Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 01, 2026

    12:16:22 AM

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • attack on excise department team in jalandhar cantt

    ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼...

  • lionel messi retires from international football

    ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ...

  • son shoots and kills his father

    ਖ਼ੂਨ ਦੇ ਰਿਸ਼ਤੇ ਹੋਣ ਲੱਗੇ ਪਾਣੀ: ਪੁੱਤ ਨੇ ਪਿਓ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇਟਲੀ ਅਤੇ ਭਾਰਤ : ਇੰਡੋ-ਭੂਮੱਧ ਸਾਗਰ ਦੇ ਖੇਤਰ ਲਈ ਇਕ ਰਣਨੀਤਿਕ ਸਾਂਝੇਦਾਰੀ

BLOG News Punjabi(ਬਲਾਗ)

ਇਟਲੀ ਅਤੇ ਭਾਰਤ : ਇੰਡੋ-ਭੂਮੱਧ ਸਾਗਰ ਦੇ ਖੇਤਰ ਲਈ ਇਕ ਰਣਨੀਤਿਕ ਸਾਂਝੇਦਾਰੀ

  • Edited By Rakesh,
  • Updated: 20 May, 2026 04:17 PM
Blog
italy and india a strategic partnership for the indo mediterranean region
  • Share
    • Facebook
    • Tumblr
    • Linkedin
    • Twitter
  • Comment

ਭਾਰਤ ਅਤੇ ਇਟਲੀ ਦੇ ਸਬੰਧ ਹੁਣ ਇਕ ਫੈਸਲਾਕੁੰਨ ਦੌਰ ’ਚ ਪਹੁੰਚ ਚੁੱਕੇ ਹਨ। ਹਾਲੀਆ ਸਾਲਾਂ ’ਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਬੇਮਿਸਾਲ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਇਹ ਸਬੰਧ ਸਿਰਫ਼ ਸੁਹਿਰਦ ਦੋਸਤੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਹੁਣ ਆਜ਼ਾਦੀ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਭਵਿੱਖ ਦੇ ਸਾਂਝੇ ਦ੍ਰਿਸ਼ਟੀਕੋਣ ’ਤੇ ਅਾਧਾਰਿਤ ਇਕ ਵਿਸ਼ੇਸ਼ ਰਣਨੀਤਕ ਭਾਈਵਾਲੀ ਵਿਚ ਬਦਲ ਚੁੱਕੇ ਹਨ। ਅਜਿਹੇ ਸਮੇਂ ਵਿਚ, ਜਦੋਂ ਪੂਰੀ ਦੁਨੀਆ ਦੀ ਵਿਵਸਥਾ ਵੱਡੇ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਹੈ, ਇਟਲੀ ਅਤੇ ਭਾਰਤ ਦੀ ਭਾਈਵਾਲੀ ਉੱਚ ਸਿਆਸੀ ਅਤੇ ਸੰਸਥਾਗਤ ਪੱਧਰ ’ਤੇ ਲਗਾਤਾਰ ਸੰਵਾਦ ਨਾਲ ਅੱਗੇ ਵਧ ਰਹੀ ਹੈ, ਜਿਸ ’ਚ ਦੋਵਾਂ ਦੇਸ਼ਾਂ ਦੀ ਆਰਥਿਕ ਤਾਕਤ, ਸਮਾਜਿਕ ਰਚਨਾਤਮਕਤਾ ਅਤੇ ਹਜ਼ਾਰਾਂ ਸਾਲ ਪੁਰਾਣੀ ਸੱਭਿਅਕ ਵਿਰਾਸਤ ਸ਼ਾਮਲ ਹੈ।

ਸਾਡਾ ਸਹਿਯੋਗ ਇਸ ਸਾਂਝੀ ਸਮਝ ਨੂੰ ਦਰਸਾਉਂਦਾ ਹੈ ਕਿ 21ਵੀਂ ਸਦੀ ’ਚ ਖੁਸ਼ਹਾਲੀ ਅਤੇ ਸੁਰੱਖਿਆ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਦੇਸ਼ ਕਿੰਨੀ ਸਮਰੱਥਾ ਨਾਲ ਨਵੀਨਤਾ ਕਰਦੇ ਹਨ, ਊਰਜਾ ਪਰਿਵਰਤਨ ਦਾ ਪ੍ਰਬੰਧਨ ਕਰਦੇ ਹਨ ਅਤੇ ਆਪਣੀ ਰਣਨੀਤਕ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਦੇ ਹਨ। ਇਸੇ ਉਦੇਸ਼ ਨਾਲ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਅਤੇ ਵਿਭਿੰਨ ਬਣਾਉਣ ਦਾ ਸੰਕਲਪ ਲਿਆ ਹੈ, ਤਾਂ ਜੋ ਨਵੇਂ ਟੀਚਿਆਂ ਨੂੰ ਹਾਸਲ ਕੀਤਾ ਜਾ ਸਕੇ ਅਤੇ ਦੋਵਾਂ ਦੇਸ਼ਾਂ ਦੀਆਂ ਪੂਰਕ ਸ਼ਕਤੀਆਂ ਦੀ ਬਿਹਤਰ ਵਰਤੋਂ ਹੋ ਸਕੇ। ਅਸੀਂ ਇਟਲੀ ਦੀ ਡਿਜ਼ਾਈਨ ਸਮਰੱਥਾ, ਸ਼ਾਨਦਾਰ ਨਿਰਮਾਣ ਹੁਨਰ ਅਤੇ ਵਿਸ਼ਵ ਪੱਧਰੀ ਸੁਪਰ ਕੰਪਿਊਟਰ ਤਕਨਾਲੋਜੀ-ਜੋ ਇਸ ਨੂੰ ਇਕ ਉਦਯੋਗਿਕ ਮਹਾਸ਼ਕਤੀ ਬਣਾਉਂਦੀ ਹੈ-ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ, ਇੰਜੀਨੀਅਰਿੰਗ ਪ੍ਰਤਿਭਾ, ਵੱਡੇ ਪੈਮਾਨੇ ਦੀ ਸਮਰੱਥਾ, ਨਵੀਨਤਾ ਅਤੇ 100 ਤੋਂ ਵੱਧ ਯੂਨੀਕੋਰਨਾਂ ਤੇ 2 ਲੱਖ ਸਟਾਰਟਅੱਪਸ ਵਾਲੇ ਉੱਦਮੀ ਈਕੋ-ਸਿਸਟਮ ਨਾਲ ਜੋੜ ਕੇ ਇਕ ਸ਼ਕਤੀਸ਼ਾਲੀ ਤਾਲਮੇਲ ਬਣਾਉਣਾ ਚਾਹੁੰਦੇ ਹਾਂ। ਇਹ ਸਿਰਫ਼ ਦੋ ਅਰਥਵਿਵਸਥਾਵਾਂ ਦਾ ਸਾਧਾਰਨ ਮੇਲ ਨਹੀਂ ਹੈ, ਸਗੋਂ ਅਜਿਹਾ ਸਾਂਝਾ ਮੁੱਲ ਨਿਰਮਾਣ ਹੈ, ਜਿਸ ’ਚ ਦੋਵਾਂ ਦੇਸ਼ਾਂ ਦੀਆਂ ਉਦਯੋਗਿਕ ਤਾਕਤਾਂ ਇਕ-ਦੂਜੇ ਨੂੰ ਹੋਰ ਵੱਧ ਮਜ਼ਬੂਤ ਕਰਦੀਆਂ ਹਨ।

ਯੂਰਪੀਅਨ ਯੂਨੀਅਨ ਅਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਦੋਵਾਂ ਦਿਸ਼ਾਵਾਂ ’ਚ ਵਪਾਰ ਅਤੇ ਨਿਵੇਸ਼ ਵਧਾਉਣ ਦਾ ਰਸਤਾ ਖੋਲ੍ਹਦਾ ਹੈ। ਸਾਡਾ ਟੀਚਾ 2029 ਤੱਕ ਭਾਰਤ ਅਤੇ ਇਟਲੀ ਵਿਚਕਾਰ ਵਪਾਰ ਨੂੰ 20 ਅਰਬ ਯੂਰੋ ਤੋਂ ਅੱਗੇ ਲੈ ਜਾਣਾ ਹੈ। ਇਸ ’ਚ ਰੱਖਿਆ ਅਤੇ ਏਰੋਸਪੇਸ, ਸਵੱਛ ਤਕਨਾਲੋਜੀ, ਮਸ਼ੀਨਰੀ, ਆਟੋਮੋਬਾਈਲ ਪੁਰਜ਼ੇ, ਰਸਾਇਣ, ਦਵਾਈਆਂ, ਕੱਪੜਾ, ਖੇਤੀ-ਖੁਰਾਕ ਖੇਤਰ ਅਤੇ ਸੈਰ-ਸਪਾਟੇ ਸਮੇਤ ਕਈ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ‘ਮੇਡ ਇਨ ਇਟਲੀ’ ਹਮੇਸ਼ਾ ਤੋਂ ਦੁਨੀਆ ਭਰ ’ਚ ਉੱਤਮਤਾ ਦਾ ਪ੍ਰਤੀਕ ਰਿਹਾ ਹੈ ਅਤੇ ਅੱਜ ਇਸ ਦਾ ਸੁਭਾਵਿਕ ਤਾਲਮੇਲ ‘ਮੇਕ ਇਨ ਇੰਡੀਆ’ ਪਹਿਲਕਦਮੀ ਦੇ ਉੱਚ-ਗੁਣਵੱਤਾ ਵਾਲੇ ਟੀਚਿਆਂ ਨਾਲ ਦਿਖਾਈ ਦਿੰਦਾ ਹੈ। ਇਸ ਸੰਦਰਭ ਵਿਚ, ਭਾਰਤ ਲਈ ਉਤਪਾਦਨ ’ਚ ਇਤਾਲਵੀ ਕੰਪਨੀਆਂ ਦੀ ਵਧ ਰਹੀ ਦਿਲਚਸਪੀ ਅਤੇ ਇਟਲੀ ’ਚ ਭਾਰਤੀ ਉਦਯੋਗਾਂ ਦੀ ਵਧ ਰਹੀ ਮੌਜੂਦਗੀ-ਜੋ ਹੁਣ ਦੋਵਾਂ ਪੱਖਾਂ ਨੂੰ ਮਿਲਾ ਕੇ 1000 ਤੋਂ ਵੱਧ ਹੋ ਚੁੱਕੀ ਹੈ -ਇਕ ਸਾਕਾਰਾਤਮਕ ਸੰਕੇਤ ਹੈ। ਇਹ ਸਾਡੀ ਸਪਲਾਈ ਚੇਨ ਦੇ ਏਕੀਕਰਨ ਨੂੰ ਹੋਰ ਮਜ਼ਬੂਤ ਕਰੇਗੀ।

ਤਕਨੀਕੀ ਨਵੀਨਤਾ ਸਾਡੀ ਭਾਈਵਾਲੀ ਦਾ ਸਭ ਤੋਂ ਮਹੱਤਵਪੂਰਨ ਆਧਾਰ ਹੈ। ਆਉਣ ਵਾਲੇ ਦਹਾਕਿਆਂ ਵਿਚ, ਦੁਨੀਆ ਇਕ ਵੱਡੇ ਤਕਨੀਕੀ ਬਦਲਾਅ ਦੇ ਦੌਰ ਵਿਚੋਂ ਗੁਜ਼ਰੇਗੀ, ਜਿਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਕੁਆਂਟਮ ਕੰਪਿਊਟਿੰਗ, ਉੱਨਤ ਨਿਰਮਾਣ, ਮਹੱਤਵਪੂਰਨ ਖਣਿਜ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿਚ ਤੇਜ਼ੀ ਨਾਲ ਤਰੱਕੀ ਹੋਵੇਗੀ। ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਨਵੀਨਤਾ ਈਕੋਸਿਸਟਮ ਅਤੇ ਕੁਸ਼ਲ ਪੇਸ਼ਾਵਰਾਂ ਦੀ ਵੱਡੀ ਗਿਣਤੀ ਅਤੇ ਇਟਲੀ ਦੀ ਉੱਨਤ ਉਦਯੋਗਿਕ ਸਮਰੱਥਾ, ਇਨ੍ਹਾਂ ਖੇਤਰਾਂ ਵਿਚ ਦੋਵਾਂ ਦੇਸ਼ਾਂ ਦੇ ਸਹਿਯੋਗ ਨੂੰ ਸੁਭਾਵਿਕ ਅਤੇ ਰਣਨੀਤਕ ਬਣਾਉਂਦੀ ਹੈ। ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿਚਕਾਰ ਵਧ ਰਹੀ ਭਾਈਵਾਲੀ ਵੀ ਇਸ ਨੂੰ ਮਜ਼ਬੂਤੀ ਦੇਵੇਗੀ।

ਭਾਰਤ ਅਤੇ ਇਟਲੀ ਏ. ਆਈ. ਨੂੰ ਸਮਾਵੇਸ਼ੀ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਮੰਨਦੇ ਹਨ, ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਲਈ। ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਅਤੇ ਆਸਾਨ, ਬਹੁ-ਭਾਸ਼ਾਈ ਤਕਨੀਕਾਂ ਰਾਹੀਂ, ਏ. ਆਈ. ਸਮਾਜਿਕ ਅਤੇ ਡਿਜੀਟਲ ਪਾੜੇ ਨੂੰ ਘਟਾ ਸਕਦਾ ਹੈ। ਭਾਰਤ ਦੇ ਮਾਨਵ ਦ੍ਰਿਸ਼ਟੀਕੋਣ-ਭਾਵ ਤਕਨੀਕ ਦੇ ਕੇਂਦਰ ’ਚ ਮਨੁੱਖ ਨੂੰ ਰੱਖਣ ਦੀ ਸੋਚ ਅਤੇ ਇਟਲੀ ਦੀ ਮਨੁੱਖ-ਕੇਂਦਰਿਤ ‘ਐਲਗੋਰ-ਐਥਿਕਸ’ ਦੀ ਧਾਰਨਾ, ਜੋ ਉਸਦੀ ਮਾਨਵਤਾਵਾਦੀ ਪਰੰਪਰਾ ’ਤੇ ਅਾਧਾਰਿਤ ਹੈ, ’ਤੇ ਅੱਗੇ ਵਧਦੇ ਹੋਏ ਸਾਡੀ ਭਾਈਵਾਲੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਾਜਿਕ ਸਸ਼ਕਤੀਕਰਨ ਦਾ ਮਾਧਿਅਮ ਬਣੇ।

ਸੁਰੱਖਿਅਤ ਡਿਜੀਟਲ ਸਹਿਯੋਗ, ਸਮਰੱਥਾ ਨਿਰਮਾਣ ਅਤੇ ਮਜ਼ਬੂਤ ਸਾਈਬਰ ਢਾਂਚੇ ਨਾਲ ਸਬੰਧਤ ਸ੍ਰੇਸ਼ਠ ਕਾਰਜਪ੍ਰਣਾਲੀਆਂ ਨੂੰ ਸਾਂਝਾ ਕਰਕੇ, ਅਸੀਂ ਇਕ ਅਜਿਹਾ ਖੁੱਲ੍ਹਾ, ਭਰੋਸੇਮੰਦ ਅਤੇ ਬਰਾਬਰ ਡਿਜੀਟਲ ਵਾਤਾਵਰਣ ਬਣਾਉਣਾ ਚਾਹੁੰਦੇ ਹਾਂ, ਜਿਸ ਵਿਚ ਹਰ ਦੇਸ਼ ਏ. ਆਈ. ਦੀ ਵਰਤੋਂ ਕਰ ਸਕੇ ਅਤੇ ਉਸ ਤੋਂ ਫਾਇਦਾ ਲੈ ਸਕੇ। ਇਹੀ ਸੋਚ ਇਟਲੀ ਦੀ ਜੀ7 ਪ੍ਰਧਾਨਗੀ ਅਤੇ 2026 ’ਚ ਨਵੀਂ ਦਿੱਲੀ ’ਚ ਹੋਣ ਵਾਲੇ ਏ. ਆਈ. ਇੰਪੈਕਟ ਸਮਿਟ ਦੇ ਸਿੱਟਿਆਂ ਦਾ ਮੁੱਖ ਆਧਾਰ ਹੈ। ਸਾਡਾ ਸਹਿਯੋਗ ਪੁਲਾੜ ਖੇਤਰ ਤੱਕ ਵੀ ਫੈਲਿਆ ਹੋਇਆ ਹੈ। ਪੁਲਾੜ ਖੋਜ ਅਤੇ ਸੈਟੇਲਾਈਟ ਤਕਨਾਲੋਜੀ ’ਚ ਭਾਰਤ ਦੀ ਸ਼ਾਨਦਾਰ ਤਰੱਕੀ ਅਤੇ ਇਟਲੀ ਦੀ ਏਰੋਸਪੇਸ ਇੰਜੀਨੀਅਰਿੰਗ ਵਿਚ ਉੱਤਮਤਾ, ਸਾਂਝੇ ਪ੍ਰਾਜੈਕਟਾਂ ਅਤੇ ਨਵੀਂ ਪੀੜ੍ਹੀ ਦੀਆਂ ਤਕਨੀਕਾਂ ਦੇ ਵਿਕਾਸ ਲਈ ਵੱਡੇ ਮੌਕੇ ਪ੍ਰਦਾਨ ਕਰਦੀ ਹੈ।

ਇਟਲੀ ਅਤੇ ਭਾਰਤ ਰੱਖਿਆ, ਸੁਰੱਖਿਆ ਅਤੇ ਰਣਨੀਤਕ ਤਕਨੀਕਾਂ ਵਰਗੇ ਖੇਤਰਾਂ ਵਿਚ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਸਾਡਾ ਸਹਿਯੋਗ ਮਹੱਤਵਪੂਰਨ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੱਤਵਾਦ, ਅੰਤਰਰਾਸ਼ਟਰੀ ਅਪਰਾਧ ਨੈੱਟਵਰਕ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਸਾਈਬਰ ਅਪਰਾਧ ਅਤੇ ਮਨੁੱਖੀ ਸਮੱਗਲਿੰਗ ਵਰਗੀਆਂ ਚੁਣੌਤੀਆਂ ਦੇ ਖਿਲਾਫ ਮਜ਼ਬੂਤੀ ਵਧਾਉਣ ਵਿਚ ਮਦਦ ਕਰੇਗਾ।

ਭਾਰਤ ਅਤੇ ਇਟਲੀ ਨਵਿਆਉਣਯੋਗ ਊਰਜਾ ਤੋਂ ਲੈ ਕੇ ਹਾਈਡ੍ਰੋਜਨ ਤਕਨਾਲੋਜੀ ਅਤੇ ਸਮਾਰਟ ਗ੍ਰਿਡ ਤੋਂ ਲੈ ਕੇ ਮਜ਼ਬੂਤ ਬੁਨਿਆਦੀ ਢਾਂਚੇ ਤੱਕ ਕਈ ਖੇਤਰਾਂ ਵਿਚ ਇਕੱਠੇ ਕੰਮ ਕਰ ਰਹੇ ਹਨ।

ਗ੍ਰੀਨ ਹਾਈਡ੍ਰੋਜਨ ਬਰਾਮਦ ਦਾ ਗਲੋਬਲ ਕੇਂਦਰ ਬਣਨ ਦੀ ਭਾਰਤ ਦੀ ਪਹਿਲਕਦਮੀ ਬੇਅੰਤ ਸੰਭਾਵਨਾਵਾਂ ਰੱਖਦੀ ਹੈ। ਇਹ ਇਟਲੀ ਦੇ ਨਵਿਆਉਣਯੋਗ ਊਰਜਾ ਬੁਨਿਆਦੀ ਢਾਂਚੇ ਵਿਚ ਉੱਨਤ ਤਕਨਾਲੋਜੀ ਅਤੇ ਯੂਰਪ ਲਈ ਊਰਜਾ ਪ੍ਰਵੇਸ਼ ਦੁਆਰ ਵਜੋਂ ਉਸਦੀ ਰਣਨੀਤਕ ਭੂਮਿਕਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।

ਭਾਰਤ ਅਤੇ ਇਟਲੀ ਦੋਵੇਂ ਆਲਮੀ ਅਰਥਚਾਰੇ ਦੇ ਦੋ ਮਹੱਤਵਪੂਰਨ ਖੇਤਰਾਂ-ਇੰਡੋ-ਪੈਸੀਫਿਕ ਅਤੇ ਭੂਮੱਧ ਸਾਗਰ ਦੇ ਕੇਂਦਰ ਵਿਚ ਸਥਿਤ ਹਨ। ਹੁਣ ਇਨ੍ਹਾਂ ਖੇਤਰਾਂ ਨੂੰ ਵੱਖ-ਵੱਖ ਨਹੀਂ, ਸਗੋਂ ਆਪਸ ਵਿਚ ਜੁੜੇ ਹੋਏ ਖੇਤਰਾਂ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ, ਅਸੀਂ ਇਕ ਨਵੇਂ ‘ਇੰਡੋ-ਮੈਡੀਟੇਰੀਅਨ’ ਖੇਤਰ ਦੇ ਉਭਾਰ ਨੂੰ ਦੇਖ ਰਹੇ ਹਾਂ, ਜੋ ਵਪਾਰ, ਤਕਨਾਲੋਜੀ, ਊਰਜਾ, ਡੇਟਾ ਅਤੇ ਵਿਚਾਰਾਂ ਦਾ ਇਕ ਮਹੱਤਵਪੂਰਨ ਗਲਿਆਰਾ ਬਣ ਰਿਹਾ ਹੈ ਅਤੇ ਹਿੰਦ ਮਹਾਸਾਗਰ ਨੂੰ ਯੂਰਪ ਨਾਲ ਜੋੜਦਾ ਹੈ। ਇਸੇ ਆਪਸ ’ਚ ਜੁੜੇ ਹੋਏ ਖੇਤਰ ਵਿਚ ਸਾਡਾ ਸਬੰਧ ਸੁਭਾਵਿਕ ਤੌਰ ’ਤੇ ਇਕ ਵਿਸ਼ੇਸ਼ ਰਣਨੀਤਕ ਭਾਈਵਾਲੀ ਵਜੋਂ ਵਿਕਸਤ ਹੁੰਦਾ ਹੈ-ਅਜਿਹੀ ਭਾਈਵਾਲੀ, ਜੋ ਦੋ ਮਹਾਦੀਪਾਂ ਨੂੰ ਜੋੜਦੀ ਹੈ ਅਤੇ ਨਵੇਂ ਆਲਮੀ ਹਾਲਾਤ ਨੂੰ ਆਕਾਰ ਦਿੰਦੀ ਹੈ।

ਇਸ ਸੰਦਰਭ ਵਿਚ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈ. ਐੱਮ. ਈ. ਸੀ.) ਇਕ ਅਜਿਹੀ ਦੂਰ-ਦਰਸ਼ੀ ਯੋਜਨਾ ਹੈ, ਜਿਸਦਾ ਉਦੇਸ਼ ਆਧੁਨਿਕ ਆਵਾਜਾਈ ਅਤੇ ਬੁਨਿਆਦੀ ਢਾਂਚੇ, ਡਿਜੀਟਲ ਨੈੱਟਵਰਕ, ਊਰਜਾ ਪ੍ਰਣਾਲੀਆਂ ਅਤੇ ਮਜ਼ਬੂਤ ਸਪਲਾਈ ਚੇਨ ਰਾਹੀਂ ਸਾਡੇ ਖੇਤਰਾਂ ਨੂੰ ਜੋੜਨਾ ਹੈ। ਭਾਰਤ ਅਤੇ ਇਟਲੀ ਹੋਰ ਭਾਈਵਾਲ ਦੇਸ਼ਾਂ ਨਾਲ ਮਿਲ ਕੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿਚ ਬਦਲਣ ਲਈ ਵੀ ਵਚਨਬੱਧ ਹਨ।

ਅਸੀਂ ਆਪਣੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਦੋਵਾਂ ਦੇਸ਼ਾਂ ਦੇ ਡੂੰਘੇ ਸਬੰਧਾਂ ਅਤੇ ਲੰਬੇ ਸੱਭਿਆਚਾਰਕ ਜੁੜਾਵ ਦੇ ਆਧਾਰ ’ਤੇ ਕਰ ਸਕਦੇ ਹਾਂ। ਭਾਰਤੀ ਸੰਸਕ੍ਰਿਤੀ ਵਿਚ ‘ਧਰਮ’ ਦਾ ਵਿਚਾਰ ਉਸ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਸਾਡੇ ਕੰਮਾਂ ਦਾ ਮਾਰਗਦਰਸ਼ਨ ਕਰਦਾ ਹੈ। ਉੱਥੇ ਹੀ ‘ਵਸੁਧੈਵ ਕੁਟੁੰਬਕਮ’ ਭਾਵ ‘ਪੂਰੀ ਦੁਨੀਆ ਇਕ ਪਰਿਵਾਰ ਹੈ’ ਦਾ ਸਿਧਾਂਤ ਅੱਜ ਦੇ ਆਪਸ ਵਿਚ ਜੁੜੇ ਡਿਜੀਟਲ ਯੁੱਗ ਵਿਚ ਹੋਰ ਵੀ ਵੱਧ ਪ੍ਰਾਸੰਗਿਕ ਲੱਗਦਾ ਹੈ।

ਇਹ ਕਦਰਾਂ-ਕੀਮਤਾਂ ਇਟਲੀ ਦੀ ਮਾਨਵਤਾਵਾਦੀ ਪਰੰਪਰਾ ਨਾਲ ਵੀ ਮੇਲ ਖਾਂਦੀਆਂ ਹਨ, ਜਿਸਦੀਆਂ ਜੜ੍ਹਾਂ ਪੁਨਰ-ਜਾਗਰਣ ਕਾਲ ਵਿਚ ਹਨ। ਇਹ ਪਰੰਪਰਾ ਹਰ ਵਿਅਕਤੀ ਦੀ ਇੱਜ਼ਤ ਅਤੇ ਸੱਭਿਆਚਾਰ ਦੀ ਉਸ ਸ਼ਕਤੀ ’ਤੇ ਜ਼ੋਰ ਦਿੰਦੀ ਹੈ, ਜੋ ਸਮਾਜਾਂ ਅਤੇ ਲੋਕਾਂ ਨੂੰ ਇਕਜੁੱਟ ਕਰ ਸਕਦੀ ਹੈ। ਇਸ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਉਦੇਸ਼ ਲੋਕਾਂ ਨੂੰ ਕੇਂਦਰ ’ਚ ਰੱਖਦੇ ਹੋਏ ਭਾਰਤ-ਇਟਲੀ ਭਾਈਵਾਲੀ ਨੂੰ ਮਜ਼ਬੂਤ, ਆਧੁਨਿਕ ਅਤੇ ਭਵਿੱਖ-ਮੁਖੀ ਆਧਾਰ ਪ੍ਰਦਾਨ ਕਰਨਾ ਹੈ।

ਨਰਿੰਦਰ ਮੋਦੀ ਅਤੇ ਜੌਰਜੀਆ ਮੇਲੋਨੀ (ਭਾਰਤ ਦੇ ਪ੍ਰਧਾਨ ਮੰਤਰੀ ਅਤੇ ਇਟਲੀ ਗਣਰਾਜ ਦੇ ਮੰਤਰੀ ਮੰਡਲ ਦੀ ਪ੍ਰਧਾਨ)

  • Italy
  • India
  • A Strategic Partnership
  • Indo Mediterranean Region

‘ਨਹੀਂ ਰੁਕ ਰਿਹਾ ਭਾਰਤੀ ਰੇਲਾਂ ’ਚ’ ਅਗਨੀਕਾਂਡਾਂ ਦਾ ਸਿਲਸਿਲਾ!

NEXT STORY

Stories You May Like

    • attack on excise department team in jalandhar cantt
      ਜਲੰਧਰ ਕੈਂਟ 'ਚ ਐਕਸਾਈਜ਼ ਟੀਮ 'ਤੇ ਹਮਲਾ: ਨਜਾਇਜ਼ ਸ਼ਰਾਬ ਸਣੇ ਫੜੇ ਤਸਕਰ ਨੂੰ...
    • akali dal bjp alliance in punjab finalised announcement may be made soon
      ਪੰਜਾਬ 'ਚ ਅਕਾਲੀ ਦਲ-ਭਾਜਪਾ ਦਾ ਗਠਜੋੜ ਫਾਈਨਲ! ਜਲਦ ਹੋ ਸਕਦੈ ਐਲਾਨ, ਇਹ ਹੋਵੇਗਾ...
    • heavy rains to occur in punjab on september 2 to 4
      ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ...
    • trains continue to be delayed
      ਟਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ ਦਾ ਸਬੱਬ, ਵੈਸ਼ਨੋ ਦੇਵੀ ਵੰਦੇ ਭਾਰਤ 1 ਤੇ ਮਾਲਵਾ...
    • sho jai indra singh was suspended
      ਪੰਜਾਬ ਪੁਲਸ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ...
    • attack on police party that went to raid in jalandhar
      ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ! SI ਦੀ ਪਾੜੀ ਵਰਦੀ
    • jalandhar gymkhana club election results achievers captured all the seats
      ਜਲੰਧਰ ਜਿਮਖਾਨਾ ਕਲੱਬ ਚੋਣ ਨਤੀਜੇ: ਸਾਰੀਆਂ ਸੀਟਾਂ ’ਤੇ ਅਚੀਵਰਜ਼ ਦਾ ਕਬਜ਼ਾ, ਅਮਿਤ...
    • special train will run between hazur sahib nanded amritsar from tomorrow
      ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ...
    Trending
    Ek Nazar
    russia ukraine conflict

    ਯੂਕਰੇਨ 'ਤੇ ਰੂਸ ਦੇ ਹਮਲੇ ਲਗਾਤਾਰ ਪੰਜਵੇਂ ਦਿਨ ਵੀ ਜਾਰੀ

    trump expressing desire to run for third term

    ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ

    faceless secret trials

    ਲਹਿੰਦੇ ਪੰਜਾਬ 'ਚ 'ਬਿਨਾਂ ਚਿਹਰੇ' ਵਾਲੇ ਗੁਪਤ ਅਦਾਲਤੀ ਟਰਾਇਲਾਂ ਦੀ ਤਿਆਰੀ !

    china provided aid to nepal

    'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ

    ai generated fake images and videos

    ਨੇਪਾਲ 'ਚ ਹੜ੍ਹ ਮਗਰੋਂ AI ਨਾਲ ਤਿਆਰ ਫਰਜ਼ੀ ਤਸਵੀਰਾਂ ਅਤੇ ਵੀਡੀਓ ਵਾਇਰਲ

    visa free entry to indians

    ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ...

    famous actress to become mother at 40

    40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ...

    sonam wangchuk calls aamir khan ghajini

    ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ 'ਗਜਨੀ'; 3 Idiots ਵਾਲੇ ਬਿਆਨ ਨੂੰ ਲੈ...

    railing broken  car  out of control  truck  4 people

    ਯਮੁਨਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ: ਰੇਲਿੰਗ ਤੋੜ ਕਾਰ ਨਾਲ ਜਾ ਵੱਜਾ ਬੇਕਾਬੂ...

    incident in us

    ਅਮਰੀਕਾ 'ਚ ਗੋਲੀਬਾਰੀ ; ਇੱਕ ਪੁਲਿਸ ਅਧਿਕਾਰੀ ਦੀ ਮੌਤ, ਇੱਕ ਹੋਰ ਜ਼ਖਮੀ

    gas crisis

    ਬੰਗਲਾਦੇਸ਼ 'ਚ ਗੰਭੀਰ ਗੈਸ ਸੰਕਟ ; ਫੈਕਟਰੀਆਂ, ਰਸੋਈ ਅਤੇ ਬਿਜਲੀ ਘਰ ਪ੍ਰਭਾਵਿਤ

    super dam

    ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ...

    voting for jalandhar gymkhana club elections underway

    ਜਲੰਧਰ ਜਿਮਖਾਨਾ ਕਲੱਬ ਚੋਣਾਂ ਦੀ ਵੋਟਿੰਗ ਜਾਰੀ, ਦੇਰ ਸ਼ਾਮ ਨੂੰ ਆਉਣਗੇ ਨਤੀਜੇ

    sign reading   lake ontario

    ਟਰੰਪ ਨੂੰ ਕਰਾਰਾ ਜਵਾਬ, ਓਨਟਾਰੀਓ ਦੇ ਪ੍ਰੀਮੀਅਰ ਨੇ ਲਗਾਇਆ "ਲੇਕ ਓਨਟਾਰੀਓ" ਲਿਖਿਆ...

    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਬਲਾਗ ਦੀਆਂ ਖਬਰਾਂ
      • nepal s devastation human intransigence and nature s fury
        ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ
      • after sharp exchanges  a truce was reached between kangana and ramdev
        ‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!
      • political parties engaged in engaging women in up
        ਯੂ. ਪੀ. ’ਚ ਮਹਿਲਾਵਾਂ ਨੂੰ ਰੁਝਾਉਣ ’ਚ ਜੁਟੇ ਸਿਆਸੀ ਦਲ
      • ai invstment
        ਏ. ਆਈ. ਦੀ ਦੌੜ ’ਚ ਨਿਵੇਸ਼ ਜ਼ਿਆਦਾ, ਲਾਭ ਘੱਟ
      • national sports day youth of india becomes strong through sports
        ਰਾਸ਼ਟਰੀ ਖੇਡ ਦਿਵਸ : ਖੇਡਾਂ ਨਾਲ ਮਜ਼ਬੂਤ ਬਣਦਾ ਭਾਰਤ ਦਾ ਨੌਜਵਾਨ
      • instagram and facebook
        ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਨਵੇਂ ਅੱਲ੍ਹੜ ਸੁਰੱਖਿਆ ਉਪਾਅ ਕੀ ਕਾਰਗਰ ਹੋਣਗੇ?
      • increasing cases of cancer
        ਕੈਂਸਰ ਦੇ ਲਗਾਤਾਰ ਵਧ ਰਹੇ ਮਾਮਲੇ, ਰਸਾਇਣਕ ਖਾਦਾਂ ਆਦਿ ਦੀ ਵਰਤੋਂ ਘਟਾਉਣ ਦੀ ਲੋੜ!
      • vb gramg
        ਪੇਂਡੂ ਭਾਰਤ ਨੂੰ ਨੌਕਰੀਆਂ ਦੀ ਲੋੜ ਹੈ, ਤਨਖਾਹ ਦੀ ਗਾਰੰਟੀ ਦੀ ਨਹੀਂ
      • compromise on quality in the construction of roads and flyovers
        ਸੜਕਾਂ ਅਤੇ ਫਲਾਈਓਵਰਾਂ ਦੇ ਨਿਰਮਾਣ ’ਚ ਗੁਣਵੱਤਾ ਨਾਲ ਸਮਝੌਤਾ ਕਿਉਂ?
      • us canada row
        ਅਮਰੀਕਾ-ਕੈਨੇਡਾ : ‘ਟੁੱਟ ਗਈ ਤੜੱਕ ਕਰ ਕੇ’
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +