ਮੈਨੂੰ ਆਮਿਰ ਖਾਨ ਦੀ ਹੋਂਦ ਬਾਰੇ ਪਹਿਲੀ ਵਾਰ ਉਦੋਂ ਪਤਾ ਲੱਗਾ, ਜਦੋਂ ਮੈਂ ਇਕ ਸਕੂਲੀ ਵਿਦਿਆਰਥਣ ਸੀ, ਮੈਂ ਹਿੰਦੀ ਫਿਲਮ ਉਦਯੋਗ ਦੇ ਪ੍ਰਤੀ ਦਰਸ਼ਕਾਂ ਦੀ ਉਦਾਸੀਨਤਾ, ਵਿੱਤੀ ਘਾਟੇ ਅਤੇ ਸਿੱਟੇ ਵਜੋਂ ਚੌਕਸ ਵਿਤਰਕਾਂ ਦੇ ਨਾਲ ਸੰਘਰਸ਼ ਬਾਰੇ ਇਕ ਅਖਬਾਰ ਦਾ ਲੇਖ ਪੜ੍ਹਿਆ।ਕਹਾਣੀ ਦੇ ਨਾਲ ਦਿੱਤੇ ਗਏ ਫੋਟੋਗ੍ਰਾਫ ’ਚੋਂ ਇਕ ’ਚ ਇਕ ਪਿਆਰੇ ਚਿਹਰੇ ਵਾਲੇ ਅਦਾਕਾਰ ਨੂੰ ਪੀਲੇ ਰੰਗ ਦੀ ਕਮੀਜ਼ ਪਾਈ ਮੋਟਰਸਾਈਕਲ ’ਤੇ ਬੈਠੇ ਦਿਖਾਇਆ ਗਿਆ ਸੀ। ‘ਕਿਆਮਤ ਸੇ ਕਿਆਮਤ ਤਕ’ (ਕਿਊ.ਐੱਸ.ਕਿਊ.ਟੀ.) ਵਿਚ ਨਵੇਂ ਆਏ ਆਮਿਰ ਖਾਨ ਕੁਝ ਮਹੀਨੇ ਜਾਂ ਸ਼ਾਇਦ ਦੋ ਸਾਲ ਬਾਅਦ 1988 ਦੀਆਂ ਗਰਮੀਆਂ ’ਚ ਦਸਵੀਂ ਦੀ ਬੋਰਡ ਪ੍ਰੀਖਿਆ ਦੇ ਖਤਮ ਹੋਣ ਦਾ ਜਸ਼ਨ ਮਨਾਉਣ ਲਈ ਪਿਕਨਿਕ ’ਤੇ ਸਨ।
ਮੈਨੂੰ ਅਹਿਸਾਸ ਹੋਇਆ ਕਿ ਮੇਰੇ ਸਹਿਪਾਠੀਆਂ ਨੇ ਵੀ ਆਮਿਰ ਦੀ ਖੋਜ ਕੀਤੀ ਹੈ। ਜਦੋਂ ਦਿੱਲੀ ਦੀ ਧੁੱਪ ਦੁਪਹਿਰ ਵੇਲੇ ਸਾਡੇ ’ਤੇ ਪੈ ਰਹੀ ਸੀ, ਜੋ ਅਸਲ ’ਚ ਬਾਹਰ ਨਿਕਲਣ ਲਈ ਬਹੁਤ ਗਰਮ ਸੀ, ਤਾਂ ਅਸੀਂ ਇਸ ਬੱਚੇ ਬਾਰੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸੀ, ਜੋ ਸਾਨੂੰ ‘ਬਹੁਤ ਪਿਆਰਾ’ ਲੱਗਾ।
ਆਮਿਰ ਦੇ ਚਚੇਰੇ ਭਰਾ ਮਨਸੂਰ ਖਾਨ ਵਲੋਂ ਨਿਰਦੇਸ਼ਿਤ ਅਤੇ ਮਨਸੂਰ ਦੇ ਮਹਾਨ ਪਿਤਾ ਨਾਸਿਰ ਹੁਸੈਨ ਵਲੋਂ ਨਿਰਮਿਤ ਅਤੇ ਲਿਖਿਤ ‘ਕਿਊ.ਐੱਸ.ਕਿਊ.ਟੀ.’ ਅਪ੍ਰੈਲ 1988 ’ਚ ਰਿਲੀਜ਼ ਹੋਈ, ਜਿਸ ਨੇ ਮੁੱਖ ਭੂਮਿਕਾਵਾਂ ਨਿਭਾ ਰਹੇ ਆਮਿਰ ਅਤੇ ਜੂਹੀ ਚਾਵਲਾ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।
ਇਸ ਫਿਲਮ ਨੇ ਹਿੰਦੀ ਫਿਲਮ ਉਦਯੋਗ ਨੂੰ ਇਕ ਦਹਾਕੇ ਦੇ ਰੌਲੇ-ਰੱਪੇ ਭਰੇ ਕਥਾਨਕ ਅਤੇ ਖੂਨੀ ਦ੍ਰਿਸ਼ਾਂ ਤੋਂ ਦੂਰ ਲਿਜਾ ਕੇ ਰੋਮਾਂਸ ਦੇ ਇਕ ਨਵੇਂ ਯੁੱਗ ਵੱਲ ਤੋਰਿਆ।
ਨਵੇਂ ਅਭਿਨੇਤਾ ਆਮਿਰ ਖਾਨ 60 ਸਾਲ ਦੇ ਹੋ ਗਏ ਹਨ ਅਤੇ ਮੈਂ ਪਿਛਲੇ ਹਫਤੇ ਮੁੰਬਈ ’ਚ ਰੈੱਡ ਲਾਰੀ ਫਿਲਮ ਫੈਸਟੀਵਲ ’ਚ ‘ਕਿਊ. ਐੱਸ. ਕਿਊ. ਟੀ.’ ਨੂੰ ਫਿਰ ਤੋਂ ਦੇਖ ਕੇ ਇਸ ਮੌਕੇ ਨੂੰ ਯਾਦਗਾਰ ਬਣਾਇਆ। ਫੈਸਟੀਵਲ ਦੇ ਪ੍ਰਬੰਧਕਾਂ ਨੇ ਆਮਿਰ ਅਤੇ ਮਨਸੂਰ ਨੂੰ ਇਸ ਵਿਸ਼ੇਸ਼ ਸਕ੍ਰੀਨਿੰਗ ਅਤੇ ਦਰਸ਼ਕਾਂ ਦੇ ਨਾਲ ਗੱਲਬਾਤ ਦੇ ਲਈ ਬੁਲਾਇਆ।
ਜੀਵਨ ਦੇ ਕਈ ਮਹੱਤਵਪੂਰਨ ਮੀਲ ਦੇ ਪੱਥਰ ਮੇਰੇ ਦਿਮਾਗ ’ਚ ਉਨ੍ਹਾਂ ਫਿਲਮਾਂ ਨਾਲ ਜੁੜੇ ਹਨ ਜੋ ਮੈਂ ਉਸੇ ਸਮੇਂ ਦੇਖੀਆਂ ਸਨ, ਜੋ ਮੈਮਰੀ ਕਾਰਡ ਦੇ ਰੂਪ ’ਚ ਕੰਮ ਕਰਦੀਆਂ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮੇਰੇ ਦਿਮਾਗ ’ਚ ਤਰੀਕਾਂ ਅਤੇ ਤਸਵੀਰਾਂ ਅੰਕਿਤ ਕਰਦੀਆਂ ਹਨ। ਇਸ ਲਈ ਮੈਂ ਸਕ੍ਰੀਨਿੰਗ ਤੋਂ ਪਹਿਲਾਂ ਘਬਰਾਈ ਹੋਈ ਸੀ ਕਿਉਂਕਿ ਮੈਂ ਕਿਊ. ਐੱਸ. ਕਿਊ. ਟੀ ਨੂੰ ਫਿਰ ਤੋਂ ਦੇਖ ਰਹੀ ਸੀ।
‘ਕਿਊ. ਐੱਸ. ਕਿਊ. ਟੀ.’ ਨੇ ਹਿੰਦੀ ਫਿਲਮ ਉਦਯੋਗ ਨੂੰ ਇਕ ਦਹਾਕੇ ਦੇ ਰੌਲੇ-ਰੱਪੇ ਭਰੇ ਕਿੱਸੇ-ਕਹਾਣੀਆਂ ਤੋਂ ਦੂਰ ਰੋਮਾਂਸ ਦੇ ਯੁੱਗ ’ਚ ਪਹੁੰਚਾ ਦਿੱਤਾ। ਕੀ ਮੈਂ ਹੁਣ ਵੀ ਇਸ ਨੂੰ ਪਸੰਦ ਕਰਾਂਗੀ, ਕੀ ਇਸ ਦੀ ਸਿਆਸਤ ਅਤੇ ਸ਼ਿਲਪ ਦੇ ਮਾਮਲੇ ’ਚ ਇਹ ਕਾਫੀ ਪੁਰਾਣੀ ਹੋ ਚੁੱਕੀ ਹੈ, ਜੇਕਰ ਨਹੀਂ ਤਾਂ ਕੀ ਨਿਰਾਸ਼ਾ ਉਸ ਸਕੂਲ ਦੀਆਂ ਸੁਖਦਾਈ ਯਾਦਾਂ ਨੂੰ ਧੁੰਦਲਾ ਕਰ ਦੇਵੇਗੀ, ਜਿਸ ਨੂੰ ਮੈਂ ਇਸ ਦੇ ਨਾਲ ਜੋੜਦੀ ਹਾਂ?
ਜੋ ਲੋਕ ਇਸ ਫਿਲਮ ਤੋਂ ਵਾਕਿਫ ਨਹੀਂ ਹਨ, ਉਨ੍ਹਾਂ ਲਈ ਦੱਸ ਦੇਈਏ ਕਿ ‘ਕਿਊ. ਐੱਸ. ਕਿਊ. ਟੀ.’ ਰੋਮੀਓ ਅਤੇ ਜੂਲੀਅਟ ਸ਼ੈਲੀ ਦਾ ਡਰਾਮਾ ਹੈ, ਜਿਸ ’ਚ ਉਨ੍ਹਾਂ ਪਰਿਵਾਰਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੀ ਦੁਸ਼ਮਣੀ ਰਾਜ (ਆਮਿਰ) ਅਤੇ ਰਸ਼ਿਮ (ਜੂਹੀ) ਦਰਮਿਆਨ ਉਦੋਂ ਹੁੰਦੀ ਹੈ, ਜਦੋਂ ਉਹ ਪਿਆਰ ’ਚ ਪੈ ਜਾਂਦੇ ਹਨ। ਨਾਸਿਰ ਹੁਸੈਨ ਦੀ ਉਮਰ ਲਗਭਗ 60 ਸਾਲ ਸੀ, ਜਦੋਂ ਉਨ੍ਹਾਂ ਨੇ ਸਾਨੂੰ ‘ਕਿਊ. ਐੱਸ. ਕਿਊ. ਟੀ.’ ਦਿੱਤੀ ਜੋ ਨੌਜਵਾਨ ਬਗਾਵਤ ਨੂੰ ਸ਼ਰਧਾਂਜਲੀ ਸੀ। 7 ਸਾਲ ਬਾਅਦ 20 ਸਾਲਾ ਆਦਿੱਤਿਆ ਚੋਪੜਾ ਨੇ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਲਿਖੀ ਅਤੇ ਨਿਰਦੇਸ਼ਿਤ ਕੀਤੀ, ਜਿਸ ’ਚ ਨੌਜਵਾਨ ਨਾਇਕ ਉਸ ਮਹਿਲਾ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ ਜਿਸ ਨਾਲ ਉਹ ਆਪਣੇ ਪਿਤਾ ਦੇ ਆਸ਼ੀਰਵਾਦ ਦੇ ਬਿਨਾਂ ਪਿਆਰ ਕਰਦੀ ਹੈ।
ਕਿਊ. ਐੱਸ. ਕਿਊ. ਟੀ. ’ਚ ਰਾਜ ਉਨ੍ਹਾਂ ਦੀ ਬਗਾਵਤ ਦੀ ਯੋਜਨਾ ਬਣਾਉਣ ’ਚ ਮੋਹਰੀ ਭੂਮਿਕਾ ਨਿਭਾਉਂਦਾ ਹੈ ਪਰ ਉਹ ਕਦੇ ਵੀ ਰਸ਼ਿਮ ਦੀ ਇੱਛਾ ਨੂੰ ਰੱਦ ਨਹੀਂ ਕਰਦਾ। ਉਹ ਆਪਣੇ ਪਿਤਾ ਦੇ ਸਾਹਮਣੇ ਡਰਪੋਕ ਹੈ ਪਰ ਫਿਲਮ ਨਿਰਮਾਤਾ ਵਲੋਂ ਉਸ ਦੀ ਡਰਪੋਕਤਾ ਦਾ ਗੁਣਗਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਅਖੀਰ ਬੁੱਢੇ ਵਿਅਕਤੀ ਦੇ ਵਿਆਹ ਦੇ ਵਿਚਾਰਾਂ ’ਤੇ ਇਤਰਾਜ਼ ਕਰਦੇ ਹੋਏ ਦਿਖਾਇਆ ਗਿਆ ਹੈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ‘ਕਿਊ. ਐੱਸ. ਕਿਊ. ਟੀ. ਵਿਚ ਰਸ਼ਿਮ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਵਿਚ ਸਿਮਰਨ ਤੋਂ ਵੱਧ ਯਥਾਰਥਵਾਦੀ ਹੈ। ਮੁੱਦਾ ਫਿਲਮ ਨਿਰਮਾਤਾਵਾਂ ਦੇ ਰੁਖ ’ਚ ਫਰਕ ਹੈ। ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਨੇ ਪਿੱਤਰਸੱਤਾ ਰੂੜੀਵਾਦ ਦੀ ਹਮਾਇਤ ਕੀਤੀ ਅਤੇ ਉਸ ਨੂੰ ਰੋਮਾਂਟਿਕ ਬਣਾਇਆ। ‘ਕਿਊ. ਐੱਸ. ਕਿਊ. ਟੀ.’ ਨੇ ਇਸ ਨੂੰ ਉਜਾਗਰ ਕੀਤਾ ਅਤੇ ਚੁਣੌਤੀ ਦਿੱਤੀ।
‘ਕਿਊ. ਐੱਸ. ਕਿਊ. ਟੀ.’ ਵਿਚ ਜਾਤੀ ਦਾ ਚਿਤਰਨ ਇਕ ਵੱਖਰਾ ਮਾਮਲਾ ਹੈ। ਫਿਲਮ ’ਚ ਬਜ਼ੁਰਗਾਂ ਦੀ ਜ਼ੁਬਾਨ ’ਤੇ ਰਾਜਪੂਤ ਗੌਰਵ ਦੀ ਗੱਲ ਦੇਖਣਾ ਇਕ ਗੱਲ ਹੈ, ਜਿਨ੍ਹਾਂ ਨੂੰ ਵੈਸੇ ਵੀ ਪਿਛਾਖੜੀ ਵਜੋਂ ਦਰਸਾਇਆ ਗਿਆ ਹੈ। ਪਰ ਇਹ ਬਿਲਕੁਲ ਵੱਖਰੀ ਗੱਲ ਹੈ ਕਿ ਇਸ ਨੂੰ ਇਕ ਅਜਿਹੀ ਗੱਲਬਾਤ ਰਾਹੀਂ ਆਮ ਬਣਾਇਆ ਜਾਵੇ ਜਿਸ ’ਚ ਨੌਜਵਾਨ ਜੋੜੇ ਆਪਣੀ ਉੱਚ ਜਾਤੀ ਦੀ ਪਛਾਣ ਨੂੰ ਸਨਮਾਨ ਦੇ ਬੈਜ ਵਜੋਂ ਪਹਿਨਦੇ ਹਨ।
ਨਾਸਿਰ ਸਾਹਿਬ ਦਾ ਦਿਹਾਂਤ ਦੋ ਦਹਾਕੇ ਪਹਿਲਾਂ ਹੋ ਗਿਆ ਸੀ। ਆਰ. ਐੱਲ. ਐੱਫ. ਐੱਫ. ’ਚ ਸ਼ੋਅ ਤੋਂ ਬਾਅਦ ਜਦੋਂ ਮੈਂ ਦੋਵਾਂ ਖਾਨਾਂ ਨੂੰ ਕਿਊ. ਐੱਸ. ਕਿਊ. ਟੀ. ’ਤੇ ਉਨ੍ਹਾਂ ਦੇ ਨਾਲ ਆਪਣੀਆਂ ਊਰਜਾ ਭਰੀਆਂ ਚਰਚਾਵਾਂ ਨੂੰ ਯਾਦ ਕਰਦੇ ਹੋਏ ਸੁਣਿਆ, ਮੈਨੂੰ ਇਹ ਗੱਲ ਸਮਝ ਆਈ ਕਿ ਉਹ ਦ੍ਰਿੜ੍ਹ ਇੱਛਾ ਸ਼ਕਤੀ ਵਾਲੇ ਵਿਅਕਤੀ ਸਨ ਜਿਨ੍ਹਾਂ ਨੂੰ ਖੁਸ਼ ਕਰਨਾ ਮੁਸ਼ਕਲ ਸੀ ਪਰ ਉਹ ਸੁਣਦੇ ਵੀ ਸਨ।
ਇਹ ਮੰਨਣਾ ਸੁਕੂਨ ਦੇਣ ਵਾਲਾ ਹੈ ਕਿ ਇਕ ਅਜਿਹਾ ਆਈਕਨ ਜਿਸਨੇ ਆਪਣੇ ਬੁਢਾਪੇ ’ਚ ਇਸ ਫਿਲਮ ’ਚ ਪਿੱਤਰਸੱਤਾ ਨੂੰ ਚੁਣੌਤੀ ਦੇ ਕੇ ਉਮਰਵਾਦੀ ਰੂੜੀਆਂ ਨੂੰ ਖਤਮ ਕੀਤਾ, ਉਹ ਇਸ ਬਾਰੇ ਬਹਿਸ ਦਾ ਸਵਾਗਤ ਕਰੇਗਾ। ਪਾਪਾ ਨੇ ਕਿਹਾ ਸੀ ‘ਬੜਾ ਨਾਮ ਕਰੇਗਾ।’
ਅੰਨਾ ਐੱਮ.ਐੱਮ. ਵੇਟੀਕੈਡ
ਨਿਤੀਸ਼ ਕੁਮਾਰ ਦੇ ਉੱਤਰਾਧਿਕਾਰੀ ਦੀ ਖੋਜ ਸੌਖੀ ਨਹੀਂ ਹੈ
NEXT STORY