ਹਿਮਾਚਲ ਦੇ ਊਨਾਂ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਸੋਮਵਾਰ ਨੂੰ 7 ਨੌਜਵਾਨਾ ਡੁੱਬ ਗਏ। ਉਨ੍ਹਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ।
ਇਹਨਾਂ ਦੀ ਉਮਰ 14 ਤੋਂ 18 ਸਾਲ ਦੱਸ ਜਾ ਰਹੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਐੱਸਪੀ ਅਰਜੀਤ ਸਿੰਘ ਨੇ ਦੱਸਿਆ, ''''ਗੋਬਿੰਦ ਸਾਗਰ ਝੀਲ ਤੋਂ ਬਾਬਾ ਗਰੀਬਨਾਥ ਮੰਦਿਰ ਤੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਖ਼ਬਰ ਦੇ ਦਿੱਤੀ ਗਈ ਹੈ।''''
ਜਾਣਕਾਰੀ ਮੁਤਾਬਕ ਕੁੱਲ 11 ਨੌਜਵਾਨ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਜੋ ਝੀਲ ਵਿੱਚ ਨਹਾਉਣ ਲਈ ਗਏ ਸਨ।
ਇਹ ਨੌਜਵਾਨ ਮੁਹਾਲੀ ਅਤੇ ਬਨੂੜ ਇਲਾਕੇ ਨਾਲ ਸਬੰਧਤ ਦੱਸੇ ਦਾ ਰਹੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੱਧ ਪ੍ਰਦੇਸ਼ ਦੇ ਨਿੱਜੀ ਹਸਪਤਾਲ ''ਚ ਭਿਆਨਕ ਅੱਗ, ਹੁਣ ਤੱਕ 8 ਮੌਤਾਂ ਦੀ ਪੁਸ਼ਟੀ
NEXT STORY