Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 23, 2026

    2:20:01 AM

  • uk mp tanmanjeet singh dhesi receives sikh hero award 2026

    ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ...

  • srh vs rcb  ipl 2026

    IPL 2026: ਹੈਦਰਾਬਾਦ ਨੇ ਬੈਂਗਲੁਰੂ ਨੂੰ 55 ਦੌੜਾਂ...

  • rcb vs srh hyderabad set a target of 256 runs for bangalore

    RCB vs SRH :ਹੈਦਰਾਬਾਦ ਨੇ ਬੈਂਗਲੁਰੂ ਨੂੰ ਦਿੱਤਾ...

  • h 1b registrations decline in fy27

    ਭਾਰਤੀਆਂ ਲਈ US ਵੀਜ਼ਾ ਹੋਇਆ ਔਖਾ! H-1B ਵੀਜ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੋਰੋਨਾ ਵਾਇਰਸ ਅਤੇ ਸਾਡੀਆਂ ਸਿਹਤ ਸੇਵਾਵਾਂ

BLOG News Punjabi(ਬਲਾਗ)

ਕੋਰੋਨਾ ਵਾਇਰਸ ਅਤੇ ਸਾਡੀਆਂ ਸਿਹਤ ਸੇਵਾਵਾਂ

  • Updated: 04 Mar, 2020 01:54 AM
Blog
corona virus and our health services
  • Share
    • Facebook
    • Tumblr
    • Linkedin
    • Twitter
  • Comment

ਰੋਹਿਤ ਕੌਸ਼ਿਕ

ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਸਹਿਮੀ ਹੋਈ ਹੈ। ਚੀਨ ਦੇ 80 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਥੇ ਇਸ ਵਾਇਰਸ ਕਾਰਣ ਲੱਗਭਗ 3 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦੇ ਅਸਰਅੰਦਾਜ਼ ਹੋਣ ਦਾ ਦਾਇਰਾ ਦੂਜੇ ਦੇਸ਼ਾਂ ਵਿਚ ਵੀ ਫੈਲ ਰਿਹਾ ਹੈ। ਚੀਨ ਤੋਂ ਇਲਾਵਾ ਜਾਪਾਨ, ਇਟਲੀ, ਦੱਖਣੀ ਕੋਰੀਆ ਅਤੇ ਈਰਾਨ ਵਿਚ ਵੀ ਇਸ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਪੂਰੇ ਵਿਸ਼ਵ ਵਿਚ ਇਸ ਵਾਇਰਸ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦਾ ਬਹੁਤ ਜ਼ਿਆਦਾ ਅਸਰ ਦਿਸ ਨਹੀਂ ਰਿਹਾ। ਅਜੇ ਤਕ ਇਸ ਦੇ ਇਲਾਜ ਲਈ ਕੋਈ ਟੀਕਾ ਵੀ ਤਿਆਰ ਨਹੀਂ ਹੋ ਸਕਿਆ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕੋਰੋਨਾ ਵਾਇਰਸ ਦੇ ਫੈਲਣ ਦੀ ਤੇਜ਼ੀ ਨੂੰ ਦੇਖਦੇ ਹੋਏ ਪਹਿਲਾਂ ਹੀ ਕੌਮਾਂਤਰੀ ਹੰਗਾਮੀ ਹਾਲਤ ਦਾ ਐਲਾਨ ਕਰ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਸਮੁੰਦਰੀ ਖ਼ੁਰਾਕ ਰਾਹੀਂ ਫੈਲਦਾ ਹੈ ਪਰ ਹੁਣ ਕੋਰੋਨਾ ਵਾਇਰਸ ਮਨੁੱਖ ਤੋਂ ਮਨੁੱਖ ’ਚ ਫੈਲ ਰਿਹਾ ਹੈ। ਜੇਕਰ ਕੋਈ ਸਿਹਤਮੰਦ ਵਿਅਕਤੀ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸਿਹਤਮੰਦ ਵਿਅਕਤੀ ਵੀ ਇਸ ਦੀ ਮਾਰ ਹੇਠ ਆ ਸਕਦਾ ਹੈ। ਖੰਘ, ਛਿੱਕ ਜਾਂ ਹੱਥ ਮਿਲਾਉਣ ਨਾਲ ਵੀ ਇਹ ਵਾਇਰਸ ਦੀ ਬੀਮਾਰੀ ਫੈਲ ਸਕਦੀ ਹੈ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ ਖਾਂਸੀ, ਬੁਖਾਰ, ਸਿਰਦਰਦ, ਗਲੇ ਵਿਚ ਖਾਰਿਸ਼ ਅਤੇ ਜ਼ੁਕਾਮ ਸ਼ਾਮਲ ਹਨ। ਮੁਕਾਬਲਾ ਕਰਨ ਵਿਚ ਕਮਜ਼ੋਰ ਸਮਰੱਥਾ ਵਾਲੇ ਵਿਅਕਤੀ ਨੂੰ ਇਹ ਬੀਮਾਰੀ ਛੇਤੀ ਲੱਗਦੀ ਹੈ। ਨਵੇਂ ਚੀਨੀ ਕੋਰੋਨਾ ਵਾਇਰਸ ਨੂੰ ਸਾਰਸ ਵਾਇਰਸ ਦੀ ਤਰ੍ਹਾਂ ਮੰਨਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਦੇਖਦੇ ਹੋਏ ਭਾਰਤ ਸਮੇਤ ਵਿਸ਼ਵ ਦੇ ਕਈ ਹਵਾਈ ਅੱਡਿਆਂ ’ਤੇ ਚੀਨ ਤੋਂ ਆਉਣ ਵਾਲੇ ਮੁਸਾਫ਼ਿਰਾਂ ਦੀ ਜਾਂਚ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਸਾਡੇ ਦੇਸ਼ ਦਾ ਸਿਹਤ ਮੰਤਰਾਲਾ ਵੀ ਇਸ ਦਿਸ਼ਾ ਵਿਚ ਸਰਗਰਮ ਹੋ ਿਗਆ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹਾਲ ਹੀ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਤੇਲੰਗਾਨਾ ਵਿਚ ਇਸ ਵਾਇਰਸ ਦੇ ਸ਼ਿਕਾਰ ਹੋਣ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਇਕ ਪਾਸੇ ਪੂਰਾ ਵਿਸ਼ਵ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਤ ਹੈ ਤਾਂ ਦੂਜੇ ਪਾਸੇ ਭਾਰਤ ਵਰਗੇ ਦੇਸ਼ ਵਿਚ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾਵੇ। ਇਹ ਸਹੀ ਹੈ ਕਿ ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਵਿਚ ਸੁਧਾਰ ਹੋ ਰਿਹਾ ਹੈ ਪਰ ਇਹ ਸੁਧਾਰ ਅਜੇ ਤਕ ਉਹ ਟੀਚੇ ਪ੍ਰਾਪਤ ਨਹੀਂ ਕਰ ਸਕਿਆ, ਜਿਸ ਨਾਲ ਪਿੰਡ ਦੇ ਆਖਰੀ ਵਿਅਕਤੀ ਨੂੰ ਵੀ ਰਾਹਤ ਮਿਲ ਸਕੇ। ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ‘ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਮਸ, ਇਕੋਨਾਮਿਕਸ ਐਂਡ ਪਾਲਿਸੀ’ (ਸੀ. ਡੀ. ਡੀ. ਈ. ਪੀ.) ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਲਗਭਗ 6 ਲੱਖ ਡਾਕਟਰਾਂ ਅਤੇ 20 ਲੱਖ ਨਰਸਾਂ ਦੀ ਘਾਟ ਹੈ। ਭਾਰਤ ਵਿਚ 10189 ਲੋਕਾਂ ਪਿੱਛੇ ਇਕ ਸਰਕਾਰੀ ਡਾਕਟਰ ਹੈ, ਜਦਕਿ ਡਬਲਿਊ. ਐੱਚ. ਓ. ਨੇ ਇਕ ਹਜ਼ਾਰ ਲੋਕਾਂ ’ਤੇ ਇਕ ਡਾਕਟਰ ਦੀ ਸਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਸਾਡੇ ਦੇਸ਼ ’ਚ 483 ਲੋਕਾਂ ’ਤੇ ਇਕ ਨਰਸ ਹੈ। ਰਿਪੋਰਟ ਅਨੁਸਾਰ ਭਾਰਤ ’ਚ ਐਂਟੀਬਾਇਓਟਿਕ ਦਵਾਈਆਂ ਦੇਣ ਲਈ ਸਹੀ ਢੰਗ ਨਾਲ ਸਿੱਖਿਆ ਪ੍ਰਾਪਤ ਸਟਾਫ ਦੀ ਕਮੀ ਹੈ, ਜਿਸ ਨਾਲ ਜੀਵਨ ਬਚਾਉਣ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਨਹੀਂ ਮਿਲਦੀਆਂ। ਜਦੋਂ ਇਸ ਦੌਰ ਵਿਚ ਵੀ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਲਈ ਸਟ੍ਰੈਚਰ ਵਰਗੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਤਾਂ ਦੇਸ਼ ਦੀਆਂ ਸਿਹਤ ਸੇਵਾਵਾਂ ’ਤੇ ਸਵਾਲ ਉੱਠਣਾ ਲਾਜ਼ਮੀ ਹੈ। ਇਸ ਪ੍ਰਗਤੀਸ਼ੀਲ ਦੌਰ ਵਿਚ ਵੀ ਅਜਿਹੀਆਂ ਅਨੇਕਾਂ ਖਬਰਾਂ ਸਾਹਮਣੇ ਆਈਆਂ ਹਨ ਕਿ ਹਸਪਤਾਲ ਨੇ ਗਰੀਬ ਮਰੀਜ਼ ਦੀ ਲਾਸ਼ ਨੂੰ ਘਰ ਪਹੁੰਚਾਉਣ ਲਈ ਐਂਬੂਲੈਂਸ ਤਕ ਮੁਹੱਈਆ ਨਹੀਂ ਕਰਾਈ। ਅਜਿਹੀ ਸਥਿਤੀ ਵਿਚ ਜੇਕਰ ਸਾਡੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲਦੀ ਹੈ ਤਾਂ ਇਸ ਦੇ ਡਰਾਉਣੇ ਨਤੀਜੇ ਹੋ ਸਕਦੇ ਹਨ।

ਇਹ ਮੰਦਭਾਗੀ ਗੱਲ ਹੀ ਹੈ ਕਿ ਭਾਰਤ ਵਰਗੇ ਦੇਸ਼ ਵਿਚ ਇਕ ਪਾਸੇ ਛੂਤ-ਛਾਤ ਵਾਲੇ ਰੋਗਾਂ ਨੂੰ ਰੋਕਣ ਲਈ ਕੋਈ ਅਸਰਦਾਰ ਨੀਤੀ ਨਹੀਂ ਬਣ ਸਕੀ ਹੈ ਤਾਂ ਦੂਜੇ ਪਾਸੇ ਗ਼ੈਰ-ਛੂਤਛਾਤ ਵਾਲੇ ਰੋਗ ਤੇਜ਼ੀ ਨਾਲ ਜਨਤਾ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਦਰਅਸਲ, ਪਿਛਲੇ ਦਿਨੀਂ ਡਬਲਿਊ. ਐੱਚ. ਓ. ਵਲੋਂ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਆਉਣ ਵਾਲੇ ਸਮਿਆਂ ਵਿਚ ਦਿਲ ਦੀਆਂ ਬੀਮਾਰੀਆਂ, ਡਾਇਬਟੀਜ਼ ਅਤੇ ਕੈਂਸਰ ਵਰਗੇ ਰੋਗ ਭਾਰਤ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨਗੇ। ਇਸ ਰਿਪੋਰਟ ਅਨੁਸਾਰ 2012 ਤੋਂ 2020 ਵਿਚਕਾਰ ਇਨ੍ਹਾਂ ਬੀਮਾਰੀਆਂ ਦੇ ਇਲਾਜ ’ਤੇ ਤਕਰੀਬਨ 6.2 ਖਰਬ ਡਾਲਰ (41 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਖਰਚ ਹੋਣ ਦਾ ਅੰਦਾਜ਼ਾ ਹੈ। ਰਿਪੋਰਟ ਵਿਚ ਇਨ੍ਹਾਂ ਬੀਮਾਰੀਆਂ ਦੇ ਭਾਰਤ ਅਤੇ ਚੀਨ ਦੇ ਸ਼ਹਿਰੀ ਇਲਾਕਿਆਂ ਵਿਚ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਦੱਸਿਆ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਗੈਰ-ਛੂਤਛਾਤ ਵਾਲੇ ਇਹ ਰੋਗ ਸ਼ਹਿਰਾਂ ਵਿਚ ਰਹਿਣ ਵਾਲੀ ਮਨੁੱਖੀ ਆਬਾਦੀ ਦੇ ਹੀ ਖਤਰੇ ਨਹੀਂ ਹਨ ਸਗੋਂ ਇਸ ਨਾਲ ਅਰਥਵਿਵਸਥਾ ਦੇ ਵੀ ਪ੍ਰਭਾਵਿਤ ਹੋਣ ਦਾ ਖਤਰਾ ਹੈ। ਵਧਦਾ ਸ਼ਹਿਰੀਕਰਨ ਅਤੇ ਇਥੋਂ ਦੇ ਕੰਮ ਦੇ ਢੰਗਾਂ ਅਤੇ ਜੀਵਨ ਦੇ ਤੌਰ-ਤਰੀਕਿਆਂ ਦੀਆਂ ਸਥਿਤੀਆਂ ਇਨ੍ਹਾਂ ਰੋਗਾਂ ਦੇ ਵਧਣ ਦਾ ਮੁੱਖ ਕਾਰਣ ਹਨ। 2014 ਤੋਂ 2050 ਵਿਚਕਾਰ ਭਾਰਤ ’ਚ 404 ਮਿਲੀਅਨ (40 ਕਰੋੜ 40 ਲੱਖ) ਆਬਾਦੀ ਸ਼ਹਿਰਾਂ ਦਾ ਹਿੱਸਾ ਬਣੇਗੀ। ਇਸ ਕਾਰਣ ਸ਼ਹਿਰਾਂ ਦਾ ਗ਼ੈਰ-ਯੋਜਨਾਬੱਧ ਵਿਕਾਸ ਹੋਣ ਨਾਲ ਸਥਿਤੀ ਬਦਤਰ ਹੋਵੇਗੀ। ਸਾਡੇ ਦੇਸ਼ ਵਿਚ ਵਿਵਸਥਾ ਦੀ ਨਾਕਾਮੀ ਅਤੇ ਵਾਤਾਵਰਣ ਦੇ ਵੱਖ-ਵੱਖ ਕਾਰਕਾਂ ਕਾਰਣ ਬੀਮਾਰੀ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ। ਭਾਰਤ ਵਿਚ ਡਾਕਟਰਾਂ ਦੀ ਉਪਲੱਬਧਤਾ ਦੀ ਸਥਿਤੀ ਵੀਅਤਨਾਮ ਅਤੇ ਅਲਜੀਰੀਆ ਵਰਗੇ ਦੇਸ਼ਾਂ ਨਾਲੋਂ ਵੀ ਬਦਤਰ ਹੈ। ਸਾਡੇ ਦੇਸ਼ ਵਿਚ ਇਸ ਸਮੇਂ ਲੱਗਭਗ 7.5 ਲੱਖ ਸਰਗਰਮ ਡਾਕਟਰ ਹਨ। ਡਾਕਟਰਾਂ ਦੀ ਕਮੀ ਕਾਰਣ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਵਿਚ ਦੇਰੀ ਹੁੰਦੀ ਹੈ। ਇਹ ਸਥਿਤੀ ਅੰਤ ਵਿਚ ਪੂਰੇ ਦੇਸ਼ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਸਾਡੇ ਦੇਸ਼ ਵਿਚ ਆਮ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣ ਦੇ ਕਈ ਕਾਰਣ ਹਨ, ਇਸ ਲਈ ਸਿਹਤ ਸਹੂਲਤਾਂ ਨੂੰ ਤੇਜ਼ ਅਤੇ ਤਿੱਖਾ ਬਣਾਉਣ ਦੀ ਜ਼ਰੂਰਤ ਹੈ। ਦਰਅਸਲ, ਸਿਹਤ ਸੇਵਾਵਾਂ ਦੇ ਮੁੱਦੇ ’ਤੇ ਭਾਰਤ ਅਨੇਕਾਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਹਾਲਾਤ ਇਹ ਹਨ ਕਿ ਆਬਾਦੀ ਦੇ ਵਾਧੇ ਕਾਰਣ ਬੀਮਾਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਗ਼ਰੀਬੀ ਅਤੇ ਗੰਦਗੀ ਕਾਰਣ ਛੂਤ ਦੀਆਂ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਲੋਕ ਇਲਾਜ ਲਈ ਤਰਸ ਰਹੇ ਹਨ। ਗ਼ੌਰਤਲਬ ਹੈ ਕਿ ਚੀਨ, ਬ੍ਰਾਜ਼ੀਲ ਅਤੇ ਸ਼੍ਰੀਲੰਕਾ ਵਰਗੇ ਦੇਸ਼ ਵੀ ਸਿਹਤ ਦੇ ਖੇਤਰ ਵਿਚ ਸਭ ਤੋਂ ਵੱਧ ਖਰਚ ਕਰਦੇ ਹਨ, ਜਦਕਿ ਪਿਛਲੇ ਦੋ ਦਹਾਕਿਆਂ ਵਿਚ ਭਾਰਤ ਦੀ ਆਰਥਿਕ ਵਾਧਾ ਦਰ ਚੀਨ ਤੋਂ ਬਾਅਦ ਸ਼ਾਇਦ ਸਭ ਤੋਂ ਵੱਧ ਰਹੀ ਹੈ। ਇਸੇ ਲਈ ਪਿਛਲੇ ਦਿਨੀਂ ਯੋਜਨਾ ਕਮਿਸ਼ਨ ਦੀ ਮਾਹਿਰਾਂ ਦੀ ਕਮੇਟੀ ਨੇ ਵੀ ਸਿਫ਼ਾਰਿਸ਼ ਕੀਤੀ ਸੀ ਕਿ ਜਨਤਕ ਡਾਕਟਰੀ ਸੇਵਾਵਾਂ ਲਈ ਰੱਖੀ ਜਾਂਦੀ ਰਕਮ ਵਧਾਈ ਜਾਵੇ। ਇਹ ਬਦਕਿਸਮਤੀ ਹੀ ਹੈ ਕਿ ਸਾਡੇ ਦੇਸ਼ ਵਿਚ ਸਿਹਤ ’ਤੇ ਹੋਣ ਵਾਲਾ ਖਰਚ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਾਫੀ ਘੱਟ ਹੈ। ਇਸ ਮਾਹੌਲ ਵਿਚ ਜਨਤਕ ਸਿਹਤ ਸੇਵਾਵਾਂ ਦੀ ਸਥਿਤੀ ਤਰਸਯੋਗ ਹੈ।

ਸਿਤਮਜ਼ਰੀਫ਼ੀ ਇਹ ਹੈ ਕਿ ਭਾਰਤ ਵਿਚ ਦੂਜੀਆਂ ਸਰਕਾਰੀ ਯੋਜਨਾਵਾਂ ਵੀ ਲੁੱਟ-ਖਸੁੱਟ ਦਾ ਸ਼ਿਕਾਰ ਹਨ। ਦੂਜੇ ਪਾਸੇ ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਦੀ ਵੀ ਚਾਂਦੀ ਹੈ। ਪਿਛਲੇ ਦਿਨੀਂ ਭਾਰਤੀ ਮੈਡੀਕਲ ਕੌਂਸਲ ਨੇ ਡਾਕਟਰਾਂ ਵਲੋਂ ਦਵਾਈ ਕੰਪਨੀਆਂ ਤੋਂ ਲੈਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਇਕ ਜ਼ਾਬਤਾ ਕੋਡ ਤਹਿਤ ਡਾਕਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦੀ ਰੂਪਰੇਖਾ ਤੈਅ ਕੀਤੀ ਸੀ ਪਰ ਅਜੇ ਵੀ ਡਾਕਟਰ ਦਵਾਈ ਕੰਪਨੀਅਾਂ ਤੋਂ ਵੱਖ-ਵੱਖ ਸਹੂਲਤਾਂ ਪ੍ਰਾਪਤ ਕਰ ਰਹੇ ਹਨ ਅਤੇ ਇਨ੍ਹਾਂ ਦਾ ਬੋਝ ਮਰੀਜ਼ਾਂ ’ਤੇ ਪੈ ਰਿਹਾ ਹੈ। ਇਸ ਦੌਰ ਵਿਚ ਡਾਕਟਰਾਂ ਵਲੋਂ ਜ਼ਿਆਦਾ ਦਵਾਈਆਂ ਲਿਖਣਾ ਇਕ ਰਵਾਇਤ ਬਣ ਗਈ ਹੈ। ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਇਨ੍ਹਾਂ ਵਿਚ ਕੁਝ ਦਵਾਈਆਂ ਤੁਹਾਡੀ ਬੀਮਾਰੀ ਨਾਲ ਸਬੰਧਤ ਹੁੰਦੀਆਂ ਹੀ ਨਹੀਂ। ਵਪਾਰੀਕਰਨ ਦੇ ਇਸ ਦੌਰ ਵਿਚ ਡਾਕਟਰ ਰੂਪੀ ਭਗਵਾਨ ਵੀ ਵਪਾਰਕ ਹੋ ਗਏ ਹਨ। ਸਾਹਮਣੇ ਮੌਜੂਦ ਭਗਵਾਨ ’ਤੇ ਵੀ ਦੱਬ ਕੇ ਚੜ੍ਹਾਵਾ ਚੜ੍ਹਦਾ ਹੈ। ਦਵਾਈਆਂ ਦੀਆਂ ਵੱਖ-ਵੱਖ ਕੰਪਨੀਆਂ ਕੀਮਤੀ ਤੋਂ ਕੀਮਤੀ ਚੜ੍ਹਾਵੇ ਚੜ੍ਹਾ ਕੇ ਇਸ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਦੌੜ ਵਿਚ ਰਹਿੰਦੀਆਂ ਹਨ। ਅਜਿਹੀ ਹਾਲਤ ’ਚ ਈਸ਼ਵਰ ਆਪਣੇ ਭਗਤਾਂ ਨੂੰ ਮਾਯੂਸ ਕਿੰਝ ਕਰ ਸਕਦਾ ਹੈ? ਇਥੋਂ ਸ਼ੁਰੂ ਹੁੰਦਾ ਹੈ ਦੌੜ ਦਾ ਇਕ ਨਵਾਂ ਸ਼ਾਸਤਰ। ਈਸ਼ਵਰ ਚੜ੍ਹਾਵੇ ਬਦਲੇ ਆਪਣੇ ਹਰ ਭਗਤ ਨੂੰ ਖੁਸ਼ ਕਰਨਾ ਚਾਹੁੰਦਾ ਹੈ, ਇਸ ਲਈ ਈਸ਼ਵਰ ਦੀ ਹਰ ਪਰਚੀ ਦਵਾਈ ਰੂੁਪੀ ਅੰਮ੍ਰਿਤ ਨਾਲ ਭਰੀ ਰਹਿੰਦੀ ਹੈ। ਇਸ ਵਿਵਸਥਾ ਵਿਚ ਈਸ਼ਵਰ ਅਤੇ ਭਗਤ ਦੋਵੇਂ ਤ੍ਰਿਪਤ ਰਹਿੰਦੇ ਹਨ ਪਰ ਆਮ ਜਨਤਾ ਨੂੰ ਲੁੱਟ-ਖਸੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਪੱਸ਼ਟ ਹੈ ਕਿ ਬਾਜ਼ਾਰ ਦੀਆਂ ਸ਼ਕਤੀਆਂ ਆਪਣੇ ਹਿੱਤ ਲਈ ਮਨੁੱਖੀ ਹਿੱਤਾਂ ਦੀ ਆੜ ਵਿਚ ਮਨੁੱਖੀ ਕਦਰਾਂ-ਕੀਮਤਾਂ ਨੂੰ ਤਰਜੀਹ ਨਹੀਂ ਦਿੰਦੀਅਾਂ। ਅੱਜ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਦਵਾਈ ਕੰਪਨੀਆਂ ਆਪਣੀਆਂ ਦਵਾਈਅਾਂ ਲਿਖਾਉਣ ਲਈ ਡਾਕਟਰਾਂ ਨੂੰ ਮਹਿੰਗੇ-ਮਹਿੰਗੇ ਤੋਹਫੇ ਦਿੰਦੀਆਂ ਹਨ, ਇਸ ਲਈ ਡਾਕਟਰ ਇਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਵਿਕਵਾਉਣ ਲਈ ਜੀਅ-ਤੋੜ ਕੋਸ਼ਿਸ਼ ਕਰਦੇ ਹਨ। ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਕੁਝ ਡਾਕਟਰ ਗ਼ੈਰ-ਜ਼ਰੂਰੀ ਦਵਾਈਆਂ ਲਿਖ ਕੇ ਦਵਾਈ ਕੰਪਨੀਆਂ ਨਾਲ ਕੀਤੇ ਵਚਨ ਨਿਭਾਉਂਦੇ ਹਨ। ਇਸ ਵਿਵਸਥਾ ਵਿਚ ਡਾਕਟਰ ਲਈ ਦਵਾਈ ਕੰਪਨੀਆਂ ਦਾ ਹਿੱਤ ਮਰੀਜ਼ ਦੇ ਹਿੱਤਾਂ ਤੋਂ ਉੱਪਰ ਹੋ ਜਾਂਦਾ ਹੈ। 1940 ਤੋਂ ਬਾਅਦ ਛੂਤ ਦੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਹੁਣ ਕਈ ਨਵੇਂ ਰੋਗ ਸਾਡੇ ਸਾਹਮਣੇ ਆਏ ਹਨ ਅਤੇ ਭਵਿੱਖ ਵਿਚ ਵੀ ਹੋਰ ਨਵੇਂ ਰੋਗ ਸਾਡੇ ਸਾਹਮਣੇ ਆ ਸਕਦੇ ਹਨ। ‘ਨੇਚਰ’ ਰਸਾਲੇ ਵਿਚ ਛਪੇ ਇਕ ਅਧਿਐਨ ਅਨੁਸਾਰ ਛੂਤ ਦੀਆਂ ਬੀਮਾਰੀਆਂ ਦੇ ਵਧਣ ਦਾ ਵੱਡਾ ਕਾਰਣ ਆਬਾਦੀਆਂ ਵਿਚ ਆਈ ਤਬਦੀਲੀ ਹੈ। ਮਨੁੱਖਾਂ ਨੂੰ ਲੱਗ ਰਹੀਆਂ ਛੂਤ ਦੀਆਂ ਬੀਮਾਰੀਆਂ ਵਿਚੋਂ ਘੱਟੋ-ਘੱਟ ਦੋ-ਤਿਹਾਈ ਜਾਨਵਰਾਂ ਤੋਂ ਆਈਆਂ ਹਨ। ਦਰਅਸਲ, ਇਸ ਦੌਰ ਵਿਚ ਸਿਹਤ ਸੇਵਾਵਾਂ ਦੀ ਬਦਹਾਲੀ ਦਾ ਖ਼ਮਿਆਜ਼ਾ ਜ਼ਿਆਦਾਤਰ ਬੱਚਿਆਂ, ਔਰਤਾਂ ਅਤੇ ਬੁੱਢਿਆਂ ਨੂੰ ਭੁਗਤਣਾ ਪੈ ਰਿਹਾ ਹੈ। ਇਹੋ ਕਾਰਣ ਹੈ ਕਿ ਦੇਸ਼ ਦੇ ਅਨੇਕਾਂ ਰਾਜਾਂ ਵਿਚ ਜਿਥੇ ਇਕ ਪਾਸੇ ਬੱਚੇ ਵੱਖ-ਵੱਖ ਗੰਭੀਰ ਬੀਮਾਰੀਆਂ ਕਾਰਣ ਕਾਲ ਦੇ ਜਬਾੜਿਅਾਂ ਵਿਚ ਸਮਾ ਰਹੇ ਹਨ ਤਾਂ ਦੂਜੇ ਪਾਸੇ ਔਰਤਾਂ ਨੂੰ ਵੀ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਅਾਂ। ਇਸ ਮਮਲੇ ਵਿਚ ਬੁੱਢਿਆਂ ਦਾ ਹਾਲ ਤਾਂ ਹੋਰ ਵੀ ਤਰਸਯੋਗ ਹੈ। ਅਨੇਕਾਂ ਪਰਿਵਾਰਾਂ ਵਿਚ ਬੁੱਢਿਆਂ ਨੂੰ ਮਾਨਸਿਕ ਹੌਸਲਾ ਨਹੀਂ ਮਿਲਦਾ, ਨਾਲ ਹੀ ਉਨ੍ਹਾਂ ਦੀ ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਜਦੋਂ ਉਨ੍ਹਾਂ ਨੂੰ ਸਿਹਤ ਸੇਵਾਵਾਂ ਵੀ ਮੁਹੱਈਆ ਨਹੀਂ ਹੁੰਦੀਆਂ ਤਾਂ ਉਨ੍ਹਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਇਸ ਲਈ ਸਿਹਤ ਸੇਵਾਵਾਂ ਦਾ ਚੁਸਤ-ਦਰੁੱਸਤ ਅਤੇ ਈਮਾਨਦਾਰ ਹੋਣਾ ਨਾ ਸਿਰਫ ਸਿਹਤ ਦੇ ਨਜ਼ਰੀਏ ਤੋਂ ਸਗੋਂ ਸਮਾਜਿਕ ਨਜ਼ਰੀਏ ਤੋਂ ਵੀ ਜ਼ਰੂਰੀ ਹੈ। ਮੰਦਭਾਗੀ ਹਕੀਕਤ ਇਹ ਹੈ ਕਿ ਅਜੇ ਤਕ ਅਜਿਹਾ ਨਹੀਂ ਹੋ ਸਕਿਆ। ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਬਦਹਾਲ ਸਿਹਤ ਸੇਵਾਵਾਂ ਨੂੰ ਲੀਹ ’ਤੇ ਲਿਆਉਣ ਲਈ ਇਕ ਸੰਜੀਦਾ ਪਹਿਲ ਦੀ ਜ਼ਰੂਰਤ ਹੈ। ਖ਼ੈਰ, ਇਸ ਸਮੇਂ ਕੋਰੋਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ ਜਾਗਰੂਕਤਾ ਦੀ ਤਾਂ ਕਿ ਸਮੇਂ ਸਿਰ ਇਸ ਵਾਇਰਸ ਦਾ ਟਾਕਰਾ ਕੀਤਾ ਜਾ ਸਕੇ। ਵਾਤਾਵਰਣ ਦੇ ਅਨੇਕਾਂ ਕਾਰਣਾਂ ਨਾਲ ਭਵਿੱਖ ’ਚ ਛੂਤ ਦੀਆਂ ਬੀਮਾਰੀਆਂ ਦਾ ਖਤਰਾ ਵਧੇਗਾ, ਇਸ ਲਈ ਹੁਣ ਸਮਾਂ ਆ ਗਿਆ ਕਿ ਸਰਕਾਰ ਛੂਤ ਦੇ ਰੋਗਾਂ ਨੂੰ ਵਧਣ ਤੋਂ ਰੋਕਣ ਲਈ ਇਕ ਲੰਮੇ ਸਮੇਂ ਦੀ ਨੀਤੀ ਬਣਾਵੇ।

  • ਕੋਰੋਨਾ ਵਾਇਰਸ
  • ਸੇਵਾਵਾਂ
  • Health Services

ਰਾਹੁਲ ਗ਼ਾਇਬ, ਕਾਂਗਰਸ ਕੋਲ ਨਹੀਂ ਭਾਜਪਾ ਨਾਲ ਮੁਕਾਬਲੇ ਦੀ ਰਣਨੀਤੀ

NEXT STORY

Stories You May Like

  • big explosion of corona
    ਕੀ ਆ ਗਈ ਹੈ ਕੋਰੋਨਾ ਦੀ ਨਵੀਂ ਲਹਿਰ? ਸਿੰਗਾਪੁਰ ਦੇ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ
  • big good news for epfo members
    EPFO ਮੈਂਬਰਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਵ੍ਹਟਸਐਪ 'ਤੇ ਮਿਲਣਗੀਆਂ PF ਸੇਵਾਵਾਂ, ਛੇਤੀ ਸ਼ੁਰੂ ਹੋਵੇਗਾ ਪਲੇਟਫਾਰਮ
  • dark chocolate is a treasure of health
    ਸਿਹਤ ਦਾ ਖ਼ਜ਼ਾਨਾ ਹੈ 'ਡਾਰਕ ਚਾਕਲੇਟ'! ਜਾਣੋ ਇਸ ਦੇ ਫਾਇਦੇ ਅਤੇ ਖਾਣ ਦਾ ਸਹੀ ਤਰੀਕਾ
  • congolese 131 deaths eastern congo ebola outbreak
    Ebola ਨੇ ਵਧਾਈ ਟੈਨਸ਼ਨ! ਕਾਂਗੋ 'ਚ 131 ਲੋਕਾਂ ਦੀ ਮੌਤ ਮਗਰੋਂ WHO ਨੇ ਐਲਾਨੀ ਸਿਹਤ ਐਮਰਜੈਂਸੀ
  • youth dies after returning from election campaign due to deteriorating health
    ਚੋਣ ਪ੍ਰਚਾਰ ਤੋਂ ਪਰਤੇ ਨੌਜਵਾਨ ਦੀ ਸਿਹਤ ਵਿਗੜਣ ਕਾਰਨ ਮੌਤ
  • amritsar  health department takes major action against adulteration
    ਅੰਮ੍ਰਿਤਸਰ: ਮਿਲਾਵਟਖੋਰੀ ’ਤੇ ਸਿਹਤ ਵਿਭਾਗ ਦਾ ਵੱਡਾ ਐਕਸ਼ਨ
  • another virus taking lives
    ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ
  • sonia gandhi health
    ਸੋਨੀਆ ਗਾਂਧੀ ਦੀ ਸਿਹਤ ਖ਼ਰਾਬ, ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਇਲਾਜ
  • uk mp tanmanjeet singh dhesi receives sikh hero award 2026
    ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਿਆ ‘ਸਿੱਖ ਹੀਰੋ...
  • punjab schools timing
    ਪੰਜਾਬ 'ਚ ਗਰਮੀ ਵਿਚਾਲੇ ਵੱਡਾ ਫ਼ੈਸਲਾ, ਸਾਰੇ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ...
  • big on punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
  • jalandhar  social workers pour cold water near bsf chowk
    ਜਲੰਧਰ: BSF ਚੌਕ ਨੇੜੇ ਸਮਾਜ ਸੇਵੀਆਂ ਵੱਲੋਂ ਲਗਾਈ ਗਈ ਠੰਡੇ ਜਲ ਦੀ ਛਬੀਲ
  • dispute between two parties over installation of transformer in jalandhar
    ਜਲੰਧਰ: ਟਰਾਂਸਫਾਰਮਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
  • anand sweet shop targeted by thieves in jalandhar
    ਜਲੰਧਰ: ਚੋਰਾਂ ਨੇ ਆਨੰਦ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ, 38,000 ਦੀ ਨਕਦੀ ਲੈ...
  • massive fire breaks out in jassal market
    ਢਿੱਲਵਾਂ ਰੋਡ ’ਤੇ ਜੱਸਲ ਮਾਰਕੀਟ ’ਚ ਲੱਗੀ ਭਿਆਨਕ ਅੱਗ
  • pspcl outsourced employees announce indefinite strike
    PSPCL ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
Trending
Ek Nazar
ipl 2026 kkr

KKR ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ 'ਚੋਂ ਬਾਹਰ ਹੋਇਆ ਧਾਕੜ ਖ਼ਿਡਾਰੀ

pakistan odi squad

ਪਾਕਿ ਵਨਡੇ ਟੀਮ 'ਚ ਵੱਡਾ ਫੇਰਬਦਲ: ਬਾਬਰ ਆਜ਼ਮ ਦੀ ਵਾਪਸੀ, ਮੁਹੰਮਦ ਰਿਜ਼ਵਾਨ ਦੀ...

demand for holidays in schools due to extreme heat

ਅੱਤ ਦੀ ਗਰਮੀ ਕਾਰਨ ਸਕੂਲਾਂ ’ਚ ਛੁੱਟੀਆਂ ਕਰਨ ਦੀ ਮੰਗ

cockroach awami party formed in pakistan

ਭਾਰਤ ਦੀ ਤਰਜ਼ 'ਤੇ ਪਾਕਿਸਤਾਨ 'ਚ ਬਣੀ 'ਕਾਕਰੋਚ ਅਵਾਮੀ ਪਾਰਟੀ'

gunisha kaur appointed federal commissioner

ਡਾ. ਗੁਣੀਸ਼ਾ ਕੌਰ ਯੂ.ਐਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ 'ਚ ਫੈਡਰਲ...

pakistan to issue commemorative coin

ਪਾਕਿਸਤਾਨ ਚੀਨ ਨਾਲ ਸਬੰਧਾਂ ਦੇ 75 ਸਾਲ ਪੂਰੇ ਹੋਣ 'ਤੇ ਜਾਰੀ ਕਰੇਗਾ ਯਾਦਗਾਰੀ...

government bus free travel women

1 ਜੂਨ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਔਰਤਾਂ, ਬੰਗਾਲ ਸਰਕਾਰ...

shehnaaz gill opens up about the one who has her heart

ਕਿਸ ਦੇ ਕੋਲ ਹੈ ਸ਼ਹਿਨਾਜ਼ ਗਿੱਲ ਦਾ ਦਿਲ ? ਅਦਾਕਾਰਾ ਨੇ ਵੀਡੀਓ ਸਾਂਝੀ ਕਰਕੇ ਖੁਦ...

amritsar bsf seizes huge consignment of heroin in 7 days

ਅੰਮ੍ਰਿਤਸਰ: BSF ਨੇ 7 ਦਿਨਾਂ ’ਚ ਫੜੀ ਹੈਰੋਇਨ ਦੀ ਵੱਡੀ ਖੇਪ; ਖੇਪ ਸੁੱਟ ਕੇ ਵਾਪਸ...

punjab s daughter harleen kaur shines in italy

ਪੰਜਾਬ ਦੀ ਧੀ ਹਰਲੀਨ ਕੌਰ ਨੇ ਇਟਲੀ 'ਚ ਚਮਕਾਇਆ ਮਾਪਿਆਂ ਦਾ ਨਾਮ

madhuri shot dola re dola while she was 4 months pregnant

4 ਮਹੀਨੇ ਦੀ ਪ੍ਰੈਗਨੈਂਸੀ ਦੌਰਾਨ ਮਾਧੁਰੀ ਨੇ ਸ਼ੂਟ ਕੀਤਾ ਸੀ 'ਡੋਲਾ ਰੇ ਡੋਲਾ',...

massive explosion in power bank

ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ

lottery prize worth rs 57 crore found in old pants

ਕਿਸਮਤ ਹੋਵੇ ਤਾਂ ਅਜਿਹੀ! ਪੁਰਾਣੀ ਪੈਂਟ ਦੀ ਜੇਬ 'ਚੋਂ ਮਿਲੀ 57 ਕਰੋੜ ਦੀ ਲਾਟਰੀ

cockroach janata party  account closed  cockroach is back  new account

ਕਾਕਰੋਚ ਜਨਤਾ ਪਾਰਟੀ ਦੇ ‘X’ ਹੈਂਡਲ ’ਤੇ ਰੋਕ, Cockroach Is Back ਨਾਲ ਨਵਾਂ...

ahmedabad crime branch arrests actor who jumped parole 12 years ago

ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ...

kangana ranaut

ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ...

2 indian players banned

2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

200mp camera smartphone

200MP ਕੈਮਰਾ ਤੇ 8000mAh ਬੈਟਰੀ ਨਾਲ ਲਾਂਚ ਹੋਇਆ ਇਹ ਧਾਕੜ ਫੋਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the country will pay the price for waking up late
      ਦੇਰ ਨਾਲ ਜਾਗਣ ਦੀ ਕੀਮਤ ਦੇਸ਼ ਹੀ ਚੁਕਾਏਗਾ
    • the epidemic of corruption reached dangerous levels in the country
      ‘ਭ੍ਰਿਸ਼ਟਾਚਾਰ ਦਾ ਮਹਾਰੋਗ’ ਦੇਸ਼ ’ਚ ਖ਼ਤਰਨਾਕ ਹੱਦ ਤੱਕ ਪਹੁੰਚਿਆ!
    • steel industry
      ਸਟੀਲ ਦੀਆਂ ਕੀਮਤਾਂ ਬੇਲਗਾਮ, ਹਾਈਵੇਅ ਤੋਂ ਹਾਊਸਿੰਗ ਅਤੇ ਮੈਨੂਫੈਕਚਰਿੰਗ ਸੈਕਟਰ...
    • what simplicity the good days of developed india
      ਕੇਹੀ ਸਾਦਗੀ! ਵਿਕਸਿਤ ਭਾਰਤ ਦੇ ਅੱਛੇ ਦਿਨ?
    • italy and india a strategic partnership for the indo mediterranean region
      ਇਟਲੀ ਅਤੇ ਭਾਰਤ : ਇੰਡੋ-ਭੂਮੱਧ ਸਾਗਰ ਦੇ ਖੇਤਰ ਲਈ ਇਕ ਰਣਨੀਤਿਕ ਸਾਂਝੇਦਾਰੀ
    • the series of fires in indian trains is not stopping
      ‘ਨਹੀਂ ਰੁਕ ਰਿਹਾ ਭਾਰਤੀ ਰੇਲਾਂ ’ਚ’ ਅਗਨੀਕਾਂਡਾਂ ਦਾ ਸਿਲਸਿਲਾ!
    • people s democratic attack on the politics of anti sanatan
      ਸਨਾਤਨ ਵਿਰੋਧ ਦੀ ਸਿਆਸਤ ’ਤੇ ਜਨਤਾ ਦਾ ਲੋਕਤੰਤਰੀ ਵਾਰ
    • india pakistan talks
      ਭਾਰਤ ਅਤੇ ਪਾਕਿਸਤਾਨ ਹੁਣ ਗੱਲ ਕਿਉਂ ਨਹੀਂ ਕਰਦੇ
    • the changing landscape of tamil nadu
      ਤਾਮਿਲਨਾਡੂ ਦਾ ਬਦਲਦਾ ਦ੍ਰਿਸ਼
    • chief minister satish faces the challenge
      ਮੁੱਖ ਮੰਤਰੀ ‘ਸਤੀਸ਼ਨ’ ਦੇ ਸਾਹਮਣੇ ਸਹਿਯੋਗੀਆਂ ਨੂੰ ਸੰਤੁਸ਼ਟ ਕਰਨ ਦੀ ਚੁਣੌਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +