ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਊ. ਐੱਮ. ਓ.) ਅਨੁਸਾਰ ਸਾਲ 2024 ਨੂੰ ਿਵਸ਼ਵ ਪੱਧਰ ’ਤੇ ਹੁਣ ਤਕ ਦਾ ਸਭ ਤੋਂ ਗਰਮ ਸਾਲ ਮੰਨਿਆ ਗਿਆ ਹੈ। ਪਹਿਲੀ ਵਾਰ ਵਿਸ਼ਵ ਪੱਧਰੀ ਤਾਪਮਾਨ ਪਿਛਲੇ ਉਦਯੋਗਿਕ ਪੱਧਰਾਂ ਨਾਲੋਂ 1.5 ਡਿਗਰੀ ਸੈਲਸੀਅਸ ਵਧ ਗਿਆ ਹੈ। ਇਹ ਹੱਦ ਖਾਸ ਤੌਰ ’ਤੇ ਮਹੱਤਵਪੂਰਨ ਹੈ ਿਕਉਂਕਿ ਇਹ ਪੈਰਿਸ ਸਮਝੌਤੇ ਦੁਆਰਾ ਨਿਰਧਾਰਤ ਮਹੱਤਵਪੂਰਨ ਹੱਦਾਂ ਦੀ ਉਲੰਘਣਾ ਕਰਦੀ ਹੈ ਜਿਸ ਦਾ ਮਕਸਦ ਵਿਸ਼ਵ ਪੱਧਰੀ ਤਾਪਮਾਨ ਨੂੰ ‘ਪਹਿਲੇ ਉਦਯੋਗਿਕ ਪੱਧਰਾਂ ਨਾਲੋਂ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣਾ ਹੈ ਅਤੇ ਇਸ ਨੂੰ 1.5 ਡਿਗਰੀ ਸੈਲਸੀਅਸ ਤਕ ਸੀਮਤ ਰੱਖਣ ਦਾ ਯਤਨ ਕਰਨਾ ਹੈ।’ ਹੁਣ ਅਜਿਹਾ ਜਾਪਦਾ ਹੈ ਕਿ ਅਸੀਂ ਨਿਰਧਾਰਤ ਹੱਦ ਨੂੰ ਪਾਰ ਕਰ ਗਏ ਹਾਂ।
ਜਲਵਾਯੂ ਪਰਿਵਰਤਨ ਹੁਣ ਇਕ ਵਿਸ਼ਵ ਪੱਧਰੀ ਚੁਣੌਤੀ ਬਣ ਿਗਆ ਹੈ ਜੋ ਮਨੁੱਖ ਜਾਤੀ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਦੀ ਸੰਭਾਵਨਾ ਰੱਖਦਾ ਹੈ। ਜਲਵਾਯੂ ਪਰਿਵਰਤਨ ਨਾਲ ਨਾ ਸਿਰਫ ਸਰੀਰਕ ਸਿਹਤ ਪ੍ਰਭਾਵਿਤ ਹੋਣ ਦਾ ਖਤਰਾ ਹੈ, ਸਗੋਂ ਇਸ ਨਾਲ ਮਾਨਸਿਕ ਸਿਹਤ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਵਧਦੇ ਤਾਪਮਾਨ ਨਾਲ ਹਮਲਾਵਰਪੁਣਾ ਅਤੇ ਹਿੰਸਕ ਖੁਦਕੁਸ਼ੀਆਂ ਦੀ ਦਰ ’ਚ ਵਾਧਾ ਹੋਣ ਦੀ ਸੰਭਾਵਨਾ ਹੈ ਜਦਕਿ ਜਲਵਾਯੂ ਪਰਿਵਰਤਨ ਦੇ ਕਾਰਨ ਲੰਬੇ ਸਮੇਂ ਤਕ ਸੋਕਾ ਪੈਣ ਨਾਲ ਵੱਡੀ ਗਿਣਤੀ ’ਚ ਕਿਸਾਨ ਖੁਦਕੁਸ਼ੀ ਕਰ ਸਕਦੇ ਹਨ। ਸੋਕੇ ਕਾਰਨ ਤਣਾਅ ਨਾਲ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਜਲਵਾਯੂ ਪਰਿਵਰਤਨ ਨਾਲ ਆਫਤਾਂ ਦੇ ਵਧਦੇ ਵੇਗ ਪੋਸਟ ਟ੍ਰਾਮੈਟਿਕ ਸਟ੍ਰੈੱਸ ਿਡਸਆਰਡਰ, ਅੈਡਜਸਟਮੈਂਟ-ਡਿਸ ਆਰਡਰ ਅਤੇ ਤਣਾਅ ਦਾ ਕਾਰਨ ਬਣ ਸਕਦੇ ਹਨ।
ਵਿਸ਼ਵ ਪੱਧਰੀ ਜਲਵਾਯੂ ਪਰਿਵਰਤਨ ਕਾਰਨ ਬੈਕਟੀਰੀਆਂ ਤੋਂ ਪੈਦਾ ਹੋਣ ਵਾਲੀਆਂਂ ਬੀਮਾਰੀਆਂ ਦਾ ਪ੍ਰਸਾਰ, ਹੜ੍ਹ, ਤੂਫਾਨ ਅਤੇ ਚੱਕਰਵਾਤ ਵਰਗੇ ਖਰਾਬ ਮੌਸਮ ਦੀਆਂ ਹਾਲਤਾਂ ਕਾਰਨ ਸੱਟਾਂ ਅਤੇ ਮੌਤਾਂ, ਗਰਮੀ ਦੇ ਸੰਪਰਕ ’ਚ ਆਉਣ ਕਾਰਨ ਥਰਮਲ ਜ਼ਖਮ, ਹੜ੍ਹ ਅਤੇ ਸਮੁੰਦਰੀ ਕੰਢਿਆਂ ਦੇ ਪਾਣੀ ਦੇ ਗਰਮ ਹੋਣ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਇਨਫੈਕਸ਼ਨਾਂ ਦੇ ਫੈਲਣ ਦਾ ਜੋਖਮ ਅਤੇ ਖੇਤਰੀ ਫਸਲ ਦੀ ਪੈਦਾਵਾਰ ’ਚ ਕਮੀ ਦੇ ਕਾਰਨ ਕੁਪੋਸ਼ਣ ਹੋਣ ਦੀ ਸੰਭਾਵਨਾ ਹੈ। ਸਿਹਤ ’ਤੇ ਵਿਸ਼ਵ ਪੱਧਰੀ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਕਾਫੀ ਵੱਧ ਹੋਣ ਦੀ ਸੰਭਾਵਨਾ ਹੈ। ਮਾਨਸਿਕ ਸਿਹਤ, ਸਿਹਤ ਦਾ ਇਕ ਮਹੱਤਵਪੂਰਨ ਭਾਈਵਾਲ ਹੈ ਅਤੇ ਵਿਸ਼ਵ ਪੱਧਰੀ ਜਲਵਾਯੂ ਪਰਿਵਰਤਨ ਨਾਲ ਵੀ ਇਸ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਵੱਖ-ਵੱਖ ਦੇਸ਼ਾਂ ’ਚ ਹੋਈਆਂ ਖੋਜਾਂ ਇਹ ਸੁਝਾਅ ਦਿੰਦੀਆਂ ਹਨ ਕਿ ਗਰਮੀ ਦੇ ਮਹੀਨਿਆਂ ਦੌਰਾਨ ਅਪਰਾਧ ਅਤੇ ਹਮਲਾਵਰਪੁਣੇ ਦੀ ਦਰ ’ਚ ਵਾਧਾ ਹੋ ਜਾਂਦਾ ਹੈ, ਜੋ ਹਮਲਾਵਰ ਵਤੀਰੇ ਅਤੇ ਤਾਪਮਾਨ ਦੇ ਦਰਮਿਆਨ ਇਕ ਸਬੰਧ ਦਾ ਸੰਕੇਤ ਹੈ। ਗਲੋਬਲ ਵਾਰਮਿੰਗ ਦੇ ਨਾਲ ਸ਼ਾਇਦ ਹਮਲਾਵਰਪੁਣੇ ਦੀਆਂ ਦਰਾਂ ਵਧ ਸਕਦੀਆਂ ਹਨ।
ਖੁਦਕੁਸ਼ੀਆਂ ਦੀਆਂ ਦਰਾਂ ਅਤੇ ਤਾਪਮਾਨ ਦੇ ਦਰਮਿਆਨ ਵੀ ਸਬੰਧ ਦੇਖਿਆ ਗਿਆ ਹੈ। ਕਈ ਖੋਜਾਂ-ਅਧਿਐਨਾਂ ਅਨੁਸਾਰ, ਇਹ ਦੇਖਿਆ ਗਿਆ ਹੈ ਕਿ ਹਾਲ ਹੀ ’ਚ ਤਾਪਮਾਨ ਦੇ ਵਾਧੇ ਨਾਲ ਖੁਦਕੁਸ਼ੀਆਂ, ਖਾਸ ਤੌਰ ’ਤੇ ਹਿੰਸਕ ਖੁਦਕੁਸ਼ੀਆਂ ਵੱਧ ਹੁੰਦੀਆਂ ਹਨ।
ਗਰਮੀ ਦੀਆਂ ਲਹਿਰਾਂ ਮਾਨਸਿਕ ਅਤੇ ਵਿਹਾਰ ਸਬੰਧੀ ਵਿਕਾਰਾਂ ਨਾਲ ਜੁੜੀਆਂ ਹੋਈਆਂ ਹਨ। ਆਸਟ੍ਰੇਲੀਆ ਦੇ ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਗਰਮੀ ਦੀਆਂ ਲਹਿਰਾਂ ਮਾਨਸਿਕ ਵਿਕਾਰਾਂ ਦੇ ਇਲਾਜ ਲਈ ਦਾਖਲ ਹੋਣ ਦੀਆਂ ਦਰਾਂ ’ਚ ਵਾਧੇ ਨਾਲ ਵੀ ਜੁੜੀਆਂ ਹੋਈਆਂ ਹਨ। ਅਜਿਹੀ ਗਰਮੀ ਦੀਆਂ ਲਹਿਰਾਂ ਮੂਡ ਵਿਕਾਰਾਂ, ਚਿੰਤਾ ਵਿਕਾਰਾਂ ਅਤੇ ਵਹਿਮਾਂ-ਭਰਮਾਂ ਨਾਲ ਜੁੜੀਆਂ ਹੋਈਆਂ ਹਨ।
ਸੋਕੇ ਦੀ ਘਟਨਾ ਅਤੇ ਕਿਸਾਨ ਖੁਦਕੁਸ਼ੀ ਦੇ ਦਰਮਿਆਨ ਵੀ ਸਬੰਧ ਪਾਇਆ ਗਿਆ ਹੈ। ਅਜਿਹਾ ਰੁਝਾਨ ਸਿਰਫ ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ ’ਚ ਹੀ ਨਹੀਂ ਸਗੋਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਵੀ ਦੇਖਿਆ ਗਿਆ ਹੈ। ਅਣਕਿਆਸੇ ਸੋਕੇ ਕਾਰਨ ਫਸਲ ਨਾ ਹੋਣ ਅਤੇ ਕਿਸਾਨਾਂ ਵੱਲੋਂ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ ਦੇ ਦਰਮਿਆਨ ਸਬੰਧ ਪਾਇਆ ਗਿਆ ਹੈ। ਫਸਲ ਨਾ ਹੋਣਾ ਆਰਥਿਕ ਔਕੜਾਂ ਦਾ ਕਾਰਨ ਬਣ ਸਕਦੀ ਹੈ।
ਬਹੁਤ ਜ਼ਿਆਦਾ ਗਰਮੀ ਨਾਲ ਮਜ਼ਦੂਰਾਂ ਦੀ ਥਕਾਨ ਕਾਰਨ ਖੇਤੀਬਾੜੀ ਦੇ ਕੰਮ ਘੱਟ ਹੋਣ ਕਾਰਨ ਪੈਦਾਵਾਰ ਘੱਟ ਜਾਂਦੀ ਹੈ। ਖੇਤੀ ਪੈਦਾਵਾਰ ’ਚ ਕਮੀ ਕਾਰਨ ਖੇਤੀ ਸਹਾਇਕ ਉਦਯੋਗਾਂ ’ਚ ਵੀ ਉਤਪਾਦਨ ਰੁਕ ਜਾਂਦਾ ਹੈ ਜੋ ਦੁਬਲੇ ਮੌਸਮ ਦੇ ਦਰਮਿਆਨ ਮੈਨੂਅਲ ਮਜ਼ਦੂਰਾਂ ਨੂੰ ਰੋਜ਼ਗਾਰ ਦਿੰਦੇ ਹਨ। ਇਸ ਨਾਲ ਆਰਥਿਕ ਔਕੜਾਂ ਹੋ ਸਕਦੀਆਂ ਹਨ ਜਿਸ ਦੇ ਨਤੀਜੇ ਵਜੋਂ ਮਾਨਸਿਕ ਸਿਹਤ ਸਮੱਸਿਆਵਾਂ ’ਚ ਵਾਧਾ ਹੋ ਸਕਦਾ ਹੈ।
ਲੰਬੇ ਸਮੇਂ ਤਕ ਸੋਕੇ ਨਾਲ ਆਰਥਿਕ ਸਥਿਤੀ ’ਚ ਗਿਰਾਵਟ ਦੇਖੀ ਗਈ ਹੈ, ਜੋ ਿਡਪ੍ਰੈਸ਼ਨ ਅਤੇ ਮਨੋਬਲ ਨਾਲ ਜੁੜੀ ਹੈ। ਜੰਗ ਅਤੇ ਆਫਤਾਂ ਦੇ ਬਾਅਦ ਹਿਜਰਤ ਕਰਨ ਲਈ ਮਜਬੂਰ ਵਿਅਕਤੀਆਂ ’ਚ ਉਨ੍ਹਾਂ ਵਿਅਕਤੀਆਂ ਦੀ ਤੁਲਨਾ ’ਚ ਮਾਨਸਿਕ ਬੀਮਾਰੀ ਨਾਲ ਪੀੜਤ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ ਜੋ ਸਵੈ-ਇੱਛਾ ਨਾਲ ਹਿਜਰਤ ਕਰਨਾ ਚੁਣਦੇ ਹਨ।
ਜਲਵਾਯੂ ਪਰਿਵਰਤਨ ਨਾਲ ਕਈ ਸਰੀਰਕ ਬੀਮਾਰੀਆਂ ’ਚ ਵਾਧਾ ਦੇਖਿਆ ਜਾਵੇਗਾ। ਗਰਮੀ, ਸੋਕਾ ਅਤੇ ਹੜ੍ਹ ਨਾਲ ਸਬੰਧਤ ਘਟਨਾਵਾਂ ਕਾਰਨ ਦਿਲ ਦੇ ਰੋਗਾਂ ਅਤੇ ਗੁਰਦੇ ਦੀਆਂ ਸਮੱਸਿਆਵਾਂ ਦੀ ਦਰ ’ਚ ਵਾਧਾ ਹੋਣ ਦੀ ਸੰਭਾਵਨਾ ਹੈ।
ਘੱਟੇ-ਮਿੱਟੀ, ਧੂੰਏਂ ਅਤੇ ਗਰਮੀ, ਸੋਕੇ ਨਾਲ ਸਬੰਧਤ ਅੱਗ ਅਤੇ ਹੜ੍ਹ ਦੇ ਨਤੀਜੇ ਵਜੋਂ ਸਥਿਰ ਪਾਣੀ ਵਰਗੇ ਵਾਤਾਵਰਣੀ ਨਿਰਧਾਰਕ ਮਨੁੱਖੀ ਸਿਹਤ ’ਤੇ ਉਲਟ ਅਸਰ ਪਾ ਸਕਦੇ ਹਨ ਅਤੇ ਪੁਰਾਣੀਆਂ ਸਰੀਰਕ ਬੀਮਾਰੀਆਂ ਨੂੰ ਜਨਮ ਦੇ ਸਕਦੇ ਹਨ। ਪੁਰਾਣੀਆਂ ਸਰੀਰਕ ਬੀਮਾਰੀਆਂ ਹੋਣ ਨਾਲ ਮਾਨਸਿਕ ਸਿਹਤ ’ਤੇ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਇਸ ਨਾਲ ਨਜਿੱਠਣ ’ਚ ਤਣਾਅ ਹੁੰਦਾ ਹੈ।
ਜਲਵਾਯੂ ਪਰਿਵਰਤਨ ਦੇ ਹੱਲ ’ਚ ਕੀ ਕੀਤਾ ਜਾ ਸਕਦਾ ਹੈ ਤੇ ਕੀ ਕੀਤਾ ਜਾਣਾ ਚਾਹੀਦਾ, ਇਸ ’ਤੇ ਕਈ ਦ੍ਰਿਸ਼ਟੀਕੋਣ ਹੋ ਸਕਦੇ ਹਨ। ਜਲਵਾਯੂ ਪਰਿਵਰਤਨ ਦੁਆਰਾ ਦਰਸਾਈਆਂ ਗਈਆਂ ਚਿੰਤਾਵਾਂ ਦੇ ਤਰਕਸੰਗਤ, ਕੰਮ ਕਰਨ ਯੋਗ ਅਤੇ ਪ੍ਰਭਾਵੀ ਪ੍ਰਤੀਕਿਰਿਆ ਮੁਹੱਈਆ ਕਰਨ ਲਈ ਵੱਖ-ਵੱਖ ਹੱਲਾਂ ’ਚੋਂ ਸਰਵੋਤਮ ਨੂੰ ਲਾਗੂ ਕਰਨਾ ਸਹੀ ਉਪਯੋਗੀ ਹੋ ਸਕਦਾ ਹੈ।
ਸਾਨੂੰ ਜੰਗਲਾਂ ਦੀ ਕਟਾਈ ਅਤੇ ਵਿਕਾਸ ਦੇ ਦਰਮਿਆਨ ਇਕ ‘ਹਰਾ ਸੰਤੁਲਨ’ ਬਣਾਉਣਾ ਚਾਹੀਦਾ ਹੈ। ਭਾਰਤ ਨੂੰ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਭਾਰਤ 1990 ਤੋਂ 2020 ਦੇ ਦਰਮਿਆਨ ਦੁਨੀਆ ਦੇ ਦੇਸ਼ਾਂ ’ਚ ਜੰਗਲਾਂ ਦੀ ਕਟਾਈ ਦੀ ਦੂਜੀ ਸਭ ਤੋਂ ਵੱਧ ਦਰ ’ਤੇ ਹੈ, ਜਿਸ ਦੀ ਰਿਪੋਰਟ 2023 ’ਚ ਦਿੱਤੀ ਗਈ ਹੈ
(ਲੇਖਕ : ਸਾਬਕਾ ਸੀਨੀਅਰ ਸਲਾਹਕਾਰ (ਮਾਨਸਿਕ ਇਲਾਜ) ਭਾਰਤੀ ਹਥਿਆਰਬੰਦ ਬਲ ਹਨ) ਡਾ. (ਕਰਨਲ) ਰਾਜਿੰਦਰ ਸਿੰਘ
ਸਬਕ ਸਿਖਾਉਣਾ ਸੀ, ਸਮਾਂ ਦੱਸੇਗਾ ਕਿ ਪਾਕਿ ਨੇ ਕਿੰਨਾ ਸਿੱਖਿਆ
NEXT STORY