Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    9:59:20 PM

  • petrol diesel prices may be hiked before may 15

    ਵਧਣ ਵਾਲੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਆਮ...

  • dc vs kkr delhi set kolkata a target of 143 runs

    DC vs KKR :ਦਿੱਲੀ ਨੇ ਕੋਲਕਾਤਾ ਨੂੰ 143 ਦੌੜਾਂ ਦਾ...

  • students block sirhind national highway

    ਵਿਦਿਆਰਥੀਆਂ ਨੇ ਕੀਤਾ ਸਰਹਿੰਦ ਨੈਸ਼ਨਲ ਹਾਈਵੇ ਜਾਮ,...

  • out of control truck wreaks havoc in tanda udmur

    ਟਾਂਡਾ ਉੜਮੁੜ 'ਚ ਬੇਕਾਬੂ ਟਰੱਕ ਦਾ ਕਹਿਰ! 4 ਲੋਕਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਮਰੀਕਾ ਵਿਚ ਟਰੰਪ ਦੀ ‘ਮਾੜੀ ਸ਼ੁਰੂਆਤ’, ਹੋ ਰਹੇ ਅਗਨੀਕਾਂਡ ਅਤੇ ਜਹਾਜ਼ ਹਾਦਸੇ

BLOG News Punjabi(ਬਲਾਗ)

ਅਮਰੀਕਾ ਵਿਚ ਟਰੰਪ ਦੀ ‘ਮਾੜੀ ਸ਼ੁਰੂਆਤ’, ਹੋ ਰਹੇ ਅਗਨੀਕਾਂਡ ਅਤੇ ਜਹਾਜ਼ ਹਾਦਸੇ

  • Edited By Harpreet Singh,
  • Updated: 04 Feb, 2025 03:48 AM
Blog
fire incident and plane crashes in usa
  • Share
    • Facebook
    • Tumblr
    • Linkedin
    • Twitter
  • Comment

ਡੋਨਾਲਡ ਟਰੰਪ ਨੂੰ 6 ਨਵੰਬਰ, 2024 ਨੂੰ ਅਮਰੀਕੀ ਰਾਸ਼ਟਰਪਤੀ ਚੋਣ ਦਾ ਜੇਤੂ ਐਲਾਨਿਆ ਗਿਆ ਸੀ। ਉਨ੍ਹਾਂ ਨੇ 20 ਜਨਵਰੀ, 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ ਵਿਚ ਅਮਰੀਕਾ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਜੋ ਹੇਠ ਲਿਖੇ ਅਨੁਸਾਰ ਦਰਜ ਹਨ :

* 2 ਜਨਵਰੀ ਨੂੰ ਦੱਖਣੀ ਕੈਲੀਫੋਰਨੀਆ ਵਿਚ ਇਕ ਜਹਾਜ਼ ਦੇ ਇਕ ਇਮਾਰਤ ਨਾਲ ਟਕਰਾਉਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ।

* 7 ਜਨਵਰੀ ਨੂੰ ਕੈਲੀਫੋਰਨੀਆ ਰਾਜ ਦੇ ਲਾਸ ਏਂਜਲਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਜੰਗਲਾਂ ਸਮੇਤ 7 ਵੱਖ-ਵੱਖ ਖੇਤਰਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਘੱਟੋ-ਘੱਟ 24 ਲੋਕ ਮਾਰੇ ਗਏ। ਹਜ਼ਾਰਾਂ ਘਰ ਅਤੇ ਇਮਾਰਤਾਂ ਜਿਨ੍ਹਾਂ ਵਿਚ ਵੱਡੇ ਫਿਲਮੀ ਸਿਤਾਰਿਆਂ ਅਤੇ ਉੱਥੇ ਰਹਿਣ ਵਾਲੇ ਅਮੀਰ ਲੋਕਾਂ ਦੇ ਘਰ ਵੀ ਸ਼ਾਮਲ ਸਨ, ਤਬਾਹ ਹੋ ਗਏ ਅਤੇ ਉਨ੍ਹਾਂ ਨੂੰ ਆਪਣੀਆਂ ਜਾਨਾਂ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਭੱਜਣਾ ਪਿਆ।

ਕਈ ਦਿਨਾਂ ਤੱਕ ਧੁਖ-ਧੁਖ ਕੇ ਬਲਦੀ ਰਹੀ ਇਸ ਅੱਗ ਨੇ 45 ਕਿਲੋਮੀਟਰ ਤੋਂ ਵੱਧ ਦੇ ਖੇਤਰ ਨੂੰ ਤਬਾਹ ਕਰ ਦਿੱਤਾ ਅਤੇ ਲਾਸ ਏਂਜਲਸ ਦੇ ਪੱਛਮ ਵਿਚ ਸਥਿਤ ‘ਸੈਂਟਾ ਮੋਨਿਕਾ ਸ਼ਹਿਰ’ ਵਿਚ ਐਮਰਜੈਂਸੀ ਦਾ ਐਲਾਨ ਕਰ ਕੇ ਕਰਫਿਊ ਲਾ ਦਿੱਤਾ ਗਿਆ।

ਇੰਨੇ ਦਿਨਾਂ ਤੱਕ ਇਸ ਅੱਗ ’ਤੇ ਕਾਬੂ ਨਾ ਪਾ ਸਕਣ ਕਾਰਨ ਅਮਰੀਕੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਅੰਦਾਜ਼ਾ ਹੈ ਕਿ ਇਸ ਅੱਗ ਵਿਚ ਘੱਟੋ-ਘੱਟ 20 ਲੱਖ ਕਰੋੜ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਹੈ। ਲਾਸ ਏਂਜਲਸ ਦੇ ਸ਼ੈਰਿਫ਼ ‘ਰੌਬਰਟ ਲੂਨਾ’ ਨੇ ਕਿਹਾ ਕਿ ‘‘ਕਾਉਂਟੀ ਵਿਚ ਜੰਗਲ ਦੀ ਅੱਗ ਨਾਲ ਇਹ ਇੰਝ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਖੇਤਰਾਂ ’ਤੇ ਕੋਈ ਪ੍ਰਮਾਣੂ ਬੰਬ ਡਿੱਗ ਗਿਆ ਹੋਵੇ।’’

ਉਪਰੋਕਤ ਅਗਨੀਕਾਂਡ ਦੀ ਘਟਨਾ ਦਾ ਇਕ ਸ਼ਰਮਨਾਕ ਪਹਿਲੂ ਇਹ ਸੀ ਕਿ ਇਸ ਆਫ਼ਤ ਦਾ ਫਾਇਦਾ ਉਠਾਉਣ ਲਈ ਸਮਾਜ ਵਿਰੋਧੀ ਅਨਸਰਾਂ ਨੇ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਸਬੰਧ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

* 23 ਜਨਵਰੀ ਨੂੰ ਕੈਲੀਫੋਰਨੀਆ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਸੁਲਗ ਰਹੀ ਅੱਗ ਇਕ ਵਾਰ ਫਿਰ ਭੜਕ ਉੱਠੀ। ਇਸ ਵਾਰ ਅੱਗ ਨੇ ਲਾਸ ਏਂਜਲਸ ਦੇ ਉੱਤਰੀ ਇਲਾਕੇ ਵਿਚ ਸਥਿਤ ਇਕ ਇਲਾਕੇ ‘ਹਿਊਜੇਸ’ ਨੂੰ ਆਪਣੀ ਲਪੇਟ ’ਚ ਲਿਆ ਜਿਸ ਦੇ ਨਤੀਜੇ ਵਜੋਂ 10,000 ਏਕੜ ਇਲਾਕਾ ਸੜ ਕੇ ਸੁਆਹ ਹੋ ਗਿਆ ਅਤੇ 50,000 ਤੋਂ ਵੱਧ ਲੋਕਾਂ ਨੂੰ ਬੇਘਰ ਹੋਣਾ ਪਿਆ।

ਕੈਲੀਫੋਰਨੀਆ ਦੇ ਜੰਗਲਾਂ ਵਿਚ ‘ਓਕਸ’ ਅਤੇ ‘ਪਾਈਨ’ ਵਰਗੇ ਖਾਸ ਰੁੱਖ ਅਤੇ ਪੌਦੇ ਵੀ ਅਕਸਰ ਅੱਗ ਫੈਲਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੇ ਪੱਤਿਆਂ ਅਤੇ ਟਾਹਣੀਆਂ ਵਿਚ ਮੌਜੂਦ ਤੇਲ ਅੱਗ ਨੂੰ ਤੇਜ਼ੀ ਨਾਲ ਫੈਲਣ ਵਿਚ ਮਦਦ ਕਰਦਾ ਹੈ।

ਅਮਰੀਕਾ ਅਜੇ ਵੀ ਉਪਰੋਕਤ ਅੱਗ ਦੀਆਂ ਘਟਨਾਵਾਂ ਕਾਰਨ ਹੋਏ ਜ਼ਖ਼ਮਾਂ ਨੂੰ ਪਲੋਸ ਹੀ ਰਿਹਾ ਸੀ ਕਿ ਇਕ ਹੋਰ ਆਫ਼ਤ ਉਦੋਂ ਆਈ ਜਦੋਂ 29 ਜਨਵਰੀ ਨੂੰ ਦੇਰ ਰਾਤ ਲਗਭਗ 8.37 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ) ਅਮਰੀਕਨ ਏਅਰਲਾਈਨਜ਼ ਦਾ ‘ਬੌਂਬਾਰਡੀਅਰ ਜੈੱਟ’ ਵਾਸ਼ਿੰਗਟਨ ਡੀ. ਸੀ. ਦੇ ‘ਰੋਨਾਲਡ ਰੀਗਨ ਹਵਾਈ ਅੱਡੇ’ ’ਤੇ ਲੈਂਡਿੰਗ ਕਰਦੇ ਸਮੇਂ 400 ਫੁੱਟ ਦੀ ਉਚਾਈ ’ਤੇ ਅਮਰੀਕੀ ਫੌਜ ਦੇ ਇਕ ਬਲੈਕ ਹਾਕ (ਐੱਚ-60) ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਕਾਰਨ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿਚ ਜਾ ਡਿੱਗੇ, ਜਿਸ ਨਾਲ 67 ਲੋਕਾਂ ਦੀ ਮੌਤ ਹੋ ਗਈ।

ਜਹਾਜ਼ ਵਿਚ 64 ਲੋਕ ਅਤੇ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਕਿਹਾ ਜਾਂਦਾ ਹੈ ਕਿ ਫੌਜ ਦੇ ਹੈਲੀਕਾਪਟਰ ਨੇ ਏਅਰ ਟ੍ਰੈਫਿਕ ਕੰਟਰੋਲਰ ਦੀਆਂ ਦੋ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਦੂਜੇ ਜਹਾਜ਼ ਦੇ ਰਸਤੇ ’ਚੋਂ ਨਹੀਂ ਹਟਿਆ।

ਪਿਛਲੇ 24 ਸਾਲਾਂ ਦੌਰਾਨ ਇਹ ਅਮਰੀਕਾ ਵਿਚ ਤੀਜਾ ਵੱਡਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ 12 ਨਵੰਬਰ, 2001 ਨੂੰ ਨਿਊਯਾਰਕ ਵਿਚ ਇਕ ਜਹਾਜ਼ ਹਾਦਸੇ ਵਿਚ 260 ਲੋਕ ਮਾਰੇ ਗਏ ਸਨ ਅਤੇ 2009 ਵਿਚ ‘ਬਫੈਲੋ’ ਵਿਚ ਇਕ ਹੋਰ ਜਹਾਜ਼ ਹਾਦਸੇ ਵਿਚ 50 ਲੋਕ ਮਾਰੇ ਗਏ ਸਨ।

* 28 ਜਨਵਰੀ ਨੂੰ ਅਲਾਸਕਾ ਦੇ ਆਈਲਸਨ ਏਅਰ ਬੇਸ ’ਤੇ ਉਤਰਦੇ ਸਮੇਂ ਇਕ ਅਮਰੀਕੀ ਐੱਫ-35 ਲੜਾਕੂ ਜਹਾਜ਼ ਅੱਗ ਦੇ ਗੋਲੇ ਵਿਚ ਬਦਲ ਗਿਆ।

* 1 ਫਰਵਰੀ ਨੂੰ ਫਿਲਾਡੈਲਫੀਆ ਵਿਚ ਇਕ ਜਹਾਜ਼ ਦੇ ਉਡਾਣ ਭਰਨ ਤੋਂ 30 ਸਕਿੰਟਾਂ ਅੰਦਰ ਹੀ ਹਾਦਸਾਗ੍ਰਸਤ ਹੋ ਜਾਣ ਨਾਲ 6 ਯਾਤਰੀ ਮਾਰੇ ਗਏ।

* 2 ਫਰਵਰੀ ਨੂੰ ਹਿਊਸਟਨ ਤੋਂ ਨਿਊਯਾਰਕ ਜਾ ਰਹੇ ਇਕ ਜਹਾਜ਼ ਨੂੰ ਉਡਾਣ ਭਰਦਿਆਂ ਹੀ ਅੱਗ ਲੱਗ ਗਈ ਅਤੇ ਉੱਚੀਆਂ-ਉੱਚੀਆਂ ਲਾਟਾਂ ਉੱਠਣ ਲੱਗੀਆਂ।

ਇਸ ਦੌਰਾਨ ਅਮਰੀਕਾ ਵਿਚ ਬੇਘਰ ਲੋਕਾਂ ਦੀ ਗਿਣਤੀ 3.8 ਕਰੋੜ ਦੇ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ ਜੋ ਭੋਜਨ, ਕੱਪੜੇ ਅਤੇ ਮਕਾਨ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਲਈ ਉਨ੍ਹਾਂ ਦੀ ਮਦਦ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਇੰਨਾ ਹੀ ਨਹੀਂ ਡੋਨਾਲਡ ਟਰੰਪ ਵਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ’ਤੇ ਟੈਰਿਫ ਵਧਾਉਣ ਦੇ ਜਵਾਬ ਵਿਚ ਇਨ੍ਹਾਂ ਦੇਸ਼ਾਂ ਵਲੋਂ ਵੀ ਅਮਰੀਕਾ ’ਤੇ ਟੈਰਿਫ ਵਧਾਉਣ ਕਾਰਨ ਅਮਰੀਕਾ ਵਿਚ ਮਹਿੰਗਾਈ ਵਧੇਗੀ, ਜਿਸ ਬਾਰੇ ਟਰੰਪ ਨੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ‘ਆਰਥਿਕ ਦਰਦ’ ਸਹਿਣ ਲਈ ਤਿਆਰ ਰਹਿਣ।

ਭਾਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਕਰਵਾਉਣ ਦਾ ਸਿਹਰਾ ਪ੍ਰਾਪਤ ਕੀਤਾ ਹੈ ਪਰ ਉਪਰੋਕਤ ਘਟਨਾ ਚੱਕਰ ਉਨ੍ਹਾਂ ਲਈ ਅਸ਼ੁੱਭ ਸਾਬਤ ਹੋ ਰਿਹਾ ਹੈ।

-ਵਿਜੇ ਕੁਮਾਰ

  • USA
  • America
  • Donald Trump
  • Fire
  • Plane Crashes

ਸਹੀ ਦਿਸ਼ਾ ਵਿਚ ਸੁਧਾਰ ਦੀ ਲੋੜ

NEXT STORY

Stories You May Like

  • government hospital  a victim of poor management and negligence
    ‘ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੇ ਸ਼ਿਕਾਰ ਸਰਕਾਰੀ ਹਸਪਤਾਲ’ ਜ਼ਿੰਦਾ ਮਰੀਜ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ!
  • mamata banerjee and donald trump are speaking in reverse
    ਮਮਤਾ ਬੈਨਰਜੀ ਅਤੇ ਡੋਨਾਲਡ ਟਰੰਪ ਬੋਲ ਰਹੇ ਪੁੱਠੇ-ਸਿੱਧੇ ਬੋਲ!
  • president s picture will shine on the passport
    ਅਮਰੀਕਾ 'ਚ ਹੁਣ 'ਟਰੰਪ' ਯੁੱਗ ਦਾ ਨਵਾਂ ਅਧਿਆਏ: ਪਾਸਪੋਰਟ 'ਤੇ ਚਮਕੇਗੀ ਰਾਸ਼ਟਰਪਤੀ ਦੀ ਤਸਵੀਰ
  • usa deportation
    ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
  • school student moga
    ਸਕੂਲੋਂ ਘਰ ਆ ਰਹੇ ਪੁੱਤ ਦੀ ਰਾਹ 'ਚ ਮੌਤ, ਹਾਦਸੇ ਨੇ ਉਜਾੜ ਕੇ ਰੱਖ 'ਤਾ ਪਰਿਵਾਰ
  • car accident  accident in punjab
    ਦੋ ਕਾਰਾਂ ਵਿਚਾਲੇ ਵਾਪਰੇ ਹਾਦਸੇ ਵਿਚ ਤਿੰਨ ਜ਼ਖਮੀ, ਬੁਰੀ ਤਰ੍ਹਾਂ ਨੁਕਸਾਨੀ ਕਾਰ
  • road accident  person dies
    ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, ਕੇਸ ਦਰਜ
  • bell attraction among gift
    ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ ਆਕਰਸ਼ਣ ਦਾ ਕੇਂਦਰ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ!...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
Trending
Ek Nazar
kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

punjab and haryana high court issues order for stray dogs

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ, ਅਧਿਕਾਰੀਆਂ...

fire brigade employee cyber fraud

ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • action necessary against traitors raising slogans of pakistan zindabad
      ‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ...
    • punjab monoculture
      ਕਣਕ-ਝੋਨੇ ਦੇ ਮੋਨੋਕਲਚਰ ਤੋਂ ਪਰ੍ਹੇ, ਪੰਜਾਬ ਦੀ ਦੂਜੇ ਹਰੇ ਇਨਕਲਾਬ ਲਈ ਇਕ ਖਾਕਾ
    • change is good
      ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
    • geopolitical crisis a new opportunity for the manufacturing sector
      ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ
    • these elections have ignited a new spark
      ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ
    • the punishment for acid attack perpetrators should be increased
      ‘ਤੇਜ਼ਾਬੀ ਹਮਲਾ ਕਰਨ ਵਾਲਿਆਂ ਦੀ ਸਜ਼ਾ ਵਧਾਈ ਜਾਵੇ’ ਸੁਪਰੀਮ ਕੋਰਟ ਦਾ ਸਹੀ ਸੁਝਾਅ!
    • textile and footwear
      ਟੈਕਨੀਕਲ ਟੈਕਸਟਾਈਲ ਬੁਣ ਰਹੇ ਹਨ ਫੁੱਟਵੀਅਰ ’ਚ ਭਾਰਤ ਦਾ ਭਵਿੱਖ
    • heavy bag on small shoulders
      ਨਾਜ਼ੁਕ ਮੋਢੇ, ਭਾਰੀ ਬੈਗ
    • saffron flag from ganga to ganges sagar
      ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
    • it seems the   india   alliance is a temporary arrangement
      ਲੱਗਦਾ ਹੈ ‘ਇੰਡੀਆ’ ਗਠਜੋੜ ਇਕ ਆਰਜ਼ੀ ਵਿਵਸਥਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +