Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    5:26:09 PM

  • big news for gun owners

    ਪੰਜਾਬ: ਅਸਲਾ ਧਾਰਕਾਂ ਲਈ ਵੱਡੀ ਖ਼ਬਰ, ਜਲਦੀ ਕਰ ਲਓ...

  • stock market in turmoil  investors lost rs 17 lakh crore in 4 days

    ਸ਼ੇਅਰ ਬਾਜ਼ਾਰ 'ਚ ਮਚੀ ਹਾਹਾਕਾਰ: 4 ਦਿਨਾਂ 'ਚ...

  • big incident in punjab  erickshaw collided with pickup

    ਪੰਜਾਬ 'ਚ ਵੱਡਾ ਹਾਦਸਾ, ਈ-ਰਿਕਸ਼ਾ 'ਚ ਵੱਜੀ...

  • monsoon update  punjab  rain alert  imd  heat

    ਆ ਰਿਹਾ ਹੈ ਮਾਨਸੂਨ, ਪੰਜਾਬ ਸਣੇ ਕਈ ਸੂਬਿਆਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹਾਰ-ਜਿੱਤ ਨਹੀਂ ਹੈ ਜੰਗਬੰਦੀ

BLOG News Punjabi(ਬਲਾਗ)

ਹਾਰ-ਜਿੱਤ ਨਹੀਂ ਹੈ ਜੰਗਬੰਦੀ

  • Edited By Rakesh,
  • Updated: 10 Apr, 2026 04:23 PM
Blog
ceasefire is not victory or defeat
  • Share
    • Facebook
    • Tumblr
    • Linkedin
    • Twitter
  • Comment

ਖੁਦ ਨੂੰ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦਾ ਠੇਕੇਦਾਰ ਸਮਝਣ ਵਾਲਿਆਂ ਨੂੰ ਜੰਗਬੰਦੀ ਦੀ ਜ਼ਰੂਰਤ ਸਮਝਣ ’ਚ 40 ਦਿਨ ਲੱਗ ਗਏ। ਇਸ ਮਿਆਦ ’ਚ ਦਿਖਾਈ ਦਿੱਤੇ ਤਬਾਹੀ ਦੇ ਮੰਜ਼ਰਾਂ ਦੇ ਮੱਦੇਨਜ਼ਰ ਕੋਈ ਵੀ ਸਮਝਦਾਰ ਵਿਅਕਤੀ ਜੰਗਬੰਦੀ ਦਾ ਸਵਾਗਤ ਹੀ ਕਰੇਗਾ, ਪਰ ਫਿਰ ਵੀ ਇਹ ਸਵਾਲ ਅਣਸੁਲਝਿਆ ਹੈ ਕਿ ਆਖਿਰ ਇਸ ਜੰਗ ਤੋਂ ਹਾਸਿਲ ਕੀ ਹੋਇਆ? 15 ਦਿਨਾਂ ਲਈ ਐਲਾਨੀ ਜੰਗਬੰਦੀ ਦੇ ਦਰਮਿਆਨ ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧੀ ਪਾਕਿਸਤਾਨ ’ਚ ਉਨ੍ਹਾਂ ਸ਼ਰਤਾਂ ’ਤੇ ਗੱਲਬਾਤ ਕਰਨਗੇ, ਜਿਨ੍ਹਾਂ ’ਤੇ ਸਹਿਮਤੀ ਤੋਂ ਬਾਅਦ ਇਸ ਜੰਗ ਦਾ ਅੰਤ ਹੋ ਜਾਵੇਗਾ।

ਪਹਿਲਾਂ ਵੀ 26 ਫਰਵਰੀ ਨੂੰ ਜੇਨੇਵਾ ’ਚ ਹੋਈ ਗੱਲਬਾਤ ’ਚ ਕਈ ਮੁੱਦਿਆਂ ’ਤੇ ਸਹਿਮਤੀ ਬਣ ਗਈ ਸੀ, ਪਰ ਵਾਰਤਾ ਦੇ ਅਗਲੇ ਦੌਰ ਤੋਂ ਪਹਿਲਾਂ ਹੀ ਈਰਾਨ ’ਤੇ ਹਮਲੇ ਸ਼ੁਰੂ ਹੋ ਗਏ। ਜ਼ਾਹਿਰ ਹੈ, ਈਰਾਨ ਵੱਲੋਂ ਵੀ ਜਵਾਬੀ ਹਮਲੇ ਹੋਣੇ ਹੀ ਸਨ। ਨਤੀਜੇ ਵਜੋਂ ਨਾ ਸਿਰਫ਼ ਇਹ ਤਿੰਨ ਦੇਸ਼, ਸਗੋਂ ਖਾੜੀ ਦੇ ਸਾਰੇ ਦੇਸ਼ ਜੰਗ ਦੌਰਾਨ ਤਬਾਹੀ ਝੱਲਦੇ ਰਹੇ, ਜਿਸ ਦੀ ਮਾਰ ਊਰਜਾ ਸੰਕਟ ਅਤੇ ਮਹਿੰਗਾਈ ਦੇ ਰੂਪ ’ਚ ਬਾਕੀ ਵਿਸ਼ਵ ਨੂੰ ਵੀ ਝੱਲਣੀ ਪਈ। ਸਮਝਣਾ ਮੁਸ਼ਕਿਲ ਨਹੀਂ ਹੋਣਾ ਚਾਹੀਦਾ ਕਿ ਜੇਕਰ ਸਬੰਧਤ ਧਿਰਾਂ ਨੇ ਪਹਿਲਾਂ ਹੀ ਸੰਘਰਸ਼ ਦੀ ਬਜਾਏ ਗੱਲਬਾਤ ਰਾਹੀਂ ਹੱਲ ਲੱਭਿਆ ਹੁੰਦਾ ਤਾਂ ਇਸ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਜੰਗ ’ਚ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਦੇ ਹੋਏ ਵੀ ਈਰਾਨ ਅਤੇ ਅਮਰੀਕਾ ਦਾ ਅਚਾਨਕ ਜੰਗਬੰਦੀ ’ਤੇ ਸਹਿਮਤ ਹੋ ਜਾਣਾ ਦੱਸਦਾ ਹੈ ਕਿ ਜ਼ਮੀਨੀ ਹਕੀਕਤ ਕੀ ਰਹੀ ਹੋਵੇਗੀ।

ਆਪਣੇ ਦੂਜੇ ਰਾਸ਼ਟਰਪਤੀ ਕਾਲ ਦੇ ਪਹਿਲੇ ਹੀ ਸਾਲ ’ਚ ਅੱਠ ਜੰਗਬੰਦੀਆਂ ਕਰਵਾਉਣ ਦਾ ਦਾਅਵਾ ਕਰਦੇ ਹੋਏ ਸ਼ਾਂਤੀ ਦਾ ਨੋਬਲ ਮੰਗਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ 40 ਦਿਨਾਂ ’ਚ ‘ਬਰਬਾਦੀ ਦੇ ਬਾਦਸ਼ਾਹ’ ਜ਼ਿਆਦਾ ਨਜ਼ਰ ਆਏ। ਸੱਤਾ ਤਬਦੀਲੀ ਦੇ ਐਲਾਨੇ ਉਦੇਸ਼ ਨਾਲ ਕਿਸੇ ਦੂਜੇ ਦੇਸ਼ ’ਤੇ ਹਮਲੇ ਘੱਟੋ-ਘੱਟ ਲੋਕਤੰਤਰਿਕ ਸੋਚ ਤਾਂ ਨਹੀਂ ਮੰਨੀ ਜਾ ਸਕਦੀ, ਪਰ ਵਿਸ਼ਵ ਦਾ ਸਭ ਤੋਂ ਪੁਰਾਣਾ ਲੋਕਤੰਤਰ ਮੰਨੇ ਜਾਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਅਜਿਹਾ ਕਰ ਦਿਖਾਇਆ। ਤਰਕ ਦਿੱਤਾ ਜਾ ਸਕਦਾ ਹੈ ਕਿ ਜੋ ਵਿਅਕਤੀ ਫੌਜ ਭੇਜ ਕੇ ਵੈਨੇਜ਼ੁਏਲਾ ਤੋਂ ਉਸ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਪਤਨੀ ਸਮੇਤ ਚੁਕਵਾ ਚੁੱਕਾ ਹੋਵੇ, ਉਸ ਦੇ ਲੋਕਤੰਤਰਿਕ ਹੋਣ ਦੀ ਗਲਤਫਹਿਮੀ ਨਹੀਂ ਪਾਲਣੀ ਚਾਹੀਦੀ।

ਤਰਕ ਨਿਰਾਧਾਰ ਨਹੀਂ ਹੈ, ਪਰ ਸੱਚ ਇਹ ਵੀ ਹੈ ਕਿ ਜੇਕਰ ਵੈਨੇਜ਼ੁਏਲਾ ਕਾਂਡ ’ਚ ਹੋਰਾਂ ਦੇਸ਼ਾਂ ਨੇ ਆਪਣੀ ਵਿਸ਼ਵਵਿਆਪੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਤਿੱਖੀ ਪ੍ਰਤੀਕਿਰਿਆ ਕੀਤੀ ਹੁੰਦੀ ਤਾਂ ਸ਼ਾਇਦ ਪੱਛਮੀ ਏਸ਼ੀਆ ਨੂੰ 40 ਦਿਨਾਂ ਦੀ ਜੰਗ ਦੀ ਇਹ ਭਿਆਨਕਤਾ ਨਾ ਝੱਲਣੀ ਪੈਂਦੀ, ਜਿਸ ਦੀ ਤਪਸ਼ ਦੂਰ-ਦੁਰਾਡੇ ਦੇ ਦੇਸ਼ਾਂ ਨੇ ਵੀ ਮਹਿਸੂਸ ਕੀਤੀ। ਦਰਅਸਲ ਦੂਜੇ ਰਾਸ਼ਟਰਪਤੀ ਕਾਲ ਦੀ ਸ਼ੁਰੂਆਤ ਤੋਂ ਹੀ ਟਰੰਪ ਪ੍ਰਵਾਸੀਆਂ ਅਤੇ ਟੈਰਿਫ ਵਰਗੇ ਮੁੱਦਿਆਂ ’ਤੇ ਵਿਸ਼ਵ ਵਿਵਸਥਾ ਨੂੰ ਹੀ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਆਉਣ ਵਾਲੇ ਖ਼ਤਰਿਆਂ ਨੂੰ ਬਾਕੀ ਵਿਸ਼ਵ ਨੂੰ ਸਮਾਂ ਰਹਿੰਦੇ ਸਮਝ ਕੇ ਅਮਰੀਕੀ ਦਾਦਾਗਿਰੀ ਨੂੰ ਕੰਟਰੋਲ ਕਰਨ ਲਈ ਕੂਟਨੀਤਕ ਦਬਾਅ ਬਣਾਉਣਾ ਚਾਹੀਦਾ ਸੀ, ਪਰ ਜ਼ਿਆਦਾਤਰ ਦੇਸ਼ ਆਪਣੇ-ਆਪਣੇ ਹਿੱਤਾਂ ਤੋਂ ਸੰਚਾਲਿਤ ਹੋ ਕੇ ਖੇਡਦੇ ਰਹੇ।

ਲੰਬੇ ਖਿੱਚਦੇ ਯੁੱਧ ਨਾਲ ਤਬਾਹੀ ਅਤੇ ਉਸ ਦੀ ਤਪਸ਼ ਮਹਿਸੂਸ ਕਰ ਕੇ ਇਸ ਵਾਰ ਅਮਰੀਕਾ ਦੇ ਉਨ੍ਹਾਂ ਰਵਾਇਤੀ ਮਿੱਤਰ ਦੇਸ਼ਾਂ ਨੇ ਵੀ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ਨੂੰ ਟਰੰਪ ਆਪਣੇ ਨਾਲ ਹੀ ਮੰਨ ਕੇ ਚੱਲਦੇ ਰਹੇ। ਅਮਰੀਕਾ ਦੇ ਸਾਮਰਾਜਵਾਦੀ ਅਤੇ ਭੋਗਵਾਦੀ ਚਰਿੱਤਰ ਦੇ ਬਾਵਜੂਦ ਉੱਥੋਂ ਦੇ ਨਾਗਰਿਕਾਂ ਨੇ ਵੀ ਸੜਕਾਂ ’ਤੇ ਉਤਰ ਕੇ ਟਰੰਪ ਦੇ ਇਸ ਜੰਗੀ ਜਨੂੰਨ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ। ਇਸੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਡੈਮੋਕ੍ਰੇਟਸ ਨੂੰ ਕਾਰਗਰ ਮੁੱਦਾ ਮਿਲ ਗਿਆ ਤਾਂ ਰਿਪਬਲਿਕਨ ਵੀ ਆਪਣੇ ਰਾਸ਼ਟਰਪਤੀ ਦੀਆਂ ਹਰਕਤਾਂ ਦੇ ਸਿਆਸੀ ਖ਼ਤਰੇ ਮਹਿਸੂਸ ਕਰਨ ਲੱਗੇ। ਕਹਿਣਾ ਨਹੀਂ ਹੋਵੇਗਾ ਕਿ ਇਨ੍ਹਾਂ ਚੌਤਰਫਾ ਦਬਾਅਾਂ ਦਰਮਿਆਨ ਸੰਘਰਸ਼ ਦੀ ਰਾਹ ਤਲਾਸ਼ਦੇ ਹੋਏ ਵੀ ਟਰੰਪ ਆਪਣੇ ਹੰਕਾਰੀ ਕਾਰੋਬਾਰੀ ਚਰਿੱਤਰ ਤੋਂ ਬਾਜ਼ ਨਹੀਂ ਆਏ।

ਹਫਤੇ ਦੇ ਅਖੀਰ ’ਚ ਜੰਗ ਸਮਾਪਤੀ ਦੀ ਭਵਿੱਖਬਾਣੀ ਨਾਲ ਬਾਜ਼ਾਰ ’ਚ ਗਿਰਾਵਟ ਅਤੇ ਫਿਰ ਹਫ਼ਤੇ ਦੇ ਸ਼ੁਰੂ ’ਚ ਜੰਗੀ ਜਾਨੂੰਨ ਹੋਰ ਭੜਕਾ ਕੇ ਟਰੰਪ ਵੱਲੋਂ ਆਪਣੇ ਕਰੀਬੀਆਂ ਨੂੰ ਸ਼ੇਅਰ ਬਾਜ਼ਾਰ ਤੋਂ ਮੁਨਾਫਾ ਕਮਾਉਣ ਦੇ ਕਿੱਸੇ ਅਮਰੀਕੀ ਮੀਡੀਆ ’ਚ ਆਮ ਹਨ। ਕਦੇ ਟਰੰਪ ‘ਸਟ੍ਰੇਟ ਆਫ ਹੋਰਮੁਜ਼’ ਬੰਦ ਹੋਣ ਤੋਂ ਅਮਰੀਕਾ ਨੂੰ ਬੇਪਰਵਾਹ ਦੱਸ ਕੇ ਹੋਰਾਂ ਦੇਸ਼ਾਂ ’ਤੇ ਉਸ ਨੂੰ ਖੁੱਲ੍ਹਵਾਉਣ ਲਈ ਦਬਾਅ ਬਣਾਉਂਦੇ ਦਿਸੇ ਤਾਂ ਕਦੇ 48 ਘੰਟਿਆਂ ’ਚ ਉਸ ਨੂੰ ਨਾ ਖੋਲ੍ਹਣ ’ਤੇ ਈਰਾਨ ਨੂੰ ਪੱਥਰ ਯੁੱਗ ’ਚ ਪਹੁੰਚਾਉਣ ਦੀ ਧਮਕੀ ਦਿੰਦੇ। ਕਦੇ ਚਾਰ ਦਿਨ ਦਾ ਅਲਟੀਮੇਟਮ ਦੇ ਕੇ ਉਸ ਨੂੰ 10 ਦਿਨਾਂ ਤੱਕ ਵਧਾ ਦਿੱਤਾ ਤਾਂ ਕਦੇ ਫਿਰ ਈਰਾਨੀ ਸੱਭਿਅਤਾ ਦੀ ਹੀ ਸਮਾਪਤੀ ਲਈ 48 ਘੰਟਿਆਂ ਦਾ ਅਲਟੀਮੇਟਮ ਦੇ ਦਿੱਤਾ।

ਜ਼ਾਹਿਰ ਹੈ, ਕਿਸੇ ਜ਼ਿੰਮੇਵਾਰ ਲੋਕਤੰਤਰਿਕ ਦੇਸ਼ ਦੇ ਰਾਸ਼ਟਰਪਤੀ ਤੋਂ ਅਜਿਹੇ ਆਚਰਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਇਹੀ ਸਾਡੇ ਸਮੇਂ ਦਾ ਸੱਚ ਹੈ, ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਅਨੇਕਾਂ ਵਾਰ ਹਮਲੇ ਦੇ ਟੀਚੇ ਹਾਸਲ ਕਰ ਲੈਣ ਅਤੇ ਈਰਾਨ ਦਾ ਫੌਜੀ ਹੀ ਨਹੀਂ, ਸ਼ਾਸਕੀ ਢਾਂਚਾ ਵੀ ਨਸ਼ਟ ਕਰਨ ਦੇ ਦਾਅਵੇ ਕਰਨ ਵਾਲੇ ਟਰੰਪ ਜੇਕਰ ਹੁਣ 40 ਦਿਨਾਂ ਬਾਅਦ 15 ਦਿਨਾਂ ਦੀ ਜੰਗਬੰਦੀ ’ਤੇ ਸਹਿਮਤ ਹੋ ਗਏ ਹਨ ਤਾਂ ਉਸ ਦੀ ਸਫਲਤਾ ਨੂੰ ਲੈ ਕੇ ਭਰੋਸਾ ਕਰਨਾ ਆਸਾਨ ਨਹੀਂ ਹੈ। ਧਿਆਨ ਰਹੇ ਕਿ ਪਿਛਲੇ ਸਾਲ ਵੀ ਅਜਿਹੀ ਜੰਗਬੰਦੀ ਹੋਈ ਸੀ ਅਤੇ ਇਸ ਸਾਲ ਵੀ ਗੱਲਬਾਤ ਰਾਹੀਂ ਹੱਲ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਈਰਾਨ ’ਤੇ ਹਮਲਾ ਬੋਲਿਆ ਗਿਆ। ਇਸ ਜੰਗਬੰਦੀ ਦੀ ਸਫਲਤਾ ’ਤੇ ਸ਼ੱਕ ਦੇ ਹੋਰ ਦੋ ਵੱਡੇ ਕਾਰਨ ਸ਼ਰਤਾਂ ਅਤੇ ਵਿਚੋਲਗੀ ਕਰਨ ਵਾਲਾ ਦੇਸ਼ ਹੈ।

ਆਦਤ ਮੁਤਾਬਕ ਟਰੰਪ ਨੇ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਵੀ ਈਰਾਨ ਦੀਆਂ ਸ਼ਰਤਾਂ ਦਾ ਖੰਡਨ ਨਹੀਂ ਕੀਤਾ ਹੈ। ਹਾਂ, ਇਜ਼ਰਾਈਲ ਜ਼ਰੂਰ ਲੈਬਨਾਨ ’ਚ ਜੰਗਬੰਦੀ ਲਾਗੂ ਕਰਨ ਤੋਂ ਇਨਕਾਰ ਕਰ ਰਿਹਾ ਹੈ, ਜਦਕਿ ਵਿਚੋਲਗੀ ਕਰ ਰਿਹਾ ਪਾਕਿਸਤਾਨ ਕਹਿ ਰਿਹਾ ਹੈ ਕਿ ਜੰਗਬੰਦੀ ਦੇ ਦਾਇਰੇ ’ਚ ਲੈਬਨਾਨ ਵੀ ਹੈ। ਬੇਸ਼ੱਕ ਕਰਜ਼ੇ ਦੇ ਜਾਲ ’ਚ ਫਸੀ ਖਸਤਾ ਅਰਥਵਿਵਸਥਾ ਵਾਲਾ ਪਾਕਿਸਤਾਨ ਅਰਸੇ ਤੋਂ ਮੱਧ ਪੂਰਬ ਦੀ ਇਸ ਆਫ਼ਤ ’ਚ ਆਪਣੇ ਲਈ ਮੌਕੇ ਤਲਾਸ਼ ਰਿਹਾ ਸੀ, ਪਰ ਵਿਚੋਲਗੀ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਵਿਚੋਲੇ ਦੀ ਆਪਣੀ ਭਰੋਸੇਯੋਗਤਾ, ਜੋ ਪਾਕਿਸਤਾਨ ਕੋਲ ਦੂਰ-ਦੂਰ ਤੱਕ ਨਹੀਂ ਬਚੀ। ਉਦੋਂ ਕੀ ਈਰਾਨੀ ਸੱਭਿਅਤਾ ਦੀ ਸਮਾਪਤੀ ਦੇ ਅਲਟੀਮੇਟਮ ਦੀ ਸਮਾਪਤੀ ਤੋਂ ਮਹਿਜ਼ ਡੇਢ ਘੰਟਾ ਪਹਿਲਾਂ ਹੋਈ ਇਸ ਜੰਗਬੰਦੀ ’ਚ ਪਾਕਿਸਤਾਨ ਸਿਰਫ਼ ਮੁਖੌਟਾ ਹੈ ਅਤੇ ਅਸਲੀ ਭੂਮਿਕਾ ਚੀਨ ਨੇ ਨਿਭਾਈ ਹੈ? ਧਿਆਨ ਰਹੇ ਕਿ ਟਰੰਪ ਨੇ ਜਲਦੀ ਹੀ ਚੀਨ ਦੀ ਯਾਤਰਾ ’ਤੇ ਜਾਣਾ ਹੈ।

ਰਾਜ ਕੁਮਾਰ ਸਿੰਘ

  • ceasefire
  • not victory or defeat

ਕਿਸੇ ਅਧਿਕਾਰੀ ਦਾ ਮਰਦ ਜਾਂ ਮਹਿਲਾ ਹੋਣਾ ਮਹੱਤਵਹੀਣ

NEXT STORY

Stories You May Like

  • pbks vs srh who is the villain of punjab kings defeat
    ਜਿੱਤ ਦੀ ਪਟੜੀ ਤੋਂ ਲਹਿ ਗਈ ਪੰਜਾਬ ਕਿੰਗਜ਼ ਦੀ ਗੱਡੀ ! ਲਾ'ਤੀ ਹਾਰ ਦੀ ਹੈਟ੍ਰਿਕ, ਆਖ਼ਿਰ ਕੌਣ ਹੈ ਜ਼ਿੰਮੇਵਾਰ
  • ipl 2026  hardik  s statement on the defeat
    IPL 2026: ਹਾਰ 'ਤੇ ਹਾਰਦਿਕ ਦਾ ਬਿਆਨ, ਬੋਲੇ- ਅਸੀਂ ਉਹ ਨਹੀਂ ਕਰ ਸਕੇ ਜੋ MI ਦੀ ਪਛਾਣ ਹੈ
  • international court  mamata banerjee
    ਕੀ ਬੰਗਾਲ ’ਚ ਹਾਰ ਦਾ ਮਾਮਲਾ ਇੰਟਰਨੈਸ਼ਨਲ ਕੋਰਟ ’ਚ ਲਿਜਾ ਸਕਦੀ ਹੈ ਮਮਤਾ?
  • former south african cricketer praises krunal pandya
    'ਕਰੁਣਾਲ ਪੰਡਯਾ ਇੱਕ ਸਟ੍ਰੀਟ ਫਾਈਟਰ ਹੈ ਜੋ ਹਾਰ ਨਹੀਂ ਮੰਨਦਾ'; ਦੱ. ਅਫਰੀਕਾ ਦੇ ਸਾਬਕਾ ਕ੍ਰਿਕਟਰ ਨੇ ਕੀਤੀ ਤਾਰੀਫ਼
  • captain iyer blames these players for the defeat
    ਪੰਜਾਬ ਦੀ ਚੌਥੀ ਹਾਰ: ਕਪਤਾਨ ਅਈਅਰ ਨੇ ਹਾਰ ਲਈ ਇਨ੍ਹਾਂ ਖਿਡਾਰੀਆਂ ਨੂੰ ਠਹਿਰਾਇਆ ਜ਼ਿੰਮੇਵਾਰ!
  • ceasefire has not ended pete hegseth
    ਹੋਰਮੁਜ਼ 'ਚ ਤਣਾਅ ਦੇ ਬਾਵਜੂਦ ਜੰਗਬੰਦੀ ਬਰਕਰਾਰ, ਅਮਰੀਕਾ ਨੇ ਈਰਾਨ ਨੂੰ ਦਿੱਤੀ ਸਖ਼ਤ ਚਿਤਾਵਨੀ
  • russia rejects ukraine  s unilateral ceasefire
    ਰੂਸ ਨੇ ਯੂਕਰੇਨ ਦੀ ਇਕਪਾਸੜ ਜੰਗਬੰਦੀ ਨੂੰ ਨਕਾਰਿਆ, ਰਾਤ ਭਰ ਹੋਏ ਹਮਲਿਆਂ 'ਚ 27 ਦੀ ਮੌਤ
  • kaif raises questions after punjab  s defeat to gt
    'ਪੰਜਾਬ ਨੂੰ ਉਸ 'ਤੇ ਹੋਰ ਭਰੋਸਾ ਕਰਨ ਦੀ ਲੋੜ ਹੈ', GT ਤੋਂ ਹਾਰ ਦੇ ਬਾਅਦ ਕੈਫ ਨੇ ਚੁੱਕੇ ਸਵਾਲ
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
Trending
Ek Nazar
miscreants set fire to straw

ਸ਼ਰਾਰਤੀ ਅਨਸਰਾਂ ਦਾ ਵੱਡਾ ਕਾਂਡ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ, ਮਚੇ ਭਾਂਬੜ

shubh rajyog lakshmi narayan lucky zodiac signs

15 ਮਈ ਨੂੰ ਬਣਨ ਵਾਲਾ ਹੈ ਵਿਸ਼ੇਸ਼ ਰਾਜਯੋਗ! 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • assembly elections  p chidambaram  assam  puducherry
      ਤਿੰਨ ਰਾਜਾਂ ’ਚ ਉਥਲ-ਪੁਥਲ ਅਤੇ ਬਦਲਾਅ
    • bjp on regional parties
      ਖੇਤਰੀ ਪਾਰਟੀਆਂ ’ਤੇ ਭਾਰੀ ਪੈ ਰਹੀ ਭਾਜਪਾ
    • small businessmen on imports
      ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?
    • mothers day article
      ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
    • rp singh amit shah india politics modern chanakya
      ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
    • finally trump and mamata had to bow to the constitution and the law
      ‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!
    • prototype fast breeder reactor
      ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ...
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +