ਇਕ ਪੱਕੀ ਹਿਮਾਚਲੀ ਹੋਣ ਦੇ ਨਾਤੇ, ਜਿਸ ਨੂੰ ਪ੍ਰਦੇਸ਼, ਸਿੱਧੇ-ਸਾਦੇ ਲੋਕ ਅਤੇ ਖੂਬਸੂਰਤ ਪਹਾੜ ਪਸੰਦ ਹਨ, ਮੈਨੂੰ ਚਿੰਤਾ ਹੈ ਕਿ ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਕਦੇ ਵੀ ਸਿਰਫ਼ ਇਕ ਆਰਥਿਕ ਜਾਇਦਾਦ ਨਹੀਂ ਰਹੀ ਹੈ। ਇਹ ਸਾਡੀ ਸੰਸਕ੍ਰਿਤੀ, ਸਾਡੀ ਸਥਿਰਤਾ ਅਤੇ ਸਾਡੇ ਨਾਜ਼ੁਕ ਪਹਾੜੀ ਹਾਲਾਤ ਦੀ ਨੀਂਹ ਹੈ। ਟੇਨੇਂਸੀ ਐਂਡ ਲੈਂਡ ਰਿਫਾਰਮਸ ਐਕਟ ਦਾ ਸੈਕਸ਼ਨ 118 ਠੀਕ ਇਸ ਸਮਝ ਦੇ ਨਾਲ ਬਣਾਇਆ ਗਿਆ ਸੀ ਕਿ ਹਿਮਾਲੀਆਈ ਰਾਜ ’ਚ ਜ਼ਮੀਨ ਨੂੰ ਇਕ ਵਸਤੂ ਵਾਂਗ ਨਹੀਂ ਮੰਨਿਆ ਜਾ ਸਕਦਾ ਅਤੇ ਲੋਕਾਂ, ਇਲਾਕੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਸਥਿਰਤਾ ’ਤੇ ਪੈਣ ਵਾਲੇ ਨਤੀਜਿਆਂ ’ਤੇ ਵਿਚਾਰ ਕੀਤੇ ਬਿਨਾਂ ਆਜ਼ਾਦੀ ਨਾਲ ਟ੍ਰੇਡ ਨਹੀਂ ਕੀਤਾ ਜਾ ਸਕਦਾ।
ਜਿਵੇਂ-ਜਿਵੇਂ ਸੈਕਸ਼ਨ 118 ਨੂੰ ਘੱਟ ਕਰਨ ਜਾਂ ਖਤਮ ਕਰਨ ’ਤੇ ਬਹਿਸ ਤੇਜ਼ ਹੋ ਰਹੀ ਹੈ, ਇਹ ਸਮਝਣਾ ਜ਼ਰੂਰੀ ਹੈ ਕਿ ਅਸਲ ’ਚ ਕੀ ਦਾਅ ’ਤੇ ਲੱਗਾ ਹੈ। ਹਿਮਾਲਿਆ ਕੋਈ ਆਮ ਇਲਾਕਾ ਨਹੀਂ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਦੇ ਲਿਹਾਜ਼ ਨਾਲ ਐਕਟਿਵ ਇਲਾਕਿਆਂ ’ਚੋਂ ਇਕ ਹੈ, ਜਿਸ ਨੂੰ ਭੂਚਾਲ ਲਈ ਰੈੱਡ ਜ਼ੋਨ ਮੰਨਿਆ ਜਾਂਦਾ ਹੈ ਅਤੇ ਇਹ ਲੈਂਡਸਲਾਈਡ, ਢਲਾਨ ਟੁੱਟਣ ਅਤੇ ਅਚਾਨਕ ਹੜ੍ਹ ਲਈ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ। ਇਸ ਲੈਂਡਸਕੇਪ ’ਚ ਜੋੜੀ ਗਈ ਹਰ ਸੜਕ, ਹੋਟਲ, ਰਿਟੇਨਿੰਗ ਵਾਲ, ਪਹਾੜੀ ਦਾ ਕਟਾਅ ਜਾਂ ਕੰਕਰੀਟ ਸਲੈਬ ਇਸ ਦੀ ਸਥਿਰਤਾ ਨੂੰ ਬਦਲ ਦਿੰਦੀ ਹੈ। ਅਜਿਹੇ ਰਾਜ ’ਚ ਜਿੱਥੇ ਪਹਾੜਾਂ ’ਤੇ ਪਹਿਲਾਂ ਤੋਂ ਹੀ ਦਬਾਅ ਹੈ, ਵੱਡੇ ਪੈਮਾਨੇ ’ਤੇ ਬਾਹਰੀ ਨਿਵੇਸ਼ ਲਈ ਜ਼ਮੀਨ ਖੋਲ੍ਹਣ ਦੇ ਵਿਚਾਰ ’ਤੇ ਅੱਜ ਜਿੰਨੀ ਗੰਭੀਰਤਾ ਨਾਲ ਗੱਲਬਾਤ ਹੋ ਰਹੀ ਹੈ, ਉਸ ਤੋਂ ਕਿਤੇ ਜ਼ਿਆਦਾ ਗੰਭੀਰਤਾ ਨਾਲ ਗੱਲਬਾਤ ਕਰਨ ਦੀ ਲੋੜ ਹੈ।
ਬਦਲਾਅ ਦੇ ਸਮਰਥਕ ਤਰਕ ਦਿੰਦੇ ਹਨ ਕਿ ਜ਼ਮੀਨ ਦੇ ਨਿਯਮਾਂ ’ਚ ਢਿੱਲ ਦੇਣ ਨਾਲ ਨਿਵੇਸ਼ ਆਵੇਗਾ, ਸੈਲਾਨੀ ਵਧੇਗਾ ਅਤੇ ਗ੍ਰੋਥ ਵਧੇਗੀ ਪਰ ਇਹ ਕਹਾਣੀ ਕੌੜੀ ਸੱਚਾਈ ਨੂੰ ਨਜ਼ਰਅੰਦਾਜ਼ ਕਰਦੀ ਹੈ ਕਿ ਹਿਮਾਲਿਆ ’ਚ ਜ਼ਿਆਦਾ ਨਿਵੇਸ਼ ਦਾ ਮਤਲਬ ਜ਼ਰੂਰ ਜ਼ਿਆਦਾ ਨਿਰਮਾਣ ਹੋਵੇਗਾ ਜਿਸ ’ਚ ਜ਼ਿਆਦਾ ਹੋਟਲ, ਹੋਮ ਸਟੇਅ, ਸੜਕਾਂ, ਮਾਲ, ਵਿਲਾ, ਰੀਅਲ ਅਸਟੇਟ ਪ੍ਰਾਜੈਕਟ, ਵੇਅਰਹਾਊਸ ਅਤੇ ਕਮਰਸ਼ੀਅਲ ਕੰਪਲੈਕਸ ਸ਼ਾਮਲ ਹੋਣਗੇ ਅਤੇ ਹਿਮਾਚਲ ਦੇ ਮਾਮਲੇ ’ਚ, ‘ਜ਼ਿਆਦਾ ਕੰਸਟ੍ਰਕਸ਼ਨ’ ਸਿਰਫ ਵਿਕਾਸ ਦਾ ਸਵਾਲ ਨਹੀਂ ਹੈ, ਇਹ ਆਫਤ ਜੋਖਮ ਗੁਣਕ ਹੈ।
ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਬਿਨਾਂ ਸੋਚੇ-ਸਮਝੇ ਕੀਤਾ ਗਿਆ ਵਿਕਾਸ ਕਿਵੇਂ ਦਿਸਦਾ ਹੈ। ਸ਼ਿਮਲਾ, ਮਨਾਲੀ, ਧਰਮਸ਼ਾਲਾ ਅਤੇ ਕਸੌਲੀ ਵਰਗੇ ਸ਼ਹਿਰ ਬਿਨਾਂ ਕੰਟਰੋਲ ਦੇ ਹੋ ਰਹੀ ਬਿਲਡਿੰਗ ਐਕਟੀਵਿਟੀ ਦੇ ਬੋਝ ਤਲੇ ਦੱਬੇ ਹੋਏ ਹਨ। ਉਨ੍ਹਾਂ ਨੇ ਆਪਣੀ ਸੁੰਦਰਤਾ ਖੋਹ ਦਿੱਤੀ ਹੈ ਅਤੇ ਅਤੇ ਝੁੱਗੀ-ਝੌਂਪੜੀਆਂ ਵਰਗੇ ਦਿਸਦੇ ਹਨ। ਕੰਕਰੀਟ ਲਈ ਜਗ੍ਹਾ ਬਣਾਉਣ ਲਈ ਪਹਾੜੀਆਂ ਨੂੰ ਸਿੱਧਾ ਕੱਟਿਆ ਜਾ ਰਿਹਾ ਹੈ, ਨਾਲਿਆਂ ਨੂੰ ਬਲਾਕ ਕੀਤਾ ਜਾ ਰਿਹਾ ਹੈ, ਜੰਗਲ ਘੱਟ ਕੀਤੇ ਜਾ ਰਹੇ ਹਨ, ਢਲਾਨਾਂ ਨੂੰ ਅਸਥਿਰ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਭੂ-ਤਕਨੀਕੀ ਜਾਇਜ਼ੇ ਦੇ ਫੁੱਟਪਾਥਾਂ ਨੂੰ ਸੜਕਾਂ ’ਚ ਬਦਲ ਦਿੱਤਾ ਜਾ ਰਿਹਾ ਹੈ। ਮਾਨਸੂਨ ਦੌਰਾਨ ਵਾਰ-ਵਾਰ ਹੋਣ ਵਾਲੀਆਂ ਲੈਂਡਸਲਾਈਡਸ ਅਤੇ ਸੜਕਾਂ ਅਤੇ ਮਲਟੀਸਟੋਰੀ ਇਮਾਰਤਾਂ ਦਾ ਡਰਾਉਣੇ ਢੰਗ ਨਾਲ ਡਿੱਗਣਾ ਕੋਈ ਹਾਦਸਾ ਨਹੀਂ ਹੈ, ਇਹ ਤਾਂ ਇਸ ਦੇ ਨਤੀਜੇ ਹਨ।
ਸੈਕਸ਼ਨ 118 ਨੂੰ ਹਟਾਉਣ ਜਾਂ ਕਮਜ਼ੋਰ ਕਰਨ ਨਾਲ ਨਾ ਸਿਰਫ ਇਸ ਟ੍ਰੈਂਡ ਨੂੰ ਉਤਸ਼ਾਹ ਮਿਲੇਗਾ ਸਗੋਂ ਇਹ ਹੋਰ ਤੇਜ਼ ਹੋ ਜਾਵੇਗਾ। ਤਰਕ ਆਸਾਨ ਹੈ। ਜਦੋਂ ਜ਼ਮੀਨ ਬਾਹਰੀ ਅਮੀਰ ਲੋਕਾਂ ਦੇ ਖਰੀਦਣ ਲਈ ਖੁੱਲ੍ਹ ਜਾਂਦੀ ਹੈ ਤਾਂ ਕੀਮਤਾਂ ਵਧ ਜਾਂਦੀਆਂ ਹਨ, ਡਿਵੈਲਪਰਸ ਆ ਜਾਂਦੇ ਹਨ ਅਤੇ ਰੀਅਲ ਅਸਟੇਟ ਖੇਤੀ, ਬਾਗਬਾਨੀ ਜਾਂ ਇਕੋਲਾਜੀ ਤੋਂ ਵੱਧ ਫਾਇਦੇਮੰਦ ਹੋ ਜਾਂਦਾ ਹੈ। ਨਜ਼ਾਰਾ ਰਹਿਣ ਦੀ ਜਗ੍ਹਾਂ ਤੋਂ ਕੰਸਟ੍ਰਕਸ਼ਨ ਹਾਟਸਪਾਟ ’ਚ ਬਦਲ ਜਾਂਦਾ ਹੈ। ਇਕ ਹਿਮਾਲੀਆਈ ਰਾਜ ਲਈ ਇਹ ਵਿਕਾਸ ਨਹੀਂ ਹੈ, ਇਹ ਇਕ ਇਕੋਲਾਜੀਕਲ ਟਿਪਿੰਗ ਪੁਆਇੰਟ ਹੈ।
ਸੁਧਾਰ ਦੇ ਸਮਰਥਕ ਅਕਸਰ ਕਹਿੰਦੇ ਹਨ ਕਿ ਸੈਕਸ਼ਨ 118 ਆਰਥਿਕ ਯੋਗਤਾ ਨੂੰ ਰੋਕਦੀ ਹੈ ਪਰ ਹਿਮਾਚਲ ਦੀ ਅਰਥਵਿਵਸਥਾ ਇਸ ਦੀ ਇਕੋਲਾਜੀ ’ਚ ਹੈ, ਸੇਬ ਦੇ ਬਾਗਾਂ, ਪੌੜੀਦਾਰ ਖੇਤਾਂ, ਝਰਨਿਆਂ, ਹਿਮਾਲਿਆ ਦੀ ਬਾਇਓਡਾਇਵਰਸਿਟੀ, ਕੁਦਰਤੀ ਖੂਬਸੂਰਤੀ ’ਚ ਵਸਿਆ ਟੂਰਿਜ਼ਮ ਅਤੇ ਅਜਿਹੇ ਪਹਾੜਾਂ ’ਚ ਜੋ ਟੂਰਿਸਟ ਨੂੰ ਇਸ ਵੱਲ ਖਿੱਚਦੇ ਹਨ ਕਿਉਂਕਿ ਉਹ ਕੰਕਰੀਟ ’ਚ ਡੁੱਬੇ ਨਹੀਂ ਹਨ। ਜ਼ਮੀਨ ਨੂੰ ਇਕ ਵਸਤੂ ਦੀ ਤਰ੍ਹਾਂ ਮੰਨਣਾ ਉਸ ਜਾਇਦਾਦ ਨੂੰ ਨਜ਼ਰਅੰਦਾਜ਼ ਕਰਨਾ ਹੈ ਜੋ ਸਾਨੂੰ ਬਣਾਈ ਰੱਖਦੀ ਹੈ।
ਹਿਮਾਚਲ ’ਚ ਅਸਲੀ ਵਿਕਾਸ ਸਥਿਰਤਾ ਦੇ ਆਸ-ਪਾਸ ਹੋਣਾ ਚਾਹੀਦਾ ਹੈ, ਅੰਦਾਜ਼ਿਆਂ ਦੇ ਆਸ-ਪਾਸ ਨਹੀਂ। ਇਨਫਰਾਸਟ੍ਰਕਚਰ ਟੂਰਿਜ਼ਮ ਨੂੰ ਉਤਸ਼ਾਹ ਦੇਣ, ਸਾਡੀ ਸੰਸਕ੍ਰਿਤੀ ਦਿਖਾਉਣ ਅਤੇ ਵਰਲਡ ਕਲਾਸ ਸਪਾ ਅਤੇ ਹੋਟਲਾਂ ਦੀ ਜ਼ਿਆਦਾ ਵਰਤੋਂ ਸਵਾਗਤ ਕਰਨ ਲਈ ਹੋਵੇ, ਜਿਸ ਨਾਲ ਨੌਕਰੀ ਦੇ ਮੌਕੇ ਵੀ ਮਿਲਣਗੇ। ਸਾਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਹੁੰਦਾ ਹੈ ਜਦੋਂ ਬਿਨਾਂ ਨਿਯਮ ਦੇ ਕੰਸਟ੍ਰਕਸ਼ਨ ਅਸਥਿਰ ਜਿਓਲਾਜੀ ਤੋਂ ਮਿਲਦੀ ਹੈ। ਅਸੀਂ ਇਸ ਦਾ ਜਵਾਬ ਪਹਿਲਾਂ ਤੋਂ ਜਾਣਦੇ ਹਾਂ ਜੋ ਲੈਂਡਸਲਾਈਡ, ਅਚਾਨਕ ਹੜ੍ਹ, ਦਰਾੜਾਂ, ਡੁੱਬਦੇ ਸ਼ਹਿਰ, ਟੁੱਟਦੀਆਂ ਸੜਕਾਂ ਅਤੇ ਜਾਨ-ਮਾਲ ਦੇ ਭਿਆਨਕ ਨੁਕਸਾਨ ਦੇ ਰੂਪ ’ਚ ਹੈ।
ਸੈਕਸ਼ਨ 118 ਅਧੂਰੀ ਹੈ। ਇਸ ’ਚ ਸੁਧਾਰ ਦੀ ਲੋੜ ਹੈ, ਪਰ ਇਸ ਦਾ ਹੱਲ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨਾ, ਟਰਾਂਸਪੇਰੈਂਸੀ ’ਚ ਸੁਧਾਰ ਕਰਨਾ, ਗਲਤ ਵਰਤੋਂ ’ਤੇ ਰੋਕ ਲਗਾਉਣਾ ਅਤੇ ਜ਼ਮੀਨ ਦੇ ਪ੍ਰਬੰਧਨ ਨੂੰ ਆਧੁਨਿਕ ਬਣਾਉਣਾ ਹੈ, ਨਾ ਕਿ ਉਸ ਸਿਸਟਮ ਨੂੰ ਖਤਮ ਕਰਨਾ ਜੋ ਸਾਡੇ ਪਹਾੜਾਂ ਦੀ ਰੱਖਿਆ ਕਰਦਾ ਹੈ।
ਹਿਮਾਚਲ ਦੀ ਜ਼ਮੀਨ ਕੋਈ ਵਸਤੂ ਨਹੀਂ ਹੈ। ਇਹ ਵਿਰਾਸਤ, ਪਛਾਣ, ਇਕੋਲਾਜੀ ਅਤੇ ਜ਼ਿੰਦਾ ਰਹਿਣ ਦਾ ਜ਼ਰੀਆ ਹੈ। ਇਸ ਦੇ ਨਾਲ ਲਾਪਰਵਾਹੀ ਨਾਲ ਛੇੜਛਾੜ ਕਰਨਾ ਹਿਮਾਚਲ ਦੀ ਸੋਚ ਦੇ ਨਾਲ ਧੋਖਾ ਹੈ। ਜੇਕਰ ਅਸੀਂ ਅੱਜ ਆਪਣੇ ਪਹਾੜਾਂ ਦੀ ਰੱਖਿਆ ਕਰਨ ’ਚ ਨਾਕਾਮ ਰਹੇ ਤਾਂ ਕੱਲ ਪਹਾੜ ਸਾਨੂੰ ਉਸ ਨਾਕਾਮੀ ਦੀ ਯਾਦ ਦਿਵਾਉਣਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ ਕਿਉਂਕਿ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਸ਼ਾਂਤੀਪੂਰਨ ਜ਼ਿੰਦਗੀ ਅਤੇ ਉਨ੍ਹਾਂ ਦੀ ਤਾਜ਼ੀ ਹਵਾ ਹੀ ਨਹੀਂ ਸਗੋਂ ਸਾਡੇ ਰਾਜ ਦੇ ਖੂਬਸੂਰਤ ਨਜ਼ਾਰੇ ਵੀ ਖੋਹ ਲਵਾਂਗੇ। ਉਨ੍ਹਾਂ ਨੂੰ ਹਰ ਸਾਲ ਕੰਕਰੀਟ ਦੇ ਬਦਸੂਰਤ ਸਟ੍ਰਕਚਰ, ਲੈਂਡਸਲਾਈਡ ਅਤੇ ਹੜ੍ਹਾਂ ਦੇ ਨਾਲ ਛੱਡ ਦੇਵਾਂਗੇ।
–ਦੇਵੀ ਐੱਮ. ਚੇਰੀਅਨ
ਡੋਨਾਲਡ ਟਰੰਪ ਦਾ ਨਵਾਂ ਵਿਦੇਸ਼ ਨੀਤੀ ਦਸਤਾਵੇਜ਼
NEXT STORY