ਕੁਝ ਸਮਾਂ ਪਹਿਲਾਂ ਰੋਜ਼ ਕਾਲੇਂਬਾ ਨੇ ਇੱਕ ਬਲਾਗ ਪੋਸਟ ਲਿਖੀ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਇੱਕ ਮਸ਼ਹੂਰ ਪੋਰਨ ਵੈੱਬਸਾਈਟ ਤੋਂ ਉਸ ਨੂੰ ਉਸ ਜਿਨਸੀ ਹਮਲੇ ਦੀ ਵੀਡੀਓ ਹਟਵਾਉਣੀ ਕਿੰਨੀ ਮੁਸ਼ਕਿਲ ਹੋਈ ਸੀ, ਜਦੋਂ 14 ਸਾਲ ਦੀ ਉਮਰ ਵਿੱਚ ਉਸ ਦਾ ਬਲਾਤਕਾਰ ਕੀਤਾ ਗਿਆ ਸੀ।
ਉਸ ਤੋਂ ਬਾਅਦ ਦਰਜਨਾਂ ਲੋਕਾਂ ਨੇ ਉਸ ਨੂੰ ਇਹ ਕਹਿਣ ਲਈ ਸੰਪਰਕ ਕੀਤਾ ਕਿ ਉਹ ਅੱਜ ਵੀ ਇਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਰੋਜ਼ ਦੇ ਹਸਪਤਾਲ ਦੇ ਕਮਰੇ ਦੇ ਬਾਹਰ ਜਾਣ ਵਾਲੇ ਦਰਵਾਜ਼ੇ ''ਤੇ ਨਰਸ ਰੁਕੀ ਅਤੇ ਉਸ ਵੱਲ ਮੁੜੀ।
ਉਸ ਨੇ ਕਿਹਾ, "ਮੈਨੂੰ ਅਫ਼ਸੋਸ ਹੈ ਕਿ ਤੁਹਾਡੇ ਨਾਲ ਇਹ ਸਭ ਹੋਇਆ।" ਉਸ ਦੀ ਆਵਾਜ਼ ਕੰਬ ਰਹੀ ਸੀ।
"ਮੇਰੀ ਧੀ ਨਾਲ ਵੀ ਬਲਾਤਕਾਰ ਹੋਇਆ ਸੀ।"
ਰੋਜ਼ ਨੇ ਨਰਸ ਵੱਲ ਦੇਖਿਆ। ਉਹ 40 ਸਾਲ ਦੀ ਉਮਰ ਤੋਂ ਵੱਡੀ ਨਹੀਂ ਹੋਵੇਗੀ। ਰੋਜ਼ ਨੇ ਸੋਚਿਆ, ਉਸ ਦੀ ਧੀ ਵੀ ਮੇਰੀ ਉਮਰ ਦੀ ਹੀ ਹੋਵੇਗੀ।
ਉਸ ਨੇ ਹਮਲੇ ਤੋਂ ਬਾਅਦ ਦੇ ਸਵੇਰ ਵੇਲੇ ਭਾਵਨਾਹੀਣ ਪੁਲਿਸ ਮੁਲਾਜ਼ਮ ਅਤੇ ਕਲੀਨਿਕਲ ਡਾਕਟਰ ਨਾਲ ਹੋਈ ਗੱਲਬਾਤ ਬਾਰੇ ਸੋਚਿਆ।
ਰੋਜ਼ ਨੇ ਜੋ ਕੁਝ ਉਸ ਨੂੰ ਦੱਸਿਆ ਸੀ, ਉਸ ''ਤੇ ਹਰ ਕਿਸੇ ਨੇ ਹਿੰਸਕ, ਰਾਤ ਭਰ ਦੇ ਘੰਟਿਆਂਬੱਧੀ ਹਮਲੇ ਦਾ ਜ਼ਿਕਰ ਕਰਦਿਆਂ "ਕਥਿਤ" ਸ਼ਬਦ ਦੀ ਵਰਤੋਂ ਕੀਤੀ ਸੀ।
ਉਸ ਦੇ ਪਿਤਾ ਅਤੇ ਦਾਦੀ ਨੂੰ ਛੱਡ ਕੇ ਉਸ ਦੇ ਜ਼ਿਆਦਾਤਰ ਰਿਸ਼ਤੇਦਾਰਾਂ ਨੇ ਵੀ ਉਸ ''ਤੇ ਵਿਸ਼ਵਾਸ ਨਹੀਂ ਕੀਤਾ ਸੀ।
ਨਰਸ ਨਾਲ ਗੱਲ ਵੱਖਰੀ ਸੀ। ਰੋਜ਼ ਨੇ ਕਿਹਾ, "ਉਸ ਨੇ ਮੇਰੇ ''ਤੇ ਵਿਸ਼ਵਾਸ ਕੀਤਾ।"
ਇਹ ਉਮੀਦ ਦੀ ਇੱਕ ਛੋਟੀ ਜਿਹੀ ਕਿਰਨ ਸੀ। ਕੋਈ ਪਛਾਣ ਰਿਹਾ ਸੀ ਅਤੇ ਸਵੀਕਾਰ ਕਰ ਰਿਹਾ ਸੀ ਕਿ ਉਸ ਦੇ ਨਾਲ ਕੀ ਹੋਇਆ।
ਉਸ ਦੇ ਮਨ ਅੰਦਰ ਰਾਹਤ ਦੀ ਇੱਕ ਚਿਣਗ ਪੈਦਾ ਹੋਈ, ਜਿਸ ਨਾਲ ਲੱਗਿਆ ਕਿ ਇਹ ਉਸ ਦੇ ਠੀਕ ਹੋਣ ਦੀ ਸ਼ੁਰੂਆਤ ਹੋ ਸਕਦੀ ਹੈ।
ਪਰ ਜਲਦੀ ਹੀ ਸੈਂਕੜੇ ਹਜ਼ਾਰਾਂ ਲੋਕ ਉਸ ਨਾਲ ਬਲਾਤਕਾਰ ਹੁੰਦਾ ਦੇਖਿਆ ਪਰ ਉਸ ਤੋਂ ਉਸ ਨੂੰ ਕੋਈ ਹਮਦਰਦੀ ਨਹੀਂ ਮਿਲੀ।
ਇੱਕ ਦਹਾਕੇ ਬਾਅਦ ਰੋਜ਼ ਕਾਲੇਂਬਾ ਬਾਥਰੂਮ ਦੇ ਸ਼ੀਸ਼ੇ ਅੱਗੇ ਆਪਣੇ ਗੋਡਿਆਂ ਤੱਕ ਲੰਬੇ ਕਾਲੇ ਵਾਲਾਂ ਨੂੰ ਵਾਹ ਰਹੀ ਹੈ, ਆਪਣੀਆਂ ਉਂਗਲਾਂ ਨਾਲ ਘੁੰਮਾ ਕੇ ਵਾਲਾਂ ਦੇ ਕੁਦਰਤੀ ਕੁੰਡਲ ਬਣਾਉਂਦੀ ਹੈ।
ਉਸ ''ਤੇ ਹੋਏ ਹਮਲੇ ਤੋਂ ਬਾਅਦ ਕਈ ਮਹੀਨਿਆਂ ਤੱਕ ਅਜਿਹਾ ਨਹੀਂ ਹੋ ਸਕਿਆ ਸੀ।
ਉਸ ਦੇ ਘਰ ਦੇ ਸਾਰੇ ਸ਼ੀਸ਼ਿਆਂ ਨੂੰ ਕੰਬਲਾਂ ਨਾਲ ਢਕਣਾ ਪਿਆ ਸੀ ਕਿਉਂਕਿ ਉਹ ਆਪਣਾ ਪ੍ਰਤੀਬਿੰਬ ਦੇਖਣਾ ਸਹਾਰ ਨਹੀਂ ਸਕਦੀ ਸੀ।
ਖ਼ੁਦ ਦੀ ਦੇਖਭਾਲ
ਹੁਣ ਉਸ ਦੀ ਉਮਰ 25 ਸਾਲ ਤੋਂ ਵੱਧ ਦੀ ਹੈ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਆਪਣੀ ਸਵੈ-ਸੰਭਾਲ ਖੁਦ ਕਰਦੀ ਹੈ।
ਉਨ੍ਹਾ ਦੀ ਸਵੈ ਸੰਭਾਲ ਵਿੱਚ ਉਸ ਦੇ ਵਾਲਾਂ ਦੀ ਦੇਖਭਾਲ ਕਰਨਾ ਇੱਕ ਹੈ। ਇਨ੍ਹਾਂ ਨੂੰ ਕੰਘੀ ਕਰਨ ਵਿੱਚ ਸਮਾਂ ਅਤੇ ਮਿਹਨਤ ਲੱਗਦੀ ਹੈ।
ਉਹ ਜਾਣਦੀ ਹੈ ਕਿ ਉਨ੍ਹਾ ਦੇ ਵਾਲ ਸੁੰਦਰ ਹਨ। ਲੋਕ ਹਰ ਵੇਲੇ ਇਨ੍ਹਾਂ ''ਤੇ ਟਿੱਪਣੀ ਕਰਦੇ ਹਨ।
ਹਰ ਸਵੇਰ ਉਹ ਆਪਣੇ ਆਪ ਲਈ ਇੱਕ ਕੋਕੋ ਦਾ ਕੱਪ ਬਣਾਉਂਦੀ ਹੈ। ਇਹ ਚਾਕਲੇਟ ਦਾ ਇੱਕ ਸ਼ੁੱਧ ਜਾਂ ਕੱਚਾ ਰੂਪ ਹੈ। ਜਿਸ ਬਾਰੇ ਉਹ ਮੰਨਦੀ ਹੈ ਕਿ ਉਸ ਵਿੱਚ ਉਪਚਾਰ ਦੇ ਗੁਣ ਮੌਜੂਦ ਹੁੰਦੇ ਹਨ।
ਉਹ ਇੱਕ ਡਾਇਰੀ ਵਿੱਚ ਆਪਣੇ ਟੀਚਿਆਂ ਨੂੰ ਲਿਖਦੀ ਹੈ। ਉਹ ਜਾਣਬੁੱਝ ਕੇ ਉਸ ਨੂੰ ਵਰਤਮਾਨ ਕਾਲ ਵਿੱਚ ਲਿਖਦੀ ਹੈ।
ਉਸ ਦਾ ਇੱਕ ਟੀਚਾ ਹੈ, "ਮੈਂ ਇੱਕ ਉੱਤਮ ਡਰਾਈਵਰ ਹਾਂ। ਮੈਂ ਰੌਬਰਟ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਵਿੱਚ ਹਾਂ।"
ਇੱਕ ਹੋਰ ਹੈ, "ਮੈਂ ਇੱਕ ਮਹਾਨ ਮਾਂ ਹਾਂ।"
ਗੱਲ ਕਰਨ ਲਈ ਬੈਠੀ ਹੋਈ ਰੋਜ਼ ਵਾਲਾਂ ਨੂੰ ਆਪਣੇ ਮੋਢਿਆਂ ''ਤੇ ਫੈਲਾਉਂਦੀ ਹੈ। ਇਹ ਉਸ ਦੇ ਸਰੀਰ ਦੇ ਜ਼ਿਆਦਾਤਰ ਹਿੱਸੇ ਨੂੰ ਢਕ ਲੈਂਦੇ ਹਨ।
ਓਹਾਈਓ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਵੱਡੀ ਹੋਈ ਰੋਜ਼ ਦਾ ਸੌਣ ਤੋਂ ਪਹਿਲਾਂ ਇਕੱਲੇ ਸੈਰ ਕਰਨ ਲਈ ਜਾਣਾ ਅਸਾਧਾਰਨ ਗੱਲ ਨਹੀਂ ਸੀ।
ਰੌਨ ਕਾਲੇਮਬਾ ਮੁਤਾਬਕ ਰੋਜ਼ ਕੋਲ "ਗੁੰਡਿਆਂ ਦੀ ਡਿਜੀਟਲ ਭੀੜ" ਸੀ
ਉਸ ਨੇ ਤਾਜ਼ੀ ਹਵਾ ਅਤੇ ਸ਼ਾਂਤੀ ਦਾ ਆਨੰਦ ਲਿਆ, ਇਸ ਨੇ ਉਸ ਨੂੰ ਤਰੋਤਾਜ਼ਾ ਕਰ ਦਿੱਤਾ। 2009 ਦੀਆਂ ਗਰਮੀਆਂ ਦੀ ਉਹ ਸ਼ਾਮ 14 ਸਾਲ ਦੀ ਰੋਜ਼ ਲਈ ਆਮ ਵਾਂਗ ਹੀ ਸ਼ੁਰੂ ਹੋਈ।
ਪਰ ਫਿਰ ਹਨੇਰੇ ਵਿੱਚੋਂ ਇੱਕ ਆਦਮੀ ਪ੍ਰਗਟ ਹੋਇਆ। ਚਾਕੂ ਦੀ ਨੋਕ ''ਤੇ ਉਸ ਨੇ ਉਸ ਨੂੰ ਕਾਰ ਵਿੱਚ ਬਿਠਾ ਦਿੱਤਾ।
ਕਾਰ ਦੀ ਯਾਤਰੀ ਸੀਟ ''ਤੇ ਇੱਕ ਦੂਜਾ ਆਦਮੀ ਬੈਠਾ ਸੀ, ਜਿਸ ਦੀ ਉਮਰ ਲਗਭਗ 19 ਸਾਲ ਸੀ।
ਰੋਜ਼ ਨੇ ਉਸ ਨੂੰ ਸ਼ਹਿਰ ਦੇ ਆਸ ਪਾਸ ਦੇਖਿਆ ਸੀ।
ਉਹ ਉਸ ਨੂੰ ਸ਼ਹਿਰ ਦੇ ਦੂਜੇ ਪਾਸੇ ਇੱਕ ਘਰ ਵਿੱਚ ਲੈ ਗਏ ਅਤੇ 12 ਘੰਟਿਆਂ ਤੱਕ ਉਸ ਨਾਲ ਬਲਾਤਕਾਰ ਕੀਤਾ। ਜਦੋਂ ਕਿ ਤੀਜੇ ਵਿਅਕਤੀ ਨੇ ਇਸ ਹਮਲੇ ਦੇ ਕੁਝ ਹਿੱਸਿਆਂ ਦੀ ਵੀਡਿਓ ਬਣਾਈ।
ਰੋਜ਼ ਸਦਮੇ ਵਿੱਚ ਸੀ। ਉਹ ਮੁਸ਼ਕਿਲ ਨਾਲ ਸਾਹ ਲੈ ਰਹੀ ਸੀ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੀ ਖੱਬੀ ਲੱਤ ''ਤੇ ਚਾਕੂ ਮਾਰ ਦਿੱਤਾ। ਉਸ ਦੇ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ। ਉਹ ਬੇਹੋਸ਼ ਹੋ ਕੇ ਡਿੱਗ ਪਈ।
ਕੁਝ ਸਮੇਂ ਬਾਅਦ ਇੱਕ ਆਦਮੀ ਨੇ ਲੈਪਟਾਪ ਕੱਢਿਆ ਅਤੇ ਰੋਜ਼ ਨੂੰ ਦੂਜੀਆਂ ਔਰਤਾਂ ''ਤੇ ਕੀਤੇ ਹਮਲਿਆਂ ਦੀਆਂ ਵੀਡੀਓਜ਼ ਦਿਖਾਈਆਂ। ਉਹ ਕਹਿੰਦੀ ਹੈ, "ਮੈਂ ਫਸਟ ਨੇਸ਼ਨਜ਼ ਦੀ ਨਸਲ ਤੋਂ ਸਾਂ।"
"ਹਮਲਾਵਰ ਗੋਰੇ ਸਨ ਅਤੇ ਉਸ ਦੀ ਸ਼ਕਤੀ ਸੰਰਚਨਾ ਸਪੱਸ਼ਟ ਸੀ। ਪੀੜਤਾਂ ਵਿੱਚੋਂ ਕੁਝ ਗੋਰੀਆਂ ਔਰਤਾਂ ਸਨ, ਪਰ ਬਹੁਤ ਸਾਰੀਆਂ ਅਲੱਗ-ਅਲੱਗ ਰੰਗਾਂ ਦੀਆਂ ਔਰਤਾਂ ਸਨ।"
ਬਾਅਦ ਵਿੱਚ ਉਸ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਪਣੇ ਆਪ ਨੂੰ ਹੋਸ਼ ਵਿੱਚ ਲਿਆਉਣ ਲਈ ਮਜਬੂਰ ਕਰਦੇ ਹੋਏ, ਰੋਜ਼ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ।
ਉਸ ਨੇ ਕਿਹਾ ਕਿ ਜੇ ਉਹ ਉਸ ਨੂੰ ਛੱਡ ਦੇਣਗੇ, ਤਾਂ ਉਹ ਉਸ ਦੀ ਪਛਾਣ ਉਜਾਗਰ ਨਹੀਂ ਕਰੇਗੀ। ਉਸ ਨੂੰ ਕਦੇ ਕੁਝ ਨਹੀਂ ਹੋਵੇਗਾ, ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ।
ਉਸ ਨੂੰ ਕਾਰ ਵਿੱਚ ਵਾਪਸ ਬਿਠਾ ਕੇ ਉਸ ਆਦਮੀਆਂ ਨੇ ਉਸ ਨੂੰ ਘਰ ਤੋਂ ਲਗਭਗ ਅੱਧੇ ਘੰਟੇ ਦੀ ਪੈਦਲ ਦੂਰੀ ''ਤੇ ਇੱਕ ਗਲੀ ਵਿੱਚ ਸੁੱਟ ਦਿੱਤਾ।
ਦਰਵਾਜ਼ੇ ਕੋਲੋਂ ਲੰਘਦਿਆਂ, ਉਸ ਨੇ ਹਾਲ ਦੇ ਸ਼ੀਸ਼ੇ ਵਿੱਚ ਆਪਣਾ ਆਪਾ ਦੇਖਿਆ। ਉਸ ਦੇ ਸਿਰ ਵਿੱਚ ਇੱਕ ਜ਼ਖ਼ਮ ਤੋਂ ਖੂਨ ਵਹਿ ਰਿਹਾ ਸੀ।
ਉਸ ਦੇ ਪਿਤਾ ਰੌਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਦੁਪਹਿਰ ਦਾ ਖਾਣਾ ਖਾਣ ਲਈ ਲਿਵਿੰਗ ਰੂਮ ਵਿੱਚ ਸਨ।
ਉਸ ਦੇ ਚਾਕੂ ਮਾਰਨ ਨਾਲ ਹੋਏ ਜ਼ਖਮ ਤੋਂ ਅਜੇ ਵੀ ਖੂਨ ਵਹਿ ਰਿਹਾ ਸੀ। ਉਸ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਕੀ ਹੋਇਆ ਸੀ।
ਰੋਜ਼ ਨੇ ਕਿਹਾ, "ਮੇਰੇ ਡੈਡੀ ਨੇ ਪੁਲਿਸ ਨੂੰ ਫੋਨ ਕੀਤਾ। ਉਸ ਨੇ ਤੁਰੰਤ ਮੈਨੂੰ ਦਿਲਾਸਾ ਦਿੱਤਾ, ਪਰ ਬਾਕੀਆਂ ਨੇ ਕਿਹਾ ਕਿ ਮੈਂ ਦੇਰ ਰਾਤ ਘਰੋਂ ਬਾਹਰ ਨਿਕਲ ਕੇ ਘਟਨਾ ਨੂੰ ਖੁਦ ਸੱਦਾ ਦਿੱਤਾ।"
''ਮੈਨੂੰ ਹੱਦ ਤੋਂ ਪਰੇ ਕੁੱਟਿਆ ਗਿਆ''
ਹਸਪਤਾਲ ਵਿੱਚ ਰੋਜ਼ ਤੋਂ ਇੱਕ ਪੁਰਸ਼ ਡਾਕਟਰ ਅਤੇ ਪੁਰਸ਼ ਪੁਲਿਸ ਅਧਿਕਾਰੀ ਨੇ ਪੁੱਛਗਿੱਛ ਕੀਤੀ।
ਉਹ ਅੱਗੇ ਦੱਸਦੀ ਹੈ, "ਉਸ ਦੋਵਾਂ ਨੇ ਮੇਰੇ ਨਾਲ ਤੱਥ ਪ੍ਰਾਪਤ ਕਰਨ ਲਈ ਰੁੱਖੇ ਜਿਹੇ ਢੰਗ ਨਾਲ ਗੱਲਬਾਤ ਕੀਤੀ। ਉਸ ਵਿੱਚ ਕੋਈ ਦਯਾ ਨਹੀਂ ਸੀ, ਕੋਈ ਨਿੱਘ ਨਹੀਂ ਸੀ।"
ਪੁਰਸ਼ ਪੁਲਿਸ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਕੀ ਇਹ ਸਹਿਮਤੀ ਨਾਲ ਸ਼ੁਰੂ ਹੋਇਆ ਸੀ। ਉਸ ਨੇ ਸੋਚਿਆ ਕਿ ਕੀ ਇਹ ''ਨਾਈਟ ਵਾਈਲਡ'' ਹੋ ਗਈ ਸੀ। ਰੋਜ਼ ਹੈਰਾਨ ਰਹਿ ਗਈ।
"ਮੈਨੂੰ ਹੱਦ ਤੋਂ ਪਰੇ ਕੁੱਟਿਆ ਗਿਆ। ਚਾਕੂ ਮਾਰਿਆ ਗਿਆ, ਖੂਨ ਵਹਿ ਰਿਹਾ ਹੈ…।"
ਰੋਜ਼ ਨੇ ਉਸ ਨੂੰ ਕਿਹਾ ਕਿ ਨਹੀਂ, ਇਹ ਸਹਿਮਤੀ ਨਾਲ ਨਹੀਂ ਸੀ। ਉਹ ਅਜੇ ਵੀ ਉਸ ਤੋਂ ਦੁਖੀ ਹੈ ਜਿਸ ਵਿੱਚੋਂ ਉਹ ਗੁਜ਼ਰੀ ਹੈ। ਉਸ ਨੇ ਪਰੇਸ਼ਾਨ ਹੋ ਕੇ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ''ਤੇ ਕਿਸ ਨੇ ਹਮਲਾ ਕੀਤਾ ਸੀ।
ਪੁਲਿਸ ਕੋਲ ਜਾਂਚ ਅੱਗੇ ਵਧਾਉਣ ਲਈ ਕੋਈ ਸੁਰਾਗ ਨਹੀਂ ਸੀ। ਜਦੋਂ ਅਗਲੇ ਦਿਨ ਰੋਜ਼ ਨੂੰ ਛੱਡਿਆ ਗਿਆ, ਤਾਂ ਉਸ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ।
ਉਹ ਇਹ ਕਲਪਨਾ ਕਰਨ ਵਿੱਚ ਅਸਮਰੱਥ ਸੀ ਕਿ ਉਹ ਹੁਣ ਆਮ ਜੀਵਨ ਕਿਵੇਂ ਜੀ ਸਕਦੀ ਹੈ। ਉਸ ਦੇ ਭਰਾ ਨੇ ਉਸ ਨੂੰ ਸਮੇਂ ਸਿਰ ਬਚਾ ਲਿਆ।
ਕੁਝ ਮਹੀਨਿਆਂ ਬਾਅਦ ਰੋਜ਼ ਮਾਈਸਪੇਸ ਬ੍ਰਾਊਜ਼ ਕਰ ਰਹੀ ਸੀ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਸਕੂਲ ਦੇ ਕਈ ਸਾਥੀ ਇੱਕ ਲਿੰਕ ਸਾਂਝਾ ਕਰ ਰਹੇ ਹਨ।
ਉਸ ਨੂੰ ਵੀ ਟੈਗ ਕੀਤਾ ਗਿਆ ਸੀ। ਇਸ ''ਤੇ ਕਲਿੱਕ ਕਰਨ ''ਤੇ ਰੋਜ਼ ਪੋਰਨੋਗ੍ਰਾਫੀ-ਸ਼ੇਅਰਿੰਗ ਸਾਈਟ, ਪੋਰਨਹਬ ''ਤੇ ਪਹੁੰਚ ਗਈ ਸੀ।
ਜਦੋਂ ਉਸ ਨੇ ਆਪਣੇ ''ਤੇ ਹੋਏ ਹਮਲੇ ਦੀਆਂ ਕਈ ਵੀਡੀਓਜ਼ ਦੇਖੀਆਂ ਤਾਂ ਉਸ ਦਾ ਸਿਰ ਚਕਰਾ ਗਿਆ।
ਰੋਜ਼ ਨੇ ਦੱਸਿਆ, "ਵੀਡੀਓਜ਼ ਦੇ ਸਿਰਲੇਖ ਸਨ ''ਟੀਨ ਵਰ ਕਰਾਇੰਗ ਐਂਡ ਗੈਟਿੰਗ ਸਲੈਪਡ ਅਰਾਉਂਡ'', ''ਟੀਨ ਗੈਟਿੰਗ ਡਿਸਟਰੌਇਡ'', ''ਪਾਸਡ ਆਊਟ ਟੀਨ''।"
"ਇੱਕ ਵੀਡਿਓ ਨੂੰ 4,00,000 ਤੋਂ ਵੱਧ ਵਾਰ ਦੇਖਿਆ ਗਿਆ ਸੀ।"
"ਸਭ ਤੋਂ ਖਰਾਬ ਵੀਡੀਓਜ਼ ਉਹ ਸਨ ਜਿੱਥੇ ਮੈਂ ਬੇਹੋਸ਼ ਹੋ ਗਈ ਸੀ। ਆਪਣੇ ਆਪ ''ਤੇ ਹਮਲਾ ਹੁੰਦਾ ਦੇਖਣਾ ਜਿੱਥੇ ਮੈਂ ਹੋਸ਼ ਵਿੱਚ ਵੀ ਨਹੀਂ ਸੀ, ਸਭ ਤੋਂ ਦੁਖਦਾਈ ਸੀ।"
ਉਸ ਨੇ ਤੁਰੰਤ ਫੈਸਲਾ ਲਿਆ ਕਿ ਉਹ ਆਪਣੇ ਪਰਿਵਾਰ ਨੂੰ ਵੀਡੀਓਜ਼ ਬਾਰੇ ਨਹੀਂ ਦੱਸੇਗੀ।
ਉਸ ਵਿੱਚੋਂ ਬਹੁਤਿਆਂ ਨੇ ਵੈਸੇ ਵੀ ਉਸ ਦਾ ਸਮਰਥਨ ਨਹੀਂ ਕੀਤਾ ਸੀ। ਉਸ ਨੂੰ ਦੱਸਣ ਨਾਲ ਕੁਝ ਹਾਸਲ ਨਹੀਂ ਹੋਵੇਗਾ।
ਕੁਝ ਹੀ ਦਿਨਾਂ ਵਿੱਚ ਇਹ ਸਪੱਸ਼ਟ ਹੋ ਗਿਆ ਸੀ ਕਿ ਸਕੂਲ ਵਿੱਚ ਉਸ ਦੇ ਜ਼ਿਆਦਾਤਰ ਸਾਥੀਆਂ ਨੇ ਵੀਡੀਓਜ਼ ਦੇਖੇ ਸਨ।
ਉਹ ਦੱਸਦੀ ਹੈ, "ਮੇਰੀ ਬੁਲਿੰਗ ਕੀਤੀ ਗਈ। ਲੋਕ ਕਹਿਣਗੇ ਕਿ ਮੈਂ ਇਸ ਲਈ ਜ਼ਿੰਮੇਵਾਰ ਹਾਂ। ਮੈਂ ਮਰਦਾਂ ਨੂੰ ਉਕਸਾਇਆ ਸੀ। ਕਿ ਮੈਂ ਚਰਿੱਤਰਹੀਣ ਹਾਂ।"
ਕੁਝ ਲੜਕਿਆਂ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਉਸ ਤੋਂ ਦੂਰ ਰਹਿਣ ਲਈ ਕਿਹਾ ਸੀ, ਜੇਕਰ ਉਸ ਨੇ ਉਸ ਨੂੰ ਵਰਗਲਾਇਆ ਤਾਂ ਫਿਰ ਉਹ ਉਸ ''ਤੇ ਬਲਾਤਕਾਰ ਦਾ ਦੋਸ਼ ਲਗਾਏਗੀ।
ਉਹ ਕਹਿੰਦੀ ਹੈ, "ਪੀੜਤ ਨੂੰ ਦੋਸ਼ੀ ਠਹਿਰਾਉਣਾ ਲੋਕਾਂ ਲਈ ਸੌਖਾ ਹੁੰਦਾ ਹੈ।"
ਰੋਜ਼ ਦਾ ਕਹਿਣਾ ਹੈ ਕਿ ਉਸ ਨੇ 2009 ਵਿੱਚ ਛੇ ਮਹੀਨਿਆਂ ਵਿੱਚ ਕਈ ਵਾਰ ਪੋਰਨਹਬ ਨੂੰ ਈਮੇਲ ਕਰਕੇ ਵੀਡੀਓਜ਼ ਨੂੰ ਹਟਾਉਣ ਲਈ ਕਿਹਾ, "ਮੈਂ ਪੋਰਨਹਬ ਨੂੰ ਭੀਖ ਮੰਗਣ ਵਰਗੀਆਂ ਈਮੇਲਾਂ ਭੇਜੀਆਂ। ਮੈਂ ਉਸ ਨੂੰ ਬੇਨਤੀ ਕੀਤੀ। ਮੈਂ ਲਿਖਿਆ, "ਮੈਂ ਨਾਬਾਲਗ ਹਾਂ, ਇਹ ਮੇਰੇ ''ਤੇ ਜਿਨਸੀ ਹਮਲਾ ਸੀ, ਕਿਰਪਾ ਕਰਕੇ ਇਸ ਨੂੰ ਹਟਾ ਦਿਓ।"
ਉਸ ਨੂੰ ਉੱਥੋਂ ਕੋਈ ਜਵਾਬ ਨਹੀਂ ਮਿਲਿਆ ਅਤੇ ਵੀਡੀਓ ਲਾਈਵ ਰਹੀਆਂ।
ਉਹ ਯਾਦ ਕਰਦੀ ਹੈ, "ਉਸ ਸਾਲ ਦੇ ਬਾਅਦ ਮੈਂ ਆਪਣੇ ਆਪ ਪਿੱਛੇ ਹਟ ਗਈ। ਮੈਂ ਇਸ ਤੋਂ ਦੂਰ ਹੋ ਗਈ। ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਮੈਂ ਸੁੰਨ ਹੋ ਗਈ। ਮੈਂ ਆਪਣੇ ਆਪ ਨੂੰ ਸੰਭਾਲਿਆ।"
ਉਹ ਹਰ ਅਜਨਬੀ ਜਿਸ ਨੇ ਉਸ ਵੱਲ ਦੇਖਿਆ, ਬਾਰੇ ਸੋਚਦੀ ਸੀ ਜੇ ਉਸ ਨੇ ਉਹ ਵੀਡੀਓਜ਼ ਦੇਖੇ ਹੋਏ।
"ਕੀ ਉਹ ਇਸ ਤੋਂ ਬਾਹਰ ਆ ਗਏ ਸਨ? ਕੀ ਉਸ ਨੇ ਮੇਰਾ ਬਲਾਤਕਾਰ ਹੁੰਦਾ ਦੇਖ ਕੇ ਆਨੰਦ ਲਿਆ ਸੀ?"
ਉਹ ਆਪਣੇ-ਆਪ ਨੂੰ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੀ ਸੀ। ਇਸੇ ਲਈ ਉਸ ਨੇ ਸ਼ੀਸ਼ਿਆਂ ਨੂੰ ਕੰਬਲਾਂ ਨਾਲ ਢੱਕ ਦਿੱਤਾ। ਉਹ ਆਪਣੇ ਦੰਦਾਂ ਨੂੰ ਹਨੇਰੇ ਵਿੱਚ ਹੀ ਬੁਰਸ਼ ਕਰਦੀ ਸੀ।
ਉਹ ਹਰ ਸਮੇਂ ਇਹ ਸੋਚਦੀ ਰਹਿੰਦੀ ਸੀ ਕਿ ਵੀਡੀਓ ਕੌਣ ਦੇਖ ਰਿਹਾ ਹੈ। ਫਿਰ ਉਸ ਨੂੰ ਇੱਕ ਵਿਚਾਰ ਆਇਆ।
ਉਸ ਨੇ ਇੱਕ ਵਕੀਲ ਵਜੋਂ ਆਪਣੀ ਇੱਕ ਨਵੀਂ ਈਮੇਲ ਆਈਡੀ ਬਣਾਈ ਅਤੇ ਪੋਰਨਹਬ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦੇਣ ਵਾਲੀ ਇੱਕ ਈਮੇਲ ਭੇਜੀ।
"48 ਘੰਟਿਆਂ ਦੇ ਅੰਦਰ ਵੀਡੀਓ ਗਾਇਬ ਹੋ ਗਏ।"
ਕਈ ਮਹੀਨਿਆਂ ਬਾਅਦ ਰੋਜ਼ ਨੇ ਕਾਉਂਸਲਿੰਗ ਲੈਣੀ ਸ਼ੁਰੂ ਕੀਤੀ। ਅੰਤ ਵਿੱਚ ਉਸ ਨੇ ਮਨੋਵਿਗਿਆਨੀ ਨੂੰ ਆਪਣੇ ਹਮਲਾਵਰਾਂ ਦੀ ਪਛਾਣ ਦਾ ਖੁਲਾਸਾ ਕੀਤਾ, ਜੋ ਉਸ ਲਈ ਪੁਲਿਸ ਨੂੰ ਰਿਪੋਰਟ ਕਰਨ ਲਈ ਪਾਬੰਦ ਸੀ।
ਪਰ ਉਸ ਨੇ ਆਪਣੇ ਪਰਿਵਾਰ ਜਾਂ ਪੁਲਿਸ ਨੂੰ ਵੀਡੀਓ ਬਾਰੇ ਕੁਝ ਨਹੀਂ ਦੱਸਿਆ। ਪੁਲਿਸ ਨੇ ਰੋਜ਼ ਅਤੇ ਉਸ ਦੇ ਪਰਿਵਾਰ ਤੋਂ ਬਿਆਨ ਲਏ। ਹਮਲਾਵਰਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਰੋਜ਼ ਨੇ ਸੈਕਸ ਲਈ ਸਹਿਮਤੀ ਦਿੱਤੀ ਸੀ।
ਇਸ ਲਈ ਮੁਲਜ਼ਮਾਂ ''ਤੇ ਬਲਾਤਕਾਰ ਦਾ ਇਲਜ਼ਾਮ ਨਹੀਂ ਲਗਾਇਆ ਗਿਆ, ਬਲਕਿ "ਨਾਬਾਲਗ ਨਾਲ ਅਪਰਾਧ ਕਰਨ ਵਿੱਚ ਯੋਗਦਾਨ", ਕੁਕਰਮ ਅਤੇ ਮੁਅੱਤਲ ਸਜ਼ਾ ਦਿੱਤੀ ਗਈ ਸੀ।
(ਮੁਅੱਤਲ ਸਜ਼ਾ (suspended sentence) ਇੱਕ ਕਾਨੂੰਨੀ ਵਿਵਸਥਾ ਹੈ ਜਿਸ ਵਿੱਚ ਇੱਕ ਵਿਅਕਤੀ ਜੋ ਕਿਸੇ ਅਪਰਾਧ ਲਈ ਦੋਸ਼ੀ ਪਾਇਆ ਜਾਂਦਾ ਹੈ, ਨੂੰ ਜੇਲ੍ਹ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਪਰ ਭਵਿੱਖ ਵਿੱਚ ਉਸ ਅਪਰਾਧ ਲਈ ਸਜ਼ਾ ਦਿੱਤੀ ਜਾ ਸਕਦੀ ਹੈ ਜੇਕਰ ਉਹ ਇੱਕ ਨਿਸ਼ਚਿਤ ਸਮੇਂ ਦੌਰਾਨ ਕੋਈ ਹੋਰ ਅਪਰਾਧ ਕਰਦਾ ਹੈ।)
ਹਮਲੇ ਤੋਂ ਬਾਅਦ ਧੀ ਬਦਲ ਗਈ
ਰੋਜ਼ ਅਤੇ ਉਸ ਦੇ ਪਰਿਵਾਰ ਕੋਲ ਸਖ਼ਤ ਸਜ਼ਾ ਦਿਵਾਉਣ ਲਈ ਲੜਨ ਲਈ ਊਰਜਾ ਜਾਂ ਸਰੋਤ ਨਹੀਂ ਸਨ। ਇਹ ਸਪੱਸ਼ਟ ਹੈ ਕਿ ਰੌਜਨ ਕਾਲੇਂਬਾ ਬਹੁਤ ਕੁਝ ਸੋਚਦੇ ਹਨ ਕਿ ਪਿਛਲੇ ਸਾਰੇ ਸਾਲਾਂ ਵਿੱਚ ਉਸ ਦੀ ਧੀ ਨਾਲ ਕੀ ਹੋਇਆ ਸੀ।
ਉਹ ਸੋਚਦੇ ਹਨ ਕਿ ਜੇ ਉਹ ਕੁਝ ਜ਼ਿਆਦਾ ਜਾਣਦੇ ਹੁੰਦੇ ਤਾਂ ਉਹ ਅਲੱਗ ਢੰਗ ਨਾਲ ਕੀ ਕਰ ਸਕਦੇ ਸੀ।
ਹਮਲੇ ਤੋਂ ਬਾਅਦ ਉਨ੍ਹਾਂ ਦੀ ਧੀ ਬਦਲ ਗਈ। ਉਸ ਦੀ ਸਥਿਤੀ ਇੱਕ ਹੁਸ਼ਿਆਰ ਵਿਦਿਆਰਥਣ ਤੋਂ ਕਲਾਸਾਂ ਤੋਂ ਗਾਇਬ ਹੋਣ ਵਾਲੀ ਲੜਕੀ ਤੱਕ ਬਦਲ ਗਈ।
ਉਹ ਸ਼ਾਇਦ ਹੀ ਕਦੇ ਆਪਣਾ ਹੋਮਵਰਕ ਕਰਦੀ ਸੀ। ਅਸੀਂ ਉਸ ਦੇ ਘਰ ਦੇ ਨੇੜੇ ਇੱਕ ਪਾਰਕ ਵਿੱਚ ਬੈਠੇ ਸੀ ਜਿੱਥੇ ਰੌਨ ਅਕਸਰ ਜਾਂਦੇ ਸਨ। ਉਹ ਅਤੇ ਰੋਜ਼ ਕਈ ਵਾਰ ਇਕੱਠੇ ਪਿਕਨਿਕ ਬੈਂਚ ''ਤੇ ਬਾਈਬਲ ਦੇ ਅੰਸ਼ ਪੜ੍ਹਦੇ ਸਨ। ਉਹ ਅਤੀਤ ਬਾਰੇ ਬਹੁਤੀ ਗੱਲ ਨਹੀਂ ਕਰਦੇ ਹਨ।
ਉਹ ਕਹਿੰਦੇ ਹਨ, "ਅਜਿਹਾ ਲੱਗਦਾ ਹੈ ਜਿਵੇਂ ਪੂਰੀ ਦੁਨੀਆ ਨੇ ਉਸ ਨੂੰ ਨੀਵਾਂ ਦਿਖਾਇਆ। ਉਸ ਨਾਲ ਹੋਇਆ ਦੁਰਵਿਵਹਾਰ ਅਜਿਹਾ ਸੀ ਜਿਵੇਂ ਇਹ ਹਰ ਕਿਸੇ ਲਈ ਇੱਕ ਵੱਡਾ ਮਜ਼ਾਕ ਸੀ। ਇਸ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਲੋਕਾਂ ਨੇ ਉਸ ਨੂੰ ਹਰ ਕਦਮ ਹੇਠਾਂ ਜਾਣ ਦਿੱਤਾ।"
ਰੌਨ ਨੇ ਪੋਰਨਹਬ ਵੀਡੀਓਜ਼ ਬਾਰੇ 2019 ਵਿੱਚ ਹੀ ਸੁਣਿਆ ਸੀ, ਜਦੋਂ ਰੋਜ਼ ਵੱਲੋਂ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਸਾਂਝਾ ਕੀਤਾ ਇੱਕ ਬਲਾਗ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਿਆ ਸੀ।
ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਸ ਦੀ ਧੀ ਦਾ ਬਲਾਤਕਾਰ ਇੰਨੇ ਸਾਰੇ ਲੋਕਾਂ ਨੇ ਦੇਖਿਆ ਸੀ ਅਤੇ ਨਾ ਹੀ ਇਹ ਕਿ ਉਸ ਦੇ ਸਕੂਲ ਦੇ ਸਾਥੀਆਂ ਨੇ ਉਸ ਦਾ ਮਜ਼ਾਕ ਉਡਾਇਆ ਸੀ।
ਰੌਨ ਯਾਦ ਕਰਦਾ ਹੈ, "ਜਦੋਂ ਮੈਂ ਸਕੂਲ ਵਿੱਚ ਸੀ ਤਾਂ ਮੈਂ ਅੱਠਵੀਂ ਜਮਾਤ ਵਿੱਚ ਇੱਕ ਕੁੜੀ ਨੂੰ ਜਾਣਦਾ ਸੀ। ਲੋਕ ਉਸ ਨੂੰ ਕੁੱਟਣ ਲਈ ਚੁੱਕ ਲੈਂਦੇ ਸਨ। ਸਾਡੇ ਵਿੱਚੋਂ ਕੋਈ ਵੀ ਕੁਝ ਨਹੀਂ ਕਹਿੰਦਾ ਸੀ, ਬਸ ਅਸੀਂ ਅਜਿਹਾ ਹੁੰਦਾ ਦੇਖਦੇ ਰਹਿੰਦੇ ਸੀ।"
"ਮੈਂ ਸਾਲਾਂ ਬਾਅਦ ਉਸ ਦੇ ਕੋਲ ਗਿਆ ਅਤੇ ਉਸ ਨੇ ਸੋਚਿਆ ਕਿ ਮੈਂ ਵੀ ਬੁਲਿੰਗ ਕਰਨ ਵਾਲਾ ਹਾਂ, ਕਿਉਂਕਿ ਮੈਂ ਬਸ ਖੜ੍ਹ ਜਾਂਦਾ ਸੀ ਅਤੇ ਅਜਿਹਾ ਹੁੰਦਾ ਦੇਖਦਾ ਸੀ।"
ਕੀ ਉਹ ਸੋਚਦਾ ਹੈ ਕਿ ਰੋਜ਼ ਨਾਲ ਵੀ ਇਹੀ ਹੋਇਆ ਹੈ?
"ਹਾਂ, ਪਰ ਇਹ ਉਸ ਲਈ ਹੋਰ ਵੀ ਮਾੜਾ ਸੀ। ਉਸ ਕੋਲ ਬੁਲੀਜ਼ ਦੀ ਇੱਕ ਡਿਜੀਟਲ ਭੀੜ ਵੀ ਸੀ। ਕੁਝ ਚੁੱਪ ਅਤੇ ਕੁਝ ਗਾਲ੍ਹਾਂ ਕੱਢਣ ਵਾਲੇ। ਉਸ ਦੀ ਇੱਕ ਅਲੱਗ ਦੁਨੀਆ ਹੈ।"
ਉਪਨਾਮ ਦੀ ਵਰਤੋਂ
ਅਗਲੇ ਕੁਝ ਸਾਲਾਂ ਵਿੱਚ ਰੋਜ਼ ਡਿਜੀਟਲ ਦੁਨੀਆ ਵਿੱਚੋਂ ਅਲੋਪ ਹੋ ਜਾਵੇਗੀ।
ਉਸ ਨੇ ਖੁਦ ਨੂੰ ਲੇਖਣੀ ਵਿੱਚ ਝੋਂਕ ਦਿੱਤਾ, ਖੁਦ ਨੂੰ ਬਲੌਗ ਅਤੇ ਸੋਸ਼ਲ ਮੀਡੀਆ ''ਤੇ ਜ਼ਾਹਰ ਕਰਦੇ ਹੋਏ, ਕਦੇ ਉਹ ਉਪਨਾਮ ਦੀ ਵਰਤੋਂ ਕਰਦੀ ਹੈ ਅਤੇ ਕਦੇ ਆਪਣੇ ਅਸਲੀ ਨਾਮ ਦੀ ਵਰਤੋਂ ਕਰਦੀ ਹੈ।
2019 ਵਿੱਚ ਇੱਕ ਦਿਨ, ਜਦੋਂ ਉਹ ਆਪਣੇ ਸੋਸ਼ਲ ਮੀਡੀਆ ਫੀਡ ਨੂੰ ਸਕ੍ਰੋਲ ਕਰ ਰਹੀ ਸੀ ਤਾਂ ਉਸ ਨੇ ਪੋਰਨਹਬ ਬਾਰੇ ਬਹੁਤ ਸਾਰੀਆਂ ਪੋਸਟਾਂ ਦੇਖੀਆਂ।
ਲੋਕ ਮਧੂ-ਮੱਖੀਆਂ ਦੀ ਸੰਭਾਲ ਲਈ ਦਾਨ ਕਰਨ, ਬੋਲ਼ੇ ਦਰਸ਼ਕਾਂ ਲਈ ਕੈਪਸ਼ਨ ਸੁਵਿਧਾਵਾਂ ਜੋੜਨ, ਘਰੇਲੂ ਹਿੰਸਾ ਚੈਰਿਟੀ ਦੀ ਸਹਾਇਤਾ ਲਈ ਦਾਨ ਕਰਨ ਅਤੇ ਤਕਨੀਕੀ ਉਦਯੋਗ ਵਿੱਚ ਦਾਖਲ ਹੋਣ ਵਾਲੀਆਂ ਔਰਤਾਂ ਲਈ 25,000 ਡਾਲਰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਇਸ ਦੀ ਪ੍ਰਸ਼ੰਸਾ ਕਰ ਰਹੇ ਸਨ।
ਪੋਰਨਹਬ ਦੇ ਅਨੁਸਾਰ 2019 ਵਿੱਚ ਇਸ ਦੀ ਵੈੱਬਸਾਈਟ ''ਤੇ 42 ਬਿਲੀਅਨ ਵਿਜ਼ਿਟ ਹੋਈ। ਰੋਜ਼ਾਨਾ ਦੀ ਔਸਤ ਲਗਭਗ 115 ਮਿਲੀਅਨ ਦੇ ਨਾਲ ਪਿਛਲੇ ਸਾਲ ਨਾਲੋਂ 8.5 ਬਿਲੀਅਨ ਦਾ ਵਾਧਾ ਹੋਇਆ। ਪ੍ਰਤੀ ਸਕਿੰਟ 1,200 ਵਾਰ ਸਰਚ ਹੋਈ।
ਰੋਜ਼ ਕਹਿੰਦੀ ਹੈ, "ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਪੋਰਨਹਬ ਨੂੰ ਮਿਸ ਕਰਨਾ ਅਸੰਭਵ ਹੈ। "ਉਸ ਨੇ ਖੁਦ ਨੂੰ ਪੋਰਨ ਤੋਂ ਪਾਰ ਕਰਦੇ ਹੋਏ, ਆਪਣੇ ਆਪ ਨੂੰ ਇੱਕ ''ਵੋਕ'' ਮਿਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਵਧੀਆ ਕੰਮ ਕੀਤਾ ਹੈ।"
"ਪਰ ਮੇਰੀ ਵੀਡਿਓਜ਼ ਦੇ ਸਿਰਲੇਖਾਂ ਵਰਗੀਆਂ ਵੀਡੀਓਜ਼ ਅਜੇ ਵੀ ਸਾਈਟ ''ਤੇ ਹਨ। ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਕੀ ਉੱਥੇ ਬਲਾਤਕਾਰ ਹੁੰਦੇ ਹਨ ਅਤੇ ਪੀੜਤਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ।"
ਵਾਇਰਲ ਬਲੌਗ ਪੋਸਟ ਵਿੱਚ ਰੋਜ਼ ਨੇ ਆਪਣੇ ਬਲਾਤਕਾਰ ਦਾ ਵਿਸਤ੍ਰਿਤ ਬਿਰਤਾਂਤ ਸਾਂਝਾ ਕੀਤਾ।
ਉਸ ਨੇ ਪੋਰਨਹਬ ਬਾਰੇ ਉਦੋਂ ਤੱਕ ਉਸ ਨੂੰ ਅਣਸੁਣਿਆ ਕਰਨ ਬਾਰੇ ਦੱਸਿਆ ਜਦੋਂ ਤੱਕ ਉਸ ਨੇ ਵਕੀਲ ਹੋਣ ਦਾ ਦਿਖਾਵਾ ਨਹੀਂ ਕੀਤਾ।
ਦਰਜਨਾਂ ਔਰਤਾਂ ਅਤੇ ਕੁਝ ਮਰਦਾਂ ਨੇ ਉਸ ਦੀ ਪੋਸਟ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਈਟ ''ਤੇ ਉਸ ਦਾ ਜਿਨਸੀ ਸ਼ੋਸ਼ਣ ਦਿਖਾਉਣ ਵਾਲੇ ਵੀਡੀਓ ਵੀ ਸਾਹਮਣੇ ਆਏ ਹਨ।
ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਪੋਰਨਹਬ ਨੇ ਕਿਹਾ, "ਇਹ ਭਿਆਨਕ ਦੋਸ਼ 2009 ਦੇ ਹਨ, ਪੋਰਨਹਬ ਨੂੰ ਇਸ ਦੇ ਮੌਜੂਦਾ ਮਾਲਕਾਂ ਵੱਲੋਂ ਹਾਸਲ ਕਰਨ ਤੋਂ ਕਈ ਸਾਲ ਪਹਿਲਾਂ ਦੇ। ਇਸ ਲਈ ਸਾਡੇ ਕੋਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਸ ਵੇਲੇ ਇਸ ਮਾਮਲੇ ਨਾਲ ਕਿਵੇਂ ਨਜਿੱਠਿਆ ਗਿਆ ਸੀ।"
"ਮਾਲਕੀ ਵਿੱਚ ਤਬਦੀਲੀ ਤੋਂ ਬਾਅਦ ਪੋਰਨਹਬ ਨੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦਾ ਟਾਕਰਾ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ।"
"ਜਦੋਂ ਅਣਅਧਿਕਾਰਤ ਅਤੇ ਗ਼ੈਰ-ਕਾਨੂੰਨੀ ਸਮੱਗਰੀ ਨਾਲ ਸਿੱਝਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਪੋਰਨਹਬ ਨੇ ਇੰਡਸਟਰੀ ਦੇ ਸਭ ਤੋਂ ਸਖ਼ਤ ਸੁਰੱਖਿਆ ਉਪਾਅ ਅਤੇ ਨੀਤੀਆਂ ਨੂੰ ਲਗਾਤਾਰ ਲਾਗੂ ਕੀਤਾ ਹੈ।"
"ਕੰਪਨੀ ਵੋਬਾਈਲ (Vobile) ਦੀ ਵਰਤੋਂ ਕਰਦੀ ਹੈ ਜੋ ਇੱਕ ਅਤਿ-ਆਧੁਨਿਕ ਥਰਡ-ਪਾਰਟੀ ਫਿੰਗਰਪ੍ਰਿੰਟਿੰਗ ਸੌਫਟਵੇਅਰ ਹੈ। ਇਹ ਅਣਅਧਿਕਾਰਤ ਸਮੱਗਰੀ ਨਾਲ ਸੰਭਾਵੀ ਮਿਲਾਨ ਲਈ ਕਿਸੇ ਵੀ ਨਵੇਂ ਅਪਲੋਡ ਨੂੰ ਸਕੈਨ ਕਰਦਾ ਹੈ।"
"ਇਸ ਨਾਲ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੀ ਮੂਲ ਵੀਡੀਓ ਪਲੈਟਫਾਰਮ ''ਤੇ ਵਾਪਸ ਨਾ ਆਵੇ।"
ਇਹ ਪੁੱਛਣ ''ਤੇ ਕਿ ਰੋਜ਼ ਦੇ ਬਲਾਤਕਾਰ ਵਾਲੇ ਅਪਲੋਡ ਕੀਤੇ ਗਏ ਵੀਡਿਓਜ਼ ਦੇ ਸਿਰਲੇਖਾਂ ਵਾਲੇ ਵੀਡਿਓਜ਼ ਅਜੇ ਵੀ ਕਿਉਂ ਪੋਰਨਹਬ ''ਤੇ ਐਕਟਿਵ ਹਨ ਜਿਵੇਂ ''ਟੀਨ ਅਬਿਊਜ਼ ਵਾਹਿਲ ਸਲੀਪਿੰਗ'', ''ਡਰੰਕ ਟੀਨ ਅਬਿਊਜ਼ ਸਲੀਪਿੰਗ'' ਅਤੇ ''ਐਕਸਟ੍ਰੀਮ ਟੀਨ ਅਬਿਊਜ਼''।
ਇਸ ''ਤੇ ਕੰਪਨੀ ਨੇ ਕਿਹਾ, "ਅਸੀਂ ਜਿਨਸੀ ਪ੍ਰਗਟਾਵੇ ਦੇ ਸਾਰੇ ਰੂਪਾਂ ਦੀ ਇਜਾਜ਼ਤ ਦਿੰਦੇ ਹਾਂ ਜੋ ਸਾਡੀਆਂ ਵਰਤੋਂ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹਨ।"
"ਜਦੋਂ ਕਿ ਕੁਝ ਲੋਕਾਂ ਨੂੰ ਇਹ ਫੈਂਟਸੀ/ਕਲਪਨਾ ਅਣਉਚਿਤ ਲੱਗ ਸਕਦੀ ਹੈ, ਪਰ ਉਹ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਨੂੰ ਲੁਭਾਉਂਦੀ ਵੀ ਹੈ।"
"ਇਹ ਬੋਲਣ ਦੀ ਆਜ਼ਾਦੀ ਦੇ ਵੱਖ-ਵੱਖ ਕਾਨੂੰਨਾਂ ਰਾਹੀਂ ਸੁਰੱਖਿਅਤ ਹਨ।"
ਪੋਰਨਹਬ ਨੇ 2015 ਵਿੱਚ "ਗੈਰ-ਸਹਿਮਤੀ ਵਾਲੀ ਸਮੱਗਰੀ ਹਟਾਉਣ ਦੀ ਪ੍ਰਣਾਲੀ" ਦੀ ਸ਼ੁਰੂਆਤ ਕੀਤੀ। ਪਰ ਵੈੱਬਸਾਈਟ ''ਤੇ ਦੁਰਵਿਵਹਾਰ ਦੀਆਂ ਵੀਡੀਓਜ਼ ਦੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਪਿਛਲੇ ਸਾਲ ਅਕਤੂਬਰ ਵਿੱਚ ਫਲੋਰੀਡਾ ਦੇ 30 ਸਾਲਾ ਕ੍ਰਿਸਟੋਫਰ ਜੌਹਨਸਨ ''ਤੇ 15 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਸੀ। ਇਸ ਦੀਆਂ ਵੀਡੀਓਜ਼ ਪੋਰਨਹਬ ''ਤੇ ਪੋਸਟ ਕੀਤੀਆਂ ਗਈਆਂ ਸਨ।
ਇਸ ਮਾਮਲੇ ਦੇ ਸਬੰਧ ਵਿੱਚ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਪੋਰਨਹਬ ਨੇ ਕਿਹਾ ਕਿ ਉਸ ਦੀ ਨੀਤੀ ਹੈ, "ਅਣਅਧਿਕਾਰਤ ਸਮੱਗਰੀ ਹਟਾਉਣਾ ਬਾਰੇ ਜਿਵੇਂ ਹੀ ਸਾਨੂੰ ਪਤਾ ਲੱਗਦਾ ਹੈ, ਅਸੀਂ ਹਟਾ ਦਿੰਦੇ ਹਾਂ। ਇਸ ਮਾਮਲੇ ਵਿੱਚ ਵੀ ਬਿਲਕੁਲ ਉਹੀ ਕੀਤਾ ਗਿਆ ਸੀ।"
2019 ਵਿੱਚ ਪੋਰਨਹਬ ਨੇ ''ਗਰਲਜ਼ ਡੂ ਪੋਰਨ'' ਨਾਂ ਦੇ ਇੱਕ ਚੈਨਲ ਨੂੰ ਵੀ ਇਸ ਤੋਂ ਹਟਾ ਦਿੱਤਾ, ਜਦੋਂ 22 ਔਰਤਾਂ ਨੇ ਵੀਡੀਓ ਵਿੱਚ ਹਿੱਸਾ ਲੈਣ ਲਈ ਮਜਬੂਰ ਕਰਨ ਲਈ ਕੇਸ ਦਾਇਰ ਕੀਤਾ ਅਤੇ ਚੈਨਲ ਦੇ ਮਾਲਕਾਂ ''ਤੇ ਜਿਨਸੀ ਤਸਕਰੀ ਦਾ ਦੋਸ਼ ਲਗਾਇਆ।
ਸੰਕੇਤਕ ਤਸਵੀਰ
ਰੋਜ਼ ਕਹਿੰਦੀ ਹੈ, "ਲੋਕ ਇਹ ਕਹਿ ਸਕਦੇ ਹਨ ਕਿ ਇੱਕ ਦਹਾਕੇ ਪਹਿਲਾਂ ਮੇਰੇ ਨਾਲ ਜੋ ਹੋਇਆ, ਉਹ ਅੱਜ ਦੀ ਹਕੀਕਤ ਨਹੀਂ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ।"
"ਔਰਤਾਂ ਨੇ ਮੇਰਾ ਬਲੌਗ ਦੇਖਣ ਤੋਂ ਬਾਅਦ ਮੈਨੂੰ ਦੱਸਿਆ ਹੈ ਕਿ ਇਹ ਅਜੇ ਵੀ ਹੋ ਰਿਹਾ ਹੈ। ਅਤੇ ਇਹ ਪੱਛਮੀ ਦੇਸ਼ਾਂ ਦੀਆਂ ਔਰਤਾਂ ਹਨ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਹੈ।"
"ਇਸ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਵੀਡੀਓਜ਼ ਨੂੰ ਦੇਖਿਆ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੱਧ ਪੂਰਬ ਅਤੇ ਏਸ਼ੀਆ ਵਿੱਚ ਵੱਡੇ ਪੱਧਰ ''ਤੇ ਪੋਰਨ ਦੇਖਿਆ ਜਾਂਦਾ ਹੈ।"
"ਇਹ ਅਜਿਹੇ ਸਥਾਨ ਹਨ ਜਿੱਥੇ ਪੀੜਤ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਨਾਲ ਹੋਇਆ ਦੁਰਵਿਵਹਾਰ ਸ਼ੇਅਰ ਕੀਤਾ ਜਾ ਰਿਹਾ ਹੈ।"
ਬੀਬੀਸੀ ਨੇ ਰੋਜ਼ ਨੂੰ ਈਮੇਲ ਕਰਨ ਵਾਲੀ ਇੱਕ ਔਰਤ ਨਾਲ ਵੀ ਗੱਲ ਕੀਤੀ।
ਉਸ ਨਾਲ ਦੁਰਵਿਵਹਾਰ ਦਿਖਾਉਣ ਵਾਲੀ ਇੱਕ ਵੀਡੀਓ ਕਈ ਸਾਲਾਂ ਤੱਕ ਇੱਕ ਛੋਟੀ ਸਾਈਟ ''ਤੇ ਰਹੀ, ਭਾਵੇਂ ਉਸ ਨੇ ਕੰਪਨੀ ਨੂੰ ਕਈ ਈਮੇਲ ਭੇਜੀਆਂ, ਅਤੇ ਵੀਡੀਓ ਦੇ ਹੇਠਾਂ ਕੁਮੈਂਟ ਬਾਕਸ ਵਿੱਚ ਇੱਕ ਪੋਸਟ ਵੀ ਕੀਤੀ।
ਕੈਲੀਫੋਰਨੀਆ ਦੀ ਰਹਿਣ ਵਾਲੀ ਇਸ ਔਰਤ ਦਾ ਕਹਿਣਾ ਹੈ ਕਿ ਵੀਡੀਓ ਨੂੰ ਡਾਊਨਲੋਡ ਕਰਕੇ ਹੋਰ ਪੋਰਨ ਸਾਈਟਾਂ ''ਤੇ ਵੀ ਸ਼ੇਅਰ ਕੀਤਾ ਗਿਆ ਹੈ।
ਵੈੱਬਸਾਈਟ ਦੇ ਵਕੀਲਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦੇ ਮੁਵਕਿਲਾਂ ਨੂੰ "ਅਜਿਹੀ ਕਿਸੇ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।"
ਇਸ ਦੇ ਬਾਅਦ ਬੀਬੀਸੀ ਨੇ ਵੀਡੀਓ ਦਾ ਲਿੰਕ ਦਿੱਤਾ, ਨਾਲ ਹੀ ਇਸ ਨੂੰ ਹਟਾਉਣ ਦੀ ਬੇਨਤੀ ਕਰਨ ਵਾਲੀ ਔਰਤ ਦੁਆਰਾ ਕੀਤੇ ਕੁਮੈਂਟ ਦੇ ਸਕਰੀਨ ਸ਼ੌਟਸ ਵੀ ਦਿੱਤੇ।
ਅੰਤ ਵਿੱਚ ਅਗਲੇ ਦਿਨਾਂ ਵਿੱਚ ਇਸ ਵੀਡਿਓ ਨੂੰ ਹਟਾ ਦਿੱਤਾ ਗਿਆ। ਪੋਰਨ ਸਾਈਟਾਂ ਦੀ ਜਾਂਚ ਕਰਨ ਵਾਲੇ ਇੱਕ ਸਮੂਹ ''ਨੌਟ ਯੌਅਰ ਪੋਰਨ'' ਦੀ ਕੇਟ ਆਈਜ਼ੈਕਸ ਕਹਿੰਦੀ ਹੈ, "2009 ਵਿੱਚ ਰੋਜ਼ ਦੇ ਨਾਲ ਜੋ ਹੋਇਆ ਉਹ ਨਾ ਸਿਰਫ਼ ਪੋਰਨਹਬ ''ਤੇ ਹੀ ਬਲਕਿ ਅੱਜ ਵੀ ਕਈ ਫ੍ਰੀ ਸਟ੍ਰੀਮਿੰਗ ਪੋਰਨ ਸਾਈਟਾਂ ''ਤੇ ਹੋ ਰਿਹਾ ਹੈ।"
"ਨਿੱਜੀ ਤੌਰ ''ਤੇ ਸਥਾਪਤ ਛੋਟੀਆਂ ਪੋਰਨ ਸਾਈਟਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ, ਪਰ ਪੋਰਨਹਬ ਵਰਗੀਆਂ ਵੱਡੀਆਂ ਵਪਾਰਕ ਸਾਈਟਾਂ ਨੂੰ ਜਵਾਬਦੇਹ ਠਹਿਰਾਉਣ ਦੀ ਜ਼ਰੂਰਤ ਹੈ ਜੋ ਉਹ ਇਸ ਵੇਲੇ ਨਹੀਂ ਹਨ। ਉਸ ''ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ।"
ਕਥਿਤ ਰਿਵੈਂਜ ਪੋਰਨੋਗ੍ਰਾਫੀ ਜੋ ਇੱਕ ਪ੍ਰਕਾਰ ਦਾ ਫੋਟੋ-ਆਧਾਰਿਤ ਜਿਨਸੀ ਸ਼ੋਸ਼ਣ ਹੈ, 2015 ਤੋਂ ਇੰਗਲੈਂਡ ਅਤੇ ਵੇਲਜ਼ ਵਿੱਚ ਇੱਕ ਸਜ਼ਾ ਯੋਗ ਅਪਰਾਧ ਹੈ।
ਕਨੂੰਨ ਇਸ ਨੂੰ "ਕਿਸੇ ਹੋਰ ਵਿਅਕਤੀ ਦੀ ਸਹਿਮਤੀ ਦੇ ਬਿਨਾਂ ਅਤੇ ਬਦਨਾਮੀ ਜਾਂ ਮੁਸੀਬਤ ਪੈਦਾ ਕਰਨ ਦੇ ਉਦੇਸ਼ ਨਾਲ ਨਿੱਜੀ, ਜਿਨਸੀ ਸਮੱਗਰੀ, ਜਾਂ ਤਾਂ ਫੋਟੋਆਂ ਜਾਂ ਵੀਡੀਓਜ਼ ਸਾਂਝਾ ਕਰਨਾ" ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
ਇਸ ਵਿੱਚ ਦੋ ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈ। ਹਾਲਾਂਕਿ, ਇਸ ਸਮੱਗਰੀ ਨੂੰ ਸਾਂਝਾ ਕਰਨ ਵਾਲੇ ਪਲੈਟਫਾਰਮਾਂ ਨੂੰ ਹੁਣ ਤੱਕ ਜਵਾਬਦੇਹ ਨਹੀਂ ਠਹਿਰਾਇਆ ਗਿਆ ਹੈ।
ਆਈਜ਼ੈਕਸ ਦਾ ਕਹਿਣਾ ਹੈ, "ਪੋਰਨ ਸਾਈਟਾਂ ਨੂੰ ਪਤਾ ਹੈ ਕਿ ਉਸ ਦੇ ਪਲੈਟਫਾਰਮਾਂ ''ਤੇ ਪਰੇਸ਼ਾਨ ਕਰਨ ਵਾਲੀ ਅਤੇ ਗੈਰ-ਸਹਿਮਤੀ ਵਾਲੀ ਸਮੱਗਰੀ ਉਪਲੱਬਧ ਹੈ।"
"ਉਹ ਜਾਣਦੇ ਹਨ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਜਿਸ ਨਾਲ ਅਸੀਂ ਫੈਂਟਿਸੀ ਰੋਲ ਪਲੇਅ, ਜਾਂ ਨਕਲੀ ਪ੍ਰੋਡਕਸ਼ਨ ਦ੍ਰਿਸ਼ਾਂ, ਜਾਂ ਅਸਲ ਦੁਰਵਿਵਹਾਰ ਨੂੰ ਅਲੱਗ ਕਰ ਸਕੀਏ।"
ਉਸ ਨੇ ਨੌਟ ਯੌਅਰ ਪੋਰਨ ਉਦੋਂ ਸਥਾਪਿਤ ਕੀਤਾ ਜਦੋਂ ਉਸ ਦੀ ਇੱਕ ਸਹੇਲੀ (ਜੋ ਉਸ ਸਮੇਂ 16 ਸਾਲ ਤੋਂ ਘੱਟ ਸੀ) ਦਾ ਇੱਕ ਸੈਕਸ ਵੀਡੀਓ ਪੋਰਨਹਬ ''ਤੇ ਅਪਲੋਡ ਕੀਤਾ ਗਿਆ ਸੀ।
ਕੇਟ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਬ੍ਰਿਟੇਨ ਵਿੱਚ 50 ਤੋਂ ਵੱਧ ਔਰਤਾਂ ਉਸ ਕੋਲ ਇਹ ਕਹਿਣ ਲਈ ਆਈਆਂ ਹਨ ਕਿ ਪੋਰਨੋਗ੍ਰਾਫੀ ਸਾਈਟਾਂ ''ਤੇ ਉਸ ਦੀ ਸਹਿਮਤੀ ਤੋਂ ਬਿਨਾਂ ਜਿਨਸੀ ਵੀਡੀਓ ਪੋਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤੀਹ ਨੂੰ ਪੋਰਨਹਬ ''ਤੇ ਅਪਲੋਡ ਕੀਤਾ ਗਿਆ ਸੀ।
ਉਹ ਇਹ ਵੀ ਦੱਸਦੀ ਹੈ ਕਿ ਪੋਰਨਹਬ ਅਤੇ ਹੋਰ ਵੈੱਬਸਾਈਟਾਂ ਦਰਸ਼ਕਾਂ ਨੂੰ ਆਪਣੇ ਕੰਪਿਊਟਰ ''ਤੇ ਵੀਡੀਓ ਡਾਊਨਲੋਡ ਕਰਨ ਦੇ ਸਮਰੱਥ ਬਣਾਉਂਦੀਆਂ ਹਨ, ਬੇਸ਼ੱਕ ਵੀਡੀਓ ਨੂੰ ਇੱਕ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੋਵੇ।
ਪਰ ਇਨ੍ਹਾਂ ਵਿੱਚੋਂ ਕਿਸੇ ਵੀ ਉਪਭੋਗਤਾ ਲਈ ਇਸ ਨੂੰ ਸ਼ੇਅਰ ਕਰਨਾ ਜਾਂ ਕਿਸੇ ਹੋਰ ਸਾਈਟ ''ਤੇ ਅਪਲੋਡ ਕਰਨਾ ਆਸਾਨ ਹੈ। ਨੌਟ ਯੌਅਰ ਪੋਰਨ ਯੂਕੇ ਵਿੱਚ ਉਸ ਕਾਨੂੰਨਾਂ ਲਈ ਮੁਹਿੰਮ ਚਲਾ ਰਿਹਾ ਹੈ ਜੋ ਬਿਨਾਂ ਸਹਿਮਤੀ ਵਾਲੇ ਅਸ਼ਲੀਲ ਵੀਡਿਓਜ਼ ਨੂੰ ਸ਼ੇਅਰ ਕਰਨਾ ਸਜ਼ਾ ਯੋਗ ਅਪਰਾਧ ਬਣਾ ਦੇਵੇ।
ਰੋਜ਼ ਨੂੰ ਭਵਿੱਖ ਤੋਂ ਉਮੀਦ ਹੈ। ਆਪਣੀ ਉਮਰ ਦੇ 20ਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਉਹ ਆਪਣੇ ਪ੍ਰੇਮੀ ਰੌਬਰਟ ਨੂੰ ਮਿਲੀ। ਜਿਸ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਨਾਲ ਚਰਚਾ ਕਰਨ ਅਤੇ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਗੱਲ ਕਰਨ ਵਿੱਚ ਮਦਦ ਮਿਲੀ।
ਉਸ ਨੂੰ ਉਮੀਦ ਹੈ ਕਿ ਉਹ ਵਿਆਹ ਕਰਨਗੇ ਅਤੇ ਉਸ ਦੀ ਇੱਕ ਬੇਟੀ ਹੋਵੇਗੀ। ਉਸ ਦਾ ਪਿਟਬੁਲ ਨਸਲ ਦਾ ਕੁੱਤਾ ''ਬੇਲਾ'' ਉਸ ਦੀ ਤਾਕਤ ਦਾ ਇੱਕ ਸਰੋਤ ਹੈ।
ਉਹ ਕਹਿੰਦੀ ਹੈ, "ਮੈਂ ਪਿਟਬੁਲਾਂ ਦੇ ਆਲੇ-ਦੁਆਲੇ ਹੀ ਵੱਡੀ ਹੋਈ ਹਾਂ। ਉਸ ਦੀ ਪਛਾਣ ਹਮਲਾਵਰ ਹੋਣਾ ਹੋ ਸਕਦੀ ਹੈ, ਪਰ ਉਹ ਬਹੁਤ ਪਿਆਰੇ ਹਨ।"
ਉਹ ਅੱਗੇ ਸਪੱਸ਼ਟ ਕਰਦੀ ਹੈ, "ਉਹ ਹਮਲਾਵਰ ਤਾਂ ਹੀ ਹੁੰਦੇ ਹਨ ਜੇ ਮਨੁੱਖਾਂ ਦੁਆਰਾ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ।"
ਰੋਜ਼ ਕਹਿੰਦੀ ਹੈ, "ਕਈ ਮਾਅਨਿਆਂ ਵਿੱਚ ਮੈਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਹੁਣ ਵੀ ਮੈਂ ਗ੍ਰੋਸਰੀ ਸਟੋਰ ''ਤੇ ਹੋਵਾਂ ਤਾਂ ਮੈਂ ਸੋਚਦੀ ਹਾਂ ਕਿ ਜੇ ਇੱਥੇ ਕਿਸੇ ਅਜਨਬੀ ਨੇ ਮੇਰੀ ਵੀਡੀਓ ਨੂੰ ਦੇਖਿਆ ਹੋਵੇ।"
ਉਹ ਕਹਿੰਦੀ ਹੈ, ਪਰ ਉਹ ਹੁਣ ਚੁੱਪ ਨਹੀਂ ਰਹਿਣਾ ਚਾਹੁੰਦੀ।
"ਬਲਾਤਕਾਰੀ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਾਡੀ ਚੁੱਪ ਹੈ।"
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕਰਾਚੀ ਹਮਲਾ: ''ਸਯਦ ਦੇ ਪੁੱਤਰ ਨੇ ਕੇਕ ਮੰਗਿਆ ਸੀ ਪਰ ਮੈਂ ਉਸ ਦੇ ਪਿਓ ਦੀ ਲਾਸ਼ ਲੈ ਕੇ ਜਾ ਰਿਹਾ ਹਾਂ''
NEXT STORY