ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿੱਚ ਉਦਯੋਗਿਕ ਖੇਤਰ ਵਿੱਚ ਗੈਸ ਲੀਕ ਹੋਣ ਨਾਲ ਇਲਾਕੇ ਵਿੱਚ ਹੜਕੰਪ ਮੱਚ ਗਿਆ।
ਬੀਬੀਸੀ ਸਹਿਯੋਗੀ ਬਿਮਲ ਸੈਣੀ ਮੁਤਾਬਕ ਗੈਸ ਲੀਕ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਇਸ ਇਲਾਕੇ ਵਿੱਚ ਚੱਲਦੇ ਇੱਕ ਨਿੱਜੀ ਸਕੂਲ ਵਿੱਚ ਬੱਚੇ ਬਿਮਾਰ ਪੈਣ ਲੱਗੇ।
ਇਹ ਸਕੂਲ ਜਿਸ ਵਿੱਚ ਬੱਚਿਆਂ ਦੀ 2000 ਦੇ ਕਰੀਬ ਗਿਣਤੀ ਹੈ, ਪੰਜਾਬ ਅਤੇ ਹਿਮਾਚਲ ਦੀ ਸਰਹੱਦ ਉੱਤੇ ਪੈਂਦੇ ਹੈ ਅਤੇ ਇੱਥੇ ਦੋਵਾਂ ਸੂਬਿਆਂ ਦੇ ਵਿਦਿਆਰਥੀ ਪੜ੍ਹਦੇ ਹਨ।
ਜ਼ਿਲ੍ਹਾ ਪ੍ਰਸਾਸ਼ਨ ਮੁਤਾਬਕ ਬਿਮਾਰ ਪਏ ਬੱਚਿਆਂ ਵਿੱਚ 20 ਹਿਮਾਚਲ ਅਤੇ 6 ਪੰਜਾਬ ਨਾਲ ਸਬੰਧਤ ਹਨ।
ਬੱਚਿਆਂ ਤੇ ਸਕੂਲ ਅਧਿਆਪਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ ਅਤੇ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ।
ਜਿਸ ਤੋਂ ਤੁਰੰਤ ਬਾਅਦ ਕਈ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਉਣ ਪਿਆ ਅਤੇ ਸਕੂਲ ਬੰਦ ਕਰਨਾ ਪਿਆ।
ਗੈਸ ਲੀਕ ਹੋਣ ਅਤੇ ਬੱਚਿਆਂ ਦੇ ਪ੍ਰਭਾਵਿਤ ਹੋਣ ਨਾਲ ਜ਼ਿਲ੍ਹਾ ਪ੍ਰਸਾਸ਼ਨ ਹਰਕਤ ਵਿੱਚ ਆਇਆ ਅਤੇ ਜ਼ਿਲ੍ਹੇ ਦੇ ਡੀਸੀ ਪ੍ਰੀਤੀ ਯਾਦਵ ਅਤੇ ਸਿੱਖਿਆ ਮੰਤਰੀ ਹਰੋਜਤ ਬੈਂਸ ਆਪ ਪ੍ਰਭਾਵਿਤ ਖੇਤਰ ਵਿੱਚ ਪਹੁੰਚ ਗਏ।
ਪ੍ਰਭਾਵਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿਖੇ ਤੁਰੰਤ ਭਰਤੀ ਕਰਵਾਇਆ ਗਿਆ ਅਤੇ ਬਾਕੀ ਬੱਚਿਆਂ ਨੂੰ ਵੀ ਘਰ ਭੇਜ ਦਿੱਤਾ ਗਿਆ।
ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਤ ਰਹਿ ਗਈ ਹੈ।
ਪੁਲਿਸ ਅਤੇ ਜਾਂਚ ਟੀਮਾਂ ਮੌਕੇ ''ਤੇ ਮੌਜੂਦ ਹਨ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਿਹੜੀ ਗੈਸ, ਕਿੱਥੋਂ ਅਤੇ ਕਿਵੇਂ ਲੀਕ ਹੋਈ।
ਪਰ ਜਿਸ ਤਰ੍ਹਾਂ ਦੇ ਵੀਡੀਓ ਸਾਹਮਣੇ ਆਏ ਹਨ, ਉਸ ਤੋਂ ਲੱਗਦਾ ਹੈ ਕਿ ਹਾਲਾਤ ਜ਼ਿਆਦਾ ਖ਼ਰਾਬ ਵੀ ਹੋ ਸਕਦੇ ਸਨ।
ਇੱਥੇ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਲੈ ਕੇ ਜਾਂਦੇ ਦੇਖਿਆ ਜਾ ਸਕਦਾ ਸੀ। ਇਹ ਆਪਣੇ ਨੱਕ ਮੂੰਹ ਨੂੰ ਢੱਕ ਰਹੇ ਸਨ।
ਗੈਸ ਲੀਕ ਹੋਣ ਦਾ ਪਤਾ ਕਿਵੇਂ ਲੱਗਾ ਤੇ ਸਕੂਲ ਨੇ ਕਿਵੇਂ ਸੰਭਾਲੀ ਸਥਿਤੀ
ਸਕੂਲ ਦੇ ਅਧਿਆਪਕ ਅਮਿਤ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗੈਸ ਦੀ ਬਦਬੂ ਫੈਲਣ ਤੋਂ ਇਸ ਦੇ ਫੈਲਣ ਦਾ ਆਭਾਸ ਹੋਇਆ।
ਉਨ੍ਹਾਂ ਕਿਹਾ ਕਿ ''''ਅਸੀਂ ਤੁਰੰਤ ਸਾਰੇ ਬੱਚਿਆਂ ਨੂੰ ਗਰਾਊਂਡ ਵਿੱਚ ਇਕੱਠਾ ਕਰ ਲਿਆ। ਫਿਰ ਕੁਝ ਬੱਚਿਆਂ ਦੀ ਤਬੀਅਤ ਵਿਗੜਨ ਲੱਗੀ।''''
''''ਅਸੀਂ ਜੋ ਮੁੱਢਲੇ ਤੌਰ ''ਤੇ ਕਰ ਸਕਦੇ ਸੀ ਉਹ ਕੀਤਾ। ਬੱਚਿਆਂ ਨੂੰ ਗੁੜ ਤੇ ਗਰਮ ਪਾਣੀ ਅੱਡੀ ਦਿੱਤਾ।''''
''''ਫਿਰ ਜਦੋਂ ਲੱਗਿਆ ਕਿ ਤਬੀਅਤ ਠੀਕ ਨਹੀਂ ਹੋ ਰਹੀ ਤਾਂ ਅਸੀਂ ਤੁਰੰਤ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਅਤੇ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।''''
ਉਨ੍ਹਾਂ ਮੁਤਾਬਕ, ਪਹਿਲਾਂ 4 ਫਿਰ ਮਗਰ ਹੀ 8 ਅੱਠ ਹੋਰ, ਫਿਰ 12 ਹੋਰ ਤੇ ਫਿਰ 6-7 ਬੱਚੇ ਹੋਏ ਆਏ। ਘਰ ਜਾਣ ਤੋਂ ਬਾਅਦ ਵੀ ਕੁਝ ਬੱਚੇ ਹਸਪਤਾਲ ਪਹੁੰਚੇ।
ਉਨ੍ਹਾਂ ਮੁਤਾਬਕ, ਹਸਪਤਾਲ ''ਚ 30 ਦੇ ਲਗਭਗ ਬੱਚੇ ਦਾਖ਼ਲ ਹੋਏ।
ਸਕੂਲ ਦੇ ਨੇੜੇ ਫੈਕਟਰੀਆਂ ''ਚੋਂ ਲੀਕੇਜ ਦਾ ਖਦਸ਼ਾ
ਜਾਣਕਾਰੀ ਮੁਤਾਬਕ, ਇਸ ਸਕੂਲ ਦੇ ਨਜ਼ਦੀਕ ਹਨ ਦੋ ਵੱਡੀਆਂ ਉਦਯੋਗਿਕ ਇਕਾਈਆਂ ਹਨ।
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਿਸੇ ਇੱਕ ਵਿੱਚੋਂ ਹੀ ਗੈਸ ਹੋਣ ਲੀਕ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਅਸਲ ਗੱਲ ਸਾਹਮਣੇ ਆ ਸਕੇਗੀ।
ਮੌਕੇ ''ਤੇ ਮਜੂਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਗੈਸ ਪੀਐਸਈਐਲ ਜਾਂ ਐਨਐਫਐਲ ਕਿੱਥੋਂ ਲੀਕ ਹੋਈ ਹੈ।
ਬੈਂਸ ਮੁਤਾਬਕ, ਦੋਵਾਂ ਫੈਕਟਰੀਆਂ ਦੇ ਕਰਮਚਾਰੀ ਇੱਕ-ਦੂਜੇ ਦੀ ਫੈਕਟਰੀ ਤੋਂ ਗੈਸ ਲੀਕ ਹੋਣ ਦੀ ਗੱਲ ਕਹਿ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਕਿਹੜੀ ਗੈਸ ਹੈ।
ਜਾਂਚ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ''ਕੋਈ ਵੀ ਹੋਵੇ ਉਸ ''ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।''
ਉਨ੍ਹਾਂ ਕਿਹਾ, ''''ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਨੂੰ ਵੀ ਬੁਲਾ ਲਿਆ ਗਿਆ ਹੈ।''''
ਪੁਲਿਸ ਨੇ ਕੀ ਦੱਸਿਆ
ਮੌਕੇ ਉੱਤੇ ਹਾਜ਼ਰ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ-ਸਵੇਰੇ ਗੈਸ ਲੀਕ ਹੋਣ ਸਬੰਧੀ ਸੂਚਨਾ ਮਿਲੀ ਸੀ।
ਉਨ੍ਹਾਂ ਮੁਤਾਬਕ, ''''ਬੱਚਿਆਂ ਨੂੰ ਸਕੂਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਕੁਝ ਬੱਚਿਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ।''''
ਇਸ ਵੇਲੇ ਸਥਿਤੀ ਕਾਬੂ ਵਿੱਚ ਹੈ ਅਤੇ ਪੁਲਿਸ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਪ੍ਰੇਸ਼ਾਨ ਨਾਲ ਹੋਣ।
ਪੁਲਿਸ ਦਾ ਕਹਿਣਾ ਹੈ ਕਿ ਅਧਿਆਪਕਾਂ ਦੇ ਵੀ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਬਾਬਤ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।
ਪੁਲਿਸ ਨੇ ਦੱਸਿਆ ਕਿ ਜਿੱਥੋਂ ਗੈਸ ਲੀਕ ਹੋਈ ਹੈ ਉਸ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਕਿੰਨੇ ਬੱਚੇ ਪ੍ਰਭਾਵਿਤ
ਮੌਕੇ ''ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਸ ਲੀਕ ਹੋਣ ਦੀ ਜਾਣਕਾਰੀ ਮਿਲੀ ਸੀ ਅਤੇ ਤੁਰੰਤ 4 ਬੱਚਿਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਡਾਕਟਰ ਮੁਤਾਬਕ, ਉਨ੍ਹਾਂ ਸਾਰੀਆਂ ਦੀ ਹਾਲਤ ਠੀਕ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ 26 ਹੋਰ ਬੱਚਿਆਂ ਨੇ ਵੀ ਸਾਹ ਵਿੱਚ ਦਿੱਕਤ ਦੀ ਗੱਲ ਆਖੀ ਸੀ ਤੇ ਉਨ੍ਹਾਂ ਨੂੰ ਵੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਇੱਕ ਬੱਚੇ ਨੂੰ ਪੀਜੀਆਈ ਵੀ ਭੇਜਿਆ ਗਿਆ ਹੈ। ਹਾਲਾਂਕਿ ਸਿੱਖਿਆ ਮੰਤਰੀ ਮੁਤਾਬਕ ਉਹ ਬੱਚਾ ਵੀ ਬਿਲਕੁਲ ਠੀਕ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਕਿ ਸਾਰੇ ਬੱਚਿਆਂ ਦੀ ਸਿਹਤ ਠੀਕ ਹੈ ਅਤੇ ਮਾਹਿਰ ਡਾਕਟਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਨੰਗਲ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਐਲਾਨ ਦਿੱਤੀ ਗਈ ਹੈ ਅਤੇ ਅਜੇ ਤੱਕ ਕਿਸੇ ਹੋਰ ਨੂੰ ਗੈਸ ਚੜ੍ਹਨ ਵਰਗਾ ਕੋਈ ਹੋਰ ਕਿਸ ਰਿਪੋਰਟ ਨਹੀਂ ਹੋਇਆ ਹੈ।
ਸੁਪਰੀਮ ਦਾ ਦੋਹਰਾ ਝਟਕਾ : ਦਿੱਲੀ ਵਿੱਚ ਮੋਦੀ ਸਰਕਾਰ ਨੂੰ, ਮਹਾਰਾਸ਼ਟਰ ਵਿੱਚ ਭਾਜਪਾ ਨੂੰ
NEXT STORY