ਪਿਛਲੇ ਦਿਨੀਂ ਇਕ ਖਬਰ ’ਤੇ ਨਜ਼ਰ ਪਈ ਸੀ। ਜਿਸ ’ਚ ਦੱਸਿਆ ਗਿਆ ਸੀ ਕਿ ਅੌਰਤਾਂ ਦੇ ਪ੍ਰਤੀ ਕੀਤੇ ਗਏ ਅਪਰਾਧ ਦੇ 70 ਫੀਸਦੀ ਮਾਮਲੇ ਝੂਠੇ ਹੁੰਦੇ ਹਨ। ਇਨ੍ਹਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਜਬਰ-ਜ਼ਨਾਹ, ਯੌਨ ਸ਼ੋਸ਼ਣ ਅਤੇ ਦਹੇਜ ਸਬੰਧੀ ਮਾਮਲਿਆਂ ’ਚ ਅਜਿਹਾ ਅਕਸਰ ਦੇਖਿਆ ਜਾਂਦਾ ਹੈ।
ਕਈ ਵਾਰ ਬਦਲਾ ਲੈਣ ਲਈ ਅਜਿਹੇ ਮਾਮਲੇ ਬਣਾ ਦਿੱਤੇ ਜਾਂਦੇ ਹਨ। ਕਈ ਸਾਲ ਪਹਿਲਾਂ ਮੱਧ ਪ੍ਰਦੇਸ਼ ’ਚ ਇਕ ਨੂੰਹ ਨੇ ਜਾਇਦਾਦ ਸਬੰਧੀ ਵਿਵਾਦ ਨੂੰ ਜਬਰ-ਜ਼ਨਾਹ ਦਾ ਮਾਮਲਾ ਬਣਾ ਦਿੱਤਾ। ਆਪਣੇ ਸਹੁਰੇ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਹੈ। ਬਜ਼ੁਰਗ ਨੂੰ ਪੁਲਸ ਨੇ ਥਾਣੇ ’ਚ ਬੁਲਾਇਆ। ਉਥੇ ਜਾ ਕੇ ਜਦੋਂ ਸਾਰੇ ਮਾਮਲੇ ਦਾ ਪਤਾ ਲੱਗਾ ਤਾਂ ਬਜ਼ੁਰਗ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਘਰ ਆ ਕੇ ਫਾਂਸੀ ਲਗਾ ਲਈ।
ਇਕ ਵਾਰ 2013-14 ਦੇ ਦਿੱਲੀ ’ਚ ਹੋਏ ਜਬਰ-ਜ਼ਨਾਹ ਮਾਮਲਿਆਂ ਦਾ ਸਰਵੇਖਣ ਕੀਤਾ ਗਿਆ ਸੀ। ਪਤਾ ਲੱਗਾ ਕਿ ਅੱਧੇ ਮਾਮਲੇ ਝੂਠੇ ਸਨ। ਜਬਰ-ਜ਼ਨਾਹ ਜੋ ਅੌਰਤਾਂ ਅਤੇ ਬੱਚਿਆਂ ਦੇ ਪ੍ਰਤੀ ਕਠੋਰ ਅਪਰਾਧ ਹੈ ਜੇਕਰ ਉਸ ਦੇ ਮਾਮਲੇ ਝੂਠੇ ਬਣਾਏ ਜਾਣ ਤਾਂ ਇਹ ਔਰਤਾਂ ਲਈ ਹੀ ਬਹੁਤ ਚਿੰਤਾਜਨਕ ਅਤੇ ਸ਼ਰਮਨਾਕ ਹੈ। ਪਤਾ ਨਹੀਂ ਕਿਉਂ ਇਨ੍ਹਾਂ ਮਾਮਲਿਆਂ ’ਚ ਔਰਤਾਂ ਦੀ ਇਹ ਤਸਵੀਰ ਪੇਸ਼ ਕੀਤੀ ਜਾਂਦੀ ਹੈ ਕਿ ਉਹ ਤਾਂ ਬਹੁਤ ਬੇਚਾਰੀਆਂ ਹੁੰਦੀਆਂ ਹਨ। ਉਹ ਤਾਂ ਸਤਾਈਆਂ ਜਾਂਦੀਆਂ ਹਨ। ਉਹ ਭਲਾ ਅਜਿਹੇ ਮਾਮਲਿਆਂ ’ਚ ਝੂਠ ਕਿਉਂ ਬੋਲਣਗੀਆਂ। ਪਰ ਅਕਸਰ ਸੱਚਾਈ ਇਸ ਦੇ ਉਲਟ ਪਾਈ ਜਾਂਦੀ ਹੈ।
ਕਈ ਵਾਰ ਤਾਂ ਪੁਰਸ਼ ਿਕਸੇ ਤੋਂ ਬਦਲਾ ਲੈਣ ਲਈ ਆਪਣੇ ਘਰ ਦੀਆਂ ਅੌਰਤਾਂ ਨੂੰ ਔਜ਼ਾਰ ਦੀ ਤਰ੍ਹਾਂ ਵਰਤਦੇ ਹਨ। ਅਫਸੋਸ ਇਹ ਹੈ ਕਿ ਕਈ ਵਾਰ ਮਾਵਾਂ ਵੀ ਇਸ ’ਚ ਪਿੱਛੇ ਨਹੀਂ ਰਹਿੰਦੀਆਂ। ਕੁਝ ਦਿਨ ਪਹਿਲਾਂ ਇਕ ਪਤਨੀ ਨੇ ਆਪਣੇ ਪਤੀ ਤੋਂ ਬਦਲਾ ਲੈਣ ਲਈ ਪੁਲਸ ’ਚ ਸ਼ਿਕਾਇਤ ਦਰਜ ਕਰਾਈ ਸੀ ਕਿ ਪਤੀ ਨੇ ਉਸ ਦੀ ਬੇਟੀ ਨਾਲ ਜਬਰ-ਜ਼ਨਾਹ ਕੀਤਾ ਹੈ। ਬਾਅਦ ’ਚ ਇਹ ਮਾਮਲਾ ਵੀ ਝੂਠਾ ਪਾਇਆ ਗਿਆ। ਜਾਂਚ ਏਜੰਸੀਆਂ ਕਹਿੰਦੀਆਂ ਹਨ ਕਿ ਇਸ ਤਰ੍ਹਾਂ ਦੇ 10 ਮਾਮਲਿਆਂ ’ਚੋਂ 6 ਝੂਠੇ ਹੁੰਦੇ ਹਨ। ਉਨ੍ਹਾਂ ਨੂੰ ਸ਼ੁਰੂਆਤ ਤੋਂ ਹੀ ਪਤਾ ਹੁੰਦਾ ਹੈ
ਪਰ ਕਾਨੂੰਨ ਦਾ ਪਾਲਣ ਕਰਦੇ ਹੋਏ ਉਨ੍ਹਾਂ ਨੂੰ ਜਾਂਚ ਕਰਨੀ ਪੈਂਦੀ ਹੈ। 2023 ’ਚ ਐੱਨ. ਸੀ. ਆਰ. ਬੀ. ਦੇ ਡੇਟਾ ’ਚ ਦੱਸਿਆ ਗਿਆ ਸੀ ਕਿ 74 ਫੀਸਦੀ ਮਾਮਲੇ ਝੂਠੇ ਸਨ। ਲਿਵ ਇਨ ’ਚ ਰਹਿਣ ਤੋਂ ਬਾਅਦ ਜੇਕਰ ਕਿਸੇ ਕਾਰਨ ਸਬੰਧ ਨਹੀਂ ਚੱਲਿਆ ਤਾਂ ਵੀ ਇਸ ਤਰ੍ਹਾਂ ਦੇ ਕੇਸ ਬਣਾ ਦਿੱਤੇ ਜਾਂਦੇ ਹਨ। ਜਦਕਿ ਅਨੇਕ ਵਾਰ ਅਦਾਲਤਾਂ ਔਰਤਾਂ ਨੂੰ ਚਿਤਾਵਨੀ ਦੇ ਚੁੱਕੀਆਂ ਹਨ।
ਫੈਸਲਾ ਦੇ ਚੁੱਕੀਆਂ ਹਨ ਕਿ ਬਾਲਿਗਾਂ ਵਿਚਾਲੇ ਸਹਿਮਤੀ ਨਾਲ ਬਣੇ ਯੌਨ ਸਬੰਧ ਜਬਰ-ਜ਼ਨਾਹ ਨਹੀਂ ਹੁੰਦੇ ਪਰ ਇਸ ਤਰ੍ਹਾਂ ਦੇ ਮਾਮਲੇ ਵਧਦੇ ਹੀ ਜਾਂਦੇ ਹਨ। ਛੋਟੇ ਸ਼ਹਿਰਾਂ ਅਤੇ ਪਿੰਡਾਂ ’ਚ ਵੀ ਇਨ੍ਹੀਂ ਦਿਨੀਂ ਇਸ ਤਰ੍ਹਾਂ ਦੇ ਮਾਮਲੇ ਬਹੁਤ ਦੇਖਣ ’ਚ ਆਉਂਦੇ ਹਨ।
ਦਾਜ ਦੇ ਮਾਮਲਿਆਂ ’ਚ ਵੀ ਅਜਿਹਾ ਹੀ ਹੈ। ਕਈ ਵਕੀਲਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ 70 ਫੀਸਦੀ ਮਾਮਲੇ ਝੂਠੇ ਹੁੰਦੇ ਹਨ। ਇਕ ਅਧਿਐਨ ’ਚ ਪਾਇਆ ਿਗਆ ਸੀ ਕਿ ਲਗਭਗ 58 ਫੀਸਦੀ ਲੋਕ ਬਰੀ ਹੋ ਜਾਂਦੇ ਹਨ। ਉਨ੍ਹਾਂ ਵਿਰੁੱਧ ਅਪਰਾਧ ਸਾਬਿਤ ਨਹੀਂ ਹੋ ਪਾਉਂਦੇ। ਇਕ ਹੋਰ ਖਬਰ ’ਚ ਦੱਸਿਆ ਗਿਆ ਕਿ ਅਜਿਹੇ 30 ਫੀਸਦੀ ਮਾਮਲੇ ਹੀ ਸਹੀ ਪਾਏ ਗਏ।
ਜਦੋਂ ਕਿਸੇ ਮਰਦਾਂ ਖਿਲਾਫ ਇਸ ਤਰ੍ਹਾਂ ਦੇ ਕੇਸ ਚਲਾਏ ਜਾਂਦੇ ਹਨ ਤਾਂ ਅਕਸਰ ਉਨ੍ਹਾਂ ਦੀ ਨੌਕਰੀ ਖਤਰੇ ’ਚ ਪੈ ਜਾਂਦੀ ਹੈ। ਵਕੀਲ, ਅਦਾਲਤ, ਥਾਣੇ ਦੇ ਚੱਕਰ ਵੱਖ ਤੋਂ ਲਗਾਉਣੇ ਪੈਂਦੇ ਹਨ। ਸਮਾਜ ’ਚ ਵੱਕਾਰ ਮਿੱਟੀ ’ਚ ਮਿਲ ਜਾਂਦਾ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਆਪਣੇ ਘਰ ਤੱਕ ਵੇੇਚਣੇ ਪੈਂਦੇ ਹਨ।
ਮਰਦਾਂ ਲਈ ਕੰਮ ਕਰਨ ਵਾਲੇ ਸੰਗਠਨ ਕਹਿੰਦੇ ਹਨ ਕਿ ਸਾਡੇ ਦੇਸ਼ ’ਚ ਔਰਤਾਂ ਸਬੰਧੀ ਕਾਨੂੰਨ ਇੰਨੇ ਇਕ ਪੱਖੀ ਹਨ, ਜਿੱਥੇ ਜੇਕਰ ਕੋਈ ਔਰਤਾ ਕਿਸੇ ’ਤੇ ਦੋਸ਼ ਲਗਾ ਦੇਵੇ ਤਾਂ ਮਰਦਾਂ ਦੀ ਕੋਈ ਸੁਣਵਾਈ ਹੀ ਨਹੀਂ ਹੁੰਦੀ। ਦੋਸ਼ ਲੱਗਦੇ ਹੀ ਮਰਦ ਨੂੰ ਅਪਰਾਧੀ ਸਾਬਿਤ ਕਰ ਦਿੱਤਾ ਜਾਂਦਾ ਹੈ। ਮੀਡੀਆ ਵੀ ਇਸ ’ਚ ਖੂਬ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਮਰਦਾਂ ਦੀ ਫੋਟੋ, ਉਨ੍ਹਾਂ ਨਾਲ ਸਬੰਧਤ ਤਮਾਮ ਨਿੱਜੀ ਸੂਚਨਾਵਾਂ ਘਰ-ਘਰ ਪਹੁੰਚ ਜਾਂਦੀਆਂ ਹਨ। ਜਦਕਿ ਇਨ੍ਹਾਂ ਮਾਮਲਿਆਂ ’ਚ ਜਦੋਂ ਲੋਕ ਬਰੀ ਹੋ ਜਾਂਦੇ ਹਨ ਤਾਂ ਫਾਲੋ-ਅਪ ਤੱਕ ਨਹੀਂ ਦਿੱਤਾ ਜਾਂਦਾ।
ਇਸ ਲਈ ਜਦੋਂ ਤੱਕ ਕੋਈ ਅਪਰਾਧ ਸਾਬਿਤ ਨਾ ਹੋ ਜਾਵੇ ਉਦੋਂ ਤੱਕ ਕਿਸੇ ਦੀ ਫੋਟੋ ਨਾ ਦਿਖਾਈ ਜਾਵੇ। ਇਹੀ ਨਹੀਂ ਅੌਰਤਾਂ ਨੂੰ ਤਾਂ ਬਹੁਤ ਥਾਵਾਂ ’ਤੇ ਕਾਨੂੰਨੀ ਸਹਾਇਤਾ ਵੀ ਸਰਕਾਰ ਵਲੋਂ ਮਿਲਦੀ ਹੈ ਪਰ ਮਰਦਾਂ ਨੂੰ ਸਾਰੇ ਸਰੋਤ ਖੁਦ ਜੁਟਾਉਣੇ ਪੈਂਦੇ ਹਨ। ਅਜਿਹੇ ’ਚ ਬੇਗੁਨਾਹ ਲੋਕਾਂ ਦੇ ਜੀਵਨ ’ਤੇ ਬਣ ਆਉਂਦੀ ਹੈ।
ਔਰਤਾਂ ਜੇਕਰ ਕਿਸੇ ਮਾਮਲੇ ’ਚ ਪੁਲਸ ’ਚ ਸ਼ਿਕਾਇਤ ਕਰਦੀਆਂ ਹਨ, ਕਿਸੇ ਬੇਗੁਨਾਹ ਨੂੰ ਫਸਾਉਂਦੀਆਂ ਹਨ, ਕਾਨੂੰਨ ਦੀ ਦੁਰਵਰਤੋਂ ਕਰਦੀਆਂ ਹਨ ਤਾਂ ਇਸ ’ਚ ਮਰਦਾਂ ਦਾ ਜਿੰਨਾ ਨੁਕਸਾਨ ਹੈ, ਉਹ ਤਾਂ ਹੈ ਹੀ ਪਰ ਔਰਤਾਂ ਦਾ ਨੁਕਸਾਨ ਵੀ ਕੋਈ ਘੱਟ ਨਹੀਂ ਹੈ। ਜੇਕਰ ਵਾਰ-ਵਾਰ ਮਾਮਲੇ ਝੂਠੇ ਪਾਏ ਜਾਣ ਤਾਂ ਔਰਤਾਂ ’ਤੇ ਲੋਕਾਂ ਦਾ ਵਿਸ਼ਵਾਸ ਘੱਟ ਹੁੰਦਾ ਹੈ।
ਕਿਉਂਕਿ ਲੱਗਣ ਲੱਗਦਾ ਹੈ ਕਿ ਔਰਤਾਂ ਜਦੋਂ ਚਾਹੁਣ ਕਿਸੇ ’ਤੇ ਵੀ ਦੋਸ਼ ਲਗਾਉਂਦੀਆਂ ਰਹਿੰਦੀਆਂ ਹਨ, ਇਸ ਲਈ ਉਨ੍ਹਾਂ ਦੀ ਗੱਲ ’ਤੇ ਕੀ ਭਰੋਸਾ। ਅਜਿਹੇ ’ਚ ਜਿਨ੍ਹਾਂ ਪ੍ਰਤੀ ਅਸਲ ਅਪਰਾਧ ਹੋਇਆ ਹੈ, ਉਨ੍ਹਾਂ ਦੇ ਰਾਹ ’ਚ ਵੀ ਰੋੜੇ ਅਟਕਦੇ ਹਨ। ਉਨ੍ਹਾਂ ਨੂੰ ਵੀ ਨਿਆਂ ਨਹੀਂ ਮਿਲਦਾ ਹੈ। ਫਿਰ ਲੋਕਾਂ ਦਾ ਕਾਨੂੰਨ ’ਤੇ ਵੀ ਭਰੋਸਾ ਘੱਟ ਹੁੰਦਾ ਹੈ।
ਇਸ ਲਈ ਕਾਨੂੰਨ ਅਜਿਹੇ ਹੋਣੇ ਚਾਹੀਦੇ ਜਿੱਥੇ ਹਰ ਪੱਖ ਦੀ ਸੁਣਵਾਈ ਹੋਵੇ। ਇਸਤਰੀ ਹੋਵੇ ਜਾਂ ਮਰਦ ਜੋ ਵੀ ਅਪਰਾਧੀ ਹੈ, ਉਸ ਨੂੰ ਸਜ਼ਾ ਮਿਲੇ। ਜੋ ਬੇਗੁਨਾਹ ਹੈ, ਉਸ ਨੂੰ ਪੁਲਸ, ਕਾਨੂੰਨ ਕਿਸੀ ਦਾ ਵੀ ਡਰ ਨਾ ਸਤਾਵੇ। ਇਸ ਲਈ ਕਾਨੂੰਨ ਨੂੰ ਜਾਤੀ, ਧਰਮ, ਲਿੰਗ ਤੋਂ ਪਰੇ, ਹਰ ਇਕ ਨੂੰ ਨਿਆਂ ਦੇਣ ਦੀ ਪਹਿਲ ਕਰਨੀ ਚਾਹੀਦੀ ਹੈ। ਦਾਜ ਕਾਨੂੰਨ ਨੂੰ ਸੁਪਰੀਮ ਕੋਰਟ ਦੇ ਇਕ ਜੱਜ ਨੇ ਹੀ ਲੀਗਲ ਟੈਰੋਰਿਜ਼ਮ ਕਿਹਾ ਸੀ। ਇਸ ਲਈ ਕਾਨੂੰਨਾਂ ਨੂੰ ਜੈਂਡਰ ਨਿਊਟ੍ਰਲ ਹੋਣਾ ਚਾਹੀਦਾ।
ਸ਼ਮਾ ਸ਼ਰਮਾ
‘ਵਿਆਹ ਵਰਗੇ ਸਮਾਰੋਹਾਂ ’ਚ ਵੀ ਹੋਣ ਲੱਗੀ’ ਗੈਂਗਵਾਰ ਅਤੇ ਖੂਨ-ਖਰਾਬਾ!
NEXT STORY