ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਖ਼ਬਰ ਨਹੀਂ ਪੜ੍ਹ ਸਕੇ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਖ਼ਬਰਾਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਖ਼ਬਰਾਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਕੈਨੇਡਾ ਵਿੱਚੋਂ ਕਈ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਮੁੱਦਾ ਸੁਰਖ਼ੀਆਂ ਵਿੱਚ ਰਿਹਾ ਤੇ ਇਸ ਦੇ ਨਾਲ ਹੀ ਸੰਨੀ ਦਿਓਲ ਆਪਣੀ ਫਿਲਮ ‘ਗਦਰ-2’ ਲਈ ਅਤੇ ਆਪਣੇ ਹਲਕੇ ਵਿੱਚੋਂ ਗ਼ੈਰ-ਹਾਜ਼ਰੀ ਲਈ ਚਰਚਾ ਵਿੱਚ ਰਹੀ।
ਕੈਨੇਡਾ: ਕੁਝ ਪੰਜਾਬੀ ਵਿਦਿਆਰਥੀ ਵਾਪਸ ਮੁੜਨ ਲਈ ਕਿਉਂ ਮਜਬੂਰ ਹੋ ਰਹੇ ਹਨ, ਟਰੂਡੋ ਕੀ ਬੋਲੇ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਬਾਰੇ ਸੰਸਦ ਵਿੱਚ ਬਿਆਨ ਦਿੱਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ''''ਸਾਡਾ ਮਕਸਦ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”
ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀ ਇਸ ਡਰ ਨਾਲ ਰਹਿ ਰਹੇ ਹਨ ਕਿ ਉਨ੍ਹਾਂ ਨੂੰ ਕਾਲਜ ਵਿੱਚ ਦਾਖਲ ਹੋਣ ਦੇ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਦੇਸ਼ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਬਾਹਰ ਕੱਢਿਆ ਜਾ ਸਕਦਾ ਹੈ।
ਇਸ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਸੰਨੀ ਦਿਓਲ : ਗਦਰ ਦੇ ਰੀਲੀਜ਼ ਤੋਂ ਪਹਿਲਾਂ ਬੋਲੇ ਗੁਰਦਾਸਪੁਰੀਏ, ‘ਸਿਆਸਤ ’ਚ ਨਿਰਾਸ਼ ਕੀਤਾ’
2001 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫ਼ਿਲਮ ‘ਗ਼ਦਰ ਏਕ ਪ੍ਰੇਮ ਕਥਾ ਉਸ ਸਮੇਂ ਬਾਕਸ ਆਫ਼ਿਸ ਉੱਤੇ ਕਾਫ਼ੀ ਹਿੱਟ ਸਾਬਤ ਹੋਈ ਸੀ ਅਤੇ ਇਸ ਵਿੱਚ ਸੰਨੀ ਦਿਓਲ ਦੇ ਕਈ ਡਾਇਲਾਗ ਲੋਕਾਂ ਦੇ ਜ਼ੁਬਾਨ ''ਤੇ ਵੀ ਚੜ੍ਹ ਗਏ ਸਨ।
ਕਰੀਬ 22 ਸਾਲ ਬਾਅਦ ਇਹ ਫ਼ਿਲਮ ਇੱਕ ਵਾਰ ਫਿਰ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੰਨੀ ਦਿਓਲ ਅਦਾਕਾਰ ਦੇ ਨਾਲ-ਨਾਲ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਲੋਕ ਸਭਾ ਮੈਂਬਰ ਵੀ ਹਨ।
ਸੰਨੀ ਦਿਓਲ ਦੀ ਆਪਣੇ ਹਲਕੇ ਵਿੱਚ ਗ਼ੈਰ-ਹਾਜ਼ਰੀ ਕਾਰਨ ਲੋਕਾਂ ਵਿੱਚ ਗੁੱਸਾ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਉਨ੍ਹਾਂ ਔਰਤਾਂ ਦੀ ਕਹਾਣੀ ਜਿਨ੍ਹਾਂ ਨੇ ਖੁਦ ਦੀ ਕਮਾਈ ਨਾਲ ਆਪਣੇ ਪਰਿਵਾਰ ਦੀ ਕਿਸਮਤ ਬਦਲੀ
ਭਾਰਤ ਦੇ ਪਿੰਡਾਂ ਅਤੇ ਛੋਟੇ-ਛੋਟੇ ਕਸਬਿਆਂ ਵਿੱਚ ਇਹ ਕਹਾਣੀ ਆਪਣੇ-ਆਪ ਨੂੰ ਦੁਹਰਾਉਂਦੀ ਹੈ, ਜਿੱਥੇ ਮਰਦਾਂ ਦਾ ਦੁਖਦਾਈ ਪਰਵਾਸ ਨਾਲ ਔਰਤਾਂ ਲਈ ਇੱਕ ਮੌਕਾ ਬਣ ਰਿਹਾ ਹੈ।
ਸਮਾਜ ਸ਼ਾਸਤਰੀ ਅਤੇ ਜਨਸੰਖਿਆ ਵਿਗਿਆਨੀ ਪ੍ਰੋ. ਸੋਨਲਦੇ ਦੇਸਾਈ ਭਾਰਤ ਮਨੁੱਖੀ ਵਿਕਾਸ ਸਰਵੇਖਣ (ਆਈਐੱਚਡੀਐੱਸ) ਵੱਲੋਂ ਲਿੰਗ ਅਤੇ ਵਰਗ ਅਸਮਾਨਤਾਵਾਂ ਨੂੰ ਟਰੈਕ ਕਰ ਰਹੇ ਹਨ।
ਆਈਐੱਚਡੀਐੱਸ ਇੱਕ ਰਾਸ਼ਟਰੀ ਪੱਧਰ ''ਤੇ ਪ੍ਰਤੀਨਿਧੀ ਸਰਵੇਖਣ ਹੈ ਜੋ 2005 ਅਤੇ 2012 ਵਿੱਚ ਦੇਸ਼ ਦੇ 41,000 ਘਰਾਂ ਵਿੱਚ ਕਰਵਾਇਆ ਗਿਆ ਸੀ।
ਇਸ ਖ਼ਬਰ ਵਿੱਚ ਉਨ੍ਹਾਂ ਔਰਤਾਂ ਦੀ ਕਹਾਣੀ ਪੜ੍ਹੋ ਜਿਨ੍ਹਾਂ ਨੇ ਆਪਣੇ ਬਲ ਉੱਤੇ ਆਪਣੇ ਪਰਿਵਾਰ ਨੂੰ ਖੜ੍ਹਾ ਕੀਤਾ। ਪੜ੍ਹੋ ਇਸ ਬਾਰੇ ਵਿਸਥਾਰ ਨਾਲ
ਬ੍ਰਿਟੇਨ ''ਚ ਕਈ ਪਾਬੰਦੀਆਂ ਦੇ ਬਾਵਜੂਦ ਪਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਕਿਵੇਂ ਵੱਧ ਗਈ
ਬ੍ਰੈਕਸਿਟ ਦੇ ਵਾਅਦਿਆਂ ਦੇ ਬਾਵਜੂਦ ਯੂਕੇ ਵਿੱਚ ਪ੍ਰਵਾਸੀਆਂ ਦੀ ਆਮਦ ਲਗਭਗ ਤਿੰਨ ਗੁਣਾ ਕਿਉਂ ਹੋ ਗਈ ਹੈ।
ਲਗਾਤਾਰ ਤਿੰਨ ਪ੍ਰਧਾਨ ਮੰਤਰੀਆਂ ਨੇ ਇਸ ਨੂੰ ਘਟਾਉਣ ਦਾ ਵਾਅਦਾ ਕੀਤਾ। ਜਦਕਿ ਉਹ ਸਾਰੇ ਆਪਣਾ ਵਾਅਦਾ ਪੂਰਾ ਕੀਤੇ ਬਿਨਾਂ ਆਪਣੀ ਮਿਆਦ ਪੂਰੀ ਕਰ ਗਏ।
ਕੰਜ਼ਰਵੇਟਿਵ ਪਾਰਟੀ 13 ਸਾਲ ਸੱਤਾ ਵਿੱਚ ਰਹੀ ਤਾਂ ਯੂਕੇ ਵਿੱਚ ਪ੍ਰਵਾਸ ਨੂੰ ਘਟਾਉਣਾ ਉਸਦੀ ਨਿਰੰਤਰ ਵਚਨਬੱਧਤਾ ਰਹੀ ਹੈ।
ਡੇਵਿਡ ਕੈਮਰਨ ਅਤੇ ਥੈਰੀਸਾ ਮੇਅ ਨੇ ਕਿਹਾ ਸੀ ਕਿ ਉਹ ਇਹ ਸੰਖਿਆ "ਹਜ਼ਾਰਾਂ" ਤੱਕ ਘਟਾਉਣਗੇ।
ਬੀਬੀਸੀ ਦੇ ਸਿਆਸੀ ਸੰਪਾਦਕ ਕ੍ਰਿਸ ਮੇਸਨ ਦਾ ਕਹਿਣਾ ਹੈ ਕਿ ਬੋਰਿਸ ਜੌਹਨਸਨ ਨੇ ਇਸ "ਬਹੁਤ ਸਟੀਕ ਵਾਅਦੇ ਤੋਂ ਆਪਣਾ ਸਬਕ ਸਿੱਖਿਆ" ਅਤੇ ਬਸ ਇੰਨਾ ਕਿਹਾ ਕਿ ਬ੍ਰੈਕਸਿਟ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਘਟ ਜਾਵੇਗੀ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਸਲੀਪ ਪੈਰਾਲਿਸਿਸ: ਸੁੱਤੇ ਹੋਇਆਂ ਕਈ ਵਾਰ ਇੰਝ ਕਿਉਂ ਲੱਗਦਾ ਹੈ ਜਿਵੇਂ ਛਾਤੀ ਉੱਤੇ ''ਭੂਤ ਬੈਠਾ ਹੋਵੇ''?
ਕਈਆਂ ਨੂੰ ਸ਼ੈਤਾਨ, ਭੂਤਾਂ, ਹੋਰ ਗ੍ਰਹਿਆਂ ਦੇ ਵਾਸੀਆਂ, ਡਰਾਉਣੇ ਹਮਲਾਵਰਾਂ, ਇੱਥੋਂ ਤੱਕ ਕਿ ਮਰ ਚੁੱਕੇ ਰਿਸ਼ਤੇਦਾਰਾਂ ਦਾ ਵੀ ਭਰਮ ਹੋ ਜਾਂਦਾ ਹੈ।
ਉਨ੍ਹਾਂ ਨੂੰ ਲਗਦਾ ਹੈ ਉਨ੍ਹਾਂ ਦਾ ਸਰੀਰ ਹਵਾ ਵਿੱਚ ਤੈਰ ਰਿਹਾ ਹੈ। ਜਾਂ ਹੂਬਹੂ ਉਨ੍ਹਾਂ ਦੀਆਂ ਨਕਲਾਂ ਵਰਗੇ ਬੰਦੇ ਉਨ੍ਹਾਂ ਦੇ ਬਿਸਤਰੇ ਨੂੰ ਘੇਰੀ ਖੜ੍ਹੇ ਹਨ।
ਕੁਝ ਲੋਕਾਂ ਨੂੰ ਫ਼ਰਿਸ਼ਤੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਕੋਈ ਅਧਿਆਤਮਿਕ ਅਨੁਭਵ ਹੋਇਆ ਹੈ। ਅਸਲ ਵਿੱਚ ਇਹ ਇੱਕ ਮਾਨਸਿਕ ਸਥਿਤੀ ਹੈ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)
ਮਾਂ ਜੋ ਆਪਣੇ 4 ਬੱਚਿਆਂ ਦੇ ਕਤਲ ਕੇਸ ’ਚ 20 ਸਾਲ ਕੈਦ ਰਹੀ, ਹੁਣ ਵਿਗਿਆਨ ਨੇ ਬੇਕਸੂਰ ਸਾਬਿਤ ਕੀਤਾ
NEXT STORY