Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    1:22:50 AM

  • honor killing in kotkapura

    ਕੋਟਕਪੂਰਾ 'ਚ 'ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ...

  • kangana ranaut speaks on janata party  s performance

    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ...

  • raja warring came out in favor of the students

    "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ...

  • punjab farmers march to delhi postponed

    ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲਿਆ, ਜਲਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ

BLOG News Punjabi(ਬਲਾਗ)

ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ

  • Edited By Harpreet Singh,
  • Updated: 07 Jul, 2026 05:20 PM
Blog
digital awareness
  • Share
    • Facebook
    • Tumblr
    • Linkedin
    • Twitter
  • Comment

ਤੇਜ਼ੀ ਨਾਲ ਹੋ ਰਹੇ ਵਿਕਾਸ ਦਾ ਪ੍ਰਤੀਕ ਬਣ ਚੁੱਕੇ ਡਿਜੀਟਲੀਕਰਨ ਦੀ ਤਾਜ਼ਾ ਤਸਵੀਰ ਸਪੱਸ਼ਟ ਤੌਰ ’ਤੇ ਦੇਸ਼ ਦੇ ਸਮਾਜਿਕ ਦ੍ਰਿਸ਼ ਨੂੰ ਬਦਲਣ ਦਾ ਸੰਕੇਤ ਦੇ ਰਹੀ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੀ ਹਾਲੀਆ ਰਿਪੋਰਟ ਅਨੁਸਾਰ, ਜਿੱਥੇ 2019-21 ’ਚ ਦੇਸ਼ ਦੀਆਂ ਸਿਰਫ਼ 33.3 ਫ਼ੀਸਦੀ ਔਰਤਾਂ ਨੇ ਜੀਵਨ ’ਚ ਘੱਟੋ-ਘੱਟ ਇਕ ਵਾਰ ਇੰਟਰਨੈੱਟ ਦੀ ਵਰਤੋਂ ਕੀਤੀ ਸੀ, ਉੱਥੇ ਹੀ 2023-24 ਦੌਰਾਨ ਇਹ ਅੰਕੜਾ ਵਧ ਕੇ ਲਗਭਗ ਦੁੱਗਣਾ, ਭਾਵ 64.3 ਫ਼ੀਸਦੀ ਹੋ ਗਿਆ। ਹਾਂ-ਪੱਖੀ ਬਦਲਾਅ ਦੀ ਇਸ ਕੜੀ ’ਚ, 10 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੀਆਂ, ਸਕੂਲੀ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵੀ ਬਾਕਾਇਦਾ ਸ਼ਾਮਲ ਹਨ, ਇਸੇ ਅਰਸੇ ਦੇ ਅੱਧ ’ਚ ਜਿਨ੍ਹਾਂ ਦਾ ਅਨੁਪਾਤ 41 ਤੋਂ ਵਧ ਕੇ 46.4 ਫ਼ੀਸਦੀ ਹੋ ਗਿਆ। ਔਰਤਾਂ ਦੀ ਵਿਦਿਅਕ ਅਤੇ ਡਿਜੀਟਲ ਪਹੁੰਚ ’ਚ ਹੋ ਰਹੇ ਵਾਧੇ ਨੂੰ ਦਰਸਾਉਂਦੇ ਇਹ ਅੰਕੜੇ ਯਕੀਨਨ ਉਤਸ਼ਾਹ ਵਧਾਊ ਹਨ।

ਦਰਅਸਲ, ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਰਫਤਾਰ ਫੜ ਰਹੀ ਇੰਟਰਨੈੱਟ ਸਹੂਲਤ ਨੇ ਜਿਊਣ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ ਹੈ। ਤਕਨੀਕੀ ਯੰਤਰ ਜਿਵੇਂ ਜੀਵਨ ਦਾ ਅਟੁੱਟ ਅੰਗ ਬਣ ਚੁੱਕੇ ਹਨ। ਡਿਜੀਟਲ ਭੁਗਤਾਨ ਕਰਨਾ ਹੋਵੇ ਜਾਂ ਆਨਲਾਈਨ ਸਿੱਖਿਆ ਪ੍ਰਾਪਤ ਕਰਨੀ ਹੋਵੇ, ਈ-ਗਵਰਨੈਂਸ ਸੇਵਾਵਾਂ ਦਾ ਲਾਭ ਉਠਾਉਣਾ ਹੋਵੇ ਜਾਂ ਸੋਸ਼ਲ ਮੀਡੀਆ ਰਾਹੀਂ ਮਨੋਰੰਜਨ ਕਰਨਾ ਹੋਵੇ, ‘ਸਮਾਰਟਫ਼ੋਨ’ ਨਾਂ ਦੇ ਛੋਟੇ ਜਿਹੇ ਯੰਤਰ ਨਾਲ ਸਭ ਕੁਝ ਸੰਭਵ ਹੈ।

ਤਕਨੀਕ ਅਤੇ ਸੂਚਨਾ ਦੇ ਮੱਦੇਨਜ਼ਰ ਪਹੁੰਚ ਦੀ ਗੱਲ ਕਰੀਏ ਤਾਂ ਮਰਦਾਂ ਅਤੇ ਔਰਤਾਂ ’ਚ ਲੰਮੇ ਸਮੇਂ ਤੱਕ ਵੱਡਾ ਫ਼ਰਕ ਦੇਖਿਆ ਗਿਆ। ਨਵੀਨਤਮ ਸਰਵੇਖਣ ਤਹਿਤ, ਭਾਵੇਂ ਇਹ ਪਾੜਾ ਹੌਲੀ-ਹੌਲੀ ਘਟ ਰਿਹਾ ਹੈ, ਫਿਰ ਵੀ ਤਸਵੀਰ ਦਾ ਦੂਜਾ ਪਾਸਾ ਮਹੱਤਵਪੂਰਨ ਪ੍ਰਾਪਤੀਆਂ ਦੇ ਬਾਵਜੂਦ ਵਿਆਪਕ ਅਸਮਾਨਤਾ ਹੋਣ ਦੇ ਤੱਥ ਨੂੰ ਵੀ ਉਜਾਗਰ ਕਰਦਾ ਹੈ। ਰਿਪੋਰਟ ਮੁਤਾਬਕ, ਸ਼ਹਿਰਾਂ ’ਚ 6 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਲੜਕੀਆਂ ਦੀ ਸਕੂਲ ’ਚ ਹਾਜ਼ਰੀ ਦਰ 84.3 ਫ਼ੀਸਦੀ ਹੈ, ਜਦੋਂ ਕਿ ਦਿਹਾਤੀ ਇਲਾਕਿਆਂ ’ਚ ਇਹ ਸਿਰਫ 69.2 ਫ਼ੀਸਦੀ ਹੈ। ਇਸੇ ਤਰ੍ਹਾਂ ਸ਼ਹਿਰਾਂ ’ਚ ਜਿੱਥੇ 77.3 ਫ਼ੀਸਦੀ ਔਰਤਾਂ ਨੇ ਇੰਟਰਨੈੱਟ ਦੀ ਵਰਤੋਂ ਕਰਨ ਦੀ ਗੱਲ ਕਹੀ, ਉੱਥੇ ਦਿਹਾਤੀ ਇਲਾਕਿਆਂ ’ਚ ਇਹ ਅੰਕੜਾ ਘਟ ਕੇ 58.6 ਫ਼ੀਸਦੀ ਰਹਿ ਗਿਆ।

ਅਸਲ ’ਚ ਇੰਟਰਨੈੱਟ ਦੀ ਵਰਤੋਂ ਕਰਨੀ ਅਤੇ ਉਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣਾ ਦੋਵੇਂ ਵੱਖ-ਵੱਖ ਗੱਲਾਂ ਹਨ। ਅੱਜ ਵੀ ਦੇਸ਼ ’ਚ ਵੱਡੀ ਗਿਣਤੀ ਉਨ੍ਹਾਂ ਔਰਤਾਂ ਦੀ ਹੈ, ਜੋ ਮਨੋਰੰਜਨ ਲਈ ਇੰਟਰਨੈੱਟ ਦੀ ਵਰਤੋਂ ਤਾਂ ਕਰਦੀਆਂ ਹਨ ਪਰ ਡਿਜੀਟਲ ਸਾਖਰਤਾ, ਸਾਈਬਰ ਸੁਰੱਖਿਆ ਅਤੇ ਆਨਲਾਈਨ ਮੌਕਿਆਂ ਆਦਿ ਬਾਰੇ ਉਨ੍ਹਾਂ ਦੀ ਜਾਣਕਾਰੀ ਨਾ ਦੇ ਬਰਾਬਰ ਹੈ। ਅਣਉਚਿੱਤ ਗਿਆਨ ਦੇ ਕਾਰਨ ਕਈ ਵਾਰ ਉਨ੍ਹਾਂ ਨੂੰ ਅਣਸੁਖਾਵੀਆਂ ਸਥਿਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਬੇਸ਼ੱਕ, ਇੰਟਰਨੈੱਟ ਸਹੂਲਤ ਨੇ ਵਿਕਾਸ ਨੂੰ ਨਵੇਂ ਅਰਥ ਦਿੱਤੇ ਹਨ ਪਰ ਇਸ ਵਿਸ਼ੇ ’ਚ ਮਾੜੀ ਜਿਹੀ ਲਾਪਰਵਾਹੀ ਸਾਨੂੰ ਵੱਡੀ ਮੁਸੀਬਤ ’ਚ ਪਾ ਸਕਦੀ ਹੈ। ਆਨਲਾਈਨ ਵਿੱਤੀ ਧੋਖਾਦੇਹੀ , ਫਿਸ਼ਿੰਗ ਸਕੈਮ, ਪਛਾਣ ਦੀ ਚੋਰੀ, ਸੋਸ਼ਲ ਮੀਡੀਆ ਅਕਾਊਂਟ ਹੈਕਿੰਗ ਵਰਗੇ ਅਪਰਾਧ ਅੱਜ ਗੰਭੀਰ ਪੱਧਰ ’ਤੇ ਪਹੁੰਚ ਚੁੱਕੇ ਹਨ। ਮਾਹਿਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਸਿੱਖਿਆ ਦੀ ਘਾਟ ਅਤੇ ਡਿਜੀਟਲ ਸਾਖਰਤਾ ਦੀ ਕਮੀ ਹੈ। ਡੀਪਫੇਕ, ਵੁਆਇਸ ਕਲੋਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਾਈਬਰ ਅਪਰਾਧੀ ਆਸਾਨੀ ਨਾਲ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ। ਇਸ ਦਾ ਸਭ ਤੋਂ ਵੱਧ ਸ਼ਿਕਾਰ ਬੱਚੇ, ਬਜ਼ੁਰਗ ਅਤੇ ਔਰਤਾਂ ਬਣਦੇ ਹਨ।

ਭਾਰਤ ’ਚ ਸਭ ਤੋਂ ਵੱਧ ਹੋਣ ਵਾਲਾ ਸਾਈਬਰ ਅਪਰਾਧ ਆਨਲਾਈਨ ਵਿੱਤੀ ਧੋਖਾਦੇਹੀ ਹੈ। ਦੇਸ਼ ’ਚ ਕੁੱਲ ਦਰਜ ਸਾਈਬਰ ਅਪਰਾਧਾਂ ਦਾ ਇਹ ਲਗਭਗ 70-80 ਫ਼ੀਸਦੀ ਹਿੱਸਾ ਹੈ। ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ, ਡਰਾ-ਧਮਕਾ ਕੇ ਜਾਂ ਫ਼ਰਜ਼ੀ ਪੁਲਸ, ਸੀ.ਬੀ.ਆਈ. ਜਾਂ ਕਸਟਮ ਅਧਿਕਾਰੀ ਬਣ ਕੇ ਪਲਕ ਝਪਕਦਿਆਂ ਹੀ ਬੈਂਕ ਖਾਤਾ ਖਾਲੀ ਕਰ ਦਿੱਤਾ ਜਾਂਦਾ ਹੈ। ਘਰ ਬੈਠੇ-ਬੈਠੇ ਪਾਰਟ-ਟਾਈਮ ਨੌਕਰੀ ਕਰ ਕੇ ਪੈਸੇ ਕਮਾਉਣ ਦਾ ਝਾਂਸਾ ਦੇਣਾ, ਰਜਿਸਟ੍ਰੇਸ਼ਨ ਦੇ ਨਾਂ ’ਤੇ ਪੈਸੇ ਠੱਗਣੇ, ਫ਼ਰਜ਼ੀ ਈਮੇਲ ਜਾਂ ਮੈਸੇਜ ਭੇਜ ਕੇ ਬਿਜਲੀ ਦਾ ਬਿੱਲ, ਲਾਟਰੀ ਜਾਂ ਕੇ.ਵਾਈ.ਸੀ. ਅਪਡੇਟ ਦੇ ਬਹਾਨੇ ਬੈਂਕ ਵੇਰਵੇ ਅਤੇ ਓ. ਟੀ. ਪੀ. ਹਾਸਲ ਕਰਨਾ, ਇਹ ਸਭ ਠੱਗੀ ਦੇ ਤਰੀਕੇ ਹਨ। ਰਾਹਤ ਫੰਡ ਦੇ ਨਾਂ ’ਤੇ ਵੀ ਹੰਗਾਮੀ ਹਾਲਤਾਂ ਦਾ ਫ਼ਾਇਦਾ ਉਠਾਉਣਾ ਹੋਵੇ ਜਾਂ ਭਾਵਨਾਤਮਕ ਭੜਕਾਹਟ ਨਾਲ ਪੈਸੇ ਇਕੱਠੇ ਕਰਨਾ, ਫ਼ਰਜ਼ੀ ਈ-ਚਲਾਨ ਜਾਰੀ ਕਰਨਾ ਹੋਵੇ ਜਾਂ ਅਣਜਾਣ ਨੰਬਰਾਂ ਤੋਂ ਸੱਦਾ ਪੱਤਰ ਭੇਜਣਾ, ਸ਼ਾਤਰ ਅਪਰਾਧੀ ਧੋਖਾਦੇਹੀ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ।

ਭਾਵੇਂ ਸਰਵੇਖਣ ਦੇ ਸਿੱਟੇ ਸਰਕਾਰ ਵੱਲੋਂ ਚਲਾਏ ਜਾ ਰਹੇ ਡਿਜੀਟਲ ਸਾਖਰਤਾ ਪ੍ਰੋਗਰਾਮਾਂ ਦੀ ਸਫ਼ਲਤਾ ਦੀ ਪੁਸ਼ਟੀ ਕਰਦੇ ਹਨ ਪਰ ਸਾਈਬਰ ਅਪਰਾਧਾਂ ਦਾ ਲਗਾਤਾਰ ਵਧ ਰਿਹਾ ਦਾਇਰਾ ਇਨ੍ਹਾਂ ਯਤਨਾਂ ਨੂੰ ਹੋਰ ਵਿਆਪਕ ਬਣਾਉਣ ਅਤੇ ਤੇਜ਼ ਰਫਤਰ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਸਿਰਫ਼ ਇੰਟਰਨੈੱਟ ਕੁਨੈਕਸ਼ਨ ਉਪਲਬਧ ਕਰਵਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਨਾਗਰਿਕਾਂ ਨੂੰ ਉਸ ਦੀ ਸੁਰੱਖਿਅਤ, ਰਚਨਾਤਮਕ ਅਤੇ ਉਤਪਾਦਕ ਵਰਤੋਂ ਕਰਨ ਦੇ ਯੋਗ ਬਣਾਉਣਾ ਵੀ ਜ਼ਰੂਰੀ ਹੈ।

ਦੇਸ਼ ਦੇ ਆਰਥਿਕ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਅੱਧੀ ਆਬਾਦੀ ਦਾ ਬੇਮਿਸਾਲ ਯੋਗਦਾਨ ਹੋ ਸਕਦਾ ਹੈ, ਬਸ਼ਰਤੇ ਹਰ ਪੱਧਰ ’ਤੇ ਉਨ੍ਹਾਂ ਦੀ ਸਾਖਰਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਡਿਜੀਟਲ ਗਿਆਨ ਨੂੰ ਮਜ਼ਬੂਤ ਕੀਤਾ ਜਾਵੇ। ਕਿਸੇ ਵੀ ਖੇਤਰ, ਵਰਗ ਜਾਂ ਭਾਈਚਾਰੇ ਨਾਲ ਸਬੰਧਤ ਔਰਤਾਂ ਜਦੋਂ ਨਿਰਪੱਖਤਾ ਨਾਲ ਸੂਚਨਾ, ਸਿੱਖਿਆ ਅਤੇ ਆਰਥਿਕ ਮੌਕਿਆਂ ਨਾਲ ਜੁੜਨਗੀਆਂ, ਤਾਂ ਸਮੁੱਚੇ ਤੌਰ ’ਤੇ ਇਸ ਦਾ ਲਾਭ ਪੂਰੇ ਦੇਸ਼ ਨੂੰ ਮਿਲੇਗਾ।

-ਦੀਪਿਕਾ ਅਰੋੜਾ
 

  • Digital Awareness
  • Literacy
  • Development

ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ

NEXT STORY

Stories You May Like

  • leading american sikh organizations stand in support of fbi action
    ਅਮਰੀਕੀ ਪ੍ਰਮੁੱਖ ਸਿੱਖ ਸੰਸਥਾਵਾਂ FBI ਦੀ ਕਾਰਵਾਈ ਦੇ ਹੱਕ 'ਚ ਡਟੀਆਂ, ਗੁਰਦੁਆਰਿਆਂ 'ਚ ਜਾਗਰੂਕਤਾ ਮੁਹਿੰਮ ਦਾ ਐਲਾਨ
  • cbse  digital marking  students
    CBSE ਦੇ ‘ਡਿਜੀਟਲ ਮਾਰਕਿੰਗ ਸਿਸਟਮ’ ਤੋਂ ਨਿਰਾਸ਼ ਵਿਦਿਆਰਥੀ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
  • digital detox
    ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ
  • altercation between narwal express bus crew and passengers phagwara
    ਫਗਵਾੜਾ 'ਚ ਬੱਸ ਡਰਾਈਵਰ ਅਤੇ ਕੰਡਕਟਰ ਦਾ ਸਵਾਰੀਆਂ ਨਾਲ ਹੋਇਆ ਝਗੜਾ, ਭਾਰੀ ਹੰਗਾਮਾ
  • sonam wangchuk hospital admission police statement
    ਸੋਨਮ ਵਾਂਗਚੁੱਕ ਨੂੰ ਕਿਉਂ ਚੁੱਕ ਲੈ ਗਈ ਪੁਲਸ, ਹੈਰਾਨ ਕਰੇਗੀ ਅਸਲ ਵਜ੍ਹਾ
  • 15 pps officers posted as   officiating sp
    ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ 'ਚ ਵੇਖੋ ਨਾਂ
  • these zodiac signs will get big financial benefits from july 25th
    25 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਵੱਡਾ ਆਰਥਿਕ ਲਾਭ ! ਚਮਕੇਗਾ ਕਰੀਅਰ ਤੇ ਹੋਵੇਗੀ ਤਰੱਕੀ
  • it will rain notes on these 3 zodiac signs
    ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਸ਼ਨੀ-ਬੁੱਧ ਬਣਾਉਣਗੇ ਮਾਲਾਮਾਲ, ਖੁੱਲ੍ਹਣਗੇ ਤਰੱਕੀ ਦੇ ਦਰਵਾਜੇ
  • major weather warning in punjab for next 48 hours
    ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
Trending
Ek Nazar
bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • ethanol blended fuel the challenge of balancing concerns
      ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
    • modis new strategic steps in ladakh
      ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ
    • women being killed by drunken husbands and children
      ‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!
    • speculations over the political future of the ncp
      ‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
    • the root of corruption  s evil will have to be found
      ਲੱਭਣੀ ਹੋਵੇਗੀ ਭ੍ਰਿਸ਼ਟਾਚਾਰ ਦੇ ਰਾਵਣ ਦੀ ਧੁੰਨੀ
    • india export problem
      ਭਾਰਤ ਦੀ ਬਰਾਮਦ ਰਣਨੀਤੀ ’ਚ ਮੌਜੂਦ ਕਮੀ ਨੂੰ ਦੂਰ ਕਰਨ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +