Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    9:28:02 PM

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt aam aadmi party resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ...

  • police officers transfers notification

    ਪੰਜਾਬ 'ਚ ਪੁਲਸ ਅਫਸਰਾਂ ਦੇ ਤਬਾਦਲੇ, ਨੋਟੀਫਿਕੇਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ

BLOG News Punjabi(ਬਲਾਗ)

ਪ੍ਰੀਖਿਆ ਲੀਕ ਨਾਲ ਨਹੀਂ, ਪੁਰਾਣੀ ‘ਏਕਾਧਿਕਾਰ ਵਿਵਸਥਾ’ ਨਾਲ ਲੜੋ

  • Edited By Shubam Kumar,
  • Updated: 07 Aug, 2026 05:51 PM
Blog
fight the old monopoly  not exam leaks
  • Share
    • Facebook
    • Tumblr
    • Linkedin
    • Twitter
  • Comment

ਭਾਰਤ ਨੇ ਪ੍ਰੀਖਿਆ ਧੋਖਾਦੇਹੀ ਦੇ ਵਿਰੁੱਧ ਜੰਗ ਛੇੜ ਦਿੱਤੀ ਹੈ। ਪੇਪਰ ਲੀਕ ਦੇ ਮਾਮਲੇ ’ਚ ਹੁਣ ਜੇਲ ਦੀ ਵੱਧ ਸਖ਼ਤ ਸਜ਼ਾ ਹੋਵੇਗੀ। ਸੰਗਠਿਤ ਨਕਲ ਸਿੰਡੀਕੇਟਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਜਾਂਚ ਪ੍ਰਕਿਰਿਆ ਤੇਜ਼ ਹੋਵੇਗੀ। ਵਿਸ਼ੇਸ਼ ਅਦਾਲਤਾਂ ਤੁਰੰਤ ਨਿਆਂ ਪ੍ਰਦਾਨ ਕਰਨਗੀਆਂ। ਸੰਸਦ ਨੇ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਪ੍ਰੀਖਿਆਵਾਂ ਕਿਸੇ ਕ੍ਰਾਈਮ ਥ੍ਰਿਲਰ ਵਰਗੀਆਂ ਲੱਗਣ, ਤਾਂ ਸ਼ਾਇਦ ਅਪਰਾਧਿਕ ਕਾਨੂੰਨ ਨੂੰ ਇਸ ’ਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਪਰ ਕੀ ਹੋਵੇ, ਜੇ ਪੇਪਰ ਲੀਕ ਬਿਮਾਰੀ ਹੀ ਨਾ ਹੋਵੇ? ਕੀ ਹੋਵੇਗਾ ਜੇ ਪ੍ਰੀਖਿਆ ਪ੍ਰਣਾਲੀ ਖ਼ੁਦ ਹੀ ਇਕ ਬਿਮਾਰੀ ਹੋਵੇ?

ਹਰ ਸਾਲ ਲੱਖਾਂ ਵਿਦਿਆਰਥੀ ਆਪਣੀ ਅੱਲ੍ਹੜ ਅਵਸਥਾ ਇਕ ਅਜਿਹੀ ਪ੍ਰੀਖਿਆ ਦੀ ਤਿਆਰੀ ’ਚ ਲਗਾ ਦਿੰਦੇ ਹਨ, ਜੋ ਸਿਰਫ਼ ਕੁਝ ਘੰਟਿਆਂ ਤੱਕ ਚੱਲਦੀ ਹੈ ਪਰ ਅਗਲੇ 40 ਸਾਲਾਂ ਦੇ ਉਨ੍ਹਾਂ ਦੇ ਕਰੀਅਰ ਦਾ ਰਾਹ ਤੈਅ ਕਰਦੀ ਹੈ। ਫਿਰ ਜਦੋਂ ਪ੍ਰਸ਼ਨ ਪੱਤਰ ਲੀਕ ਹੁੰਦਾ ਹੈ, ਤਾਂ ਅਸੀਂ ਹੈਰਾਨ ਹੋਣ ਦਾ ਨਾਟਕ ਕਰਦੇ ਹਾਂ। ਬਹੁਤ ਜ਼ਿਆਦਾ ਜੋਖਮ ਵਾਲੀਆਂ ਪ੍ਰਣਾਲੀਆਂ ਅਕਸਰ ਵੱਡੇ ਅਪਰਾਧਾਂ ਨੂੰ ਜਨਮ ਦਿੰਦੀਆਂ ਹਨ।

ਭਾਰਤ ਦਾ ਕੋਚਿੰਗ ਉਦਯੋਗ ਕਰੀਅਰ ਦੀ ਚਿੰਤਾ ਅਤੇ ਖਦਸ਼ਿਆਂ ’ਤੇ ਫਲਦਾ-ਫੁੱਲਦਾ ਹੈ ਅਤੇ ਇਹ ਸਾਡੀ ਦਾਖ਼ਲਾ ਪ੍ਰਣਾਲੀ ਦੇ ਕਾਰਨ ਹੋਂਦ ’ਚ ਹੈ। ਇਸ ਦਾ ਸਾਲਾਨਾ ਮਾਲੀਆ 60,000 ਕਰੋੜ ਰੁਪਏ ਅਨੁਮਾਨਿਤ ਹੈ ਅਤੇ ਇਸ ਦੇ ਲਗਾਤਾਰ ਵਧਣ ਦੀ ਉਮੀਦ ਹੈ। ਪਰਿਵਾਰ ਲਾਜ਼ਮੀ ਤੌਰ ’ਤੇ ਇਕ ‘ਲਾਟਰੀ’ ਲਈ ਪ੍ਰਤੀ ਮਹੀਨਾ 50,000 ਰੁਪਏ ਤੋਂ ਵੱਧ ਖਰਚ ਕਰਦੇ ਹਨ ਅਤੇ ਕੁਝ ਤਾਂ ਇਸ ਲਈ ਕਰਜ਼ਾ ਵੀ ਲੈਂਦੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਹੁਣ ਭਾਰਤ ਨੂੰ 1947 ਤੋਂ ਬਾਅਦ ਆਪਣੇ ਸਭ ਤੋਂ ਮੌਲਿਕ ਵਿੱਦਿਅਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਦੇਸ਼ ਦੇ ਪ੍ਰੀਖਿਆ ਦਰਸ਼ਨ ’ਚ ਸੋਧ ਕਰਨ ਦਾ ਮੌਕਾ ਦਿੰਦੀ ਹੈ।

ਪਹਿਲਾ ਵਿਚਾਰ ਸਰਲ ਹੈ। ਇਨਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਣੀ ਦੀ ਅਗਵਾਈ ਵਾਲੇ ਪੈਨਲ ਨੂੰ ਇਹ ਸਿਫਾਰਿਸ਼ ਕਰ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਉਮੀਦਵਾਰਾਂ ਨੂੰ ਹਰ ਪ੍ਰਤੀਯੋਗੀ ਪ੍ਰੀਖਿਆ ’ਚ ਕਈ ਮੌਕੇ ਦਿੱਤੇ ਜਾਣ। ਖਾਸ ਸੰਸਥਾਵਾਂ ’ਚ ਦਾਖ਼ਲਾ ਚਾਹੁਣ ਵਾਲੇ ਵਿਦਿਆਰਥੀਆਂ ਨੂੰ ਹਰ ਮਹੀਨੇ ਸੁਰੱਖਿਅਤ ਕੰਪਿਊਟਰ-ਆਧਾਰਿਤ ਪ੍ਰੀਖਿਆਵਾਂ ਦੇਣ ’ਚ ਸਮਰੱਥ ਹੋਣਾ ਚਾਹੀਦਾ ਹੈ ਅਤੇ ਰੈਂਕਿੰਗ ਲਈ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ ਆਪਣੇ ਆਪ ਹੀ ਚੁਣਿਆ ਜਾਣਾ ਚਾਹੀਦਾ ਹੈ। ਏ. ਆਈ. ਸੰਚਾਲਿਤ ਨਿਗਰਾਨੀ, ਐਨਕ੍ਰਿਪਟਡ ਪ੍ਰਸ਼ਨ ਬੈਂਕ ਅਤੇ ਅਡੈਪਟਿਵ ਟੈਸਟ ਪ੍ਰੋਟੋਕੋਲ ਇਸ ਨੂੰ ਸੰਭਵ ਬਣਾਉਂਦੇ ਹਨ। ਬਹੁ-ਮੌਕਾ ਪ੍ਰਣਾਲੀ ਪੇਪਰ ਲੀਕ ਦੇ ਉਤਸ਼ਾਹ ਨੂੰ ਘਟਾਉਂਦੀ ਹੈ ਕਿਉਂਕਿ ਕੋਈ ਵੀ ਇਕ ਪ੍ਰੀਖਿਆ ਜੀਵਨ ਦਾ ਅੰਤਿਮ ਅਤੇ ਇਕਲੌਤਾ ਫ਼ੈਸਲਾ ਨਹੀਂ ਹੁੰਦੀ।

ਦੂਜਾ, ਇਕ ਸਮਾਨ ਪ੍ਰਸ਼ਨ ਪੱਤਰਾਂ ਨੂੰ ਖ਼ਤਮ ਕਰੋ। ਹਰ ਉਮੀਦਵਾਰ ਨੂੰ ਇਕ ਤਸਦੀਕਸ਼ੁਦਾ ਅਤੇ ਹੈਕ-ਪਰੂਫ਼ ਪ੍ਰਸ਼ਨ ਬੈਂਕ ਤੋਂ ਏ. ਆਈ. ਵਲੋਂ ਬੇਤਰਤੀਬੇ ਤੌਰ ’ਤੇ ਤਿਆਰ ਕੀਤੇ ਗਏ ਵਿਲੱਖਣ ਪ੍ਰਸ਼ਨ ਮਿਲਣੇ ਚਾਹੀਦੇ ਹਨ, ਜੋ ਸਮਾਨ ਮੁਸ਼ਕਲ ਪੱਧਰਾਂ ਲਈ ਕੈਲੀਬ੍ਰੇਟ ਕੀਤੇ ਗਏ ਹੋਣ। ਜੇ ਹਰ ਪ੍ਰਸ਼ਨ ਪੱਤਰ ਵੱਖਰਾ ਹੈ, ਤਾਂ ਲੀਕ ਹੋਇਆ ਪੇਪਰ ਖਰੀਦਣਾ ਜਿੱਤਣ ਵਾਲੇ ਨੰਬਰ ਦੇ ਐਲਾਨੇ ਜਾਣ ਤੋਂ ਬਾਅਦ ਲਾਟਰੀ ਦੀ ਟਿਕਟ ਚੋਰੀ ਕਰਨ ਵਰਗਾ ਬੇਅਰਥ ਹੋ ਜਾਵੇਗਾ।

ਤੀਜਾ, ਇਹ ਨਾਟਕ ਕਰਨਾ ਬੰਦ ਕਰੋ ਕਿ ਯਾਦ ਰੱਖਣ ਦੀ ਸ਼ਕਤੀ ਹੀ ਬੁੱਧੀਮਤਾ ਹੈ। ਲਾਰਜ ਲੈਂਗੁਏਜ ਮਾਡਲ ਅਣਗਿਣਤ ਗਿਆਨ ਪ੍ਰੀਖਿਆਵਾਂ ’ਚ ਪਹਿਲਾਂ ਹੀ ਮਨੁੱਖਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਸਾਡੀਆਂ ਪ੍ਰੀਖਿਆਵਾਂ ਨੂੰ ਉਸੇ ਅਨੁਸਾਰ ਵਿਕਸਿਤ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਮਾਰਟਫ਼ੋਨ ’ਤੇ ਆਸਾਨੀ ਨਾਲ ਉਪਲਬਧ ਫਾਰਮੂਲੇ ਯਾਦ ਕਰਨ ਲਈ ਕਹਿਣ ਦੀ ਬਜਾਏ, ਇਸ ਗੱਲ ਦਾ ਪ੍ਰੀਖਣ ਕਰੋ ਕਿ ਉਹ ਅਣਪਛਾਤੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਦੇ ਹਨ, ਏ. ਆਈ.-ਜਨਰੇਟਿਡ ਉੱਤਰਾਂ ਦਾ ਮੁਲਾਂਕਣ ਕਿਵੇਂ ਕਰਦੇ ਹਨ, ਭਰਮ ਦਾ ਪਤਾ ਕਿਵੇਂ ਲਗਾਉਂਦੇ ਹਨ, ਡੇਟਾ ਦੀ ਵਿਆਖਿਆ ਕਿਵੇਂ ਕਰਦੇ ਹਨ ਅਤੇ ਬੁੱਧੀਮਾਨ ਪ੍ਰਣਾਲੀਆਂ ਨਾਲ ਜ਼ਿੰਮੇਵਾਰੀ ਨਾਲ ਸਹਿਯੋਗ ਕਿਵੇਂ ਕਰਦੇ ਹਨ। ਕੱਲ ਦਾ ਇੰਜੀਨੀਅਰ ਏ. ਆਈ. ਦੀ ਦੁਨੀਆ ’ਚ ਕੰਮ ਕਰੇਗਾ ਅਤੇ ਉਸ ਨੂੰ ਇਹ ਪਛਾਣਨ ’ਚ ਸਮਰੱਥ ਹੋਣਾ ਚਾਹੀਦਾ ਹੈ ਕਿ ਕਿੱਥੇ ਅਤੇ ਕਿਵੇਂ ਗੜਬੜ ਹੋ ਰਹੀ ਹੈ।

ਚੌਥਾ, ਇਕ ‘ਅਕਾਦਮਿਕ ਕ੍ਰੈਡਿਟ ਪਾਸਪੋਰਟ’ ਬਣਾਓ। ਵਿਦਿਆਰਥੀ ਇਕ ਨਿਸ਼ਚਿਤ ਸਮਾਂ ਮਿਆਦ ’ਚ ਕਈ ਪ੍ਰੀਖਿਆਵਾਂ, ਪ੍ਰਾਜੈਕਟਾਂ, ਇੰਟਰਨਸ਼ਿਪਾਂ, ਹੈਕਾਥੌਨ, ਖੋਜ ਕਾਰਜ, ਕਮਿਊਨਿਟੀ ਸੇਵਾ ਅਤੇ ਵਿਵਹਾਰਕ ਮੁਲਾਂਕਣਾਂ ’ਚ ਅੰਕ ਜਮ੍ਹਾ ਕਰਨਗੇ। ਇਸ ਤੋਂ ਬਾਅਦ ਯੂਨੀਵਰਸਿਟੀਆਂ ਇਕ ਦਰਦਨਾਕ ਐਤਵਾਰ ਦੀ ਸਵੇਰ ਦੇ ਪ੍ਰਦਰਸ਼ਨ ਦੀ ਬਜਾਏ ਵਿਦਿਆਰਥੀ ਦੇ ਪੂਰੇ ਪੋਰਟਫੋਲੀਓ ਦਾ ਮੁਲਾਂਕਣ ਕਰਨਗੀਆਂ।

ਪੰਜਵਾਂ, ਏ. ਆਈ. ਤੋਂ ਪ੍ਰਤਿਭਾ ਦੀ ਪਛਾਣ ਕਰਨ ਨੂੰ ਕਹੋ, ਨਾ ਕਿ ਸਿਰਫ਼ ਨਕਲ ਫੜਨ ਨੂੰ। ਪ੍ਰੀਖਿਆ ਪ੍ਰਣਾਲੀਆਂ ਵਿਵਹਾਰਕ ਡੇਟਾ ਪੈਦਾ ਕਰ ਸਕਦੀਆਂ ਹਨ। ਵਿਦਿਆਰਥੀ ਔਖੇ ਪ੍ਰਸ਼ਨਾਂ ਨੂੰ ਕਿਵੇਂ ਹੱਲ ਕਰਦੇ ਹਨ, ਉਹ ਗਲਤੀਆਂ ਤੋਂ ਕਿੰਨੀ ਜਲਦੀ ਉੱਭਰਦੇ ਹਨ ਅਤੇ ਕੀ ਉਹ ਲਗਾਤਾਰ ਸੁਧਾਰ ਕਰਦੇ ਹਨ-ਉਦਾਹਰਣ ਲਈ, ਉਹ ਕਿਵੇਂ ਤਰਕ ਕਰਦੇ ਹਨ। ਜੇ ਨੈਤਿਕ ਅਤੇ ਪਾਰਦਰਸ਼ੀ ਤਰੀਕਿਆਂ ਨਾਲ ਵਰਤੋਂ ਕੀਤੀ ਜਾਵੇ, ਤਾਂ ਏ. ਆਈ. ਲਚਕੀਲੇਪਣ, ਰਚਨਾਤਮਕਤਾ ਅਤੇ ਸਿੱਖਣ ਦੀ ਸਮਰੱਥਾ ਦੀ ਪਛਾਣ ਕਰ ਸਕਦੀ ਹੈ, ਜੋ ਅਸਲ ’ਚ ਮਾਅਨੇ ਰੱਖਦੀ ਹੈ।

ਛੇਵਾਂ, ਅਤੇ ਇਹ ਕੋਚਿੰਗ ਉਦਯੋਗ ਨੂੰ ਡਰਾ ਦੇਵੇਗਾ, ਯੂਨੀਵਰਸਿਟੀਆਂ ਨੂੰ ਵਧੇਰੇ ਖੁਦਮੁਖਤਿਆਰੀ ਦਿਓ। ਹਰ ਇੰਜੀਨੀਅਰਿੰਗ ਕਾਲਜ ਲਈ ਇਕੋ ਜਿਹੇ ਦਾਖ਼ਲਾ ਮਾਪਦੰਡ ਕਿਉਂ ਹੋਣੇ ਚਾਹੀਦੇ ਹਨ? ਕੁਝ ਸੰਸਥਾਵਾਂ ਨਵੀਨਤਾ ’ਤੇ ਜ਼ੋਰ ਦੇ ਸਕਦੀਆਂ ਹਨ, ਹੋਰ ਉਦਮਿਤਾ, ਖੋਜ ਸਮਰੱਥਾ ਜਾਂ ਵਿਵਹਾਰਕ ਯੋਗਤਾ ’ਤੇ। ਜਦੋਂ ਹਰ ਸੰਸਥਾ ਇਕੋ ਦਾਖ਼ਲਾ ਪ੍ਰੀਖਿਆ ਦੀ ਵਰਤੋਂ ਕਰਦੀ ਹੈ, ਤਾਂ ਉਸ ਲਈ ਤਿਆਰੀ ਕਰਨ ਦਾ ਮਤਲਬ ਆਪਣੇ ਆਪ ਨੂੰ ਇਕ ਆਮ ਸਾਂਚੇ ’ਚ ਢਾਲਣਾ ਹੁੰਦਾ ਹੈ। ਹਾਲਾਂਕਿ ਇਹ ਇਕਰੂਪਤਾ ਪੇਚ ਬਣਾਉਣ ਵਾਲੇ ਕਾਰਖਾਨਿਆਂ ਦੇ ਅਨੁਕੂਲ ਹੋ ਸਕਦੀ ਹੈ ਪਰ ਇਹ ਮਨੁੱਖੀ ਪ੍ਰਤਿਭਾ ਦੀ ਵਿਭਿੰਨਤਾ ਨੂੰ ਹੁਲਾਰਾ ਨਹੀਂ ਦਿੰਦੀ, ਜੋ ਅੱਗੇ ਚੱਲ ਕੇ ਵਧੇਰੇ ਮਹੱਤਵਪੂਰਨ ਹੋਣ ਵਾਲੀ ਹੈ।

ਜੇ ਪ੍ਰੀਖਿਆਵਾਂ ਸਾਲ ਭਰ ਦਿੱਤੀਆਂ ਜਾ ਸਕਣ, ਹਰ ਪ੍ਰਸ਼ਨ ਪੱਤਰ ਵਿਲੱਖਣ ਹੋਵੇ, ਦਾਖ਼ਲਾ ਵਿਆਪਕ ਮਾਪਦੰਡਾਂ ਵਲੋਂ ਤੈਅ ਹੋਵੇ, ਰੱਟਾ ਲਗਾਉਣ ਦੀ ਬਜਾਏ ਤਰਕ ਦਾ ਮੁਲਾਂਕਣ ਹੋਵੇ ਅਤੇ ਯੂਨੀਵਰਸਿਟੀਆਂ ਵੱਖ-ਵੱਖ ਤਾਕਤਾਂ ਦੀ ਭਾਲ ਕਰਨ, ਤਾਂ ਕੋਚਿੰਗ ਸੈਂਟਰਾਂ ਨੂੰ ਇਕ ਅਸਾਧਾਰਨ ਬਦਲਾਅ ਤੋਂ ਗੁਜ਼ਰਨਾ ਪਵੇਗਾ। ਪ੍ਰੀਖਿਆ ਦੇ ਗੁਰ ਸਿਖਾਉਣ ਦੀ ਬਜਾਏ, ਉਨ੍ਹਾਂ ਨੂੰ ਅਸਲ ’ਚ ਪੜ੍ਹਾਉਣਾ ਪਵੇਗਾ।

ਧੋਖਾਦੇਹੀ ਵਿਰੋਧੀ ਕਾਨੂੰਨਾਂ ਨੂੰ ਸਖ਼ਤ ਕਰਨ ਵਾਲੀਆਂ ਭਾਰਤ ਦੀਆਂ ਸੋਧਾਂ ਜ਼ਰੂਰੀ ਹਨ ਕਿਉਂਕਿ ਸੰਗਠਿਤ ਪੇਪਰ ਲੀਕ ਜਨਤਾ ਦੇ ਵਿਸ਼ਵਾਸ ਨੂੰ ਖ਼ਤਰੇ ’ਚ ਪਾਉਂਦੇ ਹਨ ਅਤੇ ਉਹ ਸਖ਼ਤ ਸਜ਼ਾ ਦੇ ਹੱਕਦਾਰ ਹਨ ਪਰ ਕੱਲ ਦੀ ਪ੍ਰੀਖਿਆ ਪ੍ਰਣਾਲੀ ਪੁਲਸਿੰਗ ਦੇ ਜ਼ਰੀਏ ਭਵਿੱਖ ਦੀ ਸਿੱਖਿਆ ਚੁਣੌਤੀ ਨੂੰ ਹੱਲ ਨਹੀਂ ਕਰ ਪਾਵੇਗੀ। ਨਕਲਚੀਆਂ ਨੂੰ ਫੜਨਾ ਅਤੇ ਲੀਕ-ਪੇਪਰ ਬਾਜ਼ਾਰ ’ਤੇ ਨਕੇਲ ਕੱਸਣਾ ਓਨਾ ਮਹੱਤਵਪੂਰਨ ਨਹੀਂ ਹੈ, ਜਿੰਨਾ ਕਿ ਇਕ ਅਜਿਹੀ ਪ੍ਰੀਖਿਆ ਪ੍ਰਣਾਲੀ ਤਿਆਰ ਕਰਨਾ, ਜੋ ਨਕਲ ਨੂੰ ਕਾਰੋਬਾਰੀ ਤੌਰ ’ਤੇ ਬੇਅਰਥ ਬਣਾ ਦੇਵੇ, ਕੋਚਿੰਗ ਦੇ ਏਕਾਧਿਕਾਰ ਨੂੰ ਖ਼ਤਮ ਕਰ ਦੇਵੇ ਅਤੇ ਯਾਦ ਰੱਖਣ ਦੀ ਸਮਰੱਥਾ ਤੋਂ ਵੱਧ ਜਿਗਿਆਸਾ ਨੂੰ ਮੁੱਲਵਾਨ ਬਣਾਏ।

—ਐੱਮ. ਮੁਨੀਰ

  • Fight
  • old monopoly system
  • not exam leaks

ਕਾਰ ਡੀਲਰਾਂ ਦੀ ਮਨਮਾਨੀ : ਕਾਨੂੰਨ ਹਨ, ਪਰ ਰਾਹਤ ਕਿੱਥੇ?

NEXT STORY

Stories You May Like

  • paper leak  neet  nandan nilekani  ai  question paper
    ਹੁਣ ਨਹੀਂ ਹੋਵੇਗਾ ਪੇਪਰ ਲੀਕ ! ਇਸ ਨਵੇਂ ਸੁਝਾਅ 'ਤੇ ਹੋ ਰਹੀ ਚਰਚਾ
  • cylinder  gas leak  house  fire
    ਬੈਂਗਲੁਰੂ 'ਚ ਵੱਡਾ ਹਾਦਸਾ: ਗੈਸ ਸਿਲੰਡਰ ਲੀਕ ਹੋਣ ਨਾਲ ਘਰ ਨੂੰ ਲੱਗੀ ਅੱਗ, ਇੱਕ ਪਰਿਵਾਰ ਦੇ 6 ਮੈਂਬਰ ਝੁਲਸੇ
  • activa snatched from trader after assault
    ਵਪਾਰੀ ਨਾਲ ਕੁੱਟਮਾਰ ਕਰਕੇ ਖੋਹੀ ਐਕਟਿਵਾ, ਮਦਦ ਲਈ ਪਹੁੰਚੇ ਭਰਾ 'ਤੇ ਵੀ ਕੀਤਾ ਹਮਲਾ
  • high court on student protests
    ਪ੍ਰੀਖਿਆ ’ਚ ਗੜਬੜੀ ਦਾ ਵਿਰੋਧ ਕਰਨ ਵਾਲੇ ਵਿਦਿਆਰਥੀ ਅਸਮਾਜਿਕ ਅਨਸਰ ਨਹੀਂ : ਹਾਈ ਕੋਰਟ
  • person injured in armed attack
    ਹਥਿਆਰਾਂ ਨਾਲ ਹਮਲਾ ਕਰਕੇ ਵਿਅਕਤੀ ਨੂੰ ਕੀਤਾ ਜ਼ਖ਼ਮੀ, 4 ਖ਼ਿਲਾਫ਼ ਕੇਸ ਦਰਜ
  • stock market  sensex opens with a gain of 120 points and nifty crosses 22 600
    ਸ਼ੇਅਰ ਬਾਜ਼ਾਰ 'ਚ ਤੇਜ਼ੀ : ਸੈਂਸੈਕਸ 120 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ 22,600 ਦੇ ਪਾਰ
  • epfo  pf money will be released quickly
    EPFO ਦਾ ਵੱਡਾ ਪਲਾਨ, UPI ਨਾਲ ਫਟਾਫਟ ਨਿਕਲੇਗਾ PF ਦਾ ਪੈਸਾ
  • german green steel shares listed
    ਜਰਮਨ ਗ੍ਰੀਨ ਸਟੀਲ ਦਾ ਸ਼ੇਅਰ 3 ਫੀਸਦੀ ਤੋਂ ਵੱਧ ਵਾਧੇ ਨਾਲ ਸੂਚੀਬੱਧ
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • gyanesh kumar resign
      ਗਿਆਨੇਸ਼ ਕੁਮਾਰ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦੈ
    • extortion activities the general public is in a state of terror
      ‘ਜਬਰੀ ਵਸੂਲੀ ਦੀ ਸਰਗਰਮੀ’ ਆਮ ਲੋਕ ਦਹਿਸ਼ਤ ਵਿਚ!
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • electricity theft continues unabated
      ਨਹੀਂ ਰੁਕ ਰਹੀ ਬਿਜਲੀ ਚੋਰੀ, ਵਿਭਾਗ ਨੂੰ ਹੋ ਰਿਹਾ ਨੁਕਸਾਨ!
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +