ਕੈਨੇਡਾ ਦੇ ਟੌਪ ਤਿੰਨ ਸ਼ਹਿਰਾਂ ਵਿੱਚ ਵੈਨਕੂਵਰ, ਕੈਲਗਰੀ ਅਤੇ ਟੋਰੰਟੋ ਹਨ – ਇਹਨਾਂ ਤਿੰਨਾਂ ਸ਼ਹਿਰਾਂ ਵਿੱਚ ਸਿਹਤ ਤੇ ਸਿੱਖਿਆ ਦੇ ਸਕੋਰ ਚੰਗੇ ਹਨ
ਯੂਰਪੀ ਅਤੇ ਸਕੈਂਡੇਨੇਵੀਅਨ ਮੁਲਕ ( ਦੱਖਣੀ ਸਵੀਡਨ ਖਿੱਤਾ) ਅਕਸਰ ਆਪਣੇ ਸ਼ਹਿਰਾਂ ਕਰਕੇ ਵਰਲਡ ਇੰਡੈਕਸ ਵਿੱਚ ਟੌਪ ਉੱਤੇ ਰਹਿੰਦੇ ਹਨ, ਜਿਵੇਂ ਕਿ ਦੁਨੀਆ ਦੇ ਜਾਂ ਲਈ ਸਭ ਤੋਂ ਵਧੀਆ ਦੇਸ਼।
ਇਹਨਾਂ ਵਿਚਾਲੇ ਹੀ ਕੈਨੇਡਾ ਹੌਲੀ-ਹੌਲੀ ਚੁੱਪਚਾਪ ਤਰੀਕੇ ਨਾਲ ਇੱਕ ਦੇਸ਼ ਦੇ ਤੌਰ ਉੱਤੇ ਅੱਗੇ ਵੱਧ ਰਿਹਾ ਹੈ।
ਇਸ ਬਾਰੇ ਵਿਸ਼ੇਸ਼ ਤੌਰ ਉੱਤੇ ਇਕਨਾਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਕਰਵਾਏ ਗਏ ਨਵੀਨਤਮ ਸ਼ਹਿਰਾਂ ਦੇ ਸੂਚਕਾਂਕ ਵਿੱਚ ਸਪੱਸ਼ਟ ਹੋਇਆ ਹੈ।
ਇਸ ਵਿੱਚ ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਚੋਟੀ ਦੇ 10 ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਹੋਰ ਦੇਸ਼ ਦੀ ਪ੍ਰਤੀਨਿਧਤਾ ਨਾਲੋਂ ਵੱਧ ਹੈ।
ਕੈਨੇਡਾ ਦੇ ਟੌਪ ਤਿੰਨ ਸ਼ਹਿਰਾਂ ਵਿੱਚ 5ਵੇਂ ਰੈਂਕ ਉੱਤੇ ਵੈਨਕੂਵਰ, 7ਵੇਂ ਰੈਂਕ ਉੱਤੇ ਕੈਲਗਰੀ (ਜਨੇਵਾ ਸਣੇ) ਅਤੇ 9ਵੇਂ ਰੈਂਕ ਉੱਤੇ ਟੋਰਾਂਟੋ ਹੈ – ਇਹਨਾਂ ਤਿੰਨਾਂ ਸ਼ਹਿਰਾਂ ਵਿੱਚ ਸਿਹਤ ਤੇ ਸਿੱਖਿਆ ਦੇ ਸਕੋਰ ਚੰਗੇ ਹਨ।
ਇਹ ਅਜਿਹੇ ਕੁਝ ਫੈਕਟਰ ਹਨ ਜੋ ਕੈਨੇਡਾ ਦੇ ਵਸਨੀਕਾਂ ਨੂੰ ਭਾਉਂਦੇ ਹਨ ਤੇ ਇਹ ਵਸਨੀਕ ਸਰਕਾਰ ਦੀਆਂ ਸਕਾਰਾਤਮਕ ਨੀਤੀਆਂ ਦੀ ਸ਼ਲਾਘਾ ਕਰਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਂਦੀਆਂ ਹਨ।
ਵੈਨਕੂਵਰ ਵਾਸੀ ਸਮੰਤਾ ਫਾਲਕ ਕਹਿੰਦੇ ਹਨ, ‘‘ਸਾਡੀ ਅਗਾਂਹਵਧੂ ਸਿਆਸਤ ਅਤੇ ਆਲਮੀ ਸਿਹਤ ਸੰਭਾਲ ਕੈਨੇਡਾ ਨੂੰ ਰਹਿਣ ਲਈ ਬਿਹਤਰੀਨ ਥਾਂ ਬਣਾਉਂਦੀ ਹੈ। ਮੈਂ ਅਜਿਹੇ ਮੁਲਕ ਵਿੱਚ ਰਹਿਣ ਬਾਰੇ ਨਹੀਂ ਸੋਚ ਸਕਦੀ, ਜਿੱਥੇ ਮੈਨੂੰ ਡਾਕਟਰ ਕੋਲ ਜਾਣ ਜਾਂ ਆਪਣੇ ਬੱਚੇ ਨੂੰ ਹਸਪਤਾਲ ਲੈ ਕੇ ਜਾਣ ਦੇ ਯੋਗ ਹੋਣ ਬਾਰੇ ਚਿੰਤਾ ਕਰਨੀ ਪਵੇ ਜਾਂ ਕੈਂਸਰ ਹੋਣ ਕਾਰਨ ਦਿਵਾਲੀਆਪਨ ਦਾ ਖ਼ਤਰਾ ਹੋਵੇ।’’
ਦੇਖਭਾਲ ਦੀ ਇਹ ਭਾਵਨਾ ਸਿਆਸਤ ਤੋਂ ਪਰ੍ਹੇ ਹੈ, ਜਿਸ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਕੰਮ ਅਤੇ ਘਰ ਦੋਵਾਂ ਵਿੱਚ ਰਹਿਣਯੋਗਤਾ ਵਿੱਚ ਸੁਧਾਰ ਕਰਦੀ ਹੈ।
ਵੈਨਕੂਵਰ ਦੇ ਰਹਿਣ ਵਾਲੇ ਅਤੇ ਲਾਈਫ਼ ਬਿਜ਼ਨਸ ਆਰਗੇਨਾਈਜ਼ਿੰਗ ਸਰਵਿਸ ਦੇ ਸੰਸਥਾਪਕ ਜੇਨ ਸਟੋਲਰ ਕਹਿੰਦੇ ਹਨ, ‘‘ਕਾਰੋਬਾਰੀ ਲੋਕਾਂ ਨੂੰਅੱਗੇ ਵਧਾਉਣ ਲਈ ਸੀਨੀਅਰਾਂ ਦੀ ਦੇਖਭਾਲ ਕਰਨ ਲਈ ਹੱਥ ਵਧਾਉਣਾ ਦੱਸਦਾ ਹੈ ਕਿ ਕੈਨੇਡੀਅਨ ਆਪਣੇ ਦੋਸਤਾਨਾ ਅਤੇ ਸਹਿਯੋਗੀ ਸੁਭਾਅ ਲਈ ਜਾਣੇ ਜਾਂਦੇ ਹਨ।’’
‘‘ਦੋਸਤੀ ਦੀ ਇਹ ਭਾਵਨਾ ਇੱਕ ਸਕਾਰਾਤਮਕ ਮਾਹੌਲ ਨੂੰ ਉਤਸ਼ਾਹਿਤ ਕਰਦੀ ਹੈ, ਜਿੱਥੇ ਵਿਅਕਤੀ ਆਪਣੇ ਨਿੱਜੀ ਅਤੇ ਪੇਸ਼ੇਵਰ ਜੀਵਨ ਦੋਵਾਂ ਵਿੱਚ ਪ੍ਰਫੁੱਲਤ ਹੋ ਸਕਦੇ ਹਨ ਅਤੇ ਪੂਰਤੀ ਹਾਸਲ ਕਰ ਸਕਦੇ ਹਨ।’’
ਕੈਨੇਡਾ ਦੇ ਵਸਨੀਕਾਂ ਨੂੰ ਸਭ ਤੋਂ ਵੱਧ ਗੱਲ ਪਿਆਰੀ ਹੈ ਕੁਦਰਤ ਨਾਲ ਤਾਲੁਕ ਦਾ ਮਜ਼ਬੂਤ ਹੋਣਾ
ਪਬਲਿਕ ਟਰਾਂਸਪੋਰਟ ਅਤੇ ਆਵਾਜਾਈ ਪ੍ਰਣਾਲੀਆਂ ਵਿੱਚ ਕੈਨੇਡਾ ਦਾ ਨਿਵੇਸ਼ ਵੀ ਇਸ ਦੇ ਵੱਡੇ ਸ਼ਹਿਰਾਂ ਵਿੱਚ ਆਉਣਾ-ਜਾਣਾ ਸੌਖਾ ਬਣਾਉਂਦਾ ਹੈ।
ਫਾਲਕ ਮੌਂਟਰੀਅਲ, ਕੈਲਗਰੀ ਅਤੇ ਟੋਰਾਂਟੋ ਵਿੱਚ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ 24 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਮਿਲਿਆ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਆਖਰਕਾਰ 53 ਸਾਲ ਦੀ ਉਮਰ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ ਹੈ, ਸਿਰਫ਼ ਇਸ ਲਈ ਕਿ ਉਹਨਾਂ ਨੂੰ ਘੁੰਮਣ ਲਈ ਕਾਰ ਦੀ ਲੋੜ ਹੈ।
ਹਾਲਾਂਕਿ, ਵਸਨੀਕਾਂ ਨੂੰ ਸਭ ਤੋਂ ਵੱਧ ਗੱਲ ਪਿਆਰੀ ਹੈ ਮੁਲਕ ਤੋਂ ਬਾਹਰ (ਕੁਦਰਤ ਨਾਲ) ਤਾਅਲੁਕਾਤਾਂ ਦਾ ਮਜ਼ਬੂਤ ਹੋਣਾ।
ਫਾਲਕ ਕਹਿੰਦੇ ਹਨ, ‘‘ਕੈਨੇਡਾ ਦੇ ਬਹੁਤੇ ਸ਼ਹਿਰਾਂ ਵਾਂਗ ਤਿੰਨੇ ਸਭ ਤੋਂ ਵੱਧ ਰਹਿਣਯੋਗ ਸ਼ਹਿਰ ਕੁਦਰਤ ਦੇ ਸਭ ਤੋਂ ਨੇੜੇ ਹਨ ਅਤੇ ਇਹਨਾਂ ਨੇ ਇਸ ਨੂੰ ਆਪਣੇ ਸ਼ਹਿਰ ਦੀ ਬਣਤਰ ਵਿੱਚ ਵੀ ਸ਼ਾਮਲ ਕੀਤਾ ਹੈ।’’
‘‘ਟੋਰਾਂਟੋ ਵਿੱਚ (ਪਾਰਕ ਵਗੈਰਾ) ਅਤੇ ਬੀਚ, ਮੌਂਟਰੀਅਲ ਵਿੱਚ ਅਤੇ ਸੜਕਾਂ ਦੇ ਆਲੇ-ਦੁਆਲੇ ਦਰਖ਼ਤ ਅਤੇ ਵੈਨਕੂਵਰ ਵਿੱਚ ਸ਼ਹਿਰੀ ਕੁਦਰਤ ਵਿੱਚ ਦੁਨੀਆ ਦੀਆਂ ਬਿਹਤਰੀਨ ਉਦਾਹਰਣਾਂ ਵਿੱਚ ਇੱਕ ਹਨ।’’
ਫਾਲਕ ਅੱਗੇ ਕਹਿੰਦੇ ਹਨ, ‘‘ਪਰ ਵੱਡੇ ਸ਼ਹਿਰਾਂ ਤੋਂ ਬਾਹਰ ਵੀ ਕੁਦਰਤ ਉੱਤੇ ਧਿਆਨ ਇੱਕ ਮੁੱਖ ਫੀਚਰ ਹੈ, ਇਹ ਚੀਜ਼ਾਂ ਵਾਸੀਆਂ ਲਈ ਕੁਦਰਤ ਦੀ ਅਹਿਮੀਅਤ ਦਰਸਾਉਂਦੀਆਂ ਹਨ। ਅਸੀਂ ਕੁਦਰਤ ਨੂੰ ਪਸੰਦ ਕਰਨ ਵਾਲੇ ਲੋਕ ਹਾਂ!’’
ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਵਿੱਚ ਫੈਲੇ (ਜ਼ਮੀਨੀ ਪੱਧਰ ’ਤੇ), ਕੈਨੇਡਾ ਦੇ ਤਿੰਨੇ ਸ਼ਹਿਰਾਂ ਵਿੱਚੋਂ ਹਰੇਕ ਦੀ ਆਪਣੀ ਵਿਲੱਖਣ ਖਿੱਚ ਹੈ।
ਅਸੀਂ ਤਿੰਨੇ ਸ਼ਹਿਰਾਂ ਦੇ ਵਸਨੀਕਾਂ ਤੋਂ ਇਹ ਪਤਾ ਕਰਨ ਲਈ ਗੱਲ ਕੀਤੀ ਕਿ ਉਨ੍ਹਾਂ ਨੂੰ ਆਪਣੇ ਸ਼ਹਿਰਾਂ ਵਿੱਚ ਰਹਿਣ ਅਤੇ ਪਿਆਰ ਕਰਨ ਲਈ ਕਿਹੜੀ ਗੱਲ ਬੰਨ੍ਹੀ ਰੱਖਦੀ ਹੈ।
ਵੈਨਕੂਵਰ
ਵੈਨਕੂਵਰ ਦਾ ਸਟੇਨਲੇਅ ਪਾਰਕ
ਦੇਸ਼ ਦੇ ਸੁੰਦਰ ਪੱਛਮੀ ਤੱਟ ''ਤੇ ਸਥਿਤ, ਵੈਨਕੂਵਰ ਨੇ ਸੱਭਿਆਚਾਰ ਅਤੇ ਵਾਤਾਵਰਣ ਸਬ-ਇੰਡੈਕਸ ਵਿੱਚ ਉੱਚੇ ਸਕੋਰਾਂ ਦੀ ਬਦੌਲਤ ਕੈਨੇਡਾ ਦੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਵਜੋਂ ਆਪਣੀ ਪਛਾਣ ਬਣਾਈ ਹੈ। ਇਸੇ ਭਾਵਨਾ ਦੀ ਗਵਾਹੀ ਵਸਨੀਕ ਵੀ ਭਰਦੇ ਹਨ, ਜੋ ਕੁਦਰਤੀ ਸੁੰਦਰਤਾ ਤੋਂ ਵਾਰੇ ਜਾਂਦੇ ਹਨ।
ਫਾਲਕ ਸ਼ਹਿਰ ਤੋਂ ਬਾਹਰ ਆਪਣੀ ਨਾਮੀ ਚਲਾਉਂਦੇ ਹਨ, ਉਹ ਕਹਿੰਦੇ ਹਨ, ‘‘ਵੈਨਕੂਵਰ ਦੇ ਪਹਾੜਾਂ ਅਤੇ ਸਮੁੰਦਰਾਂ ਦਾ ਵਿਲੱਖਣ ਸੁਮੇਲ ਇਸ ਨੂੰ ਅਟੱਲ ਬਣਾਉਂਦਾ ਹੈ। ਵੈਨਕੂਵਰ ਵਿੱਚ 20 ਸਾਲ ਰਹਿਣ ਤੋਂ ਬਾਅਦ ਵੀ ਇਹ ਸ਼ਹਿਰ ਮੇਰਾ ਸਾਹਾਂ ਵਿੱਚ ਵੱਸਦਾ ਹੈ।’’
ਉਹ ਕਹਿੰਦੇ ਹਨ ਕਿ ਸ਼ਹਿਰ ਤੋਂ ਵੱਧ ਤੋਂ ਵੱਧ ਹਾਸਲ ਕਰਨ ਅਤੇ ਇੱਥੇ ਘਰ ਵਰਗਾ ਮਹਿਸੂਸ ਕਰਨ ਲਈ ਤੁਹਾਨੂੰ ਬਾਹਰ ਜਾਣਾ ਚਾਹੀਦਾ ਹੈ, ਖਾਸ ਤੌਰ ’ਤੇ ਜਦੋਂ ਮੀਂਹ ਪੈ ਰਿਹਾ ਹੋਵੇ। ਅਜਿਹਾ ਕਰਨ ਲਈ ਇੱਕ ਆਸਾਨ ਜਗ੍ਹਾ ਸਟੈਨਲੀ ਪਾਰਕ ਹੈ, ਜੋ ਸ਼ਹਿਰ ਦੇ ਵਿੱਚੋ-ਵਿੱਚ 405 ਹੈਕਟੇਅਰ ਵਿੱਚ ਫੈਲਿਆ ਪਬਲਿਕ ਪਾਰਕ ਹੈ।
ਇਸ ਪਾਰਕ ਵਿੱਚ ਹਨ, ਇਹਨਾਂ ਵਿੱਚ 700-800 ਸਾਲ ਪੁਰਾਣੇ ਲਾਲ ਦਿਆਰ ਦੇ ਦਰਖ਼ਤ ਅਜੇ ਵੀ ਖੜ੍ਹੇ ਹਨ।
ਫਾਲਕ ਗਰਾਊਸ ਪਹਾੜਾਂ ''ਤੇ 2.9 ਕਿਲੋਮੀਟਰ ਵੱਲ ਲੰਬੀ ਪੈਦਲ ਯਾਤਰਾ (ਹਾਈਕਿੰਗ) ਕਰਨ ਦੀ ਸਿਫ਼ਾਰਸ਼ ਕਰਦੇ ਹਨ।
ਫਾਲਕ ਇਸ ਬਾਰੇ ਕਹਿੰਦੇ ਹਨ, "ਇਹ ਅਕਸਰ ਕੁਦਰਤ ਦੇ ''ਸਟੇਅਰਮਾਸਟਰ'' ਵਜੋਂ ਜਾਣਿਆ ਜਾਂਦਾ ਹੈ, ਪਗਡੰਡੀ ਤੁਹਾਨੂੰ ਉੱਪਰ ਸੁੱਟਣ ਵਰਗਾ ਮਹਿਸੂਸ ਕਰਵਾਏਗੀ, ਪਰ ਸਿਖਰ ''ਤੇ ਪਹੁੰਚਣਾ ਪੈਸਾ ਵਸੂਲ ਕਰਨ ਵਰਗਾ ਹੈ।"
"ਪਹਾੜ ਦੀ ਚੋਟੀ ਵਾਲੇ ਰੈਸਟੋਰੈਂਟ ਵਿੱਚ ਇੱਕ ਕੌਫੀ ਜਾਂ ਇੱਕ ਗਲਾਸ ਵਾਈਨ ਲਓ ਅਤੇ ਦ੍ਰਿਸ਼ ਵਿੱਚ ਗੁਆਚ ਜਾਓ - ਅਤੇ ਗੰਡੋਲਾ ਨੂੰ ਹੇਠਾਂ ਲੈ ਜਾਓ।"
ਉਨ੍ਹਾਂ ਲਈ ਜੋ ਸ਼ਾਂਤ ਸਾਹਸ ਨੂੰ ਤਰਜੀਹ ਦਿੰਦੇ ਹਨ, ਭੋਜਨ ਦਾ ਦ੍ਰਿਸ਼ ਅਜਿਹਾ ਹੈ, ਜਿਸ ਨੂੰ ਹਰਾਉਣਾ ਔਖਾ ਹੈ।
ਸਟੋਲਰ ਕਹਿੰਦੇ ਹਨ, ‘‘"ਫੈਂਸੀ ਰੈਸਟੋਰੈਂਟਾਂ ਤੋਂ ਲੈ ਕੇ ਕੂਲ ਫੂਡ ਟਰੱਕਾਂ ਅਤੇ ਕਿਸਾਨਾਂ ਦੇ ਬਾਜ਼ਾਰ ਤੱਕ, ਤੁਹਾਡੇ ਕੋਲ ਕਦੇ ਵੀ ਸਵਾਦ ਵਾਲੇ ਭੋਜਨਾਂ ਦੀ ਕਮੀ ਨਹੀਂ ਹੋਵੇਗੀ।"
ਵਸਨੀਕ ਵਿਸ਼ੇਸ਼ ਤੌਰ ''ਤੇ ਬਾਰੇ ਰੌਲਾ ਪਾਉਂਦੇ ਹਨ, ਜਿਸ ਬਾਰੇ ਉਹ ਕਹਿੰਦੇ ਹੈ ਕਿ ਜਾਪਾਨ ਤੋਂ ਬਾਹਰ ਸੁਸ਼ੀ ਰੈਸਟੋਰੈਂਟਾਂ ਦੀ ਸਭ ਤੋਂ ਵਧੀਆ ਅਤੇ ਸਸਤੀ ਚੋਣ ਹੈ।
ਸ਼ਹਿਰ ਇੱਕ ਉੱਦਮੀ ਅਤੇ ਸਹਿਯੋਗੀ ਮਾਨਸਿਕਤਾ ਨੂੰ ਵੀ ਹੁੰਗਾਰਾ ਦਿੰਦਾ ਹੈ, ਜੋ ਘਰ ਵਾਂਗ ਸੁਆਗਤ ਦੀ ਭਾਵਨਾ ਪੈਦਾ ਕਰਦਾ ਹੈ।
ਸਟੋਲਰ ਕਹਿੰਦੇ ਹਨ, "ਵੈਨਕੂਵਰ ਦੇ ਲੋਕ ਖੁੱਲ੍ਹੇ ਦਿਮਾਗ, ਵਿਭਿੰਨਤਾ ਵਾਲੇ ਹਨ ਅਤੇ ਕਲਾ, ਤਕਨੀਕ ਜਾਂ ਹਰਿਆਲੀ ਨਾਲ ਜੁੜੀਆਂ ਪਹਿਲਕਦਮੀਆਂ ਲਈ ਇਕੱਠੇ ਆਉਣਾ ਪਸੰਦ ਕਰਦੇ ਹਨ।"
ਉਹ ਇਹ ਵੀ ਕਹਿੰਦੇ ਹਨ ਕਿ ਛੋਟੀਆਂ ਭੂਗੋਲਿਕ ਪੈੜਾਂ ਸ਼ਹਿਰ ਨੂੰ ਸੰਗਠਿਤ ਅਤੇ ਰਚਨਾਤਮਕ ਰੱਖਦੀਆਂ ਹਨ।
ਉਹ ਅੱਗੇ ਕਹਿੰਦੇ ਹਨ, "ਤੁਹਾਨੂੰ ਇੱਥੇ ਬਹੁਤ ਸਾਰੇ ਵੱਡੇ ਸਟੋਰ ਨਹੀਂ ਮਿਲਣਗੇ, ਜੋ ਸਥਾਨਕ ਖਰੀਦਦਾਰੀ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਭਾਈਚਾਰੇ ਦਾ ਸਮਰਥਨ ਕਰਦੇ ਹਨ। ਇਹ ਹਰ ਕਿਸੇ ਲਈ ਜਿੱਤ ਹੈ।"
ਕੈਲਗਰੀ
ਕੈਲਗਰੀ ਦੇ ਲੋਕੇ ਕਹਿੰਦੇ ਹਨ ਕਿ ਵੱਡੇ ਸ਼ਹਿਰ ਦੀਆਂ ਸਹੂਲਤਾਂ ਨਾਲ ਲੈਸ ਇੱਕ ਛੋਟੇ ਸ਼ਹਿਰ ਦਾ ਅਹਿਸਾਸ ਹੈ
ਪੱਛਮੀ ਸੂਬੇ ਅਲਬਰਟਾ ਵਿੱਚ ਪਹਾੜਾਂ ਨੇੜੇ ਸਥਿਤ ਕੈਲਗਰੀ ਨੇ ਸੂਚਕਾਂਕ (ਸਿਵਲ ਅਸ਼ਾਂਤੀ ਅਤੇ ਸਰਕਾਰੀ ਭ੍ਰਿਸ਼ਟਾਚਾਰ ਦਾ ਇੱਕ ਮਾਪ) ਵਿੱਚ ਸੰਪੂਰਨ ਸਥਿਰਤਾ ਦੇ ਨਤੀਜੇ ਦੇ ਨਾਲ ਦੂਜੇ ਦੋ ਕੈਨੇਡੀਅਨ ਸ਼ਹਿਰਾਂ ਨੂੰ ਪਛਾੜ ਦਿੱਤਾ।
ਇੱਥੋਂ ਦੇ ਵਾਸੀ ਕੈਲਗਰੀ ਬਾਰੇ ਕਹਿੰਦੇ ਹਨ ਕਿ ਵੱਡੇ ਸ਼ਹਿਰ ਦੀਆਂ ਸਹੂਲਤਾਂ ਨਾਲ ਲੈੱਸ ਇੱਕ ਛੋਟੇ ਸ਼ਹਿਰ ਦਾ ਅਹਿਸਾਸ ਹੈ, ਜਦਕਿ ਕੈਨੇਡਾ ਦੇ ਹੋਰ ਸ਼ਹਿਰਾਂ ਦੇ ਮੁਕਾਬਲੇ ਇੱਥੇ ਰਹਿਣ ਦੀ ਲਾਗਤ ਵੀ ਘੱਟ ਹੈ।
ਇੱਥੋਂ ਦੇ ਵਾਸੀ ਅਤੇ ਲੋਰਾ ਪੋਪ ਕਹਿੰਦੇ ਹਨ, ‘‘ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਹੋਣ ਦੇ ਬਾਵਜੂਦ ਕੈਲਗਰੀ ਨੇ ਆਪਣਾ ਨੂਰ ਕਾਇਮ ਰੱਖਿਆ ਹੈ, ਇਹ ਨੂਰ ਦੋਸਤਾਨਾ ਸਥਾਨਕ ਲੋਕਾਂ, ਭਾਈਚਾਰਕ ਮਾਨਸਿਕਤਾ ਅਤੇ ਆਂਢ-ਗੁਆਂਢ ਦੇ ਕਿਸਾਨਾਂ ਦੇ ਬਾਜ਼ਾਰ ਤੋਂ ਆਉਂਦਾ ਹੈ।’’ /
‘‘ਜਦੋਂ ਗੱਲ ਟ੍ਰੈਂਡੀ ਖਾਣੇ ਵਾਲੀਆਂ ਥਾਵਾਂ, ਸੱਭਿਆਚਾਰ ਮੇਲਿਆਂ ਅਤੇ ਬਿਹਤਰੀਨ ਨਾਈਟ ਲਾਈਫ਼ ਦੀ ਆਉਂਦੀ ਹੈ ਤਾਂ ਇਸ ਸ਼ਹਿਰ ਵਿੱਚ ਕੋਈ ਕਮੀ ਨਹੀਂ ਹੈ।’’
ਇਸ ਸ਼ਹਿਰ ਵਿਭਿੰਨਤਾ ਦੀ ਵੀ ਕੋਈ ਕਮੀ ਨਹੀਂ ਹੈ, ਕੈਨੇਡਾ ਵਿੱਚ ਤੀਜੇ ਸਭ ਤੋਂ ਵੱਧ ਵਿਭਿੰਨਤਾ ਵਾਲੇ ਕੈਲਗਰੀ ਸ਼ਹਿਰ ਵਿੱਚ 240 ਤੋਂ ਵੱਧ ਨਸਲੀ ਮੂਲ ਅਤੇ 165 ਭਾਸ਼ਾਵਾਂ ਹਨ।
ਇਸ ਸ਼ਹਿਰ ਵਿੱਚ ਤੇਲ ਅਤੇ ਗੈਸ ਉਦਯੋਗ, ਉੱਚੇ ਅਹੁਦਿਆਂ (ਵ੍ਹਾਈਟ ਕਾਲਰ) ਵਾਲੀ ਕਾਰੋਬਾਰੀ ਭਾਈਚਾਰਾ ਅਤੇ ਇੱਕ ਕਫ਼ਾਇਤੀ ਕਾਸਟ ਆਫ਼ ਲਿਵਿੰਗ ਵੀ ਹੈ।
ਜੇਸੀ ਪੀ ਕਾਇਬੋ ਇੱਕ ਕਮਿਊਨੀਕੇਸ਼ਨ ਪ੍ਰੋਫ਼ੈਸ਼ਨਲ ਹਨ ਤੇ ਐਡਮਿੰਟਨ ਤੋਂ ਤਿੰਨ ਸਾਲ ਪਹਿਲਾਂ ਕੈਲਗਰੀ ਆ ਗਏ ਸਨ। ਉਹ ਕਹਿੰਦੇ ਹਨ, ‘‘ਕੈਲਗਰੀ ਦੇ ਲੋਕਾਂ ਕੋਲ ਪੈਸਾ ਹੈ ਅਤੇ ਖ਼ਰਚਣ ਵਿੱਚ ਖ਼ੁਸ਼ੀ ਮਹਿਸੂਸ ਕਰਦੇ ਹਨ।’’
ਜੇਸੀ ਸਮਝਾਉਂਦੇ ਹਨ ਕਿ ਇਸ ਦਾ ਮਤਲਬ ਇਹ ਹੈ ਕਿ ਗਰਮੀਆਂ ਦੇ ਮਹੀਨਿਆਂ ਦੌਰਾਨ ਪੈਦਲ ਚੱਲਣ ਯੋਗ ਡਾਊਨਟਾਊਨ ਅਤੇ ਆਲੇ ਦੁਆਲੇ ਦੇ ਖੇਤਰ ਭਰੇ ਹੁੰਦੇ ਹਨ।
ਜਦਕਿ ਹਾਕੀ ਸੀਜ਼ਨ ਦੌਰਾਨ ਕੈਲਗਰੀ ਸੂਟ ਅਤੇ ਟਾਈਆਂ ਦੀ ਥਾਂ ਜਰਸੀਆਂ ਵਿੱਚ ਦਿਖਦਾ ਹੈ।
ਕੁਦਰਤ ਵੱਲ ਸੌਖੀ ਪਹੁੰਚ ਜ਼ਿੰਦਗੀ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਂਦੀ ਹੈ
ਸਾਲਾਨਾ (ਜੋ ਜੁਲਾਈ ਦੇ ਪਹਿਲੇ ਸ਼ੁੱਕਰਵਾਰ ਤੋਂ ਸ਼ੁਰੂ ਹੁੰਦਾ ਹੈ) ਤਹਿਤ 10 ਦਿਨਾਂ ਦੀ ਪਾਰਟੀ ਹੁੰਦੀ ਹੈ, ਜਿਸ ਵਿੱਚ ਹਰ ਕੋਈ ਪੱਛਮੀ ਪਹਿਰਾਵੇ ਵਿੱਚ ਦਿਖਦਾ ਹੈ ਅਤੇ ਇਹ ਪ੍ਰੋਗਰਾਮ ਪੂਰੀ ਦੁਨੀਆ ਤੋਂ ਲੋਕਾਂ ਦਾ ਸਵਾਗਤ ਕਰਦਾ ਹੈ।
ਕੈਲਗਰੀ ਸਥਿਤ ਐਡਵਾਇਜ਼ਰੀ ਫ਼ਰਮ ਦੇ ਮਾਲਕ ਤੇ ਸਥਾਨਕ ਵਾਸੀ ਸ਼ੈਨੋਨ ਹਗਸ ਕਹਿੰਦੇ ਹਨ, ‘‘ਲੋਕ ਬਾਹਰ ਜਾਂਦੇ ਹਨ, ਥਾਵਾਂ ਭਰੀਆਂ ਹੁੰਦੀਆਂ ਹਨ ਅਤੇ ਰੈਸਟੋਰੈਂਟ ਵੀ ਭਰੇ ਹੁੰਦੇ ਹਨ।’’
ਸ਼ਹਿਰ ਦੇ ਪਹਾੜੀ ਨਜ਼ਾਰੇ ਨੂੰ ਨਿਹਾਰਨ ਲਈ ਸੂਰਜ ਦੇ ਅਸਤ ਹੋਣ ਸਮੇਂ ਰੈਸਟੋਰੈਂਟ ਵਿੱਚ ਥਾਂ ਬੁੱਕ ਕਰਨ ਬਾਰੇ ਵੀ ਉਹ ਸੁਝਾਅ ਦਿੰਦੇ ਹਨ।
ਲਗਭਗ ਪੂਰੇ ਕੈਨੇਡਾ ਵਾਂਗ ਹੀ ਇੱਥੇ ਵੀ ਕੁਦਰਤ ਵੱਲ ਸੌਖੀ ਪਹੁੰਚ, ਜ਼ਿੰਦਗੀ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਂਦੀ ਹੈ।
ਕੈਲਗਰੀ ਵਿੱਚ ਪੂਰੇ ਉੱਤਰੀ ਅਮਰੀਕਾ ਵਿੱਚੋਂ ਸਭ ਤੋਂ ਵਿਆਪਕ ਪੱਕੇ ਮਾਰਗ ਅਤੇ ਬਾਈਕਵੇਅ ਨੈੱਟਵਰਕ ਹਨ, ਜਿਸ ਵਿੱਚ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ 1,000 ਕਿਲੋਮੀਟਰ ਤੋਂ ਵੱਧ ਮਾਰਗ ਹਨ।
ਲੋਰਾ ਪੋਪ ਕਹਿੰਦੇ ਹਨ, ‘‘ਇਹਨਾਂ ਮਾਰਗਾਂ ਉੱਤੇ ਸਾਈਕਲ ਚਲਾਉਣ ਨਾਲ ਮੈਨੂੰ ਸ਼ਹਿਰ ਦੇ ਕਈ ਲੁਕੇ ਹੋਏ ਖਜ਼ਾਨੇ ਲੱਭਣ ਦਾ ਮੌਕਾ ਮਿਲਿਆ ਹੈ, ਜਿਸ ਚੀਜ਼ ਦੀ ਮੈਨੂੰ ਭੁੱਖ ਰਹਿੰਦੀ ਹੈ, ਉਹ ਖ਼ੁਰਾਕ ਮੈਨੂੰ ਕਮਾਲ ਦੇ ਦ੍ਰਿਸ਼ਾਂ ਅਤੇ ਬਾਹਰੀ ਸੁੰਦਰਤਾ ਨੇ ਦਿੱਤੀ ਹੈ।’’
ਸਰਦੀਆਂ ਵਿੱਚ ਵੀ ਸ਼ਹਿਰ ’ਚ ਸਕੀਇੰਗ, ਸਕੇਟਿੰਗ, ਟਿਊਬਿੰਗ, ਸਨੋਅਸ਼ੁਇੰਗ ਅਤੇ ਇੱਥੋਂ ਤੱਕ ਕਿ ਆਈਸ ਬਾਈਕਿੰਗ ਵਰਗੀਆਂ ਗਤੀਵਿਧੀਆਂ ਦੀ ਕੋਈ ਕਮੀ ਨਹੀਂ ਹੈ। ਜਦੋਂ ਸ਼ਹਿਰ ਨੇ 1988 ਵਿੰਟਰ ਓਲੰਪਿਕਸ ਦੀ ਮੇਜ਼ਬਾਨੀ ਕੀਤੀ ਸੀ, ਉਦੋਂ ਤੋਂ ਬਹੁਤ ਸਾਰਾ ਬੁਨਿਆਦੀ ਢਾਂਚਾ ਵੀ ਇੱਥੇ ਅਜੇ ਮੌਜੂਦ ਹੈ।
ਵਾਸੀ ਕਹਿੰਦੇ ਹਨ ਕਿ ਸਰਦੀਆਂ ਲੰਬੀਆਂ ਅਤੇ ਠੰਡੀਆਂ ਹੁੰਦੀਆਂ ਹਨ, ਇਸ ਲਈ ਗਰਮ ਵਾਤਾਵਰਨ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਕੁਝ ਵਧੀਆ ਕੁਆਲਿਟੀ ਦੇ ਸਰਦੀਆਂ ਦੇ ਗੇਅਰ (ਸਮਾਨ) ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।
ਟੋਰਾਂਟੋ
ਟੋਰਾਂਟੋ ਦਾ ਪਾਥ ਨੈੱਟਵਰਕ ਸ਼ੌਪਿੰਗ, ਰੈਸਟੋਰੈਂਟ ਸਣੇ ਕਈ ਹੋਰ ਸਹੂਲਤਾਂ ਨਾਲ ਜੋੜਦਾ ਹੈ
ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੋਣ ਦੇ ਨਾਤੇ ਟੋਰਾਂਟੋ 1,500 ਤੋਂ ਵੱਧ ਪਾਰਕਾਂ ਦੇ ਨਾਲ ਵੱਡੇ-ਸ਼ਹਿਰੀ ਮਾਹੌਲ ਨੂੰ ਜੋੜਦਾ ਹੈ, ਜੋ ਸਥਾਨਕ ਵਾਸੀਆਂ ਨੂੰ ਕੁਦਰਤ ਨਾਲ ਜੋੜ ਕੇ ਰੱਖਦਾ ਹੈ।
ਸਥਿਰਤਾ ਬਾਰੇ ਉਪ-ਰੈਂਕਿੰਗ ਵਿੱਚ ਚੰਗੇ ਸਕੋਰ ਦੇ ਨਾਲ ਟੋਰਾਂਟੋ ਸੁਰੱਖਿਆ ਦੀ ਭਾਵਨਾ ਨੂੰ ਕਾਇਮ ਰੱਖਦਾ ਹੈ, ਜੋ ਲੋਕਾਂ ਨੂੰ ਚੰਗਾ ਮਹਿਸੂਸ ਕਰਾਉਂਦਾ ਹੈ ਭਾਵੇਂ ਉਹ ਪੈਦਲ ਚੱਲ ਰਹੇ ਹੋਣ, ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹੋਣ ਜਾਂ ਫ਼ਿਰ ਸਾਈਕਲ ਉੱਤੇ ਜਾ ਰਹੇ ਹੋਣ।
ਮਨੁੱਖ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਢਾਂਚੇ ਦਾ ਮਤਲਬ ਹੈ ਕਿ ਵੱਡੇ ਸ਼ਹਿਰਾਂ ਦੇ ਮੁਕਾਬਲੇ ਜ਼ਿੰਦਗੀ ਜ਼ਿਆਦਾ ਸੁਖਾਲੀ ਹੈ।
ਵਸਨੀਕ ਖਾਸ ਤੌਰ ''ਤੇ ਪਾਥ (), ਭੂਮੀਗਤ ਪੈਦਲ ਚੱਲਣ ਵਾਲੇ ਰਸਤੇ ਬਾਰੇ ਗੱਲ ਕਰਦੇ ਹਨ, ਜੋ ਕੈਨੇਡਾ ਦੀਆਂ ਸਰਦੀਆਂ ਨੂੰ ਵਧੇਰੇ ਸਹਿਣਯੋਗ ਬਣਾਉਂਦਾ ਹੈ।
ਲਈ ਬਲੌਗ ਲਿਖਣ ਵਾਲੇ ਅਤੇ ਇੱਥੋਂ ਦੇ ਵਾਸੀ ਹੋਆਂਗ ਐਨਹ ਲੇ ਕਹਿੰਦੇ ਹਨ, ‘‘ਮੇਰੇ ਦਫ਼ਤਰ ਤੋਂ ਏਅਰਪੋਰਟ ਤੱਕ, ਖਾਣਾ ਖਾਣ, ਖਰੀਦਦਾਰੀ ਅਤੇ ਇੱਥੋਂ ਤੱਕ ਕਿ ਡਾਕਟਰਾਂ ਦੀਆਂ ਅਪਾਇੰਟਮੈਂਟ ਤੱਕ, ਸਰਦੀਆਂ ਦੇ ਕੋਟ ਪਹਿਨੇ ਬਿਨਾਂ ਸਭ ਕੁਝ ਸੁਵਿਧਾਜਨਕ ਤੌਰ ''ਤੇ ਪਹੁੰਚਯੋਗ ਹੈ।"
ਇੱਕ ਹੋਰ ਵਾਸੀ ਕਾਇਰਾ ਮਾਰਸਕੇਲ ਇਸ ਗੱਲ ਉੱਤੇ ਸਹਿਮਤ ਹੁੰਦਿਆਂ ਕਹਿੰਦੇ ਹਨ ਕਿ ਟੋਰਾਂਟੋ ਟ੍ਰਾਂਜ਼ਿਟ ਕਮਿਸ਼ਨ (ਟੀਟੀਸੀ) ਆਪਣੀਆਂ ਖਾਮੀਆਂ ਤੋਂ ਬਿਨਾਂ ਨਹੀਂ ਹੈ, ਏਕੀਕ੍ਰਿਤ ਟ੍ਰਾਂਜ਼ਿਟ ਵਿਕਲਪ - ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਕਲਪ ਚਾਰ ਮਿੰਟਾਂ ਵਿੱਚ ਆਉਂਦੇ ਹਨ। ਉਪਨਗਰ ਤੋਂ ਆਉਣ ''ਤੇ ਇੱਕ ਫਰਕ ਪੈਦਾ ਕਰਦਾ ਹੈ, ਜਿੱਥੇ ਡਰਾਈਵਿੰਗ ਹੀ ਇੱਕੋ ਇੱਕ ਵਿਕਲਪ ਹੈ।
ਉਹ ਅੱਗੇ ਕਹਿੰਦੇ ਹਨ, "ਸਾਡੇ ਕੋਲ ਸ਼ਹਿਰ ਦੇ ਆਲੇ-ਦੁਆਲੇ ਕਿਰਾਏ ''ਤੇ ਮਿਲਣ ਵਾਲੀਆਂ ਬਾਈਕ ਵੀ ਹਨ, ਜੋ ਕਿ ਇੱਕ ਸ਼ਾਨਦਾਰ ਹਰਿਆਲੀ ਦੇ ਅਨੁਕੂਲ ਯਾਤਰਾ ਦਾ ਵਿਕਲਪ ਹੈ, ਜਿਸ ਦਾ ਮੈਂ ਹਾਲ ਹੀ ਵਿੱਚ ਆਨੰਦ ਲਿਆ ਹੈ।"
ਇਹ ਸ਼ਹਿਰ ਆਪਣੀ ਵਿਭਿੰਨਤਾ ਕਰਕੇ ਵੀ ਜਾਣਿਆ ਜਾਂਦਾ ਹੈ, ਇਸ ਸ਼ਹਿਰ ਦੇ 51 ਫੀਸਦੀ ਤੋਂ ਵੱਧ ਵਾਸੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਹਨ।
ਸਾਫ਼ਟਵੇਅਰ ਕੰਪਨੀ ਦੇ ਸੀਈਓ ਅਤੇ ਸਹਿ-ਸੰਸਥਾਪਕ ਮਾਰਕਟ ਰੇਡਰ ਕਹਿੰਦੇ ਹਨ, ‘‘ਇਹ ਇੱਕੋ-ਇੱਕ ਮੁੱਖ ਪੱਛਮੀ ਸ਼ਹਿਰ ਹੈ, ਜਿੱਥੇ ਦਿਖਣ ਵਾਲਾ ਘੱਟ-ਗਿਣਤੀ ਭਾਈਚਾਰਾ ਬਹੁ-ਗਿਣਤੀ ਹੈ।’’
‘‘ਇੱਥੇ ਬਹੁਤ ਸਾਰੇ ਸੱਭਿਆਚਾਰ ਤੇ ਭਾਸ਼ਾਵਾਂ ਦਾ ਅਨੁਭਵ ਕਰਨ ਦੇ ਮੌਕੇ ਹਨ, ਅਤੇ ਕੈਨੇਡਾ ਇਕਸੁਰਤਾ ਲਈ ਜ਼ੋਰ ਦੇਣ ਦੀ ਥਾਂ ਬਹੁ-ਸੱਭਿਆਚਾਰ ਨੂੰ ਅਪਣਾ ਲੈਂਦਾ ਹੈ।’’
ਇਹ ਸੱਭਿਆਚਾਰਕ ਵਿਭਿੰਨਤਾ ਵੱਖ-ਵੱਖ ਤਿਉਹਾਰਾਂ, ਹਰ ਕੀਮਤ ''ਤੇ ਪਕਵਾਨਾਂ, ਨਵੇਂ ਵਿਚਾਰਾਂ ਅਤੇ ਰਹਿਣ-ਸਹਿਣ ਦੇ ਤਰੀਕਿਆਂ ਨੂੰ ਸਾਂਝਾ ਕਰਨ ਲਈ ਸਤਿਕਾਰ ਰਾਹੀਂ ਭਾਈਚਾਰੇ ਨੂੰ ਅਮੀਰ ਬਣਾਉਂਦੀ ਹੈ।
ਇੱਕ ਉੱਦਮੀ ਭਾਵਨਾ ਵੀ ਟੋਰਾਂਟੋ ਨੂੰ ਪ੍ਰਭਾਵਿਤ ਕਰਦੀ ਹੈ, ਵੱਡੇ ਕਾਰੋਬਾਰਾਂ (ਉਬਰ, ਗੂਗਲ ਅਤੇ ਫੇਸਬੁੱਕ ਸਾਰਿਆਂ ਦੇ ਇੱਥੇ ਦਫ਼ਤਰ ਹਨ) ਤੋਂ ਲੈ ਕੇ ਨਵੇਂ ਸਟਾਰਟ-ਅੱਪ ਤੱਕ। ਹਾਲ ਹੀ ਦੇ ਸਾਲਾਂ ਵਿੱਚ ਇਹ ਸ਼ਹਿਰ ਨਿਊਯਾਰਕ ਅਤੇ ਸਿਲੀਕਾਨ ਵੈਲੀ ਤੋਂ ਬਾਅਦ ਉੱਤਰੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਤਕਨੀਕੀ ਕੇਂਦਰ ਬਣ ਗਿਆ ਹੈ।
ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਸ਼ਹਿਰ ਦੇ ਵਿਭਿੰਨ ਭਾਈਚਾਰੇ ਨਾਲ ਦੀ ਗੱਲ ਹੁੰਦੀ ਹੈ ਤਾਂ ਤਕਨੀਕੀ ਦ੍ਰਿਸ਼ ਵੱਖ-ਵੱਖ ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਲਈ ਬਹੁਤ ਵਧੀਆ ਸੰਪਰਕ ਬਣਾਉਂਦਾ ਹੈ।
ਖੇਡਾਂ ਨਾਲ ਜੁੜੀਆਂ ਸਹੂਲਤਾਂ ਦੀ ਬੁਕਿੰਗ ਲਈ ਬਣੀ ਐਪ ਦੇ ਸੀਈਓ ਅਤੇ ਸਹਿ-ਸੰਸਥਾਪਕ ਜੋਨਾਥਨ ਅਜ਼ੋਰੀ ਕਹਿੰਦੇ ਹਨ, ‘‘ਲੋਕਾਂ ਦੇ ਕੰਮ ਅਤੇ ਨਿੱਜੀ ਜੀਵਨ ਦੇ ਸਬੰਧ ਵਿੱਚ ਸੱਭਿਆਚਾਰਕ ਆਦਤਾਂ ਬਾਰੇ ਸਿੱਖਣਾ ਦਿਲਚਸਪ ਹੈ। ਇਹ ਲਗਭਗ ਇਸ ਤਰ੍ਹਾਂ ਹੈ, ਜਿਵੇਂ ਤੁਸੀਂ ਸ਼ਹਿਰ ਨੂੰ ਛੱਡਣ ਦੀ ਲੋੜ ਤੋਂ ਬਿਨਾਂ ਅੰਤਰਰਾਸ਼ਟਰੀ ਕੰਮ ਦੇ ਜੀਵਨ ਦਾ ਅਨੁਭਵ ਪ੍ਰਾਪਤ ਕਰਦੇ ਹੋ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਦਿੱਲੀ ਵਿੱਚ ਨਿਊਜ਼ ਕਲਿੱਕ ਨਾਲ ਜੁੜੇ ਕਈ ਪੱਤਰਕਾਰਾਂ ਦੇ ਘਰਾਂ ਉੱਤੇ ਛਾਪੇਮਾਰੀ
NEXT STORY