ਇਸ ਨੇ ਜਨਤਾ ਪਾਰਟੀ ਤੋਂ ਵੱਖ ਹੋ ਕੇ 6 ਅਪ੍ਰੈਲ 1980 ਨੂੰ ਇਕ ਨਵੀਂ ਸੰਸਥਾ ‘ਭਾਰਤੀ ਜਨਤਾ ਪਾਰਟੀ’ ਦਾ ਐਲਾਨ ਕੀਤਾ। ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ।
ਵਿਚਾਰ ਅਤੇ ਦਰਸ਼ਨ : ਭਾਰਤੀ ਜਨਤਾ ਪਾਰਟੀ ਇਕ ਮਜ਼ਬੂਤ, ਸ਼ਕਤੀਸ਼ਾਲੀ, ਖੁਸ਼ਹਾਲ, ਸਮਰੱਥ ਅਤੇ ਸਵੈ-ਨਿਰਭਰ ਭਾਰਤ ਦੇ ਨਿਰਮਾਣ ਲਈ ਲਗਾਤਾਰ ਸਰਗਰਮ ਹੈ। ਪਾਰਟੀ ਦਾ ਦ੍ਰਿਸ਼ਟੀਕੋਣ ਇਕ ਅਜਿਹੇ ਰਾਸ਼ਟਰ ਦਾ ਹੈ ਜੋ ਇਕ ਆਧੁਨਿਕ ਦ੍ਰਿਸ਼ਟੀਕੋਣ ਦੇ ਨਾਲ ਇਕ ਅਗਾਂਹਵਧੂ ਅਤੇ ਗਿਆਨਵਾਨ ਸਮਾਜ ਦੀ ਨੁਮਾਇੰਦਗੀ ਕਰਦਾ ਹੋਵੇ ਅਤੇ ਪ੍ਰਾਚੀਨ ਭਾਰਤੀ ਸਭਿਅਤਾ ਅਤੇ ਸੱਭਿਆਚਾਰ ਅਤੇ ਇਸ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਨਾ ਲੈ ਕੇ ਇਕ ਮਹਾਨ ‘ਵਿਸ਼ਵ ਸ਼ਕਤੀ’ ਅਤੇ ‘ਵਿਸ਼ਵ ਗੁਰੂ’ ਦੇ ਰੂਪ ਵਿਚ ਵਿਸ਼ਵ ਮੰਚ ’ਤੇ ਸਥਾਪਿਤ ਹੋਵੇ। ਇਸ ਦੇ ਨਾਲ ਹੀ ਵਿਸ਼ਵ ਸ਼ਾਂਤੀ ਅਤੇ ਇਕ ਨਿਆਂਪੂਰਨ ਅੰਤਰਰਾਸ਼ਟਰੀ ਵਿਵਸਥਾ ਦੀ ਸਥਾਪਨਾ ਲਈ ਦੁਨੀਆ ਦੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖੇ।
ਭਾਜਪਾ ਨੇ ਪੰਡਿਤ ਦੀਨਦਿਆਲ ਉਪਾਧਿਆਏ ਵਲੋਂ ਦਰਸਾਈ ‘ਇੰਟੈਗਰਲ-ਹਿਊਮਨ ਫਿਲਾਸਫੀ’ ਨੂੰ ਆਪਣੇ ਵਿਚਾਰਧਾਰਕ ਫਲਸਫੇ ਵਜੋਂ ਅਪਣਾਇਆ ਹੈ। ਇਸ ਤੋਂ ਇਲਾਵਾ ਪਾਰਟੀ ਦਾ ਅੰਤੋਦਿਆ, ਸੁਸ਼ਾਸਨ, ਸੱਭਿਆਚਾਰਕ ਰਾਸ਼ਟਰਵਾਦ, ਵਿਕਾਸ ਅਤੇ ਸੁਰੱਖਿਆ ’ਤੇ ਵੀ ਵਿਸ਼ੇਸ਼ ਜ਼ੋਰ ਹੈ। ਪਾਰਟੀ ਨੇ 5 ਮੁੱਖ ਸਿਧਾਂਤਾਂ ਪ੍ਰਤੀ ਆਪਣੀ ਵਫ਼ਾਦਾਰੀ ਵੀ ਪ੍ਰਗਟ ਕੀਤੀ, ਜਿਨ੍ਹਾਂ ਨੂੰ ‘ਪੰਚਨਿਸ਼ਠਾ’ ਕਿਹਾ ਜਾਂਦਾ ਹੈ। ਇਹ 5 ਸਿਧਾਂਤ (ਪੰਚਨਿਸ਼ਠਾ) ਹਨ - ਰਾਸ਼ਟਰਵਾਦ ਅਤੇ ਰਾਸ਼ਟਰੀ ਅਖੰਡਤਾ, ਜਮਹੂਰੀਅਤ, ਸਕਾਰਾਤਮਕ ਧਰਮ ਨਿਰਪੱਖਤਾ (ਸਾਰੇ ਧਰਮਾਂ ਦੀ ਬਰਾਬਰੀ), ਗਾਂਧੀਵਾਦੀ ਸਮਾਜਵਾਦ (ਸਮਾਜਿਕ-ਆਰਥਿਕ ਮੁੱਦਿਆਂ ਪ੍ਰਤੀ ਗਾਂਧੀਵਾਦੀ ਪਹੁੰਚ ਰਾਹੀਂ ਅਤੇ ਇਕ ਸ਼ੋਸ਼ਣ ਮੁਕਤ ਸਦਭਾਵਨਾ ਵਾਲੇ ਸਮਾਜ ਦੀ ਸਥਾਪਨਾ) ਅਤੇ ਮੁੱਲ-ਆਧਾਰਿਤ ਸਿਆਸਤ।
ਪ੍ਰਾਪਤੀਆਂ : ਅਟਲ ਬਿਹਾਰੀ ਵਾਜਪਾਈ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਪ੍ਰਧਾਨ ਚੁਣੇ ਗਏ। ਭਾਜਪਾ ਆਪਣੀ ਸ਼ੁਰੂਆਤ ਤੋਂ ਹੀ ਰਾਸ਼ਟਰੀ ਸਿਆਸਤ ਵਿਚ ਸਰਗਰਮ ਹੋ ਗਈ।
1996 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਲੋਕ ਸਭਾ ਵਿਚ 161 ਸੀਟਾਂ ਮਿਲੀਆਂ ਸਨ। ਭਾਜਪਾ ਨੇ 1989 ਵਿਚ ਲੋਕ ਸਭਾ ਵਿਚ 85, 1991 ਵਿਚ 120 ਅਤੇ 1996 ਵਿਚ 161 ਸੀਟਾਂ ਹਾਸਲ ਕੀਤੀਆਂ ਸਨ। ਭਾਜਪਾ ਦਾ ਜਨ ਸਮਰਥਨ ਲਗਾਤਾਰ ਵਧ ਰਿਹਾ ਸੀ। ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ 1996 ’ਚ ਭਾਜਪਾ ਸਰਕਾਰ ਨੇ ਸਹੁੰ ਚੁੱਕੀ ਸੀ ਪਰ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਇਹ ਸਰਕਾਰ ਸਿਰਫ 13 ਦਿਨ ਹੀ ਚੱਲ ਸਕੀ।
ਇਸ ਤੋਂ ਬਾਅਦ, 1998 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ 182 ਸੀਟਾਂ ਜਿੱਤੀਆਂ ਅਤੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਨੇ ਸਹੁੰ ਚੁੱਕੀ ਪਰ ਜੈਲਲਿਤਾ ਦੀ ਅਗਵਾਈ ਹੇਠ ਅੰਨਾ ਡੀ. ਐੱਮ. ਕੇ. ਵੱਲੋਂ ਸਮਰਥਨ ਵਾਪਸ ਲੈਣ ਕਾਰਨ ਲੋਕ ਸਭਾ ਵਿਚ ਭਰੋਸੇ ਦੇ ਵੋਟ ਦੌਰਾਨ ਸਰਕਾਰ ਇਕ ਵੋਟ ਨਾਲ ਡਿੱਗ ਗਈ, ਜਿਸ ਪਿੱਛੇ ਉਹ ਅਨੈਤਿਕ ਵਤੀਰਾ ਸੀ ਜਿਸ ’ਚ ਓਡਿਸ਼ਾ ਦੇ ਤਤਕਾਲੀ ਕਾਂਗਰਸੀ ਮੁੱਖ ਮੰਤਰੀ ਗਿਰੀਧਰ ਗੋਮਾਂਗ ਨੇ ਅਹੁਦੇ ’ਤੇ ਰਹਿੰਦੇ ਹੋਏ ਵੀ ਲੋਕ ਸਭਾ ਦੀ ਮੈਂਬਰਸ਼ਿਪ ਨਹੀਂ ਛੱਡੀ ਅਤੇ ਭਰੋਸੇ ਦੇ ਵੋਟ ਦੌਰਾਨ ਸਰਕਾਰ ਵਿਰੁੱਧ ਵੋਟਿੰਗ ਕੀਤੀ।
ਕਾਂਗਰਸ ਦੇ ਇਸ ਗੈਰ-ਕਾਨੂੰਨੀ ਅਤੇ ਅਨੈਤਿਕ ਵਿਹਾਰ ਕਾਰਨ ਹੀ ਦੇਸ਼ ਨੂੰ ਇਕ ਵਾਰ ਫਿਰ ਆਮ ਚੋਣਾਂ ਦਾ ਸਾਹਮਣਾ ਕਰਨਾ ਪਿਆ। 1999 ਵਿਚ ਭਾਜਪਾ ਨੇ ਫਿਰ 182 ਸੀਟਾਂ ਜਿੱਤੀਆਂ ਅਤੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਨੂੰ 306 ਸੀਟਾਂ ਮਿਲੀਆਂ। ਇਕ ਵਾਰ ਫਿਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਦੀ ਸਰਕਾਰ ਬਣੀ।
ਭਾਰਤ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਅਤੇ ਜੰਮੂ-ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਵਿਚ ਨਕਸਲਵਾਦ, ਅੱਤਵਾਦ, ਵੱਖਵਾਦ ਵਰਗੀਆਂ ਦੇਸ਼ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਹੱਲ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਚੰਗੇ ਸ਼ਾਸਨ ਅਤੇ ਸੁਰੱਖਿਆ ਨੂੰ ਕੇਂਦਰ ਵਿਚ ਰੱਖ ਕੇ ਦੇਸ਼ ਨੂੰ ਖੁਸ਼ਹਾਲ ਅਤੇ ਮਜ਼ਬੂਤ ਬਣਾਉਣ ਵੱਲ ਕਈ ਫੈਸਲਾਕੁੰਨ ਕਦਮ ਚੁੱਕੇ ਗਏ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿਚ ਐੱਨ. ਡੀ. ਏ. ਦੇ ਸ਼ਾਸਨ ਨੇ ਦੇਸ਼ ਵਿਚ ਵਿਕਾਸ ਦੀ ਇਕ ਨਵੀਂ ਸਿਅਾਸਤ ਦੀ ਸ਼ੁਰੂਆਤ ਕੀਤੀ।
ਮੌਜੂਦਾ ਸਥਿਤੀ : ਅੱਜ ਭਾਜਪਾ ਦੇਸ਼ ਵਿਚ ਇਕ ਪ੍ਰਮੁੱਖ ਰਾਸ਼ਟਰਵਾਦੀ ਸ਼ਕਤੀ ਵਜੋਂ ਉਭਰੀ ਹੈ ਅਤੇ ਦੇਸ਼ ਦੇ ਚੰਗੇ ਸ਼ਾਸਨ, ਵਿਕਾਸ, ਏਕਤਾ ਅਤੇ ਅਖੰਡਤਾ ਲਈ ਦ੍ਰਿੜ੍ਹ ਸੰਕਲਪ ਹੈ।
ਪਾਰਟੀ ਨੇ 10 ਸਾਲਾਂ ਤੱਕ ਮਨਮੋਹਨ ਸਿੰਘ ਸਰਕਾਰ ਦੌਰਾਨ ਵਿਰੋਧੀ ਧਿਰ ਦੀ ਸਰਗਰਮ ਅਤੇ ਸ਼ਾਨਦਾਰ ਭੂਮਿਕਾ ਨਿਭਾਈ ਅਤੇ ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ। 2014 ਵਿਚ ਦੇਸ਼ ਵਿਚ ਪਹਿਲੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ, ਜੋ ਅੱਜ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਨਾਅਰੇ ਨਾਲ ਇਕ ਗੌਰਵਮਈ ਭਾਰਤ ਦਾ ਪੁਨਰ ਨਿਰਮਾਣ ਕਰ ਰਹੀ ਹੈ। ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਲਗਭਗ 11 ਕਰੋੜ ਮੈਂਬਰਾਂ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ ਹੈ। ਹੁਣ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਦੀ ਅਗਵਾਈ ਵਿਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ।
26 ਮਈ 2014 ਨੂੰ ਨਰਿੰਦਰ ਦਾਮੋਦਰਦਾਸ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਮੋਦੀ ਜੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਹੀ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਦੁਨੀਆ ਵਿਚ ਭਾਰਤ ਦੀ ਸ਼ਾਨ ਨੂੰ ਮੁੜ ਸਥਾਪਿਤ ਕੀਤਾ, ਸਿਆਸਤ ਵਿਚ ਲੋਕਾਂ ਦਾ ਵਿਸ਼ਵਾਸ ਮੁੜ ਸਥਾਪਿਤ ਕੀਤਾ। ਕਈ ਨਿਵੇਕਲੀਆਂ ਯੋਜਨਾਵਾਂ ਰਾਹੀਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਦੇਸ਼ ਅੰਤੋਦਿਆ, ਸੁਸ਼ਾਸਨ, ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ ’ਤੇ ਅੱਗੇ ਵਧਿਆ ਹੈ। ਆਰਥਿਕ ਅਤੇ ਸਮਾਜਿਕ ਸੁਧਾਰ ਸੁਰੱਖਿਅਤ ਜੀਵਨ ਜਿਊਣ ਦਾ ਰਾਹ ਪ੍ਰਦਾਨ ਕਰ ਰਹੇ ਹਨ।
ਕਿਸਾਨਾਂ ਲਈ ਕਰਜ਼ਿਆਂ ਤੋਂ ਲੈ ਕੇ ਖਾਦਾਂ ਤੱਕ ਦੀਆਂ ਨਵੀਆਂ ਨੀਤੀਆਂ ਜਿਵੇਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਸੋਇਲ ਹੈਲਥ ਕਾਰਡ ਆਦਿ ਨੇ ਖੇਤੀ ’ਚ ਤੇਜ਼ੀ ਨਾਲ ਵਿਕਾਸ ਦੀ ਅਲਖ ਜਗਾਈ ਹੈ। ਇਹ ਸੁਸ਼ਾਸਨ ਦਾ ਨਵਾਂ ਦੌਰ ਹੈ। ਆਦਰਸ਼ ਗ੍ਰਾਮ ਯੋਜਨਾ ਹੋਵੇ, ਸਵੱਛਤਾ ਮੁਹਿੰਮ ਹੋਵੇ ਜਾਂ ਯੋਗ ਦੀ ਮਦਦ ਨਾਲ ਭਾਰਤ ਨੂੰ ਸਿਹਤਮੰਦ ਬਣਾਉਣ ਦੀ ਮੁਹਿੰਮ ਹੋਵੇ, ਇਨ੍ਹਾਂ ਸਾਰੇ ਕਦਮਾਂ ਨਾਲ ਦੇਸ਼ ਨੂੰ ਨਵੀਂ ਊਰਜਾ ਮਿਲੀ ਹੈ।
ਭਾਜਪਾ ਦੀ ਮੋਦੀ ਸਰਕਾਰ ਨੇ ‘ਮੇਕ ਇਨ ਇੰਡੀਆ’, ‘ਸਕਿੱਲ ਇੰਡੀਆ’, ਅੰਮ੍ਰਿਤ ਮਿਸ਼ਨ, ਦੀਨਦਿਆਲ ਗ੍ਰਾਮ ਜੋਤੀ ਯੋਜਨਾ, ਡਿਜੀਟਲ ਇੰਡੀਆ, ਜੀ.ਐੱਸ.ਟੀ. ਵਰਗੀਆਂ ਯੋਜਨਾਵਾਂ ਨਾਲ ਭਾਰਤ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਮਜ਼ਬੂਤ ਕਦਮ ਚੁੱਕੇ ਹਨ।
ਜਨ ਧਨ ਯੋਜਨਾ, ਬੇਟੀ ਬਚਾਓ-ਬੇਟੀ ਪੜ੍ਹਾਓ, ਸੁਕੰਨਿਆ ਸਮ੍ਰਿਧੀ ਯੋਜਨਾ, 5 ਲੱਖ ਮੁਫਤ ਸਿਹਤ ਬੀਮਾ ਯੋਜਨਾ, ਹਰ ਟੂਟੀ ਵਿਚ ਪਾਣੀ, ਸੂਰਜੀ ਊਰਜਾ ਤੋਂ ਮੁਫਤ ਬਿਜਲੀ, ਗਰੀਬ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ, ਮੁਫਤ ਆਵਾਸ ਯੋਜਨਾ, ਪਖਾਨੇ ਆਦਿ ਵਰਗੀਆਂ ਕਈ ਯੋਜਨਾਵਾਂ ਦੇਸ਼ ਵਿਚ ਇਕ ਨਵੀਂ ਪਹਿਲਕਦਮੀ ਕਰ ਰਹੀਆਂ ਹਨ। ਭਾਜਪਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਮਾਜਿਕ ਸੁਰੱਖਿਆ ਯੋਜਨਾ ਦਾ ਤੋਹਫਾ ਦਿੱਤਾ ਹੈ।
ਚੰਗਾ ਸ਼ਾਸਨ : ਉਦੇਸ਼ਪੂਰਨ ਕਰਮਚਾਰੀਆਂ ਦੀ ਸ਼ਕਤੀ ਅਤੇ ਸਰਕਾਰ ਦਾ ਨਿਯਮ ਚੰਗੇ ਸ਼ਾਸਨ ਦੀ ਗਾਰੰਟੀ ਹੈ। 11 ਸਾਲਾਂ ਦੇ ਕੇਂਦਰੀ ਸ਼ਾਸਨ ਅਤੇ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਨੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨਾਲੋਂ ਵਧੀਆ ਸ਼ਾਸਨ ਦਿੱਤਾ ਹੈ। ਪਿਛਲੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਸਰੇ ਕਾਰਜਕਾਲ ਵਿਚ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਸਕਾਰਾਤਮਕ ਸੁਸ਼ਾਸਨ ਦੀ ਪ੍ਰਕਿਰਿਆ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ।
ਭਾਰਤੀ ਜਨਸੰਘ ਜਾਂ ਭਾਜਪਾ ਹੀ ਇਕੋ ਇਕ ਪਾਰਟੀ ਹੈ ਜੋ ਕੌਮੀ ਅਖੰਡਤਾ, ਕਸ਼ਮੀਰ ਦੇ ਭਾਰਤ ਵਿਚ ਪੂਰਨ ਰਲੇਵੇਂ, ਕਬਾਇਲੀ ਆੜ ਵਿਚ ਪਾਕਿਸਤਾਨੀ ਹਮਲੇ ਦਾ ਵਿਰੋਧ, ਪਰਮਿਟ ਪ੍ਰਣਾਲੀ ਅਤੇ ਧਾਰਾ 370 ਅਤੇ ਵੱਖਵਾਦ ਦੇ ਖਾਤਮੇ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ, ਨਹੀਂ ਤਾਂ ਕਸ਼ਮੀਰ ਦਾ ਬਚਣਾ ਮੁਸ਼ਕਿਲ ਸੀ। ਅੱਜ ਵੀ ਦੇਸ਼ ਵਿਚ ਰਾਸ਼ਟਰੀ ਅਖੰਡਤਾ ਦੇ ਮੁੱਦੇ ਉਠਾਉਣ, ਵੱਖਵਾਦ ਨਾਲ ਲੜਨ ਅਤੇ ਸਮਾਜ ਨੂੰ ਇਸ ਮੰਤਵ ਲਈ ਲਗਾਤਾਰ ਜਾਗ੍ਰਿਤ ਰੱਖਣ ਦਾ ਕੰਮ ਭਾਜਪਾ ਹੀ ਕਰ ਰਹੀ ਹੈ।
ਸ਼ਵੇਤ ਮਲਿਕ (ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਸੂਬਾ ਪ੍ਰਧਾਨ ਪੰਜਾਬ)
ਦਿਵਿਆਂਗਾਂ ਨੂੰ ਹੋਰ ਉਤਸ਼ਾਹ ਵਧਾਉਣ ਦੀ ਲੋੜ ਹੈ
NEXT STORY