ਚੀਨ ਦੇ ਪੂਰਬੀ ਥਿਏਟਰ ਕਮਾਂਡ ਦੇ ਰਾਕੇਟ ਫੋਰਸ ਨੇ ਤਾਇਵਾਨ ਦੇ ਪੂਰਬੀ ਕੰਢੇ ''ਤੇ ਮਿਜ਼ਾਇਲ ਦਾਗ਼ੀ ਹੈ।
ਚੀਨ ਨੇ ਤਾਇਵਾਨ ਦੇ ਉੱਤਰ-ਪੂਰਬੀ ਅਤੇ ਦੱਖਣ-ਪੱਛਮੀ ਸਰਹੱਦ ਨੇੜੇ ਸਮੁੰਦਰ ਵਿੱਚ ਕਈ ਡਾਂਗਫੇਂਗ ਬੈਲੇਸਟਿਕ ਮਿਜ਼ਾਇਲ ਦਾਗ਼ੀ ਹੈ।
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਡਾਂਗਫੇਂਗ ਬੈਲੇਸਟਿਕ ਮਿਜ਼ਾਇਲ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਵਰਤਦੀ ਹੈ।
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਲਾਂਚ ਤੋਂ ਬਾਅਦ ਉਨ੍ਹਾਂ ਨੇ ਆਪਣਾ ਡਿਫੈਂਸ ਸਿਸਟਮ ਸਰਗਰਮ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਦੇ ''ਗ਼ੈਰ-ਜ਼ਿੰਮੇਵਰਾਨਾਂ'' ਕਦਮ ਨੇ ਇਲਾਕੇ ਵਿੱਚ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ।
ਚੀਨ ਵੱਲੋਂ ਪੁਸ਼ਟੀ
ਚੀਨ ਦੇ ਸਰਕਾਰੀ ਮੀਡੀਆ ਨੇ ਵੀ ਮਿਜ਼ਾਇਲ ਦਾਗ਼ਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਪੂਰਬੀ ਥਿਏਟਰ ਕਮਾਂਡ ਦੇ ਰਾਕੇਟ ਫੋਰਸ ਨੇ ਤਾਇਵਾਨ ਦੇ ਪੂਰਬੀ ਕੰਢੇ ''ਤੇ ਮਿਜ਼ਾਇਲ ਦਾਗ਼ੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨਿਸ਼ਾਨਾ ਬਿਲਕੁਲ ਸਟੀਕ ਸੀ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਰਾਸ਼ਟਰਮੰਡਲ ਖੇਡਾਂ 2022: ਨੌਕਰੀ ਨਾ ਮਿਲਣ ਕਾਰਨ ਮਾਯੂਸ ਹੈ ਤਮਗਾ ਜੇਤੂ ਹਰਜਿੰਦਰ ਕੌਰ
NEXT STORY