ਭਾਰਤ ਪਾਰੇਖ ਨੇ ਪਿਛਲੇ ਕਈ ਸਾਲਾਂ ਦੌਰਾਨ ਅੰਤਿਮ ਕਿਰਿਆ ਦੇ ਸੈਂਕੜੇ ਇਸ਼ਤਿਹਾਰ ਦੇਖੇ ਹਨ ਅਤੇ ਸ਼ਹਿਰ ਦੇ ਕਈ ਸ਼ਮਸ਼ਾਨਾਂ ਦੇ ਦੌਰੇ ਕੀਤੇ ਹਨ। ਅਜਿਹਾ ਉਹ ਜੀਵਨ ਬੀਮਾ ਪਾਲਿਸੀਆਂ ਵੇਚਣ ਲਈ ਕਰਦੇ ਹਨ।
''ਅੰਤਿਮ ਸੰਸਕਾਰ ਉੱਤੇ ਜਾਣ ਲਈ ਤੁਹਾਨੂੰ ਸੱਦੇ ਦੀ ਲੋੜ ਨਹੀਂ ਹੁੰਦੀ। ਤੁਸੀਂ ਸਿਰਫ਼ ਅਰਥੀ ਵਾਲਿਆਂ ਦੇ ਨਾਲ ਤੁਰਨਾ ਹੁੰਦਾ ਹੈ। ਤੁਸੀਂ ਮਰਹੂਮ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਦੇ ਹੋ ਅਤੇ ਦੱਸਦੇ ਹੋ ਕਿ ਜੀਵਨ ਬੀਮੇ ਨਾਲ ਜੁੜੇ ਕਿਸੇ ਵੀ ਕਿਸਮ ਦੇ ਦਾਅਵੇ ਨੂੰ ਲੈਣ ਵਿੱਚ ਤੁਸੀਂ ਉਨ੍ਹਾਂ ਦੀ ਮੁਫ਼ਤ ਵਿੱਚ ਮਦਦ ਕਰਨਾ ਚਾਹੁੰਦੇ ਹੋ। ਉਨ੍ਹਾਂ ਨੂੰ ਤੁਸੀਂ ਆਪਣਾ ਵਿਜ਼ਟਿੰਗ ਕਾਰਡ ਦੇ ਕੇ ਆ ਜਾਂਦੇ ਹੋ।''
ਰਸਮੀ ਸੋਗ ਦਾ ਸਮਾਂ ਬੀਤਣ ਤੋਂ ਬਾਅਦ ਕੁਝ ਪਰਿਵਾਰ ਉਨ੍ਹਾਂ ਨੂੰ ਕਾਲ ਕਰਦੇ ਹਨ। ਜ਼ਿਆਦਾਤਰ ਉਹ ਖ਼ੁਦ ਹੀ ਉਨ੍ਹਾਂ ਦੇ ਦਰਵਾਜ਼ੇ ’ਤੇ ਪਹੁੰਚ ਜਾਂਦੇ ਹਨ। ਪ੍ਰਕਾਸ਼ ਇਸ ਗੱਲ ਦਾ ਖ਼ਿਆਲ ਰੱਖਦੇ ਹਨ ਕਿ ਬੀਮੇ ਦਾ ਦਾਅਵਾ ਸਮੇਂ ਸਿਰ ਪੂਰ ਚੜ੍ਹ ਜਾਵੇ।
ਉਹ ਪਤਾ ਕਰਦੇ ਹਨ ਕਿ ਇਸ ਮੌਤ ਦਾ ਪਰਿਵਾਰ ਉੱਪਰ ਕਿੰਨਾ ਅਸਰ ਪਿਆ ਹੈ। ਕੀ ਪਰਿਵਾਰ ਸਿਰ ਕੋਈ ਕਰਜ਼ ਹੈ। ਕੀ ਉਨ੍ਹਾਂ ਦਾ ਢੁਕਵਾਂ ਬੀਮਾ, ਬਚਤ ਵਗੈਰਾ ਹਨ।
''ਮੈਂ ਸਮਝਦਾ ਹਾਂ ਕਿ ਮੌਤ ਦਾ ਕਿਸੇ ਪਰਿਵਾਰ ਉੱਪਰ ਕੀ ਅਸਰ ਪੈਂਦਾ ਹੈ। ਮੇਰੇ ਪਿਤਾ ਵੀ ਜਦੋਂ ਮੈਂ ਬਹੁਤ ਛੋਟਾ ਸੀ ਤਾਂ ਗੁਜ਼ਰ ਗਏ ਸਨ।''
ਪਾਰੇਖ 55 ਸਾਲਾਂ ਦੇ ਹਨ ਅਤੇ ਭਾਰਤੀ ਜੀਵਨ ਬੀਮਾ ਨਿਗਮ ਦੇ 1.35 ਮਿਲੀਅਨ ਏਜੰਟਾਂ ਵਿੱਚੋਂ ਇੱਕ ਹਨ। 66 ਸਾਲ ਪੁਰਾਣੀ ਐੱਲਆਈਸੀ ਦੇ ਖਾਤੇ ਵਿੱਚ ਲਗਭਗ 286 ਮਿਲੀਅਨ ਪਾਲਿਸੀਆਂ ਹਨ ਅਤੇ ਲਗਭਗ ਇੱਕ ਲੱਖ ਮੁਲਾਜ਼ਮ ਹਨ।
ਐੱਲਆਈਸੀ ਨੇ ਹਾਲ ਵਿੱਚ ਸ਼ੇਅਰਬਜ਼ਾਰ ਵਿੱਚ ਆਪਣਾ ਆਈਪੀਓ ਜਾਰੀ ਕੀਤਾ ਹੈ ਅਤੇ ਇਹ ਭਾਰਤ ਦੇ ਘਰ-ਘਰ ਵਿੱਚ ਲਿਆ ਜਾਣ ਵਾਲਾ ਨਾਮ ਹੈ।
32.4 ਕਰੋੜ ਡਾਲਰ ਦੀ ਪਾਲਿਸੀ ਵੇਚ ਚੁੱਕੇ ਹਨ ਪਾਰੇਖ
ਐੱਲਆਈਸੀ ਦੇ 90% ਬੀਮੇ ਪਾਰੇਖ ਵਰਗੇ ਏਜੰਟਾਂ ਵੱਲੋਂ ਵੇਚੇ ਜਾਂਦੇ ਹਨ। ਪਾਰੇਖ ਐੱਲਆਈਸੀ ਦੇ ਇੱਕ ਸਟਾਰ ਏਜੰਟ ਹਨ।
ਇਹ ਵੀ ਪੜ੍ਹੋ:
ਪਾਰੇਖ ਨੇ ਨਾਗਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 324 ਮਿਲੀਅਨ ਡਾਲਰ ਮੁੱਲ ਦੇ ਬੀਮੇ ਵੇਚੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ 40,000 ਬੀਮੇ ਹਨ। ਜੋ ਬੀਮੇ ਉਨ੍ਹਾਂ ਨੇ ਵੇਚੇ ਹਨ ਉਨ੍ਹਾਂ ਵਿੱਚੋਂ ਤੀਜੇ ਹਿੱਸੇ ਤੋਂ ਹੀ ਉਨ੍ਹਾਂ ਨੂੰ ਕਮਿਸ਼ਨ ਮਿਲਦੀ ਹੈ। ਜਦਕਿ ਉਨ੍ਹਾਂ ਦੀਆਂ ਬਾਕੀ ਸੇਵਾਵਾਂ- ਗਾਹਕਾਂ ਤੋਂ ਕਿਸ਼ਤ ਇਕੱਠੀ ਕਰਨੀ, ਕਲੇਮ ਸੈਟਲ ਕਰਵਾਉਣੇ ਇਹ ਸਭ ਮੁਫ਼ਤ ਹਨ।
ਏਜੰਟਾਂ ਦੀ ਇੱਕ ਗੁੰਮਨਾਮ ਦੁਨੀਆਂ ਵਿੱਚ ਪਾਰੇਖ ਇੱਕ ਚਮਕਦਾ ਸਿਤਾਰਾ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾਂਦਾ ਹੈ ਕਿ ਪਾਰੇਖ ਐੱਲਆਈਸੀ ਦੇ ਚੇਅਰਮੈਨ ਨਾਲੋਂ ਵੀ ਜ਼ਿਆਦਾ ਕਮਾਉਂਦੇ ਹਨ।
ਪਿਛਲੇ ਤਿੰਨ ਦਹਾਕਿਆਂ ਤੋਂ ਉਹ ਮਿਲੀਅਨ ਡਾਲਰ ਰਾਊਂਡ ਟੇਬਲ ਦੇ ਮੈਂਬਰ ਹਨ। ਮਿਲੀਅਨ ਡਾਲਰ ਰਾਊਂਡ ਟੇਬਲ ਦੁਨੀਆਂ ਦੇ ਉੱਘੇ ਬੀਮਾ ਅਤੇ ਵਿੱਤੀ ਖੇਤਰ ਦੇ ਪੇਸ਼ੇਵਰਾਂ ਦਾ ਇੱਕ ਸਮੂਹ ਹੈ।
ਪਾਰੇਖ ਨੂੰ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਮੈਨੇਜਮੈਂਟ ਸਕੂਲਾਂ ਵਿੱਚ ਪ੍ਰੇਰਣਾਦਾਇਕ ਲੈਕਚਰ ਦੇਣ ਲਈ ਬੁਲਾਇਆ ਜਾਂਦਾ ਹੈ। ਉਨ੍ਹਾਂ ਦਾ ਇੱਕ ਅਜਿਹਾ ਹੀ ਭਾਸ਼ਣ ਆਡੀਓ ਕੈਸਟ ਦੇ ਰੂਪ ਵਿੱਚ ਵੀ ਵਿਕਿਆ ਸੀ।
ਪੈਂਤੀ ਕਰਮਚਾਰੀਆਂ ਦੀ ਇੱਕ ਟੀਮ ਉਨ੍ਹਾਂ ਦੇ ਅਧੀਨ ਕੰਮ ਕਰਦੀ ਹੈ। ਉਹ ਆਪਣੇ ਦਫ਼ਤਰ ਵਿੱਚ ਕਈ ਸਾਰੀਆਂ ਵਿੱਤੀ ਸੇਵਾਵਾਂ ਮੁਹਈਆ ਕਰਵਾਉਂਦੇ ਹਨ। ਬੀਮਾ ਬਿਨਾਂ ਸ਼ੱਕ ਉਨ੍ਹਾਂ ਦੇ ਕਾਰੋਬਾਰ ਦਾ ਵੱਡਾ ਹਿੱਸਾ ਹੈ।
ਉਨ੍ਹਾਂ ਦੀ ਪਤਨੀ ਬਬੀਤਾ ਵੀ ਇੱਕ ਬੀਮਾ ਏਜੰਟ ਹਨ। ਦੋਵੇਂ ਜਣੇ ਇੱਕ ਵੱਡੀ ਕੋਠੀ ਵਿੱਚ ਰਹਿੰਦੇ ਹਨ।
ਕੁਝ ਦਿਨ ਪਹਿਲਾਂ ਇੱਕ ਸ਼ਾਮ ਪਾਰੇਖ ਮੈਨੂੰ ਆਪਣੀ ਨਵੀਂ ਇਲੈਕਟ੍ਰਿਕ ਐੱਸਯੂਵੀ ਵਿੱਚ ਲੈਣ ਆਏ। ਪ੍ਰਕਾਸ਼ ਨੂੰ ਆਪਣੀ ਨਵੀਂ ਕਾਰ ਬਹੁਤ ਪਸੰਦ ਹੈ। ਇਸ ਕਾਰ ਉੱਪਰ ਉਹ ਦਿਨ ਦੇ 18 ਘੰਟਿਆਂ ਦੇ ਕੰਮ ਤੋਂ ਬਾਅਦ ਲਾਂਗ ਡਰਾਈਵ 'ਤੇ ਜਾਂਦੇ ਹਨ।
ਪਾਰੇਖ ਨੇ ਬੱਚਿਆਂ ਵਾਂਗ ਕਿਹਾ, ''ਦੇਖੋ ਇਹ ਕਿੰਨੀ ਤੇਜ਼ੀ ਨਾਲ ਗਤੀ ਫੜ੍ਹਦੀ ਹੈ।''
ਪਰੇਸ਼ਾਨੀਆਂ ਭਰਿਆ ਰਿਹਾ ਬਚਪਨ
ਉਹ ਆਪਣੀ ਪੁਰਾਣੀ ਸਵਿਫ਼ਟ ਕਾਰ ਵੀ ਚਲਾਉਂਦੇ ਹਨ। ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਪਾਠਕਾਂ ਨਾਲ ਆਪਣੀਆਂ ਸਮ੍ਰਿਤੀਆਂ ਅਤੇ ਬਚਤ ਨਾਲ ਜੁੜੀਆਂ ਸਲਾਹਾਂ ਦਿੱਤੀਆਂ ਹਨ।
ਕਿਤਾਬ ਵਿੱਚ ਉਨ੍ਹਾਂ ਨੇ ਵਾਲਟ ਡਿਜ਼ਨੀ ਦੀ ਇੱਕ ਟੂਕ ਦਿੱਤੀ ਹੈ, ''ਜੇ ਤੁਸੀਂ ਇਸ ਦਾ ਸੁਪਨੇ ਦੇਖ ਸਕਦੇ ਹੋ ਤਾਂ ਤੁਸੀਂ ਇਹ ਕਰ ਵੀ ਸਕਦੇ ਹੋ।''
ਪਾਰੇਖ ਦੀ ਸਫ਼ਲਤਾ ਪਿੱਛੇ ਵੀ ਸ਼ਾਇਦ ਇਹੀ ਵਿਚਾਰ ਹੈ। ਇੱਕ ਕੱਪੜਾ ਫੈਕਟਰੀ ਦੇ ਇੱਕ ਵਰਕਰ ਅਤੇ ਘਰੇਲੂ ਸੁਆਣੀ ਦੇ ਪੁੱਤਰ ਕੋਲ ਸੁਫ਼ਨੇ ਦੇਖਣ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ।
ਉਹ ਆਪਣੇ ਪਰਿਵਾਰ ਨਾਲ 200 ਵਰਗ ਫੁੱਟ ਦੇ ਇੱਕ ਘਰ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਾਰੇਖ ਦੇ ਮਾਤਾ-ਪਿਤਾ ਤੋਂ ਇਲਾਵਾ ਅੱਠ ਹੋਰ ਜਣੇ ਸਨ। ਇਨ੍ਹਾਂ ਵਿੱਚ ਪਾਰੇਖ ਦੀ ਭੈਣ-ਭਰਾ ਅਤੇ ਇੱਕ ਵਿਧਵਾ ਭੂਆ ਵੀ ਸ਼ਾਮਲ ਸਨ।
ਸਾਰੇ ਭੈਣ-ਭਰਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਅਗਰਬੱਤੀਆਂ ਦੇ ਡੱਬੇ ਭਰਿਆ ਕਰਦੇ ਸਨ।
ਜਦੋਂ ਉਹ 18 ਸਾਲ ਦੇ ਹੋਏ ਤਾਂ ਪ੍ਰਕਾਸ਼ ਨੇ ਆਪਣੇ ਸਵੇਰ ਦੇ ਕਾਲਜ ਤੋਂ ਬਾਅਦ ਬੀਮੇ ਕਰਨੇ ਸ਼ੁਰੂ ਕਰ ਦਿੱਤੇ। ਉਹ ਇੱਕ ਸਾਈਕਲ ਕਿਰਾਏ ਉੱਪਰ ਲੈਂਦੇ ਅਤੇ ਸੰਭਾਵੀ ਗਾਹਕਾਂ ਨੂੰ ਫ਼ੋਨ ਕਰਕੇ ਬੀਮਾ ਲੈਣ ਲਈ ਪੁੱਛਦੇ।
ਪਾਰੇਖ ਦੀ ਭੈਣ ਕਾਗਜ਼ੀ ਕਾਰਵਾਈ ਵਿੱਚ ਉਨ੍ਹਾਂ ਦੀ ਮਦਦ ਕਰਦੀ ਸੀ।
ਬੀਮਾ ਵੇਚਣ ਸਮੇਂ ਉਹ ਅਕਸਰ ਕਹਿੰਦੇ, ''ਬੀਮਾ ਹੋਣਾ ਪੈਂਚਰ ਦੀ ਸਥਿਤੀ ਵਿੱਚ ਇੱਕ ਸਟਿੱਪਣੀ ਹੋਣ ਵਾਂਗ ਹੈ।''
ਪਾਰੇਖ ਨੇ ਇਹੀ ਸ਼ਬਦ ਆਪਣੇ ਪਹਿਲੇ ਗਾਹਕ ਨੂੰ ਵੀ ਕਹੇ ਜੋ ਕਿ ਇੱਕ ਮੋਟਰ-ਗੱਡੀਆਂ ਦਾ ਡੀਲਰ ਸੀ। ਗਾਹਕ ਨੇ ਪਾਲਿਸੀ ਖਰੀਦ ਲਈ ਅਤੇ ਪਾਰੇਖ ਨੂੰ ਇਸਦੇ ਲਈ ਕਮਿਸ਼ਨ ਵਜੋਂ 100 ਰੁਪਏ ਮਿਲੇ ਸਨ।
ਪਹਿਲੇ 6 ਮਹੀਨਿਆਂ 'ਚ ਪਾਰੇਖ ਨੇ 6 ਪਾਲਿਸੀਆਂ ਵੇਚੀਆਂ ਅਤੇ ਪਹਿਲੇ ਸਾਲ 'ਚ ਉਨ੍ਹਾਂ ਨੇ ਕਮਿਸ਼ਨ ਦੇ ਰੂਪ ਵਿੱਚ 15 ਹਜ਼ਾਰ ਰੁਪਏ ਕਮਾਏ ਜੋ ਕਿ ਉਨ੍ਹਾਂ ਨੇ ਆਪਣੇ ਘਰ ਦੇ ਦਿੱਤੇ। ਉਹ ਪਿਛਲੇ ਦਿਨਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ, ''ਜੀਵਨ ਬੀਮਾ ਵੇਚਣਾ ਔਖਾ ਸੀ, ਕਈ ਵਾਰ ਮੈਂ ਘਰ ਜਾਂਦਾ ਅਤੇ ਰੋਂਦਾ।''
ਆਮ ਤੌਰ 'ਤੇ ਬੀਮਾ ਏਜੰਟਾਂ ਨੂੰ ਉਨ੍ਹਾਂ ਗਿਰਝਾਂ ਵਜੋਂ ਵਜੋਂ ਦੇਖਿਆ ਜਾਂਦਾ ਹੈ ਜੋ ਗਾਹਕਾਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਦੇ ਹੋਣ।
ਹਾਲਾਂਕਿ, ਇਨ੍ਹਾਂ ਵਿੱਚੋਂ ਕੋਈ ਵਿੱਚੋਂ ਕੋਈ ਵੀ ਗੱਲ ਪਾਰੇਖ ਦੇ ਰਾਹ ਦੀ ਰੁਕਾਵਟ ਨਹੀਂ ਬਣ ਸਕੀ। ਸਗੋਂ ਸਾਲ ਦਰ ਸਾਲ ਉਹ ਹੋਰ ਬਿਹਤਰ ਕੰਮ ਕਰਦੇ ਰਹੇ। ਉਨ੍ਹਾਂ ਨੇ ਦੇਖਿਆ ਕਿ ਮ੍ਰਿਤਕ ਲੋਕਾਂ ਨਾਲ ਸੰਪਰਕ ਕਰਨਾ ਉਨ੍ਹਾਂ ਜਿਉਂਦੇ ਲੋਕਾਂ ਨਾਲ ਸੰਪਰਕ ਕਰਨ ਨਾਲੋਂ ਕੀਤੇ ਜ਼ਿਆਦਾ ਬਿਹਤਰ ਹੈ ਜੋ ਬਹੁਤ ਹੀ ਠੰਢਾ ਹੁੰਗਾਰਾ ਦਿੰਦੇ ਹਨ।
ਹੁਣ ਸੜਕ 'ਤੇ ਰੇਹੜੀ ਲਗਾਉਣ ਵਾਲੇ ਤੋਂ ਲੈ ਕੇ ਕਾਰੋਬਾਰੀਆਂ ਤੱਕ ਸਾਰੇ ਉਨ੍ਹਾਂ ਦੇ ਗਾਹਕ ਹਨ। ਇੰਨੇ ਸਾਲਾਂ ਵਿੱਚ ਉਨ੍ਹਾਂ ਨੇ ਰਿਸ਼ਤੇ ਅਤੇ ਨੈਟਵਰਕ ਬਣਾਏ ਹਨ।
ਪਾਰੇਖ ਦੇ ਇੱਕ ਕਲਾਇੰਟ ਹਨ ਬੰਸਲ ਮੋਹਤਾ, ਜੋ ਕਿ ਮੋਹਿਤਾ ਟੈਕਸਟਾਈਲ ਮਿੱਲ ਦੇ ਮਾਲਕ ਹਨ ਅਤੇ ਨਾਗਪੁਰ ਤੋਂ 90 ਕਿਲੋਮੀਟਰ ਦੂਰ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਸੰਯੁਕਤ ਪਰਿਵਾਰ ਦੇ 16 ਲੋਕਾਂ ਨੇ ਪਾਰੇਖ ਤੋਂ ਜੀਵਨ ਬੀਮਾ ਕਰਵਾਇਆ ਹੈ। ਇਸ ਪਰਿਵਾਰ ਵਿੱਚ ਉਨ੍ਹਾਂ ਦੀ 88 ਸਾਲਾ ਮਾਂ ਅਤੇ 1ਸਾਲ ਦਾ ਨਿੱਕਾ ਪੋਤਾ ਵੀ ਸ਼ਾਮਿਲ ਹੈ।
ਮੋਹਤਾ ਅਤੇ ਪਾਰੇਖ ਦੀ ਮੁਲਾਕਾਤ ਇੱਕ ਫਲਾਈਟ ਵਿੱਚ ਹੋਈ ਸੀ।
ਮੋਹਤਾ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਜੀਵਮ ਬੀਮਾ ਜ਼ਰੂਰੀ ਹੈ ਅਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇੱਕ ਅਜਿਹੇ ਏਜੰਟ ਦਾ ਹੋਣਾ ਜਿਸ 'ਤੇ ਤੁਸੀਂ ਪੂਰੀ ਤਰ੍ਹਾਂ ਭਰੋਸਾ ਕਰ ਸਕੋ।''
ਤਕਨੀਕ ਦੇ ਇਸਤੇਮਾਲ 'ਚ ਰਹੇ ਅੱਗੇ
ਪਾਰੇਖ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਫਲਤਾ 'ਚ ਉਨ੍ਹਾਂ ਦਾ ਤਕਨੀਕ ਨਾਲ ਜੁੜੇ ਹੋਣਾ ਅਹਿਮ ਰਿਹਾ। ਉਨ੍ਹਾਂ ਨੇ ਸਾਲ 1995 ਵਿੱਚ ਹੀ ਸਿੰਗਾਪੁਰ ਤੋਂ ਤੋਸ਼ੀਬਾ ਦਾ ਲੈਪਟੌਪ ਮੰਗਵਾ ਕੇ ਆਪਣੇ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਹ ਵਿਦੇਸ਼ਾਂ ਵਿੱਚ ਜਾਂਦੇ ਅਤੇ ਆਪਣੇ ਕਮਾਈ ਨੂੰ ਫਾਇਨੈਂਸ ਦੀ ਟ੍ਰੇਨਿੰਗ ਲੈਣ 'ਤੇ ਖਰਚ ਕਰਦੇ। ਭਾਰਤ ਵਿੱਚ ਸਭ ਤੋਂ ਪਹਿਲਾ ਮੋਬਾਈਲ ਫ਼ੋਨ ਖਰੀਦਣ ਵਾਲਿਆਂ ਵਿੱਚ ਵੀ ਪਾਰੇਖ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਪੇਜਰ ਦਿੱਤੇ ਹੋਏ ਸਨ।
ਉਨ੍ਹਾਂ ਨੇ ਦਫ਼ਤਰ, ਕਲਾਊਡ ਆਧਾਰਿਤ ਤਕਨੀਕ 'ਚ ਨਿਵੇਸ਼ ਕੀਤਾ ਅਤੇ ਹੁਣ ਉਨ੍ਹਾਂ ਦੀ ਆਪਣੀ ਇੱਕ ਐਪ ਵੀ ਹੈ। ਉਹ ਰੋਜ਼ਾਨਾ ਸਥਾਨਕ ਅਖ਼ਬਾਰਾਂ ਵਿੱਚ ਉਸ ਪੰਨੇ ਉੱਪਰ ਆਪਣੇ ਇਸ਼ਤਿਹਾਰ ਦਿੰਦੇ ਹਨ, ਜਿੱਥੇ ਅੰਤਿਮ ਰਸਮਾਂ ਵਾਲੇ ਇਸ਼ਤਿਹਾਰ ਛਪਦੇ ਹਨ।
ਭਾਰਤੀ ਲੋਕ ਅਕਸਰ ਹੀ ਜੀਵਨ ਬੀਮਾ ਪਾਲਿਸੀ ਛੋਟੀ ਉਮਰ 'ਚ ਮੌਤ ਦੇ ਡਰ ਨਾਲ ਜਾਂ ਟੈਕਸ 'ਚ ਛੋਟ ਲੈਣ ਲਈ ਲੈਂਦੇ ਹਨ। ਹੁਣ ਸਮਾਂ ਬਦਲ ਰਿਹਾ ਹੈ। ਐੱਲਆਈਸੀ ਆਪ ਮੰਨਦੀ ਹੈ ਕਿ ਉਸਨੂੰ ਮਿਊਚੁਅਲ ਫ਼ੰਡ, ਛੋਟੀਆਂ ਬੱਚਤ ਯੋਜਨਾਵਾਂ ਅਤੇ ਹੋਰ ਯੋਜਨਾਵਾਂ ਦੇ ਆਉਣ ਨਾਲ ਚੁਣੌਤੀ ਮਿਲ ਰਹੀ ਹੈ।
ਬੀਮਾ ਕੰਪਨੀ ਹੁਣ ਜ਼ਿਆਦਾ ਤੋਂ ਜ਼ਿਆਦਾ ਆਨਲਾਈਨ ਸਹੂਲਤਾਂ ਦੇਣ ਦੀ ਤਿਆਰੀ ਵਿੱਚ ਹੈ ਤਾਂ ਜੋ ਜ਼ਿਆਦਾ ਗਾਹਕ ਆਨਲਾਈਨ ਹੀ ਪਾਲਿਸੀ ਖਰੀਦਣ। ਤਾਂ ਕੀ ਇਸ ਤਰ੍ਹਾਂ ਨਾਲ ਪਾਰੇਖ ਵਰਗੇ ਲੋਕਾਂ ਪਹਿਲਾਂ ਜਿੰਨੇ ਅਹਿਮ ਨਹੀਂ ਰਹਿਣਗੇ?
ਲਾਈਫ਼ ਇੰਸ਼ਿਓਰੇਂਸ ਏਜੰਟਸ ਆਫ਼ ਇੰਡੀਆ ਦੇ ਪ੍ਰਧਾਨ ਸਿੰਗਰਾਪੁ ਸ਼੍ਰੀਨਿਵਾਸ ਨੂੰ ਅਜਿਹਾ ਨਹੀਂ ਲੱਗਦਾ। ਉਹ ਕਹਿੰਦੇ ਹਨ, ''ਏਜੰਟ ਸਦਾ ਰਹਿਣਗੇ। ਜੀਵਨ ਬੀਮਾ ਵੇਚਣ ਲਈ ਕਲਾਇੰਟ ਨੂੰ ਸਿੱਧਾ ਜਾ ਕੇ ਮਿਲਣ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ।''
ਪਾਰੇਖ ਬੀਮਾ ਕੰਪਨੀਆਂ ਦੇ ਆਧੁਨਿਕੀਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਸਵਾਗਤ ਕਰਦੇ ਹਨ ਅਤੇ ਕਹਿੰਦੇ ਹਨ, ''ਇਸ ਨਾਲ ਕਾਰੋਬਾਰ ਵਧੇਗਾ ਅਤੇ ਸਾਡੇ ਕੋਲ ਜ਼ਿਆਦਾ ਕੰਮ ਆਵੇਗਾ।''
ਪਾਰੇਖ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਕੰਮ 'ਚ ਲੱਗੀ ਰਹਿੰਦੀ ਹੈ। ਮਿਸਾਲ ਵਜੋਂ, ਜਦੋਂ ਪਾਰੇਖ ਅਤੇ ਉਨ੍ਹਾਂ ਦੀ ਟੀਮ ਸਾਰੇ ਮ੍ਰਿਤਕਾਂ ਦੀ ਸੂਚਨਾ ਲੱਭ ਲੈਂਦੇ ਹਨ, ਉਸ ਤੋਂ ਬਾਅਦ ਉਹ ਆਪਣੇ ਗਾਹਕਾਂ ਨੂੰ ਵੱਟਸਐਪ 'ਤੇ ਜਨਮਦਿਨ ਅਤੇ ਵਰ੍ਹੇਗੰਢ ਵਰਗੇ ਮੌਕਿਆਂ ਦੀ ਵਧਾਈ ਦਿੰਦੇ ਹਨ।
ਉਹ ਕਹਿੰਦੇ ਹਨ, ''ਮੈਂ ਸਾਰੀਆਂ ਨੂੰ ਸੰਦੇਸ਼ ਭੇਜਣੇ ਹੁੰਦੇ ਹਨ, ਕਈਆਂ ਨੂੰ ਮੈਂ ਤੋਹਫ਼ੇ ਭੇਜਦਾ ਹਾਂ।''
ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ 40 ਹਜ਼ਾਰ ਬੀਮਾ ਧਾਰਕਾਂ ਦੇ ਜੀਵਨ-ਮਰਨ ਦਾ ਰਿਕਾਰਡ ਕਿਵੇਂ ਰੱਖਦੇ ਹਨ ਤਾਂ ਉਨ੍ਹਾਂ ਨੇ ਮਿੰਨੀ ਜਿਹੀ ਹਾਸੀ ਵਿੱਚ ਕਿਹਾ, ''ਇਹ ਰਾਜ਼ ਹੈ।''
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '36d5def5-a82e-45b3-8228-025750a17bc0','assetType': 'STY','pageCounter': 'punjabi.india.story.61344079.page','title': 'ਭਾਰਤੀ ਜੀਵਨ ਬੀਮਾ ਨਿਗਮ ਦੇ ਉਸ ਏਜੰਟ ਦੀ ਕਹਾਣੀ ਜੋ ਕੰਪਨੀ ਦੇ ਚੇਅਰਮੈਨ ਤੋਂ ਵੱਧ ਕਮਾਉਂਦਾ ਹੈ','author': 'ਆਲੋਕ ਜੋਸ਼ੀ','published': '2022-05-07T10:36:07Z','updated': '2022-05-07T10:36:07Z'});s_bbcws('track','pageView');

ਭਾਰਤ ਵਿੱਚ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਕਿਉਂ ਨਹੀਂ ਚੱਲ ਸਕਦਾ
NEXT STORY