ਗਰਟ-ਜੈਨ ਓਸਕਾਮ
ਅਧਰੰਗ ਦੀ ਬਿਮਾਰੀ ਤੋਂ ਪੀੜਤ ਇੱਕ ਵਿਅਕਤੀ ਇਲੈਕਟ੍ਰਾਨਿਕ ਬ੍ਰੇਨ ਯੰਤਰ ਦੀ ਬਦੌਲਤ ਇਸ ਬਾਰੇ ਸੋਚ ਕੇ ਤੁਰਨ ਯੋਗ ਹੋ ਗਿਆ। ਉਸ ਨੇ ਕਿਹਾ ਕਿ ਇਸ ਨੇ ‘ਮੇਰੀ ਜ਼ਿੰਦਗੀ ਬਦਲ’ ਦਿੱਤੀ।
40 ਸਾਲਾ ਡੱਚ ਵਿਅਕਤੀ ਗਰਟ-ਜੈਨ ਓਸਕਾਮ 12 ਸਾਲ ਪਹਿਲਾਂ ਇੱਕ ਸਾਈਕਲ ਹਾਦਸੇ ਤੋਂ ਬਾਅਦ ਅਧਰੰਗ ਦਾ ਸ਼ਿਕਾਰ ਹੋ ਗਏ ਸਨ।
ਇਲੈਕਟ੍ਰਾਨਿਕ ਯੰਤਰ ਵਾਇਰਲੈੱਸ ਰਾਹੀਂ ਉਸੇ ਦੀਆਂ ਲੱਤਾਂ ਤੇ ਪੈਰਾਂ ਅਤੇ ਰੀੜ੍ਹ ਦੀ ਹੱਡੀ ਤੱਕ ਪਹੁੰਚਾਇਆ ਗਿਆ।
ਇਹ ਸਿਸਟਮ ਹਾਲੇ ਵੀ ਪ੍ਰਯੋਗ ਦੇ ਪੜਾਅ ''ਤੇ ਹੈ ਪਰ ਬ੍ਰਿਟੇਨ ਦੀ ਇੱਕ ਪ੍ਰਮੁੱਖ ਸਪਾਈਨਲ ਚੈਰਿਟੀ ਨੇ ਇਸਨੂੰ "ਬਹੁਤ ਉਤਸ਼ਾਹਿਤ" ਕਰਨ ਵਾਲਾ ਕਰਾਰ ਦਿੱਤਾ ਹੈ।
ਓਸਕਾਮ ਨੇ ਬੀਬੀਸੀ ਨੂੰ ਦੱਸਿਆ, "ਮੈਂ ਇੱਕ ਛੋਟੇ ਬੱਚੇ ਵਾਂਗ ਮਹਿਸੂਸ ਕਰ ਰਿਹਾ ਹਾਂ ਅਤੇ ਦੁਬਾਰਾ ਤੁਰਨਾ ਸਿੱਖ ਰਿਹਾ ਹਾਂ"
ਉਹ ਹੁਣ ਖੜ੍ਹੇ ਹੋ ਸਕਦੇ ਹਨ ਅਤੇ ਪੌੜੀਆਂ ਚੜ੍ਹ ਸਕਦੇ ਹਨ।
ਉਨ੍ਹਾਂ ਕਿਹਾ, "ਇਹ ਲੰਬਾ ਸਫ਼ਰ ਸੀ, ਪਰ ਹੁਣ ਮੈਂ ਖੜ੍ਹ ਕੇ ਆਪਣੇ ਦੋਸਤ ਨਾਲ ਬੀਅਰ ਪੀ ਸਕਦਾ ਹਾਂ। ਇਹ ਖੁਸ਼ੀ ਹੈ ਜਿਸ ਦਾ ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਨਹੀਂ ਹੋ ਸਕਦਾ।"
ਗਰਟ-ਜੈਨ ਦੇ ਸਿਰ ''ਤੇ ਸੈਂਸਰ ਉਸ ਦੇ ਦਿਮਾਗ ਦੇ ਸੰਕੇਤਾਂ ਨੂੰ ਇਮਪਲਾਂਟ ਤੋਂ ਕੰਪਿਊਟਰ ਤੱਕ ਪਹੁੰਚਾਉਂਦੇ ਹਨ
ਖੋਜ਼ਕਰਤਾਵਾਂ ਦਾ ਕੀ ਕਹਿਣਾ ਹੈ?
ਇਹ ਖੋਜ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਦੀ ਅਗਵਾਈ ਸਵਿਸ ਪ੍ਰੋਫੈਸਰ ਜੋਸੇਲਿਨ ਬਲੋਚ ਨੇ ਕੀਤੀ ਸੀ ਜੋ ਲੌਸੇਨ ਯੂਨੀਵਰਸਿਟੀ ਨਾਲ ਸਬੰਧਤ ਹਨ।
ਪ੍ਰੋਫੈਸਰ ਜੋਸੇਲਿਨ ਬਲੋਚ ਨਿਊਰੋਸਰਜਨ ਹਨ ਅਤੇ ਉਹਨਾਂ ਨੇ ਹੀ ਇਹ ਯੰਤਰ ਪਾਉਣ ਵਾਲੀ ਨਾਜ਼ੁਕ ਸਰਜਰੀ ਕੀਤੀ ਸੀ।
ਬਲੋਚ ਕਹਿੰਦੇ ਹਨ ਕਿ ਇਹ ਸਿਸਟਮ ਹਾਲੇ ਖੋਜ ਦੇ ਇੱਕ ਬੁਨਿਆਦੀ ਪੜਾਅ ''ਤੇ ਹੈ ਅਤੇ ਅਧਰੰਗ ਦੇ ਮਰੀਜ਼ਾਂ ਲਈ ਉਪਲਬਧ ਹੋਣ ਤੋਂ ਕਈ ਸਾਲ ਦੂਰ ਹੈ।
ਉਨ੍ਹਾਂ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਟੀਮ ਦਾ ਉਦੇਸ਼ ਇਸ ਨੂੰ ਜਲਦੀ ਤੋਂ ਜਲਦੀ ਲੈਬ ਤੋਂ ਬਾਹਰ ਲਿਆਣਾ ਅਤੇ ਕਲੀਨਿਕ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ, "ਸਾਡੇ ਲਈ ਇਹ ਗੱਲ ਮਹੱਤਵਪੂਰਨ ਨਹੀਂ ਕਿ ਇਸ ਦਾ ਵਿਗਿਆਨਕ ਟਰਾਇਲ ਕਰਨਾ ਹੈ ਸਗੋਂ ਇਸ ਨੂੰ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਵਾਲੇ ਹੋਰ ਲੋਕਾਂ ਤੱਕ ਪਹੁੰਚਾਉਣਾ ਹੈ ਜਿੰਨਾਂ ਨੂੰ ਅਕਸਰ ਡਾਕਟਰਾਂ ਤੋਂ ਇਹ ਸੁਣਨਾ ਪੈਂਦਾ ਹੈ ਕਿ ਉਹ ਦੁਬਾਰਾ ਕਦੇ ਨਹੀਂ ਚੱਲ ਫਿਰ ਸਕਦੇ।"
ਹਾਰਵੀ ਸਿਹੋਤਾ ਬ੍ਰਿਟੇਨ ਦੀ ਚੈਰਿਟੀ ਸਪਾਈਨਲ ਰਿਸਰਚ ਦੇ ਮੁੱਖ ਕਾਰਜਕਾਰੀ ਹਨ। ਉਹ ਖੋਜ ਵਿੱਚ ਸ਼ਾਮਲ ਨਹੀਂ ਸਨ।
ਉਨ੍ਹਾਂ ਕਿਹਾ ਕਿ ਭਾਵੇਂ ਇਹ ਤਕਨਾਲੋਜੀ ਆਮ ਲੋਕਾਂ ਨੂੰ ਉਪਲਬਧ ਹੋਣ ਤੋਂ ਹਾਲੇ ਦੂਰ ਹੈ ਪਰ ਉਹ ਹੁਣ ਤੱਕ ਦੇ ਵਿਕਾਸ ਨੂੰ "ਬਹੁਤ ਉਤਸ਼ਾਹਜਨਕ" ਦੱਸਦੇ ਹਨ।
ਉਨ੍ਹਾਂ ਕਿਹਾ, "ਹਾਲਾਂਕਿ ਇਹਨਾਂ ਤਕਨਾਲੋਜੀਆਂ ਵਿੱਚ ਸੁਧਾਰ ਕਰਨ ਵਾਲਾ ਬਹੁਤ ਕੁਝ ਬਾਕੀ ਹੈ ਪਰ ਇਹ ਨਿਊਰੋਟੈਕਨਾਲੋਜੀ ਦੇ ਰੋਡਮੈਪ ''ਤੇ ਇੱਕ ਹੋਰ ਦਿਲਚਸਪ ਕਦਮ ਹੈ। ਸਾਡੀ ਰੀੜ੍ਹ ਦੀ ਹੱਡੀ ਦੇ ਸੱਟ ਤੋਂ ਬਾਅਦ ਕੰਮ ਕਰਨ ਅਤੇ ਸੁਤੰਤਰ ਰਹਿਣ ਵਿੱਚ ਇਸਦੀ ਭੂਮਿਕਾ ਹੈ"।
ਗਰਟ-ਜੈਨ ਓਸਕਾਮ 12 ਸਾਲ ਪਹਿਲਾਂ ਇੱਕ ਸਾਈਕਲ ਹਾਦਸੇ ਤੋਂ ਬਾਅਦ ਅਧਰੰਗ ਦਾ ਸ਼ਿਕਾਰ ਹੋ ਗਏ ਸਨ।
ਗਰਟ-ਜੈਨ ਓਸਕਾਮ ਦਾ ਆਪ੍ਰੇਸ਼ਨ ਕਦੋਂ ਹੋਇਆ?
ਗਰਟ-ਜੈਨ ਦੇ ਸਰੀਰ ਦੇ ਮੁੜ ਤੋਂ ਕੰਮ ਕਰਨ ਲਈ ਆਪ੍ਰੇਸ਼ਨ ਜੁਲਾਈ 2021 ਵਿੱਚ ਕੀਤਾ ਗਿਆ ਸੀ।
ਪ੍ਰੋਫੈਸਰ ਬਲੋਚ ਨੇ ਉਸ ਦੀ ਖੋਪੜੀ ਦੇ ਹਰ ਪਾਸੇ, 5 ਸੈਂਟੀਮੀਟਰ ਵਿਆਸ ਦੇ, ਹਰਕਤ ਨੂੰ ਨਿਯੰਤਰਿਤ ਕਰਨ ਵਿੱਚ ਸ਼ਾਮਲ ਦਿਮਾਗ ਦੇ ਖੇਤਰਾਂ ਦੇ ਉੱਪਰ ਦੋ ਗੋਲਾਕਾਰ ਛੇਕ ਕੱਟੇ।
ਉਹਨਾਂ ਨੇ ਫਿਰ ਦੋ ਡਿਸਕ-ਆਕਾਰ ਦੇ ਇਮਪਲਾਂਟ ਪਾਏ ਜੋ ਵਾਇਰਲੈਸ ਨਾਲ ਦਿਮਾਗ ਦੇ ਸਿਗਨਲਾਂ ਅਤੇ ਗਰਟ-ਜੈਨ ਦੇ ਇਰਾਦੇ ਨੂੰ ਦਿਸ਼ਾ ਦਿੰਦੇ ਹਨ। ਇਸ ਦੇ ਹੈਲਮੇਟ ਨਾਲ ਦੋ ਸੈਂਸਰ ਜੁੜੇ ਹਨ।
ਸਵਿਸ ਟੀਮ ਨੇ ਇੱਕ ਐਲਗੋਰਿਦਮ ਵਿਕਸਿਤ ਕੀਤਾ ਜੋ ਇਹਨਾਂ ਸਿਗਨਲਾਂ ਨੂੰ ਕਮਾਂਡ ਵਿੱਚ ਬਦਲਦਾ ਹੈ ਕਿ ਲੱਤਾਂ ਅਤੇ ਪੈਰ ਇਸ ਤਰ੍ਹਾਂ ਕੰਮ ਕਰਨ। ਦੂਜੇ ਇਮਪਲਾਂਟ ਰਾਹੀਂ ਮਾਸਪੇਸ਼ੀਆਂ ਨੂੰ ਹਿਲਾਉਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।
ਸਵਿਸ ਟੀਮ ਨੇ ਇੱਕ ਐਲਗੋਰਿਦਮ ਵਿਕਸਿਤ ਕੀਤਾ ਜੋ ਸਿਗਨਲਾਂ ਨੂੰ ਕਮਾਂਡ ਵਿੱਚ ਬਦਲਦਾ ਹੈ ਅਤੇ ਲੱਤਾਂ-ਪੈਰ ਉਸੇ ਤਰ੍ਹਾਂ ਕੰਮ ਕਰਦੇ ਹਨ।
ਕਿਹੋ ਜਿਹੇ ਨਤੀਜੇ ਸਾਹਮਣੇ ਆਏ?
ਖੋਜਕਰਤਾਵਾਂ ਨੇ ਪਾਇਆ ਕਿ ਕੁਝ ਹਫ਼ਤਿਆਂ ਦੀ ਸਿਖਲਾਈ ਤੋਂ ਬਾਅਦ ਗਰਟ ਵਾਕਰ ਦੀ ਸਹਾਇਤਾ ਨਾਲ ਖੜ੍ਹਾ ਹੋ ਸਕਿਆ ਅਤੇ ਉਹ ਤੁਰ ਸਕਦਾ ਸੀ।
ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ, ਲੌਸੇਨ ਵਿੱਚ ਪ੍ਰੋਫੈਸਰ ਗ੍ਰੇਗੋਇਰ ਕੋਰਟੀਨ ਨੇ ਕਿਹਾ ਕਿ ਉਸਦੀ ਗਤੀ ਹੌਲੀ ਪਰ ਚੰਗੀ ਸੀ।
ਉਹ ਕਹਿੰਦੇ ਹਨ, “ਉਸਨੂੰ ਕੁਦਰਤੀ ਤੌਰ ''ਤੇ ਤੁਰਦੇ ਵੇਖਣਾ ਭਾਵੁਕ ਬਣਾਉਣ ਵਾਲਾ ਸੀ। ਜੋ ਪਹਿਲਾਂ ਉਪਲਬਧ ਸੀ, ਇਹ ਉਸ ਤੋਂ ਇੱਕ ਪੈਰਾਡਾਈਮ ਤਬਦੀਲੀ ਹੈ।"
ਇਹ ਬ੍ਰੇਨ ਇਮਪਲਾਂਟ ਪ੍ਰੋ. ਕੋਰਟੀਨ ਦੇ ਪਹਿਲੇ ਕੰਮ ''ਤੇ ਬਣੇ ਹਨ। ਇਹ ਕੰਮ ਸਿਰਫ ਰੀੜ੍ਹ ਦੀ ਹੱਡੀ ਨੂੰ ਕਾਰਜਸ਼ੀਲ ਬਣਾਉਣ ਲਈ ਵਰਤਿਆ ਜਾਂਦਾ ਸੀ।
ਰੀੜ੍ਹ ਦੀ ਹੱਡੀ ਦੇ ਇਮਪਲਾਂਟ ਨੇ ਦਿਮਾਗ ਤੋਂ ਰੀੜ੍ਹ ਦੀ ਹੱਡੀ ਦੇ ਨੁਕਸਾਨੇ ਹਿੱਸੇ ਤੱਕ ਕਮਜ਼ੋਰ ਸਿਗਨਲਾਂ ਨੂੰ ਵਧਾਇਆ ਅਤੇ ਕੰਪਿਊਟਰ ਤੋਂ ਕੀਤੇ ਸਿਗਨਲਾਂ ਨੇ ਹੋਰ ਤਾਕਤ ਦਿੱਤੀ।
ਇਲੈਕਟ੍ਰਾਨਿਕ ਬ੍ਰੇਨ ਯੰਤਰ ਬਾਰੇ ਖਾਸ ਗੱਲਾਂ
- ਅਧਰੰਗ ਦੀ ਬਿਮਾਰੀ ਤੋਂ ਪੀੜਤ ਇੱਕ ਵਿਅਕਤੀ ਇਲੈਕਟ੍ਰਾਨਿਕ ਬ੍ਰੇਨ ਯੰਤਰ ਕਾਰਨ ਤੁਰਨ ਯੋਗ ਹੋਇਆ
- ਇਹ ਸਿਸਟਮ ਹਾਲੇ ਵੀ ਪ੍ਰਯੋਗ ਦੇ ਪੜਾਅ ''ਤੇ ਹੈ ਪਰ "ਬਹੁਤ ਉਤਸ਼ਾਹਿਤ" ਕਰਨ ਵਾਲਾ ਕਰਾਰ ਦਿੱਤਾ ਗਿਆ ਹੈ
- ਤਕਨਾਲੋਜੀ ਆਮ ਲੋਕਾਂ ਨੂੰ ਉਪਲਬਧ ਹੋਣ ਤੋਂ ਹਾਲੇ ਦੂਰ ਹੈ ਪਰ ਇਸ ’ਤੇ ਕੰਮ ਹੋ ਰਿਹਾ ਹੈ
- ਬ੍ਰੇਨ ਇਮਪਲਾਂਟ ਅਜਿਹੇ ਪਹਿਲੇ ਕੰਮ ਦਾ ਅਗਲੇ ਪੜਾਅ ਹੈ ਜੋ ਸਿਰਫ ਰੀੜ੍ਹ ਦੀ ਹੱਡੀ ਨੂੰ ਕਾਰਜਸ਼ੀਲ ਬਣਾਉਣ ਲਈ ਵਰਤਿਆ ਜਾਂਦਾ ਸੀ
ਗਰਟ-ਜੈਨ ਓਸਕਾਮ
ਨਵੇਂ ਅਤੇ ਪੁਰਾਣੇ ਤਜ਼ਰਬੇ ਦਾ ਅੰਤਰ
ਬੀਬੀਸੀ ਨਿਊਜ਼ ਨੇ 2018 ਵਿੱਚ ਛਾਪਿਆ ਸੀ ਕਿ ਡੇਵਿਡ ਐਮ''ਜ਼ੀ ਰੀੜ੍ਹ ਦੀ ਹੱਡੀ ਦੇ ਇਮਪਲਾਂਟ ਦੇ ਸਫਲਤਾਪੂਰਵਕ ਇਲਾਜ ਕੀਤੇ ਜਾਣ ਵਾਲਾ ਪਹਿਲਾ ਮਰੀਜ਼ ਬਣ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਬੱਚਾ ਪੈਦਾ ਕਰਨ ਦੇ ਯੋਗ ਹੋ ਗਿਆ, ਜੋ ਕਿ ਪਹਿਲਾਂ ਸੰਭਵ ਨਹੀਂ ਸੀ।
ਪਿਛਲੇ ਸਾਲ ਅਸੀਂ ਦੱਸਿਆ ਸੀ ਕਿ ਕਿਵੇਂ ਉਸੇ ਤਕਨੀਕ ਦੇ ਨਤੀਜੇ ਵਜੋਂ, ਮਿਸ਼ੇਲ ਰੌਕਾਟੀ ਦੁਬਾਰਾ ਚੱਲਣ ਲਈ ਪੂਰੀ ਤਰ੍ਹਾਂ ਕੱਟੀ ਹੋਈ ਰੀੜ੍ਹ ਦੀ ਹੱਡੀ ਵਾਲਾ ਪਹਿਲਾ ਆਦਮੀ ਬਣ ਗਿਆ।
ਦੋਵਾਂ ਨੂੰ ਬਹੁਤ ਫਾਇਦਾ ਹੋਇਆ ਹੈ ਪਰ ਉਨ੍ਹਾਂ ਦੀ ਤੁਰਨ ਦੀ ਗਤੀ ਪਹਿਲਾਂ ਤੋਂ ਪ੍ਰੋਗਰਾਮ ਕੀਤੀ ਗਈ ਹੈ ਅਤੇ ਉਹ ਰੋਬੋਟ ਵਾਲੀ ਦਿਖਾਈ ਦਿੰਦੀ ਸੀ।
ਉਨ੍ਹਾਂ ਨੂੰ ਕੰਪਿਊਟਰ ਦੇ ਨਾਲ ਆਪਣੀਆਂ ਹਰਕਤਾਂ ਨੂੰ ਮਿਲਾ ਕੇ ਰੱਖਣਾ ਪੈਂਦਾ ਹੈ। ਜੇਕਰ ਉਹ ਸਿੰਕ ਤੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਅਤੇ ਦੁਬਾਰਾ ਠੀਕ ਕਰਨਾ ਪੈਂਦਾ ਹੈ।
ਗਰਟ-ਜਾਨ ਦੇ ਦਿਮਾਗ਼ ਦੇ ਇਮਪਲਾਂਟ ਤੋਂ ਪਹਿਲਾਂ ਸਿਰਫ ਰੀੜ੍ਹ ਦੀ ਹੱਡੀ ਦਾ ਇਮਪਲਾਂਟ ਹੋਇਆ ਸੀ।
ਉਹਨਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਬਹੁਤ ਜ਼ਿਆਦਾ ਕੰਟਰੋਲ ਹੈ।
ਉਹ ਕਹਿੰਦੇ ਹਨ, “ਪਹਿਲਾਂ ਮੈਨੂੰ ਮਹਿਸੂਸ ਹੁੰਦਾ ਸੀ ਕਿ ਸਿਸਟਮ ਮੈਨੂੰ ਨਿਯੰਤਰਿਤ ਕਰ ਰਿਹਾ ਸੀ, ਪਰ ਹੁਣ ਮੈਂ ਇਸਨੂੰ ਨਿਯੰਤਰਿਤ ਕਰ ਰਿਹਾ ਹਾਂ।"
2018 ਵਿੱਚ ਗਰਟ- ਜੈਨ (ਕਾਲੀ ਟੀ-ਸ਼ਰਟ) ਜਦੋਂ ਉਹ ਤੁਰਨ ਵਿੱਚ ਅਸਮਰੱਥ ਸੀ, ਪ੍ਰੋ ਕੋਰਟੀਨ (ਖੜ੍ਹੇ)
ਅੰਤਮ ਉਦੇਸ਼ ਕੀ ਹੈ?
ਨਾ ਤਾਂ ਪਿਛਲੇ ਅਤੇ ਨਾ ਹੀ ਨਵੇਂ ਸਿਸਟਮਾਂ ਨੂੰ ਲਗਾਤਾਰ ਵਰਤਿਆ ਜਾ ਸਕਦਾ ਹੈ। ਉਹ ਵੱਡੇ ਹਨ ਅਤੇ ਹਾਲੇ ਵੀ ਪ੍ਰਯੋਗ ਵਾਲੇ ਪੜਾਅ ''ਤੇ ਹਨ।
ਫਿਲਹਾਲ ਮਰੀਜ਼ ਹਫ਼ਤੇ ਵਿੱਚ ਕੁਝ ਵਾਰ ਇੱਕ ਘੰਟਾ ਜਾਂ ਇਸ ਤੋਂ ਵੱਧ ਸਮੇਂ ਲਈ ਇਹਨਾਂ ਦੀ ਵਰਤੋਂ ਕਰ ਸਕਦਾ ਹੈ।
ਤੁਰਨ ਦੀ ਕਿਰਿਆ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਸਿਖਲਾਈ ਦਿੰਦੀ ਹੈ।
ਜਦੋਂ ਸਿਸਟਮ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਕੁਝ ਹੱਦ ਤੱਕ ਹਲਚਲ ਨੂੰ ਬਹਾਲ ਰੱਖਦਾ ਹੈ। ਇਹ ਸੁਝਾਅ ਦਿੰਦਾ ਹੈ ਕਿ ਖਰਾਬ ਹੋਇਆ ਨਾੜੀਤੰਤਰ ਦੁਬਾਰਾ ਵਧ ਸਕਦਾ ਹੈ।
ਅੰਤਮ ਉਦੇਸ਼ ਤਕਨਾਲੋਜੀ ਨੂੰ ਛੋਟਾ ਕਰਨਾ ਹੈ। ਪ੍ਰੋ. ਕੋਰਟੀਨ ਦੀ ਸਪਿਨ ਆਉਟ ਕੰਪਨੀ ਆਨਵਰਡ ਮੈਡੀਕਲ, ਤਕਨਾਲੋਜੀ ਦਾ ਵਪਾਰੀਕਰਨ ਕਰਨ ਲਈ ਸੁਧਾਰ ਕਰ ਰਹੀ ਹੈ ਤਾਂ ਜੋ ਇਸਦੀ ਵਰਤੋਂ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੀਤੀ ਜਾ ਸਕੇ।
ਉਹ ਕਹਿੰਦੇ ਹਨ, "ਇਹ ਆ ਰਿਹਾ ਹੈ।"
ਪ੍ਰੋਫੈਸਰ ਕੋਰਟੀਨ ਅਨੁਸਾਰ, "ਗਰਟ-ਜਾਨ ਦੇ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ 10 ਸਾਲ ਬਾਅਦ ਇਮਪਲਾਂਟ ਕੀਤਾ ਗਿਆ। ਤੁਸੀਂ ਕਲਪਨਾ ਕਰੋ ਕਿ ਜਦੋਂ ਅਸੀਂ ਸੱਟ ਲੱਗਣ ਤੋਂ ਕੁਝ ਹਫ਼ਤਿਆਂ ਬਾਅਦ ਆਪਣੇ ਦਿਮਾਗ-ਰੀੜ੍ਹ ਦੀ ਇੰਟਰਫੇਸ ਨੂੰ ਲਾਗੂ ਕਰਾਂਗੇ ਤਾਂ ਰਿਕਵਰੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

370 ਸਾਲ ਪਹਿਲਾਂ ਅਮਰੀਕਾ ''ਚ ''ਚੁੜੇਲ'' ਹੋਣ ਦੇ ਇਲਜ਼ਾਮ ਹੇਠ ਦਿੱਤੀ ਗਈ ਸੀ ਸਜ਼ਾ, ਹੁਣ ਲਿਆ ਗਿਆ ਇਹ...
NEXT STORY