Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, MAY 21, 2025

    9:39:57 AM

  • golden temple paksitan statement

    ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼...

  • punjab seeks respite on issue of release of water to haryana

    ਹਰਿਆਣਾ ਨੂੰ ਪਾਣੀ ਛੱਡਣ ਦੇ ਮੁੱਦੇ ’ਤੇ ਪੰਜਾਬ ਨੇ...

  • body of a young man found in mysterious circumstances

    ਭੇਤਭਰੇ ਹਾਲਾਤਾਂ ’ਚ ਮਿਲੀ ਨੌਜਵਾਨ ਦੀ ਲਾਸ਼

  • drug smugglers arrested

    ਨਸ਼ਾ ਸਪਲਾਈ ਕਰਨ ਜਾ ਰਹੇ 2 ਸਮੱਗਲਰ 1.710 ਕਿਲੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਆਖ਼ਰੀ ਸਿੱਖ ਸ਼ਾਸਕ ਦਲੀਪ ਸਿੰਘ ਦੀ ਧੀ ਸੋਫ਼ੀਆ ਜਦੋਂ ਪੰਜਾਬ ਆਈ ਤਾਂ ਕੁਝ ਲੋਕ ਦੇਖ ਕੇ ਰੋ ਪੈਂਦੇ ਸਨ

ਆਖ਼ਰੀ ਸਿੱਖ ਸ਼ਾਸਕ ਦਲੀਪ ਸਿੰਘ ਦੀ ਧੀ ਸੋਫ਼ੀਆ ਜਦੋਂ ਪੰਜਾਬ ਆਈ ਤਾਂ ਕੁਝ ਲੋਕ ਦੇਖ ਕੇ ਰੋ ਪੈਂਦੇ ਸਨ

  • Updated: 22 Aug, 2023 10:31 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸੋਫੀਆ ਦਲੀਪ ਸਿੰਘ
BBC

ਬ੍ਰਿਟੇਨ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇਣ ਲਈ ਸੰਘਰਸ਼ ਕਰਨ ਵਾਲੀ ਰਾਣੀ ਸੋਫੀਆ ਦਲੀਪ ਸਿੰਘ ਨੂੰ ਉਸ ਦੇ ਪੁਰਖਿਆਂ ਦੇ ਮੁਲਕ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਜਾਣਦੇ ਹਨ।

ਸੋਫੀਆ, ਪੰਜਾਬ ਦੇ ਮਰਹੂਮ ਸਾਸ਼ਕ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਅਤੇ ਖਾਲਸਾ ਦਰਬਾਰ ਦੇ ਵਾਰਿਸ ਦਲੀਪ ਸਿੰਘ ਦੀ ਧੀ ਸੀ।

ਉਹ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਸੰਘਰਸ਼ ਕਰ ਰਹੇ 300 ਜਣਿਆਂ ਦੇ ਉਸ ਵਫ਼ਦ ਦਾ ਹਿੱਸਾ ਸਨ।

ਜਿਸ ਨੇ 1910 ਵਿੱਚ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਐੱਚਐੱਚ ਐਸਕੁਇਥ ਨੂੰ ਮਿਲਣ ਲਈ ਲੰਡਨ ਵਿੱਚ ਪਾਰਲੀਮੈਂਟ ਵੱਲ ਮਾਰਚ ਕੱਢਿਆ ਸੀ।

ਪਰ ਐਸਕੁਇਥ ਨੇ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਅਤੇ ਪ੍ਰਦਰਸ਼ਨ ਨੇ ਹਿੰਸਕ ਰੂਪ ਵੀ ਧਾਰਨ ਕਰ ਲਿਆ ਸੀ।

ਉਸ ਵੇਲੇ ਇਮਾਰਤ ਦੇ ਬਾਹਰ ਮੌਜੂਦ ਹਜੂਮ ਵਿਚਲੇ ਪੁਲਿਸ ਵਾਲਿਆਂ ਅਤੇ ਬੰਦਿਆਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ।

ਇਸ ਦੌਰਾਨ ਬਹੁਤ ਸਾਰੇ ਪ੍ਰਦਰਸ਼ਨਕਾਰੀ ਗੰਭੀਰ ਰੂਪ ਵਿੱਚ ਜਖ਼ਮੀ ਹੋਏ, ਜਿਸ ਮਗਰੋਂ ਇਸ ਦਿਨ ਨੂੰ ਯੂਕੇ ਵਿੱਚ ''ਬਲੈਕ ਫਰਾਈਡੇ'' ਆਖਿਆ ਜਾਣ ਲੱਗਾ।

ਸੋਫੀਆ ਉਨ੍ਹਾਂ 119 ਬੀਬੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੋਫੀਆ ਦਲੀਪ ਸਿੰਘ
NORFOLK MUSEUMS SERVICE
ਸੋਫ਼ੀਆ ਦਲੀਪ ਸਿੰਘ ਮਹਾਰਾਣੀ ਵਿਕਟੋਰੀਆ ਦੀ ਮੁਤਬੰਨੀ ਧੀ ਸੀ

ਸੋਫੀਆ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸਨ ਅਤੇ ਬਰਤਾਨੀਆ ਦੀ ਰਾਣੀ ਵਿਕਟੋਰੀਆ ਦੀ ਮੁਤਬੰਨੀ ਧੀ ਵੀ ਰਹੇ ਸਨ।

ਸੋਫੀਆ ਦੀ ਜੀਵਨੀ ਲਿਖਣ ਵਾਲੀ ਅਨੀਤਾ ਆਨੰਦ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਜਦੋਂ ਸੋਫੀਆ ਦਲੀਪ ਸਿੰਘ ਨੇ ਨਵੰਬਰ 1910 ਵਾਲੇ ਮਾਰਚ ਵਿੱਚ ਭਾਗ ਲਿਆ ਤਾਂ ਉਨ੍ਹਾਂ ਦਾ ਨਾਮ ਉੱਘੀਆਂ ਸ਼ਖਸੀਅਤਾਂ ਵਿੱਚ ਸ਼ੁਮਾਰ ਹੋਣ ਲੱਗਾ।"

ਸੋਫੀਆ ਬਾਰੇ ਜਿੰਨੀ ਕੁ ਜਾਣਕਾਰੀ ਉਪਲੱਬਧ ਹੈ, ਉਸ ਦਾ ਵਧੇਰੇ ਹਿੱਸਾ ਅਨੀਤਾ ਆਨੰਦ ਦੀ 2015 ਵਿੱਚ ਲਿਖੀ ਖੋਜ-ਭਰਪੂਰ ਜੀਵਨੀ, ''ਸੋਫੀਆ: ਪ੍ਰਿੰਸਿਸ, ਸਫਰਗੇਟ, ਰਿਵਲੂਸ਼ਨਰੀ'' ਵਿਚੋਂ ਆਉਂਦਾ ਹੈ।

ਇਹ ਇੱਕ ਜਾਣਕਾਰੀ ਭਰਪੂਰ ਆਰਕਾਈਵਲ ਰਿਸਰਚ ਹੈ, ਜੋ ਪੁਲਿਸ, ਖੂਫੀਆ ਰਿਕਾਰਡ ਅਤੇ ਸੋਫੀਆ ਨੂੰ ਜਾਣਨ ਵਾਲੇ ਲੋਕਾਂ ਕੋਲੋਂ ਸਿੱਧੇ ਤੌਰ ''ਤੇ ਹਾਸਿਲ ਕੀਤੇ ਵੇਰਵਿਆਂ ''ਤੇ ਅਧਾਰਿਤ ਹੈ।

-

ਸੋਫੀਆ ਦਲੀਪ ਸਿੰਘ
NORFOLK MUSEUMS SERVICE
ਸੋਫੀਆ (ਸੱਜੇ) ਆਪਣੇ ਛੇ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ ਉੱਤੇ ਸਨ

ਲਾਲਾ ਲਾਜਪਤ ਰਾਏ ਦੇ ਭਾਸ਼ਣਾਂ ਤੋਂ ਹੋਈ ਪ੍ਰਭਾਵਿਤ

1876 ਵਿੱਚ ਜੰਮੀ ਸੋਫੀਆ, ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਬਾਂਬਾ ਮੂਲਰ ਤੋਂ ਹੋਏ ਛੇ ਬੱਚਿਆਂ ਵਿੱਚੋਂ ਪੰਜਵੀਂ ਸੀ।

ਛੋਟੀ ਉਮਰ ਵਿੱਚ ਹੀ ਦਲੀਪ ਸਿੰਘ ਨੂੰ 1849 ਵਿੱਚ ਅੰਗਰੇਜ਼ਾਂ ਵੱਲੋਂ ਉਨ੍ਹਾਂ ਦੇ ਰਾਜ ਉੱਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਤੋਂ ਇੰਗਲੈਂਡ ਭੇਜ ਦਿੱਤਾ ਗਿਆ ਸੀ।

ਇੱਕ ਸਭ ਦੰਡਯੋਗ ਸੰਧੀ ਦੀਆਂ ਸ਼ਰਤਾਂ ਦੇ ਤਹਿਤ ਅਨਮੋਲ ਕੋਹੇਨੂਰ ਹੀਰਾ, ਉਨ੍ਹਾਂ (ਅੰਗਰੇਜ਼ਾਂ) ਨੂੰ ਸੌਂਪਣ ਤੋਂ ਬਾਅਦ ਹੋਇਆ ਸੀ।

ਆਨੰਦ ਲਿਖਦੀ ਹੈ ਕਿ ਸੋਫੀਆ ਸਫੋਲਕ ਵਿਚਲੇ ਆਪਣੇ ਘਰ ਵਿੱਚ ਵੱਡੀ ਹੋਈ ਪਰ ਉਸਦਾ ਬਚਪਨ ਉਤਰਾਅ-ਚੜਾਅ ਵਾਲਾ ਰਿਹਾ।

ਜਦੋਂ ਦਲੀਪ ਆਪਣੇ ਰਾਜ-ਤਖ਼ਤ ਨੂੰ ਮੁੜ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਅਸਫ਼ਲ ਰਹੇ ਤਾਂ ਉਨ੍ਹਾਂ ਨੂੰ 1886 ਵਿੱਚ ਫਰਾਂਸ ਵਿੱਚ ਜਲਾਵਤਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਿੱਛੇ ਕਰਜ਼ੇ ਵਿੱਚ ਡੁਬਾ ਦਿੱਤਾ ਸੀ।

ਪਰ ਪਰਿਵਾਰ ਦੇ ਮਹਾਰਾਣੀ ਵਿਕਟੋਰੀਆ ਨਾਲ ਨੇੜਲੇ ਸੰਬੰਧਾਂ ਨੇ ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਦੇ ਇੰਡੀਆ ਆਫਿਸ ਤੋਂ ਇੱਕ ਘਰ ਅਤੇ ਸਾਲਾਨਾ ਭੱਤਾ ਹਾਸਲ ਕਰਨ ਵਿੱਚ ਮਦਦ ਕੀਤੀ।

ਦਲੀਪ ਸਿੰਘ
Getty Images
ਦਲੀਪ ਸਿੰਘ ਸਿੱਖ ਸ਼ਾਸਨ ਦੇ ਆਖ਼ਰੀ ਰਾਜਾ ਸਨ
ਬੀਬੀਸੀ
BBC

ਸੋਫੀਆ ਬਾਰੇ ਮੁੱਖ ਗੱਲਾਂ

  • ਸੋਫੀਆ ਦਲੀਪ ਸਿੰਘ ਦਾ ਜਨਮ 1876 ਵਿੱਚ ਹੋਇਆ ਸੀ।
  • ਉਹ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਪਹਿਲੀ ਘਰਵਾਲੀ ਬਾਂਬਾ ਮੂਲਰ ਨਾਲ ਹੋਏ ਛੇ ਬੱਚਿਆਂ ਵਿੱਚੋਂ ਪੰਜਵੀਂ ਸੀ।
  • ਮਹਾਰਾਜ ਦਲੀਪ ਨੂੰ 1886 ਵਿੱਚ ਫਰਾਂਸ ਵਿੱਚ ਜਲਾਵਤਨ ਕਰ ਦਿੱਤਾ ਗਿਆ ਸੀ।
  • ਪਿੱਛੇ ਉਨ੍ਹਾਂ ਦਾ ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ।
  • ਸੋਫੀਆ ਦੇ ਪਰਿਵਾਰ ਨੂੰ ਬ੍ਰਿਟਿਸ਼ ਸਰਕਾਰ ਦੇ ਇੰਡੀਆਂ ਆਫਿਸ ਤੋਂ ਇੱਕ ਘਰ ਅਤੇ ਸਾਲਾਨਾ ਭੱਤਾ ਮਿਲਦਾ ਹੁੰਦਾ ਸੀ।
ਬੀਬੀਸੀ
BBC
ਸੋਫੀਆ ਦਲੀਪ ਸਿੰਘ
BRITISH LIBRARY
ਸਾਲ 1913 ਵਿੱਚ ਸੋਫੀਆ ਸਫਰਗੇਟ ਅਖ਼ਬਾਰਾਂ ਵੇਚਦੇ ਹੋਏ

ਜਦੋਂ ਸੋਫੀਆ ਵੱਡੀ ਹੋਈ ਤਾਂ ਉਨ੍ਹਾਂ ਨੂੰ ਮਹਾਰਾਣੀ ਵੱਲੋਂ ਇੱਕ ਹੈਮਪਟਨ ਕੋਰਟ ਪੈਲੇਸ ਵਿੱਚ ਘਰ ਮਿਲਿਆ, ਜਿਸ ਦੇ ਬਾਹਰ ਉਨ੍ਹਾਂ ਨੇ ਬਾਅਦ ਵਿੱਚ ਔਰਤਾਂ ਦੇ ਵੋਟ ਪਾਉਣ ਦੇ ਹੱਕਾਂ ਬਾਰੇ ਪ੍ਰਦਰਸ਼ਨ ਵੀ ਕੀਤਾ।

ਇਤਿਹਾਸਕਾਰ ਏਲੀਜ਼ਾਬੇਥ ਬੇਕਰ ਆਪਣੀ ਕਿਤਾਬ ''ਦਿ ਬ੍ਰਿਟਿਸ਼ ਵੂਮੈਨਜ਼ ਸਫਰਏਜ ਕੈਂਪੇਨ'' ਵਿਚਲੇ ਇੱਕ ਅਧਿਆਏ ਵਿੱਚ ਲਿਖਦੀ ਹੈ, "ਆਪਣੀ ਸ਼ੁਰੂਆਤੀ ਉਮਰ ਵਿੱਚ ਸੋਫੀਆ ਨੇ ਬਰਤਾਨਵੀ ਕੁਲੀਨ ਵਰਗ ਵਿੱਚ ਆਪਣੀ ਸੌਖੀ ਹੋਂਦ ਅਤੇ ਇੱਕ ਭਾਰਤੀ ਔਰਤ ਵਜੋਂ ਆਪਣੀ ਅਸਪੱਸ਼ਟ ਸਥਿਤੀ ਵਿਚਾਲੇ ਗੱਲਬਾਤ ਕਰਨਾ ਸਿੱਖ ਲਿਆ ਸੀ।"

ਆਪਣੀ ਪੂਰੀ ਜ਼ਿੰਦਗੀ ਵਿੱਚ ਸੋਫੀਆ ਤਕਰੀਬਨ ਚਾਰ ਵਾਰ ਭਾਰਤ ਆਈ, ਉਨ੍ਹਾਂ ਦੀ ਹਰੇਕ ਫੇਰੀ ਬਰਤਾਨਵੀ ਅਫਸਰਾਂ ਦੀ ਨਿਗਰਾਨੀ ਹੇਠ ਹੋਈ ।

ਜਿਨ੍ਹਾਂ ਨੂੰ ਇਹ ਡਰ ਸੀ ਕਿ ਦਲੀਪ ਸਿੰਘ ਦੇ ਪਰਿਵਾਰ ਦੀ ਮੌਜੂਦਗੀ ਭਾਰਤ ਵਿੱਚ ਵਿਰੋਧ ਪੈਦਾ ਕਰ ਸਕਦੀ ਹੈ।

1906-07 ਵਿੱਚ ਸੋਫੀਆ ਅਜ਼ਾਦੀ ਘੁਲਾਟੀਏ ਗੋਪਾਲ ਕ੍ਰਿਸ਼ਨਾ ਗੋਖਲੇ ਅਤੇ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਨੂੰ ਮਿਲੀ ਅਤੇ ਉਨ੍ਹਾਂ ਦੇ ਭਾਸ਼ਣਾਂ ਤੇ ਰਾਜਨੀਤਕ ਦ੍ਰਿੜਤਾ ਨੇ ੳਨ੍ਹਾਂ ਨੂੰ ਪ੍ਰਭਾਵਿਤ ਕੀਤਾ।

-

ਜਦੋਂ ਟੈਕਸ ਦੇਣ ਤੋਂ ਕੀਤਾ ਨਾਂਹ

ਅਨੀਤਾ ਨੇ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਅਪ੍ਰੈਲ 1907 ਤੱਕ ਸੋਫੀਆ ਨੇ ਭਾਰਤ ਵਿੱਚ ਛੇ ਮਹੀਨੇ ਗੁਜ਼ਾਰ ਲਏ ਸਨ ਅਤੇ ਭਾਰਤ ਵਿੱਚ ਵੱਧ ਰਹੀ ਰਾਜਨੀਤਕ ਜੱਦੋ-ਜ਼ਹਿਦ ਨੂੰ ਅੱਖੀਂ ਦੇਖਿਆ। ਭਾਰਤੀ ਸਵੈ-ਦ੍ਰਿੜਤਾ ਦੀ ਲਹਿਰ ਨੇ ੳਨ੍ਹਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।"

1908 ਵਿੱਚ ਯੂਕੇ ਪਹੁੰਚਣ ਤੋਂ ਕੁਝ ਮਹੀਨੇ ਬਾਅਦ, ਸੋਫੀਆ ਵੁਮੈਨਜ਼, ਸੋਸ਼ਲ ਅਤੇ ਪੌਲੀਟਿਕਲ ਯੂਨੀਅਨ ਵਿੱਚ ਸ਼ਾਮਲ ਹੋਈ।

ਇਸ ਦੀ ਅਗਵਾਈ ਬ੍ਰਿਟਿਸ਼ ਰਾਜਨੀਤਕ ਕਾਰਕੁੰਨ ਏਮੀਲੀਨ ਪੈਨਖੁਰਸ ਦੀ ਕਰ ਰਹੇ ਸਨ ਅਤੇ ਸਮੂਹ ਔਰਤਾਂ ਦੇ ਵੋਟ ਹੱਕਾਂ ਲਈ ਸੰਘਰਸ਼ ਵਾਲਾ ਸਮੂਹ ਸੀ।

ਇਸ ਤੋਂ ਬਾਅਦ ਉਹ ਵੁਮੈਨਜ਼ ਟੈਕਸ ਰਿਸਿਟੈਂਸ ਲੀਗ ਵਿੱਚ ਸ਼ਾਮਲ ਹੋਈ, ਜਿਸ ਦਾ ਨਾਅਰਾ ਸੀ "ਨੋ ਵੋਟ, ਨੋ ਟੈਕਸ"।

ਸੋਫੀਆ ਨੇ ਇਨ੍ਹਾਂ ਲਹਿਰਾਂ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ।

1911 ਵਿੱਚ ਉਹ ਪ੍ਰਧਾਨ ਮੰਤਰੀ ਦੀ ਗੱਡੀ ਅੱਗੇ ਜਾ ਵੱਜੀ, ਜਦੋਂ ਉਹ ਡਾਉਨਿੰਗ ਸਟ੍ਰੀਟ ਵਿੱਚੋਂ ਨਿਕਲ ਰਹੇ ਸਨ, ਉਸ ਵੇਲੇ ਉਨ੍ਹਾਂ ਨੇ ਆਪਣੇ ਹੱਥ ਵਿੱਚ "ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿਓ" ਵਾਲਾ ਬੈਨਰ ਫੜ੍ਹਿਆ ਹੋਇਆ ਸੀ।

ਇਸੇ ਸਾਲ ਹੀ ਉਨ੍ਹਾਂ ਨੇ ਜਨਗਣਨਾ ਵਾਲਾ ਫਾਰਮ ਖ਼ਾਲੀ ਛੱਡਿਆ ਅਤੇ ਟੈਕਸ ਦੇਣ ਤੋਂ ਨਾਂਹ ਕਰ ਦਿੱਤੀ।

1913 ਦੀ ਇੱਕ ਫੋਟੋ ਵਿੱਚ ਮਹਾਰਾਣੀ ਨੂੰ ਹੈਮਪਟਨ ਕੋਰਟ ਪੈਲੇਸ, ਜਿੱਥੇ ਉਹ ਰਹਿੰਦੇ ਸਨ, ਦੇ ਬਾਹਰ ਖੜ੍ਹ ਕੇ ''ਦਿ ਸਫਰਗੇਟਸ'' ਅਖ਼ਬਾਰ ਦੀਆਂ ਕਾਪੀਆਂ ਵੇਚਦੇ ਦੇਖਿਆ ਗਿਆ, ਜਿਸ ਉੱਤੇ ''ਇਨਕਲਾਬ'' ਲਿਖਿਆ ਹੋਇਆ ਸੀ।

ਸੋਫੀਆ ਦਲੀਪ ਸਿੰਘ
Getty Images
ਪਹਿਲੀ ਵਿਸ਼ਵ ਜੰਗ ਦੌਰਾਨ ਸੋਫੀਆ ਨੇ ਜਖ਼ਮੀ ਭਾਰਤੀ ਫੌਜੀਆਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ

ਬੇਕਰ ਲਿਖਦੇ ਹਨ, "ਇਸ ਤਸਵੀਰ ਨੇ ਉਨ੍ਹਾਂ ਨੂੰ "ਸਫਰਗੇਟ ਵੀਕ" ਦਾ ਪ੍ਰਮੁੱਖ ਚਿਹਰਾ ਬਣਾ ਦਿੱਤਾ, ਜੋ ਵੁਮੈਨਸਜ਼, ਸੋਸ਼ਲ ਅਤੇ ਪੌਲੀਟਿਕਲ ਯੂਨੀਅਨ ਵੱਲੋਂ ਬ੍ਰਿਟੇਨ ਵਿੱਚੋਂ ਹੋਰ ਮੈਂਬਰਾਂ ਨੂੰ ਸ਼ਾਮਿਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਸੀ।"

ਅਖ਼ਬਾਰਾਂ ਨੇ ਇਸ ਬਾਰੇ ਲਿਖਿਆ ਕਿ ਜਦੋਂ ਉਨ੍ਹਾਂ ਨੇ ਟੈਕਸ ਅਦਾ ਨਹੀਂ ਕੀਤਾ ਤਾਂ ਕਿਵੇਂ ਅਧਿਕਾਰੀਆਂ ਨੇ ਉਨ੍ਹਾਂ ਦੇ ਗਹਿਣਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਨਿਲਾਮ ਕਰ ਦਿੱਤਾ।

ਸੋਫੀਆ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਪਰ ਹੋਰਨਾਂ ਕਾਰਕੁੰਨਾਂ ਵਾਂਗ ਉਨ੍ਹਾਂ ਖਿਲਾਫ ਇਲਜ਼ਾਮ ਰੱਦ ਕਰ ਦਿੱਤੇ ਗਏ ਸਨ।

''ਸਾਊਥ ਏਸ਼ੀਅਨ ਰਸਿਸਟੈਂਸਸ ਇਨ ਬ੍ਰਿਟੇਨ 1880-1947'' ਕਿਤਾਬ ਵਿੱਚ ਇਤਿਹਾਸਕਾਰ ਸੁਮਿਤਾ ਮੁਖਰਜੀ ਸਫਰਗੇਟ ਲਹਿਰ ਵਿਚਲੇ ਵਿਰੋਧਾਭਾਸਾਂ ਨੂੰ ਉਜਾਗਰ ਕਰਨ ਲਈ ਸੋਫੀਆ ਦੀ ਭੂਮਿਕਾ ਬਾਰੇ ਜ਼ਿਕਰ ਕਰਦੇ ਹਨ।

ਉਹ ਲਿਖਦੇ ਹਨ ਕਿ ਇਹ ਕਾਰਕੁਨ ਜਮਾਤੀ ਵੰਡ ਬਾਰੇ ਸੁਆਲ ਕੀਤੇ ਜਾਂ ਇਸ ਨੂੰ ਚੁਣੌਤੀ ਦਿੱਤੇ ਬਗ਼ੈਰ ਆਪਣੇ ਉਦੇਸ਼ ਦੀ ਪੂਰਤੀ ਲਈ ਉਨ੍ਹਾ (ਸੋਫੀਆ) ਦੇ ਨਾਂ ਦਾ ਫਾਇਦਾ ਲੈ ਸਕਦੇ ਸਨ।

ਉਨ੍ਹਾਂ (ਸੋਫੀਆ) ਦੀ ਸ਼ਮੂਲੀਅਤ ਨੇ ਇਸ ਲਹਿਰ ਉੱਤੇ ਨਜ਼ਰਸਾਨੀ ਵੀ ਵਧਾਈ।

-

ਬੀਬੀਸੀ
BBC

1918 ਵਿੱਚ ਮਿਲਿਆ ਵੋਟ ਦਾ ਹੱਕ

ਬੇਕਰ ਲਿਖਦੇ ਹਨ, "ਭਾਰਤੀ ਦਫ਼ਤਰ ਦੇ ਨੌਕਰਸ਼ਾਹਾਂ ਨੇ ਬ੍ਰਿਟੇਨ ਵਿੱਚ ਭਾਰਤੀ ਪਰਵਾਸੀ ਦੇ ਇੱਕ ਸਿਆਸੀ ਮੈਂਬਰ ਵਜੋਂ ਦਲੀਪ ਸਿੰਘ ਦੇ ਕੰਮਾਂ ਨੂੰ ਕੰਟਰੋਲ ਕਰਨ ਦੇ ਯਤਨਾਂ ਵਿੱਚ ਉਨ੍ਹਾਂ ਨਿੱਜੀ ਅਤੇ ਵਿੱਤੀ ਮਾਮਲਿਆਂ ਦੇ ਸਬੰਧ ਵਿੱਚ ਅਖ਼ਬਾਰਾਂ ਦੀਆਂ ਕਲਿੱਪਾਂ ਇਕੱਠੀਆਂ ਕੀਤੀਆਂ ਤੇ ਇਸ਼ਿਹਾਰਾਂ ਦਾ ਲੈਣ-ਦੇਣ ਵੀ ਕੀਤਾ।"

ਉਹ ਸੋਫੀਆ ਨੂੰ ਔਰਤਾਂ ਦੇ ਵੋਟ ਪਾਉਣ ਦੇ ਹੱਕ ਲਈ ਕਾਰਜਸ਼ੀਲ ਭਾਰਤੀ ਅਤੇ ਗੋਰੇ ਬਰਤਾਨਵੀ ਕਾਰਕੁੰਨਾਂ ਵਿਚਾਲੇ ''ਇੱਕ ਮਹੱਤਵਪੂਰਨ ਪੁਲ਼'' ਦੱਸਦੀ ਹੈ।

1918 ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਇੱਕ ਸੁਧਾਰ ਮਨਜ਼ੂਰ ਕੀਤਾ ਗਿਆ, ਜਿਸ ਦੇ ਤਹਿਤ 30 ਤੋਂ ਵੱਧ ਉਮਰ ਵਾਲੀਆਂ ਬੀਬੀਆਂ ਜਿਹੜੀਆਂ ਕਿ ਜਾਇਦਾਦ ਨਾਲ ਸੰਬੰਧਤ ਯੋਗਤਾਵਾਂ ਪੂਰੀਆਂ ਕਰਦੀਆਂ ਹੋਣ, ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ।

ਔਰਤਾਂ ਨੂੰ ਮੁੰਕਮਲ ਬਰਾਬਰੀ ਦੇ ਹੱਕ 10 ਸਾਲ ਬਾਅਦ ਮਿਲੇ।

1919 ਵਿੱਚ ਸੋਫੀਆ ਰਾਜਨੀਤਕ ਕਾਰਕੁੰਨ ਸਰੋਜਨੀ ਨਾਇਡੂ ਅਤੇ ਐਨੀ ਬੇਸੰਤ ਦੇ ਨਾਲ ਲੰਡਨ ਵਿਚਲੇ ਇੰਡੀਆ ਆਫਿਸ ਗਈ।

ਨਾਇਡੂ ਅਤੇ ਬੇਸੰਤ ਭਾਰਤੀ ਔਰਤਾਂ ਦੇ ਵਫਦ ਦੀ ਅਗਵਾਈ ਕਰ ਰਹੀਆਂ ਸਨ, ਜੋ ਕਿ ਸੈਕਰੇਟਰੀ ਆਫ ਸਟੇਟ ਅੱਗੇ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਬਾਰੇ ਦਲੀਲ ਪੇਸ਼ ਕਰਨ ਗਿਆ ਸੀ।

ਉਨ੍ਹਾਂ ਨੇ ਵਫ਼ਦ ਨੂੰ ਸੁਣਿਆ ਪਰ ਕੋਈ ਵਾਅਦਾ ਨਾ ਕੀਤਾ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਾਰਿਆਂ ਨੂੰ ਵੋਟ ਪਾਉਣ ਦਾ ਬਰਾਬਰ ਹੱਕ ਆਜ਼ਾਦੀ ਤੋਂ ਬਾਅਦ ਮਿਲਿਆ।

ਸੋਫੀਆ ਦਲੀਪ ਸਿੰਘ
Getty Images
ਸਫਰਗੇਟ ਮੁੰਹਿਮ ਦੌਰਾਨ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਸੋਫੀਆ

ਅਨੀਤਾ ਆਨੰਦ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਸੋਫੀਆ ਦੇ ਸੁਰਖੀਆਂ ਵਿੱਚ ਆਉਣ ਨਾਲ ਕਿੰਗ ਜੋਰਜ ਪੰਜਵੇਂ ਖਫ਼ਾ ਹੋਏ। ਦਰਅਸਲ, ਉਹ ਜੋ ਕਿ "ਔਰਤਾਂ ਦੇ ਵੋਟ ਪਾਉਣ ਦੇ ਹੱਕ" ਦੇ ਵਿਰੁੱਧ ਸਨ।

ਪਰ ਉਹ ਕੁਝ ਖਾਸ ਨਹੀਂ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਵਿੱਤ ਉਤੇ "ਪਾਰਲੀਮੈਂਟ ਦਾ ਪੂਰਾ ਕੰਟਰੋਲ ਸੀ।"

ਸੋਫੀਆ ਹੋਰਨਾਂ ਕੰਮਾਂ ਦਾ ਵੀ ਹਿੱਸਾ ਰਹੀ। ਪਹਿਲੀ ਵਿਸ਼ਵ ਜੰਗ ਵਿੱਚ ਉਨ੍ਹਾਂ ਨੇ ਜਖ਼ਮੀ ਹੋਈ ਭਾਰਤੀ ਫੌਜੀਆਂ ਦੀ ਬ੍ਰਿਟੇਨ ਵਿੱਚ ਸੇਵਾ ਕੀਤੀ ਅਤੇ ਉਨ੍ਹਾਂ ਲਈ ਪੈਸੇ ਵੀ ਇਕੱਠੇ ਕੀਤੇ।

ਅਨੀਤਾ ਆਨੰਦ ਦੀ ਕਿਤਾਬ ਦੇ ਮੁਤਾਬਕ, ਮਹਾਰਾਣੀ 1924 ਵਿੱਚ ਭਾਰਤ ਵਿੱਚ ਇੱਕ ਹੋਰ ਫੇਰੀ ਲਈ ਵਾਪਸ ਆਈ ਅਤੇ ਉਨ੍ਹਾਂ ਨੇ ਪੂਰੇ ਪੰਜਾਬ ਵਿੱਚ ਸਫ਼ਰ ਕਰਨ ਦਾ ਫ਼ੈਸਲਾ ਲਿਆ।

ਜਦੋਂ ਉਹ ਆਪਣੀ ਭੈਣ ਬਾਂਬਾ ਨਾਲ ਪੁਰਾਣੇ ਸਿੱਖ ਰਾਜ ਵਿਚਲੀਆਂ ਥਾਵਾਂ ''ਤੇ ਜਾਂਦੇ ਤਾਂ ਲੋਕਾਂ ਦਾ ਹਜੂਮ ਉਨ੍ਹਾਂ ਨੂੰ ਦੇਖਣ ਪਹੁੰਚ ਜਾਂਦਾ, ਕੁਝ ਲੋਕ ਰੋਂਦੇ ਕਿ "ਸਾਡੀ ਮਾਹਾਰਾਣੀ ਇੱਥੇ ਆਈ ਹੈ"।

ਉਹ 1919 ਵਿਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਵਾਲੀ ਥਾਂ ''ਤੇ ਵੀ ਗਈ , ਜਿੱਥੇ ਸੈਂਕੜੇ ਭਾਰਤੀਆਂ ਉੱਤੇ ਬਰਤਾਨਵੀ ਫੌਜ ਵਲੋਂ ਗੋਲੀਆਂ ਚਲਾਈਆਂ।

ਦੂਜੀ ਵਿਸ਼ਵ ਜੰਗ ਦੌਰਾਨ ਉਹ ਆਪਣੀ ਭੈਣ ਕੈਥਰੀਨ ਅਤੇ ਤਿੰਨ ਹੋਰ ਸ਼ਰਨਾਰਥੀਆਂ ਦੇ ਨਾਲ ਲੰਡਨ ਤੋਂ ਨਿਕਲ ਕੇ ਬਕਿੰਘਮਸ਼ਾਇਰ ਆ ਗਈ ਸੀ।

ਉਨ੍ਹਾਂ ਦੇ ਆਖ਼ਰੀ ਸਾਲ ਆਪਣੀ ਸਾਥੀ ਆਈਵੀ ਬੌਅਡਨ ਨਾਲ ਬਿਤਾਏ, ਜੋ ਉਨ੍ਹਾਂ ਦੇ ਘਰ ਦੀ ਦੇਖ-ਭਾਲ ਵੀ ਕਰਦੀ ਸੀ। ਜੈਨਟ ਦੀ ਧੀ ਡਰੋਵਨਾ ਸੋਫੀਆ ਦੀ ਮੁਤਬੰਨੀ ਧੀ ਵੀ ਸੀ।

ਡਰੋਵਨਾ ਨੇ ਅਨੀਤਾ ਆਨੰਦ ਨੂੰ ਦੱਸਿਆ ਕਿ ਮਹਾਰਾਣੀ ਅਕਸਰ ਹੀ ਉਸ ਨਾਲ ਵੋਟਾਂ ਦੀ ਅਹਿਮੀਅਤ ਬਾਰੇ ਗੱਲ ਕਰਦੀ ਸੀ।

ਉਹ ਕਹਿੰਦੀ ਸੀ, "ਜਦੋਂ ਤੁਹਾਨੂੰ ਵੋਟ ਪਾਉਣ ਦੀ ਇਜਾਜ਼ਤ ਹੋਵੇ ਤਾਂ ਤੁਹਾਨੂੰ ਆਪਣੇ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।"

ਡਰੋਵਨਾ ਯਾਦ ਕਰਦੇ ਹੋਏ ਕਹਿੰਦੀ ਹੈ ਕਿ ਤੁਸੀਂ ਨਹੀਂ ਮਹਿਸੂਸ ਕਰਦੇ ਕੇ ਆਪਾਂ ਕਿੰਨੀ ਦੂਰ ਆ ਗਏ ਹਾਂ।

ਸੋਫੀਆ ਦੀ ਮੌਤ 22 ਅਗਸਤ 1948 ਨੂੰ ਨੀਂਦ ਦੇ ਦੌਰਾਨ ਹੋਈ, ਉਸ ਵੇਲੇ ਉਨ੍ਹਾਂ ਦੀ ਉਮਰ 71 ਸਾਲ ਦੀ ਸੀ।

ਮਹਾਰਾਣੀ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੀ ਭੈਣ ਬਾਂਬਾ ਨੇ ਲਾਹੌਰ ਲਿਆਂਦੀਆਂ ਪਰ ਇਸ ਬਾਰੇ ਸਪੱਸ਼ਟ ਨਹੀਂ ਹੈ ਕਿ ਇਹ ਕਿੱਥੇ ਪ੍ਰਵਾਹ ਕੀਤੀਆਂ ਗਈਆਂ।

ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ, ਖ਼ਾਸ ਕਰਕੇ ਯੂਕੇ ਵਿੱਚ, ਜਿੱਥੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਪੁਰਾਣੀ ਰਿਹਾਇਸ਼ ਦੇ ਬਾਹਰ ਇੱਕ ਤਖ਼ਤੀ ਲਗਾਈ ਗਈ ।

ਉਨ੍ਹਾਂ ਬਾਰੇ ਇੱਕ ਫਿਲਮ ਅਗਲੇ ਸਾਲ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਯੂਕੇ ਦੇ ਡਰਬੀ ਵਿੱਚ ਕਬੱਡੀ ਮੈਚ ਦੌਰਾਨ ਹੋਈ ਹਿੰਸਾ ਬਾਰੇ ਹੁਣ ਤੱਕ ਕੀ-ਕੀ ਪਤਾ ਹੈ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • weather will change soon in punjab
    ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ...
  • punjab big news
    ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
  • commissionerate police jalandhar launches special campaign against molestation
    ਕਮਿਸ਼ਨਰੇਟ ਪੁਲਸ ਜਲੰਧਰ ਨੇ ਛੇੜਛਾੜ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ: 51 ਚਲਾਨ...
  • today  s top 10 news
    ਨੌਜਵਾਨਾਂ ਨੂੰ CM ਮਾਨ ਦਾ ਤੋਹਫ਼ ਤੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਹੀਦ ਦਾ...
  • encounter  jalandhar  gangster
    ਜਲੰਧਰ ਵਿਚ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
  • driving license punjab
    ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!
  • big incident in punjab
    ਸਵੇਰੇ-ਸਵੇਰੇ ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਗੈਂਗਸਟਰ ਵਿਚਾਲੇ...
  • property rates hike
    50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ...
Trending
Ek Nazar
weather will change soon in punjab

ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ...

heavy rains in bengaluru

ਘਰਾਂ 'ਚ ਫਸੇ ਲੋਕ, ਸੜਕਾਂ 'ਤੇ ਭਰ ਗਿਆ ਪਾਣੀ, ਮੋਹਲੇਧਾਰ ਮੀਂਹ ਕਾਰਨ ਲੋਕ...

season sports festival concluded in italy

ਇਟਲੀ 'ਚ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ ਸੀਜ਼ਨ ਦਾ ਪਲੇਠਾ ਖੇਡ ਮੇਲਾ

flood in australia

ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਬਚਾਏ ਗਏ 8 ਲੋਕ

important news for those traveling in government buses in punjab

ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਭਲਕੇ ਲਈ ਹੋ ਗਿਆ...

floods and landslides hit indonesia

ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, ਛੇ ਮੌਤਾਂ

storm in pakistan

ਪਾਕਿਸਤਾਨ 'ਚ ਤੂਫਾਨ, ਤਿੰਨ ਲੋਕਾਂ ਦੀ ਮੌਤ

uk and eu agree post brexit reset deal

UK ਅਤੇ EU ਵਿਚਾਲੇ ਗੱਲਬਾਤ ਸਫਲ, ਮੁੜ ਸਬੰਧ ਸਥਾਪਿਤ ਕਰਨ 'ਤੇ ਸਹਿਮਤ

two boys killed

ਘਰੋਂ ਲਾਪਤਾ ਹੋਏ 2 ਮੁੰਡੇ ਜਿਸ ਹਾਲ 'ਚ ਮਿਲੇ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

big accident in punjab truck caught fire near school and petrol pump

ਪੰਜਾਬ 'ਚ ਵੱਡਾ ਹਾਦਸਾ! ਸਕੂਲ ਤੇ ਪੈਟਰੋਲ ਪੰਪ ਨੇੜੇ ਟਰੱਕ ਨੂੰ ਲੱਗੀ ਭਿਆਨਕ...

air india s negligence

Air India ਦਾ ਬੁਰਾ ਹਾਲ ! ਫਲਾਈਟ 'ਚ ਨਹੀਂ ਚੱਲਿਆ AC, ਗਰਮੀ ਕਾਰਨ...

massive fire broke out in a rubber factory in jalandhar

ਜਲੰਧਰ 'ਚ ਦੋ ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਦੂਰ ਤੱਕ ਵਿਖਾਈ ਦਿੱਤੀਆਂ ਅੱਗ...

president miley  s party wins local elections

ਰਾਸ਼ਟਰਪਤੀ ਮਾਈਲੀ ਦੀ ਪਾਰਟੀ ਨੇ ਅਰਜਨਟੀਨਾ 'ਚ ਜਿੱਤੀਆਂ ਸਥਾਨਕ ਚੋਣਾਂ

temperature crosses 42 degrees in guru nagar

ਗੁਰੂ ਨਗਰੀ ’ਚ ਤਾਪਮਾਨ 42 ਡਿਗਰੀ ਤੋਂ ਹੋਇਆ ਪਾਰ, ਬੱਚਿਆਂ ਨੂੰ ਸਕੂਲਾਂ 'ਚ...

blast in pakistan

ਪਾਕਿਸਤਾਨ 'ਚ ਧਮਾਕਾ, 4 ਲੋਕਾਂ ਦੀ ਮੌਤ ਤੇ 20 ਜ਼ਖਮੀ

migrant workers singapore

ਸਿੰਗਾਪੁਰ 'ਚ ਪ੍ਰਵਾਸੀ ਕਾਮਿਆਂ ਲਈ 'ਧੰਨਵਾਦ' ਸਮਾਗਮ ਆਯੋਜਿਤ

cm bhagwant mann honored class 10th and 12th toppers

CM ਭਗਵੰਤ ਮਾਨ ਨੇ 10ਵੀਂ ਤੇ 12ਵੀਂ ਜਮਾਤ ਦੇ Toppers ਨੂੰ ਕੀਤਾ ਸਨਮਾਨਤ

woman died after falling from the 9th floor of a private university in phagwara

ਫਗਵਾੜਾ 'ਚ ਵੱਡੀ ਘਟਨਾ, ਨਿੱਜੀ ਯੂਨੀਵਰਸਿਟੀ 'ਚ 9ਵੀਂ ਮੰਜ਼ਿਲ ਤੋਂ ਡਿੱਗਣ ਕਾਰਨ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • whatsapp meta ai chatting feature
      ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
    • cisf job recruitment
      CISF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
    • youtuber jyoti arrested in espionage case know how much is her net worth
      YouTuber ਜੋਤੀ ਜਾਸੂਸੀ ਦੇ ਮਾਮਲੇ 'ਚ ਗ੍ਰਿਫ਼ਤਾਰ, ਜਾਣੋ ਕਿੰਨੀ ਹੈ ਉਸਦੀ ਕੁੱਲ...
    • thousands of account holders suffered  this bank closed rbi  s strictness
      ਹਜ਼ਾਰਾਂ ਖਾਤਾ ਧਾਰਕਾਂ ਨੂੰ ਲੱਗਾ ਵੱਡਾ ਝਟਕਾ, RBI ਦੀ ਸਖ਼ਤੀ ਕਾਰਨ ਬੰਦ ਹੋਇਆ ਇਹ...
    • man and his accomplice arrested for robbed at knifepoint from petrol pump
      ਪੈਟਰੋਲ ਪੰਪ ਤੋਂ ਚਾਕੂ ਦੀ ਨੋਕ ’ਤੇ ਲੁੱਟ ਹੋਣ ਦਾ ਡਰਾਮਾ ਕਰਨ ਵਾਲਾ ਕਰਿੰਦਾ ਤੇ...
    • property rates hike
      50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ...
    • big incident in punjab
      ਸਵੇਰੇ-ਸਵੇਰੇ ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਗੈਂਗਸਟਰ ਵਿਚਾਲੇ...
    • pak   spy   jyoti malhotra received training from isi
      PAK 'ਜਾਸੂਸ' ਜੋਤੀ ਮਲਹੋਤਰਾ ਨੂੰ ISI ਤੋਂ ਮਿਲੀ ਸੀ ਟ੍ਰੇਨਿੰਗ, Travel Vlog...
    • waris brothers held a bahija bahija in fresno during the punjabi virsa 2025
      ਵਾਰਿਸ ਭਰਾਵਾਂ ਨੇ 'ਪੰਜਾਬੀ ਵਿਰਸਾ 2025' ਸ਼ੋਅ ਦੌਰਾਨ ਫਰਿਜ਼ਨੋ 'ਚ ਕਰਵਾਈ...
    • poster om prakash chautala photo inld jjp
      ਪੋਸਟਰਾਂ ’ਤੇ ਓਮ ਪ੍ਰਕਾਸ਼ ਚੌਟਾਲਾ ਦੀ ਫੋਟੋ ਲਗਾਉਣ ਨੂੰ ਲੈ ਕੇ ਇਨੈਲੋ-ਜੇਜੇਪੀ...
    • boy had messaged a girl
      ਮੁੰਡੇ ਵੱਲੋਂ ਭੇਜਿਆ 'ਦੋਸਤੀ' ਦਾ ਮੈਸੇਜ ਪੈ ਗਿਆ ਮਹਿੰਗਾ, ਕੁੜੀ ਦੇ ਮਾਪਿਆਂ ਨੇ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +