ਕਿੰਝ ਹੋ ਗਿਆ ਅੱਜ ਮੈਂ ਕੱਲਾ
ਕਦੇ ਆਪਣੇ ਪਰਿਵਾਰ 'ਚ ਵੱਸਦਾ ਸੀ।
ਅੱਜ ਹਰ ਘੜੀ ਰੋ ਕੇ ਲੰਘਦੀ ਏ
ਕਦੇ ਦਿਨ-ਰਾਤ ਹੀ ਮੈਂ ਹਸਦਾ ਸੀ।
ਅੱਜ ਰਹਿ ਗਿਆ ਬਣ ਕੇ ਪੰਨਾ ਕਿਤਾਬ ਪੁਰਾਣੀ ਦਾ
ਕਦੇ ਪੁੱਤਰਾਂ ਨੂੰ ਬਾਤਾਂ ਪੁੱਛਦਾ ਸੀ।
ਕਿੰਝ ਹੋ ਗਿਆ ਅੱਜ ਮੈਂ ਕੱਲਾ
ਕਦੇ ਆਪਣੇ ਪਰਿਵਾਰ 'ਚ ਵੱਸਦਾ ਸੀ।
ਅੱਜ ਚੱਲਣ ਲਈ ਸਹਾਰਾ ਲੱਭਦਾ ਹਾਂ
ਕਦੇ ਖੇਤਾਂ ਵਿਚ ਵਾਹੀ ਕਰਦਾ ਸੀ।
ਹੁਣ ਕਿਉ ਉਜੜ ਗਿਆ ਏ ਸਭ ਮੇਰਾ
ਕਦੇ ਮੇਰਾ ਸੰਸਾਰ ਵੀ ਵੱਸਦਾ ਸੀ।
ਕੱਲਾ ਬੈਠ ਰੋਟੀ ਖਾਵਾਂ ਮੈਂ
ਕਦੇ ਸਰਦਾਰਨੀ ਬਿਨਾਂ ਨਾ ਸਰਦਾ ਸੀ।
ਅੱਜ ਤਿਲ-ਤਿਲ ਕਰਕੇ ਮੈਂ ਮਰ ਰਿਹਾ
ਦੀਪ ਜੋ ਕਿਸੇ ਦਾ ਮਾਰਿਆ ਨਾ ਮਰਦਾ ਸੀ।
ਕਿੰਝ ਹੋ ਗਿਆ ਅੱਜ ਮੈਂ ਕੱਲਾ
ਕਦੇ ਆਪਣੇ ਪਰਿਵਾਰ 'ਚ ਵੱਸਦਾ ਸੀ।
ਮਨਦੀਪ ਜਾਖੂ