ਇਹ ਇਕ ਉਭਰਦੀ ਹੋਈ ਕਹਾਣੀ ਹੈ ਜਿਸ ਦਾ ਰਾਸ਼ਟਰੀ ਸੁਰੱਖਿਆ ’ਤੇ ਪ੍ਰਭਾਵ ਪੈ ਸਕਦਾ ਹੈ ਪਰ ਇਹ ਸਵੀਕਾਰ ਕਰਨਾ ਸਮਝਦਾਰੀ ਹੋਵੇਗੀ ਕਿ ਇਨ੍ਹਾਂ ਸਤਰਾਂ ਦੇ ਛਪਣ ਤੋਂ ਬਾਅਦ ਵੀ ਕੁਝ ਜਾਇਜ਼ੇ ਬਦਲ ਸਕਦੇ ਹਨ ਪਰ ਜੋ ਨਹੀਂ ਬਦਲਣਾ ਚਾਹੀਦਾ ਉਹ ਹੈ ਅੱਤਵਾਦ ਨਾਲ ਭਾਰਤ ਦੀ ਲੰਬੀ ਅਤੇ ਗੁੰਝਲਦਾਰ ਲੜਾਈ ਦੀ ਸਾਡੀ ਸਪੱਸ਼ਟਤਾ।
ਪਿਛਲੇ 14 ਸਾਲਾਂ ਤੋਂ ਭਾਰਤ ਦੇ ਪ੍ਰਮੁੱਖ ਸ਼ਹਿਰਾਂ ’ਚ ਇਕ ਦੁਰਲੱਭ ਸ਼ਾਂਤੀ ਦਾ ਮਾਹੌਲ ਰਿਹਾ ਹੈ। ਸਤੰਬਰ 2011 ’ਚ ਦਿੱਲੀ ਹਾਈਕੋਰਟ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਤੋਂ ਦਿੱਲੀ ਕਿਸੇ ਵੱਡੇ ਅੱਤਵਾਦੀ ਹਮਲੇ ਤੋਂ ਅਛੂਤੀ ਰਹੀ ਹੈ। ਇਹ ਸਾਡੀਆਂ ਖੁਫੀਆਂ ਏਜੰਸੀਆਂ ਅਤੇ ਪੁਲਸ ਬਲਾਂ ਦੀ ਪੇਸ਼ੇਵਰ ਕੁਸ਼ਲਤਾ ਅਤੇ ਤਾਲਮੇਲ ਦਾ ਨਤੀਜਾ ਹੈ।
ਪੁਣੇ ’ਚ 2010 ’ਚ ਜਰਮਨ ਬੇਕਰੀ ’ਚ ਧਮਾਕਾ ਹੋਇਆ ਸੀ। ਬਾਅਦ ’ਚ ਪਠਾਨਕੋਟ, ਪੁਲਵਾਮਾ ਅਤੇ ਪਹਿਲਗਾਮ ’ਚ ਹੋਈਆਂ ਘਟਨਾਵਾਂ ਨੇ ਸਾਨੂੰ ਯਾਦ ਦਿਵਾਇਆ ਕਿ ਭਾਰਤ ਦੀ ਗੁੱਝੀ ਜੰਗ ਖਤਮ ਨਹੀਂ ਹੋਈ ਹੈ, ਸਗੋਂ ਸਿਰਫ ਜੰਮੂ-ਕਸ਼ਮੀਰ ਤੱਕ ਸੀਮਤ ਰਹਿ ਗਈ ਹੈ, ਜਿੱਥੇ ਇਹ 1989 ਤੋਂ ਸੁਲਗ ਰਹੀ ਹੈ। ਇਸ ਵਿਚਾਲੇ 26 ਨਵੰਬਰ, 2008 ਦੇ ਮੁੰਬਈ ਹਮਲੇ ਇਕ ਅਜਿਹਾ ਇਤਿਹਾਸਕ ਮੋੜ ਸਾਬਿਤ ਹੋਏ ਜਿਸ ਨੇ ਭਾਰਤ ਦੀਆਂ ਸ਼ਹਿਰੀ ਅੱਤਵਾਦ ਵਿਰੋਧੀ ਤਿਆਰੀਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
10 ਨਵੰਬਰ ਨੂੰ ਸ਼ਾਮ 6.52 ਵਜੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਬਾਹਰ ਹੋਏ ਧਮਾਕੇ ਨੇ ਪੂਰੇ ਦੇਸ਼ ’ਚ ਬੇਚੈਨੀ ਪੈਦਾ ਕਰ ਦਿੱਤੀ ਹੈ। ਸ਼ਾਮ ਦੇ ਰੁਝੇਵੇਂ ਭਰੇ ਸਮੇਂ ’ਚ ਹੋਏ ਇਸ ਧਮਾਕੇ ’ਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਹਾਲਾਂਕਿ ਅਜੇ ਤੱਕ ਫਾਰੈਂਸਿਕ ਸਬੂਤਾਂ ਤੋਂ ਬੰਬ ਦੀ ਵਰਤੋਂ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕੋਈ ਟੋਇਆ ਜਾਂ 10 ਛੱਰੇ ਨਹੀਂ ਮਿਲੇ ਹਨ ਪਰ ਧਮਾਕੇ ਦਾ ਸਮਾਂ ਅਤੇ ਸਥਾਨ ਸ਼ੱਕੀ ਹੈ। ਕੁਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਪੁੁਲਸ, ਹਰਿਆਣਾ ਪੁਲਸ ਅਤੇ ਦਿੱਲੀ ਪੁਲਸ ਦੀ ਇਕ ਸਾਂਝੀ ਮੁਹਿੰਮ ਨੇ ਕਸ਼ਮੀਰੀ ਮੂਲ ਦੇ ਡਾਕਟਰਾਂ ਦੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ, ਜਿਸ ’ਚ ਅਨੰਤ ਨਗਰ ਤੋਂ ਫਰੀਦਾਬਾਦ ਤੱਕ ਲਗਭਗ 2,900 ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਅਤੇ ਡੈਟੋਨੇਟਰ ਜ਼ਬਤ ਕੀਤੇ ਗਏ ਸਨ। ਲਾਲ ਕਿਲੇ ਧਮਾਕੇ ਦਾ ਉਸ ਨੈੱਟਵਰਕ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਸਪੱਸ਼ਟ ਨਹੀਂ ਹੈ।
ਪਰ ਇਹ ਸਹਿਯੋਗ ਅਸੰਭਵ ਪ੍ਰਤੀਤ ਹੁੰਦਾ ਹੈ। ਦੋਵੇਂ ਘਟਨਾਵਾਂ ਇਕੋ ਜਿਹੀਆਂ ਹੋਣ ਜਾਂ ਨਾ, ਇਨ੍ਹਾਂ ਸਭ ਦੇ ਜੁੜੇ ਹੋਣ ਦੇ ਬਾਵਜੂਦ ਅੰਦਰੂਨੀ ਅਸਲੀਅਤ ਇਹੀ ਹੈ ਕਿ ਅੱਤਵਾਦ ਕਦੇ ਪੂਰੀ ਤਰ੍ਹਾਂ ਨਾਲ ਗਾਇਬ ਨਹੀਂ ਹੁੰਦਾ। ਇਹ ਰੂਪ ਬਦਲਦਾ ਹੈ। ਲੁਕਦਾ ਹੈ, ਉਡੀਕ ਕਰਦਾ ਹੈ ਅਤੇ ਆਪਣੇ ਈਕੋ-ਸਿਸਟਮ ਦੇ ਜ਼ਰੀਏ ਫਿਰ ਤੋਂ ਉਭਰ ਆਉਂਦਾ ਹੈ।
ਪਿਛਲੇ ਕੁਝ ਸਾਲਾਂ ’ਚ ਭਾਰਤ ਨੇ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਦੀ ਗਿਣਤੀ ਨੂੰ ਅਨੁਮਾਨਿਤ 4,500 ਤੋਂ ਘਟਾ ਕੇ ਅੱਜ ਲੱਗਭਗ 100 ਕਰ ਦਿੱਤਾ ਹੈ ਪਰ ਸਮਰਥਨ ਨੈੱਟਵਰਕ ਵਿੱਤ ਪੋਸ਼ਕਾਂ, ਵਿਚਾਰਕਾਂ, ਤਰਕ ਸ਼ਾਸਤਰੀਆਂ, ਕੱਟੜਪੰਥੀਆਂ ਅਤੇ ਸਾਈਬਰ ਭਰਤੀ ਕਰਤਾਵਾਂ ਨੂੰ ਬੇਅਸਰ ਕਰਨਾ ਇਕ ਬਿਲਕੁਲ ਵੱਖ ਲੜਾਈ ਹੈ। ਇਹ ਨੈੱਟਵਰਕ ਨਫਰਤ, ਗਲਤ ਸੂਚਨਾ ਅਤੇ ਨਸ਼ੀਲੇ ਪਦਾਰਥਾਂ ਤੋਂ ਪ੍ਰੇਰਿਤ ਧਨ ਲੜੀਆਂ ’ਤੇ ਫਲਦੇ-ਫੁਲਦੇ ਹਨ।
ਫਰੀਦਾਬਾਦ ਦੇ ਡਾਕਟਰਾਂ ਵਰਗੇ ਪੜ੍ਹੇ-ਲਿਖੇ ਵਿਅਕਤੀਆਂ ਦੀ ਇਸ ’ਚ ਸ਼ਮੂਲੀਅਤ ਦਰਸਾਉਂਦੀ ਹੈ ਕਿ ਕਿਵੇਂ ਕੱਟੜਪੰਥੀ ਵਿਚਾਰਧਾਰਾਵਾਂ ਅਸੰਭਾਵਿਤ ਸੰਸਥਾਨਾਂ ’ਚ ਵੀ ਪੈਠ ਬਣਾ ਚੁੱਕੀਆਂ ਹਨ। ਅੱਤਵਾਦ ਦਾ ਭੌਤਿਕ ਪ੍ਰਭਾਵ ਬੇਸ਼ੱਕ ਘਟ ਹੋ ਗਿਆ ਹੋਵੇ ਪਰ ਇਸ ਦਾ ਬੌਧਿਕ ਵਿੱਤੀ ਤੰਤਰ ਲਚਕੀਲਾ ਬਣਿਆ ਹੋਇਆ ਹੈ। ਪਹਿਲਗਾਮ ਤੋਂ ਲੈ ਕੇ ਪੁਲਵਾਮਾ ਤੱਕ, ਅਨੰਤਨਾਗ ਤੋਂ ਲੈ ਕੇ ਫਰੀਦਾਬਾਦ ਤੱਕ, ਅੱਤਵਾਦ ਨੂੰ ਪੋਸ਼ਿਤ ਕਰਨ ਵਾਲੇ ਸਬੰਧ ਅਜੇ ਵੀ ਿਜਊਂਦੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਇਨ੍ਹਾਂ ਲਾਟਾਂ ਨੂੰ ਭੜਕਾਉਣ ਵਾਲੇ ਮਾਧਿਅਮ ਦੇ ਰੂਪ ’ਚ ਕੰਮ ਕਰ ਰਹੀ ਹੈ। ਵਿੱਤੀ ਉਤਸ਼ਾਹ, ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਸਾਈਬਰ ਪ੍ਰਚਾਰ ਰਾਹੀਂ ਨੈੱਟਵਰਕ ਨੂੰ ਸਰਗਰਮ ਬਣਾਇਆ ਜਾ ਰਿਹਾ ਹੈ।
ਗਲੋਬਲ ਅੱਤਵਾਦ ਦਾ ਦ੍ਰਿਸ਼ ਬੇਸ਼ੱਕ ਘਟ ਹੋ ਗਿਆ ਹੋਵੇ, ਮੱਧ ਪੂਰਬ ਅੱਜ ਸ਼ਾਂਤ ਹੈ, ਆਈ. ਐੱਸ. ਆਈ. ਐੱਸ. ਕਮਜ਼ੋਰ ਹੋ ਗਿਆ ਹੈ ਅਤੇ ਇੱਥੋਂ ਤੱਕ ਕਿ ਅਲਕਾਇਦਾ ਵੀ ਸੁਰਖੀਆਂ ਤੋਂ ਓਝਲ ਹੋ ਗਿਆ ਹੈ ਪਰ ਪਾਕਿਸਤਾਨ ਦੇ ਬਦਨਾਮ ਇਲਾਕਿਆਂ ’ਚ ਜਿਹਾਦ ਦਾ ਬੁਨਿਆਦੀ ਢਾਂਚਾ ਅਜੇ ਵੀ ਪ੍ਰਾਸੰਗਿਕਤਾ ਲਈ ਬੇਚੈਨ ਹੈ।
ਭਾਰਤ ਲਈ ਇਹ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ, ਦੋਵਾਂ ਲਈ ਇਕ ਚੁਣੌਤੀ ਹੈ। ਇਕ ਪ੍ਰਗਤੀਸ਼ੀਲ ਦੇਸ਼ ਜੋ 2047 ਤੱਕ ‘ਵਿਕਸਿਤ ਭਾਰਤ’ ਅਤੇ ਇਕ ਵਿਕਸਿਤ, ਆਤਮਵਿਸ਼ਵਾਸੀ ਰਾਸ਼ਟਰ ਬਣਨ ਦੀ ਖਾਹਿਸ਼ ਰੱਖਦਾ ਹੈ, ਉਹ ਆਪਣੇ ਸ਼ਹਿਰਾਂ ’ਚ ਅੱਤਵਾਦ ਦੇ ਫਿਰ ਤੋਂ ਦਾਖਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਹਰ ਘਟਨਾ ਭਾਵੇਂ ਉਹ ਛੋਟੀ ਹੀ ਕਿਉਂ ਨਾ ਹੋਵੇ, ਉਸ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਸਾਨੂੰ ਪਤਾ ਲੱਗਦਾ ਹੈ ਕਿ ਜੰਗ ਕਦੇ ਖਤਮ ਨਹੀਂ ਹੋਵੇਗੀ। ਸ਼ਹਿਰੀ ਅੱਤਵਾਦ ਠੀਕ ਇਸ ਮਨੋਵਿਗਿਆਨਕ ਪ੍ਰਭਾਵ ਲਈ ਡਿਜ਼ਾਈਨ ਕੀਤਾ ਿਗਆ ਹੈ। ਸਾਡੇ ਵਿਰੋਧੀ ਇਸ ਨੂੰ ਸਮਝਦੇ ਹਨ ਅਤੇ ਭਾਰਤ ਦੀ ਸੁਰੱਖਿਆ ਹੀ ਨਹੀਂ ਸਗੋਂ ਉਸ ਦੇ ਆਤਮਵਿਸ਼ਵਾਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਨਗੇ।
ਭਾਰਤ ਨੂੰ ਇਸਲਾਮੀ ਦੁਨੀਆ ਭਰ ’ਚ ਆਪਣੀਆਂ ਸਾਂਝੇਦਾਰੀਆਂ ਨੂੰ ਵੀ ਡੂੰਘਾ ਕਰਨਾ ਚਾਹੀਦਾ ਹੈ। ਬਹੁਤ ਲੰਬੇ ਸਮੇਂ ਤੋਂ ਪਾਕਿਸਤਾਨ ਧਾਰਮਿਕ ਭਾਵਨਾਵਾਂ ਦੀ ਆੜ ’ਚ ਲੁਕ ਕੇ ਕੱਟੜਪੰਥੀਆਂ ਨੂੰ ਪਾਲਦਾ-ਪੋਸਦਾ ਰਿਹਾ ਹੈ। ਵਿਆਪਕ ਮੁਸਲਿਮ ਭਾਈਚਾਰੇ ਦੇ ਸਾਹਮਣੇ ਉਸ ਦੇ ਦੋਗਲੇਪਨ ਨੂੰ ਉਜਾਗਰ ਕਰਨ ਨਾਲ ਉਸ ਦੀ ਨੈਤਿਕ ਜਾਇਜ਼ਤਾ ਨਸ਼ਟ ਹੋ ਜਾਵੇਗੀ। ਸਰਕਾਰ ਦੇ ਯਤਨ ਵੀ ਸਹੀ ਦਿਸ਼ਾ ’ਚ ਹਨ। ਕਈ ਇਸਲਾਮੀ ਰਾਸ਼ਟਰ ਖੁਦ ਅੱਤਵਾਦ ਦੇ ਕੈਂਸਰ ਨਾਲ ਪੀੜਤ ਹਨ ਅਤੇ ਵਿਚਾਰਧਾਰਾ ਨੂੰ ਹਥਿਆਰ ਦੇ ਰੂਪ ’ਚ ਵਰਤਣ ਦੀ ਨਿਰਾਥਕਤਾ ਨੂੰ ਸਮਝਦੇ ਹਨ।
ਸਿਆਸੀ ਪੱਧਰ ’ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਅਤਿਅੰਤ ਪਰਿਪਕ ਅਤੇ ਸੰਜਮ ਦਾ ਸਬੂਤ ਦਿੱਤਾ ਹੈ। ਸਨਸਨੀ ਫੈਲਾਉਣ ਦੀ ਜਲਦਬਾਜ਼ੀ ’ਚ ਸਿੱਟਾ ਕੱਢਣ ਨਾਲ ਉਨ੍ਹਾਂ ਦਾ ਇਨਕਾਰ ਆਸਵੰਦ ਕਰਨ ਵਾਲਾ ਹੈ। ਇਸ ਤੋਂ ਇਹ ਸੰਦੇਸ਼ ਜਾਂਦਾ ਹੈ ਕਿ ਭਾਰਤ ਨਾ ਤਾਂ ਪ੍ਰਤੀਕਿਰਿਆਤਮਕ ਹਮਲਾਵਰਪਨ ਲਈ ਉਕਸਾਇਆ ਜਾਵੇਗਾ ਅਤੇ ਨਾ ਹੀ ਆਤਮਸੰਤੁਸ਼ਟੀ ਦੀ ਸਥਿਤੀ ’ਚ ਆਵੇਗਾ।
ਲਾਲ ਕਿਲਾ ਕਾਂਡ ਨੂੰ ਭਾਵੇਂ ਜੋ ਵੀ ਕਿਹਾ ਜਾਵੇ, ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੱਤਵਾਦ ਦੇ ਵਿਰੁੱਧ ਜੰਗ ਅੰਤਹੀਣ ਅਤੇ ਬਹੁਪੱਖੀ ਹੈ। ਇਸ ਨੂੰ ਸਿਰਫ ਸੁਰੱਖਿਆ ਅਦਾਰੇ ਹੀ ਨਹੀਂ ਲੜ ਸਕਦੇ। ਇਸ ਦੇ ਲਈ ਤਕਨੀਕ, ਕੂਟਨੀਤੀ, ਜਨ ਜਾਗਰੂਕਤਾ ਅਤੇ ਸ਼ਹਿਰੀ ਤਿਆਰੀਆਂ ਲਗਾਤਾਰ ਹੋਣੀਆਂ ਜ਼ਰੂਰੀ ਹਨ।
ਦਿੱਲੀ ਦੀ ਤ੍ਰਾਸਦੀ ਕਸ਼ਮੀਰ ’ਚ ਕੱਟੜਪੰਥੀ ਨੈੱਟਵਰਕ ਤੋਂ ਉਪਜੀ ਹੈ, ਜਿਸ ਨੂੰ ਹੁਣ ਉਸੇ ਤਤਪਰਤਾ ਨਾਲ ਤਬਾਹ ਕੀਤਾ ਜਾਣਾ ਚਾਹੀਦਾ ਹੈ, ਜਿਸ ਤਤਪਰਤਾ ਨਾਲ ਕਦੇ ਕੱਟੜ ਅੱਤਵਾਦੀਆਂ ਨੂੰ ਤਬਾਹ ਕੀਤਾ ਜਾਂਦਾ ਸੀ।
-ਸੈਯਦ ਅਤਾ ਹਸਨੈਨ
ਭਾਰਤ ਦੀ ਜਨਜਾਤੀ ਵਿਰਾਸਤ ਅਤੇ ਬਹਾਦਰਾਂ ਦਾ ਉਤਸਵ
NEXT STORY