Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 15, 2026

    10:32:32 PM

  • jalandhar police station becomes battlefield

    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਥਾਣਾ, ਪੁਲਸ ਦੀ...

  • iran warns of   9 11 style   false flag plot by   epstein network

    Epstein ਮੈਂਬਰ ਰਚ ਰਹੇ 9/11 ਹਮਲੇ ਜਿਹੀ ਸਾਜ਼ਿਸ਼!...

  • bouncer shoots himself with a licensed revolver

    ਵੱਡੀ ਖ਼ਬਰ: ਬਾਊਂਸਰ ਨੇ ਲਾਇਸੈਂਸੀ ਰਿਵਾਲਵਰ ਨਾਲ...

  • drug mafia working under the nose of the police  sukhpal khaira

    ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਨੂੰ ਦੱਖਣ ’ਚ ਜਿੱਤ ਹਾਸਲ ਕਰਨ ਦੇ ਲਈ ਰਣਨੀਤੀ ਬਦਲਣ ਦੀ ਲੋੜ

BLOG News Punjabi(ਬਲਾਗ)

ਭਾਜਪਾ ਨੂੰ ਦੱਖਣ ’ਚ ਜਿੱਤ ਹਾਸਲ ਕਰਨ ਦੇ ਲਈ ਰਣਨੀਤੀ ਬਦਲਣ ਦੀ ਲੋੜ

  • Edited By Rakesh,
  • Updated: 09 Jan, 2024 01:03 PM
Blog
bjp needs to change strategy to win in south
  • Share
    • Facebook
    • Tumblr
    • Linkedin
    • Twitter
  • Comment

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰੀ ਪ੍ਰਸਿੱਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦੱਖਣੀ ਸੂਬਿਆਂ ’ਚ ਚੋਣਾਂ ਦੀ ਸਫਲਤਾ ਹਾਸਲ ਕਰਨ ’ਚ ਮਦਦ ਕਰ ਸਕਦੀ ਹੈ? ਪਾਰਟੀ ਚੁਣੌਤੀਪੂਰਨ ਦੱਖਣੀ ਖੇਤਰ ਵਿਚ ਵੱਧ ਵੋਟਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਮਿਲਨਾਡੂ, ਕੇਰਲ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ’ਚ ਇਸ ਦੀ ਹਾਜ਼ਰੀ ਸੀਮਤ ਹੈ। ਕਿਉਂਕਿ ਉੱਤਰੀ ਸੂਬਿਆਂ ’ਚ ਇਹ ਪਹਿਲਾਂ ਹੀ ਸਿਖਰ ’ਤੇ ਹੈ, ਇਸ ਲਈ ਭਾਜਪਾ ਨੂੰ ਦੱਖਣ ਵਿਚ ਵੱਧ ਸੀਟਾਂ ਸੁਰੱਖਿਅਤ ਕਰਨ ਦੀ ਲੋੜ ਹੈ।

ਪਿਛਲੇ ਹਫਤੇ, ਮੋਦੀ ਨੇ ਦੱਖਣੀ ਸੂਬਿਆਂ ਤਾਮਿਲਨਾਡੂ, ਕੇਰਲ ਅਤੇ ਲਕਸ਼ਦੀਪ ’ਚ 2024 ਦੀਆਂ ਚੋਣਾਂ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਕਰੋੜਾਂ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।

ਭਾਜਪਾ ਨੇ ਅਥਾਹ ਧਨ ਤੱਕ ਪਹੁੰਚ ਬਣਾਈ ਹੈ ਅਤੇ ਉਸ ਦੇ ਕੋਲ ਜ਼ਮੀਨੀ ਪੱਧਰ ’ਤੇ ਸੰਗਠਿਤ ਪਾਰਟੀ ਵਰਕਰ ਹਨ। ਪਾਰਟੀ ਦੇ ਮਕਸਦ ਨੂੰ ਹਾਸਲ ਕਰਨ ਲਈ 40 ਕੇਂਦਰੀ ਮੰਤਰੀਆਂ ਨੂੰ ਦੱਖਣ ’ਚ ਮੈਦਾਨ ’ਚ ਉਤਾਰਿਆ ਗਿਆ ਸੀ।

ਤੇਲੰਗਾਨਾ ’ਚ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) 2014 ’ਚ ਆਪਣੀ ਸਥਾਪਨਾ ਦੇ ਬਾਅਦ ਤੋਂ ਮੌਜੂਦ ਸੀ ਪਰ ਹਾਲ ਹੀ ’ਚ ਉਸ ਨੇ ਸੂਬਾ ਗੁਆ ਦਿੱਤਾ ਹੈ। ਕੇਰਲ ਵਿਚ ਕਾਂਗਰਸ ਜਾਂ ਖੱਬੇ-ਪੱਖੀ ਅਗਵਾਈ ਵਾਲੇ ਮੋਰਚੇ ਦਾ ਸ਼ਾਸਨ ਹੈ ਜਦਕਿ ਤਾਮਿਲਨਾਡੂ ਵਿਚ ਦ੍ਰਮੁਕ (ਡੀ.ਐੱਮ.ਕੇ.) ਅਤੇ ਅੰਨਾ ਦ੍ਰਮੁਕ (ਏ.ਆਈ.ਏ.ਡੀ.ਐੱਮ.ਕੇ.) ਦਾ ਸ਼ਾਸਨ ਹੈ। ਕਰਨਾਟਕ ਵਿਚ ਜਨਤਾ ਦਲ (ਸੈਕੂਲਰ), ਕਾਂਗਰਸ ਅਤੇ ਭਾਜਪਾ ਸਾਰਿਆਂ ਦੀ ਸੱਤਾ ’ਚ ਬਦਲਾਅ ਆਇਆ ਹੈ।

ਖੇਤਰ ’ਚ ਵੋਟਰਾਂ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ, ਇਨ੍ਹਾਂ ਵਿਚ ਜਾਤੀ, ਪੈਸਾ, ਸੱਤਾ, ਵਿਚਾਰਧਾਰਾ, ਸਿਨੇਮਾ ਅਤੇ ਸ਼ਰਾਬ ਸ਼ਾਮਲ ਹਨ। ਤਾਮਿਲਨਾਡੂ ’ਚ ਅੰਨਾਦੁਰਈ, ਐੱਮ. ਕਰੁਣਾਨਿਧੀ, ਐੱਮ.ਜੀ.ਆਰ. ਅਤੇ ਜੈਲਲਿਤਾ ਵਰਗੀਆਂ ਸਿਆਸੀ ਹਸਤੀਆਂ ਨੇ ਵੋਟਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਅਤੀਤ ਵਿਚ, ਐੱਨ.ਟੀ. ਰਾਮਾਰਾਓ ਨੇ ਸੰਯੁਕਤ ਆਂਧਰਾ ਪ੍ਰਦੇਸ਼ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਹਾਲਾਂਕਿ ਭਾਜਪਾ ਦੱਖਣੀ ਸੂਬਿਆਂ ’ਚ ਫਿਲਹਾਲ ਪ੍ਰਮੁੱਖ ਨੇਤਾਵਾਂ ਦੀ ਕਮੀ ਝਲ ਰਹੀ ਹੈ। ਐੱਮ. ਕਰੁਣਾਨਿਧੀ ਅਤੇ ਜੈਲਲਿਤਾ ਵਰਗੇ ਪ੍ਰਭਾਵਸ਼ਾਲੀ ਨੇਤਾਵਾਂ ਦੇ ਦਿਹਾਂਤ ਤੋਂ ਬਾਅਦ ਭਾਜਪਾ ਸਿਆਸੀ ਖੱਪੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਨੇ 2019 ਦੀਆਂ ਚੋਣਾਂ ਵਿਚ 130 ਖੇਤਰੀ ਸੀਟਾਂ ਵਿਚੋਂ 29 ਸੀਟਾਂ ਜਿੱਤੀਆਂ, ਜਿਨ੍ਹਾਂ ’ਚ ਕਰਨਾਟਕ ਵਿਚ 25 ਅਤੇ ਤੇਲੰਗਾਨਾ ’ਚ 4 ਸ਼ਾਮਲ ਹਨ। ਹਾਲਾਂਕਿ ਪਾਰਟੀ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਤੋਂ ਸੂਬਾ ਹਾਰ ਗਈ।

ਅੰਨਾਦ੍ਰਮੁਕ (ਏ.ਆਈ.ਏ.ਡੀ.ਐੱਮ.ਕੇ.) ਭਾਜਪਾ ਦੀ ਇਕ ਮਹੱਤਵਪੂਰਨ ਸਹਿਯੋਗੀ ਸੀ। ਹਾਲਾਂਕਿ, ਉਨ੍ਹਾਂ ਨੇ 3 ਮਹੀਨੇ ਪਹਿਲਾਂ ਆਪਣਾ ਗੱਠਜੋੜ ਖਤਮ ਕਰ ਦਿੱਤਾ ਸੀ ਅਤੇ ਉਦੋਂ ਤੋਂ ਕਿਸੇ ਵੀ ਪਾਰਟੀ ਨੇ ਸੁਲ੍ਹਾ ਦੀ ਕੋਸ਼ਿਸ਼ ਨਹੀਂ ਕੀਤੀ ਹੈ।

ਭਾਰਤ ਦੇ ਦੱਖਣੀ ਸੂਬੇ ਆਪਣੇ ਅਨੋਖੇ ਸੱਭਿਆਚਾਰਾਂ ਲਈ ਜਾਣੇ ਜਾਂਦੇ ਹਨ। ਇਕ ਧਿਆਨ ਦੇਣ ਯੋਗ ਅੰਤਰ ਉੱਤਰ ਅਤੇ ਦੱਖਣ ਦੇ ਦਰਮਿਆਨ ਭਾਸ਼ਾਈ ਵੰਡ ਹੈ। ਜਿੱਥੇ ਉੱਤਰ ’ਚ ਹਿੰਦੀ ਪਸੰਦੀਦਾ ਭਾਸ਼ਾ ਹੈ, ਉੱਥੇ ਹੀ ਦੱਖਣ ’ਚ ਮੁੱਖ ਤੌਰ ’ਤੇ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਮਿਲਨਾਡੂ ’ਚ ਦ੍ਰਵਿੜ ਪਾਰਟੀਆਂ ਹਿੰਦੀ ਦੀ ਵਰਤੋਂ ਦਾ ਵਿਰੋਧ ਕਰਦੀਆਂ ਹਨ ਅਤੇ ਨਾਸਤਿਕ ਵਿਚਾਰਧਾਰਾ ਦੀ ਪਾਲਣਾ ਕਰਦੀਆਂ ਹਨ।

ਦੂਜੇ ਪਾਸੇ, ਕੇਰਲ ’ਚ ਇਕ ਮਜ਼ਬੂਤ ਕਮਿਊਨਿਸਟ ਹਾਜ਼ਰੀ ਹੈ ਅਤੇ ਖੱਬੇ-ਪੱਖੀ ਮੋਰਚਾ ਅਤੇ ਕਾਂਗਰਸ ਦੀ ਲੀਡਰਸ਼ਿਪ ਵਾਲੇ ਗੱਠਜੋੜ ਦੇ ਦਰਮਿਆਨ ਬਦਲ ਹਨ। ਚੋਣ ਹਲਕਾ ਪਰਿਸੀਮਨ ਦੇ ਲਈ ਅਬਾਦੀ ਨੂੰ ਇਕ ਉਪਾਅ ਦੇ ਰੂਪ ’ਚ ਵਰਤਣ ਦੀ ਪ੍ਰਣਾਲੀ ਦੇ ਕਾਰਨ ਦੱਖਣ ਨੇ ਖੁਦ ਨੂੰ ਹੀਣ ਮਹਿਸੂਸ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਦੱਖਣੀ ਸੂਬਿਆਂ ਵੱਲੋਂ ਲਾਗੂ ਕੀਤੇ ਗਏ ਅਬਾਦੀ ਕੰਟਰੋਲ ਉਪਾਵਾਂ ਦੇ ਨਤੀਜੇ ਵਜੋਂ ਉੱਤਰ ਦੀ ਤੁਲਨਾ ’ਚ ਉੱਥੇ ਅਬਾਦੀ ਘਟੀ ਹੈ, ਜਿਸ ਨਾਲ ਅਨਿਸ਼ਚਿਤਤਾ ਦੀ ਭਾਵਨਾ ਪੈਦਾ ਹੋਈ ਹੈ। ਨਤੀਜੇ ਵਜੋਂ ਉੱਤਰ, ਜਿਸ ਨੇ ਅਜੇ ਤੱਕ ਕੋਈ ਅਬਾਦੀ ਕੰਟਰੋਲ ਉਪਾਅ ਲਾਗੂ ਨਹੀਂ ਕੀਤਾ ਹੈ, ਨੂੰ ਦੱਖਣ ਦੀ ਤੁਲਨਾ ’ਚ ਵੱਧ ਸੰਸਦੀ ਚੋਣ ਹਲਕੇ ਅਲਾਟ ਕੀਤੇ ਜਾਣਗੇ।

ਪਰਿਸੀਮਨ ਮੁੱਦੇ ਦੇ ਹੱਲ ਦਾ ਇਕ ਸੰਭਾਵਿਤ ਹੱਲ ਰਾਜ ਸਭਾ ਦੇ ਢਾਂਚੇ ਨੂੰ ਬਦਲਣ ’ਤੇ ਵਿਚਾਰ ਕਰਨਾ ਹੈ। ਇਹ ਸਾਰੇ ਸੂਬਿਆਂ ਦੀ ਇਕਸਾਰ ਪ੍ਰਤੀਨਿਧਤਾ ਦੀ ਗਾਰੰਟੀ ਦੇਣ ਦੇ ਅਮਰੀਕੀ ਸੀਨੇਟ ਦੇ ਨਜ਼ਰੀਏ ਤੋਂ ਪ੍ਰੇਰਿਤ ਹੋ ਸਕਦਾ ਹੈ। ਹਾਲਾਂਕਿ, ਇਸ ਮਤੇ ਨੂੰ ਅਮਰੀਕਾ ’ਚ ਵੱਡੇ ਸੂਬਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਇਸ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਜਪਾ ਦੱਖਣ ਭਾਰਤ ਦੇ ਸੱਭਿਆਚਾਰ ਨਾਲ ਮੇਲ ਨਹੀਂ ਖਾਂਦੀ। ਭਾਜਪਾ ਨੂੰ ਦੱਖਣੀ ਸੂਬਿਆਂ ਦੇ ਨਾਲ ਅਜੇ ਵੀ ਆਪਸੀ ਸਮਝ ਬਣਾਉਣੀ ਹੋਵੇਗੀ। ਵਿਰੋਧੀ ਗੱਠਜੋੜ I.N.D.I.A., ਵਧੇਰੇ ਦੱਖਣੀ ਸੂਬਿਆਂ ਨੂੰ ਕੰਟਰੋਲ ਕਰਦਾ ਹੈ। ਉਹ 2024 ’ਚ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਪ੍ਰਤੀਬੱਧ ਹਨ।

ਭਾਜਪਾ ਹਿੰਦੂਤਵ, ਅਯੁੱਧਿਆ ਰਾਮ ਮੰਦਰ ਦੇ ਨਿਰਮਾਣ ਅਤੇ ਮੁਸਲਿਮ ਵਿਰੋਧੀ ਰੁਖ ’ਤੇ ਜ਼ੋਰ ਦੇ ਰਹੀ ਹੈ। ਹਾਲਾਂਕਿ, ਇਹ ਵਿਚਾਰ ਭਾਰਤ ਦੇ ਦੱਖਣੀ ਇਲਾਕਿਆਂ ’ਚ ਵੋਟਰਾਂ ਦੇ ਦਰਮਿਆਨ ਘੱਟ ਮਸ਼ਹੂਰ ਹੋ ਸਕਦੇ ਹਨ। ਵਿਰੋਧੀ ਪਾਰਟੀਆਂ ਜਿਵੇਂ ਕਿ ਦ੍ਰਮੁਕ, ਅੰਨਾਦ੍ਰਮੁਕ, ਤੇਦੇਪਾ ਅਤੇ ਬੀ.ਆਰ.ਐੱਸ. ਆਪਣੇ-ਆਪਣੇ ਸੂਬਿਆਂ ’ਚ ਪ੍ਰਮੱੁਖ ਸਥਾਨ ਰੱਖਦੀਆਂ ਹਨ।

ਦੱਖਣ ਭਾਰਤ ਵਿਚ ਧਰਮ ਕੋਈ ਵੱਡਾ ਸਿਆਸੀ ਮੁੱਦਾ ਨਹੀਂ ਹੈ, ਈਸਾਈ ਧਰਮ ਬਦਲਣ ਜਾਂ ਇਸਲਾਮ ਦੇ ਪ੍ਰਤੀ ਦੁਸ਼ਮਣੀ ’ਤੇ ਭਾਜਪਾ ਦੇ ਵਿਚਾਰਾਂ ਨੂੰ ਅਜੇ ਤੱਕ ਇਸ ਖੇਤਰ ’ਚ ਕੋਈ ਖਿੱਚ ਨਹੀਂ ਮਿਲੀ ਹੈ। ਦੱਖਣੀ ਸੂਬਿਆਂ ’ਚ ਕੋਈ ਫਿਰਕੂ ਝੜਪ ਨਹੀਂ ਹੋਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਘੱਟ ਗਿਣਤੀਆਂ ਨੇ ਖੁਦ ਨੂੰ ਸਥਾਨਕ ਅਬਾਦੀ ਦੇ ਨਾਲ ਢਾਲ ਲਿਆ ਹੈ।

ਭਾਜਪਾ ਨੂੰ ਦੱਖਣ ਭਾਰਤ ’ਚ ਜਿੱਤ ਹਾਸਲ ਕਰਨ ਲਈ ਸਥਾਨਕ ਮਾਪਦੰਡਾਂ ਅਤੇ ਸਿਆਸੀ ਰਣਨੀਤੀਆਂ ਨੂੰ ਅਪਣਾਉਣ ਦੀ ਲੋੜ ਹੈ। ਉਸ ਨੂੰ ਗੱਠਜੋੜ ਬਣਾਉਣਾ ਹੋਵੇਗਾ ਅਤੇ ਪਹਿਲੇ ਸਹਿਯੋਗੀਆਂ ਦਾ ਸਮਰਥਨ ਦੁਬਾਰਾ ਹਾਸਲ ਕਰਨਾ ਹੋਵੇਗਾ।

ਕਲਿਆਣੀ ਸ਼ੰਕਰ

  • BJP
  • PM Modi
  • Tamil Nadu
  • Kerala
  • Telangana
  • DMK

ਨਿਆਂ ਦਾ ਰਾਹ ਦੇਖਦੀਆਂ ਅੱਖਾਂ

NEXT STORY

Stories You May Like

  • sanju needed a break to relieve pressure after new zealand series  gambhir
    ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਸੰਜੂ ਨੂੰ ਦਬਾਅ ਦੂਰ ਕਰਨ ਲਈ ਬ੍ਰੇਕ ਦੀ ਲੋੜ ਸੀ : ਗੰਭੀਰ
  • prayers offered by hanuman devotees in amritsar for india  s victory
    ਭਾਰਤ ਦੀ ਜਿੱਤ ਲਈ ਅੰਮ੍ਰਿਤਸਰ ‘ਚ ਹਨੁਮਾਨ ਭਗਤਾਂ ਵੱਲੋਂ ਕੀਤੀ ਗਈ ਅਰਦਾਸ
  • central government preparing to abolish physical noc
    ਵਾਹਨ ਮਾਲਕਾਂ ਲਈ ਵੱਡੀ ਰਾਹਤ! ਦੂਜੇ ਸੂਬੇ 'ਚ ਗੱਡੀ ਟ੍ਰਾਂਸਫਰ ਕਰਨ ਲਈ ਫਿਜ਼ੀਕਲ NOC ਦੀ ਲੋੜ ਹੋਵੇਗੀ ਖਤਮ
  • srinidhi deccan secure 1 0 win over gokulam kerala
    ਸ਼੍ਰੀਨਿਧੀ ਡੇਕਨ ਨੇ ਗੋਕੁਲਮ ਕੇਰਲ 'ਤੇ 1-0 ਦੀ ਜਿੱਤ ਹਾਸਲ ਕੀਤੀ
  • tilotma scores hat trick of wins in 50m 3p rifle at national trials
    ਤਿਲੋਤਮਾ ਨੇ ਰਾਸ਼ਟਰੀ ਟਰਾਇਲਾਂ ਦੇ 50 ਮੀਟਰ ਥ੍ਰੀ ਪੀ ਰਾਈਫਲ ’ਚ ਲਾਈ ਜਿੱਤ ਦੀ ਹੈਟ੍ਰਿਕ
  • use of induction in indian kitchen
    ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
  • bjp government needed to bring about reforms naib saini
    ਪੰਜਾਬ ਦੇ ਹਾਲਾਤ ਚਿੰਤਾਜਨਕ, ਸੁਧਾਰ ਲਿਆਉਣ ਲਈ ਭਾਜਪਾ ਸਰਕਾਰ ਜ਼ਰੂਰੀ: ਨਾਇਬ ਸੈਣੀ
  • harsimrat kaur badal congratulates simrandeep kaur
    ਹਰਸਿਮਰਤ ਕੌਰ ਬਾਦਲ ਨੇ UPSC 'ਚ 15ਵਾਂ ਰੈਂਕ ਹਾਸਲ ਕਰਨ ਵਾਲੀ ਸਿਮਰਨਦੀਪ ਕੌਰ ਨੂੰ ਦਿੱਤੀ ਵਧਾਈ
  • jalandhar police station becomes battlefield
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਥਾਣਾ, ਪੁਲਸ ਦੀ ਮੌਜੂਦਗੀ 'ਚ ਭਿੜੀਆਂ ਦੋ ਧਿਰਾਂ
  • drug mafia working under the nose of the police  sukhpal khaira
    ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ ਖਹਿਰਾ
  • youth riding bike without number plate causes ruckus
    ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੌਜਵਾਨ ਦਾ ਹੰਗਾਮਾ; ਪੁਲਸ ਅਧਿਕਾਰੀ ਦੀ...
  • sukhbir singh badal rally
    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ :...
  • injured youth caught as a robber in jalandhar
    ਜਲੰਧਰ 'ਚ ਹਥਿਆਰਬੰਦ ਅਪਰਾਧੀ ਗ੍ਰਿਫ਼ਤਾਰ
  • punjabis phones suddenly started ringing
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ
  • cold weather returns to punjab
    ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ...
  • holi bumper 2026 lucky number brought good luck a prize of 3 crores was won
    ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ
Trending
Ek Nazar
israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

10 people arrested in uae

ਈਰਾਨ ਜੰਗ ਵਿਚਾਲੇ ਗੁੰਮਰਾਹਕੁੰਨ ਵੀਡੀਓ ਕਲਿੱਪ ਜਾਰੀ, ਯੂ.ਏ.ਈ 'ਚ 10 ਵਿਅਕਤੀ...

this actress decided to remain single to raise her sister  s children

ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ...

famous comedian admitted to hospital

ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੋ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • just as the gift of life is possible so too is the gift of death
      ਜੀਵਨ ਦਾਨ ਵਾਂਗ ਮੌਤ ਦਾਨ ਸੰਭਵ ਹੈ!
    • pakistan is intensifying the smuggling drugs and weapons through drones
      ‘ਪਾਕਿ ਡਰੋਨ ਰਾਹੀਂ ਡਰੱਗਜ਼ ਅਤੇ ਹਥਿਆਰਾਂ’ ਦੀ ਸਮੱਗਲਿੰਗ ਤੇਜ਼ ਕਰ ਰਿਹਾ ਹੈ!
    • life after 70  an era of knowledge  humor  and contribution
      70 ਤੋਂ ਬਾਅਦ ਦਾ ਜੀਵਨ : ਗਿਆਨ, ਹਾਸੇ ਅਤੇ ਯੋਗਦਾਨ ਦਾ ਯੁੱਗ
    • a pointless war is being fought
      ਲੜੀ ਜਾ ਰਹੀ ਹੈ ਇਕ ਬੇਮਤਲਬ ਦੀ ਜੰਗ
    • artcile on euthanasia
      ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • some police officers tarnishing the uniform with corruption
      ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +