Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    11:34:10 AM

  • punjab traffic police

    ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ! ਹੁਣ ਨਾ...

  • big regarding bhakra and thin dams in punjab

    ਪੰਜਾਬ 'ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ...

  • major police action in border districts of punjab

    ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਪੁਲਸ ਦਾ ਵੱਡਾ...

  • major firing outside chawla mobile point in jalandhar

    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਟੀਲ ਦੀਆਂ ਕੀਮਤਾਂ ਬੇਲਗਾਮ, ਹਾਈਵੇਅ ਤੋਂ ਹਾਊਸਿੰਗ ਅਤੇ ਮੈਨੂਫੈਕਚਰਿੰਗ ਸੈਕਟਰ ’ਤੇ ਸੰਕਟ

BLOG News Punjabi(ਬਲਾਗ)

ਸਟੀਲ ਦੀਆਂ ਕੀਮਤਾਂ ਬੇਲਗਾਮ, ਹਾਈਵੇਅ ਤੋਂ ਹਾਊਸਿੰਗ ਅਤੇ ਮੈਨੂਫੈਕਚਰਿੰਗ ਸੈਕਟਰ ’ਤੇ ਸੰਕਟ

  • Edited By Anmol Tagra,
  • Updated: 20 May, 2026 04:43 PM
Blog
steel industry
  • Share
    • Facebook
    • Tumblr
    • Linkedin
    • Twitter
  • Comment

ਕੀ ਬੀਤੇ ਤਿੰਨ ਮਹੀਨਿਆਂ ਤੋਂ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਤਣਾਅ ਕਾਰਨ ਭਾਰਤ ’ਚ ਸਟੀਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ? ਇਕ ਮਕਾਨ ਬਣਾਉਣ ਵਾਲੇ ਤੋਂ ਲੈ ਕੇ ਦੇਸ਼ ਦੇ ਵੱਡੇ ਇਨਫਰਾਸਟਰੱਕਚਰ ਪ੍ਰਾਜੈਕਟ ਨਿਰਮਾਤਾਵਾਂ ਅਤੇ ਛੋਟੇ ਕਾਰੋਬਾਰੀਆਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਜਦੋਂ ਕੱਚੇ ਮਾਲ ’ਤੇ ਲਾਗਤ ਨਹੀਂ ਵਧੀ, ਤਾਂ ਸਟੀਲ ਨਿਰਮਾਤਾ ਕੰਪਨੀਆਂ ਨੇ ਤਿਆਰ ਮਾਲ ਦੀ ਕੀਮਤ ’ਚ 30 ਫ਼ੀਸਦੀ ਤੱਕ ਦਾ ਵਾਧਾ ਕਿਉਂ ਕੀਤਾ?

ਮਨਮਾਨੀ ਕੀਮਤ ਦਾ ਫ਼ਾਇਦਾ ਕੁਝ ਚੋਣਵੀਆਂ ਸਟੀਲ ਕੰਪਨੀਆਂ ਦੇ ਰਿਕਾਰਡ ਮੁਨਾਫ਼ੇ ’ਚ ਸਾਫ਼ ਦਿਖਾਈ ਦੇ ਰਿਹਾ ਹੈ। ਪੱਛਮੀ-ਏਸ਼ੀਆ ’ਚ ਸਿਆਸੀ ਤਣਾਅ ਅਤੇ ਹੋਰਮੁਜ਼ ਸੰਕਟ ਕਾਰਨ ਜਿੱਥੇ ਦੁਨੀਆ ਭਰ ਦੀ ਆਰਥਿਕਤਾ ਡਗਮਗਾ ਰਹੀ ਹੈ, ਉੱਥੇ ਹੀ ਬੀਤੇ ਜਨਵਰੀ ਤੋਂ ਮਾਰਚ ਦੇ ਤਿੰਨ ਮਹੀਨਿਆਂ ’ਚ 1200 ਫ਼ੀਸਦੀ ਤੋਂ ਵੱਧ ਮੁਨਾਫ਼ਾ ਕਮਾ ਕੇ ਕੁਝ ਸਟੀਲ ਕੰਪਨੀਆਂ ਚਾਂਦੀ ਕੁੱਟ ਰਹੀਆਂ ਹਨ। ਮਹਿੰਗੇ ਸਟੀਲ ਕਾਰਨ ਛੋਟੇ ਉਦਯੋਗਾਂ ’ਤੇ ਪਈ ਮਹਿੰਗਾਈ ਦੀ ਮਾਰ ਦੀ ਲਪੇਟ ’ਚ ਉਹ ਆਮ ਆਦਮੀ ਹੈ, ਜਿਸ ਨੇ ਆਪਣੇ ਸਿਰ ’ਤੇ ਛੱਤ ਦਾ ਸੁਪਨਾ ਸਾਕਾਰ ਕਰਨਾ ਹੈ।

ਤਿੰਨ ਮਹੀਨੇ ਪਹਿਲਾਂ ਹੌਟ ਰੋਲਡ ਕੋਇਲ (ਐੱਚ. ਆਰ. ਸੀ.) 47,000 ਰੁਪਏ ਪ੍ਰਤੀ ਟਨ ਤੋਂ ਵਧ ਕੇ 60,000 ਰੁਪਏ, ਕੋਲਡ ਰੋਲਡ ਕੋਇਲ (ਸੀ. ਆਰ. ਸੀ.) ਦੀ ਕੀਮਤ 67,000 ਰੁਪਏ ਅਤੇ ਟੀ. ਐੱਮ. ਟੀ. (ਟੀ. ਐੱਮ. ਟੀ.) ਸਰੀਆ 63,000 ਰੁਪਏ ਪ੍ਰਤੀ ਟਨ ਤੱਕ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਭਾਰਤ ਦੀ ਉਦਯੋਗਿਕ, ਇਨਫਰਾਸਟਰੱਕਚਰ ਅਤੇ ਕੰਸਟ੍ਰਕਸ਼ਨ ਆਰਥਿਕਤਾ ਦੀ ਇਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰਦੀਆਂ ਹਨ।

ਕੁਝ ਸਟੀਲ ਮਿੱਲਾਂ ਦੀ ਚਾਂਦੀ : ਵਧੀਆਂ ਕੀਮਤਾਂ ਦੀ ਅਸਲ ਵਜ੍ਹਾ ਸਿਰਫ਼ ਘਰੇਲੂ ਬਾਜ਼ਾਰ ਨਹੀਂ, ਸਗੋਂ ਸਰਕਾਰੀ ਨੀਤੀ ਵੀ ਹੈ। ਅਪ੍ਰੈਲ 2025 ’ਚ ਭਾਰਤ ਨੇ ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਸਸਤੇ ਸਟੀਲ ਦੀ ਦਰਾਮਦ ਘਟਾਉਣ ਲਈ ਕੁਝ ਸਟੀਲ ਉਤਪਾਦਾਂ ’ਤੇ 12 ਫ਼ੀਸਦੀ ਸੇਫਗਾਰਡ ਡਿਊਟੀ ਲਗਾਈ। ਚੀਨ ਤੋਂ ਵਧਦੀ ਸਟੀਲ ਦਰਾਮਦ ਨੂੰ ਘਟਾਉਣ ਲਈ ਦੇਸ਼ ਦੇ ਵੱਡੇ ਸਟੀਲ ਮਿੱਲ ਮਾਲਕਾਂ ਨੇ ਦਬਾਅ ਬਣਾਇਆ ਕਿ ਭਾਰੀ ਸਬਸਿਡੀ ਵਾਲੇ ਵਿਦੇਸ਼ੀ ਸਟੀਲ ਕਾਰਨ ਉਨ੍ਹਾਂ ਦਾ ਮੁਨਾਫ਼ਾ ਘਟ ਰਿਹਾ ਹੈ। ਇਸ ਲਈ ਸੇਫਗਾਰਡ ਡਿਊਟੀ ਨੂੰ ਦੇਸ਼ ਦੀਆਂ ਸਟੀਲ ਮਿੱਲਾਂ ਦੇ ਹੱਕ ’ਚ ਉਦਯੋਗਿਕ ਨੀਤੀ ਦੇ ਤੌਰ ’ਤੇ ਪੇਸ਼ ਕੀਤਾ ਗਿਆ।

ਕੁਝ ਵੱਡੀਆਂ ਸਟੀਲ ਮਿੱਲਾਂ ਦਾ ਮਕਸਦ ਪੂਰਾ ਹੋ ਗਿਆ। ਦੇਸ਼ ’ਚ ਦਰਾਮਦ ਘਟੀ ਤਾਂ ਇੱਥੋਂ ਦੀਆਂ ਸਟੀਲ ਮਿੱਲਾਂ ਨੇ ਬੇਲਗਾਮ ਕੀਮਤਾਂ ਵਧਾ ਦਿੱਤੀਆਂ। ਸਾਲ 2026 ਦੀ ਸ਼ੁਰੂਆਤ ਤੋਂ ਹੀ ਸਟੀਲ ਕੰਪਨੀਆਂ ਦੇ ਮਾਰਜਨ ਤੇਜ਼ੀ ਨਾਲ ਵਧੇ। ਇਹ ਕੁਝ ਵੱਡੀਆਂ ਸਟੀਲ ਕੰਪਨੀਆਂ ਦੇ ਮਾਲੀਆ ਨਤੀਜਿਆਂ ’ਚ ਸਾਫ਼ ਦਿਖਾਈ ਦੇ ਰਿਹਾ ਹੈ।

ਵਿੱਤ ਸਾਲ 2025-26 ਦੀ ਚੌਥੀ ਤਿਮਾਹੀ ’ਚ ਜੇ. ਐੱਸ. ਡਬਲਯੂ. ਸਟੀਲ ਨੇ ਮੁਨਾਫ਼ੇ ’ਚ ਰਿਕਾਰਡ 1282 ਫ਼ੀਸਦੀ ਦਾ ਵਾਧਾ ਦਰਜ ਕੀਤਾ। ਸਾਲ 2025 ਦੇ ਜਨਵਰੀ ਤੋਂ ਮਾਰਚ ਦੌਰਾਨ 1531 ਕਰੋੜ ਰੁਪਏ ਦਾ ਮੁਨਾਫ਼ਾ ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ ਵਧ ਕੇ 19,243 ਕਰੋੜ ਰੁਪਏ ਹੋ ਗਿਆ। ਟਾਟਾ ਸਟੀਲ ਦਾ ਮਾਰਜਨ ਵੀ ਜ਼ਬਰਦਸਤ ਉਛਾਲ ਨਾਲ ਵਿੱਤ ਸਾਲ 2024-25 ਦੀ ਆਖ਼ਰੀ ਤਿਮਾਹੀ ਦੇ 1,301 ਕਰੋੜ ਰੁਪਏ ਤੋਂ 125 ਫ਼ੀਸਦੀ ਵਧ ਕੇ ਵਿੱਤ ਸਾਲ 2025-26 ਦੀ ਚੌਥੀ ਤਿਮਾਹੀ ’ਚ 2,926 ਕਰੋੜ ਰੁਪਏ ਜਾ ਪਹੁੰਚਿਆ। ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (ਸੇਲ) ਨੇ ਵੀ 46.7 ਫ਼ੀਸਦੀ ਵਾਧੇ ਨਾਲ ਬੀਤੇ ਵਿੱਤ ਸਾਲ ਦੀ ਚੌਥੀ ਤਿਮਾਹੀ ’ਚ 1836 ਕਰੋੜ ਰੁਪਏ ਲਾਭ ਕਮਾਇਆ, ਜਦਕਿ ਵਿੱਤ ਸਾਲ 2024-25 ਦੀ ਚੌਥੀ ਤਿਮਾਹੀ ’ਚ ਇਹ 1251 ਕਰੋੜ ਰੁਪਏ ਸੀ।

ਵਧਦੀ ਮੰਗ ਨੇ ਦਬਾਅ ਵਧਾਇਆ : ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਘਰੇਲੂ ਬਾਜ਼ਾਰ ’ਚ ਸਟੀਲ ਦੀ ਵਧਦੀ ਮੰਗ ਨੇ ਵੀ ਬੇਲਗਾਮ ਕੀਮਤਾਂ ਦੀ ਸਮੱਸਿਆ ਨੂੰ ਵਧਾਇਆ ਹੈ। ਇਨਫਰਾਸਟਰੱਕਚਰ, ਸ਼ਹਿਰੀਕਰਨ, ਰੇਲਵੇ ਦਾ ਵਿਸਥਾਰ, ਹਾਊਸਿੰਗ ਨਿਰਮਾਣ ਅਤੇ ਮੈਨੂਫੈਕਚਰਿੰਗ ਸੈਕਟਰ ਦੀ ਬਦੌਲਤ ਭਾਰਤ ’ਚ ਸਟੀਲ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਮੈਟਲ ਇੰਡਸਟਰੀ ਆਪਣੀ ਲੋੜ ਦਾ 85 ਤੋਂ 90 ਫ਼ੀਸਦੀ ਕੋਲਾ ਆਸਟ੍ਰੇਲੀਆ ਤੋਂ ਦਰਾਮਦ ਕਰਦੀ ਹੈ। 2026 ਦੀ ਸ਼ੁਰੂਆਤ ’ਚ ਕੁਈਂਜ਼ਲੈਂਡ ’ਚ ਹੜ੍ਹ ਵਰਗੀ ਮੌਸਮ ਦੀ ਮਾਰ ਕਾਰਨ ਆਸਟ੍ਰੇਲੀਆਈ ਹਾਰਡ ਕੋਕਿੰਗ ਕੋਲ ਦੀਆਂ ਬੈਂਚਮਾਰਕ ਕੀਮਤਾਂ ਤੇਜ਼ੀ ਨਾਲ ਵਧੀਆਂ। ਪੱਛਮੀ ਏਸ਼ੀਆ ’ਚ ਸਿਆਸੀ ਤਣਾਅ ਕਾਰਨ ਸ਼ਿਪਿੰਗ ਰੂਟ ਅਤੇ ਇੰਸ਼ੋਰੈਂਸ ਪ੍ਰੀਮੀਅਮ ਕਾਰਨ ਸਮੁੰਦਰੀ ਰਸਤੇ ਰਾਹੀਂ ਮਾਲ ਦੀ ਢੋਆ-ਢੁਆਈ ’ਤੇ ਲਾਗਤ ਵਧੀ ਹੈ, ਪਰ ਇਸ ਦੀ ਵਜ੍ਹਾ ਕਰਕੇ ਘਰੇਲੂ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਦਾ ਕੋਈ ਤੁਕ ਨਹੀਂ ਬਣਦਾ।

ਮੁੱਠੀ ਭਰ ਮਿੱਲਾਂ ਦੀ ਮੋਨੋਪੋਲੀ : ਭਾਰਤ ਦਾ ਸਟੀਲ ਉਦਯੋਗ ਮੁੱਠੀ ਭਰ ਮਿੱਲ ਮਾਲਕਾਂ ਦੇ ਹੱਥਾਂ ’ਚ ਹੈ। ਅਜਿਹੇ ਬਾਜ਼ਾਰ ’ਚ ਸਟੀਲ ਦਰਾਮਦ ’ਤੇ ਸੇਫਗਾਰਡ ਡਿਊਟੀ ਲਗਾਉਣ ਨਾਲ ਅਜਿਹੇ ਹਾਲਾਤ ਬਣ ਜਾਂਦੇ ਹਨ ਜਿੱਥੇ ਕੁਝ ਕੰਪਨੀਆਂ ਦੇ ਏਕਾਧਿਕਾਰ ਕਾਰਨ ਕੀਮਤਾਂ ਬੇਲਗਾਮ ਹੋ ਜਾਂਦੀਆਂ ਹਨ, ਤਾਂ ਇਸ ਦਾ ਖ਼ਮਿਆਜ਼ਾ ਆਟੋਮੋਬਾਈਲ, ਸਾਈਕਲ, ਇੰਜੀਨੀਅਰਿੰਗ ਸਾਮਾਨ, ਆਟੋ ਕੰਪੋਨੈਂਟ, ਫੈਬਰੀਕੇਸ਼ਨ, ਕੰਸਟ੍ਰਕਸ਼ਨ ਤੋਂ ਲੈ ਕੇ ਇਨਫਰਾਸਟਰੱਕਚਰ ਸੈਕਟਰ ਨੂੰ ਭੁਗਤਣਾ ਪੈਂਦਾ ਹੈ। ਦੇਸ਼ ਭਰ ਦੇ 6 ਕਰੋੜ ਤੋਂ ਵੱਧ ਐੱਮ. ਐੱਸ. ਐੱਮ. ਈਜ਼ ਦੇ ਮਾਲੀ ਹਾਲਾਤ ਪਹਿਲਾਂ ਹੀ ਕਮਜ਼ੋਰ ਹਨ। ਉਨ੍ਹਾਂ ’ਚ ਵੱਡੀਆਂ ਸਟੀਲ ਮਿੱਲਾਂ ਨਾਲ ਮੋਲ-ਭਾਵ ਕਰਨ ਦੀ ਤਾਕਤ ਨਹੀਂ ਹੈ ਅਤੇ ਨਾ ਹੀ ਉਹ ਵਧੀ ਹੋਈ ਇਨਪੁਟ ਲਾਗਤ ਆਮ ਖਪਤਕਾਰਾਂ ’ਤੇ ਪਾਉਣ ਦੀ ਸਥਿਤੀ ’ਚ ਹਨ। ਅਜਿਹੇ ਮਾਮਲਿਆਂ ’ਚ ਕਈ ਵਾਰ ਸਰਕਾਰੀ ਨੀਤੀਆਂ ’ਤੇ ਸਵਾਲ ਉੱਠਦੇ ਹਨ। ਸਟੀਲ ਦਰਾਮਦ ’ਚ ਸੇਫਗਾਰਡ ਡਿਊਟੀ ਦੇਸ਼ ਦੀਆਂ ਮੁੱਠੀ ਭਰ ਸਟੀਲ ਕੰਪਨੀਆਂ ਨੂੰ ਚੀਨ ਤੋਂ ਸਸਤੀ ਦਰਾਮਦ ਦੇ ਝਟਕੇ ਤੋਂ ਬਚਾਉਣ ਲਈ ਲਗਾਈ ਗਈ ਸੀ, ਪਰ ਆਮ ਖਪਤਕਾਰ ਨੂੰ ਘਰੇਲੂ ਬਾਜ਼ਾਰ ’ਚ ਬੇਲਗਾਮ ਕੀਮਤਾਂ ਤੋਂ ਬਚਾਉਣ ਦਾ ਕੋਈ ਕਾਰਗਰ ਤਰੀਕਾ ਨਹੀਂ ਅਪਣਾਇਆ ਗਿਆ।

ਜਵਾਬਦੇਹੀ ਜ਼ਰੂਰੀ : ਸਟੀਲ ਦਰਾਮਦ ’ਤੇ ਸੇਫਗਾਰਡ ਡਿਊਟੀ ਦੇ ਨਾਲ-ਨਾਲ ਘਰੇਲੂ ਬਾਜ਼ਾਰ ’ਚ ਵਧਦੀਆਂ ਕੀਮਤਾਂ ’ਤੇ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਭਾਰਤ ਨੂੰ ਇਕ ਅਜਿਹੇ ਸੇਫਗਾਰਡ ਡਿਊਟੀ ਢਾਂਚੇ ਦੀ ਲੋੜ ਹੈ ਜਿਸ ਨਾਲ ਘਰੇਲੂ ਬਾਜ਼ਾਰ ’ਚ ਵੀ ਕੀਮਤਾਂ ’ਤੇ ਨਿਗਰਾਨੀ ਰਹੇ। ਇਸ ਦਾ ਇਕ ਬਿਹਤਰ ਉਪਾਅ ਹੈ ‘ਪ੍ਰਾਈਸ ਟ੍ਰਿਗਰ ਮੈਕੇਨਿਜ਼ਮ’, ਭਾਵ ਜੇਕਰ ਘਰੇਲੂ ਬਾਜ਼ਾਰ ’ਚ ਸਟੀਲ ਦੀਆਂ ਕੀਮਤਾਂ ਇਕ ਤੈਅ ਹੱਦ ਨੂੰ ਲੰਬੇ ਸਮੇਂ ਤੱਕ ਪਾਰ ਕਰ ਜਾਣ, ਤਾਂ ਦਰਾਮਦ ’ਤੇ ਸੇਫਗਾਰਡ ਡਿਊਟੀ ਹਟਾ ਦਿੱਤੀ ਜਾਵੇ ਤਾਂ ਜੋ ਘਰੇਲੂ ਬਾਜ਼ਾਰ ’ਚ ਬੇਤਹਾਸ਼ਾ ਕੀਮਤਾਂ ਨੂੰ ਨੱਥ ਪਾਈ ਜਾ ਸਕੇ। ਯੂਰਪੀ ਸੰਘ (ਈ. ਯੂ.) ਦੇ ਦੇਸ਼ਾਂ ਨੇ ਧਾਤਾਂ ਦੀਆਂ ਕੀਮਤਾਂ ’ਤੇ ਕੰਟਰੋਲ ਰੱਖਣ ਲਈ ਅਜਿਹੇ ਕਈ ਸਫ਼ਲ ਪ੍ਰਯੋਗ ਕੀਤੇ ਹਨ। ਭਾਰਤ ’ਚ ਵੀ ਦੇਸ਼ ਦੀਆਂ ਸਟੀਲ ਮਿੱਲਾਂ ਅਤੇ ਖਪਤਕਾਰਾਂ ਦੇ ਹਿੱਤਾਂ ’ਚ ਸੰਤੁਲਨ ਕਾਇਮ ਕਰਨ ਲਈ ਯੂਰਪੀ ਸੰਘ ਵਰਗੀ ਨੀਤੀ ਅਪਣਾਈ ਜਾ ਸਕਦੀ ਹੈ।

ਅੱਗੇ ਦੀ ਰਾਹ : ਸਟੀਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਸਿਰਫ਼ ਵਧਦੀ ਮੰਗ ਜਾਂ ਅਸਥਿਰ ਕਮੋਡਿਟੀ ਬਾਜ਼ਾਰਾਂ ਕਰਕੇ ਨਹੀਂ ਹੈ, ਸਗੋਂ ਅਮਰੀਕੀ ਡਾਲਰ ਦੇ 96 ਰੁਪਏ ਤੋਂ ਪਾਰ ਜਾਣ ਕਾਰਨ ਮਹਿੰਗੀ ਦਰਾਮਦ ਦਾ ਫ਼ਾਇਦਾ ਵੀ ਸਟੀਲ ਮਿੱਲਾਂ ਉਠਾ ਰਹੀਆਂ ਹਨ। ਆਰਥਿਕਤਾ ਦੀ ਮਜ਼ਬੂਤੀ ਲਈ ਸਰਕਾਰ ਸਟੀਲ ਦਰਾਮਦ ’ਤੇ ਇਕ ਅਜਿਹਾ ਸੇਫਗਾਰਡ ਡਿਊਟੀ ਸਿਸਟਮ ਲਾਗੂ ਕਰੇ ਜਿਸ ਨਾਲ ਕੁਝ ਕੰਪਨੀਆਂ ਦੀ ਮਨਮਾਨੀ ਨਾ ਚੱਲੇ।

—ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)

  • India
  • Industry
  • Steel Industry

ਕੇਹੀ ਸਾਦਗੀ! ਵਿਕਸਿਤ ਭਾਰਤ ਦੇ ਅੱਛੇ ਦਿਨ?

NEXT STORY

Stories You May Like

  • milk prices set to rise again farmers concerns increased
    ਫਿਰ ਵਧਣ ਲਈ ਤਿਆਰ ਦੁੱਧ ਦੀਆਂ ਕੀਮਤਾਂ, ਇਸ ਕਾਰਨ ਵਧੀ ਕਿਸਾਨਾਂ ਦੀ ਚਿੰਤਾ
  • jpmorgan  s prediction about gold price  gold prices may see a big jump
    Gold Price ਨੂੰ ਲੈ ਕੇ JPMorgan ਦਾ ਅਨੁਮਾਨ, ਸੋਨੇ ਦੀਆਂ ਕੀਮਤਾਂ 'ਚ ਆ ਸਕਦੈ ਵੱਡਾ ਉਛਾਲ
  • gold silver prices fall  silver falls by more than rs 7 000 and gold
    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਚਾਂਦੀ 7,000 ਰੁਪਏ ਤੋਂ ਵੱਧ ਟੁੱਟੀ ਤੇ ਸੋਨਾ...
  • prices of dhakkad phones have plummeted
    ਮੂਧੇ ਮੂੰਹ ਡਿੱਗੀਆਂ ਧਾਕੜ ਫੋਨ ਦੀਆਂ ਕੀਮਤਾਂ ! ਜਾਣੋ ਕੀ ਹੈ ਆਫਰ ਅਤੇ ਫੀਚਰਜ਼
  • gold and silver prices fell  etf also broke  know why
    ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ, ETF ਵੀ ਟੁੱਟਿਆ, ਜਾਣੋ ਕਿਉਂ
  • terrible accident on jalandhar highway
    ਜਲੰਧਰ ਹਾਈਵੇਅ 'ਤੇ ਭਿਆਨਕ ਹਾਦਸਾ: ਗਰਿੱਲਾਂ ਤੋੜ ਕੇ ਫੁੱਟਪਾਥ 'ਤੇ ਚੜ੍ਹੀ ਕਾਰ, ਵਾਲ-ਵਾਲ ਬਚੇ ਮਾਸੂਮ ਬੱਚੇ ਤੇ ਮਾਪੇ
  • ceasefire will limit impact of west asia crisis on indian companies  crisil
    ਜੰਗਬੰਦੀ ਕਾਇਮ ਰਹਿਣ ਨਾਲ ਭਾਰਤੀ ਕੰਪਨੀਆਂ ’ਤੇ ਪੱਛਮੀ ਏਸ਼ੀਆ ਸੰਕਟ ਦਾ ਅਸਰ ਹੋਵੇਗਾ ਸੀਮਤ: ਕ੍ਰਿਸਿਲ
  • petrol diesel prices cut
    ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਕਟੌਤੀ ! ਜੰਗ ਖ਼ਤਮ ਹੋਣ ਮਗਰੋਂ ਗੁਆਂਢੀ ਮੁਲਕ ਤੋਂ ਆਈ Good News
  • punjab traffic police
    ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ! ਹੁਣ ਨਾ ਕਰਿਓ ਇਹ ਗਲਤੀ, ਧੜਾਧੜ ਕੱਟੇ ਜਾ...
  • major firing outside chawla mobile point in jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਬਾਹਰ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੀ ਅਪਡੇਟ!...
  • electricity consumers  electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • punjab weather update
    ਫ਼ਿਰ ਬਦਲੇਗਾ ਪੰਜਾਬ ਦਾ ਮੌਸਮ! ਮੀਂਹ-ਹਨੇਰੀ ਦਾ ਯੈਲੋ ਅਲਰਟ ਜਾਰੀ
  • thousands of people in punjab have their bank accounts frozen
    ਪੰਜਾਬ 'ਚ ਹਜ਼ਾਰਾਂ ਲੋਕਾਂ ਦੇ ਬੈਂਕ ਖ਼ਾਤੇ ਫਰੀਜ਼, ਸਾਹਮਣੇ ਆਈ ਵੱਡੀ ਵਜ੍ਹਾ,...
  • punjab hindu vote bank ignore congress
    ਪੰਜਾਬ 'ਚ ਹਿੰਦੂ ਵੋਟ ਬੈਂਕ ਨੂੰ ‘ਇਗਨੋਰ’ ਕਰ ਕੇ ਫਿਰ ਉਹੀ ਗ਼ਲਤੀ ਤਾਂ ਨਹੀਂ ਕਰਨ...
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • ruckus at babu jagjivan chowk in jalandhar
    ਜਲੰਧਰ ਦੇ ਬਾਬੂ ਜਗਜੀਵਨ ਚੌਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ 'ਤੇ ਕੀਤਾ...
Trending
Ek Nazar
horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • bribe taking police officers   are becoming the reason for the disgrace
      ‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
    • cough syrup brands
      2000 ਤੋਂ ਵੱਧ ਕਫ ਸਿਰਪ ਬ੍ਰਾਂਡ : ਇਹ ਕਿਵੇਂ ਯਕੀਨੀ ਹੋਵੇਗਾ ਕਿ ਉਹ ਸੁਰੱਖਿਅਤ ਹਨ?
    • elders with ai
      ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
    • incidents of ragging are increasing in educational institutions
      ‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +