ਇੱਕ ਕਤਲ ਦੇ ਦੋਸ਼ੀ ਨੂੰ ਬੀਤੇ ਹਫ਼ਤੇ ਅਮਰੀਕਾ ਦੀ ਅਲਬਾਮਾ ਸਟੇਟ ਵਿੱਚ ਨਾਇਟ੍ਰੋਜਨ ਗੈਸ ਨਾਲ ਮਾਰ ਦਿੱਤਾ ਗਿਆ।
ਪਹਿਲੀ ਵਾਰ ਮੌਤ ਦੀ ਸਜ਼ਾ ਲਈ ਇਹ ਤਰੀਕਾ ਵਰਤਿਆ ਗਿਆ ਸੀ।
ਇੱਕ ਜਪਾਨੀ ਵਿਅਕਤੀ ਨੂੰ ਵੀ ਫ਼ਾਂਸੀ ਲਗਾ ਕੇ ਮਾਰਨ ਦੀ ਸਜ਼ਾ ਦਿੱਤੀ ਗਈ ਹੈ।
ਇਹ ਵਿਅਕਤੀ ਇੱਕ ਹਮਲੇ ਵਿੱਚ ਸ਼ਾਮਲ ਸੀ ਜਿਸ ਵਿੱਚ 36 ਲੋਕ ਮਾਰੇ ਗਏ ਸਨ।
ਹਾਲਾਂਕਿ ਕਈ ਮੁਲਕ ਮੌਤ ਦੀ ਸਜ਼ਾ ਖ਼ਤਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸੰਸਾਰ ਵਿੱਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਮਾਮਲੇ ਵਧ ਰਹੇ ਹਨ।
ਸੰਸਾਰ ਦੇ ਕਿੰਨੇ ਮੁਲਕ ਮੌਤ ਦੀ ਸਜ਼ਾ ਜਾਂ ਸਜ਼ਾ-ਏ-ਮੌਤ ਦਿੰਦੇ ਹਨ
ਐਮਨੈਸਟੀ ਇੰਟਰਨੈਸ਼ਲ ਮੁਤਾਬਕ ਸਾਲ 2022 ਦੀ ਨਵੀਂ ਜਾਣਕਾਰੀ ਦੇ ਅਨੁਸਾਰ
- 55 ਮੁਲਕਾਂ ਦੇ ਵਿੱਚ ਮੌਤ ਦੀ ਸਜ਼ਾ ਦਾ ਕਾਨੂੰਨ ਸੀ
- ਇਨਾਂ ਵਿੱਚੋਂ 9 ਮੁਲਕਾਂ ਵਿੱਚ ਮੌਤ ਦੀ ਸਜ਼ਾ ਸਿਰਫ਼ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਹੀ ਦਿੱਤੀ ਜਾਂਦੀ ਸੀ, ਜਿਵੇਂ ਕਿ ਕਈ ਲੋਕਾਂ ਨੂੰ ਮਾਰਨਾ ਜਾਂ ਜੰਗੀ ਅਪਰਾਧਾਂ ਵਿੱਚ ਸ਼ਾਮਲ ਹੋਣਾ।
- ਇਨ੍ਹਾਂ ਵਿੱਚੋਂ 23 ਮੁਲਕ ਅਜਿਹੇ ਸਨ ਜਿੱਥੇ ਸਜ਼ਾ-ਏ-ਮੌਤ ਦਾ ਕਾਨੂੰਨ ਸੀ ਪਰ 10 ਸਾਲਾਂ ਤੋਂ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੀ
ਹਰ ਸਾਲ ਕਿੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ?
ਐਮਨੇਸਟੀ ਇੰਟਰਨੈਸ਼ਲ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਵਿੱਚ ਅਧਿਕਾਰਤ ਅੰਕੜੇ, ਮੀਡੀਆ ਰਿਪੋਰਟਾਂ ਅਤੇ ਜਿਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਨੁਮਾਇੰਦਿਆਂ ਕੋਲੋਂ ਮਿਲੀ ਜਾਣਕਾਰੀ ਉੱਤੇ ਅਧਾਰਤ ਹੈ।
ਚੀਨ ਆਪਣੇ ਵੱਲੋਂ ਵਰਤੀ ਜਾਂਦੀ ਮੌਤ ਦੀ ਸਜ਼ਾ ਬਾਰੇ ਜਾਣਕਾਰੀ ਜਨਤਕ ਨਹੀਂ ਕਰਦਾ।
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਚੀਨ ਤੋਂ ਇਲਾਵਾ 2022 ਵਿੱਚ ਸੰਸਾਰ ਵਿੱਚ 883 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।
ਇਹ ਗਿਣਤੀ 2021 ਨਾਲੋਂ ਵੱਧ ਹੈ।
2021 ਵਿੱਚ 579 ਲੋਕਾਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਸੀ।
2022 ਵਿੱਚ ਸਜ਼ਾ-ਏ -ਮੌਤ ਦਾ ਅੰਕੜਾ 2017 ਤੋਂ ਬਾਅਦ ਸਭ ਤੋਂ ਵੱਧ ਹੈ।
ਪਰ ਇਹ ਅੰਕੜਾ ਸਾਲ 1988, 1989 ਅਤੇ 2015 ਨਾਲੋਂ ਘੱਟ ਹੈ ਜਦੋਂ 1500 ਤੋਂ ਵੱਧ ਲੋਕਾਂ ਨੂੰ ਅਜਿਹੀ ਸਜ਼ਾ ਦਿੱਤੀ ਗਈ ਸੀ।
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਸੰਸਾਰ ਦੇ 52 ਮੁਲਕਾਂ ਵਿੱਚ ਘੱਟੋ-ਘੱਟ 2,016 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਸਾਲ 2021 ਵਿੱਚ 56 ਮੁਲਕਾਂ ਨੇ 2052 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ।
ਇਹ ਮੰਨਿਆ ਜਾਂਦਾ ਹੈ ਕਿ ਸੰਸਾਰ ਭਰ ਵਿੱਚ 2022 ਦੇ ਅੰਤ ਤੱਕ ਘੱਟੋ-ਘੱਟ 28,282 ਜਣੇ ਮੌਤ ਦੀ ਸਜ਼ਾ ਹੇਠ ਕੈਦ ਕੱਟ ਰਹੇ ਸਨ।
ਕਈ ਕੈਦੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਕਈ ਸਾਲਾਂ ਅਤੇ ਕਦੇ-ਕਦੇ ਦਹਾਕਿਆਂ ਬਾਅਦ ਮਾਰਿਆ ਜਾਂਦਾ ਹੈ।
ਕਿਨ੍ਹਾਂ ਮੁਲਕਾਂ ਵਿੱਚ ਮੌਤ ਦੀ ਸਜ਼ਾ ਸਭ ਤੋਂ ਵੱਧ ਦਿੱਤੀ ਗਈ
20 ਮੁਲਕਾਂ ਨੇ ਸਾਲ 2022 ਵਿੱਚ ਮੌਤ ਦੀ ਸਜ਼ਾ ਦਿੱਤੀ, ਜਦਕਿ 2021 ਵਿੱਚ 18 ਮੁਲਕਾਂ ਨੇ ਮੌਤ ਦੀ ਸਜ਼ਾ ਦਿੱਤੀ ਸੀ।
ਐਮਨੈਸਟੀ ਇੰਟਰਨੈਸ਼ਨਲ ਦਾ ਮੰਨਣਾ ਹੈ ਕਿ ਚੀਨ ਵੱਲੋਂ ਮੌਤ ਦੀ ਸਜ਼ਾ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ।
ਇਹ ਮੰਨਿਆ ਜਾਂਦਾ ਹੈ ਕਿ ਚੀਨ ਵਿੱਚ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕਦੀ।
ਚੀਨ ਤੋਂ ਇਲਾਵਾ ਜਿਹੜੇ ਮੁਲਕਾਂ ਨੇ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਉਨ੍ਹਾਂ ਵਿੱਚ ਈਰਾਨ, ਸਾਊਦੀ ਅਰਬ, ਮਿਸਰ, ਅਤੇ ਅਮਰੀਕਾ ਸ਼ਾਮਲ ਹਨ।
ਐਮਨੈਸਟੀ ਦਾ ਕਹਿਣਾ ਹੈ ਕਿ ਇਸ ਕੋਲ ਈਰਾਨ ਵਿੱਚ ਜਨਤਕ ਤੌਰ ''ਤੇ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਤਿੰਨ ਮਾਮਲਿਆਂ ਬਾਰੇ ਜਾਣਕਾਰੀ ਹੈ।
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਈਰਾਨ ਵਿੱਚ ਜਿਨ੍ਹਾਂ ਲੋਕਾਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਉਨ੍ਹਾਂ ਵਿੱਚ ਘੱਟੋ-ਘੱਟ ਪੰਜ ਜਣੇ ਅਜਿਹੇ ਸਨ ਜਿਨ੍ਹਾਂ ਨੇ ਸਜ਼ਾ ਦਾ ਅਧਾਰ ਬਣਾਏ ਗਏ ਅਪਰਾਧ ਉਦੋਂ ਕੀਤੇ ਸਨ ਜਦੋਂ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ।
ਵੱਖ-ਵੱਖ ਮੁਲਕਾਂ ਵਿੱਚ ਦਿੱਤੀ ਗਈ ਮੌਤ ਦੀ ਸਜ਼ਾ ਦੀ ਗਿਣਤੀ ਕਿਵੇਂ ਬਦਲੀ?
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ 11 ਮੁਲਕ ਆਏ ਸਾਲ ਲੋਕਾਂ ਨੂੰ ਮੌਤ ਦੀ ਸਜ਼ਾ ਦਿੰਦੇ ਹਨ।
ਚੀਨ, ਮਿਸਰ, ਈਰਾਨ, ਈਰਾਕ, ਸਾਊਦੀ ਅਰਬ, ਅਮਰੀਕਾ, ਵਿਅਤਨਾਮ ਅਤੇ ਯਮਨ ਇਸ ਵਿੱਚ ਸ਼ਾਮਲ ਹਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ “ਵੱਲੋਂ ਵੀ ਲਗਾਤਾਰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ” ਪਰ ਇਸ ਦੀ ਅਜ਼ਾਦ ਤੌਰ ’ਤੇ ਪੁਸ਼ਟੀ ਨਹੀਂ ਹੋ ਸਕਦੀ।
ਸਾਊਦੀ ਅਰਬ ਵਿੱਚ ਵੀ ਸਾਲ 2022 ਵਿੱਚ ਪਿਛਲੇ 30 ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਮੌਤ ਦੀ ਸਜ਼ਾ ਦਿੱਤੀ ਗਈ।
ਬਹਿਰੀਨ, ਕੋਮੋਰੋਸ, ਲਾਓਸ, ਨਿਜ਼ਰ ਅਤੇ ਦੱਖਣੀ ਕੋਰੀਆ ਸਣੇ ਮੁਲਕਾਂ ਨੇ 2022 ਵਿੱਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ। ਇਨ੍ਹਾਂ ਮੁਲਕਾਂ ਵਿੱਚ ਮੌਤ ਦੀ ਸਜ਼ਾ ਪਿਛਲੇ ਕਈ ਸਾਲਾਂ ਤੋਂ ਨਹੀਂ ਦਿੱਤੀ ਗਈ ਸੀ।
ਨਸ਼ੇ ਦੇ ਵਪਾਰ ਲਈ ਕਿੰਨੇ ਲੋਕਾਂ ਨੂੰ ਮੌਤ ਦੀ ਸਜ਼ਾ ਮਿਲੀ
ਐਮਨੈਸਟੀ ਇੰਟਰਨੈਸ਼ਨਲ ਮੁਤਾਬਕ 325 ਲੋਕਾਂ ਨੂੰ ਨਸ਼ੇ ਨਾਲ ਸਬੰਧਤ ਅਪਰਾਧਾਂ ਕਰਕੇ 2022 ਵਿੱਚ ਮੌਤ ਦੀ ਸਜ਼ਾ ਮਿਲੀ ਸੀ।
ਈਰਾਨ ਵਿੱਚ 255
ਸਾਊਦੀ ਅਰਬ ਵਿੱਚ 57
ਅਤੇ ਸਿੰਗਾਪੁਰ ਵਿੱਚ 11
ਸਾਲ 2023 ਵਿੱਚ ਸਿੰਗਾਪੁਰ ਨੇ 20 ਸਾਲਾਂ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ।
ਸਾਰੀਦੇਵੀ ਡਜ਼ਾਮਨ ਨੂੰ 2018 ਹੈਰੋਇਨ ਦੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਸੀ।
ਕਿੰਨੇ ਮੁਲਕਾਂ ਨੇ ਮੌਤ ਦੀ ਸਜ਼ਾ ਬੰਦ ਕਰ ਦਿੱਤੀ ਹੈ
ਸੰਸਾਰ ਦੇ 112 ਮੁਲਕਾਂ ਵਿੱਚ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਸਾਲ 1991 ਵਿੱਚ ਸਿਰਫ਼ 48 ਮੁਲਕਾਂ ਵਿੱਚ ਸਜ਼ਾ ਏ ਮੌਤ ਨਹੀਂ ਦਿੱਤੀ ਜਾਂਦੀ ਸੀ।
ਕਜ਼ਾਖਸਤਾਨ, ਪਾਪੁਆ ਨਿਊ ਗਿਨੀਆ, ਸਿਏਰਾ ਲਿਓਨ, ਅਤੇ ਸੈਂਟਰਲ ਐਫਰੀਕਨ ਰਿਪਬਲਿਕ ਵਿੱਚ ਇਹ ਸਜ਼ਾ ਪੂਰਨ ਤੌਰ ਉੱਤੇ ਬੰਦ ਕਰ ਦਿੱਤੀ ਗਈ ਹੈ।
ਇਕੁਏਟੋਰਿਅਲ ਗੀਨੀਆ ਅਤੇ ਜ਼ਾਂਬੀਆਂ ਨੇ ਕਿਹਾ ਹੈ ਕਿ ਇਹ ਸਿਰਫ਼ ਗੰਭੀਰ ਅਪਰਾਧਾਂ ਲਈ ਹੀ ਵਰਤੀ ਜਾਵੇਗੀ।
ਅਪ੍ਰੈਲ 2023 ਵਿੱਚ ਮਲੇਸ਼ੀਆ ਦੀ ਪਾਰਲੀਮੈਂਟ ਨੇ ਵੀ ਕਤਲ ਅਤੇ ਅੱਤਵਾਦ ਸਣੇ 11 ਅਪਰਾਧਾਂ ਲਈ ਮੌਤ ਦੀ ਸਜ਼ਾ ਹਟਾਉਣ ਦੇ ਹੱਕ ਵਿੱਚ ਵੋਟ ਕੀਤਾ।
ਘਾਨਾ ਦੀ ਪਾਰਲੀਮੈਂਟ ਨੇ ਜੁਲਾਈ 2023 ਵਿੱਚ ਸਜ਼ਾ ਏ ਮੌਤ ਹਟਾਉਣ ਦੇ ਹੱਕ ਵਿੱਚ ਵੋਟ ਪਾਈ।
ਵੱਖ-ਵੱਖ ਮੁਲਕਾਂ ਵਿੱਚ ਮੌਤ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ
ਸਾਊਦੀ ਅਰਬ ਸੰਸਾਰ ਦਾ ਇੱਕੋ-ਇੱਕ ਦੇਸ਼ ਹੈ ਜਿੱਥੇ ਸਾਲ 2022 ਵਿੱਚ ਸਿਰ ਕਲਮ ਕਰਨਾ ਮੌਤ ਦੇ ਤਰੀਕੇ ਵਜੋਂ ਵਰਤਿਆ ਜਾਂਦਾ ਹੈ।
ਅਲਬਾਮਾ ਅਤੇ ਅਮਰੀਕਾ ਦੇ ਦੋ ਹੋਰ ਸੂਬਿਆਂ ਨੇ ਨਾਈਟ੍ਰੋਜਨ ਗੈਸ ਦੀ ਮੌਤ ਦੀ ਸਜ਼ਾ ਦੇਣ ਲਈ ਵਰਤੋਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਜ਼ਹਿਰੀਲੇ ਟੀਕਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਡ੍ਰਗਜ਼ ਮਿਲਣੀਆਂ ਮੁਸ਼ਕਲ ਹੋ ਗਈਆਂ ਹਨ।
ਇਨ੍ਹਾਂ ਡ੍ਰਗਜ਼ ਦੀ ਕਮੀ ਵੀ ਅਮਰੀਕਾ ਵਿੱਚ ਮੌਤ ਦੀ ਸਜ਼ਾ ਦੇ ਮਾਮਲੇ ਘਟਣ ਦਾ ਇੱਕ ਕਾਰਨ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
''ਅਸੀਂ ਇੱਥੇ ਵੀ ਤਾਂ ਮਰ ਸਕਦੇ ਹਾਂ'', ਦੋ ਬੱਚੀਆਂ ਦੇ ਪਿਓ ਸਣੇ ਇਹ ਲੋਕ ਜਾਨ ਖ਼ਤਰੇ ਵਿੱਚ ਪਾ ਕੇ ਇਜ਼ਰਾਈਲ...
NEXT STORY