ਪੰਜਾਬ ਸਰਕਾਰ ਵੱਲੋਂ ਹਰਸਿਮਰਤ ਕੌਰ ਬਾਦਲ, ਰਜਿੰਦਰ ਕੌਰ ਭੱਠਲ, ਓਪੀ ਸੋਨੀ ਸਣੇ ਕਈ ਹੋਰ ਨੇਤਾਵਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ 7 ਵੱਡੇ ਨੇਤਾਵਾਂ ਦੀ ਸੁਰੱਖਿਆ ਤੋਂ 127 ਪੁਲਿਸ ਕਰਮੀ ਅਤੇ 9 ਗੱਡੀਆਂ ਨੂੰ ਹਟਾ ਦਿੱਤਾ ਹੈ ਅਤੇ ਕਈਆਂ ਦੀ ਸੁਰੱਖਿਆ ਕੈਟੇਗਰੀ ਤੋਂ ਬਾਹਰ ਕੀਤਾ ਗਿਆ ਅਤੇ ਕਈਆਂ ਦੀ ਕੈਟੇਗਰੀ ਬਦਲ ਦਿੱਤੀ ਹੈ।
ਇਸ ਵਿੱਚ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜੈੱਡ ਕੈਟੇਗਰੀ ਦੀ ਸੁਰੱਖਿਆ ਨੂੰ ਘਟਾ ਕੇ ਵਾਈ ਪਲੱਸ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਪੰਜਾਬ ਸਰਕਾਰ ਨੇ ਨਵਜੋਤ ਕੌਰ ਸਿੱਧੂ, ਮਨਪ੍ਰੀਤ ਬਾਦਲ, ਪਰਗਟ ਸਿੰਘ ਸਣੇ 122 ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ ਅਤੇ ਅਪ੍ਰੈਲ ਵਿੱਚ 184 ਸਾਬਕਾ ਮੰਤਰੀਆਂ ਦੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਘਟਾਈ ਗਈ ਸੀ।
ਆਓ ਨਜ਼ਰ ਮਾਰਦੇ ਹਾਂ ਕਿ ਕਿਸ-ਕਿਸ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ
- ਪੰਜਾਬ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਦੇ ਨਾਲ 13 ਪੁਲਿਸ ਵਾਲੇ ਅਤੇ ਇੱਕ ਗੱਡੀ ਸੀ ਪਰ ਹੁਣ ਉਨ੍ਹਾਂ ਨੂੰ ਵਾਈ ਪਲੱਸ ਕੈਟੇਗਰੀ ਦੀ ਸੁਰੱਖਿਆ ਦੇ ਕੇ 22 ਪੁਲਿਸਕਰਮੀ ਅਤੇ ਗੱਡੀ ਵਾਪਿਸ ਲੈ ਲਈ ਹੈ। ਇਸ ਵੇਲੇ ਉਨ੍ਹਾਂ ਕੋਲ 11 ਪੁਲਿਸਕਰਮੀਆਂ ਦੀ ਸੁਰੱਖਿਆ ਹੈ।
- ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਦੀ ਸੁਰੱਖਿਆ ਵਿੱਚੋਂ 19 ਪੁਲਿਸ ਕਰਮੀਆਂ ਨੂੰ ਪੰਜਾਬ ਪੁਲਿਸ ਨੇ ਵਾਪਸ ਬੁਲਾ ਲਿਆ ਹੈ। ਸੋਨੀ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਤਹਿਤ 37 ਪੁਲਿਸ ਵਾਲੇ ਅਤੇ ਇੱਕ ਗੱਡੀ ਸੀ ਅਤੇ ਹੁਣ ਉਨ੍ਹਾਂ ਨਾਲ 18 ਪੁਲਿਸ ਵਾਲੇ ਤਾਇਨਾਤ ਰਹਿਣਗੇ ਅਤੇ ਇਸ ਦੇ ਨਾਲ ਹੀ ਉਹ ਹੁਣ ਕਿਸੇ ਵੀ ਸੁਰੱਖਿਆ ਕੈਟੇਗਰੀ ਵਿੱਚ ਨਹੀਂ ਰਹਿਣਗੇ।
- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਿਸੇ ਵੀ ਸੁਰੱਖਿਆ ਕੈਟੇਗਰੀ ਵਿੱਚ ਨਾ ਰੱਖ ਕੇ ਬਿਨਾਂ ਗੱਡੀ ਸਿਰਫ਼ 4 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਗਈ ਹੈ ਜਦਕਿ ਉਨ੍ਹਾਂ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਤਹਿਤ 22 ਪੁਲਿਸ ਕਰਮੀ ਅਤੇ ਇੱਕ ਗੱਡੀ ਸੀ।
- ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਜੈੱਡ ਕੈਟੇਗਰੀ ਦੀ ਸੁਰੱਖਿਆ ਤੋਂ ਬਾਹਰ ਕਰਦਿਆਂ, 12 ਪੁਲਿਸ ਵਾਲੇ ਅਤੇ ਗੱਡੀ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਨੂੰ ਹੁਣ ਬਿਨਾਂ ਗੱਡੀ ਦੋ ਪੁਲਿਸ ਵਾਲਿਆਂ ਦੀ ਸੁਰੱਖਿਆ ਦਿੱਤੀ ਹੈ।
- ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਵਾਈ ਪਲੱਸ ਸੁਰੱਖਿਆ ਦੇ ਘੇਰੇ ਤੋਂ ਬਾਹਰ ਕਰ ਕੇ 26 ਪੁਲਿਸ ਵਾਲੇ ਤੇ ਗੱਡੀ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਵਾਈ ਕੈਟੇਗਰੀ ਦੀ ਸੁਰੱਖਿਆ ਤਹਿਤ 8 ਪੁਲਿਸ ਕਰਮੀ ਦਿੱਤੇ ਗਏ ਹਨ।
- ਸਾਬਕਾ ਵਿਧਾਇਕ ਰਜਿੰਦਰ ਕੌਰ ਭੱਠਲ ਕੋਲ ਹੁਣ ਕਿਸੇ ਵੀ ਕੈਟੇਗਰੀ ਦੀ ਸੁਰੱਖਿਆ ਨਹੀਂ ਹੈ ਜਦਕਿ ਪਹਿਲਾਂ ਉਨ੍ਹਾਂ ਕੋਲ ਵਾਏ ਪਲੱਸ ਕੈਟੇਗਰੀ ਦੀ ਸੁਰੱਖਿਆ ਤਹਿਤ 36 ਪੁਲਿਸ ਵਾਲੇ ਤੇ ਤਿੰਨ ਗੱਡੀਆਂ ਸਨ, ਜਿਨ੍ਹਾਂ ਵਿੱਚੋਂ 28 ਪੁਲਿਸ ਕਰਮੀ ਅਤੇ ਤਿੰਨੇ ਗੱਡੀਆਂ ਵਾਪਸ ਲੈ ਲਈਆਂ ਗਈਆਂ ਹਨ।
- ਸਾਬਕਾ ਵਿਧਾਇਕ ਨਵਤੇਜ ਚੀਮਾ ਕੋਲੋਂ ਵਾਏ ਪਲੱਸ ਸੁਰੱਖਿਆ ਵਾਪਸ ਲੈਂਦਿਆਂ, 13 ਪੁਲਿਸ ਕਰਮੀ ਤੇ ਇੱਕ ਗੱਡੀ ਵਾਪਸ ਲੈ ਲਈ ਹੈ। ਹੁਣ ਉਹ ਕਿਸੇ ਸੁਰੱਖਿਆ ਕੈਟੇਗਰੀ ਵਿੱਚ ਨਹੀਂ ਹਨ ਤੇ ਉਨ੍ਹਾਂ ਕੋਲ ਬਿਨਾਂ ਗੱਡੀ 2 ਪੁਲਿਸ ਕਰਮੀਆਂ ਦੀ ਸੁਰੱਖਿਆ ਹੈ।
- ਸਾਬਕਾ ਵਿਧਾਇਕ ਕੇਵਲ ਸਿੰਘ ਨੂੰ ਵਾਏ ਪਲੱਸ ਕੈਟੇਗਰੀ ਤੋਂ ਹਟਾ ਕੇ ਸਾਰੀ ਗੱਡੀ ਸਣੇ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਇਹ ਵੀ ਪੜ੍ਹੋ:
https://www.youtube.com/watch?v=CAWm7irYaBE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '699f6adc-e4a8-4b44-8849-ff79558ca84f','assetType': 'STY','pageCounter': 'punjabi.embedded_media.story.61409651.page','title': 'ਹਰਸਿਮਰਤ ਬਾਦਲ, ਜਾਖੜ ਸਣੇ ਕਈ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ','published': '2022-05-11T12:39:48Z','updated': '2022-05-11T12:39:48Z'});s_bbcws('track','pageView');

ਮੋਹਾਲੀ ਬਲਾਸਟ: ਹੁਣ ਤੱਕ ਕੀ-ਕੀ ਹੋਇਆ, 7 ਨੁਕਤਿਆਂ ਰਾਹੀਂ ਸਮਝੋ
NEXT STORY