ਬੇਸ ਵਾਂ ਏਬੇਲ ਨੇ ਆਪਣੇ ਹੱਥ ਵਿੱਚ ਫੜਿਆ ਇੱਕ ਨਿੱਕਾ ਜਿਹਾ ਚੌਰਸ ਪੁਰਜਾ ਦਿਖਾਉਂਦੇ ਕਹਿੰਦੇ ਹਨ, “ਇਹ ਮੇਰੇ ਫ਼ੋਨ ਦਾ ਕੈਮਰਾ ਹੈ।” ਜੋ ਉਨ੍ਹਾਂ ਨੇ ਇੱਕ ਛੋਟੋ ਜਿਹੇ ਪੇਚਕਸ ਨਾਲ ਸਾਡੇ ਸਾਹਮਣੇ ਹੀ ਆਪਣੇ ਫ਼ੋਨ ਵਿੱਚੋਂ ਕੱਢਿਆ ਹੈ।
ਉਹ ਦੱਸਦੇ ਹਨ, “ਇਸ ਵਿੱਚ ਕੁੱਲ ਅੱਠ ਪੁਰਜ਼ੇ ਹਨ ਜੋ ਕੱਢ ਕੇ ਬਦਲੇ ਜਾ ਸਕਦੇ ਹਨ।” ਇਸ ਦੌਰਾਨ ਉਹ ਬੜੇ ਗਹੁ ਨਾਲ ਆਪਣਾ ਸਾਰਾ ਫ਼ੋਨ ਪੁਰਜ਼ਾ-ਪੁਰਜ਼ਾ ਕਰ ਦਿੰਦੇ ਹਨ। ਫ਼ੋਨ ਦੀ ਬੈਟਰੀ, ਕੈਮਰਾ, ਯੂਐੱਸਬੀ ਪੋਰਟ ਅਤੇ ਸਪੀਕਰ ਆਦਿ।
ਫੇਅਰ ਫ਼ੋਨ ਇੱਕ ਸਮਾਜਿਕ ਉੱਦਮ ਹੈ। ਵਾਂ ਏਬੇਲ ਉਸ ਦੇ ਸਹਿ-ਸੰਸਥਾਪਕ ਹਨ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਦੁਨੀਆਂ ਦਾ ਸਭ ਤੋਂ ਹੰਢਣਸਾਰ ਮੋਬਾਈਲ ਫ਼ੋਨ ਬਣਾਇਆ ਹੈ।
ਹਾਲਾਂਕਿ ਜੇ ਦੇਖਿਆ ਜਾਵੇ ਤਾਂ ਦੁਨੀਆਂ-ਜਹਾਨ ਦੀਆਂ ਬੇਕੀਮਤੀ ਧਾਤਾਂ ਵਾਲਾ ਕੋਈ ਫ਼ੋਨ ਵਾਕਈ ਕਿੰਨਾ ਕੁ ਹੰਢਣਸਾਰ ਕਿਵੇਂ ਹੋ ਸਕਦਾ ਹੈ?
ਫੇਅਰ ਫ਼ੋਨ ਦਾ ਮੁੱਢ ਸਾਲ 2013 ਵਿੱਚ ਐਮਸਟਰਡਮ ਸ਼ਹਿਰ ਵਿੱਚ ਬੰਨ੍ਹਿਆ ਗਿਆ। ਫੇਅਰ ਫ਼ੋਨ ਦੇ ਐਂਡਰੋਇਡ ਫ਼ੋਨਾਂ ਨੂੰ ਗਾਹਕ ਖ਼ੁਦ ਵੀ ਖੋਲ੍ਹ ਕੇ ਠੀਕ ਕਰ ਸਕਦੇ ਹਨ।
ਇਸ ਤਰ੍ਹਾਂ ਕੰਪਨੀ ਗਾਹਕਾਂ ਨੂੰ ਆਪਣੇ ਫ਼ੋਨ ਸਿੱਟਣ ਦੀ ਥਾਵੇਂ ਖੁਦ ਹੀ ਠੀਕ ਕਰ ਲੈਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ ਤਾਂ ਜੋ ਈ-ਵੇਸਟ ਦੀ ਸਮੱਸਿਆ ਨੂੰ ਨੱਥ ਪਾਈ ਜਾ ਸਕੇਗੀ।
ਈ-ਵੇਸਟ ਦੁਨੀਆਂ ਦੀ ਹੈ। ਇੱਕ ਅੰਦਾਜ਼ਾ ਹੈ ਕਿ ਦੁਨੀਆਂ ਭਰ ਵਿੱਚ ਪੈਦਾ ਹੁੰਦਾ ਹੈ। ਇਹ ਮਾਤਰਾ ਹੁਣ ਤੱਕ ਤਿਆਰ ਕੀਤੇ ਗਏ ਕਮਰਸ਼ੀਅਲ ਹਵਾਈ ਜਹਾਜ਼ਾਂ ਦੇ ਭਾਰ ਨਾਲੋਂ ਵੀ ਜ਼ਿਆਦਾ ਹੈ।
ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਮੁਤਾਬਕ ਪੂਰੇ ਈ-ਵੇਸਟ ਵਿੱਚੋਂ 20% ਹੀ ਰੀਸਾਈਕਲ (ਮੁੜ ਵਰਤੋਂ ਵਿੱਚ ਆਉਂਦਾ ਹੈ) ਹੁੰਦਾ ਹੈ।
ਜਿਉਂ-ਜਿਉਂ ਚੁੱਕਵੇਂ (ਪੋਰਟੇਬਲ) ਉਪਕਰਣਾਂ ਅਤੇ ਸਮਾਰਟ ਫ਼ੋਨਾਂ ਦੀ ਮੰਗ ਵਧ ਰਹੀ ਹੈ, ਕੂੜੇ ਦਾ ਪਹਾੜ ਵੀ ਉੱਚਾ ਹੋ ਰਿਹਾ ਹੈ।
ਵਿਸ਼ਵ ਆਰਥਿਕਤਾ ਫੋਰਮ ਦੀ ਮੰਨੀਏ ਤਾਂ ਭਾਵ ਮੌਜੂਦਾ ਦੀ ਦੁੱਗਣੀ ਤੋਂ ਜ਼ਿਆਦਾ ਹੋ ਜਾਵੇਗੀ।
ਈ-ਵੇਸਟ ਦਾ ਵਿਸ਼ਲੇਸ਼ਣ ਕਰਨ ਵਾਲੀ ਬੈਲਜੀਅਮ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਮੁਤਾਬਕ, ਕੂੜੇ ਵਿੱਚ ਸੁੱਟੇ ਗਏ ਸਨ।
ਸੰਕੇਤਕ ਤਸਵੀਰ
ਅਮਰੀਕਾ ਵਿੱਚ ਜਿਵੇਂ ਹੀ ਕੋਈ ਨਵੀਆਂ ਸਹੂਲਤਾਂ ਵਾਲਾ ਫ਼ੋਨ ਬਜ਼ਾਰ ਵਿੱਚ ਆਉਂਦਾ ਹੈ ਤਾਂ, ਫ਼ੋਨ ਬਦਲ ਦਿੰਦੇ ਹਨ।
ਅੱਜਕੱਲ ਜੋ ਉਪਕਰਣ ਬਜ਼ਾਰ ਵਿੱਚ ਆਉਂਦੇ ਹਨ ਉਹ ਇਸ ਤਰ੍ਹਾਂ ਸੀਲ ਕੀਤੇ ਹੁੰਦੇ ਹਨ ਕਿ ਉਨ੍ਹਾਂ ਦੀ ਮੁਰੰਮਤ ਕਰਨੀ ਬਹੁਤ ਮੁਸ਼ਕਿਲ ਤੇ ਮਹਿੰਗੀ ਹੁੰਦੀ ਹੈ। ਨਸ਼ਰ ਹੁੰਦੇ ਰਹਿੰਦੇ ਹਨ।
ਫੇਅਰ ਫ਼ੋਨ ਇਸ ਰੁਝਾਨ ਨੂੰ ਆਪਣੇ ਨਵੇਂ ਹੰਢਣਸਾਰ ਫ਼ੋਨ ਰਾਹੀਂ ਬਦਲਣਾ ਚਾਹੁੰਦੀ ਹੈ।
ਵਾਂ ਏਬੇਲ ਨੇ ਬੀਬੀਸੀ ਨੂੰ ਨੌਰਵਿਕਗੱਲ ਕਰਦਿਆਂ ਕਿਹਾ, “ਅਸੀਂ ਠੀਕ ਕਰਨ ਯੋਗ ਫ਼ੋਨ ਬਣਾ ਰਹੇ ਹਾਂ ਜਿਨ੍ਹਾਂ ਨੂੰ ਜਿੰਨਾ ਚਿਰ ਚਾਹੇ ਵਰਤ ਸਕੋ।”
ਉਨ੍ਹਾਂ ਨੇ ਕਿਹਾ, “ਇਹ ਬਹੁਤ ਸਧਾਰਨ ਗਣਿਤ ਹੈ। ਜੇ ਤੁਸੀਂ ਆਪਣਾ ਫ਼ੋਨ ਪਹਿਲਾਂ ਨਾਲੋਂ ਦੁੱਗਣਾ ਸਮਾਂ ਵਰਤੋਗੇ ਤਾਂ ਤੁਸੀਂ ਪਹਿਲਾਂ ਨਾਲੋਂ ਅੱਧੇ ਫ਼ੋਨ ਅਤੇ ਈ-ਵੇਸਟ ਨੂੰ ਪੈਦਾ ਕਰੋਗੇ।”
ਬ੍ਰਿਟੇਨ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਦਿ ਪ੍ਰੋਜੈਕਟ ਰੀਸਟਾਰਟ ਦਾ ਅਨੁਮਾਨ ਹੈ ਕਿ ਇੱਕ ਫ਼ੋਨ ਦੀ ਵਰਤੋਂ ਕਾਲ 33% ਵਧਾਉਣ ਨਾਲ ਹੀ ਕਾਰਬਨ ਉਤਸਰਜਨ ਵਿੱਚ ਜਿੰਨੀ ਕਮੀ ਕਰ ਸਕਦੇ ਹਾਂ।
ਵਾਂ ਏਬੇਲ ਦੱਸਦੇ ਹਨ, “ਹੰਢਣਸਾਰਤਾ ਫੇਅਰ ਫ਼ੋਨ ਦੇ ਦਿਲ ਵਿੱਚ ਹੈ। ਅਸੀਂ ਆਪਣੇ ਫ਼ੋਨਾਂ ਵਿੱਚ 100% ਰੀਸਾਈਕਲ ਕੀਤੀ ਗਈ ਪਲਾਸਟਿਕ ਵਰਤਦੇ ਹਾਂ ਅਤੇ ਸੋਨੇ ਅਤੇ ਚਾਂਦੀ ਦਾ ਫੇਅਰ-ਟਰੇਡ ਕਰਦੇ ਹਾਂ।”
ਫੇਅਰ ਟਰੇਡ ਤੋਂ ਭਾਵ ਹੈ, ਕੋਈ ਚੀਜ਼ ਇਸ ਤਰ੍ਹਾਂ ਹਾਸਲ ਕੀਤੀ ਗਈ ਹੈ ਕਿ ਉਸ ਨੂੰ ਤਿਆਰ ਕਰਨ ਵਿੱਚ ਕਿਸੇ ਦਾ ਸ਼ੋਸ਼ਣ ਨਾ ਕੀਤਾ ਗਿਆ ਹੋਵੇ। ਮਿਸਾਲ ਵਜੋਂ ਕਾਮਿਆਂ ਨੂੰ ਢੁਕਵੀਂ ਮਜ਼ਦੂਰੀ ਦਿੱਤੀ ਗਈ ਹੋਵੇ
ਹਾਲਾਂਕਿ ਫੇਅਰ ਫ਼ੋਨ ਵਿੱਚ ਵਰਤੇ ਗਏ ਸਾਰੇ ਤੱਤ ਹੰਢਣਸਾਰ ਨਹੀਂ ਹਨ। ਫੇਅਰ ਫ਼ੋਨ-5 ਵਿੱਚ 40 ਵੱਖੋ-ਵੱਖ ਤੱਤ ਹਨ। ਜਦਕਿ ਸਿਰਫ਼ 14 ਨਾਲ ਹਾਸਲ ਕੀਤੇ ਜਾਂਦੇ ਹਨ।
ਇਸ 14 ਕਿਸਮ ਦੇ ਕੱਚੇ ਮਾਲ ਵਿੱਚੋਂ ਸਿਰਫ਼ 70% ਹੀ ਫੇਅਰ ਟਰੇਡ ਜਾਂ ਮੁੜ ਵਰਤੋਂ ਲਈ ਤਿਆਰ ਸਰੋਤਾਂ ਤੋਂ ਹਾਸਲ ਕੀਤੇ ਜਾਂਦੇ ਹਨ।
ਹੰਢਸਾਰ ਫੋਨ
ਫੇਅਰ ਫ਼ੋਨ ਸਮੇਤ ਸਾਰੀਆਂ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਹੈ, ਜਿਸ ਵਿੱਚ ਹਵਾ, ਪਾਣੀ, ਮਿੱਟੀ ਦਾ ਪ੍ਰਦੂਸ਼ਣ ਸ਼ਾਮਿਲ ਹੈ।
ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਕੰਪਨੀ ਆਪਣੀ ਹੰਢਣਸਾਰਤਾ ਨੂੰ ਹੋਰ ਸੁਧਾਰ ਸਕਦੀ ਹੈ।
ਇਸ ਲਈ ਉਸ ਨੂੰ ਆਪਣਾ ਕੱਚਾ ਮਾਲ ਹੋਰ ਪਾਰਦਰਸ਼ੀ ਅਤੇ ਪ੍ਰਮਾਣਿਤ ਸਰੋਤਾਂ ਤੋਂ ਹਾਸਲ ਕਰਨਾ ਚਾਹੀਦਾ ਹੈ। ਕੰਪਨੀ ਅਜਿਹੇ ਫ਼ੋਨ ਵੀ ਬਣਾ ਸਕਦੀ ਹੈ ਜਿਨ੍ਹਾਂ ਵਿੱਚ ਨਵੇਂ ਫੀਚਰ ਵੀ ਪੈ ਸਕਣ ਤੇ ਜੋ ਠੀਕ ਵੀ ਹੋ ਸਕਣ।
ਵਾਂ ਏਬੇਲ ਕਹਿੰਦੇ ਹਨ ਕਿ ਕੰਪਨੀ ਨੇ ਹੰਢਣਸਾਰ ਸਰੋਤਾਂ ਤੋਂ ਹਾਸਲ ਕੀਤੇ ਤੱਤਾਂ ਦੀ ਗਿਣਤੀ 14 ਤੋਂ ਵਧਾ ਦਿੱਤੀ ਹੈ ਅਤੇ ਹੋਰ ਕੰਮ ਵੀ ਜਾਰੀ ਹੈ।
ਉਨ੍ਹਾਂ ਦਾ ਕਹਿਣਾ ਹੈ, “ਅਸੀਂ ਉਨ੍ਹਾਂ 14 ਤੱਤਾਂ ਉੱਪਰ ਧਿਆਨ ਦੇ ਰਹੇ ਹਾਂ ਜਿਨ੍ਹਾਂ ਬਾਰੇ ਸੁਧਾਰ ਦੀ ਸਭ ਤੋਂ ਜ਼ਿਆਦਾ ਲੋੜ ਹੈ।”
ਫੇਅਰ ਫ਼ੋਨ ਦਾ ਇੱਕ ਮੁੱਖ ਇਰਾਦਾ ਸਮੁੱਚੀ ਪੂਰਤੀ ਲੜੀ ਵਿੱਚ ਕੰਮ ਦੀਆਂ ਸਥਿਤੀਆਂ ਵਿੱਚ ਨੈਤਿਕ ਪੱਖੋਂ ਸੁਧਾਰ ਕਰਨਾ ਹੈ।
ਇਸ ਸਮਾਜਿਕ ਉੱਦਮ ਦਾ ਮੁੱਢ ਸਾਲ 2009 ਵਿੱਚ ਲੋਕਤੰਤਰੀ ਗਣਰਾਜ ਕਾਂਗੋ ਵਿੱਚੋਂ ਖਣਨ ਰਾਹੀਂ ਕੱਢੀਆਂ ਜਾਂਦੀਆਂ ਵਜੋਂ ਬੱਝਿਆ ਸੀ।
ਵਾਂ ਏਬੇਲ ਦੱਸਦੇ ਹਨ ਕਿ ਅੱਜ ਹਾਸਲ ਕਰਦਾ ਹੈ। ਕੰਪਨੀ ਅਜਿਹੇ ਉਤਪਾਦਕਾਂ ਨਾਲ ਮਿਲ ਕੇ ਵੀ ਕੰਮ ਕਰ ਰਹੀ ਹੈ ਜੋ ਆਪਣੇ ਕਾਮਿਆਂ ਨੂੰ ਢੁਕਵੀਂ ਤਨਖਾਹ ਅਤੇ ਭੱਤੇ ਦਿੰਦੀ ਹੈ।
ਆਪਣੇ ਟੀਚਿਆਂ ਦੇ ਬਾਵਜੂਦ, ਫੇਅਰ ਫ਼ੋਨ ਅਜੇ ਵੀ ਮੋਬਾਈਲ ਫ਼ੋਨ ਸਨਅਤ ਵਿੱਚ ਇੱਕ ਛੋਟਾ ਖਿਡਾਰੀ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਨੇ ਲਗਭਗ 5,50,000 ਉਤਪਾਦ ਹੀ ਵੇਚੇ ਹਨ। ਜਦਕਿ ਸਾਲ 2022 ਦੌਰਾਨ 23.2 ਕਰੋੜ ਆਈ ਫ਼ੋਨ ਵਿਕੇ ਸਨ।
ਹਾਲਾਂਕਿ ਵਾਂ ਦਾ ਕਹਿਣਾ ਹੈ ਕਿ ਉਹ ਕੰਪਨੀਆਂ ਨੂੰ ਸਾਬਤ ਕਰਨਾ ਚਾਹੁੰਦੇ ਹਨ ਕਿ ਹੰਢਣਸਾਰ ਮੋਬਾਈਲ ਵੇਚ ਕੇ ਵੀ ਮੁਨਾਫ਼ੇਦਾਰ ਵਪਾਰ ਕੀਤਾ ਜਾ ਸਕਦਾ ਹੈ।
ਹੰਢਣਸਾਰਤਾ ਮਹਿੰਗੀ ਵੀ ਹੁੰਦੀ ਹੈ। ਫੇਅਰ ਫ਼ੋਨ ਦੇ ਤਾਜ਼ਾ ਮਾਡਲ ਦੀ ਕੀਮਤ 649 ਯੂਰੋ (ਕਰੀਬ 68,300 ਭਾਰਤੀ ਰੁਪਏ, ਲਿਖੇ ਜਾਣ ਸਮੇਂ) ਹੈ। ਵਾਂ ਕਹਿੰਦੇ ਹਨ ਕਿ ਇਸਦੀ ਵਜ੍ਹਾ ਇਹ ਹੈ ਕਿ ਫੇਅਰ ਫ਼ੋਨ ਨੂੰ ਸਾਰਾ ਕੁਝ ਖੁਦ ਤਿਆਰ ਕਰਨਾ ਪੈਂਦਾ ਹੈ।
ਉਹ ਕਹਿੰਦੇ ਹਨ, “ਅਜਿਹੀ ਕੋਈ ਕੰਪਨੀ ਨਹੀਂ ਹੈ ਜੋ ਹੰਢਣਸਾਰ ਫ਼ੋਨ ਬਣਾਉਂਦੀ ਹੋਵੇ ਇਸ ਲਈ ਅਸੀਂ ਸਾਰੇ ਸਾਫਟਵੇਅਰ ਖ਼ੁਦ ਅਪਡੇਟ ਕਰਦੇ ਹਾਂ। ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਨਿਵੇਸ਼ ਦੀ ਲੋੜ ਹੈ।”
ਫੇਅਰ ਫ਼ੋਨ ਦੀ ਮੁਰੰਮਤ ਸਕੀਮ ਆਪਣੇ ਸ਼ਰੀਕਾਂ ਤੋਂ ਸਸਤੀ ਹੈ। ਐਪਲ ਆਪਣੇ ਵਸੂਲ ਕਰਦਾ ਹੈ ਜਦਕਿ ਫੇਅਰ ਫ਼ੋਨ ਇਹੀ ਬੈਟਰੀ ਆਪਣੇ ਗਾਹਕਾਂ ਨੂੰ 39.95 ਪੌਂਡ ਵਿੱਚ ਦਿੰਦੀ ਹੈ। ਵਿੱਚ ਦਿੰਦਾ ਹੈ।
ਫੇਅਰ ਫ਼ੋਨ ਦੀ ਸਕ੍ਰੀਨ ਬਦਲਵਾਉਣ ਲਈ ਤੁਹਾਨੂੰ 89.95 ਪੌਂਡ ਖਰਚਣੇ ਪੈਣਗੇ ਜਦਕਿ ਅਤੇ ਕਰਦੇ ਹਨ।
ਜਿਹੜੇ ਫ਼ੋਨ ਬਿਲਕੁਲ ਵੀ ਵਰਤੇ ਨਹੀਂ ਜਾ ਸਕਦੇ ਫੇਅਰ ਫ਼ੋਨ ਉਨ੍ਹਾਂ ਲਈ ਇੱਕ ਰੀਸਾਈਕਲਿੰਗ ਪ੍ਰੋਗਰਾਮ ਵੀ ਚਲਾਉਂਦਾ ਹੈ।
ਆਮ ਕਰਕੇ ਇਨ੍ਹਾਂ ਵਿੱਚੋਂ 30-35% ਤੱਤ ਹੀ ਮੁੜ ਵਰਤੋਂ ਲਈ ਕੱਢੇ ਜਾ ਸਕਦੇ ਹਨ। ਕੰਪਨੀ ਮੁੜ-ਵਰਤੋਂ ਨੂੰ ਤਾਂ ਆਖਰੀ ਵਿਕਲਪ ਵਜੋਂ ਹੀ ਦੇਖਦੀ ਹੈ।
“ਤੁਸੀਂ ਸਾਰੇ ਤੱਥ ਵਰਤਣੇ ਚਾਹੁੰਦੇ ਹੋ। ਰੀਸਾਈਕਲਿੰਗ ਤਾਂ ਆਖਰੀ ਬਦਲ ਹੈ। ਇਸੇ ਲਈ ਅਸੀਂ ਉਪਕਰਣ ਦੀ ਲੰਬੀ ਉਮਰ ’ਤੇ ਇੰਨਾ ਜ਼ੋਰ ਦਿੰਦੇ ਹਾਂ।”
ਬਿਜਲੀ ਦੇ ਹੋਰ ਬਹੁਤ ਸਾਰੇ ਉਪਕਰਣਾਂ ਵਾਂਗ ਸਮਾਰਟ ਫ਼ੋਨ ਵੀ ਰੀਸਾਈਕਲ ਕਰਨੇ ਬਹੁਤ ਮੁਸ਼ਕਿਲ ਹਨ। ਕਿਉਂਕਿ ਪਾਏ ਜਾਂਦੇ ਹਨ।
ਪਤਲੇ ਉਪਕਰਣਾਂ ਨੂੰ ਇੰਨੇ ਪੀਢੇ ਢੰਗ ਨਾਲ ਜੋੜਿਆ ਗਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਜਾਂਦਾ ਹੈ।
ਸੰਕੇਤਕ ਤਸਵੀਰ
ਬਿਜਲੀ ਉਪਕਰਨਾਂ ਨੂੰ ਠੀਕ ਕਰਵਾਉਣ ਦਾ ਖਰਚਾ
ਕੈਟ ਡਰਿਊ ਬ੍ਰਿਟੇਨ ਦੀ ਡਿਜ਼ਾਈਨਿੰਗ ਕਾਊਂਸਲ ਦੇ ਮੁੱਖ ਡਿਜ਼ਾਈਨ ਅਫ਼ਸਰ ਹਨ। ਉਹ ਕਹਿੰਦੇ ਹਨ, “ਸਾਡੀ ਟੈਕਨੋਲੋਜੀ ਬਾਰੇ ਇੱਕ ਸਮਝ ਬਣੀ ਹੈ ਕਿ ਇਹ ਚੀਜ਼ਾਂ ਖੋਲ੍ਹਣ ਲਈ ਨਹੀਂ ਹੁੰਦੀਆਂ। ਇਹ ਬਹੁਮੁੱਲੀਆਂ ਹੁੰਦੀਆਂ ਹਨ।”
ਕੈਟ ਆਪਣੀ ਸੰਸਥਾ ਵਿੱਚ ਹੰਢਣਸਾਰਤਾ ਬਾਰੇ ਹੋ ਰਹੇ ਕੰਮ, ਡਿਜ਼ਾਈਨ ਫਾਰ ਪਲੈਨਟ ਦੀ ਅਗਵਾਈ ਵੀ ਕਰਦੇ ਹਨ।
ਉਹ ਕਹਿੰਦੇ ਹਨ, “ਇਸੇ ਕਰਕੇ ਅਸੀਂ ਸਾਰੇ ਤਿੰਨ-ਚਾਰ ਅਜਿਹੇ ਫ਼ੋਨ ਜ਼ਰੂਰ ਚਲਾ ਰਹੇ ਹਾਂ ਜੋ ਸ਼ਾਇਦ ਅਜਾਇਬ ਘਰਾਂ ਵਿੱਚ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਸੁੱਟ ਨਹੀਂ ਸਕਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਬਹੁਮੁੱਲੇ ਹਨ।”
ਇੱਕ ਅੰਦਾਜ਼ੇ ਮੁਤਾਬਕ ਹੀ ਪਏ ਹੋਣਗੇ।
ਉਹ ਕਹਿੰਦੇ ਹਨ, ਜ਼ਿਆਦਾਤਰ ਸਮਾਰਟ ਫ਼ੋਨਾਂ ਨੂੰ ਉਨ੍ਹਾਂ ਦੇ ਡਿਜ਼ਾਈਨ ਕਾਰਨ ਲੋਕ ਠੀਕ ਕਰਵਾ ਕੇ ਜਿੰਨਾ ਚਿਰ ਚਾਹੁਣ ਵਰਤ ਨਹੀਂ ਸਕਦੇ।
ਫ਼ੋਨ ਇਸ ਤਰ੍ਹਾਂ ਨਹੀਂ ਬਣਾਏ ਜਾਂਦੇ ਕਿ ਉਹ ਅਸਾਨੀ ਨਾਲ ਠੀਕ ਕੀਤੇ ਜਾ ਸਕਣ। ਉਹ ਕਹਿੰਦੇ ਹਨ ਕਿ ਲੋਕ ਪਤਲੇ-ਪਤਲੇ ਫ਼ੋਨ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਖੋਲ੍ਹ ਸਕਣਾ ਮੁਸ਼ਕਿਲ ਹੈ।
ਡਰਿਊ ਕਹਿੰਦੇ ਹਨ, “ ਵੀ ਸੌਖਾ ਨਹੀਂ ਹੈ। ਕਿਸੇ ਲੈਪਟਾਪ ਦੀ ਸਕ੍ਰੀਨ ਪਵਾਉਣਾ ਨਵਾਂ ਲੈਪਟਾਪ ਲੈਣ ਨਾਲੋਂ ਮਹਿੰਗਾ ਪੈ ਸਕਦਾ ਹੈ।”
ਐਲਨ ਮੈਕਅਰਥਰ ਫਾਊਂਡੇਸ਼ਨ ਚੱਕਰੀ-ਅਰਥਚਾਰੇ ਦੀ ਵਕਾਲਤੀ ਹੈ। ਇੱਕ ਅਜਿਹਾ ਅਰਥਚਾਰਾ ਜਿੱਥੇ ਇੱਕ ਵਾਰ ਤਿਆਰ ਉਤਪਾਦ ਅਤੇ ਸਮੱਗਰੀ ਜਿੰਨੀ ਵਾਰ ਵਰਤੀ ਜਾ ਸਕੇ ਓਨੀ ਹੀ ਵਾਰ ਵਰਤੀ ਜਾਵੇ। ਠੀਕ ਹੋਣ ਯੋਗ ਮੋਬਾਈਨ ਫ਼ੋਨ ਬਣਾਉਣਾ ਕੋਈ ਤਕਨੀਕੀ ਚੁਣੌਤੀ ਨਹੀਂ ਹੈ।
ਉਹ ਕਹਿੰਦੇ ਹਨ, ਠੀਕ ਕਰਨ ਯੋਗ ਮੋਬਾਈਨ ਫ਼ੋਨ ਬਣਾਉਣ ਵਾਲੀ ਤਕਨੀਕ ਸਾਡੇ ਕੋਲ ਮੌਜੂਦ ਹੈ। ਮੁੱਖ ਧਾਰਾ ਦੇ ਕਈ ਬਰਾਂਡ ਉਸ ਨੂੰ ਅਪਣਾ ਵੀ ਰਹੇ ਹਨ।
ਸੰਕੇਤਕ ਤਸਵੀਰ
ਮੋਬਾਈਲ ਫ਼ੋਨ ਵੇਚਣ ਦਾ ਮੌਜੂਦਾ ਮਾਡਲ ਅਜਿਹਾ ਹੈ ਜੋ ਗਾਹਕਾਂ ਨੂੰ ਆਪਣਾ ਫ਼ੋਨ ਹਰ ਇੱਕ-ਦੋ ਸਾਲ ਬਾਅਦ ਬਦਲਣ ਲਈ ਉਤਸ਼ਾਹਿਤ ਕਰਦਾ ਹੈ। ਗਾਹਕ ਅਕਸਰ ਜਿੰਨੀਂ ਦੇਰ ਚੱਲਣ ਲਈ ਫ਼ੋਨ ਤਿਆਰ ਕੀਤਾ ਗਿਆ ਹੈ ਦਿੰਦੇ ਹਨ।
ਹਾਲ ਹੀ ਵਿੱਚ ਵਿੱਚ ਸ਼ੁਰੂਆਤ ਕੀਤੀ ਗਈ ਹੈ। ਉਮੀਦ ਹੈ ਕਿ ਇਸ ਨਾਲ ਬਦਲਾਅ ਆਵੇਗਾ।
ਫਰਵਰੀ ਵਿੱਚ ਨੋਕੀਆ ਨੇ ਅਜਿਹਾ ਫ਼ੋਨ ਜਾਰੀ ਕੀਤਾ। ਗਾਹਕ ਇੰਟਰਲੈੱਟ ਦੀ ਮਦਦ ਨਾਲ ਇਸ ਦੇ ਖ਼ਰਾਬ ਪੁਰਜ਼ੇ ਬਦਲ ਸਕਣਗੇ।
ਜਿੱਥੋਂ ਗਾਹਕ ਆਪਣੇ ਫ਼ੋਨ ਠੀਕ ਕਰਨ ਲਈ ਪੁਰਜ਼ੇ ਖ਼ਰੀਦ ਸਕਣਗੇ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਔਜ਼ਾਰ ਵੀ ਮਿਲਣਗੇ।
ਐਪਲ ਨੇ ਫ਼ੋਨ ਠੀਕ ਕਰਨ ਲਈ ਕੀਤੇ ਹਨ।
ਹਾਲਾਂਕਿ ਆਲੋਚਨਾ ਵੀ ਹੋਈ ਹੈ।
ਗਾਹਕਾਂ ਨੂੰ ਬਦਲੇ ਜਾਣ ਵਾਲੇ ਪੁਰਜ਼ੇ ਦਾ ਵਿਲੱਖਣ ਲੜੀ ਨੰਬਰ ਦੱਸਣਾ ਪੈਂਦਾ ਹੈ। ਇਸ ਨੰਬਰ ਨੂੰ ਦੂਜੇ ਪੁਰਜ਼ੇ ਨਾਲ ਜੋੜੇ ਬਿਨਾਂ ਪੁਰਜ਼ਾ ਬਦਲਿਆ ਨਹੀਂ ਜਾ ਸਕਦਾ।
ਅਸਲੀ ਚੁਣੌਤੀ ਤਾਂ ਬਿਜਲੀ ਉਪਕਰਣਾਂ ਦੇ ਕਾਰੋਬਾਰੀ ਮਾਡਲ ਵਿੱਚ ਤਬਦੀਲੀ ਲੈ ਕੇ ਆਉਣ ਦੀ ਹੈ।
ਇਲੇਸ ਕਹਿੰਦੇ ਹਨ, “ਜਿਸ ਤਰ੍ਹਾਂ ਅਸੀਂ ਚੀਜ਼ਾਂ ਬਣਾਉਂਦੇ, ਵੇਚਦੇ ਅਤੇ ਇੱਕ ਤੋਂ ਦੂਜੀ ਥਾਂ ਭੇਜਦੇ ਹਾਂ। ਇਹ ਪੂਰਤੀ ਲੜੀ ਕਈ ਦਹਾਕਿਆਂ ਵਿੱਚ ਵਿਕਸਿਤ ਹੋਈ ਹੈ।"
"ਇਸ ਕਾਰੋਬਾਰੀ ਮਾਡਲ ਨੂੰ ਤੋੜਨਾ ਜਾਂ ਇਸਦੇ ਵਿਰੁੱਧ ਕੁਝ, ਕਰਨ ਦੀ ਤਾਂ ਕਈ ਵਾਰ ਕਲਪਨਾ ਕਰਨਾ ਵੀ ਮੁਸ਼ਕਿਲ ਹੁੰਦਾ। ਕੰਪਨੀਆਂ ਲਈ ਇਸ ਵਿੱਚ ਪੈਸਾ ਲਾਉਣਾ ਤਾਂ ਬਹੁਤ ਹੀ ਮੁਸ਼ਕਿਲ ਹੈ।”
ਵਾਂ ਏਬੇਲ ਕਹਿੰਦੇ ਹਨ, “ਮੰਡੀਕਰਨ ਇੱਕ ਹੋਰ ਵੱਡੀ ਰੁਕਾਵਟ ਹੈ। ਸਮੁੱਚਾ ਕਾਰੋਬਾਰੀ ਮਾਡਲ ਹੀ ਵਾਧੇ, ਫ਼ੋਨਾਂ ਦੇ ਉਤਪਾਦਨ ਅਤੇ ਵਿਕਰੀ ’ਤੇ ਟਿਕਿਆ ਹੈ। ਬਜ਼ਾਰ ਸਾਨੂੰ ਬੇਲੋੜੀਆਂ ਚੀਜ਼ਾਂ ਵੇਚਣ ਵਿੱਚ ਬਹੁਤ ਸਫ਼ਲ ਰਿਹਾ ਹੈ।”
“ਬਹੁਤ ਸਾਰੇ ਲੋਕ ਅਜੇ ਵੀ ਨਵਾਂ ਫ਼ੋਨ ਜਾਰੀ ਹੋਣ ਤੋਂ ਖੁਸ਼ ਹੋ ਜਾਂਦੇ ਹਨ। ਜਦਕਿ ਹਰ ਸਾਲ ਸਿਰਫ ਕੈਮਰੇ ਵਿੱਚ ਕੁਝ ਨਵੇਂ ਪਿਕਸਲ ਅਤੇ ਸਕ੍ਰੀਨ ਵਿੱਚ ਕੁਝ ਨਵਾਂ ਹੈ, ਇਸ ਲਈ, ਇੱਕ ਹੋਰ ਨਵਾਂ ਫ਼ੋਨ ਲੈਣਾ ਮੂਲੋਂ ਹੀ ਬਰਬਾਦੀ ਹੈ।”
ਅਜਿਹਾ ਕਾਰੋਬਾਰੀ ਮਾਡਲ ਦੀ ਲੋੜ ਹੈ ਜੋ ਲੋਕਾਂ ਨੂੰ ਆਪਣੇ ਫ਼ੋਨ ਠੀਕ ਕਰਵਾਉਣ ਲਈ ਉਤਸ਼ਾਹਿਤ ਕਰੇ। ਇਲੇਸ ਕਹਿੰਦੇ ਹਨ ਕਿ ਕੰਪਨੀਆਂ ਗਾਹਕਾਂ ਨੂੰ ਉਪਕਰਣਾਂ ’ਤੇ ਲੰਬੀ ਗਾਰੰਟੀ ਦੇ ਕੇ, ਜਾਂ ਪੁਰਜ਼ੇ ਜਿਵੇਂ ਬੈਟਰੀਆਂ ਆਦਿ ਮੁਹਈਆ ਕਰਵਾ ਕੇ ਅਜਿਹਾ ਕਰ ਸਕਦੀਆਂ ਹਨ।
ਹੰਢਣਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਕੰਪਨੀਆਂ ਸਬਸਕ੍ਰਿਪਸ਼ਨ ਮਾਡਲ ਵੀ ਉਤਸ਼ਾਹਿਤ ਕਰ ਸਕਦੀਆਂ ਹਨ।
ਡਰਿਊ ਕਹਿੰਦੇ ਹਨ, “ਇਹ ਸਿਰਫ ਵੱਧੋ-ਵੱਧ ਉਤਪਾਦ ਵੇਚਣ ਬਾਰੇ ਨਹੀਂ ਸਗੋਂ ਅਜਿਹੇ ਉਤਪਾਦ ਡਿਜ਼ਾਈਨ ਕਰਨ ਬਾਰੇ ਵੀ ਹੈ ਜੋ ਹੰਢਣਸਾਰ ਹੋਣ ਅਤੇ ਠੀਕ ਕੀਤੇ ਜਾ ਸਕਣ।”
ਡਰਿਊ ਦੱਸਦੇ ਹਨ ਕਿ ਕੱਪੜਿਆਂ ਦੇ ਮਾਮਲੇ ਵਿੱਚ ਅਜਿਹਾ ਹੋਣਾ ਸ਼ੁਰੂ ਵੀ ਹੋ ਗਿਆ ਹੈ। ਬਹੁਤ ਸਾਰੀਆਂ ਥਾਵਾਂ ਤੋਂ ਤੁਸੀਂ ਕੱਪੜੇ ਕਿਰਾਏ ’ਤੇ ਲੈ ਸਕਦੇ ਹੋ। ਇਹ ਥਾਵਾਂ ਫੈਸ਼ਨ ਸਨਅਤ ਨੂੰ ਚੱਕਰੀ-ਅਰਥਚਾਰੇ ਵੱਲ ਮੋੜ ਰਹੀਆਂ ਹਨ।
ਹਾਲਾਂਕਿ ਅਜਿਹਾ ਕਰਨ ਲਈ ਨਵੇਂ ਕਾਨੂੰਨਾਂ ਅਤੇ ਵਿਧਾਨ ਚਾਹੀਦੇ ਹਨ। ਧਿਆਨਯੋਗ ਹੈ ਕਿ ਕੰਪਨੀਆਂ ਮੁਨਾਫ਼ਾ ਕਮਾਉਣ ਅਤੇ ਹੰਢਣਸਾਰਤਾ ਬਾਰੇ ਵੀ ਧਿਆਨ ਰੱਖਣ।
ਕਈ ਯੂਰਪੀ ਦੇਸਾਂ ਨੇ ਚੀਜ਼ਾਂ ਸਿੱਟੀ ਜਾਣ ਦੇ ਉਪਭੋਗਤਾਵਾਦੀ ਸੱਭਿਆਚਾਰ ਦਾ ਇਲਾਜ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਹ ਦੇਸ ਗਾਹਕਾਂ ਲਈ ਠੀਕ ਕੀਤੇ ਜਾ ਸਕਣ ਵਾਲੇ ਉਤਪਾਦਾਂ ਦੀ ਚੋਣ ਕਰਨਾ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਲ 2021 ਵਿੱਚ ਫਰਾਂਸ ਨੇ ਟੈਲੀਵਿਜ਼ਨ, ਸਮਾਰਟ ਫ਼ੋਨ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਲੈਪਟਾਪ ਅਤੇ ਘਾਹ ਕੱਟਣ ਵਾਲੀਆਂ ਲੇਬਲ ਲਾਉਣੇ ਸ਼ੁਰੂ ਕੀਤੇ।
ਬਿਜਲੀ ਖਪਤ ਬਾਰੇ ਕੁਸ਼ਲਤਾ ਦੇ ਸਟੀਕਰਾਂ ਵਾਂਗ ਇਨ੍ਹਾਂ ਦਿੱਤੀ ਹੁੰਦੀ ਹੈ।
ਸਵੀਡਨ ਵਿੱਚ ਲੋਕਾਂ ਨੂੰ ਕੋਈ ਉਪਕਰਣ, ਜਿਵੇਂ ਕੱਪੜੇ ਧੋਣ ਦੀ ਮਸ਼ੀਨ, ਭਾਂਡੇ ਧੋਣ ਦੀ ਮਸ਼ੀਨ ਅਤੇ ਸਾਈਕਲ ਵਗੈਰਾ ਠੀਕ ਕਰਵਾਉਣ ’ਤੇ ਟੈਕਸ ਵਿੱਚੋਂ ਛੋਟ ਦਿੱਤੀ ਜਾਂਦੀ ਹੈ।
ਅਮਰੀਕਾ ਵਿੱਚ ਵੀ ਗਾਹਕਾਂ ਨੂੰ ਆਪਣੇ ਉਪਕਰਣ ਠੀਕ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਗਾਹਕਾਂ ਨੂੰ ਬਿਜਲੀ ਉਪਕਰਣ ਠੀਕ ਕਰਵਾਉਣ ਦਾ ਹੱਕ ਦੇਣ ਬਾਰੇ ਹੁਕਮ ਜਾਰੀ ਕੀਤੇ ਹਨ।
ਅਮਰੀਕਾ ਦੇ ਕੈਲੀਫੋਰਨੀਆ, ਨਿਊ ਯਾਰਕ, ਮਿਨੀਸੋਟਾ ਅਤੇ ਕੋਲੋਰੈਡੋ ਸੂਬਿਆਂ ਨੇ ਸਾਲ 2023 ਵਿੱਚ ਹੀ ਮੁਰੰਮਤ ਦਾ ਹੱਕ ਆਪਣੇ ਲੋਕਾਂ ਨੂੰ ਦਿੱਤਾ ਹੈ।
ਕਾਨੂੰਨ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਕੰਪਨੀਆਂ ਗਾਹਕਾਂ ਨੂੰ ਉਪਕਰਣ ਠੀਕ ਕਰਨ ਲਈ ਲੋੜੀਂਦੇ ਪੁਰਜ਼ੇ ਅਤੇ ਔਜਾਰ ਮੁਹਈਆ ਕਰਵਾਉਣਗੀਆਂ।
ਵਾਂ ਏਬੇਲ ਕਹਿੰਦੇ ਹਨ, “ਬਹੁਤ ਕਾਨੂੰਨ ਬਣ ਰਹੇ ਹਨ ਜੋ ਉਤਪਾਦਕਾਂ ਨੂੰ ਆਪਣਾ ਵਿਹਾਰ ਬਦਲਣ ਲਈ ਮਜਬੂਰ ਕਰ ਰਹੇ ਹਨ।”
ਉਨ੍ਹਾਂ ਨੂੰ ਉਮੀਦ ਹੈ ਕਿ ਫੇਅਰ ਫ਼ੋਨ ਸਮਾਰਟ ਫ਼ੋਨ ਦੇ ਖੇਤਰ ਵਿੱਚ ਹੋਰ ਸੁਧਾਰ ਲੈਕੇ ਆਵੇਗੀ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ, “ਸਾਡਾ ਮੁੱਢਲਾ ਉਦੇਸ਼ ਸਮੁੱਚੀ ਸਮਾਰਟ ਫ਼ੋਨ ਸਨਅਤ ਨੂੰ ਹੋਰ ਹੰਢਣਸਾਰ ਬਣਾਉਣਾ ਹੈ। ਅਸੀਂ ਪੂਰਤੀ ਲੜੀ ਦੀਆਂ ਸਮੱਸਿਆਵਾਂ ਵੱਲ ਧਿਆਨ ਦਿਵਾ ਰਹੇ ਹਾਂ ਅਤੇ ਹੱਲ ਵੀ ਸੁਝਾਅ ਰਹੇ ਹਾਂ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕਾ ਨੇ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤੀ ਵਿਅਕਤੀ ਨੂੰ ਮੁਲਜ਼ਮ ਬਣਾਇਆ
NEXT STORY