ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਨਿੱਜੀ ਹਸਪਤਾਲ ''ਚ ਸੋਮਵਾਰ ਨੂੰ ਅੱਗ ਲੱਗਣ ਨਾਲ 8 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਕਰੀਬ 12 ਲੋਕ ਜ਼ਖਮੀ ਹੋਏ ਹਨ।
ਨਿਊ ਲਾਈਫ ਮਲਟੀਸਪੈਸ਼ਲਿਟੀ ਹਸਪਤਾਲ ''ਚ ਲੱਗੀ ਅੱਗ ਨੂੰ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਗ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈ ਪਰ ਉਸ ਸਮੇਂ ਤੱਕ ਹਸਪਤਾਲ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ। ਅੱਗ ਲੱਗਣ ਨਾਲ ਹਸਪਤਾਲ ਵਿੱਚ ਹਫੜਾ ਦਫੜੀ ਦੀ ਮਹੌਲ ਬਣ ਗਿਆ।
ਜਬਲਪੁਰ ਦੇ ਐਸਪੀ ਸਿਧਾਰਥ ਬਹੁਗੁਣਾ ਨੇ ਅੱਠ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
:
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਇਲਾਜ ਦੇ ਖਰਚ ਵੀ ਸੂਬਾ ਸਰਕਾਰ ਚੁੱਕੇਗੀ।
:
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਆਜ਼ਾਦੀ ਦੇ 75 ਸਾਲ: ਬਦਲਦੀ ਸਿਆਸਤ ਵਿੱਚ ''ਹਿੰਦੂ ਰਾਸ਼ਟਰ'' ਦੀ ਚਰਚਾ ਕਿਉਂ ਹੋ ਰਹੀ ਹੈ
NEXT STORY