7 ਸਤੰਬਰ 2019 ਵਿੱਚ ਚੰਦਰਯਾਨ-2 ਚੰਨ ਦੀ ਸਤ੍ਹਾ ''ਤੇ ਬਸ ਉਤਰਨ ਹੀ ਵਾਲਾ ਸੀ ਕਿ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ
ਭਾਰਤੀ ਪੁਲਾੜ ਏਜੰਸੀ ਇਸਰੋ 23 ਅਗਸਤ ਨੂੰ ਇਤਿਹਾਸ ਰਚਣ ਦੀ ਤਿਆਰੀ ਕਰ ਰਹੀ ਹੈ।
14 ਜੁਲਾਈ ਨੂੰ 2.35 ਮਿੰਟ ''ਤੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਚੰਦਰਯਾਨ-3 ਰਵਾਨਾ ਹੋਇਆ ਸੀ, ਜੋ ਅੱਜ ਯਾਨਿ ਬੁੱਧਵਾਰ 23 ਅਗਸਤ ਨੂੰ ਆਪਣੇ 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਚੰਨ ਉੱਤੇ ਉਤਰਨ ਲਈ ਤਿਆਰ ਹੈ।
ਚੰਦਰਯਾਨ-3 ਚੰਦਰਮਾ ਦੇ ਦੱਖਣੀ ਧੁਰੇ ਉੱਤੇ ਬੁੱਧਵਾਰ ਸ਼ਾਮੀਂ 6.04 ਵਜੇ ਉਤਰਨ ਵਾਲਾ ਹੈ, ਜਿੱਥੇ ਇਸ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਦੇਸ਼ ਨੂੰ ਉਪਗ੍ਰਹਿ ਉਤਾਰਨ ਵਿੱਚ ਸਫ਼ਲਤਾ ਨਹੀਂ ਮਿਲੀ ਹੈ।
ਹਾਲਾਂਕਿ ਇਸ ਦੇ ਉਤਰਨ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਅਤੇ ਪੇਚੀਦਾ ਹੈ।
ਚੰਦਰਯਾਨ ਇੱਕ ਅਤੇ ਚੰਦਰਯਾਨ 2 ਤੋਂ ਬਾਅਦ ਇਹ ਤੀਜੀ ਵਾਰ ਹੈ, ਜਦੋਂ ਭਾਰਤ ਵਿੱਚ ਦਿਸ਼ਾ ਵਿੱਚ ਕੋਸ਼ਿਸ਼ ਕਰ ਰਿਹਾ ਹੈ।
ਇਸ ਤੋਂ ਪਹਿਲਾਂ 7 ਸਤੰਬਰ 2019 ਵਿੱਚ ਚੰਦਰਯਾਨ-2 ਚੰਨ ਦੀ ਸਤ੍ਹਾ ''ਤੇ ਬਸ ਉਤਰਨ ਹੀ ਵਾਲਾ ਸੀ ਕਿ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ।
ਸੰਪਰਕ ਟੁੱਟਣ ਤੋਂ ਪਹਿਲਾਂ ਚੰਨ ਦੀ ਸਤਹਿ ਤੋਂ ਦੂਰੀ ਸਿਰਫ਼ 2.1 ਕਿਲੋਮੀਟਰ ਬਚੀ ਸੀ।
ਇੱਥੇ ਅਸੀਂ ਚੰਦਰਯਾਨ 2, ਦੋ ਵਾਰ ਅਸਫ਼ਲਤਾ ਤੋਂ ਬਾਅਦ ਚੰਦਰਯਾਨ 3 ਵਿੱਚ ਕੀਤੇ ਗਏ ਬਦਲਾਵਾਂ ਬਾਰੇ ਗੱਲ ਕਰਾਂਗੇ।
ਚੰਦਰਮਾ ਹੀ ਨਹੀਂ, ਬਲਕਿ ਹੋਰ ਗ੍ਰਹਿਾਂ ਬਾਰੇ ਵੀ ਭਵਿੱਖ ਵਿੱਚ ਹੋਣ ਵਾਲੀਆਂ ਖੋਜਾਂ ਲਈ ਰਾਹ ਖੋਲ੍ਹੇਗਾ
ਚੰਦਰਯਾਨ-3 ਇੰਨਾਂ ਅਹਿਮ ਕਿਉਂ ਹੈ ?
ਚੰਦਰਯਾਨ-3 ਸਿਰਫ਼ ਭਾਰਤ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਖ਼ਾਸ ਤੇ ਮਹੱਤਵਪੂਰਨ ਹੈ।
ਲੈਂਡਰ ਚੰਦਰਮਾ ਦੇ ਅਜਿਹੇ ਖੇਤਰ ਵਿੱਚ ਜਾਏਗਾ, ਜਿਸ ਬਾਰੇ ਹਾਲੇ ਜਾਣਕਾਰੀ ਨਹੀਂ ਹੈ। ਇਹ ਮਿਸ਼ਨ ਧਰਤੀ ਦੇ ਇਕਲੌਤੇ ਕੁਦਰਤੀ ਸੈਟੇਲਾਈਟ ਬਾਰੇ ਸਮਝ ਵਿੱਚ ਵਾਧਾ ਕਰੇਗਾ।
ਇਹ ਸਿਰਫ਼ ਚੰਦਰਮਾ ਹੀ ਨਹੀਂ, ਬਲਕਿ ਹੋਰ ਗ੍ਰਹਿਾਂ ਬਾਰੇ ਵੀ ਭਵਿੱਖ ਵਿੱਚ ਹੋਣ ਵਾਲੀਆਂ ਖੋਜਾਂ ਲਈ ਰਾਹ ਖੋਲ੍ਹੇਗਾ।
ਚੰਦਰਯਾਨ-3 ਦੇ ਕੀ ਮੰਤਵ ਹਨ ?
ਚੰਦਰਯਾਨ-2 ਦੀ ਤਰ੍ਹਾਂ, ਚੰਦਰਯਾਨ-3 ਵਿੱਚ ਵੀ ਇੱਕ ਲੈਂਡਰ (ਪੁਲਾੜ ਯਾਨ ਜੋ ਚੰਦਰਮਾ ਉੱਤੇ ਲੈਂਡਿੰਗ ਕਰੇਗਾ) ਅਤੇ ਇੱਕ ਰੋਵਰ (ਸਪੇਸ ਕਰਾਫਟ ਜੋ ਚੰਦਰਮਾ ਦਾ ਸਤ੍ਹਾ ਦੇ ਆਲੇ-ਦੁਆਲੇ ਘੁੰਮੇਗਾ) ਹੋਵੇਗਾ।
ਚੰਦਰਮਾ ਦੀ ਸਤ੍ਹਾ ’ਤੇ ਪਹੁੰਚਣ ਤੋਂ ਬਾਅਦ, ਲੈਂਡਰ ਅਤੇ ਰੋਵਰ, ਇੱਕ ਚੰਦਰਮਾ ਦਿਨ (ਜੋ ਕਿ ਧਰਤੀ ਦੇ 14 ਦਿਨਾਂ ਦੇ ਬਰਾਬਰ ਹੈ) ਲਈ ਸਰਗਰਮ ਰਹਿਣਗੇ। ਇਸ ਦੇ ਤਿੰਨ ਮੁੱਖ ਉਦੇਸ਼ ਹਨ-
- ਚੰਦਰਮਾ ਦੇ ਦੱਖਮੀ ਧੁਰੇ ''ਤੇ ਲੈਂਡਰ ਦੀ ਸੌਫਟ ਲੈਂਡਿੰਗ
- ਚੰਦਰਮਾ ਦੀ ਸਤ੍ਹਾ ''ਤੇ ਕੀ ਜਾਣ ਵਾਲੀ ਰੇਜੋਲਿਥ ''ਤੇ ਲੈਂਡਰ ਨੂੰ ਉਤਾਰਨਾ ਅਤੇ ਘੁੰਮਣਾ
- ਲੈਂਡਰ ਅਤੇ ਰੋਵਰ ਨਾਲ ਚੰਦਰਮਾ ਦੀ ਸਤ੍ਹਾ ''ਤੇ ਖੋਜ ਕਰਨਾ
ਚੰਦਰਯਾਨ-3 ਕਿਵੇਂ ਹੈ ਵਧੇਰੇ ਕੁਸ਼ਲ
ਚੰਦਰਯਾਨ-2 ਦੀ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਰੋ ਨੇ ਦੱਸਿਆ ਹੈ ਕਿ ਚੰਦਰਯਾਨ-3 ਨੂੰ ਵਧੇਰੇ ਕੁਸ਼ਲ ਬਣਾਇਆ ਗਿਆ ਹੈ।
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਚੰਦਰਯਾਨ-2 ਦੇ ਲੈਂਡਰ ਮਾਡਿਊਲ ਨੂੰ ਸਫ਼ਲਤਾ ਤੋਂ ਬਾਅਦ ਦੇ ਵਿਸ਼ਲੇਸ਼ਣ ਨਾਲ ਤਿਆਰ ਕੀਤਾ ਗਿਆ ਸੀ, ਪਰ ਚੰਦਰਯਾਨ-3 ਨੂੰ ਅਸਫ਼ਲਤਾ ਤੋਂ ਬਾਅਦ ਦੇ ਵਿਸ਼ਲੇਸ਼ਣ ਨਾਲ ਤਿਆਰ ਕੀਤਾ ਗਿਆ ਸੀ।
ਇਸ ਦਾ ਮਤਲਬ ਹੈ ਕਿ ਚੰਦਰਯਾਨ-3 ਦੇ ਤਹਿਤ ਪਿਛਲੇ ਮਿਸ਼ਨ ਯਾਨਿ ਚੰਦਰਯਾਨ-2 ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਚੁੱਕਾ ਹੈ ਕਿ ਕਿਸ ਤਰ੍ਹਾਂ ਦੀ ਗੜਬੜ ਹੋ ਸਕਦੀ ਹੈ ਅਤੇ ਇਸ ਦੇ ਲਈ ਲੈਂਡਰ ਮਾਡਿਊਲ ਫ਼ੈਸਲਾ ਲੈ ਕੇ ਅੱਗੇ ਵਧ ਸਕਦਾ ਹੈ।
ਲੈਂਡਰ ਮੋਡੀਊਲ ਨੇ ਚੰਦਰਮਾ ਦੇ ਦੱਖਣੀ ਧੁਰੇ ਦੇ ਆਲੇ-ਦੁਆਲੇ 4 ਕਿਲੋਮੀਟਰ ਲੰਬਾਈ ਅਤੇ 2.4 ਕਿਲੋਮੀਟਰ ਚੌੜਾਈ ਵਾਲੇ ਢੁਕਵੇਂ ਖੇਤਰ ਦੀ ਵੀ ਪਛਾਣ ਕੀਤੀ ਹੈ ਅਤੇ ਉਹ ਸਮਤਲ ਸਤ੍ਹਾ ''ਤੇ ਉਤਾਰਿਆ ਜਾ ਸਕਦਾ ਹੈ।
ਆਖ਼ਰੀ 15 ਮਿੰਟ ਅਹਿਮ
ਜਿੱਥੇ ਚੰਦਰਯਾਨ-3 ਦਾ 40 ਦਿਨਾਂ ਦਾ ਸਫ਼ਰ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਹੈ ਤਾਂ ਉੱਥੇ ਹੀ ਇਸਦੇ ਚੰਨ ਉੱਤੇ ਉੱਤਰਨ ਦੇ ਆਖ਼ਰੀ 15 ਮਿੰਟ ਵੀ ਓਨੇ ਹੀ ਖ਼ਾਸ ਹਨ।
ਇਸਰੋ ਦੇ ਸਾਬਕਾ ਚੇਅਰਮੈਨ ਕੇ ਸਿਵਨ ਮੁਤਾਬਕ ਇਹ 15 ਮਿੰਟ ਬਹੁਤ ਔਖਿਆਈ ਭਰੇ ਹੋਣਗੇ।
ਚੰਦਰਯਾਨ-3 ਨੂੰ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ 15 ਮਿੰਟਾਂ ਵਿੱਚ ਕਰਨੀ ਪਵੇਗੀ।
ਸਾਲ 2019 ਵਿੱਚ ਜਦੋਂ ਚੰਦਰਯਾਨ-2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਿਆ ਸੀ, ਜਦੋਂ ਇੱਕ ਮਾਮੂਲੀ ਜਿਹੀ ਤਕਨੀਕੀ ਖ਼ਰਾਬੀ ਕਾਰਨ ਇਹ ਸਫਲ ਨਾ ਹੋ ਸਕਿਆ।
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਨੂੰ ਅਜਿਹੀ ਕਿਸੇ ਦੁਰਘਟਨਾ ਤੋਂ ਬਚਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਛੋਟੀ ਤੋਂ ਛੋਟੀ ਗੱਲ ਵੱਲ ਵੱਧ ਧਿਆਨ ਦਿੱਤਾ ਗਿਆ ਹੈ।
ਉਤਰਨ ਦੀ ਪ੍ਰਕਿਰਿਆ ਦੇ 8 ਪੜਾਅ
ਚੰਦਰਯਾਨ 3 ਪਹਿਲਾਂ ਚੰਨ ਤੋਂ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਸਦੇ ਦੁਆਲੇ ਚੱਕਰ ਕੱਟਦਾ ਹੈ ਅਤੇ ਆਪਣੇ ਬੂਸਟਰਾਂ ਰਾਹੀਂ ਇਸਦੇ ਤਲ ਉੱਤੇ ਡਿੱਗਦਾ ਹੈ। ਇਥੋਂ ਇਹ ਤੇਜ਼ੀ ਨਾਲ ਚੰਨ ਦੇ ਤਲ ਉੱਤੇ ਡਿੱਗਦਾ ਹੈ।
ਇਸ ਲਈ, ਲੈਂਡਰ ਮੌਡਿਊਲ ਦਾ ਡਿੱਗਦੇ ਸਮੇਂ 90 ਡਿਗਰੀ ਚੰਨ ਦੇ ਤਲ ਵੱਲ ਝੁਕਿਆ ਹੋਣਾ ਜ਼ਰੂਰੀ ਹੈ। ਚੰਦਰਯਾਨ-3 ਦੀਆਂ ਚਾਰੇ ਲੱਤਾਂ ਚੰਨ ਦੇ ਤੱਲ ਉੱਤੇ ਬਿਲਕੁਲ ਸਿੱਧੀਆਂ ਨਹੀਂ ਖੜ੍ਹ ਸਕਦੀਆਂ ਚਾਹੇ ਇਹ ਜਿੰਨਾ ਮਰਜ਼ੀ ਇੱਕ ਪਾਸੇ ਵੱਲ ਝੁਕ ਜਾਵੇ।
ਇਸ ਦੇ ਨਾਲ ਹੀ ਇਸ ਗੱਲ ਦਾ ਵੀ ਖ਼ਤਰਾ ਕਿ ਚੰਦਰਯਾਨ ਇੱਕ ਪਾਸੇ ਨਾ ਡਿੱਗ ਪਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਵਰ ਇਸ ਵਿੱਚੋਂ ਬਾਹਰ ਵੀ ਨਹੀਂ ਆ ਸਕਦਾ।
ਚੰਦਰਯਾਨ ਦਾ ਲੈਂਡਰ ਮੌਡਿਊਲ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਧਰਤੀ ਉੱਤੇ ਸਿਗਨਲ ਭੇਜਦਾ ਹੈ।
ਥੋੜ੍ਹੇ ਸਮੇਂ ਬਾਅਦ ਇਸ ਵਿਚਲਾ ਰੈਂਪ ਖੁੱਲ੍ਹ ਜਾਵੇਗਾ, ਇਸਦੇ ਰਾਹੀਂ ਰੋਵਰ ਪ੍ਰਗਿਆਨ ਚੰਨ ਦੇ ਤਲ ਉੱਤੇ ਪਹੁੰਚ ਜਾਵੇਗਾ ਅਤੇ ਉੱਥੋਂ ਤਸਵੀਰਾਂ ਬੰਗਲੌਰ ਦੇ ਇੰਡੀਅਨ ਡੀਪ ਸਪੇਸ ਨੈਟਵਰਕ ਨੂੰ ਭੇਜੇਗਾ।
ਸਾਇੰਟਿਫਿਕ ਪ੍ਰੈਸ ਆਰਗੈਨਾਈਜ਼ੇਸ਼ਨ ਮਾਸਟਰ ਸਾਇੰਟਿਸਟ ਡਾਕਟਰ ਟੀਵੀ ਸਿੰਘ ਨੇ ਕਿਹਾ ਕਿ ਚੰਦਰਯਾਨ ਦੀ ਸੌ ਕਿਲੋਮੀਟਰ ਦੀ ਉਚਾਈ ਤੋਂ ਚੰਨ ਦੇ ਤਲ ਉੱਤੇ ਉਤਰਨ ਦੀ 15 ਮਿੰਟ ਲੰਬੀ ਪ੍ਰਕਿਰਿਆ ਦੀਆਂ ਅੱਠ ਸਟੇਜਾਂ ਹਨ।
ਚੰਦਰਯਾਨ ਦਾ ਲੈਂਡਰ ਮੌਡਿਊਲ ਚੰਨ ਦੇ ਤਲ ਉੱਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਧਰਤੀ ਉੱਤੇ ਸਿਗਨਲ ਭੇਜਦਾ ਹੈ।
- ਜਦੋਂ ਲੈਂਡਰ ਚੰਨ ਤੋਂ 30 ਕਿਲੋਮੀਟਰ ਦੀ ਉਚਾਈ ਉੱਤੇ ਹੋਵੇਗਾ ਤਾਂ ਇਸਦੀ ਰਫਤਾਰ ਤੇਜ਼ ਹੋਵੇਗੀ। ਇਸ ਰਫਤਾਰ ਨੂੰ ਕਾਬੂ ਵਿੱਚ ਕਰਦਿਆਂ ਇਹ ਚੰਨ ਦੇ ਤਲ ਤੋਂ 7.4 ਕਿਲੋਮੀਟਰ ਦੀ ਉਚਾਈ ਉੱਤੇ ਪਹੁੰਚਦਾ ਹੈ। ਇਸ ਨੂੰ 100 ਕਿਲੋਮੀਟਰ ਦੀ ਉਚਾਈ ਤੋਂ ਇੱਥੇ ਤੱਕ ਪਹੁੰਚਣ ਵਿੱਚ 10 ਮਿੰਟ ਲੱਗਦੇ ਹਨ।
- 7.4 ਕਿਲੋਮੀਟਰ ਦੀ ਉਚਾਈ ਤੋਂ ਇਹ ਹੌਲੀ-ਹੌਲੀ 6.8 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਦਾ ਹੈ। ਉਦੋਂ ਤੱਕ ਲੈਂਡਰ ਦੀਆਂ ਲੱਤਾਂ ਜਿਹੜੀਆਂ ਕਿ ਮੁੜੀਆਂ ਹੋਈਆਂ ਸਨ, ਚੰਨ ਦੇ ਤਲ ਵੱਲ 50 ਡਿਗਰੀ ਤੱਕ ਘੁੰਮਦੀਆਂ ਹਨ।
- ਤੀਜੀ ਸਟੇਜ ਹੈ, 6.8 ਕਿਲੋਮੀਟਰ ਦੀ ਉਚਾਈ ਤੋਂ 800 ਮੀਟਰ ਦੀ ਉਚਾਈ ਤੱਕ ਪਹੁੰਚਣ ਦੀ।
- ਇਸ ਸਟੇਜ ਉੱਤੇ ਲੈਂਡਰ ਚੰਨ ਦੇ ਧਰਾਤਲ ਵੱਲ 50 ਡਿਗਰੀ ਹੋਰੀਜ਼ੋਨਟਲ ਕੋਣ ''ਤੇ ਸੇਧਤ ਹੁੰਦਾ ਹੈ। ਇਸਦੇ ਨਾਲ ਹੀ ਰਾਕਟ ਦੀ ਰਫ਼ਤਾਰ ਵੀ ਹੌਲੀ ਹੁੰਦੀ ਹੈ। ਇੱਥੋਂ ਇਹ 150 ਮੀਟਰ ਦੀ ਉਚਾਈ ਉੱਤੇ ਪਹੁੰਚ ਜਾਂਦਾ ਹੈ।
- ਇਸ ਉਚਾਈ ਉੱਤੇ ਲੈਂਡਰ ਇਸ ਗੱਲ ਦਾ ਖ਼ਿਆਲ ਰੱਖੇਗਾ ਕਿ ਉੱਤਰਨ ਵਾਲੀ ਜਗ੍ਹਾ ਬਿਲਕੁਲ ਪੱਧਰੀ ਹੋਵੇ। ਇੱਥੋਂ ਇਹ 150 ਮੀਟਰ ਤੋਂ 60 ਮੀਟਰ ਜਾਣ ਵਾਲੀ ਪੰਜਵੀਂ ਸਟੇਜ ‘ਤੇ ਪਹੁੰਚੇਗਾ।
- ਇਥੋਂ ਲੈਂਡਰ ਦੀ ਰਫ਼ਤਾਰ ਹੋਰ ਘੱਟ ਹੁੰਦੀ ਹੈ। ਛੇਵੀਂ ਸਟੇਜ ਵਿੱਚ ਇਹ ਉਚਾਈ 60 ਤੋਂ 10 ਮੀਟਰ ਤੱਕ ਪਹੁੰਚ ਜਾਵੇਗੀ।
- 10 ਮੀਟਰ ਦੀ ਉਚਾਈ ਤੋਂ ਡਿੱਗਦਿਆਂ, ਲੈਂਡਰ ਮੌਡਿਊਲ ਦੀ ਰਫ਼ਤਾਰ 10 ਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ।
- ਇਸ ਪੜਾਅ ਵਿੱਚ ਲੈਂਡਿੰਗ ਤੋਂ ਬਾਅਦ ਰੋਵਰ ਦਾ ਸਫ਼ਲਤਾਪੂਰਵਕ ਬਾਹਰ ਆਉਣਾ।
ਇਹ ਹੈ ਅਸਲ ਮੁਸ਼ਕਲ
ਲੱਖਾਂ ਮੀਲ ਦੂਰ ਮੰਗਲਯਾਨ ਨੂੰ ਵੀ ਵਿਗਿਆਨੀ ਧਰਤੀ ਦੇ ਡੀਪ ਸਪੇਸ ਨੈਟਵਰਕ ਤੋਂ ਕੰਟ੍ਰੋਲ ਕਰਦੇ ਹਨ।
ਚੰਦਰਯਾਨ-3 ਨੂੰ ਆਕਾਸ਼ ਵਿੱਚ ਛੱਡਣ ਤੋਂ ਲੈ ਕੇ ਇਸ ਦਾ ਚੰਨ ਦੇ ਤਲ ਉੱਤੇ ਉਤਰਨ ਦਾ ਆਪਣਾ ਸਫ਼ਰ ਸ਼ੁਰੂ ਕਰਨ ਤੱਕ, ਇਸਦੀ ਰਫਤਾਰ ਅਤੇ ਦਿਸ਼ਾ ਨੂੰ ਰਾਕੇਟਾਂ ਰਾਹੀਂ ਵਿਗਿਆਨੀਆਂ ਨੇ ਆਪਣੇ ਕਾਬੂ ਵਿੱਚ ਰੱਖਿਆ।
ਪਰ ਲੈਂਡਿੰਗ ਵੇਲੇ ਇਸ ਨੂੰ ਇਸ ਤਰੀਕੇ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਨੂੰ ਆਪਣੇ-ਆਪ ਲੈਂਡ ਹੋਣ ਲਈ ਤਿਆਰ ਕੀਤਾ ਗਿਆ ਹੈ।
ਅਜਿਹੀ ਹੀ ਤਕਨੀਕ ਚੰਦਰਯਾਨ-2 ਵਿੱਚ ਵੀ ਵਰਤੀ ਗਈ ਸੀ ਪਰ ਆਖ਼ਰੀ ਮੌਕੇ ਤੇ ਇੱਕ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ ਸੀ।
ਇਸਰੋ ਚੇਅਰਮੈਨ ਨੇ ਕਿਹਾ ਕਿ ਚੰਦਰਯਾਨ-3 ਵਿੱਚ ਅਜਿਹੀ ਕੋਈ ਖ਼ਰਾਬੀ ਨਾ ਆਵੇ ਇਸ ਦਾ ਪ੍ਰਬੰਧ ਕੀਤਾ ਗਿਆ ਹੈ।
ਲੈਂਡਰ ਮੌਡੀਊਲ ਦੀਆਂ ਵਿਸ਼ੇਸ਼ਤਾਵਾਂ
ਚੰਦਰਯਾਨ-3 ਦੇ ਲੈਂਡਰ ਮੌਡਿਊਲ ਵਿੱਚ ਲੈਂਡਰ ਅਤੇ ਰੋਵਰ ਸ਼ਾਮਲ ਹਨ।
ਦੋਵਾਂ ਦੇ ਚੰਦਰਮਾ ਦੇ ਦੱਖਣੀ ਧੁਰੇ ਦੇ ਨੇੜੇ ਉਤਰਨ ਤੋਂ ਬਾਅਦ, ਉਹਨਾਂ ਦਾ ਜੀਵਨ ਕਾਲ ਇੱਕ ਚੰਦਰਮਾ ਦਿਨ ਹੈ। ਯਾਨਿ ਚੰਦਰਮਾ ''ਤੇ ਇਕ ਦਿਨ ਲਈ ਖੋਜ ਕੀਤੀ ਜਾਵੇਗੀ।
ਚੰਦਰਮਾ ''ਤੇ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਦਾ ਸਮਾਂ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ।
ਚੰਦਰਯਾਨ-3 ਦਾ ਲੈਂਡਰ ਦੋ ਮੀਟਰ ਲੰਬਾ, ਦੋ ਮੀਟਰ ਚੌੜਾ, ਇੱਕ ਮੀਟਰ 116 ਸੈਂਟੀਮੀਟਰ ਉੱਚਾ ਅਤੇ ਭਾਰ 1749 ਕਿਲੋਗ੍ਰਾਮ ਹੈ।
ਲੈਂਡਰ ਚੰਦਰਯਾਨ-3 ਦੇ ਸੰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਇਹ ਲੈਂਡਰ ਤੋਂ ਛੱਡੇ ਗਏ ਰੋਵਰ ਨਾਲ ਸੰਚਾਰ ਕਰਦਾ ਹੈ।
ਇਹ ਰੋਵਰ ਦੇ ਨਾਲ-ਨਾਲ ਚੰਦਰਯਾਨ-2 ''ਤੇ ਲਾਂਚ ਕੀਤੇ ਗਏ ਔਰਬਿਟਰ ਨਾਲ ਵੀ ਸੰਚਾਰ ਕਰੇਗਾ।
ਇਹਨਾਂ ਤੋਂ ਇਲਾਵਾ, ਇਸਦਾ ਬੰਗਲੁਰੂ ਨੇੜੇ ਬੇਲਾਲੂ ਵਿਖੇ ਭਾਰਤੀ ਡੀਪ ਸਪੇਸ ਨੈੱਟਵਰਕ ਨਾਲ ਸਿੱਧਾ ਸੰਚਾਰ ਹੋਵੇਗਾ।
ਚੰਦਰਯਾਨ-1 ਅਤੇ ਮੰਗਲਯਾਨ ਵਰਗੇ ਪੁਲਾੜ ਮਿਸ਼ਨਾਂ ਦੌਰਾਨ ਵੀ ਨੈੱਟਵਰਕ ਨੂੰ ਸੰਚਾਰਿਤ ਕੀਤਾ ਗਿਆ ਸੀ।
ਭਾਰਤ ਦੀਆਂ ਚੰਨ ’ਤੇ ਜਾਣ ਦੀਆਂ ਕੋਸ਼ਿਸ਼ਾਂ
- ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ-1, ਸਾਲ 2008 ਵਿੱਚ ਲਾਂਚ ਕੀਤਾ ਗਿਆ ਸੀ ਪਰ ਉਹ ਸ਼ੈਕਲੇਟਨ ਕਰੇਟਰ (ਜਿਸ ਨੂੰ ਬਾਅਦ ਵਿੱਚ ਜਵਾਹਰ ਪੁਆਇੰਟ ਕਿਹਾ ਗਿਆ), ’ਤੇ ਕਰੈਸ਼ ਹੋ ਗਿਆ ਸੀ।
- ਚੰਦਰਯਾਨ-2 ਨੇ ਵੀ ਚੰਦਰਮਾ ਉੱਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ।
- 22 ਜੁਲਾਈ 2019 ਨੂੰ ਵਿਕਰਮ ਲੈਂਡਰ ਅਤੇ ਪ੍ਰਾਗਯਾਨ ਰੋਵਰ ਨਾਲ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ।
- 6 ਸਤੰਬਰ 2019 ਨੂੰ ਚੰਦਰਮਾ ਦੀ ਸਤ੍ਹਾ ’ਤੇ ਸੌਫਟ ਲੈਂਡਿੰਗ ਦੀ ਕੋਸ਼ਿਸ਼ ਵਿੱਚ ਵਿਕਰਮ ਲੈਂਡਰ ਦਾ ਸੰਪਰਕ ਟੁੱਟ ਗਿਆ ਸੀ। ਇਸ ਦਾ ਮਲਬਾ ਤਿੰਨ ਮਹੀਨੇ ਬਾਅਦ ਨਾਸਾ ਨੂੰ ਮਿਲਿਆ ਸੀ।
- ਚੰਦਰਯਾਨ-3 ਦਾ ਪਲੇਲੋਡ ਲੂਨਰ ਔਰਬਿਟ ਤੋਂ ਧਰਤੀ ਦੇ ਸਪੈਕਟ੍ਰਲ ਅਤੇ ਪੋਲੌਰੀਮੈਟ੍ਰਿਕ ਮਾਪਾਂ ਦਾ ਅਧਿਐਨ ਕਰੇਗਾ, ਜਿਸ ਨਾਲ ਵਿਗਿਆਨੀਆਂ ਨੂੰ ਸਾਡੇ ਗ੍ਰਹਿ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਹੋ ਸਕੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੀ ਕਾਰਪੋਰੇਟ ਜਗਤ ਵਿੱਚ ਜੈੱਨ ਜ਼ੀ ਲੀਡਰਸ਼ਿਪ ਰੋਲ ਲਈ ਤਿਆਰ ਹੈ
NEXT STORY