ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਮਨੁੱਖ ਆਪਣੇ ਦਿਮਾਗ ਤੋਂ ਹੀ ਉਪਕਰਣਾਂ ਨੂੰ ਸੰਦੇਸ਼ ਦੇ ਸਕੇਗਾ
ਇਲੋਨ ਮਸਕ ਦੀ ਬਰੇਨ ਚਿੱਪ ਫਰਮ ਦਾ ਕਹਿਣਾ ਹੈ ਕਿ ਉਸ ਨੂੰ ਯੂਐਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਤੋਂ ਮਨੁੱਖਾਂ ''ਤੇ ਆਪਣੇ ਪਹਿਲੇ ਟੈਸਟ ਲਈ ਮਨਜ਼ੂਰੀ ਮਿਲ ਗਈ ਹੈ।
ਇਲੋਨ ਮਸਕ ਦੀ ਨਿਊਰਾਲਿੰਕ ਇਮਪਲਾਂਟ ਕੰਪਨੀ ਦਾ ਦਾਅਵਾ ਹੈ ਉਹ ਦਿਮਾਗ ਨੂੰ ਕੰਪਿਊਟਰਾਂ ਨਾਲ ਜੋੜ ਕੇ ਲੋਕਾਂ ਦੀ ਨਜ਼ਰ ਅਤੇ ਗਤੀਸ਼ੀਲਤਾ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਠੀਕ ਕਰਨ ਵਿੱਚ ਮਦਦ ਕਰਨਾ ਚਾਹੁੰਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਕਿਸੇ ਨਾਲ ਹਿੱਸੇਦਾਰੀ ਪਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ।
ਅਧਿਕਾਰੀਆਂ ਦਾ ਇਸ ਬਾਰੇ ਟਿੱਪਣੀ ਕਰਨਾ ਹਾਲੇ ਬਾਕੀ ਹੈ।
ਖ਼ਬਰ ਏਜੰਸੀ ਰਾਇਟਰਜ਼ ਦੀ ਮਾਰਚ ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ, ਜਿਸ ਵਿੱਚ ਕਈ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਦਾ ਹਵਾਲਾ ਦਿੱਤਾ ਗਿਆ ਸੀ ਮੁਤਾਬਕ,“ਨਿਊਰਾਲਿੰਕ ਵਲੋਂ ਐੱਫ਼ਡੀਏ ਤੋਂ ਪ੍ਰਵਾਨਗੀ ਹਾਸਿਲ ਕਰਨ ਦੀ ਦਰਖਾਸਤ ਨੂੰ ਸੁਰੱਖਿਆ ਦੇ ਆਧਾਰ ''ਤੇ ਰੱਦ ਕਰ ਦਿੱਤਾ ਗਿਆ ਸੀ।”
ਨਿਊਰਾਲਿੰਕ ਅਧਰੰਗ ਅਤੇ ਅੰਨ੍ਹੇਪਣ ਵਰਗੀਆਂ ਸਮੱਸਿਆਵਾਂ ਦੇ ਇਲਾਜ ਲਈ ਅਤੇ ਅੰਸ਼ਿਕ ਤੌਰ ’ਤੇ ਅਪਾਹਜ ਲੋਕਾਂ ਦੀ ਕੰਪਿਊਟਰ ਅਤੇ ਮੋਬਾਈਲ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਆਪਣੀਆਂ ਮਾਈਕ੍ਰੋਚਿੱਪਾਂ ਦੀ ਵਰਤੋਂ ਕਰਨ ਦੀ ਆਸ ਕਰਦਾ ਹੈ।
ਇਨ੍ਹਾਂ ਚਿੱਪਾਂ, ਜਿਨ੍ਹਾਂ ਨੂੰ ਪਹਿਲਾਂ ਬਾਂਦਰਾਂ ਉੱਤੇ ਟੈਸਟ ਕੀਤਾ ਜਾ ਚੁੱਕਿਆ ਹੈ, ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਦਿਮਾਗ ਵਿੱਚ ਪੈਦਾ ਹੋਣ ਵਾਲੇ ਸੰਦੇਸ਼ਾਂ ਦੀ ਵਿਆਖਿਆ ਕਰਨ ਅਤੇ ਬਲੂਟੁੱਥ ਰਾਹੀਂ ਉਪਕਰਣਾਂ ਨੂੰ ਜਾਣਕਾਰੀ ਦੇ ਸਕਣ।
ਮਨੁੱਖ ਦੇ ਦਿਮਾਗ ਵਿੱਚ ਇੱਕ ਚਿੰਪ ਲਗਾਈ ਜਾਵੇਗੀ ਜੋ ਉਸ ਦੇ ਵਿਚਾਰਾਂ ਨੂੰ ਸਮਝੇਗੀ
ਫਰਮ ਨੇ ਕੀ ਕਿਹਾ
ਟਵਿੱਟਰ ''ਤੇ ਵੀਰਵਾਰ ਦੀ ਖ਼ਬਰ ਦਾ ਐਲਾਨ ਕਰਦਿਆਂ ਨਿਊਰਾਲਿੰਕ ਨੇ ਕਿਹਾ ਕਿ ਇਹ ਇੱਕ ਪਹਿਲਾ ਅਹਿਮ ਕਦਮ ਹੈ ਜੋ ਇੱਕ ਦਿਨ ਸਾਡੀ ਤਕਨਾਲੋਜੀ ਨੂੰ ਬਹੁਤ ਸਾਰੇ ਲੋਕਾਂ ਦੀ ਮਦਦ ਕਰਨਯੋਗ ਬਣਾ ਦੇਵੇਗਾ।"
ਕੰਪਨੀ ਨੇ ਕਿਹਾ,“ਇਹ ਪ੍ਰਵਾਨਗੀ ਨਿਊਰਾਲਿੰਕ ਟੀਮ ਦੇ ਨੇੜਲੇ ਸਹਿਯੋਗੀ ਐੱਫ਼ਡੀਏ ਨਾਲ ਮਿਲਕੇ ਕੀਤੇ ਸ਼ਾਨਦਾਰ ਕੰਮ ਦਾ ਨਤੀਜਾ ਸੀ।"
ਫਰਮ ਨੇ ਟ੍ਰਾਇਲ ਲਈ ਚੁਣੇ ਜਾਣ ਵਾਲੇ ਵਿਅਕਤੀਆਂ ਸਬੰਧੀ ਯੋਜਨਾਵਾਂ ਬਾਰੇ ਜਲਦੀ ਹੋਰ ਜਾਣਕਾਰੀ ਦੇਣ ਦਾ ਵਾਅਦਾ ਕੀਤਾ।
ਕੰਪਨੀ ਦੀ ਵੈੱਬਸਾਈਟ ਦਾਅਦਾ ਕਰਦੀ ਹੈ ਕਿ ਇਸਦੀ ਇੰਜੀਨੀਅਰਿੰਗ ਪ੍ਰਕਿਰਿਆ ਦੌਰਾਨ ‘ਸੁਰੱਖਿਆ, ਉਪਲੱਬਧਤਾ ਅਤੇ ਭਰੋਸੇਯੋਗਤਾ’ ਨੂੰ ਤਰਜੀਹ ਦਿੱਤੀ ਜਾਵੇਗੀ।
ਨਿਊਰਾਲਿੰਕ ਕੰਪਨੀ ਦੇ ਮਾਲਕ ਇਲੋਨ ਮਸਕ
ਨਿਊਰਾਲਿੰਕ ਨੂੰ ਦਰਪੇਸ਼ ਚੁਣੌਤੀਆਂ
ਮਾਹਰਾਂ ਨੇ ਸੁਚੇਤ ਕੀਤਾ ਹੈ ਕਿ ਨਿਊਰਾਲਿੰਕ ਵਿਆਪਕ ਤੌਰ ’ਤੇ ਉਪਲੱਬਧ ਹੁੰਦੇ ਹਨ ਤਾਂ ਇਨ੍ਹਾਂ ਨੂੰ ਦਿਮਾਗ ਵਿੱਚ ਇਮਪਲਾਂਟ ਕਰਨ ਦੀਆਂ ਤਕਨੀਕੀ ਅਤੇ ਨੈਤਿਕ ਚੁਣੌਤੀਆਂ ਨੂੰ ਦੂਰ ਕਰਨ ਲਈ ਵਿਆਪਕ ਜਾਂਚ ਦੀ ਲੋੜ ਪਵੇਗੀ।
ਨਿਊਰਾਲਿੰਕ ਨੂੰ ਇਲੋਨ ਮਸਕ ਨੇ 2016 ਵਿੱਚ ਸਥਾਪਿਤ ਕੀਤਾ ਸੀ, ਨੇ ਲਗਾਤਾਰ ਕਈ ਵਾਰ ਯੋਜਨਾਵਾਂ ਨੂੰ ਲਾਗੂ ਕਰਨ ਦੀ ਗਤੀ ਬਾਰੇ ਗ਼ਲਤ ਅੰਦਾਜਾ ਲਗਾਇਆ।
ਇਸ ਦਾ ਸ਼ੁਰੂਆਤੀ ਮਕਸਦ 2020 ਵਿੱਚ ਮਨੁੱਖੀ ਦਿਮਾਗ ਵਿੱਚ ਚਿੱਪਾਂ ਲਗਾਉਣਾ ਸ਼ੁਰੂ ਕਰਨਾ ਸੀ। ਬਾਅਦ ਵਿੱਚ ਟੀਚਾ ਮਿੱਥਿਆ ਗਿਆ ਕਿ ਇਹ ਕੰਮ 2022 ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਬੀਤੇ ਵਰ੍ਹੇ ਦਸੰਬਰ ਵਿੱਚ ਕੰਪਨੀ ’ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਪ੍ਰਯੋਗਾਂ ਦੌਰਾਨ ਜਾਨਵਰਾਂ ਦੇ ਹਿੱਤਾਂ ਦਾ ਧਿਆਨ ਨਹੀਂ ਰੱਖਿਆ ਤੇ ਇਸ ਮਾਮਲੇ ’ਚ ਕੰਪਨੀ ਜਾਂਚ ਦੇ ਘੇਰੇ ਵਿੱਚ ਆ ਗਈ ਸੀ।
ਕੰਪਨੀ ਅਜਿਹੇ ਦਾਅਵਿਆਂ ਤੋਂ ਮੁਨਕਰ ਰਹੀ ਸੀ।
ਮਨੁੱਖੀ ਟੈਸਟਾਂ ਲਈ ਐੱਫ਼ਡੀਏ ਦੀ ਪ੍ਰਵਾਨਗੀ ਬਾਰੇ ਖ਼ਬਰ ਆਉਣ ਤੋਂ ਬਾਅਦ ਸਵਿਸ ਖੋਜਕਾਰਾਂ ਵਲੋਂ ਦਿਮਾਗ ਵਿੱਚ ਅਜਿਹੇ ਹੀ ਯੰਤਰ ਇਮਪਲਾਂਟ ਕਰਨ ਵਿੱਚ ਸਫਲਤਾ ਹਾਸਿਲ ਕਰਨ ਦੀਆਂ ਖ਼ਬਰਾਂ ਆਈਆਂ ਹਨ।
ਨੀਦਰਲੈਂਡ ਦਾ ਇੱਕ ਅਧਰੰਗ ਪੀੜਤ ਵਿਅਕਤੀ ਤੁਰਨ ਬਾਰੇ ਸੋਚਕੇ ਅਜਿਹਾ ਕਰਨ ਦੇ ਯੋਗ ਹੋ ਗਿਆ।
ਅਜਿਹਾ ਇਮਪਲਾਂਟ ਦੀ ਉਸ ਤਕਨੀਕ ਨਾਲ ਹੋ ਸਕਿਆ, ਜਿਸ ਨੇ ਵਾਇਰਲੈੱਸ ਤਰੀਕੇ ਨਾਲ ਉਸ ਵਿਅਕਤੀ ਦੇ ਸੁਨੇਹਿਆਂ ਨੂੰ ਉਸ ਦੇ ਪੈਰਾਂ ਤੱਕ ਪਹੁੰਚਾਉਂਦੀ ਹੈ।
ਮਾਹਰ ਚਿੱਪ ਨੂੰ ਦਿਮਾਗ ਵਿੱਚ ਲਗਾਉਣ ਦੇ ਸੰਭਾਵਿਤ ਖ਼ਤਰਿਆਂ ਤੋਂ ਸੁਚੇਤ ਕਰਦੇ ਹਨ
ਮਨੁੱਖ ਦੇ ਦਿਮਾਗਾਂ ਵਿੱਚ ਲੱਗਣ ਵਾਲੀ ਬ੍ਰੇਨ ਚਿੱਪ
- ਬ੍ਰੇਨ ਚਿੱਪ ਫਰਮ ਨੂੰ ਯੂਐਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਤੋਂ ਮਨੁੱਖਾਂ ''ਤੇ ਆਪਣੇ ਪਹਿਲੇ ਟੈਸਟ ਲਈ ਮਨਜ਼ੂਰੀ ਦੇ ਦਿੱਤੀ ਹੈ
- ਇਹ ਕੰਪਨੀ ਇਲੋਨ ਮਸਕ ਨੇ 2016 ਵਿੱਚ ਸਹਿ-ਸਥਾਪਿਤ ਕੀਤੀ ਸੀ।
- ਮਾਈਕ੍ਰੋਚਿੱਪਾਂ ਨੂੰ ਨਿਊਰਾਲਿੰਕ ਨਾਮਕ ਕੰਪਨੀ ਨੇ ਡਿਜ਼ਾਇਨ ਕੀਤਾ ਹੈ ।
- ਵੈੱਬਸਾਈਟ ਮੁਤਾਬਕ ਇਹ ਮਨੁੱਖਾਂ ਨੂੰ ਕੰਪਿਊਟਰ ਨਾਲ ਜੋੜਨ ਦੇ ਤਰੀਕਿਆਂ ਦੀ ਖੋਜ ਕਰ ਰਹੀ ਹੈ।
- ਇਸ ਦਾ ਸ਼ੁਰੂਆਤੀ ਮਕਸਦ 2020 ਵਿੱਚ ਮਨੁੱਖੀ ਦਿਮਾਗ ਵਿੱਚ ਚਿੱਪਾਂ ਲਗਾਉਣਾ ਸ਼ੁਰੂ ਕਰਨਾ ਸੀ।
- ਬਾਅਦ ਵਿੱਚ ਕੰਪਨੀ ਨੇ ਇਹ ਕੰਮ 2022 ਵਿੱਚ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ
ਬਰੇਨ ਚਿੱਪ ਕੀ ਹੈ?
ਵਿਗਿਆਨੀ ਲੋਕਾਂ ਦੇ ਦਿਮਾਗ ਵਿੱਚ ਮਾਈਕ੍ਰੋਚਿੱਪਾਂ ਲਗਾਉਣ ਦੇ ਅਜਿਹੇ ਤਰੀਕਿਆਂ ਦੀ ਜਾਂਚ ਕਰ ਰਹੇ ਹਨ, ਜੋ ਮਨੁੱਖਾਂ ਨੂੰ ਕੰਪਿਊਟਰ ਨਾਲ ਜੋੜ ਦੇਵੇ।
ਮਾਈਕ੍ਰੋਚਿੱਪਾਂ ਨੂੰ ਨਿਊਰਾਲਿੰਕ ਨਾਮਕ ਕੰਪਨੀ ਨੇ ਡਿਜ਼ਾਇਨ ਕੀਤਾ ਹੈ ।
ਇਹ ਕੰਪਨੀ ਇਲੋਨ ਮਸਕ ਨੇ 2016 ਵਿੱਚ ਸਹਿ-ਸਥਾਪਿਤ ਕੀਤੀ ਸੀ। ਇਸ ਦੀ ਵੈੱਬਸਾਈਟ ਮੁਤਾਬਕ ਇਹ ਮਨੁੱਖਾਂ ਨੂੰ ਕੰਪਿਊਟਰ ਨਾਲ ਜੋੜਨ ਦੇ ਤਰੀਕਿਆਂ ਦੀ ਖੋਜ ਕਰ ਰਹੀ ਹੈ।
ਕੰਪਨੀ ਦਾ ਦਾਅਵੀ ਸੀ ਕਿ ਚਿੱਪ ਲਗਾਉਣ ਦੀ ਸ਼ੁਰੂਆਤ 2022 ਵਿੱਚ ਹੋ ਜਾਵੇਗੀ
ਬਰੇਨ ਚਿੱਪ ਕੰਮ ਕਿਵੇਂ ਕਰਦਾ ਹੈ ਅਤੇ ਇਹ ਕਰੇਗਾ ਕੀ?
ਲੀਡਜ਼ ਬੇਕੇਟ ਯੂਨੀਵਰਸਿਟੀ ਦੇ ਇਲੈਕਟ੍ਰਾਨਿਕ ਇੰਜਨੀਅਰਿੰਗ ਦੇ ਸੀਨੀਅਰ ਲੈਕਚਰਾਰ, ਡਾਕਟਰ ਰੋਜ਼ ਵਿਅਟ-ਮਿਲਿੰਗਟਨ ਨੇ ਨਿਊਜ਼ਰਾਉਂਡ ਨੂੰ ਦੱਸਿਆ ਕਿ ਤਕਨੀਕ ਦੀ ਵਰਤੋਂ ਸਾਡੇ ਦਿਮਾਗ ਨੂੰ ਸਾਡੇ ਦੁਆਰਾ ਵਰਤੇ ਜਾਣ ਵਾਲੇ ਯੰਤਰਾਂ ਨਾਲ ਜੋੜਨ ਲਈ ਕੀਤੀ ਜਾਵੇਗੀ।
ਉਹ ਕਹਿੰਦੇ ਹਨ,"ਵਿਚਾਰ ਇਹ ਹੈ ਕਿ ਇਨ੍ਹਾਂ ਚਿੱਪਾਂ ਨੂੰ ਦਿਮਾਗ ਵਲੋਂ ਪੈਦਾ ਕੀਤੇ ਗਏ ਇਲੈਕਟ੍ਰੀਕਲ ਸਿਗਨਲਾਂ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਉਨ੍ਹਾਂ ਨੂੰ ਰੀਅਲ ਟਾਈਮ ਵਿੱਚ ਪ੍ਰੋਸੈਸ ਕੀਤਾ ਜਾਵੇ, (ਜਾਨੀ ਜਦੋਂ ਉਹ ਪੈਦਾ ਹੁੰਦੇ ਹਨ ਉਸੇ ਸਮੇਂ ਹੀ) ਅਤੇ ਬਲੂਟੁੱਥ ਰਾਹੀਂ ਜਾਣਕਾਰੀ ਨੂੰ ਮੋਬਾਈਲ ਡਿਵਾਈਸ ''ਤੇ ਇੱਕ ਐਪ ''ਤੇ ਭੇਜਿਆ ਜਾਵੇ।"
“ਇਹ ਉਨ੍ਹਾਂ ਲੋਕਾਂ ਨੂੰ ਮੋਬਾਈਲ ਤੇ ਆਈਏ ਦੀ ਵਰਤੋਂ ਕਰਨ ਯੋਗ ਬਣਾਏਗਾ, ਜੋ ਮੋਬਾਈਲ ਨੂੰ ਕੰਟਰੋਲ ਕਰਨ ਲਈ ਆਪਣੇ ਹੱਥਾਂ ਦੀ ਵਰਤੋਂ ਨਹੀਂ ਕਰ ਸਕਦੇ ਹਨ।”
"ਲੰਬੇ ਸਮੇਂ ਦਾ ਮਕਸਦ ਇਹ ਹੈ ਕਿ ਅਪਾਹਜ ਲੋਕ ਬਲੂਟੁੱਥ ਮਾਊਸ ਜਾਂ ਅਜਿਹੇ ਹੀ ਕੀਬੋਰਡ ਦੀ ਵਰਤੋਂ ਆਪਣੇ ਦਿਮਾਗ ਨਾਲ ਕਰਨ ਉੱਤੇ ਸਿੱਧੇ ਕੰਪਿਊਟਰ ਨੂੰ ਕੰਟਰੋਲ ਕਰ ਸਕਣ।"
ਕੀ ਇਹ ਸੁਰੱਖਿਅਤ ਹੈ?
ਦਿਮਾਗ ਇੱਕ ਬਹੁਤ ਹੀ ਸੰਵੇਦਨਸ਼ੀਲ ਅੰਗ ਹੈ, ਅਤੇ ਇਸ ਲਈ ਕਿਸੇ ਵੀ ਚੀਜ਼ ਨੂੰ ਇਸ ਨਾਲ ਜੋੜਨ ਜਾਂ ਇਸ ਦੇ ਅੰਦਰ ਲਗਾਉਣ ਦੀ ਯੋਜਨਾ ਨੂੰ ਬਹੁਤ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ।
ਡਾਰਟਰ ਰੋਜ਼ ਕਹਿੰਦੇ ਹਨ, ਇਸੇ ਲਈ ਨਿਊਰਾਲਿੰਕ ਨੇ ਤਕਨੀਕ ਦੀ ਜਾਂਚ ਕਰਨ ਲਈ ਇੰਨਾ ਲੰਬਾ ਸਮਾਂ ਲਗਾਇਆ ਹੈ।
ਤਕਨੀਕ ਸਾਲਾਂ ਦੀ ਖੋਜ ''ਤੇ ਅਧਾਰਤ ਹੈ ਜਿਸ ਨੂੰ ਅਸੀਂ ਬਰੇਨ-ਮਸ਼ੀਨ ਇੰਟਰਫੇਸ ਕਹਿੰਦੇ ਹਾਂ। ਇਹ ਉਹ ਉਪਕਰਣ ਹਨ ਜੋ ਇੱਕ ਡਿਜੀਟਲ ਡਿਵਾਈਸ ਨੂੰ ਦਿਮਾਗ ਨਾਲ ਸਿੱਧਾ ਸੰਚਾਰ ਕਰਨ ਦੀ ਸਹੂਲਤ ਦਿੰਦੇ ਹਨ।
"ਇਸ ਨੂੰ ਪੂਰੀ ਤਰਾਂ ਕਲੀਨਿਕਲ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਏਗਾ। ਇਸ ਲਈ ਜਦੋਂ ਇਹ ਆਮ ਲੋਕਾਂ ਦੀ ਵਰਤੋਂ ਲਈ ਉਪਲੱਬਧ ਹੁੰਦਾ ਹੈ ਤਾਂ ਇਸ ਨੂੰ ਮਨੁੱਖਾਂ ਵਿੱਚ ਵਰਤੋਂ ਲਈ ਸੁਰੱਖਿਅਤ ਮੰਨਿਆ ਜਾਵੇਗਾ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਰਿੰਦਰ ਮੋਦੀ ਨੂੰ ਲੈ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੋਲੋਂ ਪੁੱਛੇ ਗਏ ਇਹ ਤਿੱਖੇ ਸਵਾਲ
NEXT STORY