ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਘੁੱਦਾ ਵਿਖੇ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ ਪੁਲਸ ਨੇ ਇਕ ਘਰ ਵਿਚ ਭੰਨਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਮਨਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਾਇਰਨ ਦੀਆਂ ਤਾਰਾਂ ਕੱਟ ਦਿੱਤੀਆਂ ਸਨ, ਜਿਸ ਤੋਂ ਬਾਅਦ ਏ. ਟੀ. ਐੱਮ. ਨੂੰ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ।
ਪੁਲਸ ਨੇ ਜਾਂਚ ਦੌਰਾਨ ਇਸ ਘਟਨਾ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਅਰਸ਼ਦੀਪ ਸਿੰਘ, ਕਮਲਦੀਪ ਸਿੰਘ ਵਾਸੀ ਘੁੱਦਾ ਅਤੇ ਗੁਰਵੀਰ ਸਿੰਘ ਵਾਸੀ ਜੰਗੀਰਾਣਾ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਕਾਲੇ ਰੰਗ ਦੀ ਸਪਰੇਅ ਬੰਦੂਕ, ਇਕ ਚਾਬੀ, ਇਕ ਸਕੂਟਰੀ, ਇਕ ਮੋਟਰਸਾਈਕਲ ਅਤੇ ਇਕ ਗੈਸ ਕਟਰ ਦੀ ਪਾਈਪ ਅਤੇ ਸਿਲੰਡਰ ਰੈਗੂਲੇਟਰ ਆਦਿ ਬਰਾਮਦ ਕੀਤਾ ਹੈ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।
ਪੰਜਾਬ 'ਚ ਠੰਡ ਫੜੇਗੀ ਜ਼ੋਰ, 24 ਘੰਟਿਆਂ ’ਚ ਪਵੇਗੀ ਸੰਘਣੀ ਧੁੰਦ, ਦਿਲ ਤੇ ਸਾਹ ਦੇ ਰੋਗੀ ਕਰਨ ਬਚਾਅ
NEXT STORY