਿਲੀਆਂ ਤਾਂ ਕੀ ਪੰਜਾਬ 'ਤੇ ਵੀ ਸ਼੍ਰੀਲੰਕਾ ਵਰਗਾ ਸੰਕਟ ਆ ਜਾਵੇਗਾ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਵੀ ਪਿਛਲੇ ਦਿਨੀਂ ਕੇਂਦਰੀ ਕੋਲਾ ਤੇ ਖਣਜ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕਰਕੇ ਪੰਜਾਬ ਦੇ ਚੱਲ ਰਹੇ ਕੋਲਾ ਸੰਕਟ ਤੋਂ ਜਾਣੂ ਵੀ ਕਰਵਾਇਆ ਸੀ।
ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏਆਈਪੀਈਐਫ) ਦੇ ਬੁਲਾਰੇ ਵੀ ਕੇ ਗੁਪਤਾ ਨੇ ਕਿਹਾ ਕਿ ਇਸ ਸਾਲ ਬਿਜਲੀ ਦੀ ਮੰਗ ਵਿੱਚ ਵਾਧਾ ਅਤੇ ਕੋਲੇ ਦੀ ਅਸਥਾਈ ਸਪਲਾਈ ਪੀਐਸਪੀਸੀਐਲ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਕਰ ਸਕਦੀ ਹੈ।
ਪੰਜਾਬ ਨੂੰ ਇਸ ਸਾਲ ਪੀਐਸਪੀਸੀਐਲ ਅਤੇ ਆਈਪੀਪੀਜ਼ ਦੇ ਕੋਲੇ ਦੇ ਕਾਰਨ ਹੋਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਵਿੱਚ ਬਿਜਲੀ ਦੀ ਕਿੰਨੀ ਖਪਤ ਹੁੰਦੀ ਹੈ?
ਪੰਜਾਬ ਵਿਚ ਆਖਰਕਾਰ ਬਿਜਲੀ ਦੀ ਲੋੜ ਕਿੰਨੀ ਹੈ?
ਪੰਜਾਬ ਬਿਜਲੀ ਬੋਰਡ ਦੇ ਮੁਤਾਬਕ ਸੂਬੇ ਵਿਚ ਦਿਨ ਪ੍ਰਤੀ ਦਿਨ ਬਿਜਲੀ ਦੀ ਖਪਤ ਵੱਧਦੀ ਜਾ ਰਹੀ ਹੈ।
ਅੰਕੜਿਆ ਅਨੁਸਾਰ 2017-18 ਵਿੱਚ ਬਿਜਲੀ ਦੀ ਖਪਤ 11,705 ਮੈਗਾਵਾਟ ਸੀ ਜੋ 2020-21 ਵਿੱਚ ਵੱਧ ਕੇ 13,148 ਮੈਗਾਵਾਟ ਹੋ ਗਈ ਹੈ। ਯਾਨੀ ਮੰਗ ਦੇ ਮੁਤਾਬਕ ਸੂਬੇ ਦੇ ਥਰਮਲ ਪਲਾਂਟ ਬਿਜਲੀ ਪੈਦਾ ਨਹੀਂ ਕਰ ਰਹੇ।
ਮੌਜੂਦਾ ਹਾਲਤਾਂ ਵਿੱਚ ਪੰਜਾਬ ਨੂੰ ਘਰੇਲੂ, ਸਨਅਤੀ ਅਤੇ ਖੇਤੀਬਾੜੀ ਸੈਕਟਰ ਦੀ ਪੂਰਤੀ ਲਈ 14500 ਮੈਗਾਵਾਟ ਤੋਂ ਵੱਧ ਬਿਜਲੀ ਦੀ ਜ਼ਰੂਰਤ ਹੈ।
ਆਪਣੇ ਸਾਰੇ ਸਰੋਤਾਂ ਤੋਂ ਮਿਲਦੀ ਬਿਜਲੀ ਨੂੰ ਜੋੜ ਕੇ ਪੰਜਾਬ ਇਸ ਵੇਲੇ 12810 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ।
ਕੀ ਹੈ ਸੂਬੇ ਦੇ ਬਿਜਲੀ ਸੰਕਟ ਦਾ ਹੱਲ?
ਪੰਜਾਬ ਰਾਜ ਇਲੈਕਟ੍ਰੀਕਲ ਐਡਵਾਈਜਰੀ ਕਮੇਟੀ ਦੇ ਸਾਬਕਾ ਮੈਂਬਰ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਫ਼ਿਲਹਾਲ ਸੰਕਟ ਘੱਟ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੂਬੇ ਵਿਚ ਝੋਨਾ ਦੇ ਸੀਜ਼ਨ ਸ਼ੁਰੂ ਹੋਣ ਵਾਲਾ ਹੈ।
ਪ੍ਰੋਫੈਸਰ ਘੁੰਮਣ ਮੁਤਾਬਕ,''ਇਹ ਸੰਕਟ ਸਿਰਫ ਪੰਜਾਬ ਵਿਚ ਹੀ ਨਹੀਂ ਬਲਿਕ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਵੀ ਪੈਦਾ ਹੋਇਆ ਹੈ। ਇਸ ਦਾ ਇਕ ਕਾਰਨ ਤਾਂ ਗਰਮੀਂ ਦਾ ਇਕ ਦਮ ਵੱਧਣਾ ਜਿਸ ਕਾਰਨ ਬਿਜਲੀ ਦੀ ਮੰਗ ਵਿਚ ਅਚਾਨਕ ਇਜਾਫਾ ਹੋਇਆ ਹੈ।''
ਇਸ ਤੋਂ ਇਲਾਵਾ ਉਨ੍ਹਾਂ ਮੁਤਾਬਕ ਪੰਜਾਬ ਨੂੰ ਜ਼ਰੂਰਤ ਮੁਤਾਬਕ ਕੋਲੇ ਦੀ ਸਪਲਾਈ ਨਾ ਹੋਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਬਿਜਲੀ ਸੰਕਟ ਪੈਦਾ ਹੋਇਆ ਸੀ ਪਰ ਇਸ ਵਾਰ ਗਰਮੀ ਪੈਣ ਕਾਰਨ ਇਹ ਛੇਤੀ ਖੜਾ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 15,000 ਮੈਗਾਵਾਟ ਬਿਜਲੀ ਦੀ ਰੋਜਾਨਾ ਖਪਤ ਹੈ ਜਦੋਂਕਿ ਇਸ ਤੋਂ ਕਾਫੀ ਘੱਟ ਬਿਜਲੀ ਪੈਦਾ ਹੋ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਲਹਿਰਾ ਮੁਹੱਬਤ, ਤਲਵੰਡੀ ਸਾਬੋ, ਰਾਜਪੁਰਾ,ਰੋਪੜ ਅਤੇ ਗੋਇੰਦਬਾਲ ਸਾਹਿਬ ਪਲਾਂਟਾਂ ਤੋਂ ਬਿਜਲੀ ਦੀ ਪੂਰਤੀ ਹੁੰਦੀ ਹੈ ਪਰ ਇਹਨਾਂ ਵਿਚ ਵੀ ਸਮੇਂ ਸਮੇਂ ਉਤੇ ਕੁਝ ਨਾ ਕੁਝ ਤਕਨੀਕੀ ਖਾਮੀ ਰਹਿੰਦੀ ਹੈ ਉਸ ਸਮੇਂ ਇਹ ਸੰਕਟ ਹੋਰ ਵੱਧ ਜਾਂਦਾ ਹੈ।
ਬਿਜਲੀ ਦੀ ਸਮਸਿਆ ਦੇ ਹੱਲ ਦਾ ਜਿਕਰ ਕਰਦਿਆਂ ਉਹਨਾਂ ਪ੍ਰੋਫੈਸਰ ਘੁੰਮਣ ਦੇ ਮੁਤਾਬਕ ਬਿਜਲੀ ਇਕ ਦਮ ਤਾਂ ਪੈਦਾ ਨਹੀਂ ਕੀਤੀ ਜਾ ਇਸ ਨੂੰ ਵਕਤ ਲੱਗਦਾ ਹੈ ਕਿਉਂਕਿ ਨਵਾਂ ਪਲਾਂਟ ਲਗਾਉਣ ਲਈ ਦੋ ਤਿੰਨ ਸਾਲ ਲੱਗ ਜਾਂਦੇ ਹਨ।
ਉਨ੍ਹਾਂ ਨੇ ਆਖਿਆ ਕਿ ਫ਼ਿਲਹਾਲ ਸੰਕਟ ਤੋਂ ਉਭਰਨ ਲਈ ਤੁਰੰਤ ਜੋ ਕੰਮ ਹੋਣਾ ਚਾਹੀਦਾ ਹੈ ਉਹ ਹੈ ਜਿੱਥੋਂ ਵੀ ਬਿਜਲੀ ਮਿਲਦੀ ਹੋਏ ਉਹ ਤੁਰੰਤ ਖਰੀਦ ਲੈਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਇਸ ਸਮਸਿਆ ਦਾ ਦੂਜਾ ਹੱਲ ਸੋਲਰ ਐਨਰਜੀ ਵੱਲ ਕਦਮ ਵਧਾਉਣ ਦੀ ਲੋੜ ਹੈ।
ਤੀਜੇ ਹੱਲ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਹਾਈਡ੍ਰੋ ਇਲੈਕਟ੍ਰੀਸਿਟੀ ਨੂੰ ਹੋਰ ਕਾਰਗਾਰ ਬਣਾਉਣ ਦੀ ਲੋੜ ਹੈ।
ਉਨਾਂ ਮੁਤਾਬਕ ਪੰਜਾਬ ਵਿੱਚ ਬਹੁਤ ਸਾਰੀਆਂ ਨਹਿਰਾਂ ਜਿਥੇ ਇਹ ਪਲਾਂਟ ਲਗਾਏ ਜਾ ਸਕਦੇ ਹਨ।
ਪੰਜਾਬ ਸਰਕਾਰ ਦੀ ਦਲੀਲ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਮੰਗ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਥਰਮਲ ਪਲਾਂਟਾਂ ਵਿਚ ਤਕਨੀਕ ਨੁਕਸ ਆ ਗਿਆ ਸੀ ਜਿਸ ਨੂੰ ਕਾਫੀ ਹੱਦ ਤੱਕ ਦੂਰ ਕਰ ਲਿਆ ਗਿਆ।
ਉਨ੍ਹਾਂ ਨੇ ਸੂਬੇ ਦੀਆਂ ਸਿਆਸੀ ਪਾਰਟੀਆਂ ਉਤੇ ਦੋਸ਼ ਲਗਾਉਂਦਿਆਂ ਆਖਿਆ, ''ਇਹ ਸਾਰਾ ਕੁਝ ਪੁਰਾਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੋ ਰਿਹਾ ਹੈ ਕਿਉਂਕਿ ਪਾਵਰ ਪਲਾਂਟਾਂ ਨੂੰ ਸਮੇਂ ਮੁਤਾਬਕ ਅਪਗ੍ਰੇਡ ਨਹੀਂ ਕੀਤਾ। ਨਾਲ ਹੀ ਸਪਸ਼ਟ ਕੀਤਾ ਅਗਾਮੀ ਗਰਮੀਂ ਦੇ ਸੀਜਨ ਲਈ ਪੁਰਾਣੀ ਕਾਂਗਰਸ ਸਰਕਾਰ ਨੇ ਕੋਈ ਤਿਆਰੀ ਨਹੀਂ ਸੀ ਕੀਤੀ ਜਿਸ ਕਾਰਨ ਇਹ ਮੌਜੂਦਾ ਸਮਸਿਆ ਖੜੀ ਹੋ ਗਈ ਹੈ।''
ਉਨ੍ਹਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਪਾਵਰ ਪਲਾਂਟਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਹਨਾਂ ਦਾ ਪੁਨਰ ਨਿਰਮਾਣ ਹੋਵੇਗਾ।
ਵਿਰੋਧੀ ਧਿਰਾਂ ਵੱਲੋ ਪੰਜਾਬ ਸਰਕਾਰ ਦੀ ਘੇਰਾਬੰਦੀ
ਬਿਜਲੀ ਦੇ ਕੱਟ ਦਾ ਮੁੱਦਾ ਹੁਣ ਰਾਜਨੀਤਕ ਰੰਗ ਵੀ ਲੈ ਚੁੱਕਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਆਮ ਆਦਮੀ ਪਾਰਟੀ ਦੇ ਚੋਣ ਸਮੇਂ ਲਗਾਏ ਨਾਅਰੇ ਰਾਹੀਂ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਸਿੱਧੂ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਇਕ ਮੌਕਾ ਆਪ ਨੂੰ , ਨਾ ਦਿਨ ਵਿੱਚ ਬਿਜਲੀ, ਨਾ ਰਾਤ ਨੂੰ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਮੇਡੀ ਦੀ ਪੁਰਾਣੀ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਵਿਚ ਮਾਨ ਬਿਜਲੀ ਨਾ ਆਉਣ ਦੀ ਗੱਲ ਕਰ ਰਹੇ ਹਨ।
ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਟਵੀਟ ਰਾਹੀਂ ਬਿਜਲੀ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗ ਰਹੇ ਹਨ।
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7fe8bd88-fb8a-4723-815d-596ebc076109','assetType': 'STY','pageCounter': 'punjabi.india.story.61274725.page','title': '\"ਬਿਜਲੀ ਕੱਟ - ਮੁਫ਼ਤ ਤਾਂ ਅਜੇ ਮਿਲਣੀ ਸੀ... ਪਰ ਬਿਜਲੀ ਪਹਿਲਾਂ ਹੀ ਮੁਕਤ ਹੋ ਗਈ\"...','author': 'ਸਰਬਜੀਤ ਸਿੰਘ ਧਾਲੀਵਾਲ','published': '2022-05-01T13:43:38Z','updated': '2022-05-01T13:43:38Z'});s_bbcws('track','pageView');

ਕਤਲ ਕੀਤੇ ਗਏ 500 ਫੌਜੀ ਜਿਨ੍ਹਾਂ ਦੇ ਪਿੰਜਰ ਅਜਨਾਲਾ ਵਿਚ ਮਿਲੇ ਸਨ, ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ
NEXT STORY