Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    9:13:06 AM

  • sachin pilot will be in charge of the punjab

    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ...

  • trump furious over us army intelligence leak

    US Army ਦੀ ਗੁਪਤ ਜਾਣਕਾਰੀ ਲੀਕ ਹੋਣ 'ਤੇ ਭੜਕੇ...

  • pm modi spoke at the centenary celebrations

    'ਧੁਰੰਦਰ ਹੋਣ ਜਾਂ ਨਾ, SRCC ਦੇ ਗ੍ਰੈਜੂਏਟਸ ਨੇ...

  • india  s stunning win over pakistan

    IND W vs PAK W: ਭਾਰਤ ਦੀ ਪਾਕਿ 'ਤੇ ਸ਼ਾਨਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਦੇ ਗੜ੍ਹ ਇੰਦੌਰ ’ਚ ਹੋਵੇਗੀ ‘ਛਾਤਰੋਂ ਕੀ ਗੂੰਜ’

BLOG News Punjabi(ਬਲਾਗ)

ਭਾਜਪਾ ਦੇ ਗੜ੍ਹ ਇੰਦੌਰ ’ਚ ਹੋਵੇਗੀ ‘ਛਾਤਰੋਂ ਕੀ ਗੂੰਜ’

  • Edited By Shubam Kumar,
  • Updated: 05 Sep, 2026 02:56 PM
Blog
chhatron ki gunj will be held in bjp stronghold indore
  • Share
    • Facebook
    • Tumblr
    • Linkedin
    • Twitter
  • Comment

ਕਾਂਗਰਸ ਦਾ ਯੁਵਾ ਆਊਟਰੀਚ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਮੱਧ ਪ੍ਰਦੇਸ਼ ਦੇ ਸਿੱਖਿਆ ਕੇਂਦਰ, ਜੋ ਕਿ ਭਾਜਪਾ ਦਾ ਇਕ ਹੋਰ ਗੜ੍ਹ ਹੈ, ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਹੈ ਪਰ ਇੰਦੌਰ ’ਚ ਹੋਣ ਵਾਲਾ ਇਹ ਪ੍ਰੋਗਰਾਮ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਮੱਧ ਪ੍ਰਦੇਸ਼ ਸਰਕਾਰ ਨੇ ਕਾਂਗਰਸ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਨਾਲ ਵਿਰੋਧੀ ਧਿਰ ਨੂੰ ਮੋਹਨ ਯਾਦਵ ਸਰਕਾਰ ਵਿਰੁੱਧ ਇਕ ਨਵਾਂ ਸਿਆਸੀ ਮੁੱਦਾ ਮਿਲ ਗਿਆ ਹੈ।

ਇਹ ਪ੍ਰੋਗਰਾਮ, ਜੋ 12 ਸਤੰਬਰ ਨੂੰ ਨਿਰਧਾਰਤ ਸੀ, ਹੁਣ 19 ਸਤੰਬਰ ਨੂੰ ਉਸ ਥਾਂ ’ਤੇ ਹੋਵੇਗਾ ਜਿਸ ਨੂੰ ਕਾਂਗਰਸ ਨੇ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਹੈ। ਬੁੱਧਵਾਰ ਨੂੰ, ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਨੇ ਐਲਾਨ ਕੀਤਾ ਕਿ ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ। ਕਾਂਗਰਸ ਦੇਸ਼ ਭਰ ਦੇ ਸ਼ਹਿਰਾਂ ’ਚ ਚਲਾਏ ਜਾ ਰਹੇ ਛਾਤਰ ਸੰਵਾਦ ਮੁਹਿੰਮ ‘ਛਾਤਰੋਂ ਕੀ ਗੂੰਜ’ ਲਈ ਇੰਦੌਰ ਅਤੇ ਆਸ-ਪਾਸ ਦੇ ਖੇਤਰਾਂ ਤੋਂ 50,000 ਵਿਦਿਆਰਥੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮੁਹਿੰਮ ਰਾਹੀਂ, ਵਿਰੋਧੀ ਪਾਰਟੀ ਪ੍ਰੀਖਿਆ ਪੇਪਰ ਲੀਕ, ਮਹਿੰਗੀ ਸਿੱਖਿਆ, ਸਰਕਾਰੀ ਭਰਤੀਆਂ ’ਚ ਬੇਨਿਯਮੀਆਂ ਅਤੇ ਬੇਰੋਜ਼ਗਾਰੀ ਵਰਗੇ ਮੁੱਦਿਆਂ ’ਤੇ ਭਾਜਪਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ’ਚ ਪਾਰਟੀ ਨੇ ਕੋਟਾ, ਦੇਹਰਾਦੂਨ, ਪ੍ਰਯਾਗਰਾਜ ਅਤੇ ਪੁਣੇ ’ਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਹੈ।

ਮੋਦੀ ਦੇ ਜਨਤਕ ਜੀਵਨ ’ਚ 25 ਸਾਲ ਪੂਰੇ ਹੋਣ ’ਤੇ ਵਿਆਪਕ ਪ੍ਰੋਗਰਾਮ

ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ’ਚ 25 ਸਾਲ ਪੂਰੇ ਹੋਣ-ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਤੇ ਫਿਰ ਪ੍ਰਧਾਨ ਮੰਤਰੀ ਵਜੋਂ—ਨੂੰ ਚਿੰਨ੍ਹਿਤ ਕਰਨ ਲਈ ਸਰਗਰਮੀਆਂ ਅਤੇ ਜਨਤਕ ਜੁੜਾਅ ਦੇ ਇਕ ਵਿਆਪਕ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਕਦਮ ਚੁੱਕਿਆ ਹੈ।

‘ਆਸ਼ੀਰਵਾਦ ਕਾ ਦੀਆ’ ਨਾਂ ਨਾਲ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ 17 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਦੇਸ਼ ਭਰ ’ਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਕਵਰ ਕਰੇਗਾ। ਭਾਜਪਾ ਦੇ ਵੱਖ-ਵੱਖ ਮੋਰਚੇ ਖਾਸ ਲਾਭਪਾਤਰੀ ਸਮੂਹਾਂ ’ਤੇ ਜ਼ੋਰ ਦੇਣਗੇ। ਕਿਸਾਨ ਮੋਰਚਾ ਕਿਸਾਨਾਂ ਅਤੇ ਪੀ.ਐੱਮ-ਕਿਸਾਨ, ਕਿਸਾਨ ਕ੍ਰੈਡਿਟ ਕਾਰਡ, ਪੀ. ਐੱਮ ਫਸਲ ਬੀਮਾ, ਮ੍ਰਿਦਾ ਹੈਲਥ ਕਾਰਡ ਅਤੇ ਪੀ. ਐੱਮ-ਕੁਸੁਮ ਵਰਗੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਤੱਕ ਪਹੁੰਚੇਗਾ।

ਮਹਿਲਾ ਮੋਰਚਾ ਮਹਿਲਾ ਸਵੈ-ਸਹਾਇਤਾ ਸਮੂਹਾਂ, ਲਖਪਤੀ ਦੀਦੀ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਅਤੇ ਉੱਜਵਲਾ ਤੇ ਪੀ. ਐੱਮ. ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸ਼ਾਮਲ ਕਰੇਗਾ। ਯੁਵਾ ਮੋਰਚਾ ਵਿਦਿਆਰਥੀਆਂ, ਸਟਾਰਟਅੱਪ ਸੰਸਥਾਪਕਾਂ, ਕੁਸ਼ਲ ਨੌਜਵਾਨਾਂ ਅਤੇ ਮੁਦਰਾ, ਸਟਾਰਟਅੱਪ ਇੰਡੀਆ, ਹੁਨਰ ਵਿਕਾਸ, ਪੀ. ਐੱਮ. ਇੰਟਰਨਸ਼ਿਪ, ਖੇਲੋ ਇੰਡੀਆ ਅਤੇ ਵਜ਼ੀਫ਼ਾ ਯੋਜਨਾਵਾਂ ਦੇ ਲਾਭਪਾਤਰੀਆਂ ਤੱਕ ਪਹੁੰਚੇਗਾ।

ਬਸਪਾ ਆਪਣੇ ਦਮ ’ਤੇ ਚੋਣਾਂ ਲੜੇਗੀ : ਮਾਇਆਵਤੀ

ਬਸਪਾ ਸੁਪਰੀਮੋ ਮਾਇਆਵਤੀ ਨੇ ਇਕ ਵਾਰ ਫਿਰ ਆਪਣੇ ਭਤੀਜੇ ਆਕਾਸ਼ ਆਨੰਦ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਰਾਸ਼ਟਰੀ ਕੋ-ਆਰਡੀਨੇਟਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਆਕਾਸ਼ ਨੂੰ ਲਖਨਊ ’ਚ ਆਯੋਜਿਤ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਵੀ ਸੱਦਾ ਨਹੀਂ ਦਿੱਤਾ ਗਿਆ ਸੀ। ਬਸਪਾ ਮੁਖੀ ਨੇ ਕਿਹਾ, ‘‘ਮੈਂ ਆਕਾਸ਼ ਆਨੰਦ ਨੂੰ ਪਾਰਟੀ ’ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ, ਜੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਪਰ ਉਨ੍ਹਾਂ ਨੂੰ ਅਜੇ ਹੋਰ ਪਰਿਪੱਕ ਹੋਣ ਦੀ ਲੋੜ ਹੈ। ਉਦੋਂ ਤੱਕ, ਉਨ੍ਹਾਂ ਨੂੰ ਪਾਰਟੀ ’ਚ ਵੱਡੀ ਜ਼ਿੰਮੇਵਾਰੀ ਦੇਣਾ ਠੀਕ ਨਹੀਂ ਹੋਵੇਗਾ।’’

ਇਸ ਦੌਰਾਨ ਮਾਇਆਵਤੀ ਨੇ ਲਖਨਊ ’ਚ ਪਾਰਟੀ ਦਫਤਰ ’ਚ ਬਸਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ’ਚ, ਉਨ੍ਹਾਂ ਨੇ ਅਗਲੇ ਸਾਲ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਸਮੇਤ ਪੰਜ ਸੂਬਿਅਾਂ ’ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਦੀ ਗੰਭੀਰ ਸਮੀਖਿਆ ਕੀਤੀ। ਮਾਇਆਵਤੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਭਰ ’ਚ ਸਾਰੀਆਂ ਚੋਣਾਂ, ਚਾਹੇ ਉਹ ਵੱਡੀਆਂ ਹੋਣ ਜਾਂ ਛੋਟੀਆਂ, ਆਪਣੇ ਦਮ ’ਤੇ ਲੜੇਗੀ।

ਮਾਇਆਵਤੀ ਨੇ ਕਾਂਗਰਸ ਨੂੰ ‘ਕੱਟੜ ਦਲਿਤ ਵਿਰੋਧੀ ਅਤੇ ਅੰਬੇਡਕਰ ਵਿਰੋਧੀ’ ਗਰਦਾਨਿਆ ਅਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਦਲਿਤਾਂ ਅਤੇ ਬਹੁਜਨ ਸਮਾਜ ਦੇ ਹੋਰ ਵਰਗਾਂ ਨੂੰ ‘ਗੁੰਮਰਾਹ ਅਤੇ ਭਰਮਾਉਣ’ ਵਿਚ ਲੱਗੀ ਹੋਈ ਹੈ।

ਨੌਜਵਾਨਾਂ ਦੀ ਆਵਾਜ਼ ਦਬਾਉਣੀ ਮਹਿੰਗੀ ਪਏਗੀ : ਗਾਂਧੀ

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਦੇ ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ, ਜੋ ਪ੍ਰੀਖਿਆ ’ਚ ਬੇਨਿਯਮੀਆਂ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਕਥਿਤ ਤੌਰ ’ਤੇ ਪੁਲਸ ਕਾਰਵਾਈ ’ਚ ਜ਼ਖਮੀ ਹੋ ਗਏ ਸਨ ਅਤੇ ਸਵਾਲ ਕੀਤਾ ਕਿ ਪਾਰਦਰਸ਼ੀ ਭਰਤੀ ਪ੍ਰਣਾਲੀ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਲਾਠੀਆਂ ਅਤੇ ਗੋਲੀਆਂ ਦਾ ਸਾਹਮਣਾ ਕਿਉਂ ਕਰਨਾ ਪਿਆ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ, ਰਾਹੁਲ ਗਾਂਧੀ ਨੇ ਕਿਹਾ, ‘‘ਪੁਲਸ ਦੀਆਂ ਲਾਠੀਆਂ ਦੇ ਨਾਲ-ਨਾਲ ਏ.ਕੇ.-47 ਅਤੇ ਪਿਸਤੌਲ ਤੋਂ ਚੱਲੀਆਂ ਗੋਲੀਆਂ ਨੇ ਕਈ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ।’’ ਉਨ੍ਹਾਂ ਦਾਅਵਾ ਕੀਤਾ ਕਿ ਫੌਜ ’ਚ ਸ਼ਾਮਲ ਹੋਣ ਦਾ ਸੁਪਨਾ ਦੇਖ ਰਹੇ ਇਕ ਨੌਜਵਾਨ ਦੇ ਪੈਰ ’ਚ ਏ. ਕੇ.-47 ਦੀ ਗੋਲੀ ਲੱਗੀ, ਜਿਸ ਨਾਲ ਦੇਸ਼ ਦੀ ਸੇਵਾ ਕਰਨ ਦਾ ਉਸ ਦਾ ‘ਜ਼ਿੰਦਗੀ ਭਰ ਦਾ ਸੁਪਨਾ’ ਟੁੱਟ ਗਿਆ। ਉਨ੍ਹਾਂ ਭਾਜਪਾ ਨੂੰ ਇਕ ਸਿਆਸੀ ਚਿਤਾਵਨੀ ਵੀ ਦਿੱਤੀ ਅਤੇ ਕਿਹਾ ਕਿ ਜੋ ਸਰਕਾਰਾਂ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਉਨ੍ਹਾਂ ਨੂੰ ਅੰਤ ’ਚ ਵੋਟਰਾਂ ਨੂੰ ਜਵਾਬ ਦੇਣਾ ਪੈਂਦਾ ਹੈ।

ਇਹ ਗੱਲਬਾਤ ‘ਛਾਤਰੋਂ ਕੀ ਗੂੰਜ’ ਤਹਿਤ ਭਾਰਤ ਭਰ ’ਚ ਗਾਂਧੀ ਵੱਲੋਂ ਕੀਤੇ ਜਾ ਰਹੇ ਵਿਆਪਕ ‘ਛਾਤਰ ਆਊਟਰੀਚ’ ਦਾ ਹਿੱਸਾ ਹੈ। ਬਿਹਾਰ ਦੀ ਇਸ ਘਟਨਾ ਨੇ ਗਾਂਧੀ ਨੂੰ ਪ੍ਰੀਖਿਆ ’ਚ ਬੇਨਿਯਮੀਆਂ ਦੇ ਮੁੱਦੇ ਨੂੰ ਉਨ੍ਹਾਂ ਦੇ ਵਿਆਪਕ ਸਿਆਸੀ ਤਰਕ ਨਾਲ ਜੋੜਨ ਦਾ ਮੌਕਾ ਵੀ ਦਿੱਤਾ ਹੈ ਕਿ ਸਿੱਖਿਆ, ਰੋਜ਼ਗਾਰ ਅਤੇ ਬਰਾਬਰ ਮੌਕੇ ਚਾਹੁਣ ਵਾਲੇ ਨੌਜਵਾਨਾਂ ਨੂੰ ਵਾਜਿਬ ਮੌਕਾ ਨਹੀਂ ਦਿੱਤਾ ਜਾ ਰਿਹਾ।

ਰਾਹਿਲ ਨੋਰਾ ਚੋਪੜਾ

  • Chhatron Ki Gunj
  • BJP
  • stronghold
  • Indore

‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ ਖ਼ਤਰਾ!

NEXT STORY

Stories You May Like

  • karnataka  minister  mohan bhagwat  bjp  rss
    ਕਰਨਾਟਕ ਦੇ ਮੰਤਰੀ ਦਾ ਭਾਗਵਤ ’ਤੇ ਹਮਲਾ, ਪੁੱਛਿਆ-ਕੀ ਭਾਜਪਾ ਹੁਣ RSS ਤੋਂ ਵੀ ਵੱਡੀ?
  • aap leader dinesh dhall joining bjp party
    ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ
  • miri piri khalsa march sets off towards sri anandpur sahib amidst chants
    ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ
  • bjp journey
    ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
  • rahul gandhi bjp
    ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ
  • a powerful phone with a great camera is coming
    ਆ ਰਿਹੈ 10,00mAh ਬੈਟਰੀ ਤੇ ਸ਼ਾਨਦਾਰ ਕੈਮਰੇ ਵਾਲਾ ਧਾਕੜ ਫੋਨ ! ਜਾਣੋ ਫੀਚਰਜ਼ ਤੇ ਕੀ ਹੋਵੇਗੀ ਕੀਮਤ
  • haryana chief minister nayab singh saini visit rupnagar
    ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
  • bjp  senior leader
    ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
  • punjab police on high alert during festive season
    ਤਿਉਹਾਰੀ ਸੀਜ਼ਨ ’ਤੇ ਪੰਜਾਬ ਪੁਲਸ ਚੌਕਸ, ਸੜਕਾਂ ਤੋਂ ਲੈ ਕੇ ਬਾਜ਼ਾਰਾਂ ਤੱਕ ਵਾਧੂ...
  • major accident on jalandhar delhi highway three boys die
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
  • ruckus outside hmv college in jalandhar
    ਜਲੰਧਰ ਦੇ  HMV ਕਾਲਜ ਦੇ ਬਾਹਰ ਹੁੱਲੜਬਾਜ਼ੀ ਹੋਣ ਸਬੰਧੀ ਪੁਲਸ ਦਾ ਬਿਆਨ
  • akali dal waris punjab de punjab politics
    ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
  • important on punjab weather
    ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
  • jalandhar cp satinder singh appeal to public be careful of digital arrest
    ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...
Trending
Ek Nazar
hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

rakhi sawant on swayamvar

ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ...

heavy rains expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp journey
      ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
    • silence during service excitement upon retirement
      ਸੇਵਾ ਦੌਰਾਨ ਚੁੱਪ, ਸੇਵਾਮੁਕਤੀ ’ਤੇ ਸਨਸਨੀ!
    • passion for speed blood flowing on the roads
      ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
    • future of the country  s children should not be tampered
      ਦੇਸ਼ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋਵੇ
    • akali bjp alliance
      ਪੰਜਾਬ ’ਚ ਭਾਜਪਾ-ਅਕਾਲੀ ਗੱਠਜੋੜ ਦੀ ਬਿੜਕ
    • upi and cash
      ਯੂ. ਪੀ. ਆਈ. ਨਕਦੀ ਦੀ ਵਰਤੋਂ ਨੂੰ ਕਦੇ ਗੈਰ-ਪ੍ਰਚੱਲਿਤ ਕਿਉਂ ਨਹੀਂ ਕਰ ਸਕੇਗਾ ?
    • democratic institutions
      ਦੇਸ਼ ’ਚ ਜਮਹੂਰੀ ਸੰਸਥਾਵਾਂ ਦੇ ਕੰਮਕਾਜ ’ਤੇ ਸਵਾਲੀਆ ਨਿਸ਼ਾਨ
    •   the coming flood of fake currency   is a threat to the country  s economy
      ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
    • politics
      ਮੋਦੀ ਸਰਕਾਰ ਸਾਹਮਣੇ ਜਾਤੀਗਤ ਰਾਖਵੇਂਕਰਨ ਦੀ ਰਾਜਨੀਤੀ ਦਾ ਸਭ ਤੋਂ ਔਖਾ ਇਮਤਿਹਾਨ
    • betel leaf
      ਪਾਨ ਦੇ ਪੱਤੇ ਦਾ ਭਾਰਤੀ ਰੂਪਾਂਤਰਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +