Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    2:08:20 PM

  • tsunami after earth shakes

    7.1 ਤੀਬਰਤਾ ਦੇ ਭੂਚਾਲ ਕਾਰਨ ਬੁਰੀ ਤਰ੍ਹਾਂ ਕੰਬ ਗਈ...

  • tragic accident at panjab university

    ਪੰਜਾਬ ਯੂਨੀਵਰਸਿਟੀ 'ਚ ਦਰਦਨਾਕ ਹਾਦਸਾ, ਕਰੰਟ ਲੱਗਣ...

  • student protests  police action  supreme court  sit

    ਪੇਪਰ ਲੀਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਸ ਦੀ...

  • powercom s decision electricity connection

    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਥਿਤ ਸਵਰਗ ’ਚ ਲੂ ਦੇ ਥਪੇੜੇ

BLOG News Punjabi(ਬਲਾਗ)

ਕਥਿਤ ਸਵਰਗ ’ਚ ਲੂ ਦੇ ਥਪੇੜੇ

  • Edited By Harpreet Singh,
  • Updated: 05 Jul, 2026 06:01 PM
Blog
europe heatwave
  • Share
    • Facebook
    • Tumblr
    • Linkedin
    • Twitter
  • Comment

2009 ’ਚ ਮੈਂ ਫ਼ਰਾਂਸ ਗਈ ਸੀ। ਉੱਥੇ ਖਾਣ-ਪੀਣ ਦੀ ਦਿੱਕਤ ਦੇ ਕਾਰਨ ਸਰਵਿਸ ਅਪਾਰਟਮੈਂਟ ਲਿਆ ਸੀ, ਤਾਂ ਜੋ ਆਪਣਾ ਖਾਣਾ ਖ਼ੁਦ ਬਣਾ ਸਕਾਂ ਕਿਉਂਕਿ ਸ਼ਾਕਾਹਾਰੀ ਖਾਣਾ ਮੁਸ਼ਕਿਲ ਨਾਲ ਮਿਲਦਾ ਸੀ। ਪੂਰਾ ਦਿਨ ਪੈਰਿਸ ਦੀਆਂ ਸੜਕਾਂ ’ਤੇ ਘੁੰਮਦੇ ਰਹੇ। ਅਗਸਤ ਦਾ ਮਹੀਨਾ ਪਰ ਭਿਆਨਕ ਗਰਮੀ। ਸਮਝ ’ਚ ਨਹੀਂ ਆਇਆ ਕਿ ਇਹ ਤਾਂ ਠੰਢਾ ਦੇਸ਼ ਕਿਹਾ ਜਾਂਦਾ ਹੈ ਪਰ ਇੱਥੇ ਇੰਨੀ ਹੁੰਮਸ। ਬੇਕਾਰ ’ਚ ਇੰਨੇ ਉੱਨੀ ਕੱਪੜੇ ਲੈ ਆਏ। ਰਸਤੇ ’ਚ ਪਾਣੀ ਲੱਭਣ ਲੱਗੇ ਪਰ ਦੁਕਾਨਾਂ ’ਤੇ ਪਾਣੀ ਵੀ ਨਹੀਂ, ਕੋਲਡ੍ਰਿੰਕਸ ਦੀ ਭਰਮਾਰ ਸੀ। ਬੜੀ ਮੁਸ਼ਕਿਲ ਨਾਲ ਇਕ ਜਗ੍ਹਾ ਪਾਣੀ ਮਿਲਿਆ। ਰਾਤ ਨੂੰ ਜਦੋਂ ਸੌਣ ਲੱਗੇ, ਤਾਂ ਹੋਰ ਹਾਲਤ ਖ਼ਰਾਬ ਕਿਉਂਕਿ ਅਪਾਰਟਮੈਂਟ ਦੇ ਹਰ ਪਾਸੇ ਸ਼ੀਸ਼ੇ, ਇਕ ਖੁੱਲ੍ਹੀ ਖਿੜਕੀ ਤੱਕ ਨਹੀਂ ਅਤੇ ਪੱਖੇ ਵੀ ਨਹੀਂ। ਦਮ ਘੁੱਟਣ ਲੱਗਾ, ਤਾਂ ਨੀਂਦ ਕਿੱਥੇ।

ਨਵੰਬਰ 2021 ’ਚ ਜਦੋਂ ਸਵਿਟਜ਼ਰਲੈਂਡ ਜਾ ਰਹੀ ਸੀ, ਤਾਂ ਕਨੈਕਟਿੰਗ ਫਲਾਈਟ ਫ੍ਰੈਂਕਫਰਟ ਤੋਂ ਲੈਣੀ ਸੀ। ਦੱਸਿਆ ਗਿਆ ਕਿ ਜਰਮਨੀ ’ਚ ਜ਼ਿਆਦਾ ਠੰਢ ਹੁੰਦੀ ਹੈ, ਇਸ ਲਈ ਠੰਢ ਝੱਲ ਸਕਣ ਵਾਲੀ ਜੈਕੇਟ ਪਹਿਨੀ ਪਰ ਹੋਇਆ ਉਲਟ, ਜੈਕੇਟ ਪਹਿਨਣਾ ਭਾਰੀ ਲੱਗਣ ਲੱਗਾ। ਜਦੋਂ ਕਿ 2008 ’ਚ ਜਦੋਂ ਪਹਿਲੀ ਵਾਰ ਸਵਿਟਜ਼ਰਲੈਂਡ ਗਈ ਸੀ, ਤਾਂ ਅਗਸਤ ਦੇ ਮਹੀਨੇ ’ਚ ਸਵੈਟਰ ਵੀ ਪਹਿਨਣਾ ਪਿਆ ਸੀ ਅਤੇ ਸ਼ਾਲ ਵੀ ਲੈਣੀ ਪਈ ਸੀ।

ਪਿਛਲੇ ਦਿਨੀਂ ਜਦੋਂ ਯੂਰਪ ’ਚ ਗਰਮੀ ਨੇ ਤਰਾਹ-ਤਰਾਹ ਮਚਾਈ, ਤਾਂ ਇਹੀ ਗੱਲਾਂ ਯਾਦ ਆਉਣ ਲੱਗੀਆਂ। ਆਖ਼ਿਰ ਕੁਦਰਤ ਤਾਂ ਕਦੋਂ ਦੀ ਸੰਦੇਸ਼ ਦੇ ਰਹੀ ਸੀ ਪਰ ਉਸ ਨੂੰ ਸਮਝਿਆ ਨਹੀਂ ਗਿਆ। ਜਿਨ੍ਹਾਂ ਦੇਸ਼ਾਂ ’ਚ ਲੋਕ ਗਰਮੀ ਤੋਂ ਬਚਣ ਜਾਂਦੇ ਸਨ, ਜੇਕਰ ਉੱਥੇ ਹੀ ਇੰਨੀ ਗਰਮੀ ਪੈ ਰਹੀ ਹੈ, ਤਾਂ ਕਿਉਂ ਜਾਣਗੇ?

ਠੰਢੇ ਦੇਸ਼ਾਂ ’ਚ ਘਰ ਜਾਂ ਹੋਰ ਇਮਾਰਤਾਂ ਅਜਿਹੀਆਂ ਬਣਾਈਆਂ ਜਾਂਦੀਆਂ ਹਨ, ਜੋ ਸੂਰਜ ਦੀ ਗਰਮੀ ਨੂੰ ਸੋਖ ਕੇ ਘਰ ਨੂੰ ਗਰਮ ਰੱਖਦੀਆਂ ਹਨ ਪਰ ਹੁਣ ਜਦੋਂ ਉੱਥੇ ਇੰਨੀ ਗਰਮੀ ਪੈ ਰਹੀ ਹੈ, ਤਾਂ ਇਹ ਇਮਾਰਤਾਂ ਕਿਸੇ ਆਫ਼ਤ ਦੀ ਤਰ੍ਹਾਂ ਹਨ। ਘਰਾਂ ’ਚ ਏ. ਸੀ. ਲਗਾਉਣ ਦੀ ਇਜਾਜ਼ਤ ਨਹੀਂ ਹੈ। ਬ੍ਰਿਟੇਨ ’ਚ ਤਾਂ ਪੁਲਸ ਘਰਾਂ ’ਚ ਲੱਗੇ ਏ. ਸੀ. ਲੱਭ-ਲੱਭ ਕੇ ਹਟਾ ਰਹੀ ਹੈ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਤਾਪਮਾਨ ਹੋਰ ਵੀ ਵਧਦਾ ਹੈ। ਆਖ਼ਿਰ ਲੋਕ ਜਾਣ ਤਾਂ ਜਾਣ ਕਿੱਥੇ, ਘਰ ਅਤੇ ਬਾਹਰ ਦੋਵਾਂ ਜਗ੍ਹਾ ਇੰਨੀ ਗਰਮੀ। ਨਾ ਅਜਿਹਾ ਹੋ ਸਕਦਾ ਹੈ ਕਿ ਪੁਰਾਣੇ ਘਰ ਨੂੰ ਤੋੜ ਕੇ ਨਵਾਂ ਘਰ ਬਣਾ ਲਈਏ, ਕਿਉਂਕਿ ਘਰ ਬਣਾਉਣਾ ਬਹੁਤ ਮਹਿੰਗਾ ਹੈ।

ਫ਼ਰਾਂਸ ’ਚ ਤਾਂ ਗਰਮੀ ਤੋਂ ਬਚਣ ਲਈ ਲੋਕਾਂ ਨੇ ਨਦੀ ’ਚ ਛਾਲਾਂ ਮਾਰੀਆਂ ਅਤੇ ਚਾਲੀ ਲੋਕ ਮਰ ਗਏ। ਏ. ਸੀ., ਪੱਖੇ ਨਾ ਸਿਰਫ਼ ਗਾਇਬ ਹੋਏ ਸਗੋਂ ਦੁਕਾਨਾਂ ’ਚ ਵੜ ਕੇ ਲੋਕ ਉਨ੍ਹਾਂ ਨੂੰ ਲੁੱਟਣ ਲੱਗੇ। ਅਮਰੀਕਾ ਦੇ ਕਈ ਸੂਬਿਆਂ ’ਚ ਵੀ ਤਾਪਮਾਨ 38 ਡਿਗਰੀ ਤੋਂ ਵੱਧ ਜਾ ਪਹੁੰਚਿਆ। ਉੱਥੇ ਲੋਕਾਂ ਲਈ ਸਰਕਾਰ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਕਿ ਬੱਚੇ ਅਤੇ ਬਜ਼ੁਰਗ ਘਰ ਤੋਂ ਬਾਹਰ ਨਾ ਜਾਣ ਪਰ ਘਰ ’ਚ ਵੀ ਗਰਮੀ ਤੋਂ ਰਾਹਤ ਕਿੱਥੇ।

ਆਪਣੇ ਦੇਸ਼ ’ਚ ਲੋਕਾਂ ਨੂੰ ਗਰਮੀ ਅਤੇ ਲੂ ਨਾਲ ਨਜਿੱਠਣ ਦੇ ਤਰੀਕੇ ਪਤਾ ਹਨ। ਜਿਵੇਂ ਕਿ ਧੁੱਪ ’ਚ ਜਾਓ ਤਾਂ ਸਿਰ ਢੱਕ ਕੇ ਚੱਲੋ। ਘਰੋਂ ਪਾਣੀ ਪੀ ਕੇ ਨਿਕਲੋ ਅਤੇ ਧੁੱਪ ’ਚੋਂ ਆਓ, ਤਾਂ ਘਰ ’ਚ ਵੜਦਿਆਂ ਹੀ ਤੁਰੰਤ ਪਾਣੀ ਨਾ ਪੀਓ। ਪੱਖੇ ਜਾਂ ਏ. ਸੀ. ਦੀ ਹਵਾ ’ਚ ਖੜ੍ਹੇ ਨਾ ਹੋਵੋ। ਪਹਿਲਾਂ ਪਸੀਨਾ ਸੁਕਾ ਲਓ। ਖਾਣੇ ’ਚ ਵੀ ਉਹ ਚੀਜ਼ਾਂ ਖਾਓ, ਜਿਨ੍ਹਾਂ ਨਾਲ ਸਰੀਰ ’ਚ ਗਰਮੀ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਸ਼ਾਮ ਵੇਲੇ ਹਲਕਾ ਖਾਣਾ ਖਾਓ। ਜ਼ਿਆਦਾ ਤੇਲ ਵਾਲੇ ਖਾਣੇ ਤੋਂ ਪਰਹੇਜ਼ ਕਰੋ ਪਰ ਉੱਥੋਂ ਦੇ ਲੋਕਾਂ, ਸਰਕਾਰਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ, ਕਿਉਂਕਿ ਅਤੀਤ ’ਚ ਪੁਰਖਿਆਂ ਨੇ ਇੰਨੀ ਗਰਮੀ ਨਹੀਂ ਝੱਲੀ ਹੈ, ਤਾਂ ਇਸ ਨਾਲ ਨਜਿੱਠਣ ਦੇ ਤੌਰ-ਤਰੀਕੇ ਵੀ ਵਿਕਸਿਤ ਨਹੀਂ ਹੋਏ ਹਨ।

ਉੱਥੇ ਪਾਣੀ ਪੀਣ ਦਾ ਵੀ ਇੰਨਾ ਰਿਵਾਜ ਨਹੀਂ ਹੈ। ਪਾਣੀ ਦੀ ਜਗ੍ਹਾ ਕੋਲਡਡ੍ਰਿੰਕਸ ਜਾਂ ਬੀਅਰ ਪੀਣਾ ਫ਼ੈਸ਼ਨ ਹੈ। ਅਮਰੀਕਾ ’ਚ ਤਾਂ ਕੋਲਡ੍ਰਿੰਕਸ ਦੀਆਂ ਮਸ਼ੀਨਾਂ ਲੱਗੀਆਂ ਹਨ। ਭਾਵੇਂ ਜਿੰਨੀ ਮਰਜ਼ੀ ਵੱਡੀ ਬੋਤਲ ਲਿਆਓ ਅਤੇ ਕੁਝ ਪੈਸਿਆਂ ’ਚ ਭਰਵਾ ਕੇ ਲੈ ਜਾਓ। ਜਦੋਂ ਕਿ ਅਸੀਂ ਜਾਣਦੇ ਹਾਂ ਕਿ ਕੋਲਡਡ੍ਰਿੰਕਸ ਪਾਣੀ ਦਾ ਬਦਲ ਨਹੀਂ ਹਨ। ਹਾਂ, ਕੰਪਨੀਆਂ ਜ਼ਰੂਰ ਇਸ ਨੂੰ ਪਾਣੀ ਦੇ ਬਦਲ ਵਜੋਂ ਪੇਸ਼ ਕਰਦੀਆਂ ਹਨ, ਜਦੋਂ ਕਿ ਇਹ ਵਧੇਰੇ ਕੈਲੋਰੀਜ਼ ਨਾਲ ਭਰੀਆਂ ਹੁੰਦੀਆਂ ਹਨ ਅਤੇ ਪਾਣੀ ਜ਼ੀਰੋ ਕੈਲੋਰੀ ਵਾਲਾ ਕਹਾਉਂਦਾ ਹੈ।

ਇਕ ਵਾਰ ਮਿਊਨਿਖ ਏਅਰਪੋਰਟ ’ਤੇ ਪਾਣੀ ਨਾ ਮਿਲਣ ਕਾਰਨ ਤਬੀਅਤ ਖ਼ਰਾਬ ਹੋਣ ਤੋਂ ਬਚੀ ਸੀ। ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ, ਜਹਾਜ਼ ਦੇ ਅੰਦਰ ਹੀ ਪਾਣੀ ਮਿਲ ਸਕਿਆ ਸੀ।

ਹਾਲ ਹੀ ’ਚ ਇਕ ਖ਼ਬਰ ਪੜ੍ਹੀ ਸੀ ਕਿ ਫ਼ਰਾਂਸ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ’ਚ ਗਰਮੀ ਫੈਲਾਅ ਰਿਹਾ ਹੈ ਕਿਉਂਕਿ ਉੱਥੋਂ ਗ੍ਰੀਨ ਹਾਊਸ ਗੈਸਾਂ ਦਾ ਬਹੁਤ ਜ਼ਿਆਦਾ ਨਿਕਾਸ ਹੁੰਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਕਸਿਤ ਦੇਸ਼ਾਂ ਦੀਆਂ ਗਲਤ ਨੀਤੀਆਂ ਕਾਰਨ ਧਰਤੀ ਇਕ ਸਲੋ-ਕੁੱਕਰ ’ਚ ਬਦਲਦੀ ਜਾ ਰਹੀ ਹੈ।

ਵਿਕਸਿਤ ਦੇਸ਼, ਸਾਡੇ ਵਰਗੇ ਦੇਸ਼ਾਂ ਨੂੰ ਤਾਂ ਬਹੁਤ ਗਿਆਨ ਦਿੰਦੇ ਹਨ ਕਿ ਸਾਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ ਪਰ ਉਨ੍ਹਾਂ ਦੇ ਬੇਸ਼ੁਮਾਰ ਉਦਯੋਗਾਂ ਕਾਰਨ ਦੁਨੀਆ ਅਤੇ ਖ਼ੁਦ ਉਨ੍ਹਾਂ ਦੇ ਇੱਥੇ ਕੀ ਹੋ ਰਿਹਾ ਹੈ, ਇਸ ਨੂੰ ਦੂਰ ਕਰਨ ਦਾ ਕੋਈ ਉਪਾਅ ਨਹੀਂ ਕਰਦੇ। ਅਰਸੇ ਤੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਇੱਥੇ ਗੋਮੁਖ ਦਾ ਗਲੇਸ਼ੀਅਰ ਪਿਘਲ ਰਿਹਾ ਹੈ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸਵਿਟਜ਼ਰਲੈਂਡ ’ਚ ਵੀ ਗਲੇਸ਼ੀਅਰ ਪਿਘਲ ਰਹੇ ਹਨ। ਜੇਕਰ ਇਹੀ ਹਾਲਤ ਰਹੇ ਤਾਂ ਇਹ ਦੇਸ਼ ਵੀ ਤਪਦੀਆਂ ਭੱਠੀਆਂ ਬਣ ਜਾਣਗੇ।

ਸਾਡੇ ਦੇਸ਼ ’ਚ ਯੂਰਪ ਅਤੇ ਅਮਰੀਕਾ ਨੂੰ ਕਿਸੇ ਸਵਰਗ ਦੀ ਤਰ੍ਹਾਂ ਦੇਖਿਆ ਜਾਂਦਾ ਰਿਹਾ ਹੈ ਕਿ ਬਸ ਇਕ ਵਾਰ ਉੱਥੇ ਚਲੇ ਜਾਈਏ, ਤਾਂ ਸਾਰੇ ਦੁੱਖਾਂ ਦਾ ਅੰਤ ਹੋ ਜਾਵੇ। ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਜਾਣ ਅਤੇ ਬੋਰੀ ਭਰ ਕੇ ਪੈਸੇ ਵੀ ਪਰ ਅਜਿਹਾ ਹੈ ਨਹੀਂ। ਜੋ ਸਵਰਗ ਉੱਥੇ ਬਣਾਇਆ ਗਿਆ, ਉਸ ’ਚ ਲੂ ਦੇ ਥਪੇੜੇ ਉੱਠ ਰਹੇ ਹਨ, ਇਸ ਨਾਲ ਨਜਿੱਠੀਏ ਕਿਵੇਂ, ਇਹ ਤਰੀਕੇ ਪਤਾ ਨਹੀਂ।

-ਸ਼ਮਾ ਸ਼ਰਮਾ

  • Europe
  • Heatwave
  • Summer

ਉੱਤਰਾਖੰਡ ’ਚ ਪੰਜ ਸਾਲ ’ਚ ਪੰਜ ਇਤਿਹਾਸਕ ਕੰਮ

NEXT STORY

Stories You May Like

  • manu bhaker expresses concern over protests over alleged exam paper leak
    ਓਲੰਪੀਅਨ ਮਨੂ ਭਾਕਰ ਨੇ ਪ੍ਰੀਖਿਆ ਪੇਪਰ ਕਥਿਤ ਤੌਰ ’ਤੇ ਲੀਕ ਹੋਣ ਦੇ ਵਿਰੋਧ ਪ੍ਰਦਰਸ਼ਨ ’ਤੇ ਚਿੰਤਾ ਜਤਾਈ
  • mahendra goenka  arrested  kolkata police  fraud  1000 crores
    1000 ਕਰੋੜ ਰੁਪਏ ਦੀ ਕਥਿਤ ਧੋਖਾਦੇਹੀ ਦੇ ਮਾਮਲੇ ’ਚ ਮਹਿੰਦਰ ਗੋਇਨਕਾ ਗ੍ਰਿਫ਼ਤਾਰ
  • sri guru granth sahib ji
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਦੌਰਾਨ ਕਥਿਤ ਬੇਅਦਬੀ ਦਾ ਮਾਮਲਾ ਭਖਿਆ
  • sutlej film brings back the issue of 25 000 alleged illegal unidentified bodies
    ‘ਸਤਲੁਜ’ ਫ਼ਿਲਮ ਨਾਲ 25 ਹਜ਼ਾਰ ਕਥਿਤ ਗੈਰ-ਕਾਨੂੰਨੀ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਮੁੜ ਚਰਚਾ 'ਚ
  • kewal singh dhillon filed a complaint with the ec
    SIR ਦੌਰਾਨ ਕਥਿਤ ਬੇਨਿਯਮੀਆਂ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
  • kangana ranaut speaks on janata party  s performance
    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
  • letter going viral in the name of rbi don t fall for the scam
    RBI ਦੇ ਨਾਂ 'ਤੇ ਵਾਇਰਲ ਹੋ ਰਿਹਾ Letter, ਕਿਤੇ ਆ ਨਾ ਜਾਣਾ ਝਾਂਸੇ 'ਚ, ਪੜ੍ਹੋ ਪੂਰੀ ਖ਼ਬਰ
  • india new zealand wool cooperation gets new boost with india tax 2026
    ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
Trending
Ek Nazar
minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +