ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 47 ਲੱਖ ਲੋਕਾਂ ਦੀ ਮੌਤ ਹੋਈ ਹੈ। ਇਹ ਗਿਣਤੀ ਭਾਰਤ ਸਰਕਾਰ ਦੇ ਅੰਕੜਿਆਂ ਨਾਲੋਂ ਕਰੀਬ 10 ਗੁਣਾ ਵੱਧ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਸ ਦਾਅਵੇ 'ਤੇ ਸਵਾਲ ਚੁੱਕੇ ਹਨ।
ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਦੁਨੀਆ ਵਿੱਚ ਹੁਣ ਤੱਕ ਕਰੀਬ 1.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਦੋ ਸਾਲਾਂ ਦੌਰਾਨ ਕੋਵਿਡ ਕਾਰਨ ਹੋਈਆਂ ਮੌਤਾਂ ਨਾਲੋਂ 13% ਵੱਧ ਹੈ।
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਕਈ ਦੇਸ਼ਾਂ ਨੇ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਘੱਟ ਸਮਝਿਆ ਹੈ। ਸੰਸਥਾ ਮੁਤਾਬਕ ਸਿਰਫ਼ 54 ਲੱਖ ਮੌਤਾਂ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।
ਭਾਰਤ ਸਰਕਾਰ ਦੇ ਇਤਰਾਜ਼
ਵਿਸ਼ਵ ਸਿਹਤ ਸੰਗਠਨ ਨੇ ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੋਤਾਂ ਦੀ ਜੋ ਸੰਖਿਆ ਦੱਸੀ ਹੈ ਉਸ ਮੁਤਾਬਕ ਇਹ ਦੁਨੀਆ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦਾ ਇੱਕ ਤਿਹਾਈ ਹੈ।
https://twitter.com/airnewsalerts/status/1522225603985899520?s=24&t=CnSDHQpHr_AysAjzKXBreQ
ਭਾਰਤ ਸਰਕਾਰ ਨੇ ਸੰਗਠਨ ਦੇ ਰਿਪੋਰਟ ਤਿਆਰ ਕਰਨ ਦੀ ਵਿਧੀ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਰਿਪੋਰਟ ਵਿੱਚ ਵਰਤੇ ਗਏ ਮਾਡਲ ਦੀ ਵੈਧਤਾ 'ਤੇ ਵੀ ਸਵਾਲ ਚੁੱਕੇ ਹਨ।
ਭਾਰਤ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਇਸ ਦੀ ਪ੍ਰਕਿਰਿਆ, ਕਾਰਜਪ੍ਰਣਾਲੀ ਅਤੇ ਨਤੀਜਿਆਂ 'ਤੇ ਭਾਰਤ ਦੇ ਇਤਰਾਜ਼ ਦੇ ਬਾਵਜੂਦ, WHO ਨੇ ਵਧੇਰੇ ਮੌਤ ਦਰ ਦਾ ਅਨੁਮਾਨ ਜਾਰੀ ਕੀਤਾ ਹੈ।"
ਇਹ ਵੀ ਪੜ੍ਹੋ:
ਸੈਂਕੜੇ ਲਾਸ਼ਾਂ ਨਦੀ ਵਿੱਚ ਤੈਰਦੀਆਂ ਮਿਲੀਆਂ ਅਤੇ ਕਈ ਨਦੀ ਕੰਢੇ ਦੱਬੀਆਂ ਹੋਈਆਂ ਮਿਲੀਆਂ ਸਨ
ਭਾਰਤ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 5,23,975 ਹੈ।
ਭਾਰਤ ਵਿੱਚ ਜ਼ਿਆਦਾਤਰ ਮੌਤਾਂ ਦੂਜੀ ਲਹਿਰ ਦੌਰਾਨ ਹੋਈਆਂ, ਜਦੋਂ ਡੈਲਟਾ ਵੇਰੀਐਂਟ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ।
ਭਾਰਤ ਵਿੱਚ ਅੱਜਕੱਲ ਲਾਗ ਹਰ ਰੋਜ਼ ਦੇ ਤਿੰਨ ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।
ਇਲਾਹਾਬਾਦ ਵਿੱਚ ਗੰਗਾ ਨਦੀ ਕੰਢੇ ਮ੍ਰਿਤਕਾਂ ਦਾ ਸੰਸਕਾਰ ਦੀ ਪੁਰਾਣੀ ਤਸਵੀਰ
ਵਿਸ਼ਵ ਸਿਹਤ ਸੰਗਠਨ ਨੇ ਇਸ ਮੁਲਾਂਕਣ ਲਈ 'ਵਾਧੂ ਮੌਤ' ਵਿਧੀ ਦੀ ਵਰਤੋਂ ਕੀਤੀ ਹੈ। ਇਸਦਾ ਅਰਥ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਇੱਕ ਖੇਤਰ ਦੀ ਮੌਤ ਦਰ ਕੀ ਸੀ। ਯਾਨੀ ਕਿ ਆਮ ਤੌਰ 'ਤੇ ਉਸ ਖੇਤਰ ਵਿਚ ਕਿੰਨੇ ਲੋਕ ਮਰਦੇ ਹਨ ਅਤੇ ਮਹਾਂਮਾਰੀ ਤੋਂ ਬਾਅਦ ਉਸ ਖੇਤਰ ਵਿਚ ਕਿੰਨੇ ਲੋਕ ਮਰੇ ਹਨ।
ਇਨ੍ਹਾਂ ਅੰਕੜਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਮੌਤ ਸਿੱਧੇ ਤੌਰ 'ਤੇ ਕੋਵਿਡ ਕਾਰਨ ਨਹੀਂ, ਪਰ ਕੋਵਿਡ ਦੇ ਪ੍ਰਭਾਵਾਂ ਕਾਰਨ ਹੋਈ ਹੈ, ਜਿਵੇਂ ਕਿ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਨੇ ਸੰਕਟ ਦੀ ਸ਼ੁਰੂਆਤ ਵਿੱਚ ਕੁਝ ਖੇਤਰਾਂ ਵਿੱਚ ਮਾੜੇ ਰਿਕਾਰਡ ਰੱਖਣ ਅਤੇ ਘੱਟ ਟੈਸਟਿੰਗ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।
ਅੰਕੜਿਆਂ ਦੇ ਪੈਮਾਨੇ ਬਾਰੇ ਬੋਲਦਿਆਂ ਸੰਗਠਨ ਦੇ ਡੇਟਾ ਵਿਭਾਗ ਤੋਂ ਡਾਕਟਰ ਸਮੀਰਾ ਅਸਮਾ ਨੇ ਕਿਹਾ, "ਇਹ ਇੱਕ ਦੁਖਾਂਤ ਹੈ।"
ਉਨ੍ਹਾਂ ਨੇ ਕਿਹਾ, "ਇਹ ਸੰਖਿਆ ਹੈਰਾਨੀਜਨਕ ਹੈ ਅਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਦਾ ਸਨਮਾਨ ਕਰੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸਾਨੂੰ ਇਸ ਲਈ ਨੀਤੀ ਨਿਰਮਾਤਿਆਂ ਨੂੰ ਜਵਾਬਦੇਹ ਠਹਿਰਾਉਣਾ ਪਵੇਗਾ।"
"ਜੇ ਅਸੀਂ ਮਰਨ ਵਾਲਿਆਂ ਦੀ ਗਿਣਤੀ ਨਹੀਂ ਕਰਦੇ ਤਾਂ ਅਸੀਂ ਅਗਲੀ ਵਾਰ ਲਈ ਬਿਹਤਰ ਤਿਆਰ ਹੋਣ ਦਾ ਮੌਕਾ ਖੁੰਝਾ ਦੇਵਾਂਗੇ।"
ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਜ਼ਿਆਦਾ ਮੌਤਾਂ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਰੂਸ, ਇੰਡੋਨੇਸ਼ੀਆ, ਅਮਰੀਕਾ, ਬ੍ਰਾਜ਼ੀਲ, ਮੈਕਸੀਕੋ ਅਤੇ ਪੇਰੂ ਵਰਗੇ ਦੇਸ਼ ਸ਼ਾਮਲ ਹਨ। ਰੂਸ ਲਈ, ਇਹ ਸੰਖਿਆ ਦੇਸ਼ ਵਿੱਚ ਦਰਜ ਹੋਈਆਂ ਮੌਤਾਂ ਦੀ ਗਿਣਤੀ ਤੋਂ ਸਾਢੇ ਤਿੰਨ ਗੁਣਾ ਹੈ।
ਰਿਪੋਰਟ ਹਰੇਕ ਦੇਸ਼ ਦੀ ਆਬਾਦੀ ਦੇ ਆਕਾਰ ਦੀ ਤੁਲਨਾ ਵਿੱਚਉੱਚ ਮੌਤ ਦਰ ਨੂੰ ਵੀ ਵੇਖਦੀ ਹੈ। ਸਾਲ 2020 ਅਤੇ 2021 ਦੌਰਾਨ ਬ੍ਰਿਟੇਨ ਦੀ 'ਵਧੇਰੇ ਮੌਤ' ਦਰ ਅਮਰੀਕਾ, ਸਪੇਨ ਅਤੇ ਜਰਮਨੀ ਵਾਂਗ ਵਿਸ਼ਵ ਔਸਤ ਨਾਲੋਂ ਵੱਧ ਸੀ।
ਚੀਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮੌਤ ਦਰ ਘੱਟ ਹੈ। ਚੀਨ ਅਜੇ ਵੀ 'ਜ਼ੀਰੋ ਕੋਵਿਡ' ਦੀ ਨੀਤੀ 'ਤੇ ਚੱਲ ਰਿਹਾ ਹੈ। ਜਿਸ ਵਿੱਚ ਵਿਸ਼ਾਲ ਟੈਸਟਿੰਗ ਅਤੇ ਕੁਆਰੰਟੀਨ ਸ਼ਾਮਲ ਹਨ।
ਆਸਟ੍ਰੇਲੀਆ, ਜਾਪਾਨ ਅਤੇ ਨੌਰਵੇ ਨੇ ਕੋਵਿਡ ਵਾਇਰਸ ਤੋਂ ਬਚਣ ਲਈ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ।
ਰਿਪੋਰਟ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਸਿੱਖਿਆ ਸ਼ਾਸਤਰੀਆਂ ਨੇ ਮੰਨਿਆ ਕਿ ਉਪ-ਸਹਾਰਾਈ ਅਫ਼ਰੀਕੀ ਮੁਲਕਾਂ ਲਈ ਉਨ੍ਹਾਂ ਦੇ ਅੰਕੜੇ ਅਨੁਮਾਨਾਂ 'ਤੇ ਆਧਾਰਿਤ ਹਨ।
ਇਸ ਦਾ ਕਾਰਨ ਹੈ ਕਿ ਇਸ ਖੇਤਰ ਵਿੱਚ ਮੌਤਾਂ ਬਾਰੇ ਬਹੁਤ ਘੱਟ ਅੰਕੜੇ ਉਪਲਭਦ ਹਨ। ਅਫ਼ਰੀਕਾ ਦੇ 54 ਦੇਸ਼ਾਂ ਵਿੱਚੋਂ 41 ਲਈ ਕੋਈ ਭਰੋਸੇਯੋਗ ਅੰਕੜੇ ਨਹੀਂ ਉਪਲਭਦ ਸਨ।
ਸੀਏਟਲ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੱਕ ਅੰਕੜਾ ਵਿਗਿਆਨੀ ਪ੍ਰੋਫ਼ੈਸਰ ਜੌਹਨ ਵੇਕਫੀਲਡ ਨੇ ਵਿਸ਼ਵ ਸਿਹਤ ਸੰਗਠਨ ਦੀ ਮਦਦ ਕੀਤੀ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਤੁਰੰਤ ਡਾਟਾ ਇਕੱਠਾ ਕਰਨ ਦੀ ਇੱਕ ਬਿਹਤਰ ਪ੍ਰਣਾਲੀ ਦੀ ਲੋੜ ਹੈ"
"ਇਹ ਸ਼ਰਮ ਦੀ ਗੱਲ ਹੈ ਕਿ ਲੋਕ ਪੈਦਾ ਹੋ ਸਕਦੇ ਹਨ ਅਤੇ ਮਰ ਸਕਦੇ ਹਨ ਅਤੇ ਸਾਡੇ ਕੋਲ ਉਨ੍ਹਾਂ ਦੀ ਮੌਤ ਦਾ ਕੋਈ ਰਿਕਾਰਡ ਨਹੀਂ ਹੈ। ਇਸ ਲਈ ਸਾਨੂੰ ਅਸਲ ਵਿੱਚ ਦੇਸ਼ਾਂ ਦੇ ਰਜਿਸਟ੍ਰੇਸ਼ਨ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਹੀ ਅਤੇ ਸਮੇਂ ਸਿਰ ਡੇਟਾ ਪ੍ਰਾਪਤ ਕਰ ਸਕੀਏ।"
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '74432c95-1e2f-4069-b3c4-44ebd396641e','assetType': 'STY','pageCounter': 'punjabi.india.story.61340599.page','title': 'WHO ਨੇ ਕਿਹਾ ਭਾਰਤ \'ਚ ਕੋਰੋਨਾਵਾਇਰਸ ਨਾਲ 47 ਲੱਖ ਮੌਤਾਂ, ਭਾਰਤ ਨੇ ਇਹ ਸਵਾਲ ਚੁੱਕਿਆ','published': '2022-05-05T17:55:09Z','updated': '2022-05-05T18:04:17Z'});s_bbcws('track','pageView');

ਜੰਮੂ-ਕਸ਼ਮੀਰ ''ਚ ਵਧਣਗੀਆਂ ਵਿਧਾਨ ਸਭਾ ਸੀਟਾਂ, ਹਲਕਾਬੰਦੀ ਕਮਿਸ਼ਨ ਦੇ ਨੋਟੀਫਿਕੇਸ਼ਨ ਦੀਆਂ 5 ਗੱਲਾਂ ਜਾਣੋ
NEXT STORY