ਨਜ਼ਮੁਸ਼ ਸਹਾਦਤ 20 ਜਣਿਆਂ ਨਾਲ ਇੱਕ ਘਰ ਵਿੱਚ ਰਹਿੰਦੇ ਸਨ
ਜਦੋਂ ਨਜ਼ਮੁਸ਼ ਸ਼ਹਾਦਤ ਬੰਗਲਾਦੇਸ਼ ਤੋਂ ਲੰਡਨ ਪਹੁੰਚਿਆ ਤਾਂ ਉਸ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਸੀ।
ਉਹ ਕਾਨੂੰਨ ਵਿਸ਼ੇ ਸਬੰਧੀ ਇੱਕ ਕੋਰਸ ਦੀ ਪੜ੍ਹਾਈ ਕਰਨ ਆਏ ਹਨ ਪਰ ਉਨ੍ਹਾਂ ਨੂੰ ਯੂਨੀਵਰਸਿਟੀ ਦੀ ਰਿਹਾਇਸ਼ ਬਹੁਤ ਮਹਿੰਗੀ ਲੱਗੀ ਅਤੇ ਉਸ ਨੂੰ ਰਹਿਣ ਲਈ ਘਰ ਨਹੀਂ ਮਿਲਿਆ।
ਸ਼ਹਾਦਤ ਨੇ ਕਿਹਾ ਕਿ "ਹਾਲਾਤ ਜਲਦੀ ਹੀ ਮਾੜੇ ਹੋ ਗਏ" ਅਤੇ ਉਨ੍ਹਾਂ ਨੂੰ 20 ਹੋਰ ਆਦਮੀਆਂ ਨਾਲ ਦੋ ਬੈੱਡਰੂਮ ਵਾਲਾ ਫਲੈਟ ਸਾਂਝਾ ਕਰਨਾ ਪਿਆ।
ਉਨ੍ਹਾਂ ਨੇ ਕਿਹਾ, "ਮੈਨੂੰ ਕਦੇ ਵੀ ਅਜਿਹੀ ਜਗ੍ਹਾ ਵਿੱਚ ਰਹਿਣ ਦੀ ਉਮੀਦ ਨਹੀਂ ਸੀ।"
ਉਨ੍ਹਾਂ ਨੇ ਕਿਹਾ ਕਿ ਇੱਕ ਕਮਰੇ ਵਿੱਚ ਕਈ ਬੰਕ ਬੈੱਡਾਂ ਅਤੇ ਸ਼ਿਫਟ ਵਾਲੇ ਲੋਕਾਂ ਦੇ ਆਉਣ ਅਤੇ ਜਾਣ ਦੇ ਨਾਲ, ਸੌਣਾ ਅਸੰਭਵ ਸੀ ਉਹ ਅਕਸਰ ਖਟਮਲਾਂ ਤੋਂ ਵੀ ਪਰੇਸ਼ਾਨ ਰਹਿੰਦੇ ਸਨ।
ਉਹ ਦੱਸਦੇ ਹਨ, "ਪਹਿਲੇ ਦੋ ਮਹੀਨੇ, ਮੈਂ ਆਪਣੇ ਪਰਿਵਾਰ ਨੂੰ ਵੀਡੀਓ ਕਾਲ ਨਹੀਂ ਕਰ ਸਕਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਇਹ ਦੇਖਣ ਕਿ ਮੈਂ ਕਿਹੜੇ ਹਲਾਤ ਵਿੱਚ ਜੀਅ ਰਿਹਾ ਹਾਂ।"
ਸ਼ਹਾਦਤ ਹੁਣ ਇੱਕ ਅਜਿਹੇ ਘਰ ਵਿੱਚ ਰਹਿੰਦੇ ਹਨ, ਜਿਸ ਨੂੰ ਹੋਰ ਲੋਕ ਵੀ ਸਾਂਝਾ ਕਰਦੇ ਹਨ।
ਉਨ੍ਹਾਂ ਦਾ ਆਪਣਾ ਕਮਰਾ ਹੈ, ਪਰ ਕਹਿੰਦੇ ਹਨ ਕਿ ਲੰਡਨ ਵਿੱਚ ਇੱਕ ਕਿਫਾਇਤੀ ਘਰ ਲੱਭਣ ਦੀ ਕੋਸ਼ਿਸ਼ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਵਿਦੇਸ਼ੀ ਵਿਦਿਆਰਥੀਆਂ ਕੋਲ ਘਰ ਲੈਣ ਲਈ ਲੋੜੀਂਦੇ ਹਵਾਲੇ ਅਤੇ ਤਨਖ਼ਾਹਾਂ ਦੀਆਂ ਸਲਿੱਪਾਂ ਨਹੀਂ ਹਨ।
ਉਹ ਦੱਸਦੇ ਹਨ ਕਿ ਕਈਆਂ ਨੇ ਫੀਸਾਂ ਭਰਨ ਲਈ ਆਪਣੇ ਪਰਿਵਾਰ ਦੀ ਬਚਤ ਦੀ ਵਰਤੋਂ ਵੀ ਕੀਤੀ ਹੈ, ਤਿੰਨ ਸਾਲਾਂ ਦੇ ਕੋਰਸ ਲਈ ਉਨ੍ਹਾਂ ਨੇ 39,000 ਪੌਂਡ ਦੀ ਰਾਸ਼ੀ ਜਮ੍ਹਾ ਕੀਤੀ ਹੈ।
ਉਹ ਕਹਿੰਦੇ ਹਨ, "ਮੈਂ ਆਪਣੇ ਅਤੇ ਆਪਣੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਥੇ ਆਉਣ ਲਈ ਆਪਣੇ ਪਰਿਵਾਰ ਦੇ ਬਚਾਏ ਹੋਏ ਪੈਸਿਆਂ ਦੀ ਵਰਤੋਂ ਕੀਤੀ ਹੈ।
ਹਾਲ ਹੀ ਦੇ ਸਾਲਾਂ ਵਿੱਚ ਸਰਕਾਰ ਨੇ ਯੂਕੇ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਕੰਮ ਕੀਤਾ ਹੈ।
ਕਿਫਾਇਤੀ ਘਰ ਲੱਭਣਾ ਔਖਾ
2015-16 ਦੇ ਅਕਾਦਮਿਕ ਸਾਲ ਵਿੱਚ ਰਾਜਧਾਨੀ ਵਿੱਚ 1,13,015 ਕੌਮਾਂਤਰੀ ਵਿਦਿਆਰਥੀ ਸਨ।
ਉੱਚ ਸਿੱਖਿਆ ਅੰਕੜਾ ਏਜੰਸੀ (ਹਾਈਅਰ ਐਜੂਕੇਸ਼ਨ ਸਟੈਟਸਟਿਕ ਏਜੰਸੀ ਐੱਚਈਐੱਸਏ) ਦੇ ਅਨੁਸਾਰ, ਇਹ ਅੰਕੜਾ 2020-21 ਵਿੱਚ 59% ਵਧ ਕੇ 179,425 ਹੋ ਗਿਆ।
ਹੁਣ, ਲੰਡਨ ਦੀਆਂ ਕੁਝ ਸੰਸਥਾਵਾਂ ਵਿੱਚ ਯੂਕੇ ਨਾਲੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ।
ਭਾਰਤ ਤੋਂ ਰਾਸ਼ਵ ਕੌਸ਼ਿਕ ਵੀ ਇਸ ਸਾਲ ਕਾਨੂੰਨ ਦੀ ਪੜ੍ਹਾਈ ਲਈ ਯੂਕੇ ਗਏ ਹਨ ਅਤੇ ਉਨ੍ਹਾਂ ਨੇ ਦੋਸਤਾਂ ਨਾਲ ਘਰ ਲੱਭ ਲਿਆ ਹੈ, ਪਰ ਉਹ ਕਿਸੇ ਹੋਰ ਵਿਦਿਆਰਥੀ ਨਾਲ ਬੈੱਡਰੂਮ ਸਾਂਝਾ ਕਰ ਰਹੇ ਹਨ।
ਉਨ੍ਹਾਂ ਨੂੰ ਰਹਿਣ ਲਈ 16000 ਪੌਂਡ ਦੀ ਅਦਾਇਗੀ ਪਹਿਲਾਂ ਹੀ ਕਰਨੀ ਪਈ ਅਤੇ ਕਿਰਾਏ ਤੇ ਘਰ ਲੈਣ ਲਈ ਇੱਕ ਗਾਰੰਟਰ ਵੀ ਲੱਭਣਾ ਪਿਆ। “ਇਹ ਸਾਡੇ ਲਈ ਮਹਿੰਗਾ ਹੈ।”
ਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ (ਐੱਨਯੂਐੱਸ) ਦੇ ਨਿਹਾਲ ਬਾਜਵਾ ਨੇ ਕਿਹਾ, "ਯੂਨੀਵਰਸਿਟੀਆਂ ਅੰਸ਼ਕ ਤੌਰ ''ਤੇ ਵੱਧ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿਉਂਕਿ ਉਹ ਬਹੁਤ ਜ਼ਿਆਦਾ ਫੀਸ ਅਦਾ ਕਰਦੇ ਹਨ।"
"ਇਸਦਾ ਮਤਲਬ ਇਹ ਵੀ ਹੈ ਕਿ ਕੁਝ ਯੂਨੀਵਰਸਿਟੀਆਂ ਸਥਾਨਕ ਹਾਊਸਿੰਗ ਸਟਾਕ ਦੀ ਤੁਲਨਾ ਵਿੱਚ ਕਿਤੇ ਵੱਧ ਦਰ ਨਾਲ ਫੀਸਾਂ ਵਧਾ ਰਹੀਆਂ ਹਨ।"
ਐੱਨਯੂਐੱਸ ਵਿਦਿਆਰਥੀਆਂ ਲਈ ਕਿਰਾਏ ''ਤੇ ਕੰਟ੍ਰੋਲ ਦੀ ਮੰਗ ਕਰ ਰਿਹਾ ਹੈ ਅਤੇ ਕਹਿੰਦਾ ਹੈ ਕਿ ਕੌਮਾਂਤਰੀ ਵਿਦਿਆਰਥੀ ਵਿਸ਼ੇਸ਼ ਤੌਰ ''ਤੇ ਵਿੱਤੀ ਤਣਾਅ ਪ੍ਰਤੀ ਸੰਵੇਦਨਸ਼ੀਲ ਹੈ।
ਬਾਜਵਾ ਨੇ ਕਿਹਾ, "ਤੁਹਾਡਾ ਸ਼ੋਸ਼ਣ ਕਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਤੁਸੀਂ ਆਪਣੇ ਅਧਿਕਾਰਾਂ ਨੂੰ ਨਹੀਂ ਜਾਣਦੇ ਹੋ।
ਉਹ ਕਹਿੰਦੀ ਹੈ ਕਿ ਇੱਥੇ ਇਹ ਸੰਭਾਵਨਾ ਵੱਧ ਜਾਂਦੀ ਹੈ, ਜਿੱਥੇ ਵਿਦੇਸ਼ੀ ਵਿਦਿਆਰਥੀ ਬਿਨਾਂ ਇਕਰਾਰਨਾਮੇ ਦੇ ਘਰਾਂ ਨੂੰ ਸਵੀਕਾਰ ਕਰਨ, ਵੱਡੀ ਰਕਮ ਦਾ ਭੁਗਤਾਨ ਕਰਨ ਜਾਂ ਅਣਉਚਿਤ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਮਜਬੂਰ ਹੋਣ ਜਾਣ।
ਉਹ ਅੱਗੇ ਆਖਦੀ ਹੈ, "ਤੁਸੀਂ ਵਧੇਰੇ ਆਕਰਸ਼ਿਤ ਹੋ ਸਕਦੇ ਹੋ, ਕਿਉਂਕਿ ਤੁਹਾਡੇ ਕਿਤੇ ਹੋਰ ਰਹਿਣ ਦਾ ਹੀਲਾ ਨਹੀਂ ਹੁੰਦਾ? ਇਸ ਲਈ ਬੇਘਰ ਹੋਣਾ ਇੱਕ ਅਸਲ ਖ਼ਤਰਾ ਹੈ।"
ਇਟਲੀ ਦੀ 19 ਸਾਲਾ ਫਿਲਮ ਵਿਦਿਆਰਥਣ ਗਿਉਲੀਆ ਟੋਰਟੋਰੀਸੀ, ਹੁਣ ਆਪਣੇ ਦੋਸਤਾਂ ਮੇਸੀ ਅਤੇ ਲਿਡੀਆ ਨਾਲ ਇੱਕ ਸਾਂਝੇ ਘਰ ਵਿੱਚ ਰਹਿੰਦੀ ਹੈ।
ਪਰ ਉਸ ਨੂੰ ਵੀ ਪਿਛਲੇ ਸਾਲ ਲੰਡਨ ਵਿੱਚ ਰਹਿਣ ਲਈ ਟਿਕਾਣੇ ਦੀ ਭਾਲ ਕਰਨ ਵਿੱਚ ਔਕੜਾਂ ਦਰਪੇਸ਼ ਸਨ।
ਉਹ ਕਹਿੰਦੀ ਹੈ, "ਇਹ ਬਹੁਤ ਮਹਿੰਗਾ ਹੈ, ਪਿਛਲੇ ਸਾਲ ਜਦੋਂ ਮੈਂ ਇੱਥੇ ਆਈ ਸੀ ਤਾਂ ਮੇਰੇ ਕੋਲ ਰਹਿਣ ਲਈ ਥਾਂ ਨਹੀਂ ਸੀ। ਮੇਰਾ ਇੱਕ ਦੋਸਤ ਮੈਨੂੰ ਜਗ੍ਹਾ ਲੱਭਣ ਤੋਂ ਪਹਿਲਾਂ ਪੂਰੇ ਇੱਕ ਮਹੀਨੇ ਲਈ ਆਪਣੇ ਕਮਰੇ ਦਾ ਇੱਕ ਹਿੱਸਾ ਦਿੱਤਾ ਹੋਇਆ ਸੀ ਜੋ ਅਸਲ ਵਿੱਚ ਤਣਾਅਪੂਰਨ ਸੀ।"
''ਰਹਿਣ ਦਾ ਪ੍ਰਬੰਧ ਪਹਿਲਾਂ ਕਰੋ''
ਇਹ ਸੰਘਰਸ਼ ਸਿਰਫ਼ ਕੌਮਾਂਤਰੀ ਵਿਦਿਆਰਥੀ ਹੀ ਨਹੀਂ ਕਰ ਰਹੇ ਹਨ ਬਲਕਿ ਯੂਕੇ ਵਿੱਚ ਰਹਿੰਦੇ ਵਿਦਿਆਰਥੀਆਂ ਨੇ ਬੀਬੀਸੀ ਨੂੰ ਘਰ ਲੱਭਣ ਵਿੱਚ ਮੁਸ਼ਕਲਾਂ ਅਤੇ ਕੈਂਪਸ ਆਉਣ-ਜਾਣ ਲਈ ਲੰਬੇ ਪੈਂਡੇ ਬਾਰੇ ਦੱਸਿਆ।
ਲੰਡਨ ਵਿੱਚ ਸੇਵਿਲਜ਼ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਵਰਤਮਾਨ ਵਿੱਚ ਉਦੇਸ਼-ਨਿਰਮਿਤ ਵਿਦਿਆਰਥੀ ਆਵਾਸ ਵਿੱਚ ਹਰੇਕ ਬਿਸਤਰ ''ਤੇ 3.8 ਵਿਦਿਆਰਥੀ ਸਨ, ਜਦਕਿ ਪੂਰੇ ਬ੍ਰਿਟੇਨ ਵਿੱਚ ਇਹ ਔਸਤ 2.9 ਸੀ।
ਵਿਦਿਆਰਥੀ ਚੈਰਿਟੀ ਯੂਨੀਪੋਲ ਦਾ ਮੰਨਣਾ ਹੈ ਕਿ ਵਧੇਰੇ "ਕਿਫਾਇਤੀ" ਰਿਹਾਇਸ਼ ਦੀ ਲੋੜ ਹੈ, ਖ਼ਾਸ ਤੌਰ ''ਤੇ ਵਧੇਰੇ ਕਮਜ਼ੋਰ ਵਿਦਿਆਰਥੀਆਂ ਲਈ ਜੋ ਸਮਰਪਿਤ ਯੂਨੀਵਰਸਿਟੀ ਰਿਹਾਇਸ਼ ਦੀ ਚੋਣ ਕਰ ਸਕਦੇ ਹਨ ਜੇਕਰ ਉਹ ਕਿਸੇ ਖੇਤਰ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਵਿਦੇਸ਼ਾਂ ਤੋਂ ਆਉਂਦੇ ਹਨ।
ਚੈਰਿਟੀ ਦੇ ਸੀਈਓ, ਮਾਰਟਿਨ ਬਲੇਕੀ ਨੇ ਕਿਹਾ ਕਿ ਅਜਿਹੀ ਰਿਹਾਇਸ਼ ਇੱਕ ਘਰ ਵਿੱਚ ਇੱਕ ਕਮਰਾ ਕਿਰਾਏ ''ਤੇ ਲੈਣ ਨਾਲੋਂ ਲਗਭਗ 35% ਜ਼ਿਆਦਾ ਮਹਿੰਗੀ ਹੈ, ਇਸ ਲਈ ਕੁਝ ਵਿਦਿਆਰਥੀਆਂ ਨੇ ਇਹ ਸੋਚ ਕੇ ਆਪਣਾ ਸਾਰਾ ਪੈਸਾ ਅਸਥਾਈ ਰਿਹਾਇਸ਼ ''ਤੇ ਖਰਚ ਕਰਨਾ ਬੰਦ ਕਰ ਦਿੱਤਾ ਕਿ ਉਨ੍ਹਾਂ ਨੂੰ ਸਾਂਝਾ ਕੀਤੇ ਜਾਣ ਵਾਲਾ ਘਰ ਮਿਲੇਗਾ ਤਾਂ ਉਨ੍ਹਾਂ ਦਾ ਪੈਸਾ ਬਚ ਜਾਏਗਾ।
ਹਾਲਾਂਕਿ, ਬਹੁਤ ਸਾਰਿਆਂ ਦਾ ਪੈਸਾ ਕਿਸੇ ਸੁਰੱਖਿਅਤ ਥਾਂ ''ਤੇ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਨੇ ਕਿਹਾ ਇਸ ਮੌਕੇ ''ਤੇ "ਕਾਫੀ ਵੱਡੀ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀ ਫੂਡ ਬੈਂਕਾਂ ਦੀ ਵਰਤੋਂ ਕਰ ਰਹੇ ਸਨ" ਅਤੇ ਉਨ੍ਹਾਂ ਨੂੰ ਘਰ ਵੀ ਵਾਪਸ ਜਾਣਾ ਪੈ ਸਕਦਾ ਹੈ।
ਬਲੇਕੀ ਦਾ ਕਹਿਣਾ ਹੈ, "ਇਹ ਬੇਹੱਦ ਮੁਸ਼ਕਲ ਦੌਰ ਹੋ ਜਾਂਦਾ ਹੈ ਅਤੇ ਲੋਕਾਂ ਦੇ ਸੁਪਨੇ ਟੁੱਟ ਜਾਂਦੇ ਹਨ।"
ਇੱਕ ਬਿਆਨ ਵਿੱਚ, ਸਿੱਖਿਆ ਵਿਭਾਗ (ਡੀਐੱਫਈ) ਦੇ ਬੁਲਾਰੇ ਨੇ ਕਿਹਾ, "ਕੌਮਾਂਤਰੀ ਪੱਧਰ ''ਤੇ ਹੋਣਹਾਰ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਸਾਡੀਆਂ ਯੂਨੀਵਰਸਿਟੀਆਂ ਲਈ ਚੰਗਾ ਹੈ ਅਤੇ ਘਰੇਲੂ ਪੱਧਰ ''ਤੇ ਵਿਕਾਸ ਪ੍ਰਦਾਨ ਕਰਦਾ ਹੈ।"
"ਇਸੇ ਕਰਕੇ ਅਸੀਂ ਯੂਨੀਵਰਸਿਟੀਆਂ ਅਤੇ ਨਿਜੀ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ ਨੂੰ ਉਨ੍ਹਾਂ ਦੀਆਂ ਰਿਹਾਇਸ਼ ਦੀਆਂ ਲੋੜਾਂ ''ਤੇ ਵਿਚਾਰ ਕਰਨ ਅਤੇ ਉਸ ਮੁਤਾਬਕ ਉਨ੍ਹਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦੇ ਹਾਂ।"
ਯੂਕੇ ਦੀਆਂ ਯੂਨੀਵਰਸਟੀਆਂ ਨੇ ਇੱਕ ਬਿਆਨ ਵਿੱਚ ਕਿਹਾ, "ਯੂਕੇ ਵਿੱਚ ਹਾਊਸਿੰਗ ਮਾਰਕੀਟ ਉੱਤੇ ਮੌਜੂਦਾ ਦਬਾਅ ਸਮਾਜ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ, ਵਿਦਿਆਰਥੀਆਂ ਵੱਲੋਂ ਅਤੇ ਯੂਨੀਵਰਸਿਟੀਆਂ ਜਿੱਥੇ ਵੀ ਸੰਭਵ ਹੋਵੇ ਇਸ ਨੂੰ ਸੌਖਾ ਬਣਾਉਣ ਲਈ ਕੰਮ ਕਰ ਰਹੀਆਂ ਹਨ।"
"ਯੂਨੀਵਰਸਿਟੀਆਂ ਵਿਦਿਆਰਥੀਆਂ ਦਾ ਸਮਰਥਨ ਕਰਦੀਆਂ ਹਨ ਅਤੇ ਜਦੋਂ ਕਿ ਅਸੀਂ ਜ਼ੋਰਦਾਰ ਢੰਗ ਨਾਲ ਕਹਿੰਦੇ ਹਨ ਸਿਫਾਰਸ਼ ਕੀਤੀ ਹੈ ਕਿ ਵਿਦਿਆਰਥੀ ਯੂਕੇ ਦੀ ਯਾਤਰਾ ਕਰਨ ਤੋਂ ਪਹਿਲਾਂ ਰਿਹਾਇਸ਼ ਦਾ ਪ੍ਰਬੰਧ ਕਰਨ।"
"ਮੁਸ਼ਕਲ ਦਾ ਸਾਹਮਣਾ ਕਰਨ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਜਿੰਨੀ ਜਲਦੀ ਹੋ ਸਕੇ ਆਪਣੀ ਯੂਨੀਵਰਸਿਟੀ ਰਿਹਾਇਸ਼ ਟੀਮ ਨਾਲ ਸੰਪਰਕ ਕਰਨਾ ਚਾਹੀਦਾ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਦੀਪਕ ਮਾਨ : ਗਰੀਬ ਦਲਿਤ ਪਰਿਵਾਰ ਦਾ ਮੁੰਡਾ ਕਿਵੇਂ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਇਆ
NEXT STORY