ਗਾਂਧੀ ਜਯੰਤੀ ਦੇ ਮੌਕੇ ’ਤੇ ਅਸੀਂ ਮਹਾਤਮਾ ਗਾਂਧੀ ਦੇ ਉਸ ਸਦੀਵੀ ਵਿਚਾਰ ਨੂੰ ਯਾਦ ਕਰਦੇ ਹਾਂ ਕਿ ‘ਸਵੱਛਤਾ ਆਜ਼ਾਦੀ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।’ ਇਹ ਕੋਈ ਰੂਪਕ ਨਹੀਂ ਸੀ ਸਗੋਂ ਕਾਰਵਾਈ ਕਰਨ ਦਾ ਸੱਦਾ ਸੀ। ਇਸ ਨੇ ਸੰਕੇਤ ਦਿੱਤਾ ਕਿ ਮਾਣ, ਸਿਹਤ ਅਤੇ ਅਨੁਸ਼ਾਸਨ ਰਾਸ਼ਟਰੀ ਤਰੱਕੀ ਦੀ ਨੀਂਹ ਬਣਨੇ ਚਾਹੀਦੇ ਹਨ।
ਸਵੱਛ ਭਾਰਤ ਮਿਸ਼ਨ (ਐੱਸ. ਬੀ. ਐੱਮ.) ਦੀ ਸ਼ੁਰੂਆਤ ਨੂੰ 11 ਸਾਲ ਹੋ ਗਏ ਹਨ ਅਤੇ ਭਾਰਤ ਨੇ ਸਫਾਈ ਨੂੰ ਇਕ ਜਨ ਅੰਦੋਲਨ ਵਿਚ ਬਦਲ ਦਿੱਤਾ ਹੈ। ਇਸ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਭਾਰਤ ਨੂੰ ਖੁੱਲ੍ਹੇ ਵਿਚ ਸ਼ੌਚ ਮੁਕਤ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਸਵੱਛਤਾ, ਸਫਾਈ ਅਤੇ ਭਾਈਚਾਰਕ ਸਸ਼ਕਤੀਕਰਨ ਦੇ ਸੱਭਿਆਚਾਰ ਵਿਚ ਵਿਕਸਤ ਹੋ ਗਿਆ ਹੈ, ਜੋ ‘ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।
ਸਵੱਛ ਭਾਰਤ ਮਿਸ਼ਨ ਦਾ ਪ੍ਰਭਾਵ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਅਤੇ ਵੱਖ-ਵੱਖ ਵੱਕਾਰੀ ਸੰਗਠਨਾਂ ਨੇ ਇਸ ਦੇ ਸਬੰਧ ’ਚ ਅਧਿਐਨ ਕੀਤੇ ਹਨ। ਇਸ ਪ੍ਰੋਗਰਾਮ ਤਹਿਤ ਕੀਤੇ ਗਏ ਸੰਪਤੀਆਂ ਦੇ ਨਿਰਮਾਣ ਵੀ ਆਪਣੀ ਕਹਾਣੀ ਦੱਸਦੇ ਹਨ। ਐੱਸ. ਬੀ. ਐੱਮ-ਗ੍ਰਾਮੀਣ ਅਧੀਨ 11.5 ਕਰੋੜ ਤੋਂ ਵੱਧ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਅੱਜ, 4.7 ਲੱਖ ਤੋਂ ਵੱਧ ਪਿੰਡਾਂ ਨੇ ਆਪਣੇ ਆਪ ਨੂੰ ਓ. ਡੀ. ਐੱਫ. ਪਲੱਸ ਮਾਡਲ ਐਲਾਨ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਉਹ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਸਾਫ਼ ਦਿਖਾਈ ਦਿੰਦੇ ਹਨ। ਇਸਦਾ ਅਸਲ ਪ੍ਰਭਾਵ ਸਿਰਫ਼ ਇਨ੍ਹਾਂ ਅੰਕੜਿਆਂ ਵਿਚ ਹੀ ਨਹੀਂ, ਸਗੋਂ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਜੀਵਨ ਅਨੁਭਵਾਂ ਵਿਚ ਵੀ ਝਲਕਦਾ ਹੈ। ਇਸ ਵਿਚ ਉਹ ਥਾਵਾਂ ਸ਼ਾਮਲ ਹਨ ਜਿੱਥੇ ਔਰਤਾਂ ਨੂੰ ਹੁਣ ਮਲ-ਮੂਤਰ ਕਰਨ ਲਈ ਲੰਬੀ ਦੂਰੀ ਦੀ ਯਾਤਰਾ ਕਰਨ ਦੀ ਲੋੜ ਨਹੀਂ ਹੈ, ਬੱਚੇ ਸਿਹਤਮੰਦ ਹਨ, ਜਲ ਸਰੋਤ ਸਾਫ਼ ਹਨ, ਗੰਦੇ ਪਾਣੀ ਅਤੇ ਪਲਾਸਟਿਕ ਦਾ ਬਿਹਤਰ ਪ੍ਰਬੰਧਨ ਕੀਤਾ ਜਾਂਦਾ ਹੈ ਅਤੇ ਪੰਚਾਇਤਾਂ ਅਤੇ ਮਹਿਲਾ ਸਮੂਹ ਸਥਾਨਕ ਪੱਧਰ ’ਤੇ ਰਹਿੰਦ-ਖੂੰਹਦ ਪ੍ਰਬੰਧਨ ਵਿਚ ਅਗਵਾਈ ਕਰਦੇ ਦਿਖਾਈ ਦਿੰਦੇ ਹਨ।
ਉੱਥੇ ਹੀ ਐੱਸ. ਬੀ. ਐੱਮ-ਜੀ ਪ੍ਰੋਗਰਾਮ ਬੁਨਿਆਦੀ ਢਾਂਚੇ ਤੋਂ ਵਿਵਹਾਰ ਤੱਕ, ਉਸਾਰੀ ਤੋਂ ਇਕ ਲੰਬੇ ਸਮੇਂ ਦੀ ਸੰਸਕ੍ਰਿਤੀ ਤਕ ਦੇ ਰੂਪ ’ਚ ਵਿਕਸਤ ਹੋਇਆ ਹੈ। ਓ. ਡੀ. ਐੱਫ. ਤੋਂ ਓ. ਡੀ. ਐੱਫ. ਪਲੱਸ ਮਾਡਲ ਤੱਕ ਦਾ ਸਫ਼ਰ ਸਿਰਫ਼ ਇਹ ਦਿਖਾਉਣ ਬਾਰੇ ਨਹੀਂ ਹੈ ਕਿ ਕੰਮ ਪੂਰਾ ਹੋ ਗਿਆ ਹੈ, ਸਗੋਂ ਇਹ ਯਕੀਨੀ ਬਣਾਉਣ ਬਾਰੇ ਹੈ ਕਿ ਘਰ, ਸਕੂਲ, ਆਂਗਣਵਾੜੀ ਕੇਂਦਰ ਅਤੇ ਜਨਤਕ ਸਥਾਨ ਪੇਂਡੂ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਸਫਲਤਾ ਨੂੰ ਦਰਸਾਉਂਦੇ ਹਨ।
ਸਵੱਛਤਾ : ਇਕ ਸੰਸਕਾਰ ਦੇ ਰੂਪ ਵਿਚ ਸਫਾਈ
ਇਸ ਸਾਲ ਦੀ ਐੱਸ. ਬੀ. ਐੱਮ ਮੁਹਿੰਮ, ਸਵੱਛਤਾ ਹੀ ਸੇਵਾ (ਐੱਸ. ਐੱਚ. ਐੱਸ.), ਜਿਸ ਦੀ ਥੀਮ ਹੈ, ਇਸ ਸਾਲ ਸਵੱਛਤਾ ਹੀ ਸੇਵਾ (ਐੱਸ. ਐੱਚ. ਐੱਸ), ਸਾਨੂੰ ਯਾਦ ਦਿਵਾਉਂਦੀ ਹੈ ਕਿ ਤਿਉਹਾਰ, ਮੇਲੇ ਅਤੇ ਇਕੱਠ ਸਿਰਫ਼ ਜਸ਼ਨ ਮਨਾਉਣ ਲਈ ਨਹੀਂ ਹਨ, ਸਗੋਂ ਜ਼ਿੰਮੇਵਾਰੀ ਪੈਦਾ ਕਰਨ ਅਤੇ ਸਵੱਛਤਾ ਦੇ ਵਿਚਾਰ ਨੂੰ ਇਕ ਸੰਸਕਾਰ ਵਜੋਂ ਦੁਹਰਾਉਣ ਦਾ ਮੌਕਾ ਵੀ ਹਨ। ਇਸ ਸਾਲ ਦੀ ਮੁਹਿੰਮ ਦੌਰਾਨ ਇਹ ਦੇਖਣਾ ਖੁਸ਼ੀ ਦੀ ਗੱਲ ਸੀ ਕਿ ਭਾਈਚਾਰਿਆਂ ਨੇ ਇਕ ਵਾਰ ਫਿਰ ਸਫਾਈ ਨੂੰ ਸਿਰਫ਼ ਇਕ ਵਿਚਾਰ ਵਜੋਂ ਹੀ ਨਹੀਂ ਸਗੋਂ ਆਪਣੇ ਸੱਭਿਆਚਾਰ ਦੇ ਹਿੱਸੇ ਵਜੋਂ ਅਪਣਾਇਆ ਹੈ। ਤਿਉਹਾਰਾਂ ਨੂੰ ਜ਼ਿੰਮੇਵਾਰੀ ਨਾਲ ਮਨਾਉਣਾ ਸਹੀ ਰਹਿੰਦ-ਖੂੰਹਦ ਨੂੰ ਵੱਖ ਕਰਨ ਦੀਆਂ ਪ੍ਰਣਾਲੀਆਂ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਘੱਟ ਵਰਤੋਂ ਨਾਲ ਅਤੇ ਐੱਸ. ਐੱਚ. ਐੱਸ. ਦੌਰਾਨ ਵਾਤਾਵਰਣ ਅਨੁਕੂਲ ਸੈਨੀਟੇਸ਼ਨ ਸਹੂਲਤਾਂ ਨੂੰ ਅਪਣਾਉਣਾ, ਇਕ ਸੱਚਾ ਸਵੱਛਤਾ ਉਤਸਵ ਹੈ, ਜਿੱਥੇ ਅਸੀਂ ਨਾ ਸਿਰਫ਼ ਮਨਾਉਂਦੇ ਹਾਂ ਸਗੋਂ ਵਿਵਹਾਰਾਂ ਅਤੇ ਅਭਿਆਸਾਂ ਨੂੰ ਸੰਸਥਾਗਤ ਵੀ ਕਰਦੇ ਹਾਂ, ਇਨ੍ਹਾਂ ਅਭਿਆਸਾਂ ਨੂੰ ਆਦਤਾਂ ਵਿਚ ਬਦਲਦੇ ਹਾਂ ਜੋ ਸਮੇਂ ਦੇ ਨਾਲ ਵਿਰਾਸਤ ਬਣ ਜਾਂਦੀਆਂ ਹਨ।
ਸਵੱਛਤਾ ਅਤੇ ਭਾਰਤ ਦੀ ਵਿਕਾਸ ਕਹਾਣੀ
ਜਿਵੇਂ ਕਿ ਭਾਰਤ ਆਪਣੇ ਆਪ ਨੂੰ ਵਿਸ਼ਵ ਅਰਥਵਿਵਸਥਾ ਵਿਚ ਇਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕਰ ਰਿਹਾ ਹੈ, ਸਫਾਈ ਅਤੇ ਸਵੱਛਤਾ ਸਿਰਫ਼ ਹਾਸ਼ੀਏ 'ਤੇ ਧੱਕੇ ਗਏ ਮੁੱਦੇ ਨਹੀਂ ਹਨ, ਸਗੋਂ ਇਨ੍ਹਾਂ ਦੇ ਵਿਚਾਲੇ ਨੀਂਹ ਪੱਥਰ ਹਨ। ਸੈਲਾਨੀ ਅਤੇ ਨਿਵੇਸ਼ਕ ਭਾਰਤ ਬਾਰੇ ਆਪਣੀ ਰਾਏ ਸਿਰਫ਼ ਹਵਾਈ ਅੱਡਿਆਂ, ਮਾਲਾਂ ਅਤੇ ਵਪਾਰਕ ਕੇਂਦਰਾਂ ਦੁਆਰਾ ਹੀ ਨਹੀਂ, ਸਗੋਂ ਇਸਦੇ ਕਸਬਿਆਂ, ਘਾਟਾਂ, ਪਿੰਡਾਂ ਅਤੇ ਜਨਤਕ ਥਾਵਾਂ ਦੀ ਸਫਾਈ ਦੁਆਰਾ ਵੀ ਬਣਾਉਂਦੇ ਹਨ।
ਇਕ ਸਾਫ਼ ਮੰਦਰ ਕੰਪਲੈਕਸ, ਇਕ ਕੂੜਾ-ਮੁਕਤ ਬੀਚ ਜਾਂ ਸੁਰੱਖਿਅਤ ਸਫਾਈ ਸਹੂਲਤਾਂ ਵਾਲਾ ਇਕ ਵਿਰਾਸਤੀ ਸਥਾਨ ਸੈਲਾਨੀਆਂ ਨੂੰ ਲੰਬੇ ਸਮੇਂ ਤੱਕ ਰਹਿਣ, ਵਧੇਰੇ ਆਨੰਦ ਲੈਣ ਅਤੇ ਦੁਬਾਰਾ ਵਾਪਸ ਆਉਣ ਲਈ ਉਤਸ਼ਾਹਿਤ ਕਰਦਾ ਹੈ। ਇਸ ਤਰ੍ਹਾਂ, ਸਫਾਈ ਸਿਰਫ਼ ਮਾਣ ਦੀ ਗੱਲ ਨਹੀਂ ਹੈ, ਸਗੋਂ ਸਥਾਨਕ ਭਾਈਚਾਰਿਆਂ ਲਈ ਆਮਦਨ ਅਤੇ ਰੋਜ਼ੀ-ਰੋਟੀ ਵਧਾਉਣ ਦੇ ਮਾਮਲੇ ਵਿਚ ਵੀ ਮਹੱਤਵਪੂਰਨ ਹੈ।
ਨਿਵੇਸ਼ਕਾਂ ਲਈ, ਸਾਫ਼ ਪਾਣੀ ਤੱਕ ਪਹੁੰਚ, ਇਕ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ ਅਤੇ ਕਾਮਿਆਂ ਲਈ ਸਾਫ਼-ਸੁਥਰੀਆਂ ਰਹਿਣ-ਸਹਿਣ ਦੀਆਂ ਸਥਿਤੀਆਂ ਬੁਨਿਆਦੀ ਲੋੜਾਂ ਹਨ। ਸਵੱਛਤਾ ਸਿਰਫ਼ ਇਕ ਸਮਾਜਿਕ ਨੀਤੀ ਹੀ ਨਹੀਂ ਹੈ, ਸਗੋਂ ਆਰਥਿਕ ਬੁਨਿਆਦੀ ਢਾਂਚੇ ਦੇ ਸਮਾਨ ਵੀ ਹੈ।
ਰੋਗਾਂ ਅਤੇ ਬਿਮਾਰੀਆਂ ਵਾਲਾ ਘੱਟ ਸਮਾਂ ਅਤੇ ਸਿਹਤਮੰਦ ਬੱਚੇ ਅਤੇ ਬਿਮਾਰੀ ਦਾ ਬੋਝ ਘੱਟ ਹੋਣ ਨਾਲ ਪਰਿਵਾਰਕ ਆਮਦਨ ਵਧਦੀ ਹੈ ਅਤੇ ਕਾਰਜਬਲ ਦੀ ਉਤਪਾਦਕਤਾ ਵਿਚ ਸੁਧਾਰ ਆਉਂਦਾ ਹੈ। ਇਸ ਦਾ ਲਾਭ ਸਿੱਧਾ ਭਾਰਤ ਦੀ ਆਰਥਿਕ ਰਫਤਾਰ ਨੂੰ ਹੁੰਦਾ ਹੈ ਅਤੇ ਇਹ ਤੇਜ਼ ਹੋਣ ਲੱਗਦੀ ਹੈ। ਇਕ ਸਾਫ਼ ਰਾਸ਼ਟਰ ਇਕ ਨਿਵੇਸ਼ਯੋਗ ਰਾਸ਼ਟਰ ਹੈ ਅਤੇ ਦੁਨੀਆ ਲਈ ਆਕਰਸ਼ਕ ਹੈ।
ਇਸ ਸਮੇਂ ਜਦੋਂ ਅਸੀਂ ਗਾਂਧੀ ਜਯੰਤੀ ਮਨਾ ਰਹੇ ਹਾਂ ਅਤੇ ਸਵੱਛ ਭਾਰਤ ਮਿਸ਼ਨ ਦੇ 11 ਸਾਲ ਪੂਰੇ ਕਰ ਰਹੇ ਹਾਂ ਤਾਂ ਸਾਰੇ ਪਿੰਡਾਂ ਨੂੰ ਸਵੱਛ ਜਲ ਵਾਲੇ ਪਿੰਡ ਬਣਾਉਣ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਜੋ ਸਵੱਛਤਾ ਨੂੰ ਜਲ ਸੁਰੱਖਿਆ ਭਾਵ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਦੇ ਨਾਲ ਜੋੜਦਾ ਹੈ ਅਤੇ ਸਨਮਾਨ ਅਤੇ ਸਿਹਤ ਤੋਂ ਹੋਰ ਅੱਗੇ, ਵਿਕਾਸ ਅਤੇ ਮੌਕਿਆਂ ਬਾਰੇ ਵੀ ਇਸ ਵਿਚਾਰ ਨੂੰ ਵਧਾਉਂਦਾ ਹੈ।
-ਵੀ. ਸੋਮੰਨਾ (ਰਾਜ ਮੰਤਰੀ, ਜਲ ਸ਼ਕਤੀ ਮੰਤਰਾਲਾ)
ਹਾਇਫਾ : ਭਾਰਤੀ ਬਹਾਦਰੀ ਦੀ ਇਕ ਭੁੱਲੀ-ਵਿੱਸਰੀ ਗਾਥਾ
NEXT STORY