ਉਸ ਰਾਤ ਹੋਈ ਜੱਦੋਜਹਿਦ ਨੇ ਮੈਨੂੰ ਤੋੜ ਕੇ ਰੱਖ ਦਿੱਤਾ
ਉਸ ਪਿਤਾ ਦੀ ਕਹਾਣੀ ਜਿਸ ''ਤੇ ਤਲਾਕ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਲਈ ਕਾਫੀ ਜ਼ੋਰ ਪਾਇਆ ਗਿਆ ਪਰ ਉਸ ਨੇ ਤਰਜੀਹ ਆਪਣੀ ਧੀ ਦੀ ਪਰਵਰਿਸ਼ ਨੂੰ ਦਿੱਤੀ।
ਦੇਰ ਰਾਤ ਦਾ ਵਕਤ ਸੀ, ਉਸ ਨੇ ਖੁਦ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ ਸੀ। ਮੇਰੀ ਧੀ ਸੌਂ ਰਹੀ ਸੀ, ਇਸ ਲਈ ਮੈਂ ਸ਼ੋਰ ਨਹੀਂ ਮਚਾਉਣਾ ਚਾਹੁੰਦਾ ਸੀ।
ਮੈਂ ਡਰਿਆ ਹੋਇਆ ਸੀ। ਮੇਰੇ ਵਾਰ-ਵਾਰ ਬੇਨਤੀ ਕਰਨ ''ਤੇ ਵੀ ਉਹ ਦਰਵਾਜਾ ਨਹੀਂ ਖੋਲ੍ਹ ਰਹੀ ਸੀ।
ਉਸ ਵੇਲੇ ਮੈਨੂੰ ਲੱਗਿਆ ਕਿ ਮੈਂ ਕੁਝ ਗਲਤ ਕੀਤਾ ਹੈ। ਉਸ ਵੇਲੇ ਮੇਰੀ ਪਤਨੀ ਦਾ ਫੋਨ ਲਗਾਤਾਰ ਵਜ ਰਿਹਾ ਸੀ। ਉਹ ਫੋਨ ਨਹੀਂ ਚੁੱਕ ਰਹੀ ਸੀ।
ਮੈਂ ਜਦੋਂ ਕਾਲ ਚੁੱਕਣ ਲੱਗਾ ਤਾਂ ਉਸ ਨੇ ਮੈਨੂੰ ਰੋਕ ਦਿੱਤਾ ਅਤੇ ਫੋਨ ਮੇਰੇ ਤੋਂ ਖੋਹ ਕੇ ਬਾਥਰੂਮ ਵੱਲ ਭੱਜ ਗਈ ਅਤੇ ਅੰਦਰੋਂ ਕੁੰਡਾ ਲਾ ਲਿਆ।
ਮੈਂ ਘਬਰਾ ਕੇ ਦਰਵਾਜਾ ਤੋੜ ਦਿੱਤਾ ਅਤੇ ਉਸ ਤੋਂ ਫੋਨ ਖੋਹ ਕੇ ਦੇਖਣ ਲੱਗਾ।
ਮੈਂ ਹੈਰਾਨ ਰਹਿ ਗਿਆ, ਉਸ ਨੇ ਉਸ ਨੰਬਰ ''ਤੇ ਮੈਸੇਜ ਭੇਜਿਆ ਹੋਇਆ ਸੀ ਜਿਸ ਤੋਂ ਮਿਸ ਕਾਲਾਂ ਆਈਆਂ ਹੋਈਆਂ ਸਨ।
ਮੈਸੇਜ ਵਿੱਚ ਲਿਖਿਆ ਸੀ, "ਹੁਣ ਮੈਂ ਕਾਲ ਨਹੀਂ ਚੁੱਕਾਂਗੀ ਕਿਉਂਕਿ ਫੋਨ ਮੇਰੇ ਭਰਾ ਕੋਲ ਹੋਵੇਗਾ।''''
''ਮੈਂ ਮਨਾਉਣ ਦੀ ਹਰ ਕੋਸ਼ਿਸ਼ ਕੀਤੀ''
ਇਹ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਕੁਝ ਨਹੀਂ ਕਿਹਾ। ਮੈਨੂੰ ਡਰ ਸੀ ਕਿ ਉਹ ਖੁਦ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਬਾਥਰੂਮ ਵਿੱਚ ਬੰਦ ਕਰ ਸਕਦੀ ਹੈ।
ਅਗਲੀ ਸਵੇਰ ਮੇਰੇ ਦੋ ਕਰੀਬੀ ਦੋਸਤ ਘਰ ਆਏ ਅਤੇ ਉਸ ਨਾਲ ਗੱਲਬਾਤ ਕੀਤੀ। ਇਹ ਦੋਵੇਂ ਵਿਅਕਤੀ ਮੇਰੀ ਪਤਨੀ ਲਈ ਅਣਜਾਣ ਨਹੀਂ ਸਨ। ਉਹ ਕਈ ਵਾਰ ਸਾਡੇ ਝਗੜੇ ਸੁਲਝਾਉਣ ਆਉਂਦੇ ਸਨ।
-------------------
ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਹਨ
ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦ ਦੇ ਵਿਚਾਰ ਅਤੇ ਉਸ ਦੇ ਸਾਹਮਣੇ ਮੌਜੂਦ ਵਿਕਲਪ, ਉਸਦੀਆਂ ਇੱਛਾਵਾਂ, ਉਸਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।
-------------------
ਪਹਿਲਾਂ ਵੀ ਮੇਰੀ ਪਤਨੀ ਝਗੜਾ ਕਰਕੇ ਧੀ ਨਾਲ ਘਰ ਛੱਡ ਕੇ ਚਲੀ ਗਈ ਸੀ
ਉਨ੍ਹਾਂ ਨੇ ਮੇਰੀ ਪਤਨੀ ਨੂੰ ਮੇਰੇ ਨਾਲ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੀ ਬੱਚੀ ਦੀ ਦੁਹਾਈ ਦਿੰਦੇ ਹੋਏ ਕਿਹਾ ਕਿ ਉਸ ਨੂੰ ਬੱਚੀ ਬਾਰੇ ਸੋਚਣਾ ਚਾਹੀਦਾ ਹੈ। ਪੂਰਾ ਪਰਿਵਾਰ ਬਰਬਾਦ ਹੋ ਜਾਵੇਗਾ ਪਰ ਇਸ ਵਾਰ ਉਸਦਾ ਨਿਸ਼ਚਾ ਦ੍ਰਿੜ੍ਹ ਸੀ।
ਉਹ ਅਗਲੇ ਦਿਨ ਘਰ ਛੱਡ ਕੇ ਚਲੀ ਗਈ ਪਰ ਇਸ ਵਾਰ ਧੀ ਨੂੰ ਨਾਲ ਨਹੀਂ ਲੈ ਕੇ ਗਈ ਸੀ। ਉਸ ਨੇ ਧੀ ਨੂੰ ਮੇਰੇ ਕੋਲ ਹੀ ਛੱਡ ਦਿੱਤਾ।
ਮੈਂ ਟੁੱਟ ਚੁੱਕਾ ਸੀ। ਮੈਂ ਇਕੱਲਾ ਮਹਿਸੂਸ ਕਰ ਰਿਹਾ ਸੀ ਪਰ ਇੱਕ ਪਾਸੇ ਮਨ ਵਿੱਚ ਸ਼ਾਂਤੀ ਸੀ ਕਿ ਤਿੰਨ ਸਾਲਾ ਮੇਰੀ ਧੀ ਮੇਰੇ ਕੋਲ ਹੈ। ਅਸੀਂ ਪ੍ਰੇਮ-ਵਿਆਹ ਕੀਤਾ ਸੀ।
ਸਾਨੂੰ ਆਪਣੇ ਵਿਆਹ ਲਈ ਕਾਫੀ ਜੱਦੋਜਹਿਦ ਕਰਨੀ ਪਈ ਸੀ। ਜਦੋਂ ਮੇਰੀ ਧੀ ਤਿੰਨ ਮਹੀਨੇ ਦੀ ਸੀ ਤਾਂ ਮੇਰੀ ਪਤਨੀ ਧੀ ਨਾਲ ਘਰ ਛੱਡ ਕੇ ਚਲੀ ਗਈ ਸੀ। ਮੇਰੇ ਦੋਸਤਾਂ ਦੇ ਸਮਝਾਉਣ ਤੋਂ ਬਾਅਦ ਉਹ ਵਾਪਸ ਆਈ ਸੀ।
ਇਸ ਵਾਰ ਜਦੋਂ ਉਹ ਮੈਨੂੰ ਤੇ ਮੇਰੀ ਧੀ ਨੂੰ ਛੱਡ ਕੇ ਚਲੀ ਗਈ ਤਾਂ ਉਸ ਨੇ ਤਾਲਾਕ ਲਈ ਅਰਜ਼ੀ ਪਾ ਦਿੱਤੀ।
ਅਦਾਲਤ ਵਿੱਚ ਸੁਣਵਾਈ ਦੌਰਾਨ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਧੀ ਦਾ ਉਸ ਦੇ ਪਿਤਾ ਚੰਗਾ ਖਿਆਲ ਰੱਖਣਗੇ।
ਇਹ ਵੀ ਪੜ੍ਹੋ:
''ਮੈਨੂੰ ਧੀ ਦੇ ਵਿਛੋੜੇ ਦਾ ਡਰ ਸੀ''
ਮੈਂ ਤੇ ਮੇਰੇ ਮਾਪੇ ਖੁਸ਼ ਸਨ ਕਿ ਮੇਰੀ ਧੀ ਮੇਰੇ ਨਾਲ ਹੈ। ਪਤਨੀ ਤੋਂ ਵੱਖ ਹੋਣ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਆਪਣੀ ਪਤਨੀ ਨਾਲ ਮੁੜ ਤੋਂ ਰਹਿਣ ਦੇ ਸੁਫਨੇ ਦੇਖਦਾ ਸੀ, ਕਿ ਅਸੀਂ ਤਿੰਨੋ ਫਿਰ ਇਕੱਠੇ ਰਹੀਏ।
ਕਈ ਵਾਰ ਮੈਨੂੰ ਡਰ ਲੱਗਦਾ ਸੀ ਕਿ ਕਿਤੇ ਉਹ ਵਾਪਸ ਆ ਕੇ ਮੇਰੇ ਤੋਂ ਮੇਰੀ ਧੀ ਨਾ ਮੰਗੇ।
ਪਹਿਲਾਂ ਮੈਂ ਤੇ ਮੇਰੀ ਪਤਨੀ ਧੀ ਦੀ ਜ਼ਿੰਮੇਵਾਰੀ ਸਾਂਭਦੇ ਸੀ ਤੇ ਹੁਣ ਮੈਂ ਇਕੱਲਾ ਹੀ ਸੀ। ਹਾਂ ਮੇਰਾ ਪਰਿਵਾਰ ਮੇਰੀ ਮਦਦ ਕਰ ਰਿਹਾ ਹੈ।
ਭਾਵੇਂ ਮੇਰੇ ਮਾਪੇ ਮੇਰੇ ਨਾਲ ਰਹਿ ਰਹੇ ਹਨ ਪਰ ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰੇ ਧੀ ਆਪਣੀ ਮਾਂ ਦੀ ਕਮੀ ਮਹਿਸੂਸ ਕਰੇ।
ਮੈਂ ਕੀਤਾ ਪ੍ਰੇਮ-ਵਿਆਹ ਸੀ ਪਰ ਮੁਸ਼ਕਿਲਾਂ ਹਮੇਸ਼ਾ ਰਹੀਆਂ
ਛੋਟੀ ਉਮਰ ਤੋਂ ਹੀ ਉਸ ਨੂੰ ਇਤਿਹਾਸਕ ਸਥਾਨਾਂ ਵਿੱਚ ਖਾਸੀ ਦਿਲਚਸਪੀ ਹੈ। ਮੈਂ ਉਸ ਨੂੰ ਅਜਿਹੀਆਂ ਥਾਂਵਾਂ ''ਤੇ ਲੈ ਕੇ ਜਾਂਦਾ ਹਾਂ। ਜਦੋਂ ਉੱਥੇ ਕੋਈ ਉਸ ਨੂੰ ਮਾਂ ਬਾਰੇ ਪੁੱਛਦਾ ਹੈ ਤਾਂ ਉਹ ਚੁੱਪ ਹੋ ਜਾਂਦੀ ਹੈ।
ਜੇ ਕੋਈ ਮੇਰੀ ਨਿੰਦਾ ਕਰਦਾ ਹੈ ਤਾਂ ਉਹ ਮੇਰਾ ਬਚਾਅ ਕਰਦੀ ਹੈ। ਜਦੋਂ ਮੈਂ ਪ੍ਰੇਸ਼ਾਨ ਹੁੰਦਾ ਤਾਂ ਉਹ ਮੈਨੂੰ ਸਾਂਭਦੀ ਵੀ ਹੈ ਪਰ ਉਹ ਕਦੇ ਵੀ ਮਾਂ ਬਾਰੇ ਗੱਲ ਨਹੀਂ ਕਰਦੀ।
ਮਾਂ ਬਾਰੇ ਉਸ ਦੀ ਚੁੱਪੀ ਕਈ ਵਾਰ ਮੈਨੂੰ ਫਿਕਰਾਂ ਵਿੱਚ ਪਾਉਂਦੀ ਹੈ। ਭਾਵੇਂ ਉਹ ਮਾਂ ਬਾਰੇ ਨਹੀਂ ਪੁੱਛ ਰਹੀ ਪਰ ਜੇ ਮੇਰੀ ਪਤਨੀ ਸਾਡੇ ਨਾਲ ਹੁੰਦੀ ਤਾਂ ਉਹ ਚੰਗਾ ਮਹਿਸੂਸ ਕਰਦੀ ਅਤੇ ਉਸ ਨਾਲ ਆਪਣੇ ਜਜ਼ਬਾਤ ਸਾਂਝੇ ਕਰਦੀ।
''ਮੈਂ ਹਰ ਸਵਾਲ ਲਈ ਤਿਆਰ ਸੀ''
ਕੁਝ ਸਾਲ ਪਹਿਲਾਂ ਮੇਰੇ ਨਾਲ ਗੰਭੀਰ ਹਾਦਸਾ ਵਾਪਰਿਆ। ਮੈਨੂੰ ਕਾਫੀ ਸੱਟਾਂ ਵੀ ਲੱਗੀਆਂ। ਹਸਪਤਾਲ ਵਿੱਚ ਮੇਰੇ ਇਲਾਜ ਵੇਲੇ ਅਤੇ ਬਾਅਦ ਵਿੱਚ ਘਰ ਵਿੱਚ ਉਸਦੀ ਮੌਜੂਦਗੀ ਨੇ ਮੈਨੂੰ ਮੁਸ਼ਕਿਲ ਹਾਲਾਤ ਤੋਂ ਨਿਕਲਣ ਵਿੱਚ ਕਾਫੀ ਮਦਦ ਕੀਤੀ।
ਉਹ ਮੇਰੀਆਂ ਦਵਾਈਆਂ ਦਾ ਪੂਰਾ ਖਿਆਲ ਰੱਖਦੀ ਸੀ। ਉਹ ਮੇਰੀ ਮਾਂ ਦੀ ਸ਼ੁਗਰ ਦੀ ਦਵਾਈ ਦਾ ਵੀ ਖਿਆਲ ਰੱਖਦੀ ਸੀ ਅਤੇ ਉਨ੍ਹਾਂ ਨੂੰ ਇਨਸੁਲਿਨ ਦੇ ਇੰਜੈਕਸ਼ਨ ਵੀ ਲਾਉਂਦੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕਈ ਵਾਰ ਮੈਨੂੰ ਦੂਜਾ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ। ਸਾਡਾ ਪ੍ਰੇਮ ਵਿਆਹ ਸੀ ਇਸ ਲਈ ਮੈਨੂੰ ਤਲਾਕ ਦੇ ਸਦਮੇ ਤੋਂ ਬਾਹਰ ਨਿਕਲਣ ਵਿੱਚ ਕਾਫੀ ਵਕਤ ਲੱਗਿਆ।
ਹੁਣ ਮੇਰੀ ਧੀ 13 ਸਾਲਾਂ ਦੀ ਹੋ ਗਈ ਸੀ। ਮੇਰੇ ਮਾਪਿਆਂ ਨੂੰ ਉਸ ਦਾ ਮੇਰੇ ਨਾਲ ਸਫ਼ਰ ਕਰਨ ''ਤੇ ਇਤਰਾਜ਼ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇ ਉਸ ਦੇ ਪੀਰੀਅਡਜ਼ ਉਸ ਵਿਚਾਲੇ ਆ ਗਏ ਤਾਂ ਮੈਂ ਹਾਲਾਤ ਨਹੀਂ ਸਾਂਭ ਸਕਾਂਗਾ।
ਮੈਂ ਆਪਣੇ ਜੀਵਨ ਦਾ ਉਦੇਸ਼ ਹੀ ਆਪਣੀ ਧੀ ਨੂੰ ਬਣਾ ਲਿਆ
ਪਰ ਮੈਂ ਇਸ ਲਈ ਵੀ ਤਿਆਰ ਸੀ। ਜੇ ਅਜਿਹਾ ਹੋਇਆ ਤਾਂ ਮੈਂ ਪੀਰੀਅਡਜ਼ ਬਾਰੇ ਉਸ ਨੂੰ ਦੱਸਾਂਗਾ ਜਿਸਦਾ ਹਰ ਕੁੜੀ ਨੂੰ ਹਰ ਮਹੀਨੇ ਸਾਹਮਣਾ ਕਰਨਾ ਪੈਂਦਾ ਹੈ।
ਉਹ ਕਲਪਨਾ ਚਾਵਲਾ ਵਾਂਗ ਪੁਲਾੜ ਵਿਗਿਆਨੀ ਬਣਨਾ ਚਾਹੁੰਦੀ ਹੈ। ਉਹ ਪੜ੍ਹਾਈ ਵਿੱਚ ਵੀ ਚੰਗੀ ਹੈ। ਮੈਨੂੰ ਡਰ ਹੈ ਕਿ ਜੇ ਕਿਤੇ ਮੈਂ ਵਿਆਹ ਕਰਵਾ ਲਿਆ ਤਾਂ ਮੈਂ ਉਸ ਨਾਲ ਜ਼ਿਆਦਾ ਵਕਤ ਨਹੀਂ ਬਿਤਾ ਸਕਾਂਗਾ।
ਮੇਰੇ ਵਿਆਹ ਕਰਵਾਉਣ ''ਤੇ ਮੇਰੀ ਧੀ ਨੂੰ ਇਤਰਾਜ਼ ਨਹੀਂ ਹੋਵੇਗਾ। ਉਹ ਮੇਰੇ ਵਿਆਹ ਵਿੱਚ ਰੁਕਾਵਟ ਨਹੀਂ ਬਣੇਗੀ।
ਉਹ ਲੋਕਾਂ ਵਿੱਚ ਜਲਦੀ ਘੁਲ-ਮਿਲ ਜਾਂਦੀ ਹੈ। ਜ਼ਿਆਦਾਤਰ ਦੂਜੇ ਵਿਆਹ ਵਿੱਚ ਪੁੱਤਰ ਕੁੜੀਆਂ ਤੋਂ ਵੱਧ ਪ੍ਰੇਸ਼ਾਨੀ ਖੜ੍ਹੀ ਕਰਦੇ ਹਨ।
ਇਹ ਵੀ ਪੜ੍ਹੋ:
ਮੈਨੂੰ ਡਰ ਹੈ ਕਿ ਜੇ ਕਿਤੇ ਦੂਜੀ ਔਰਤ ਸਾਡੇ ਪਰਿਵਾਰ ਵਿੱਚ ਆਈ ਤਾਂ ਗਲਤਫਹਿਮੀਆਂ ਖੜ੍ਹੀਆਂ ਹੋ ਸਕਦੀਆਂ ਹਨ।
ਭਾਵੇਂ ਉਹ ਔਰਤ ਧੀ ਦਾ ਚੰਗੀ ਤਰ੍ਹਾਂ ਖਿਆਲ ਵੀ ਰੱਖੇ ਪਰ ਫਿਰ ਵੀ ਉਸ ਦਾ ਅਜਿਹਾ ਕਰਨਾ ਵੀ ਮੈਨੂੰ ਅਜੀਬ ਵੀ ਲੱਗ ਸਕਦਾ ਹੈ।
ਇਹੀ ਕਾਰਨ ਹੈ ਕਿ ਮੈਂ ਦੂਜਾ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ।
ਮੇਰਾ ਧਿਆਨ ਤੇ ਮੇਰੀ ਦਿਲਚਸਪੀ ਕੇਵਲ ਮੇਰੀ ਧੀ ਵੱਲ ਹੈ।
(ਬੀਬੀਸੀ ਪੱਤਰਕਾਰ ਦਸਪਨ ਬਾਲਾਸੁਬਰਾਮਨੀਅਮ ਦੀ ਇੱਕ ਵਿਅਕਤੀ ਨਾਲ ਗੱਲਬਾਤ ''ਤੇ ਆਧਾਰਿਤ ਹੈ। ਇਸ ਕਹਾਣੀ ਨੂੰ ਦੱਸਣ ਵਾਲੇ ਸ਼ਖਸ ਦੀ ਪਛਾਣ ਗੁਪਤ ਰੱਖੀ ਗਈ ਹੈ। ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹਨ)
ਇਹ ਵੀ ਪੜ੍ਹੋ:
https://www.youtube.com/watch?v=ZiTxWYGJr38
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਯੂਐੱਨਓ ਵਿਚ ਹਿੰਦੂ, ਸਿੱਖ਼ਾਂ ਅਤੇ ਬੋਧੀਆਂ ਨਾਲ ਨਫ਼ਤਰੀ ਘਟਨਾਵਾਂ ਦਾ ਜ਼ਿਕਰ ਕਿਵੇਂ ਆਇਆ
NEXT STORY