ਜ਼ੀਲੈਂਡੀਆ ਦੀ ਸਤਹਿ 50 ਲੱਖ ਵਰਗ ਕਿਲੋਮੀਟਰ ਹੈ
ਅਰਸਤੂ, ਇਰਾਟੋਸਥੀਨਸ ਅਤੇ ਟਾਲਮੀ ਨੇ ਇਸਦਾ ਵਰਣਨ ਕੀਤਾ। ਕਾਰਟੋਗ੍ਰਾਫ਼ਰਾਂ ਨੇ ਹੋਰ ਨਾਵਾਂ ਵਿੱਚ ਇਸ ਨੂੰ, ਟੇਰਾ ਆਸਟ੍ਰੇਲਿਸ ਇਨਕੋਗਨਿਟਾ (ਲਾਤੀਨੀ ਵਿੱਚ "ਦੱਖਣ ਦੀ ਅਣਜਾਣ ਭੂਮੀ") ਕਿਹਾ। ਇੱਕ ਕਾਲਪਨਿਕ ਮਹਾਂਦੀਪ।
ਕਲਾਸੀਕਲ ਗ੍ਰੀਸ ਦਾ ਮੰਨਣਾ ਸੀ ਕਿ ਇਹ ਜਿਓਮੈਟ੍ਰਿਕ ਸਮਰੂਪਤਾ ਦੇ ਕਾਰਨ ਸੰਸਾਰ ਦੇ ਦੂਜੇ ਪਾਸੇ ਮੌਜੂਦ ਹੋਣਾ ਚਾਹੀਦਾ ਹੈ।
ਡੱਚ ਖੋਜੀ ਏਬਲ ਤਸਮਾਨ 1642 ਵਿੱਚ ਇਸ ਦੀ ਹੀ ਖੋਜ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇੱਕ ਨਵੀਂ ਜ਼ਮੀਨ (ਟਾਪੂਆਂ ਦਾ ਸਮੂਹ ਜਿਸਨੂੰ ਅਸੀਂ ਹੁਣ ਨਿਊਜ਼ੀਲੈਂਡ ਕਹਿੰਦੇ ਹਾਂ) ਲੱਭੀ। ਪਰ ਜਿਸ ਦੀ ਉਸ ਨੂੰ ਭਾਲ ਸੀ ਉਸ ਦੇ ਮੁਕਾਬਲੇ ਇਹ ਬਹੁਤ ਛੋਟਾ ਜਾਪ ਰਿਹਾ ਸੀ।
ਜ਼ੀਲੈਂਡੀਆ ਨਾਂ ਦੇ ਇਸ ਮਹਾਂਦੀਪ ਦੀ ਹੋਂਦ ਦੀ ਪੁਸ਼ਟੀ ਹੋਣ ''ਚ ਲਗਭਗ 375 ਵਰ੍ਹੇ ਬੀਤ ਗਏ ਹਨ।
ਇਹ ਨਜ਼ਰ ਨਹੀਂ ਆਉਂਦਾ, ਇਹ ਅਦ੍ਰਿਸ਼ ਹੈ ਕਿਉਂਕਿ ਇਸਦਾ 94 ਫੀਸਦ ਹਿੱਸਾ ਪਾਣੀ ਦੇ ਹੇਠਾਂ ਹੈ। ਪਰ ਇਹ ਮਹਾਂਦੀਪ ਨੂੰ ਹੁਣ ਨਕਸ਼ੇ ''ਤੇ ਦਿਖਾਇਆ ਗਿਆ ਹੈ।
ਇਸ ਮਹਾਂਦੀਪ ਨੂੰ ਮਾਓਰੀ ਵਿੱਚ ''ਤੇ ਰਿਓ-ਏ-ਮਾਓਈ'' ਵੀ ਕਿਹਾ ਜਾਂਦਾ ਹੈ।
ਨਿਊਜ਼ੀਲੈਂਡ ਵਿੱਚ ਜੀਐੱਨਐੱਸ ਸਾਇੰਸ ਦੇ ਵਿਗਿਆਨੀਆਂ ਨੇ ਜ਼ੀਲੈਂਡੀਆ ਦੀ ਹੱਦ ਦਾ ਇੱਕ ਨਵਾਂ ਵਿਸਤ੍ਰਿਤ ਨਕਸ਼ਾ ਤਿਆਰ ਕੀਤਾ ਹੈ, ਜੋ ਉਨ੍ਹਾਂ ਨੇ ਸਮੁੰਦਰੀ ਤਲ ਤੋਂ ਖਿੱਚੇ ਗਏ ਚੱਟਾਨਾਂ ਦੇ ਨਮੂਨਿਆਂ ਤੋਂ ਵਿਕਸਤ ਕੀਤਾ ਹੈ।
ਉਨ੍ਹਾਂ ਦਾ ਅਧਿਐਨ ਟੈਕਟੋਨਿਕਸ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਉਨ੍ਹਾਂ ਨੇ ਮਹਾਂਦੀਪ ਦਾ ਪੂਰਾ ਸਤਹਿ ਖੇਤਰ ਵੀ ਸਥਾਪਿਤ ਕੀਤਾ, ਜੋ ਪੰਜ ਮਿਲੀਅਨ ਵਰਗ ਕਿਲੋਮੀਟਰ ਦਿਖਾਇਆ ਹੈ।
ਪਰ ਜ਼ੀਲੈਂਡੀਆ ਜੋ ਲਗਭਗ ਪੂਰੀ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦੇ ਹੇਠਾਂ ਹੈ, ਉਸ ਨੂੰ ਇੱਕ ਮਹਾਂਦੀਪ ਕਿਵੇਂ ਮੰਨਿਆ ਜਾ ਸਕਦਾ ਹੈ? ਇਹ ਸਭ ਭੂ-ਵਿਗਿਆਨ ਨਾਲ ਸਬੰਧਤ ਹੈ।
''ਜ਼ੀਲੈਂਡੀਆ ਲਗਭਗ 800 ਲੱਖ ਸਾਲ ਪਹਿਲਾਂ ਵੱਖ ਹੋ ਗਿਆ ਸੀ''
ਇਸ ਦੀ ਸ਼ੁਰੂਆਤ ਗੋਂਡਵਾਨਾ ਨਾਲ ਜੁੜੀ ਹੋਈ ਹੈ, ਪ੍ਰਾਚੀਨ ਮੈਰੀਡੀਨਲ ਸੁਪਰ ਮਹਾਂਦੀਪ ਸੀ, ਜੋ ਲੱਖਾਂ ਸਾਲ ਪਹਿਲਾਂ ਟੁੱਟ ਗਿਆ ਸੀ ਅਤੇ ਮਹਾਂਦੀਪਾਂ ਨੂੰ ਬਣਾਇਆ ਗਿਆ ਸੀ ਜਿਵੇਂ ਕਿ ਅਸੀਂ ਅੱਜ ਉਹਨਾਂ ਨੂੰ ਜਾਣਦੇ ਹਾਂ।
ਜ਼ੀਲੈਂਡੀਆ ਲਗਭਗ 800 ਲੱਖ ਸਾਲ ਪਹਿਲਾਂ ਵੱਖ ਹੋ ਗਿਆ ਸੀ, ਪਰ ਇਸ ਦੇ ਗੁਆਂਢੀ ਅੰਟਾਰਕਟਿਕਾ ਅਤੇ ਆਸਟ੍ਰੇਲੀਆ (ਓਸ਼ੇਨੀਆ) ਦੇ ਉਲਟ, ਇਸਦਾ ਜ਼ਿਆਦਾਤਰ ਖੇਤਰ ਪਾਣੀ ਦੇ ਹੇਠਾਂ ਰਿਹਾ ਹੈ।
ਮਹਾਂਦੀਪ ਦਾ ਇੱਕੋ ਇੱਕ ਹਿੱਸਾ ਜੋ ਸਤਹਿ ਵਿੱਚ ਰਹਿ ਗਿਆ ਸੀ ਉਹ ਨਿਊਜ਼ੀਲੈਂਡ ਟਾਪੂ ਸਮੂਹ, ਨਿਊ ਕੈਲੇਡੋਨੀਆ ਦਾ ਫਰਾਂਸੀਸੀ ਖੇਤਰ ਅਤੇ ਲਾਰਡ ਹੋਵ ਟਾਪੂ ਅਤੇ ਬਾਲ ਦੇ ਪਿਰਾਮਿਡ ਦੇ ਟਾਪੂ ਦੇ ਛੋਟੇ ਆਸਟ੍ਰੇਲੀਆਈ ਖੇਤਰ ਸਨ।
ਪਾਣੀ ਦੇ ਹੇਠਾਂ ਹੋਣ ਕਰਕੇ, ਜ਼ੀਲੈਂਡੀਆ ਦਾ ਬਹੁਤ ਘੱਟ ਅਧਿਐਨ ਕੀਤਾ ਗਿਆ ਹੈ, ਜਿਸ ਨੇ ਇਸਦੀ ਸ਼ਕਲ ਅਤੇ ਸੀਮਾਵਾਂ ਬਾਰੇ ਅਸੰਗਤਤਾਵਾਂ ਨੂੰ ਜਨਮ ਦਿੱਤਾ ਹੈ। ਹੁਣ ਤੱਕ, ਮਹਾਂਦੀਪ ਦੇ ਸਿਰਫ਼ ਦੱਖਣ ਹਿੱਸੇ ਨੂੰ ਨਕਸ਼ੇ ''ਤੇ ਦਿਖਾਇਆ ਗਿਆ ਹੈ।
ਅਧਿਐਨ ਮੁਤਾਬਕ, ਭੂ-ਵਿਗਿਆਨੀ ਨਿਕ ਮੋਰਟਿਮਰ ਦੀ ਅਗਵਾਈ ਵਿੱਚ ਇਸ ਨਵੇਂ ਅਧਿਐਨ ਨੇ ਮਹਾਂਦੀਪ ਦੇ ਬਾਕੀ ਦੋ ਤਿਹਾਈ ਹਿੱਸਿਆਂ ਦੀ ਮੈਪਿੰਗ ਦੀ ਇਜਾਜ਼ਤ ਦਿੱਤੀ ਹੈ।
ਅਧਿਐਨ ਵਿੱਚ ਕਿਹਾ ਗਿਆ ਹੈ, "ਇਹ ਅਧਿਐਨ ਪੂਰੇ 50 ਲੱਖ ਵਰਗ ਕਿਲੋਮੀਟਰ ਜ਼ੀਲੈਂਡੀਆ ਮਹਾਂਦੀਪ ਦੀ ਆਨਲੈਂਡ ਅਤੇ ਆਫਸ਼ੋਰ ਖੋਜ ਭੂ-ਵਿਗਿਆਨਕ ਨਕਸ਼ੇ ਨੂੰ ਪੂਰਾ ਕਰਦਾ ਹੈ।"
ਭੂ-ਵਿਗਿਆਨੀਆਂ ਅਤੇ ਭੂਚਾਲ ਵਿਗਿਆਨੀਆਂ ਦੀ ਟੀਮ ਨੇ ਟਾਪੂ ਦੇ ਕੰਢਿਆਂ ''ਤੇ ਮਿਲੇ ਨਮੂਨਿਆਂ ਦੇ ਨਾਲ-ਨਾਲ ਸਮੁੰਦਰੀ ਤਲ ਤੋਂ ਛੇਦਾਂ ਅਤੇ ਹਾਸਿਲ ਕੀਤੀਆਂ ਗਈਆਂ ਚੱਟਾਨਾਂ ਨੇ ਨਮੂਨਿਆਂ ਅਤੇ ਤਲਥਟਾਂ ਦਾ ਅਧਿਐਨ ਕੀਤਾ।
ਮਾਊਂਟ ਕੁੱਕ, ਨਿਊਜ਼ੀਲੈਂਡ ਦੀ ਸਭ ਤੋਂ ਉੱਚੀ ਚੋਟੀ, ਜ਼ੀਲੈਂਡੀਆ ਦੀ ਸਭ ਤੋਂ ਉੱਚੀ ਚੋਟੀ ਦਾ ਮਹਾਂਦੀਪ ਵੀ ਹੈ।
ਕਿੰਨਾ ਪੁਰਾਣਾ ਟਾਪੂ
ਵਿਗਿਆਨੀਆਂ ਨੇ ਬੇਸਾਲਟ,ਅਤੇ ਕੰਕੜ ਲੈ ਕੇ ਕੰਕੜ ਵਾਲੇ ਰੇਤਲੇ ਪੱਥਰਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਦੀ ਮਿਤੀ ਨਿਰਧਾਰਤ ਕੀਤੀ ਹੈ।
ਉਨ੍ਹਾਂ ਨੇ ਖੋਜ ਕੀਤੀ ਕਿ ਰੇਤਲੇ ਪੱਥਰ 950 ਲੱਖ ਸਾਲ ਪਹਿਲਾਂ ਦੇਰ ਕ੍ਰੀਟੇਸੀਅਸ ਯੁੱਗ ਤੋਂ ਆਏ ਸਨ ਅਤੇ ਇਹ ਕਿ ਉਨ੍ਹਾਂ ਵਿੱਚ ਅਰਲੀ ਕ੍ਰੀਟੇਸੀਅਸ (1300 ਤੋਂ 1100 ਲੱਖ ਸਾਲ ਪਹਿਲਾਂ) ਦੇ ਗ੍ਰੇਨਾਈਟ ਪੱਥਰ ਅਤੇ ਜਵਾਲਾਮੁਖੀ ਕੰਕੜ ਸ਼ਾਮਲ ਸਨ। ਬੇਸਾਲਟ 400 ਲੱਖ ਸਾਲ ਪਹਿਲਾਂ, ਈਓਸੀਨ ਯੁੱਗ ਦੇ ਸਨ।
ਚੱਟਾਨਾਂ ਦੀ ਇਹ ਮਿਤੀ ਅਤੇ ਚੁੰਬਕੀ ਵਿਗਾੜਾਂ ਦੀ ਵਿਆਖਿਆ ਨੇ ਵਿਗਿਆਨੀਆਂ ਨੂੰ ਉੱਤਰੀ ਜ਼ੀਲੈਂਡੀਆ ਵਿੱਚ ਪ੍ਰਮੁੱਖ ਭੂ-ਵਿਗਿਆਨਕ ਇਕਾਈਆਂ ਦਾ ਨਕਸ਼ਾ ਬਣਾਉਣ ਦੀ ਮਦਦ ਕੀਤੀ ਹੈ।
1642 ਵਿੱਚ ਏਬਲ ਤਸਮਾਨ ਵੱਲੋਂ ਪਹਿਲੀ ਵਾਰ ਯੂਰਪੀਅਨ ਦ੍ਰਿਸ਼ਾਂ ਨੂੰ ਦਰਜ ਕੀਤਾ ਗਿਆ ਸੀ, ਜਿਸ ਨੇ ਬਾਅਦ ਵਿੱਚ ਤਸਮਾਨੀਆ ਦੇ ਟਾਪੂ ਨੂੰ ਆਪਣਾ ਨਾਮ ਦਿੱਤਾ।
ਮਹਾਂਦੀਪ ਦੀ ਤਲਾਸ਼ ਕਰਨ ਵਾਲੇ ਕਈ ਖੋਜਕਾਰਾਂ ਅਤੇ ਵਿਗਿਆਨੀ ਨੇ ਅਸਲ ਵਿੱਚ ਇਸ ਦੇ ਪਾਣੀਆਂ ਦੇ ਉੱਪਰ ਦੀ ਯਾਤਰਾ ਕਰਦੇ ਸਨ, ਇਸ ਤੱਥ ਤੋਂ ਅਣਜਾਣ ਕਿ ਉਹ ਇਸ ਦੇ ਉੱਪਰ ਤੈਰ ਰਹੇ ਸਨ।
ਜ਼ੀਲੈਂਡੀਆ ਦੀ ਹੋਂਦ ਦੇ ਪਹਿਲੇ ਅਸਲੀ ਸੁਰਾਗ ਸਕਾਟਿਸ਼ ਪ੍ਰਕਿਰਤੀਵਾਦੀ ਸਰ ਜੇਮਜ਼ ਹੈਕਟਰ ਨੇ ਕੀਤੇ ਗਏ ਸਨ।
ਉਹ 1895 ਵਿੱਚ ਨਿਊਜ਼ੀਲੈਂਡ ਦੇ ਦੱਖਣੀ ਤੱਟ ''ਤੇ ਟਾਪੂਆਂ ਦੀ ਇੱਕ ਲੜੀ ਦਾ ਸਰਵੇਖਣ ਕਰਨ ਲਈ ਇੱਕ ਸਮੁੰਦਰੀ ਯਾਤਰਾ ਵਿੱਚ ਸ਼ਾਮਲ ਹੋਏ ਸਨ।
ਉਨ੍ਹਾਂ ਦੇ ਭੂ-ਵਿਗਿਆਨ ਦਾ ਅਧਿਐਨ ਕਰਨ ਤੋਂ ਬਾਅਦ, ਉਨ੍ਹਾਂ ਨੇ ਇਹ ਸਿੱਟਾ ਕੱਢਿਆ ਕਿ ਨਿਊਜ਼ੀਲੈਂਡ "ਇੱਕ ਪਹਾੜੀ ਲੜੀ ਦਾ ਬਚਿਆ ਹੋਇਆ ਹਿੱਸਾ ਹੈ ਜਿਸ ਨੇ ਇੱਕ ਮਹਾਨ ਮਹਾਂਦੀਪੀ ਖੇਤਰ ਦੇ ਸਿਖ਼ਰ ਦਾ ਨਿਰਮਾਣ ਕੀਤਾ, ਦੱਖਣ ਅਤੇ ਪੂਰਬ ਤੱਕ ਫੈਲਿਆ ਹੋਇਆ ਹੈ,ਅਤੇ ਜੋ ਹੁਣ ਡੁੱਬ ਗਿਆ ਹੈ ...।"
1995 ਵਿੱਚ, ਅਮਰੀਕੀ ਭੂ-ਭੌਤਿਕ ਵਿਗਿਆਨੀ ਬਰੂਸ ਲੁਏਂਡਿਕ ਨੇ ਮੁੜ ਇਸ ਖੇਤਰ ਨੂੰ ਇੱਕ ਮਹਾਂਦੀਪ ਦੱਸਿਆ ਅਤੇ ਇਸਨੂੰ ਜ਼ੀਲੈਂਡੀਆ ਕਹਿਣ ਦਾ ਸੁਝਾਅ ਦਿੱਤਾ ਸੀ।
ਮਹਾਂਦੀਪੀ ਪਰਤ ਆਮ ਤੌਰ ''ਤੇ ਲਗਭਗ 40 ਕਿਲੋਮੀਟਰ ਡੂੰਘੀ ਹੁੰਦੀ ਹੈ, ਸਮੁੰਦਰੀ ਪਰਤ ਦੀ ਤੁਲਨਾ ਵਿੱਚ ਕਾਫੀ ਮੋਟੀ ਹੁੰਦੀ ਹੈ, ਜੋ ਲਗਭਗ 10 ਕਿਲੋਮੀਟਰ ਹੁੰਦੀ ਹੈ।
ਜਿਵੇਂ-ਜਿਵੇਂ ਕਿ ਇਹ ਤਣਾਅਪੂਰਨ ਸੀ, ਜ਼ੀਲੈਂਡੀਆ ਇੰਨਾ ਫੈਲਿਆ ਹੋਇਆ ਸੀ ਕਿ ਇਸਦੀ ਪਰਤ ਹੁਣ ਸਿਰਫ 20 ਕਿਲੋਮੀਟਰ (12.4 ਮੀਲ) ਹੇਠਾਂ ਤੱਕ ਫੈਲੀ ਹੋਈ ਹੈ।
ਆਖ਼ਰਕਾਰ, ਬਹੁਤ-ਪਤਲਾ ਮਹਾਂਦੀਪ ਡੁੱਬ ਗਿਆ, ਹਾਲਾਂਕਿ ਆਮ ਸਮੁੰਦਰੀ ਪਰਤ ਦੇ ਪੱਧਰ ਤੱਕ ਨਹੀਂ ਅਤੇ ਸਮੁੰਦਰ ਦੇ ਹੇਠਾਂ ਹੀ ਅਲੋਪ ਹੋ ਗਿਆ।
ਵਿਗਿਆਨੀ ਦਲੀਲ ਦਿੰਦੇ ਹਨ ਕਿ ਇਸ ਦੀ ਪਰਤ ਦੀ ਮੋਟਾਈ ਅਤੇ ਚੱਟਾਨਾਂ ਦੀ ਕਿਸਮ ਜ਼ੀਲੈਂਡੀਆ ਨੂੰ ਇੱਕ ਮਹਾਂਦੀਪ ਬਣਾਉਂਦੀ ਹੈ।
ਇਹ ਸਿਰਫ਼ ਵਿਗਿਆਨਕ ਦਿਲਚਸਪੀ ਤੋਂ ਪਰੇ ਪ੍ਰਭਾਵ ਰੱਖਦਾ ਹੈ।
ਸਮੁੰਦਰ ਦੇ ਕਾਨੂੰਨ ''ਤੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਆਪਣੇ "ਵਿਸਤਾਰਿਤ ਮਹਾਂਦੀਪ ਸ਼ੈਲਫ" ''ਤੇ ਦਾਅਵਾ ਕਰਨ ਲਈ ਆਪਣੇ ਕਾਨੂੰਨੀ ਖੇਤਰਾਂ ਨੂੰ ਆਪਣੇ ਵਿਸ਼ੇਸ਼ ਆਰਥਿਕ ਖੇਤਰ ਤੋਂ ਪਰੇ ਵਧਾ ਸਕਦਾ ਹੈ।
ਜੋ ਕਿ ਉਨ੍ਹਾਂ ਦੀਆਂ ਤੱਟਰੇਖਾਵਾਂ ਤੋਂ 200 ਸਮੁੰਦਰੀ ਮੀਲ (370 ਕਿਲੋਮੀਟਰ) ਤੱਕ ਪਹੁੰਚਦਾ ਹੈ, ਸਾਰੇ ਖਣਿਜਾਂ ਦੇ ਨਾਲ ਇਸ ਵਿੱਚ ਧਨ ਅਤੇ ਤੇਲ ਸ਼ਾਮਲ ਹਨ।
ਜੇਕਰ ਨਿਊਜ਼ੀਲੈਂਡ ਇਹ ਸਾਬਤ ਕਰ ਸਕੇ ਕਿ ਇਹ ਇੱਕ ਵੱਡੇ ਮਹਾਂਦੀਪ ਦਾ ਹਿੱਸਾ ਹੈ, ਤਾਂ ਇਹ ਆਪਣੇ ਖੇਤਰ ਨੂੰ ਛੇ ਗੁਣਾ ਵਧਾ ਸਕਦਾ ਹੈ। ਇਸ ਦਾ ਮਤਲਬ ਸਮੁੰਦਰੀ ਖੋਜ ਲਈ ਉਪਲਬਧ ਫੰਡਾਂ ਵਿੱਚ ਵਾਧਾ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਯੂਕੇ ਰਹਿੰਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ, ''ਮੈਨੂੰ ਦੋ ਕਮਰਿਆਂ ਦੇ ਘਰ ਵਿੱਚ 20 ਲੋਕਾਂ ਨਾਲ ਰਹਿਣਾ ਪਿਆ''
NEXT STORY