Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 09, 2026

    8:04:35 PM

  • kahanpur khuhi bathri road closed for heavy vehicles for 45 days

    ਪੰਜਾਬ: ਇਨ੍ਹਾਂ ਵਾਹਨ ਚਾਲਕਾਂ ਲਈ ਜਾਰੀ ਹੋਏ ਨਵੇਂ...

  • former cm charanjit singh channi faction s big meeting in chandigarh

    ਸਾਬਕਾ CM ਚੰਨੀ ਧੜੇ ਦੀ ਚੰਡੀਗੜ੍ਹ 'ਚ ਵੱਡੀ...

  • sho tanda gurinderjit singh nagra line present complaint of us attorney general

    ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ...

  • flood threat looms over punjab farmers

    ਚਿੰਤਾ 'ਚ ਘਿਰੇ ਪੰਜਾਬ ਦੇ ਕਿਸਾਨ! ਮੰਡਰਾ ਰਿਹੈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਨੇ ’ਤੇ ਸਰਕਾਰੀ ਨਜ਼ਰ : ਵਰਦਾਨ ਜਾਂ ਕੰਟਰੋਲ ਦਾ ਜਾਲ

BLOG News Punjabi(ਬਲਾਗ)

ਸੋਨੇ ’ਤੇ ਸਰਕਾਰੀ ਨਜ਼ਰ : ਵਰਦਾਨ ਜਾਂ ਕੰਟਰੋਲ ਦਾ ਜਾਲ

  • Edited By Rakesh,
  • Updated: 15 May, 2026 04:43 PM
Blog
government s eye on gold boon or trap of control
  • Share
    • Facebook
    • Tumblr
    • Linkedin
    • Twitter
  • Comment

ਜਦੋਂ ਤੋਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਹੈ, ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਉਨ੍ਹਾਂ ’ਚੋਂ ਇਕ ਵੀਡੀਓ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਸਰਕਾਰ ਦੀ ਸੋਨੇ ਨਾਲ ਜੁੜੀ ਨਵੀਂ ਨੀਤੀ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਸਰਕਾਰ ਹੁਣ ਆਮ ਘਰਾਂ ’ਚ ਪਏ ਸੋਨੇ ਨੂੰ ਵਿੱਤੀ ਜਾਇਦਾਦ ਬਣਾਉਣ ਦੀ ਦਿਸ਼ਾ ’ਚ ਕਦਮ ਵਧਾ ਰਹੀ ਹੈ। ਦਰਾਮਦ ਦੇ ਦਬਾਅ, ਰੁਪਏ ’ਤੇ ਤਣਾਅ ਅਤੇ ਈ-ਗੋਲਡ ਨੂੰ ਉਤਸ਼ਾਹਿਤ ਕਰਨ ਦੇ ਨਾਂ ’ਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਵੀਡੀਓ ’ਚ ਸਪੱਸ਼ਟ ਕੀਤਾ ਗਿਆ ਕਿ ਸੋਨਾ ਹੁਣ ਸਿਰਫ਼ ਗਹਿਣੇ ਜਾਂ ਨਿਵੇਸ਼ ਨਹੀਂ, ਸਗੋਂ ਇਕ ‘ਪਾਵਰ’ ਹੈ ਪਰ ਜਦੋਂ ਇਹ ਡਿਜੀਟਲ ਹੋ ਜਾਵੇਗਾ ਤਾਂ ਕੰਟਰੋਲ ਕਿਸ ਦੇ ਹੱਥ ’ਚ ਹੋਵੇਗਾ? ਤੁਹਾਡੇ, ਬੈਂਕ ਦੇ ਜਾਂ ਸਿਸਟਮ ਦੇ? ਇਹ ਸਵਾਲ ਅੱਜ ਹਰ ਆਮ ਆਦਮੀ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ।

ਵੀਡੀਓ ’ਚ ਸਰਕਾਰ ਦੇ ਤਰਕ ਨੂੰ ਵੀ ਸਮਝਾਇਆ ਗਿਆ ਹੈ। ਭਾਰਤ ’ਚ ਘਰਾਂ ਅਤੇ ਲਾਕਰਾਂ ’ਚ ਗਹਿਣਿਆਂ ਤੇ ਸਿੱਕਿਆਂ ਦੇ ਰੂਪ ’ਚ ਭਾਰੀ ਮਾਤਰਾ ’ਚ ਸੋਨਾ ਪਿਆ ਹੋਇਆ ਹੈ, ਪਰ ਇਹ ਆਰਥਿਕਤਾ ’ਚ ਘੁੰਮਦਾ ਨਹੀਂ ਹੈ। ਨਾ ਬੈਂਕ ਇਸ ਦੀ ਵਰਤੋਂ ਕਰ ਪਾਉਂਦੇ ਹਨ, ਨਾ ਜੌਹਰੀ। ਹਰ ਸਾਲ ਦੇਸ਼ ਨੂੰ ਨਵਾਂ ਸੋਨਾ ਦਰਾਮਦ ਕਰਨਾ ਪੈਂਦਾ ਹੈ, ਜਿਸ ਲਈ ਡਾਲਰ ਖਰਚ ਹੁੰਦੇ ਹਨ ਅਤੇ ਦਰਾਮਦ ਬਿੱਲ ਵਧਦਾ ਹੈ। ਸਰਕਾਰ ਦਾ ਤਰਕ ਹੈ ਕਿ ਜੇਕਰ ਇਹ ਗੈਰ-ਸਰਗਰਮ ਸੋਨਾ ਸਿਸਟਮ ’ਚ ਆ ਜਾਵੇ, ਤਾਂ ਦਰਾਮਦ ਘਟੇਗੀ ਅਤੇ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਲਈ ਈ-ਗੋਲਡ ਯੂਨਿਟਸ ਜਾਂ ਗੋਲਡ ਮੋਨੇਟਾਈਜ਼ੇਸ਼ਨ ਸਕੀਮ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ’ਚ ਤੁਸੀਂ ਭੌਤਿਕ ਸੋਨਾ ਜਮ੍ਹਾ ਕਰੋਗੇ, ਡਿਜੀਟਲ ਯੂਨਿਟਸ ਲਵੋਗੇ, ਵਿਆਜ ਕਮਾਓਗੇ ਅਤੇ ਲਾਕਰ ਚਾਰਜ ਬਚਾਓਗੇ। ਵੀਡੀਓ ’ਚ ਸੋਨੇ ਦੀ ਸ਼ੁੱਧਤਾ ਦੀ ਜਾਂਚ, ਬਾਰ-ਕੋਇਨ-ਗਹਿਣੇ ਸਵੀਕਾਰ ਕਰਨ ਅਤੇ ਨਾਮੀ ਰਿਫਾਈਨਰਾਂ ਨਾਲ ਸਮਝੌਤੇ ਵਰਗੀਆਂ ਸਹੂਲਤਾਂ ਦਾ ਜ਼ਿਕਰ ਵੀ ਹੈ।

ਪਰ ਵੀਡੀਓ ਸਿਰਫ਼ ਸਰਕਾਰੀ ਤਰਕ ’ਤੇ ਨਹੀਂ ਰੁਕਦੀ। ਇਹ ਚਿਤਾਵਨੀ ਦਿੰਦੀ ਹੈ ਕਿ ਕੈਸ਼ ਨੂੰ ‘ਯੂ. ਪੀ. ਆਈ.’ ਨਾਲ ਡਿਜੀਟਲ ਬਣਾਉਣ ਅਤੇ ਕਾਗਜ਼ੀ ਸ਼ੇਅਰਾਂ ਨੂੰ ਡੀਮੈਟ ’ਚ ਲਿਆਉਣ ਤੋਂ ਬਾਅਦ ਹੁਣ ਸੋਨੇ ਦੀ ਵਾਰੀ ਹੈ। ਭੌਤਿਕ ਸੋਨਾ, ਜੋ ਲਾਕਰ ’ਚ ‘ਅਦ੍ਰਿਸ਼’ ਅਤੇ ‘ਨਿੱਜੀ’ ਸੀ, ਹੁਣ ਰਜਿਸਟਰਡ, ‘ਟ੍ਰੈਕੇਬਲ’ ਅਤੇ ਨਿਯਮਾਂ ਦੇ ਦਾਇਰੇ ’ਚ ਆ ਜਾਵੇਗਾ। ਵੀਡੀਓ ’ਚ ‘ਸੋਵਰੇਨ ਗੋਲਡ ਬਾਂਡ’ ਦੀ ਵੀ ਉਦਾਹਰਣ ਦਿੱਤੀ ਗਈ ਹੈ, ਜਿੱਥੇ 1 ਲੱਖ ਦਾ ਨਿਵੇਸ਼ 4.86 ਲੱਖ ਹੋ ਗਿਆ ਪਰ ਹੁਣ ਫੋਕਸ ਘਰੇਲੂ ਸੋਨੇ ’ਤੇ ਹੈ। ਸਵਾਲ ਉਠਾਇਆ ਗਿਆ ਹੈ ਕਿ ਕੀ ਇਹ ਸਿਰਫ਼ ਦਰਾਮਦ ਘਟਾਉਣ ਦੀ ਰਣਨੀਤੀ ਹੈ ਜਾਂ ਸਿਸਟਮ ’ਚ ਪੂਰਨ ਕੰਟਰੋਲ ਦੀ ਖੇਡ?

ਇਹ ਪੋਸਟ ਆਮ ਆਦਮੀ ਦੀਆਂ ਚਿੰਤਾਵਾਂ ਨੂੰ ਛੂੰਹਦੀ ਹੈ। ਸੋਨਾ ਭਾਰਤੀ ਸੰਸਕ੍ਰਿਤੀ ’ਚ ਸਿਰਫ਼ ਜਾਇਦਾਦ ਨਹੀਂ, ਸਗੋਂ ਸੁਰੱਖਿਆ, ਵਿਆਹ ਅਤੇ ਐਮਰਜੈਂਸੀ ਫੰਡ ਮੰਨਿਆ ਜਾਂਦਾ ਹੈ। ਔਰਤਾਂ ਦੇ ਮੰਗਲਸੂਤਰ ਤੋਂ ਲੈ ਕੇ ਪਰਿਵਾਰ ਦੀ ਪੀੜ੍ਹੀ-ਦਰ-ਪੀੜ੍ਹੀ ਦੀ ਜਮ੍ਹਾ ਪੂੰਜੀ ਤੱਕ, ਇਹ ਭਾਵਨਾਤਮਕ ਅਤੇ ਆਰਥਿਕ ਰੂਪ ’ਚ ਜੁੜਿਆ ਹੋਇਆ ਹੈ। ਵੀਡੀਓ ਦੇ ਸੰਦੇਸ਼ ਨੂੰ ਦੇਖਦਿਆਂ ਲੱਗਦਾ ਹੈ ਕਿ ਡਿਜੀਟਲ ਸੋਨਾ ਬਣਨ ’ਤੇ ਨਾ ਸਿਰਫ਼ ਰੂਪ ਬਦਲੇਗਾ, ਸਗੋਂ ਕੰਟਰੋਲ, ਦਿੱਖ ਅਤੇ ਭਵਿੱਖ ਦੇ ਨਿਯਮ ਵੀ ਬਦਲ ਜਾਣਗੇ।

ਇਸ ਪੋਸਟ ’ਤੇ ਆਏ ਕਮੈਂਟਸ ਇਸ ਚਿੰਤਾ ਨੂੰ ਹੋਰ ਡੂੰਘਾ ਕਰਦੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਵੱਡੇ-ਵੱਡੇ ਉਦਯੋਗਪਤੀਆਂ ਦੇ ਗਹਿਣੇ ਲੈ ਲਓ, ਆਮ ਜਨਤਾ ਨੂੰ ਬਖਸ਼ ਦਿਓ।’’ ਦੂਜੇ ਨੇ ਕਿਹਾ, ‘‘ਡਿਜੀਟਲ ਇੰਡੀਆ ਮਤਲਬ ਗੁਲਾਮੀ, ਬੁਨਿਆਦੀ ਅਧਿਕਾਰ ਗੁਆਉਣਾ।’’ ਕਈ ਕਮੈਂਟਸ ’ਚ ਡਰ ਜਤਾਇਆ ਗਿਆ ਕਿ ਸਰਕਾਰ ਔਰਤਾਂ ਦੇ ਮੰਗਲਸੂਤਰ ਤੱਕ ’ਤੇ ਨਜ਼ਰ ਰੱਖੇਗੀ। ਇਕ ਨੇ ਚਿਤਾਵਨੀ ਦਿੱਤੀ, ‘‘ਬੈਂਕ ਡੁੱਬ ਗਿਆ ਤਾਂ ਕੀ ਦੇਣਗੇ? ਫਿਜ਼ੀਕਲ ਗੋਲਡ ਹੀ ਚੰਗਾ।’’ ਕੁਝ ਯੂਜ਼ਰਸ ਨੇ ਇਸ ਨੂੰ ‘ਨਿਊ ਵਰਲਡ ਆਰਡਰ’ ਜਾਂ ‘ਗਲੋਬਲਿਸਟ ਏਜੰਡੇ’ ਨਾਲ ਜੋੜ ਕੇ ਦੇਖਿਆ, ਜਿੱਥੇ ਸੋਨਾ ਰਜਿਸਟਰ ਕਰਾਉਣ ਤੋਂ ਬਾਅਦ ਆਮ ਆਦਮੀ ਸੜਕ ’ਤੇ ਆ ਜਾਵੇਗਾ। ਕੁੱਲ ਮਿਲਾ ਕੇ, ਕਮੈਂਟ ਸੈਕਸ਼ਨ ਸਰਕਾਰ ’ਤੇ ਅਵਿਸ਼ਵਾਸ, ਡਿਜੀਟਲ ਕੰਟਰੋਲ ਦੇ ਡਰ ਅਤੇ ਨਿੱਜੀ ਸੁਤੰਤਰਤਾ ਗੁਆਉਣ ਦੀ ਭਾਵਨਾ ਨਾਲ ਭਰਿਆ ਪਿਆ ਹੈ।

ਹੁਣ ਸਵਾਲ ਇਹ ਹੈ ਕਿ ਇਹ ਨੀਤੀ ਆਮ ਆਦਮੀ ਨੂੰ ਕਿੰਨਾ ਫਾਇਦਾ ਪਹੁੰਚਾਏਗੀ? ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਨਿਸ਼ਚਿਤ ਰੂਪ ’ਚ ਕੁਝ ਵਰਗਾਂ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ। ਜੋ ਲੋਕ ਆਪਣਾ ਸੋਨਾ ਲਾਕਰ ’ਚ ਬੇਕਾਰ ਰੱਖਦੇ ਹਨ, ਉਨ੍ਹਾਂ ਨੂੰ ਵਿਆਜ ਕਮਾਉਣ ਦਾ ਮੌਕਾ ਮਿਲੇਗਾ। ਲਾਕਰ ਚਾਰਜ ਬਚਣਗੇ, ਸੋਨੇ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਅਤੇ ਲੋੜ ਪੈਣ ’ਤੇ ਇਸ ਨੂੰ ਆਸਾਨੀ ਨਾਲ ਨਕਦੀ ’ਚ ਬਦਲਿਆ ਜਾ ਸਕੇਗਾ। ਆਰਥਿਕਤਾ ਦੇ ਪੱਧਰ ’ਤੇ ਦਰਾਮਦ ਬਿੱਲ ਘਟਣ ਨਾਲ ਰੁਪਿਆ ਮਜ਼ਬੂਤ ਹੋਵੇਗਾ, ਮਹਿੰਗਾਈ ’ਤੇ ਕਾਬੂ ਰਹੇਗਾ ਅਤੇ ਵਿਦੇਸ਼ੀ ਮੁਦਰਾ ਭੰਡਾਰ ਸੁਰੱਖਿਅਤ ਹੋਵੇਗਾ। ਅਸਿੱਧੇ ਤੌਰ ’ਤੇ ਆਮ ਆਦਮੀ ਨੂੰ ਫਾਇਦਾ ਪਹੁੰਚੇਗਾ—ਭਾਵ ਕਿ ਸਥਿਰ ਆਰਥਿਕਤਾ, ਬਿਹਤਰ ਰੁਜ਼ਗਾਰ ਅਤੇ ਘੱਟ ਦਰਾਮਦ ਨਿਰਭਰਤਾ। ਛੋਟੇ ਕਿਸਾਨ, ਮੱਧਵਰਗੀ ਪਰਿਵਾਰ ਜਾਂ ਔਰਤਾਂ, ਜੋ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਦੀਆਂ ਹਨ, ਬਿਨਾਂ ਵੇਚੇ ਵਿਆਜ ਕਮਾ ਸਕਣਗੀਆਂ। ਗੋਲਡ ਮੋਨੇਟਾਈਜ਼ੇਸ਼ਨ ਸਕੀਮ ’ਚ ਸ਼ੁੱਧਤਾ ਜਾਂਚ ਦੀ ਸਹੂਲਤ ਵੀ ਗਹਿਣਿਆਂ ਦੀ ਭਰੋਸੇਯੋਗਤਾ ਵਧਾਏਗੀ।

ਪਰ ਨੁਕਸਾਨ ਵੀ ਘੱਟ ਨਹੀਂ। ਸਭ ਤੋਂ ਵੱਡਾ ਖ਼ਤਰਾ ਕੰਟਰੋਲ ਦਾ ਹੈ। ਭੌਤਿਕ ਸੋਨਾ ਪਰਿਵਾਰ ਦੀ ਸੁਤੰਤਰ ਜਾਇਦਾਦ ਹੈ। ਡਿਜੀਟਲ ਹੋਣ ’ਤੇ ਬੈਂਕ ਜਾਂ ਸਰਕਾਰ ਕੋਲ ਡਾਟਾ ਹੋਵੇਗਾ। ਟੈਕਸ ਚੋਰੀ, ਬਲੈਕ ਮਨੀ ਜਾਂ ਐਮਰਜੈਂਸੀ ਦੀ ਸਥਿਤੀ ’ਚ ਸਰਕਾਰ ਇਸ ਦੀ ਵਰਤੋਂ ਕਰ ਸਕਦੀ ਹੈ। ਬੀਤੇ ਸਮੇਂ ’ਚ ਨੋਟਬੰਦੀ ਅਤੇ ਹੋਰ ਨੀਤੀਆਂ ਦੇ ਤਜਰਬੇ ਨੇ ਲੋਕਾਂ ’ਚ ਬੇਭਰੋਸਗੀ ਪੈਦਾ ਕਰ ਦਿੱਤੀ ਹੈ। ਜੇਕਰ ਬੈਂਕ ਸੰਕਟ ਆਏ ਜਾਂ ਸਿਸਟਮ ਫੇਲ ਹੋ ਜਾਵੇ ਤਾਂ ਕੀ ਹੋਵੇਗਾ?

ਸੰਸਕ੍ਰਿਤਕ ਤੌਰ ’ਤੇ ਸੋਨਾ ‘ਨਿੱਜੀ’ ਹੈ; ਵਿਆਹ, ਤਿਉਹਾਰ ਜਾਂ ਮੁਸੀਬਤ ਵੇਲੇ ਇਸ ਨੂੰ ਵੇਚਣ ਜਾਂ ਗਿਰਵੀ ਰੱਖਣ ਦਾ ਫੈਸਲਾ ਪਰਿਵਾਰ ਦਾ ਹੁੰਦਾ ਹੈ। ਡਿਜੀਟਲ ਸਿਸਟਮ ’ਚ ਇਹ ਫੈਸਲਾ ਨਿਯਮਾਂ ਨਾਲ ਬੱਝ ਜਾਵੇਗਾ। ਮੱਧ ਅਤੇ ਹੇਠਲੇ ਵਰਗ ਲਈ, ਜੋ ਸੋਨੇ ਨੂੰ ਮਹਿੰਗਾਈ ਵਿਰੁੱਧ ਇਕ ਬਚਾਅ ਮੰਨਦੇ ਹਨ, ਇਹ ਜੋਖਮ ਭਰਿਆ ਹੋ ਸਕਦਾ ਹੈ।

ਆਮ ਆਦਮੀ ਲਈ ਫਾਇਦਾ ਉਦੋਂ ਹੀ ਹੋਵੇਗਾ, ਜਦੋਂ ਇਸ ਸਕੀਮ ’ਚ ਪਾਰਦਰਸ਼ਤਾ, ਬਦਲਵੇਂ ਬਦਲ ਅਤੇ ਵਿਸ਼ਵਾਸ ਦਾ ਮਾਹੌਲ ਬਣੇ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਜ਼ਬਰਦਸਤੀ ਨਾ ਹੋਵੇ, ਡਾਟਾ ਪ੍ਰਾਈਵੇਸੀ ਸੁਰੱਖਿਅਤ ਰਹੇ ਅਤੇ ਨਿਕਾਸੀ ਆਸਾਨ ਹੋਵੇ। ਜੇਕਰ ਸਕੀਮ ਬਦਲਵੀਂ ਰਹੇ ਅਤੇ ਲੋਕ ਆਪਣੀ ਮਰਜ਼ੀ ਨਾਲ ਜੁੜਨ, ਤਾਂ ਇਹ ਵਰਦਾਨ ਸਾਬਤ ਹੋ ਸਕਦੀ ਹੈ ਪਰ ਜੇਕਰ ਇਸ ਨੂੰ ‘ਸਿਸਟਮ ਦੀ ਖੇਡ’ ਬਣਾਇਆ ਗਿਆ ਤਾਂ ਬੇਭਰੋਸਗੀ ਵਧੇਗੀ।

ਦੇਖਿਆ ਜਾਵੇ ਤਾਂ ਇਹ ਬਹਿਸ ਸਿਰਫ਼ ਸੋਨੇ ਦੀ ਨਹੀਂ, ਸਗੋਂ ਨਿੱਜੀ ਸੁਤੰਤਰਤਾ ਅਤੇ ਸਰਕਾਰੀ ਕੰਟਰੋਲ ਦੀ ਹੈ। ਵਾਇਰਲ ਪੋਸਟ ਅਤੇ ਉਸ ਦੇ ਕਮੈਂਟਸ ਨੇ ਆਮ ਆਦਮੀ ਦੀ ਚਿੰਤਾ ਨੂੰ ਆਵਾਜ਼ ਦਿੱਤੀ ਹੈ। ਸਰਕਾਰ ਨੂੰ ਇਸ ’ਤੇ ਖੁੱਲ੍ਹੀ ਬਹਿਸ ਕਰਨੀ ਚਾਹੀਦੀ ਹੈ। ਸੋਨਾ ਭਾਰਤ ਦੀ ਸੰਸਕ੍ਰਿਤਕ ਵਿਰਾਸਤ ਹੈ, ਇਸ ਨੂੰ ਸਿਰਫ਼ ਵਿੱਤੀ ਜਾਇਦਾਦ ਬਣਾ ਕੇ ਆਮ ਆਦਮੀ ਦਾ ਭਰੋਸਾ ਨਾ ਗੁਆਇਆ ਜਾਵੇ। ਜੇਕਰ ਨੀਤੀ ਸੰਤੁਲਿਤ ਅਤੇ ਲੋਕ ਹਿੱਤ ’ਚ ਬਣੀ, ਤਾਂ ਇਹ ਆਰਥਿਕਤਾ ਨੂੰ ਮਜ਼ਬੂਤ ਕਰੇਗੀ, ਨਹੀਂ ਤਾਂ ਇਹ ਸਿਰਫ਼ ‘ਕੰਟਰੋਲ’ ਦੀ ਖੇਡ ਸਾਬਤ ਹੋਵੇਗੀ। ਆਮ ਆਦਮੀ ਨੂੰ ਫੈਸਲਾ ਖੁਦ ਕਰਨਾ ਹੋਵੇਗਾ—ਡਿਜੀਟਲ ਸਹੂਲਤ ਚੁਣਨ ਜਾਂ ਰਵਾਇਤੀ ਸੁਰੱਖਿਆ?

ਰਜਨੀਸ਼ ਕਪੂਰ

  • Prime Minister Modi
  • Government
  • financial assets
  • gold
  • trap of control

ਨੀਟ ਯੂ.ਜੀ. : ਹੁਣ ਮੱਲ੍ਹਮ ਦਾ ਨਹੀਂ, ਸਰਜਰੀ ਦਾ ਸਮਾਂ

NEXT STORY

Stories You May Like

  • union minister amit shah releases   vision document on narcotics control
    ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ 'ਨਾਰਕੋਟਿਕਸ ਕੰਟਰੋਲ 'ਤੇ ਵਿਜ਼ਨ ਦਸਤਾਵੇਜ਼'
  • big incident of thieves
    ਚੋਰਾਂ ਦਾ ਵੱਡਾ ਕਾਂਡ, ਘਰ ’ਚੋਂ ਸੋਨੇ, ਚਾਂਦੀ ਦੇ ਗਹਿਣੇ ਤੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ
  • june gst collection reached rs 1 94 lakh crore
    ਸਰਕਾਰੀ ਖਜ਼ਾਨੇ ’ਚ ਬੰਪਰ ਉਛਾਲ, ਜੂਨ ’ਚ ਜੀ. ਐੱਸ. ਟੀ. ਕੁਲੈਕਸ਼ਨ 1.94 ਲੱਖ ਕਰੋੜ ਰੁਪਏ ’ਤੇ ਪਹੁੰਚੀ
  • a big decision on the da of punjab government employees will be made today
    ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA 'ਤੇ ਅੱਜ ਆਵੇਗਾ ਵੱਡਾ ਫ਼ੈਸਲਾ! ਹਾਈਕੋਰਟ ਦੀ ਸੁਣਵਾਈ 'ਤੇ...
  • negligence in some government hospitals
    ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
  • fraud case
    ਨੌਜਵਾਨ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 1 ਲੱਖ 70 ਹਜ਼ਾਰ
  • government holiday in punjab on monday
    ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ
  • post offices will open on sundays and government holidays in gurdaspur
    ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰਾਂ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
Trending
Ek Nazar
us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

girls get pregnant while studying

ਪੜ੍ਹਦੀਆਂ-ਪੜ੍ਹਦੀਆਂ Pregnant ਹੋ ਜਾਂਦੀਆਂ ਕੁੜੀਆਂ ! UP ਦੀ ਗਵਰਨਰ ਨੇ ਦੇ'ਤਾ...

hema malini reveals dharmendra s last message

ਹੇਮਾ ਮਾਲਿਨੀ ਨੇ ਧਰਮਿੰਦਰ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ; ਸੰਨੀ ਅਤੇ ਬੌਬੀ...

trump mocks italian pm again

ਟਰੰਪ ਨੇ ਮੁੜ ਉਡਾਇਆ ਇਟਲੀ ਦੀ PM ਦਾ ਮਜ਼ਾਕ ! ਹੁਣ ਸਾਂਝੀ ਕੀਤੀ ਇਹ ਤਸਵੀਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • home is the biggest school
      ਬੇਟੀ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ
    • negligence in some government hospitals
      ‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
    • spain employment
      ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?
    • digital awareness
      ਸਾਖਰਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਹੀ ਅਸਲ ਤਰੱਕੀ ਸੰਭਵ
    • higher education for poor
      ਗ਼ਰੀਬ ਵਿਦਿਆਰਥੀਆਂ ਦੀ ਉੱਚ ਸਿੱਖਿਆ ਦਾ ਸਵਾਲ
    • punjab congress clash
      ਪੰਜਾਬ ’ਚ ਵੀ ਆਤਮਘਾਤ ’ਤੇ ਉਤਾਰੂ ਕਾਂਗਰਸ
    • snakes  lizards  insects  etc  found in children  s mid day meal
      ‘ਬੱਚਿਆਂ ਦੇ ਮਿਡ-ਡੇ-ਮੀਲ ’ਚੋਂ’ ਮਿਲੇ ਸੱਪ, ਕੋਹੜ ਕਿਰਲੀਆਂ, ਕੀੜੇ ਆਦਿ!
    • ram mandir offerings fraud
      ਰਾਮ ਮੰਦਰ-ਚੜ੍ਹਾਵਾ ਚੋਰ : ਕਰੋੜਾਂ ਲੋਕਾਂ ਦੀ ਆਸਥਾ ’ਤੇ ਡੂੰਘਾ ਜ਼ਖ਼ਮ
    • changing weather in europe
      ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!
    • shyama prasad mukherjee
      ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +